ਪਾਠ 8 ਸਰੀਰ ਵਿੱਚ ਗਤੀ
ਕਿਰਿਆ 1, 2, 3 (ਪੰਨਾ ਨੰ: 75, 76, 77)
ਪ੍ਰਸ਼ਨ 1 ਰੀੜ੍ਹ ਦੀ ਹੱਡੀ ਵਿੱਚ ਮੌਜੂਦ ਛੋਟੀਆਂ ਹੱਡੀਆਂ ਨੂੰ ਕੀ ਕਹਿੰਦੇ ਹਨ?
ਉੱਤਰ- ਮਣਕੇ।
ਪ੍ਰਸ਼ਨ 2- ਛਾਤੀ ਨੂੰ ਛੂਹਣ ਨਾਲ ਮਹਿਸੂਸ ਹੁੰਦੇ ਹੱਡੀਆਂ ਵਰਗੇ ਉਭਾਰ ਨੂੰ ਕੀ ਕਹਿੰਦੇ ਹਨ?
ਉੱਤਰ- ਪਸਲੀਆਂ।
ਕਿਰਿਆ 5- ਜਿਨ੍ਹਾਂ ਸਥਾਨਾਂ ਤੇ ਹੱਡੀਆਂ ਮਿਲਦੀਆਂ ਹਨ ਉਨ੍ਹਾਂ ਬਾਰੇ ਜਾਣਨਾ। (ਪੰਨਾ ਨੰ: 77, 78)
ਪ੍ਰਸ਼ਨ 1- ਕੀ ਤੁਸੀਂ ਲੱਕੜੀ ਦੇ ਫੱਟੇ ਨਾਲ ਆਪਣੀ ਬਾਂਹ ਬੰਨ੍ਹਣ ਤੋਂ ਬਾਅਦ ਆਪਣੀ ਕੂਹਣੀ ਨੂੰ ਮੋੜ ਸਕਦੇ ਹੋ?
ਉੱਤਰ- ਨਹੀਂ।
ਪ੍ਰਸ਼ਨ 2 ਉਨ੍ਹਾਂ ਸਥਾਨਾਂ ਨੂੰ ਕੀ ਕਹਿੰਦੇ ਹਨ ਜਿੱਥੇ ਸਰੀਰ ਦੇ ਦੋ ਭਾਗ ਇੱਕ ਦੂਸਰੇ ਨਾਲ ਜੁੜੇ ਹੋਏ ਵਿਖਾਈ ਦਿੰਦੇ ਹਨ?
ਉੱਤਰ- ਜੋੜ।
ਕਿਰਿਆ 6- ਕਬਜ਼ੇਦਾਰ ਜੋੜ ਦਾ ਮਾਡਲ ਬਣਾਉਣਾ। (ਪੰਨਾ ਨੰ: 79, 80)
ਪ੍ਰਸ਼ਨ 1- ਤੁਸੀਂ ਆਪਣੀ ਬਾਂਹ ਨੂੰ ਮੋਢੇ ਤੋਂ ਹਿਲਾਓ। ਕੀ ਤੁਸੀਂ ਇਸ ਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਘੁਮਾ ਸਕਦੇ ਹੋ? ਜੇਕਰ ਹਾਂ ਤਾਂ ਇਸ ਜੋੜ ਦਾ ਨਾਮ ਦੱਸੋ।
ਉੱਤਰ- ਹਾਂ, ਅਸੀਂ ਬਾਂਹ ਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਘੁਮਾ ਸਕਦੇ ਹਾਂ, ਬਾਂਹ ਵਿੱਚ ਗੇਂਦ-ਗੁੱਤੀ ਜੋੜ ਹੁੰਦਾ ਹੈ।
ਪ੍ਰਸ਼ਨ 2 ਤੁਸੀਂ ਆਪਣੀ ਬਾਂਹ ਨੂੰ ਕੂਹਣੀ ਤੋਂ ਹਿਲਾਓ। ਕੀ ਤੁਸੀਂ ਇਸ ਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਘੁਮਾ ਸਕਦੇ ਹੋ? ਇਸ ਜੋੜ ਦਾ ਨਾਮ ਦੱਸੋ।
ਉੱਤਰ- ਨਹੀਂ, ਅਸੀਂ ਆਪਣੀ ਬਾਂਹ ਨੂੰ ਕੂਹਣੀ ਤੋਂ ਵੱਖ-ਵੱਖ ਦਿਸ਼ਾਵਾਂ ਵਿੱਚ ਨਹੀਂ ਘੁਮਾ ਸਕਦੇ, ਕਿਉਂਕਿ ਇਸ ਵਿੱਚ ਕਬਜ਼ੇਦਾਰ ਜੋੜ ਹੁੰਦਾ ਹੈ।
ਪ੍ਰਸ਼ਨ 1- ਖਾਲੀ ਥਾਵਾਂ ਭਰੋ।
ਅਭਿਆਸ
(i) ਜਿਸ ਸਥਾਨ ‘ਤੇ ਹੱਡੀਆਂ ਮਿਲਦੀਆਂ ਹਨ ਉਸ ਸਥਾਨ ਨੂੰ ਜੋੜ ਕਹਿੰਦੇ ਹਨ।
(ii) ਮਨੁੱਖੀ ਪਿੰਜਰ ਹੱਡੀਆਂ ਅਤੇ ਉਪ ਅਸਥੀਆਂ ਦਾ ਬਣਿਆ ਹੁੰਦਾ ਹੈ।
(iii) ਖੋਪੜੀ ਸਰੀਰ ਦੇ ਦਿਮਾਗ ਨੂੰ ਸੁਰੱਖਿਅਤ ਰੱਖਦੀ ਹੈ।
(iv) ਗੰਡੋਆ ਮਾਸਪੇਸ਼ੀਆਂ ਦੀ ਵਰਤੋਂ ਰਾਹੀਂ ਗਤੀ ਕਰਦਾ ਹੈ।
(v) ਗੋਡੇ ਦਾ ਜੋੜ, ਕਬਜ਼ੇਦਾਰ ਜੋੜ ਦੀ ਉਦਾਹਰਨ ਹੈ।
ਪ੍ਰਸ਼ਨ 2- ਸਹੀ ਜਾਂ ਗਲਤ ਦੱਸੋ।
(i) ਪਸਲੀ ਪਿੰਜਰ, ਪਸਲੀਆਂ ਦੇ ਬਾਰਾਂ ਜੋੜਿਆਂ ਤੋਂ ਬਣਿਆ ਕੋਣ ਆਕਾਰ ਦਾ ਹਿੱਸਾ ਹੈ। (ਗਲਤ)
(ii) ਉਪ ਅਸਥੀਆਂ, ਹੱਡੀਆਂ ਤੋਂ ਜ਼ਿਆਦਾ ਸਖ਼ਤ ਹੁੰਦੀਆਂ ਹਨ। (ਗਲਤ)
(iii) ਹੱਡੀਆਂ ਨੂੰ ਗਤੀ ਕਰਨ ਲਈ ਮਾਸਪੇਸ਼ੀਆਂ ਦੀ ਜ਼ਰੂਰਤ ਨਹੀਂ ਹੁੰਦੀ। (ਗਲਤ)
(iv) ਧਾਰਾ ਰੇਖੀ (streamlined) ਸਰੀਰ ਉਹ ਹੁੰਦਾ ਹੈ ਜਿਸ ਵਿੱਚ ਸਰੀਰ ਦਾ ਵਿਚਕਾਰਲਾ ਭਾਗ ਇਸ ਦੇ ਸਿਰੇ ਅਤੇ ਪੂਛ ਤੋਂ ਚਪਟਾ
ਹੁੰਦਾ ਹੈ। (ਸਹੀ)
(v) ਸੱਪ ਸਿੱਧੀ ਰੇਖਾ ਵਿੱਚ ਬਹੁਤ ਤੇਜ਼ ਗਤੀ ਕਰਦੇ ਹਨ। (ਗਲਤ)
ਪ੍ਰਸ਼ਨ 3- ਕਾਲਮ ‘ੳ’ ਦਾ ਕਾਲਮ ‘ਅ’ ਨਾਲ ਮਿਲਾਨ ਕਰੋ-
ਕਾਲਮ ‘ੳ ’ ਕਾਲਮ ‘ਅ’
(i) ਗੇਂਦ ਗੁੱਤੀ ਜੋੜ (ਸ) ਮੋਢਾ
(ii) ਗਤੀ ਨਾ ਕਰਨ ਵਾਲਾ ਜੋੜ (ੳ) ਖੋਪੜੀ ਦੀਆਂ ਹੱਡੀਆਂ
(iii) ਕਬਜ਼ੇਦਾਰ ਜੋੜ (ਅ) ਉਂਗਲੀਆਂ
(iv) ਕੇਂਦਰੀ ਜੋੜ (ਹ) ਸਿਰ ਦੀ ਗਤੀ
(v) ਗਲਾਈਡਿੰਗ ਜੋੜ (ੲ) ਗੁੱਟ ਦੀਆਂ ਹੱਡੀਆਂ
ਪ੍ਰਸ਼ਨ 4- ਸਹੀ ਉੱਤਰ ਦੀ ਚੋਣ ਕਰੋ
(i) ਹੇਠ ਲਿਖਿਆਂ ਵਿੱਚੋਂ ਕਿਹੜਾ ਅੰਗ ਪਸਲੀਆਂ ਦੁਆਰਾ ਸੁਰੱਖਿਅਤ ਹੁੰਦਾ ਹੈ?
(ੳ) ਦਿਲ () (ਅ) ਦਿਮਾਗ (ੲ) ਅੱਖਾਂ (ਸ) ਕੰਨ
(ii) ਘੋਗੇ ਕਿਸ ਦੀ ਸਹਾਇਤਾ ਨਾਲ ਚਾਲਣ ਕਰਦੇ ਹਨ?
(ੳ) ਖੋਲ (ਅ) ਹੱਡੀਆਂ (ੲ) ਪੇਸ਼ੀਦਾਰ ਪੈਰ () (ਸ) ਉੱਪ ਅਸਥੀਆਂ
(iii) ਮੱਛੀਆਂ ਕਿਸ ਦੀ ਸਹਾਇਤਾ ਨਾਲ ਪਾਣੀ ਵਿੱਚ ਆਪਣਾ ਸੰਤੁਲਨ ਬਣਾ ਕੇ ਰੱਖਦੀਆਂ ਹਨ ਅਤੇ ਆਪਣੀ ਗਤੀ ਦੀ ਦਿਸ਼ਾ ਵਿੱਚ ਬਦਲਾਅ ਕਰਦੀਆਂ ਹਨ?
(ੳ) ਸਿਰ (ਅ) ਗਲਫ਼ੜੇ (ੲ) ਖੰਭ (Fins) () (ਸ) ਸਰੀਰ ਉੱਪਰ ਮੌਜੂਦ ਚਮੜੀ
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਮਨੁੱਖੀ ਸਰੀਰ ਦੀ ਸਭ ਤੋਂ ਲੰਬੀ ਹੱਡੀ ਦਾ ਨਾਮ ਦੱਸੋ।
ਉੱਤਰ- ਫੀਮਰ (Femur) |
(ii) ਉਸ ਜੋੜ ਦੀ ਕਿਸਮ ਦਾ ਨਾਮ ਦੱਸੋ ਜਿਸ ਰਾਹੀਂ ਬਾਂਹ ਮੋਢੇ ਨਾਲ ਜੁੜਦੀ ਹੈ?
ਉੱਤਰ- ਗੇਂਦ ਗੁੱਤੀ ਜੋੜ।
(iii) ਗਤੀ ਅਤੇ ਚਾਲਣ ਵਿੱਚ ਕੀ ਅੰਤਰ ਹੈ?
ਉੱਤਰ- ਸਰੀਰ ਦੇ ਕਿਸੇ ਵੀ ਭਾਗ ਦੀ ਸਥਿਤੀ ਵਿੱਚ ਬਦਲਾਅ ਨੂੰ ਗਤੀ ਕਹਿੰਦੇ ਹਨ ਜਦੋਂ ਕਿ ਚਾਲਣ ਦਾ ਮਤਲਬ ਹੈ ਪੂਰੇ ਸਰੀਰ ਦਾ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਜਾਣਾ।
(iv) ਅਜਿਹੇ ਜੀਵ ਦੀ ਉਦਾਹਰਨ ਦਿਓ ਜਿਹੜਾ ਤੁਰ ਸਕਦਾ ਹੈ, ਉੱਪਰ ਚੜ੍ਹ ਸਕਦਾ ਹੈ ਅਤੇ ਉੱਡ ਵੀ ਸਕਦਾ ਹੈ।
ਉੱਤਰ- ਕਾਕਰੋਚ।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਹੱਡੀ ਨੂੰ ਹਿਲਾਉਣ ਲਈ ਮਾਸਪੇਸ਼ੀਆਂ ਦੇ ਜੋੜੇ ਦੀ ਜ਼ਰੂਰਤ ਕਿਉਂ ਹੁੰਦੀ ਹੈ?
ਉੱਤਰ- ਕਿਉਂਕਿ ਕਿਸੇ ਵੀ ਹੱਡੀ ਦੇ ਦੋ ਵੱਖ-ਵੱਖ ਦਿਸ਼ਾਵਾਂ ਵਿੱਚ ਗਤੀ ਲਈ ਦੋ ਵੱਖ-ਵੱਖ ਮਾਸਪੇਸ਼ੀਆਂ ਸੁੰਗੜਦੀਆਂ ਹਨ। ਉਦਾਹਰਨ ਵਜੋਂ ਜਦੋਂ ਅਸੀਂ ਆਪਣੀ ਬਾਂਹ ਨੂੰ ਮੋੜਦੇ ਹਾਂ ਤਾਂ ਬਾਂਹ ਦੇ ਉੱਪਰਲੇ ਹਿੱਸੇ ਵਾਲੀਆਂ ਮਾਸਪੇਸ਼ੀਆਂ ਸੁੰਗੜਦੀਆਂ ਹਨ ਅਤੇ ਜਦੋਂ ਅਸੀਂ ਬਾਂਹ ਨੂੰ ਸਿੱਧਾ ਕਰਦੇ ਹਾਂ ਤਾਂ ਬਾਂਹ ਦੇ ਹੇਠਲੇ ਹਿੱਸੇ ਵਾਲੀਆਂ ਮਾਸਪੇਸ਼ੀਆਂ ਸੁੰਗੜਦੀਆਂ ਹਨ।
(ii) ਗੰਡੋਆ ਕਿਸ ਤਰ੍ਹਾਂ ਗਤੀ ਕਰਦਾ ਹੈ?
ਉੱਤਰ- ਗੰਡੋਆ ਮਾਸਪੇਸ਼ੀਆਂ ਦੇ ਲਗਾਤਾਰ ਸੁੰਗੜਨ ਅਤੇ ਫੈਲਣ ਨਾਲ ਗਤੀ ਕਰਦਾ ਹੈ।
(iii) ਪੰਛੀਆਂ ਦਾ ਸਰੀਰ ਉੱਡਣ ਵਿੱਚ ਕਿਸ ਤਰ੍ਹਾਂ ਸਹਾਇਤਾ ਕਰਦਾ ਹੈ?
ਉੱਤਰ- ਪੰਛੀਆਂ ਦੀਆਂ ਅੱਗੇ ਦੀਆਂ ਭੁਜਾਵਾਂ ਖੰਭਾਂ ਵਿੱਚ ਪਰਿਵਰਤਿਤ ਹੋ ਜਾਂਦੀਆਂ ਹਨ। ਉੱਡਦੇ ਸਮੇਂ ਪੰਛੀਆਂ ਦਾ ਸਰੀਰ ਧਾਰਾ ਰੇਖੀ ਆਕਾਰ ਲੈ ਲੈਂਦਾ ਹੈ। ਇਸ ਤੋਂ ਇਲਾਵਾ ਪੰਛੀਆਂ ਦੇ ਸਰੀਰ ਵਿੱਚ ਮੌਜੂਦ ਖੋਖਲੀਆਂ ਹੱਡੀਆਂ ਸਰੀਰ ਨੂੰ ਹਲਕਾ ਰੱਖ ਕੇ ਉੱਡਣ ਵਿੱਚ ਸਹਾਇਤਾ ਕਰਦੀਆਂ ਹਨ।
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ
(i) ਸਰੀਰ ਵਿੱਚ ਮੌਜੂਦ ਵੱਖ-ਵੱਖ ਪ੍ਰਕਾਰ ਦੇ ਜੋੜਾਂ ਬਾਰੇ ਵਿਆਖਿਆ ਕਰੋ।
ਉੱਤਰ- (1) ਸਥਿਰ ਜੋੜ– ਜਿਸ ਜੋੜ ‘ਤੇ ਹੱਡੀਆਂ ਦੀ ਕਿਸੇ ਵੀ ਪ੍ਰਕਾਰ ਦੀ ਹਿਲਜੁਲ ਸੰਭਵ ਨਹੀਂ ਹੁੰਦੀ ਉਸ ਨੂੰ ਸਥਿਰ ਜੋੜ ਆਖਦੇ ਹਨ। ਉਦਾਹਰਨ ਵਜੋਂ ਖੋਪੜੀ ਦੀਆਂ ਹੱਡੀਆਂ ਦੇ ਜੋੜ।
(2) ਗਤੀਸ਼ੀਲ ਜੋੜ– ਅਜਿਹੇ ਜੋੜ ਜਿੰਨ੍ਹਾਂ ਵਿੱਚ ਹੱਡੀਆਂ ਦੀ ਹਿਲਜੁਲ ਹੋ ਸਕਦੀ ਹੈ, ਨੂੰ ਗਤੀਸ਼ੀਲ ਜੋੜ ਕਹਿੰਦੇ ਹਨ।
(ੳ) ਗੇਂਦ-ਗੁੱਤੀ ਜੋੜ– ਇਸ ਜੋੜ ਵਿੱਚ ਇੱਕ ਹੱਡੀ ਦਾ ਗੇਂਦ ਵਰਗਾ ਗੋਲ ਸਿਰਾ ਦੂਜੀ ਹੱਡੀ ਦੇ ਖੋਲ ਵਰਗੇ ਖਾਲੀ ਭਾਗ ਵਿੱਚ ਧਸਿਆ ਹੁੰਦਾ ਹੈ।ਇਹ ਜੋੜ ਹੱਡੀਆਂ ਨੂੰ ਹਰ ਦਿਸ਼ਾ ਵਿੱਚ ਗਤੀ ਪ੍ਰਦਾਨ ਕਰਦੇ ਹਨ। ਉਦਾਹਰਨ ਵਜੋਂ ਬਾਂਹ ਅਤੇ ਮੋਢੇ ਵਿਚਕਾਰ ਜੋੜ
(ਅ) ਕੇਂਦਰੀ ਜੋੜ- ਇਸ ਜੋੜ ਵਿੱਚ ਇੱਕ ਛੱਲੇ ਵਰਗੀ ਹੱਡੀ, ਦੂਸਰੀ ਵੇਲਣਾਕਾਰ ਹੱਡੀ ਉੱਤੇ ਘੁੰਮਦੀ ਹੈ। ਉਦਾਹਰਨ ਵਜੋਂ ਗਰਦਨ ਦਾ ਸਿਰ ਨਾਲ ਜੋੜ।
(ੲ) ਕਬਜ਼ੇਦਾਰ ਜੋੜ- ਇਹ ਜੋੜ ਦਰਵਾਜ਼ੇ ਦੇ ਕਬਜ਼ੇ ਦੀ ਤਰ੍ਹਾਂ ਹੁੰਦਾ ਹੈ। ਇਸ ਜੋੜ ਨਾਲ ਜੁੜੀਆਂ ਹੱਡੀਆਂ ਕੇਵਲ ਇੱਕ ਹੀ ਦਿਸ਼ਾ ਵਿੱਚ ਗਤੀ ਕਰ ਸਕਦੀਆਂ ਹਨ। ਉਦਾਹਰਨ ਵਜੋਂ ਉਂਗਲਾਂ ਦੇ ਜੋੜ।
(ਸ) ਗਲਾਈਡਿੰਗ ਜੋੜ- ਇਸ ਪ੍ਰਕਾਰ ਦੇ ਜੋੜ ਵਿਚਲੀਆਂ ਹੱਡੀਆਂ ਇੱਕ ਦੂਸਰੇ ਉੱਪਰ ਸਰਕ ਜਾਂਦੀਆਂ ਹਨ ਅਤੇ ਹਰ ਪਾਸੇ, ਹਰ ਦਿਸ਼ਾ ਵਿੱਚ ਕੇਵਲ ਥੋੜ੍ਹੀ ਜਿਹੀ ਹੀ ਗਤੀ ਕਰ ਸਕਦੀਆਂ ਹਨ। ਉਦਾਹਰਨ ਵਜੋਂ ਗੁੱਟ ਦੀਆਂ ਹੱਡੀਆਂ ਵਿਚਲਾ ਜੋੜ।
(ii) ਮੱਛੀ ਵਿੱਚ ਚਾਲਨ ਕਿਵੇਂ ਹੁੰਦਾ ਹੈ? ਵਿਆਖਿਆ ਕਰੋ।
ਉੱਤਰ- ਮੱਛੀ ਦਾ ਧਾਰਾ ਰੇਖੀ ਸਰੀਰ ਵਕਰ ਬਣਾ ਕੇ ਝਟਕੇ ਪੈਦਾ ਕਰਦਾ ਹੈ, ਜਿਸ ਨਾਲ ਸਰੀਰ ਅੱਗੇ ਵੱਲ ਗਤੀ ਕਰਦਾ ਹੈ। ਇਸ ਤੋਂ ਇਲਾਵਾ ਮੱਛੀ ਦੇ ਸਰੀਰ ਤੇ ਮੌਜੂਦ ਖੰਭ ਵੀ ਸਰੀਰ ਦੇ ਚਾਲਨ, ਗਤੀ ਦੀ ਦਿਸ਼ਾ ਬਦਲਣ ਅਤੇ ਸੰਤੁਲਨ ਬਣਾ ਕੇ ਰੱਖਣ ਵਿੱਚ ਮਦਦ ਕਰਦੇ ਹਨ।