ਪਾਠ 3 ਰੇਸ਼ਿਆਂ ਤੋਂ ਕੱਪੜੇ ਤੱਕ
ਸੋਚੋ ਅਤੇ ਉੱਤਰ ਦਿਓ (ਪੇਜ 21)
ਪ੍ਰਸ਼ਨ 1. ਕੋਈ ਵੀ ਚੋ ਪ੍ਰਕਾਰ ਦੇ ਰੇਸ਼ੇ ਦੱਸੋ ।
ਉੱਤਰ- ਰੇਸ਼ੇ ਦੋ ਤਰ੍ਹਾਂ ਦੇ ਹੁੰਦੇ ਹਨ-
(i) ਕੁਦਰਤੀ ਰੇਸ਼ੇ (ii) ਸੰਸਲਿਸ਼ਟ ਰੇਸ਼ੇ ।
ਪ੍ਰਸ਼ਨ 2. ਸਿਲਕ ਦੇ ਕੱਪੜੇ ਨੂੰ ਛੂਹਣ ਤੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ?
ਉੱਤਰ- ਸਰਲ ਅਤੇ ਚਮਕਦਾਰ !
ਪ੍ਰਸ਼ਨ 3. ਤੁਹਾਡਾ ਦੁਪੱਟਾ ਕਿਸ ਤਰ੍ਹਾਂ ਦੇ ਰੇਸ਼ੇ ਤੋਂ ਬਣਿਆ ਹੋਇਆ ਹੈ ?
ਉੱਤਰ- ਦੁਪੱਟਾ ਕਪਾਹ ਤੋਂ ਬਣਾਇਆ ਜਾਂਦਾ ਹੈ ।
ਸੋਚੋ ਅਤੇ ਉੱਤਰ ਦਿਓ (ਪੇਜ 26)
ਪ੍ਰਸ਼ਨ 1. ਉਹਨਾਂ ਵਸਤੂਆਂ ਦੇ ਨਾਂ ਲਿਖੋ ਜੋ ਜੂਟ ਅਤੇ ਨਾਰੀਅਲ ਰੇਸ਼ੇ ਤੋਂ ਬਣਦੀਆਂ ਹਨ ?
ਉੱਤਰ- ਜੂਟ ਨੂੰ ਪਰਦੇ, ਚਟਾਈਆਂ, ਗਲੀਚੇ, ਰੱਸੀਆਂ, ਸਕੂਲ ਦੇ ਬਸਤੇ ਬਣਾਉਣ ਲਈ ਪ੍ਰਯੋਗ ਕੀਤਾ ਜਾਂਦਾ ਹੈ । ਨਾਰੀਅਲ ਰੇਸ਼ੇ ਨੂੰ ਵਰਤ ਕੇ ਫਰਸ਼ ਦੀਆਂ ਚਟਾਈਆਂ, ਦਰਵਾਜ਼ੇ ਦੇ ਮੈਟ, ਬੁਰਸ਼ ਅਤੇ ਰੱਸੀਆਂ ਬਣਾਈਆਂ ਜਾਂਦੀਆਂ ਹਨ ।
ਸੋਚੋ ਅਤੇ ਉੱਤਰ ਦਿਓ (ਪੇਜ 26 )
ਪ੍ਰਸ਼ਨ 1. ਧਾਗਾ ……………. ਤੋਂ ਬਣਾਇਆ ਜਾਂਦਾ ਹੈ ।
ਉੱਤਰ- ਧਾਗਾ ਰੇਸ਼ੇ ਤੋਂ ਬਣਾਇਆ ਜਾਂਦਾ ਹੈ ।
ਪ੍ਰਸ਼ਨ 2. ਧਾਗਾ ਕੀ ਹੈ ?
ਉੱਤਰ- ਸੂਤ ਇੱਕ ਪਤਲਾ ਧਾਗਾ ਹੁੰਦਾ ਹੈ ਜੋ ਕਿ ਵੱਖਰੇ-ਵੱਖਰੇ ਤਰ੍ਹਾਂ ਦੇ ਰੇਸ਼ੇ ਬਣਾਉਣ ਲਈ ਵਰਤਿਆ ਜਾਂਦਾ ਹੈ । ਇਹ ਬਹੁਤ ਛੋਟੇ ਤੰਦਾਂ ਦਾ ਬਣਿਆ ਹੁੰਦਾ ਹੈ ।
ਪ੍ਰਸ਼ਨ 3. ਰੂੰ ਤੋਂ ਧਾਗਾ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ ?
ਉੱਤਰ- ਰੂੰ ਤੋਂ ਧਾਗਾ ਬਣਾਉਣ ਲਈ ਇਸਨੂੰ ਇੱਕੋ ਸਮੇਂ ਖਿੱਚਿਆ ਅਤੇ ਵੱਟਿਆ ਜਾਂਦਾ ਹੈ। ਰੂੰ ਤੋਂ ਧਾਗਾ ਬਣਾਉਣ ਦੀ ਇਸ ਕਿਰਿਆ ਨੂੰ ਕਤਾਈ ਕਹਿੰਦੇ ਹਨ। ਪਹਿਲੇ ਸਮਿਆਂ ਵਿੱਚ ਕਤਾਈ ਹੱਥ ਦੀ ਤੱਕਲੀ ਅਤੇ ਚਰਖੇ ਨਾਲ ਕੀਤੀ ਜਾਂਦੀ ਸੀ ਪਰੰਤੂ ਅੱਜ ਕੱਲ੍ਹ ਇਹ ਕੰਮ ਮਸ਼ੀਨਾਂ ਨਾਲ ਕੀਤਾ ਜਾਂਦਾ ਹੈ।
ਸੋਚੋ ਅਤੇ ਉੱਤਰ ਦਿਓ (ਪੇਜ 28)
ਪ੍ਰਸ਼ਨ 1. ਉੱਨ ………… ਅਤੇ ………… ਹੈ ।
ਉੱਤਰ- ਉੱਨ ਨਰਮ ਅਤੇ ਭਰਿਆ ਹੋਇਆ ਹੈ ।
1. ਖ਼ਾਲੀ ਥਾਂਵਾਂ ਭਰੋ
(i) ਸਿਲਕ ਨਰਮ ਅਤੇ …………… ਹੁੰਦੀ ਹੈ । (ਚਮਕਦਾਰ)
(ii) ……………. ਨਾਰੀਅਲ ਦੇ ਬਾਹਰੋਂ ਉਤਾਰ ਕੇ ਪ੍ਰਾਪਤ ਕੀਤਾ ਜਾਂਦਾ ਹੈ । (ਨਾਰੀਅਲ ਰੇਸ਼ੇ)
(iii) ……………. ਅਤੇ ……………. ਸੰਸਲਿਸ਼ਟ ਰੇਸ਼ੇ ਹਨ । (ਪਾਲੀਐਸਟਰ, ਨਾਈਲੋਨ)
(iv) ਕਪਾਹ ਇੱਕ ……………. ਰੇਸ਼ਾ ਹੈ । (ਕੁਦਰਤੀ)
(v) ਧਾਗਾ …………… ਤੋਂ ਪ੍ਰਾਪਤ ਹੁੰਦਾ ਹੈ ।(ਰੇਸ਼ੇ )
2. ਸਹੀ ਜਾਂ ਗ਼ਲਤ ਲਿਖੋ—
(i) ਪੋਲੀਐਸਟਰ ਇੱਕ ਕੁਦਰਤੀ ਰੇਸ਼ਾ ਹੈ । (ਗ਼ਲਤ)
(ii) ਉਣਾਈ ਵਿੱਚ ਇੱਕੋ ਹੀ ਤਰ੍ਹਾਂ ਦੇ ਧਾਗੇ ਦੀ ਵਰਤੋਂ ਕੀਤੀ ਜਾਂਦੀ ਹੈ । (ਸਹੀ)
(iii) ਸੂਤੀ ਕੱਪੜੇ ਗਰਮ ਅਤੇ ਨਮੀ ਵਾਲੇ ਮੌਸਮ ਵਿੱਚ ਪਹਿਨਣੇ ਅਰਾਮਦਾਇਕ ਹੁੰਦੇ ਹਨ । (ਸਹੀ)
(iv) ਕਪਾਹ ਵਿਚੋਂ ਬੀਜ ਨੂੰ ਅਲੱਗ ਕਰਨ ਦੀ ਵਿਧੀ ਨੂੰ ਰੀਟਿੰਗ (Retting) ਕਹਿੰਦੇ ਹਨ । (ਗ਼ਲਤ)
(v) ਰੇਸ਼ੇ ਨੂੰ ਧਾਗਾ ਬਣਾਉਣ ਲਈ ਵੱਟਿਆ ਅਤੇ ਖਿੱਚਿਆ ਜਾਂਦਾ ਹੈ । (ਸਹੀ )
3. ਕਾਲਮ ‘ੳ’ ਅਤੇ ਕਾਲਮ “ਅ’ ਦਾ ਮਿਲਾਨ ਕਰੋ
ਕਾਲਮ “ੳ” ਕਾਲਮ “ਅ”
(ੳ) ਪਟਸਨ (ii) ਤਣਾ
(ਅ) ਅਕਰਿਲਿਕ (iv) ਸੰਸਲਿਸ਼ਟ ਰੇਸ਼ੇ
(ੲ) ਨਾਰੀਅਲ ਰੇਸ਼ੇ (i) ਨਾਰੀਅਲ ਦਾ ਬਾਹਰੀ ਬੈੱਲ
(ਸ) ਕਪਾਹ ਵੇਲਣਾ (iii) ਬੀਜਾਂ ਨੂੰ ਵੱਖ ਕਰਨਾ
(ਹ) ਤੱਕਲੀ (v) ਕਤਾਈ ।
4. ਸਹੀ ਵਿਕਲਪ ਦੀ ਚੋਣ ਕਰੋ-
(i) ਕਿਹੜਾ ਕੁਦਰਤੀ ਰੇਸ਼ਾ ਨਹੀਂ ਹੈ ?
(ੳ) ਉੱਨ (ਅ ਨਾਈਲੋਨ
(ੲ) ਰੇਸ਼ਮ (ਸ) ਪਟਸਨ ।
ਉੱਤਰ-(ੳ) ਉੱਨ ।
(ii) ਕਿਹੜਾ ਕੱਪੜਾ ਗਰਮ ਨਮੀ ਵਾਲੇ ਮੌਸਮ ਵਿੱਚ ਪਾਉਣ ਲਈ ਚੁਣਿਆ ਜਾਂਦਾ ਹੈ ?
(ੳ) ਸੁਤੀ । (ਅ) ਉਨੀ
(ੲ) ਰੇਸ਼ਮੀ (ਸ) ਨਾਈਲੋਨ
ਉੱਤਰ-(ੳ) ਸੁਤੀ ।
(iii) ਕਪਾਹ ਦੇ ਟੀਡਿਆਂ ਤੋਂ ਬੀਜਾਂ ਨੂੰ ਵੱਖ ਕਰਨ ਦੀ ਵਿਧੀ
(ੳ) ਕਤਾਈ (ਅ) ਰੀਟਿੰਗ
(ੲ) ਕਪਾਹ ਵੇਲਣਾ । (ਸ) ਹੱਥ ਨਾਲ ਚੁੱਗਣਾ ਹੈ
ਉੱਤਰ-(ਅ) ਰੀਟਿੰਗ ।
(iv) ਅਕਰਿਲਿਕ ਇੱਕ ……….. ਹੈ ।
(ੳ) ਕੁਦਰਤੀ ਰੇਸ਼ਾ (ਅ) ਜੰਤੂ ਰੇਸ਼ਾ
(ੲ) ਪੌਦਾ ਰੇਸ਼ਾ (ਸ) ਸੰਸਲਿਸ਼ਟ ਰੇਸ਼ਾ ।
ਉੱਤਰ- (ਸ) ਸੰਸਲਿਸ਼ਟ ਰੇਸ਼ਾ ।
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i) ਕੋਈ ਦੋ ਜੰਤੂ ਰੇਸ਼ਿਆਂ ਦੇ ਨਾਂ ਲਿਖੋ ।
ਉੱਤਰ- ਸਿਲਕ ਅਤੇ ਉੱਨ ।
ਪ੍ਰਸ਼ਨ (ii) ਦੋ ਕੁਦਰਤੀ ਰੇਸ਼ਿਆਂ ਦੇ ਨਾਂ ਲਿਖੋ ।
ਉੱਤਰ- ਸਿਲਕ ਅਤੇ ਉੱਨ ।
ਪ੍ਰਸ਼ਨ (iii) ਪਟਸਨ ਦੇ ਪੌਦੇ ਦੀ ਕਟਾਈ ਦਾ ਠੀਕ ਸਮਾਂ ਕਿਹੜਾ ਹੁੰਦਾ ਹੈ ?
ਉੱਤਰ- ਜੂਨ ਮਹੀਨੇ ਤੋਂ ਸਤੰਬਰ ਤੱਕ ।
ਪ੍ਰਸ਼ਨ (iv) ਪਟਸਨ ਤੋਂ ਬਣਨ ਵਾਲੀਆਂ ਵਸਤੂਆਂ ਦੀ ਸੂਚੀ ਬਣਾਓ ।
ਉੱਤਰ- ਜੂਟ ਦੀ ਵਰਤੋਂ ਪਰਦਿਆਂ, ਗਲੀਚੇ, ਚਟਾਈਆਂ, ਰੱਸੀਆਂ ਅਤੇ ਬਸਤੇ ਬਣਾਉਣ ਵਾਸਤੇ ਕੀਤੀ ਜਾਂਦੀ ਹੈ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ—
ਪ੍ਰਸ਼ਨ (i). ਕੁਦਰਤੀ ਰੇਸ਼ੇ ਅਤੇ ਸੰਸਲਿਸ਼ਟ ਰੇਸ਼ੇ ਵਿੱਚ ਅੰਤਰ ਦੱਸੋ-
ਉੱਤਰ-ਕੁਦਰਤੀ ਰੇਸ਼ੇ ਅਤੇ ਸੰਸਲਿਸ਼ਟ ਰੇਸ਼ੇ ਵਿੱਚ ਅੰਤਰ :
ਕੁਦਰਤੀ ਰੇਸ਼ੇ
1. ਇਹ ਰੇਸ਼ੇ ਕੁਦਰਤ ਤੋਂ ਪ੍ਰਾਪਤ ਹੁੰਦੇ ਹਨ ਅਰਥਾਤ ਇਹ ਪੌਦਿਆਂ ਅਤੇ ਜੰਤੂਆਂ ਤੋਂ ਪ੍ਰਾਪਤ ਹੁੰਦੇ ਹਨ।
2. ਇਹ ਪਾਣੀ ਨੂੰ ਅਸਾਨੀ ਨਾਲ ਅਤੇ ਜਲਦੀ ਹੀ ਸੋਖ ਲੈਂਦੇ ਹਨ।
3. ਇਹ ਜਲਦੀ ਨਹੀਂ ਸੁੱਕਦੇ।
4. ਇਹ ਗਰਮ ਅਤੇ ਨਮੀ ਵਾਲੇ ਮੌਸਮ ਵਿੱਚ ਪਾਉਣ ਲਈ ਚੰਗੇ ਹੁੰਦੇ ਹਨ।
ਉਦਾਹਰਨ—ਰੂੰ, ਜੂਟ ਨਾਰੀਅਲ ਰੇਸ਼ੇ, ਉੱਨ, ਰੇਸ਼ਮ ਆਦਿ।
ਸੰਸਲਿਸ਼ਟ ਰੇਸ਼ੇ
1. ਇਹ ਰੇਸ਼ੇ ਮਨੁੱਖ ਦੁਆਰਾ ਰਸਾਇਣਿਕ ਪ੍ਰਕਿਰਿਆ ਰਾਹੀਂ ਬਣਾਏ ਜਾਂਦੇ ਹਨ।
2. ਇਹ ਪਾਣੀ ਨੂੰ ਜਲਦੀ ਨਹੀਂ ਸੋਖਦੇ।
3. ਇਹ ਜਲਦੀ ਸੁੱਕਦੇ ਹਨ।
4. ਇਹ ਗਰਮ ਅਤੇ ਨਮੀ ਵਾਲੇ ਮੌਸਮ ਵਿੱਚ ਪਾਉਣ ਲਈ ਚੰਗੇ ਨਹੀਂ ਹੁੰਦੇ।
ਉਦਾਹਰਨ—ਨਾਈਲੋਨ, ਐਕਰਿਲਿਕ, ਪੋਲੀ-ਐਸਟਰ ਆਦਿ।
ਪ੍ਰਸ਼ਨ (ii) ਰੇਸ਼ਮ ਦੇ ਕੀੜੇ ਦਾ ਪਾਲਣ ਕਿਸ ਨੂੰ ਕਹਿੰਦੇ ਹਨ ?
ਉੱਤਰ—ਰੇਸ਼ਮ, ਰੇਸ਼ਮ ਦੇ ਕੀੜੇ ਦੇ ਕਕੂਨ ਤੋਂ ਪ੍ਰਾਪਤ ਹੁੰਦਾ ਹੈ। ਰੇਸ਼ਮ ਦੇ ਉਤਪਾਦਨ ‘ ਲਈ ਰੇਸ਼ਮ ਦੇ ਕੀੜੇ ਪਾਲਣ ਨੂੰ ਸੈਰੀ-ਕਲਚਰ ਕਹਿੰਦੇ ਹਨ।
ਪ੍ਰਸ਼ਨ (iii) ਕਪਾਹ ਵੇਲਣਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ—ਕਪਾਹ ਵੇਲਣਾ —ਜਦੋਂ ਕਪਾਹ ਦੇ ਟੀਂਡੇ ਪੱਕਣ ਤੋਂ ਬਾਅਦ ਫਟ ਜਾਂਦੇ ਹਨ ਤਾਂ ਉਹਨਾਂ ਨੂੰ ਹੱਥਾਂ ਨਾਲ ਚੁਗਿਆ ਜਾਂਦਾ ਹੈ। ਇਸ ਤੋਂ ਬਾਅਦ ਰੇਸ਼ਿਆਂ ਨੂੰ ਬੀਜ ਤੋਂ ਵੇਲਣੇ ਨਾਲ ਵੱਖ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਕਪਾਹ ਵੇਲਣਾ ਕਹਿੰਦੇ ਹਨ। ਆਮ ਤੌਰ ‘ਤੇ ਕਪਾਹ ਦੇ ਰੇਸ਼ਿਆਂ ਨੂੰ ਹੱਥਾਂ ਨਾਲ ਵੱਖ ਕੀਤਾ ਜਾਂਦਾ ਹੈ ਪਰ ਅੱਜ ਕੱਲ੍ਹ ਇਹ ਕੰਮ ਮਸ਼ੀਨਾਂ ਨਾਲ ਵੀ ਕੀਤਾ ਜਾਂਦਾ ਹੈ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ—
ਪ੍ਰਸ਼ਨ (i) ਅਸੀਂ ਗਰਮੀ ਵਿੱਚ ਸੂਤੀ ਕੱਪੜੇ ਪਾਉਣ ਨੂੰ ਪਹਿਲ ਕਿਉਂ ਦਿੰਦੇ ਹਾਂ ?
ਉੱਤਰ—ਅਸੀਂ ਗਰਮੀ ਵਿੱਚ ਸੂਤੀ ਕੱਪੜੇ ਪਾਉਣ ਨੂੰ ਪਹਿਲ ਦਿੰਦੇ ਹਾਂ ਕਿਉਂਕਿ (i) ਇਹ ਨਰਮ ਹੁੰਦੇ ਹਨ। (ii) ਇਹ ਹਵਾਦਾਰ ਹੁੰਦੇ ਹਨ। (iii) ਇਹ ਪਸੀਨਾ ਸੋਖ ਲੈਂਦੇ ਹਨ। (iv) ਇਹ ਪਸੀਨੇ ਨੂੰ ਵਾਸ਼ਪਿਤ ਕਰਦੇ ਹਨ ਅਤੇ ਸਾਡੇ ਸਰੀਰ ਨੂੰ ਠੰਢਾ ਰੱਖਦੇ ਹਨ। ਇਸ ਲਈ ਗਰਮ ਅਤੇ ਨਮੀ ਵਾਲੇ ਮੌਸਮ ਵਿੱਚ ਸੂਤੀ ਕੱਪੜੇ ਪਹਿਣਨ ਨਾਲ ਅਰਾਮ ਮਹਿਸੂਸ ਹੁੰਦਾ ਹੈ।
ਪ੍ਰਸ਼ਨ (ii) ਕਪਾਹ ਦੀ ਕਤਾਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ—ਰੂੰ ਤੋਂ ਧਾਗਾ ਬਣਾਉਣ ਲਈ ਇਸਨੂੰ ਇੱਕੋ ਸਮੇਂ ਖਿੱਚਿਆ ਅਤੇ ਵੱਟਿਆ ਜਾਂਦਾ ਹੈ।ਰੂੰ ਤੋਂ ਧਾਗਾ ਬਣਾਉਣ ਦੀ ਇਸ ਕਿਰਿਆ ਨੂੰ ਕਤਾਈ ਕਹਿੰਦੇ ਹਨ। ਪਹਿਲੇ ਸਮਿਆਂ ਵਿੱਚ ਕਤਾਈ ਹੱਥ ਦੀ ਤੱਕਲੀ ਅਤੇ ਚਰਖੇ ਨਾਲ ਕੀਤੀ ਜਾਂਦੀ ਸੀ ਪਰੰਤੂ ਅੱਜ ਕੱਲ੍ਹ ਵੱਡੀ ਮਾਤਰਾ ਵਿੱਚ ਇਹ ਕੰਮ ਮਸ਼ੀਨਾਂ ਨਾਲ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਕੱਤੇ ਹੋਏ ਧਾਗੇ ਨੂੰ ਕੱਪੜਾ ਬਣਾਉਣ ਲਈ ਵਰਤਿਆ ਜਾਂਦਾ ਹੈ।