ਪਾਠ 2 ਭੋਜਨ ਦੇ ਤੱਤ
ਸੋਚੋ ਅਤੇ ਉੱਤਰ ਦਿਓ (ਪੇਜ 12)
ਪ੍ਰਸ਼ਨ 1. ਜਦੋਂ ਅਸੀਂ ਕੱਚੇ ਆਲੂ ਉੱਤੇ ਆਇਓਡੀਨ ਦੇ ਘੋਲ ਦੀਆਂ ਕੁਝ ਬੂੰਦਾਂ ਪਾਉਂਦੇ ਹਾਂ ਤਾਂ ਕੀ ਹੁੰਦਾ ਹੈ ?
ਉੱਤਰ- ਆਲੂ ਦਾ ਰੰਗ ਆਇਓਡੀਨ ਬੂੰਦਾਂ ਦੇ ਸੰਪਰਕ ਵਿੱਚ ਆਉਣ ਨਾਲ ਨੀਲਾ-ਕਾਲਾ ਹੋ ਜਾਂਦਾ ਹੈ ।
ਪ੍ਰਸ਼ਨ 2. ਆਇਓਡੀਨ ਦੇ ਘੋਲ ਦਾ ਰੰਗ ਕਿਹੜਾ ਹੁੰਦਾ ਹੈ ?
ਉੱਤਰ- ਜਾਮਨੀ (ਵਾਇਲਟ) ।
ਪ੍ਰਸ਼ਨ 3. ਕੱਚੇ ਆਲੂ ਤੋਂ ਇਲਾਵਾ ਹੋਰ ਕਿਹੜੇ ਭੋਜਨ ਪਦਾਰਥਾਂ ਨੂੰ ਸਟਾਰਚ ਦੀ ਮੌਜੂਦਗੀ ਲਈ ਵਰਤਿਆ ਜਾ ਸਕਦਾ ਹੈ ?
ਉੱਤਰ- ਉਬਲੇ ਚਾਵਲ, ਕਣਕ ਦਾ ਆਟਾ, ਸ਼ਕਰਕੰਦੀ ਅਤੇ ਨਾ ।
ਸੋਚੋ ਅਤੇ ਉੱਤਰ ਦਿਓ (ਪੇਜ 13)
ਪ੍ਰਸ਼ਨ 1. ਭੋਜਨ ਵਿੱਚ ਪ੍ਰੋਟੀਨ ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਕਿਹੜੇ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ- ਕਾਪਰ ਸਲਫੇਟ ਸੁਲੌਊਸ਼ਨ ਅਤੇ ਕਾਸਟਿਕ ਸੋਡਾ ਸੁਲੌਊਸ਼ਨ ।
ਪ੍ਰਸ਼ਨ 2. ਪ੍ਰੋਟੀਨ ਯੁਕਤ ਕੋਈ ਦੋ ਭੋਜਨ ਪਦਾਰਥਾਂ ਦੇ ਨਾਂ ਦੱਸੋ ।
ਉੱਤਰ- ਉਬਲੇ ਆਂਡੇ ਅਤੇ ਮਟਰ ।
ਸੋਚੋ ਅਤੇ ਉੱਤਰ ਦਿਓ (ਪੇਜ 15)
ਪ੍ਰਸ਼ਨ 1. ਜਦੋਂ ਅਸੀਂ ਕਾਜੂ ਨੂੰ ਕਾਗਜ਼ ਉੱਤੇ ਰਗੜਦੇ ਹਾਂ ਤਾਂ ਇਹ ਅਲਪ-ਪਾਰਦਰਸ਼ੀ ਕਿਉਂ ਬਣ ਜਾਂਦਾ ਹੈ ?
ਉੱਤਰ- ਤੇਲ ਪੈਚ ਦੀ ਮੌਜੂਦਗੀ ਕਾਰਨ ਕਾਗਜ਼ ਪਾਰਦਰਸ਼ੀ ਹੋ ਜਾਂਦਾ ਹੈ ।
ਪ੍ਰਸ਼ਨ 2. ਕੋਈ ਦੋ ਚਰਬੀ ਯੁਕਤ ਭੋਜਨ ਪਦਾਰਥਾਂ ਦੇ ਨਾਮ ਦੱਸੋ ।
ਉੱਤਰ- ਕਾਜੂ, ਮੁੰਗਫਲੀ ਤੇ ਰਾਈ ਦੇ ਬੀਜ ।
1. ਖ਼ਾਲੀ ਥਾਂਵਾਂ ਭਰੋ ਤੌਰ
(i) ਅਸੀਂ ਸਟਾਰਚ ਦੀ ਮੌਜੂਦਗੀ ਦਾ ਪ੍ਰੀਖਣ ਕਰਨ ਲਈ ………….. ਦੇ ਘੋਲ ਦੀ ਵਰਤੋਂ ਕਰਦੇ ਹਾਂ । (ਆਇਓਡੀਨ)
(ii) ਆਲੂ, ਚਾਵਲ ਅਤੇ ਕਣਕ ਵਿੱਚ ………… ਭਰਪੂਰ ਮਾਤਰਾ ਵਿੱਚ ਹੁੰਦਾ ਹੈ । (ਕਾਰਬੋਹਾਈਡੇਂਟਸ)
(iii) ਖੱਟੇ ਫ਼ਲਾਂ ਵਿੱਚ ਮੁੱਖ ਤੌਰ ‘ਤੇ ………….. ਵਿਟਾਮਿਨ ਹੁੰਦਾ ਹੈ । (ਸੀ C)
(iv) ਅਨੀਮੀਆ ……….. ਦੀ ਘਾਟ ਕਾਰਨ ਹੁੰਦਾ ਹੈ । (ਲੋਹਾ)
(v) ਗਿੱਲ੍ਹੜ …………. ਦੀ ਘਾਟ ਕਾਰਨ ਹੁੰਦਾ ਹੈ ।(ਆਇਓਡੀਨ)
2. ਸਹੀ ਜਾਂ ਗਲਤ ਲਿਖੋ
(i) ਮਨੁੱਖ ਦੇ ਸਰੀਰ ਵਿੱਚ ਸੂਰਜ ਦੀ ਰੌਸ਼ਨੀ ਦੀ ਮਦਦ ਨਾਲ ਵਿਟਾਮਿਨ D ਬਣਦਾ ਹੈ । (ਸਹੀ)
(ii) ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਤੋਂ ਅਸੀਂ ਕੈਲਸ਼ੀਅਮ ਪ੍ਰਾਪਤ ਕਰਦੇ ਹਾਂ । (ਸਹੀ)
(iii) ਦਾਲਾਂ ਚਰਬੀ ਦਾ ਮੁੱਖ ਸਰੋਤ ਹਨ । (ਗ਼ਲਤ)
(iv) ਚਾਵਲ ਇਕੱਲੇ ਹੀ ਸਾਡੇ ਸਰੀਰ ਨੂੰ ਸਾਰੇ ਪੌਸ਼ਟਿਕ ਤੱਤ ਪ੍ਰਦਾਨ ਕਰ ਸਕਦੇ ਹਨ । (ਗ਼ਲਤ)
(v) ਅੰਧਰਾਤਾ ਵਿਟਾਮਿਨ A ਦੀ ਘਾਟ ਕਾਰਨ ਹੁੰਦਾ ਹੈ । (ਸਹੀ)
3. ਕਾਲਮ ‘ੳ’ ਅਤੇ ਕਾਲਮ ‘ਅ’ ਦਾ ਮਿਲਾਨ ਕਰੋ
ਕਾਲਮ ‘ੳ’ ਕਾਲਮ ‘ਅ’
(i) ਪ੍ਰੋਟੀਨ ਦੀ ਘਾਟ (ਹ) ਕਵਾਥੀਓਰਕਰ
(ii) ਵਿਟਾਮਿਨ A (ਸ) ਅੰਧਰਾਤਾ
(iii) ਵਿਟਾਮਿਨ B (ਅ) ਬੇਰੀ-ਬੇਰੀ
(iv) ਵਿਟਾਮਿਨ C (ੲ) ਸਕਰਵੀ
(v) ਵਿਟਾਮਿਨ D (ਉ) ਰਿਕਟਸ
4. ਸਹੀ ਉੱਤਰ ਦੀ ਚੋਣ ਕਰੋ
(i) ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰੋਟੀਨ ਭਰਪੂਰ ਸਰੋਤ ਹੈ ?
(ਉ) ਆਲੂ (ਅ) ਅੰਬ
(ੲ) ਚਾਵਲ (ਸ) ਮੂੰਗੀ ਦੀ ਦਾਲ ।
ਉੱਤਰ- (ਸ) ਮੁੰਗੀ ਦਾਲ ।
(ii) ਹੇਠ ਲਿਖਿਆਂ ਵਿਚੋਂ ਕਿਹੜਾ ਥਾਇਰਾਇਡ ਗ੍ਰੰਥੀ ਦੇ ਸਹੀ ਢੰਗ ਨਾਲ ਕੰਮ ਕਰਨ ਲਈ ਜ਼ਰੂਰੀ ਹੈ ?
(ਉ) ਵਿਟਾਮਿਨ. (ਅ) ਕੈਲਸ਼ੀਅਮ
(ੲ) ਆਇਓਡੀਨ (ਸ) ਲੋਹਾ
ਉੱਤਰ- (ੲ) ਆਇਓਡੀਨ ।
(iii) ਅਨੀਮੀਆ ਕਿਸ ਦੀ ਘਾਟ ਕਾਰਨ ਹੁੰਦਾ ਹੈ ?
(ਉ) ਵਿਟਾਮਿਨ (ਅ) ਕੈਲਸ਼ੀਅਮ
(ੲ) ਲੋਹਾ (ਸ) ਆਇਓਡੀਨ
ਉੱਤਰ- (ੲ) ਲੋਹਾ
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i) ਸੰਤੁਲਿਤ ਭੋਜਨ ਜਾਂ ਸੰਤੁਲਿਤ ਆਹਾਰ ਕੀ ਹੈ ?
ਉੱਤਰ- ਉਹ ਖੁਰਾਕ, ਜਿਸ ਵਿੱਚ ਕਾਫੀ ਮਾਤਰਾ ਵਿੱਚ ਜ਼ਰੂਰੀ ਪੌਸ਼ਟਿਕ ਤੱਤ, ਮੋਟਾ ਆਹਾਰ ਅਤੇ ਪਾਣੀ ਹੁੰਦੇ ਹਨ ਜੋ ਕਿ ਸਰੀਰ ਦੇ ਵਾਧੇ ਤੇ ਵਿਕਾਸ ਲਈ ਸਹਾਇਤਾ ਕਰਦੇ ਹਨ, ਨੂੰ ਸੰਤੁਲਨ ਖੁਰਾਕ ਕਹਿੰਦੇ ਹਨ ।
ਪ੍ਰਸ਼ਨ (ii) ਕਾਰਬੋਹਾਈਡੇਟਸ ਦੇ ਮੁੱਖ ਸਰੋਤ ਕਿਹੜੇ ਹਨ ?
ਉੱਤਰ- ਕਾਰਬੋਹਾਈਡੇਟਸ ਦੇ ਮੁੱਖ ਸਰੋਤ ਬਾਜਰਾ, ਜਵਾਰ, ਚਾਵਲ, ਕਣਕ, ਗੁੜ, ਅੰਬ, ਕੇਲਾ, ਆਲੂ ਆਦਿ ਹਨ ।
ਪ੍ਰਸ਼ਨ (iii) ਪ੍ਰੋਟੀਨ ਨੂੰ ਸਰੀਰ ਨਿਰਮਾਣ ਵਾਲਾ ਭੋਜਨ ਕਿਉਂ ਕਿਹਾ ਜਾਂਦਾ ਹੈ ?
ਉੱਤਰ- ਪ੍ਰੋਟੀਨ ਸਰੀਰ ਦੇ ਵਾਧੇ ਤੇ ਵਿਕਾਸ ਅਤੇ ਟੁੱਟੇ-ਭੱਜੇ ਸੈੱਲਾਂ ਦੀ ਮੁਰੰਮਤ ਕਰਦਾ ਹੈ ਇਸ ਲਈ ਪ੍ਰੋਟੀਨ ਨਾਲ ਭਰਪੂਰ ਭੋਜਨ ਨੂੰ ਸਰੀਰ ਬਣਾਉਣ ਵਾਲੇ ਭੋਜਨ ਕਿਹਾ ਜਾਂਦਾ ਹੈ ।
ਪ੍ਰਸ਼ਨ (iv) ਮਨੁੱਖੀ ਸਰੀਰ ਲਈ ਮੋਟੇ ਆਹਾਰ ਦੀ ਕੀ ਮਹੱਤਤਾ ਹੈ ?
ਉੱਤਰ- ਮੋਟਾ ਆਹਾਰ ਸਾਡੇ ਸਰੀਰ ਨੂੰ ਬਦਹਜ਼ਮੀ ਦੇ ਭੋਜਨ ਤੋਂ ਛੁਟਕਾਰਾ ਪਾਉਣ ਵਿੱਚ ਸਹਾਇਤਾ ਕਰਦਾ ਹੈ ਅਤੇ ਕਬਜ਼ ਨੂੰ ਰੋਕਦਾ ਹੈ । ਇਹ ਭੋਜਨ ਵਿੱਚ ਪਾਣੀ ਨੂੰ ਬਰਕਰਾਰ ਰੱਖਣ ਅਤੇ ਚੰਗੇ ਬੈਕਟੀਰੀਆ ਦੇ ਪੇਟ ਵਿੱਚ ਵਾਧੇ ਲਈ ਸਹਾਇਤਾ ਕਰਦਾ ਹੈ ।
ਪ੍ਰਸ਼ਨ (v) ਕੋਈ ਦੋ ਅਜਿਹੇ ਭੋਜਨ ਪਦਾਰਥਾਂ ਦੇ ਨਾਮ ਦੱਸੋ ਜਿਨ੍ਹਾਂ ਵਿੱਚ ਚਰਬੀ ਮੌਜੂਦ ਹੋਵੇ ।
ਉੱਤਰ- ਮੀਟ, ਆਂਡੇ, ਮੱਛੀ, ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਜਿਵੇਂ ਮੱਖਣ, ਘਿਓ ਆਦਿ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ ਸ਼ਰ
ਪ੍ਰਸ਼ਨ (i)ਪਾਣੀ ਜੀਵਨ ਲਈ ਕਿਉਂ ਜ਼ਰੂਰੀ ਹੈ ?
ਉੱਤਰ- ਪਾਣੀ ਜ਼ਿੰਦਗੀ ਦੇ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਭੋਜਨ ਤੋਂ ਪੌਸ਼ਟਿਕ ਤੱਤਾਂ ਨੂੰ ਜਜ਼ਬ ਕਰਨ ਵਿੱਚ ਸਾਡੀ ਮਦਦ ਕਰਦਾ ਹੈ | ਪਾਣੀ ਸਾਡੇ ਸਰੀਰ ਵਿੱਚ ਫਾਲਤੂ ਪਦਾਰਥਾਂ ਨੂੰ ਯੂਰੀਅਨ ਅਤੇ ਪਸੀਨੇ ਦੇ ਰੂਪ ਵਿੱਚ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ।
ਪ੍ਰਸ਼ਨ (ii) ਸਾਡੇ ਸਰੀਰ ਲਈ ਜ਼ਰੂਰੀ ਪੰਜ ਪ੍ਰਕਾਰ ਦੇ ਪੌਸ਼ਟਿਕ ਤੱਤਾਂ ਦੇ ਨਾਮ ਦੱਸੋ ।
ਉੱਤਰ- ਕਾਰਬੋਹਾਈਡੇਟਸ, ਪ੍ਰੋਟੀਨ, ਚਰਬੀ, ਖਣਿਜ ਪਦਾਰਥ ਅਤੇ ਵਿਟਾਮਿਨ ।
ਪ੍ਰਸ਼ਨ (iii) ਅਸੀਂ ਵਿਟਾਮਿਨ ‘ਸੀਂ (C) ਕਿੱਥੋਂ ਪ੍ਰਾਪਤ ਕਰਦੇ ਹਾਂ ? ਮਨੁੱਖੀ ਸਰੀਰ ਵਿੱਚ ਵਿਟਾਮਿਨ ਸੀ ਦੀ ਘਾਟ ਕਾਰਨ ਹੋਣ ਵਾਲੇ ਰੋਗ ਦਾ ਨਾਮ ਦੱਸੋ ?
ਉੱਤਰ- ਸਾਨੂੰ ਵਿਟਾਮਿਨ ‘ਸੀ’ ਖੱਟੇ ਫਲਾਂ ਜਿਵੇਂ ਨਿੰਬੂ, ਸੰਤਰਾ, ਆਮਲਾ, ਟਮਾਟਰ ਅਤੇ ਬਰੋਕਲੀ ਵਿੱਚ ਮਿਲਦਾ ਹੈ । ਵਿਟਾਮਿਨ ‘ਸੀ’ ਦੀ ਕਮੀ ਕਾਰਨ ਸਾਨੂੰ ਸਕਰਵੀ ਰੋਗ ਹੋ ਜਾਂਦਾ ਹੈ । ਇਸ ਦਾ ਮੁੱਖ ਲੱਛਣ ਹੈ ਖੂਨ ਦਾ ਵਗਣਾ ।
ਪ੍ਰਸ਼ਨ (iv) ਚਰਬੀ ਅਤੇ ਕਾਰਬੋਹਾਈਡੇਂਟਸ ਨੂੰ ਊਰਜਾ ਦੇਣ ਵਾਲੇ ਭੋਜਨ ਕਿਉਂ ਕਿਹਾ ਜਾਂਦਾ ਹੈ ? ਵਿਆਖਿਆ ਕਰੋ ।
ਉੱਤਰ- ਚਰਬੀ ਅਤੇ ਕਾਰਬੋਹਾਈਡੇਟਸ ਸਾਡੇ ਸਰੀਰ ਨੂੰ ਊਰਜਾ ਦੇਣ ਵਾਲੇ ਭੋਜਨ ਹਨ ਕਿਉਂਕਿ ਪਾਚਨ ਸ਼ਕਤੀ ਸਮੇਂ ਇਹ ਬਹੁਤ ਮਾਤਰਾ ਵਿੱਚ ਊਰਜਾ ਪੈਦਾ ਕਰਦੇ ਹਨ । ਜੋ ਕਿ ਵੱਖਰੇ-ਵੱਖਰੇ ਤਰ੍ਹਾਂ ਦੀਆਂ ਕਿਰਿਆਵਾਂ ਕਰਨ ਵਿੱਚ ਸਹਾਇਤਾ ਕਰਦਾ ਹੈ ।
7.ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i) ਤਰੁਟੀ ਰੋਗ ਕੀ ਹੁੰਦੇ ਹਨ ? ਮਨੁੱਖੀ ਸਰੀਰ ਵਿੱਚ ਪ੍ਰੋਟੀਨ ਅਤੇ ਕਾਰਬੋਹਾਈਡੇਟਸ ਦੀ ਘਾਟ ਕਾਰਨ ਹੋਣ ਵਾਲੇ ਰੋਗਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿਓ ।
ਉੱਤਰ- ਸਾਡੇ ਭੋਜਨ ਵਿੱਚ ਲੰਬੇ ਸਮੇਂ ਤੱਕ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਹੋਣ ਵਾਲੇ ਰੋਗ ਨੂੰ ਘਾਟ ਰੋਗ ਕਹਿੰਦੇ ਹਨ । ਦੂਜੇ ਸ਼ਬਦਾਂ ਵਿੱਚ ਪ੍ਰੋਟੀਨ ਕਾਰਬੋਹਾਈਡੇਂਟਸ ਵਿਟਾਮਿਨ ਅਤੇ ਖਣਿਜ ਪਦਾਰਥਾਂ ਦੀ ਕਮੀ ਹੋਣ ਨੂੰ ਵੀ ਘਾਟ ਰੋਗ ਕਹਿੰਦੇ ਹਨ-
ਪ੍ਰੋਟੀਨ ਅਤੇ ਕਾਰਬੋਹਾਈਡੇਟਸ ਦੀ ਕਮੀ ਹੋਣ ਨਾਲ ਮੈਰਾਸਮਸ ਦਾ ਰੋਗ ਹੋ ਜਾਂਦਾ ਹੈ । ਇਸਦੇ ਮੁੱਖ ਲੱਛਣ ਹਨ ਖੁਸ਼ਕ ਚਮੜੀ, ਸੁੱਜੀਆਂ ਅੱਖਾਂ, ਸਰੀਰ ਦਾ ਪਤਲਾ ਹੋ ਜਾਣਾ, ਕਮਜ਼ੋਰ ਹੋ ਜਾਣ ਕਰਕੇ ਬੱਚੇ ਨੂੰ ਹਿੱਲਣ-ਜੁਲਣ ਵਿੱਚ ਤਕਲੀਫ ਹੁੰਦੀ ਹੈ ।
ਪ੍ਰੋਟੀਨ ਦੀ ਕਮੀ ਹੋਣ ਨਾਲ ਕਵਾਥੀਓਰਕਰ ਦਾ ਰੋਗ ਹੋ ਜਾਂਦਾ ਹੈ । ਇਸਦੇ ਮੁੱਖ ਲੱਛਣ ਸਰੀਰ ਦਾ ਵਿਕਾਸ ਰੁਕ ਜਾਂਦਾ ਹੈ ! ਮੂੰਹ ਦਾ ਸੁੱਜਣਾ, ਖੁਸ਼ਕ ਚਮੜੀ, ਪਾਣੀ ਦੀ ਸਰੀਰ ਵਿੱਚ ਕਮੀ ਹੋਣਾ ਅਤੇ ਵਾਲਾਂ ਦਾ ਝੜਨਾ ਆਦਿ ਹਨ ।
ਪ੍ਰਸ਼ਨ (ii) ਮਨੁੱਖ ਦੇ ਸਰੀਰ ਲਈ ਖਣਿਜ ਪਦਾਰਥਾਂ ਦੀ ਮਹੱਤਤਾ ਬਾਰੇ ਲਿਖੋ ।
ਉੱਤਰ- ਖਣਿਜ ਪਦਾਰਥ ਭੋਜਨ ਦਾ ਮੁੱਖ ਤੱਤ ਹੈ ਜੋ ਚੰਗੀ ਤੇ ਸਿਹਤਮੰਦ ਸਰੀਰ ਅਤੇ ਵਾਧੇ ਲਈ ਜ਼ਰੂਰੀ ਹੈ । ਇਹ ਸਰੀਰ ਨੂੰ ਊਰਜਾ ਪ੍ਰਦਾਨ ਨਹੀਂ ਕਰਦੇ । ਇਨ੍ਹਾਂ ਦੀ ਸਰੀਰ ਨੂੰ ਬਹੁਤ ਥੋੜ੍ਹੀ ਮਾਤਰਾ ਵਿੱਚ ਲੋੜ ਹੁੰਦੀ ਹੈ । ਲੋਹਾ, ਕੈਲਸ਼ੀਅਮ, ਆਇਓਡੀਨ ਅਤੇ ਫਾਸਫੋਰਸ ਬਹੁਤ ਜ਼ਰੂਰੀ ਖਣਿਜ ਪਦਾਰਥ ਹਨ । ਇਨ੍ਹਾਂ ਦੀ ਕਮੀ ਕਾਰਨ ਸਾਨੂੰ, ਕੁੱਝ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਹ ਬਹੁਤ ਜ਼ਰੂਰੀ ਖਣਿਜ ਪਦਾਰਥ ਹੈ ਜੋ ਕਿ ਸਾਡੇ ਸਰੀਰ ਵਿੱਚ ਹੀਮੋਗਲੋਬਿਨ ਦੇ ਨਿਰਮਾਣ ਵਿੱਚ ਸਹਾਈ ਹੁੰਦਾ ਹੈ । ਇਸਦੇ ਮੁੱਖ ਸਰੋਤ ਹਰੀ ਸਬਜ਼ੀਆਂ, ਫਲ, ਗੁੜ ਆਦਿ ਹਨ । ਇਸ ਦੀ ਕਮੀ ਕਾਰਨ ਅਨੀਮੀਆ ਰੋਗ ਹੋ ਜਾਂਦਾ ਹੈ ।
ਕੈਲਸ਼ੀਅਮ-ਇਹ ਵੀ ਬਹੁਤ ਜ਼ਰੂਰੀ ਖਣਿਜ ਪਦਾਰਥ ਹੈ । ਸਾਡੇ ਸਰੀਰ ਦੀਆਂ ਹੱਡੀਆਂ ਨੂੰ ਬਣਾਉਣ ਅਤੇ ਨਿਰਮਾਣ ਕਰਨ ਵਾਸਤੇ । ਇਸਦੇ ਮੁੱਖ ਸਰੋਤ ਹਨ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ । ਇਸਦੀ ਕਮੀ ਨਾਲ ਹੱਡੀਆਂ ਕਮਜ਼ੋਰ ਅਤੇ ਦੰਦਾਂ ਦਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ । ਦੁੱਧ, ਪਨੀਰ, ਬਾਜਰਾ, ਕੇਲਾ ਅਤੇ ਗਿਰੀਆਂ ਆਦਿ । ਇਸ ਦੀ ਕਮੀ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਤੇ ਦੰਦ ਖਰਾਬ ਹੋ ਜਾਂਦੇ ਹਨ ।
ਆਇਓਡੀਨ-ਇਹ ਬਹੁਤ ਜ਼ਰੂਰੀ ਖਣਿਜ ਪਦਾਰਥ ਹਨ, ਥਾਇਰਡ ਗਲੈਂਡ ਦੀ ਕੰਮਕਾਜ ਕਰਨ ਲਈ । ਇਸ ਦੇ ਮੁੱਖ ਸਰੋਤ ਹਨ-ਸਮੁੰਦਰੀ ਭੋਜਨ, ਹਰੀ ਸਬਜ਼ੀਆਂ ਅਤੇ ਆਇਓਡੀਨ ਲੂਣ ਆਦਿ । ਇਸ ਦੀ ਕਮੀ ਨਾਲ ਗਾਇਟਰ ਦਾ ਰੋਗ ਹੋ ਜਾਂਦਾ ਹੈ । ਇਸ ਦਾ ਮੁੱਖ ਲੱਛਣ ਗਰਦਨ ਵਿੱਚ ਗਲੈਂਡ ਦਾ ਵਾਧਾ ਹੋਣਾ ਹੈ ।
ਪ੍ਰਸ਼ਨ (iii) ਵਿਟਾਮਿਨ ਕੀ ਹੁੰਦੇ ਹਨ ? ਮਨੁੱਖ ਦੇ ਸਰੀਰ ਲਈ ਵੱਖ-ਵੱਖ ਵਿਟਾਮਿਨਾਂ ਦੀ ਮਹੱਤਤਾ ਬਾਰੇ ਲਿਖੋ ।
ਉੱਤਰ- ਵਿਟਾਮਿਨ ਸਾਡੇ ਸਰੀਰ ਦੇ ਸਹੀ ਕੰਮਕਾਜ ਕਰਨ ਲਈ ਬਹੁਤ ਜ਼ਰੂਰੀ ਹਨ । ਸਾਨੂੰ ਹੇਠ ਲਿਖੇ ਵਿਟਾਮਿਨਾਂ ਦੀ ਲੋੜ ਹੈ ਜਿਵੇਂ-ਏ, ਬੀ, ਸੀ, ਡੀ ਅਤੇ ਈ, ਕੇ|
ਵਿਟਾਮਿਨ ‘ਏਂ -ਇਸ ਦਾ ਮੁੱਖ ਸਰੋਤ ਆਂਡਾ, ਮੀਟ, ਦੁੱਧ, ਪਨੀਰ, ਹਰੀ ਸਬਜ਼ੀਆਂ ਅਤੇ ਗਾਜਰ, ਪਪੀਤਾ ਹਨ । ਇਹ ਸਾਡੀਆਂ ਅੱਖਾਂ ਦੀ ਰੋਸ਼ਨੀ ਅਤੇ ਚਮੜੀ ਲਈ ਬਹੁਤ ਜ਼ਰੂਰੀ ਹਨ । ਇਸ ਦੀ ਕਮੀ ਨਾਲ ਅੱਖਾਂ ਦਾ ਅੰਨਾਪਨ ਹੋ ਸਕਦਾ ਹੈ ।
ਵਿਟਾਮਿਨ ‘ਬੀ -ਇਸ ਦੇ ਮੁੱਖ ਸਰੋਤ ਹਨ ਦੁੱਧ, ਹਰੀ ਸਬਜ਼ੀਆਂ, ਮਟਰ, ਅਨਾਜ, ਆਂਡੇ, ਖੁੰਭਾਂ ਆਦਿ ਹਨ । ਇਸ ਦੀ ਜ਼ਰੂਰਤ ਪਾਚਣ ਸ਼ਕਤੀ ਦੇ ਸਹੀ ਕੰਮ ਕਰਨ ਅਤੇ ਕੇਂਦਰੀ ਦਿਮਾਗ ਪ੍ਰਣਾਲੀ ਦੇ ਸਹੀ ਕੰਮ ਕਰਨ ਨਾਲ ਹੈ । ਇਸਦੀ ਕਮੀ ਨਾਲ ਬੇਰੀ-ਬੇਰੀ ਨਾਮ ਦਾ ਰੋਗ ਹੋ ਜਾਂਦਾ ਹੈ ।
ਵਿਟਾਮਿਨ ‘ਸੀਂ -ਇਸ ਦੇ ਮੁੱਖ ਸਰੋਤ ਖੱਟੇ ਫਲ ਜਿਵੇਂ ਨਿੰਬੂ, ਸੰਤਰਾਂ, ਆਮਲਾ, ਬਰੋਕਲੀ, ਟਮਾਟਰ ਆਦਿ ਹਨ । ਇਹ ਸਾਨੂੰ ਵੱਖਰੀ-ਵੱਖਰੀ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ ਅਤੇ ਸਾਡੇ ਸਰੀਰ ਦੇ ਇਮੀਊਨ ਨੂੰ ਵਧਾਉਂਦਾ ਹੈ । ਇਸ ਦੀ ਕਮੀ ਨਾਲ ਸਕਰਵੀ ਰੋਗ ਹੋ ਜਾਂਦਾ ਹੈ ।
ਵਿਟਾਮਿਨ ‘ਡੀ ਇਸ ਦੇ ਮੁੱਖ ਸਰੋਤ ਦੁੱਧ ਤੋਂ ਬਣੇ ਪਦਾਰਥ, ਮੱਛੀ ਦਾ ਤੇਲ, ਧੁੱਪ ਵਿੱਚ ਬੈਠਣਾ ਆਦਿ ਹਨ । ਇਸ ਦੀ ਲੋੜ ਦੰਦਾਂ ਅਤੇ ਹੱਡੀਆਂ ਨੂੰ ਸਿਹਤਮੰਦ ਰੱਖਣਾ ਹੈ । ਇਸ ਦੀ ਕਮੀ ਨਾਲ ਰਿਕੇਟਸ ਰੋਗ ਹੋ ਜਾਂਦਾ ਹੈ ।
ਵਿਟਾਮਿਨ ‘ਈਂ -ਇਸ ਦੇ ਮੁੱਖ ਸਰੋਤ ਗਿਰੀਆਂ ਜਿਵੇਂ ਬਾਦਾਮ, ਅਖਰੋਟ, ਕਾਜ ਅਤੇ ਸਬਜ਼ੀਆਂ ਦਾ ਤੇਲ ਜਿਵੇਂ ਸੂਰਜਮੁੱਖੀ ਅਤੇ ਸੋਇਆਬੀਨ ਦਾ ਤੇਲ ਆਦਿ । ਇਹ ਸੈੱਲ ਦੀ ਸੁਰੱਖਿਆ ਕਰਦਾ ਹੈ ਅਤੇ ਸਰੀਰ ਵਿੱਚ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਨੂੰ ਘਟਾਉਂਦਾ ਹੈ।
ਵਿਟਾਮਿਨ ‘ਕੇ – ਇਸਦੇ ਮੁੱਖ ਸਰੋਤ ਹਰੇ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਸ਼ਲਗਮ, ਬਰੋਕਲੀ, ਫੁੱਲ ਗੋਭੀ ਅਤੇ ਬੰਦਗੋਭੀ, ਮੱਛੀ, ਮੀਟ, ਆਂਡੇ ਅਤੇ ਅਨਾਜ ਆਦਿ । ਇਸ ਦੀ ਜ਼ਰੂਰਤ ਖੁਨ ਦੇ ਜੰਮਣ ਵਿੱਚ ਸਹਾਈ ਹੁੰਦੀ ਹੈ ।