ਪਾਠ 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ
ਕਿਰਿਆ 1- ਪਾਰਦਰਸ਼ੀ, ਅਪਾਰਦਰਸ਼ੀ ਅਤੇ ਅਲਪ-ਪਾਰਦਰਸ਼ੀ ਵਸਤੂਆਂ ਦੀ ਪਹਿਚਾਣ ਕਰਨੀ। (ਪੰਨਾ ਨੰ: 109, 110)
ਪ੍ਰਸ਼ਨ 1- ਕੋਈ ਵਸਤੂ ਪ੍ਰਕਾਸ਼ ਨੂੰ ਆਪਣੇ ਵਿੱਚੋਂ ਪੂਰੀ ਤਰ੍ਹਾਂ, ਅਲਪ ਮਾਤਰਾ ਜਾਂ ਬਿਲਕੁਲ ਵੀ ਲੰਘਣ ਨਹੀਂ ਦਿੰਦੀ, ਦੇ ਆਧਾਰ ਤੇ ਵਸਤੂਆਂ ਨੂੰ ਕਿੰਨੀਆਂ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ?
ਉੱਤਰ- ਤਿੰਨ ਕਿਸਮਾਂ। (1) ਪਾਰਦਰਸ਼ੀ, (2) ਅਲਪ-ਪਾਰਦਰਸ਼ੀ, ਅਤੇ (3) ਅਪਾਰਦਰਸ਼ੀ ਵਸਤੂਆਂ।
ਪ੍ਰਸ਼ਨ 2- ਹੇਠਾਂ ਦਿੱਤੀ ਸਾਰਨੀ ਵਿੱਚ ਪਦਾਰਥਾਂ ਨੂੰ ਪਾਰਦਰਸ਼ੀ, ਅਪਾਰਦਰਸ਼ੀ ਅਤੇ ਅਲਪ-ਪਾਰਦਰਸ਼ੀ ਵਿੱਚ ਵੰਡੋ-
ਵਸਤੂ/ ਪਦਾਰਥ ਪਾਰਦਰਸ਼ੀ/ਅਪਾਰਦਰਸ਼ੀ/ਅਲਪ-ਪਾਰਦਰਸ਼ੀ
ਪਾਣੀ ਪਾਰਦਰਸ਼ੀ
ਟਿਸ਼ੂ ਪੇਪਰ ਅਲਪ-ਪਾਰਦਰਸ਼ੀ
ਪੱਥਰ ਅਪਾਰਦਰਸ਼ੀ
ਹਵਾ ਪਾਰਦਰਸ਼ੀ
ਕਿਤਾਬ ਅਪਾਰਦਰਸ਼ੀ
ਸ਼ੀਸ਼ਾ ਪਾਰਦਰਸ਼ੀ
ਪਤਲਾ ਕੱਪੜਾ ਅਲਪ-ਪਾਰਦਰਸ਼ੀ
ਕਿਰਿਆ 2- ਪ੍ਰਕਾਸ਼ ਦੇ ਸਿੱਧੀ ਰੇਖਾ ਵਿੱਚ ਚੱਲਣ ਦੇ ਗੁਣ ਨੂੰ ਦਰਸਾਉਣਾ। (ਪੰਨਾ ਨੰ: 110)
ਪ੍ਰਸ਼ਨ 1- ਪ੍ਰਕਾਸ਼ ……………………………… ਰੇਖਾ ਵਿੱਚ ਚਲਦਾ ਹੈ।
ਉੱਤਰ- ਸਿੱਧੀ।
ਪ੍ਰਸ਼ਨ 2- ਪ੍ਰਕਾਸ਼ ………………………….ਪਦਾਰਥ ਵਿੱਚੋਂ ਨਹੀਂ ਲੰਘ ਸਕਦਾ।
ਉੱਤਰ- ਅਪਾਰਦਰਸ਼ੀ।
ਕਿਰਿਆ 3- ਪਰਛਾਵਾਂ ਬਣਾਉਣ ਲਈ ਸਕਰੀਨ ਦੀ ਮਹੱਤਤਾ ਨੂੰ ਦਰਸਾਉਣਾ। (ਪੰਨਾ ਨੰ: 111, 112)
ਪ੍ਰਸ਼ਨ 1- ਪਰਛਾਵਾਂ ਬਣਾਉਣ ਲਈ ਕਿੰਨੀਆਂ ਵਸਤੂਆਂ ਦੀ ਜਰੂਰਤ ਹੁੰਦੀ ਹੈ?
ਉੱਤਰ- ਤਿੰਨ।
ਪ੍ਰਸ਼ਨ 2- ਜਦੋਂ ਕੋਈ ਵਸਤੂ ਸਕਰੀਨ ਅਤੇ ਪ੍ਰਕਾਸ਼ ਦੇ ਸਰੋਤ ਵਿਚਕਾਰ ਆਉਂਦੀ ਹੈ,ਤਾਂ ਸਕਰੀਨ ਉੱਪਰ ਪਰਛਾਵਾਂ ਬਣਦਾ ਹੈ।
ਉੱਤਰ- ਅਪਾਰਦਰਸ਼ੀ।
ਕਿਰਿਆ 4- ਪਰਛਾਵੇਂ ਦੇ ਮਾਪ ਅਤੇ ਰੰਗ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦਾ ਅਧਿਐਨ। (ਪੰਨਾ ਨੰ: 112, 113)
ਪ੍ਰਸ਼ਨ 1-ਕਿਸੇ ਅਪਾਰਦਰਸ਼ੀ ਵਸਤੂ ਦੇ ਪਰਛਾਵੇਂ ਦਾ ਆਕਾਰ, ਵਸਤੂ ਅਤੇ ਪ੍ਰਕਾਸ਼ ਸਰੋਤ ਦੀ ………………….. ਸਥਿਤੀ ਤੇ ਨਿਰਭਰ ਕਰਦਾ ਹੈ।
ਉੱਤਰ- ਸਾਪੇਖੀ।
ਪ੍ਰਸ਼ਨ 2- ਅਪਾਰਦਰਸ਼ੀ ਵਸਤੂ ਭਾਵੇਂ ਕਿਸੇ ਵੀ ਰੰਗ ਦੀ ਹੋਵੇ, ਪਰਛਾਵਾਂ ਹਮੇਸ਼ਾ …………………………….. (ਚਿੱਟਾ/ਕਾਲਾ) ਹੋਵੇਗਾ।
ਉੱਤਰ- ਕਾਲਾ।
ਕਿਰਿਆ 5- ਇੱਕ ਪਿੰਨ ਹੋਲ ਕੈਮਰਾ ਬਣਾਉਣਾ। (ਪੰਨਾ ਨੰ: 114-116)
ਪ੍ਰਸ਼ਨ 1- ਪਿੰਨ ਹੋਲ ਕੈਮਰਾ ਇਸ ਤੱਥ ਤੇ ਅਧਾਰਿਤ ਹੈ ਕਿ ਪ੍ਰਕਾਸ਼ ਸਧਾਰਨ ਹਾਲਤਾਂ ਵਿੱਚ ………………. ਰੇਖਾ ਵਿੱਚ ਚੱਲਦਾ ਹੈ।
ਉੱਤਰ- ਸਿੱਧੀ।
ਪ੍ਰਸ਼ਨ 2- ਪਿੰਨ ਹੋਲ ਕੈਮਰਾ ਦੁਆਰਾ ਬਣਾਏ ਪ੍ਰਤੀਬਿੰਬ ……………………………. ਅਤੇ ………………………. ਹੁੰਦੇ ਹਨ।
ਉੱਤਰ- ਉਲਟ ਅਤੇ ਛੋਟੇ ਆਕਾਰ ਦੇ।
ਕਿਰਿਆ 6- ਪ੍ਰਕਾਸ਼ ਦੇ ਪਰਾਵਰਤਨ ਨੂੰ ਵੇਖਣਾ। (ਪੰਨਾ ਨੰ: 116, 117)
ਪ੍ਰਸ਼ਨ 1- ਇੱਕ ਦਰਪਣ ਆਪਣੇ ਉੱਪਰ ਪੈ ਰਹੇ ਪ੍ਰਕਾਸ਼ ਦੀ ਦਿਸ਼ਾ ਨਹੀਂ ਬਦਲਦਾ। (ਸਹੀ/ਗਲਤ)
ਉੱਤਰ- ਗਲਤ।
ਪ੍ਰਸ਼ਨ 2- ਇੱਕ ਸਮਤਲ ਦਰਪਣ ਵਰਗੀ ਪਾਲਿਸ਼ ਕੀਤੀ ਸਤ੍ਹਾ ਜਾਂ ਚਮਕਦੀ ਸਤ੍ਹਾ ……………………. ਪਰਾਵਰਤਨ ਪੈਦਾ ਕਰਦੀ ਹੈ।
ਉੱਤਰ- ਨਿਯਮਿਤ।,
ਅਭਿਆਸ ਹੱਲ ਸਹਿਤ
ਪ੍ਰਸ਼ਨ 1- ਖਾਲੀ ਥਾਵਾਂ ਭਰੋ।
(i) ਉਹ ਵਸਤੂਆਂ ਜੋ ਆਪਣੇ ਵਿੱਚੋਂ ਪ੍ਰਕਾਸ਼ ਨੂੰ ਅੰਸ਼ਿਕ ਤੌਰ ਤੇ ਲੰਘਣ ਦਿੰਦੀਆਂ ਹਨ, ਉਹਨਾਂ ਨੂੰ ਅਲਪ-ਪਾਰਦਰਸ਼ੀ ਵਸਤੂਆਂ ਆਖਦੇ ਹਨ।
(ii) ਸੂਰਜ ਵਰਗਾ ਚਾਣਨ ਸਰੋਤ ਜੋ ਆਪਣੀ ਰੋਸ਼ਨੀ ਖੁਦ ਪੈਦਾ ਕਰਦਾ ਹੈ ਨੂੰ ਪ੍ਰਕਾਸ਼ਮਾਨ ਵਸਤੂ ਆਖਦੇ ਹਨ।
(iii) ਸੂਰਜ ਵੱਲ ਕਦੇ ਵੀ ਸਿੱਧਾ ਨਹੀਂ ਵੇਖਣਾ ਚਾਹੀਦਾ ਕਿਉਂਕਿ ਇਹ ਅੱਖਾਂ ਲਈ ਬਹੁਤ ਹਾਨੀਕਾਰਕ ਹੋ ਸਕਦਾ ਹੈ।
(iv) ਪ੍ਰਕਾਸ਼ ਦੇ ਪਾਲਿਸ਼ ਕੀਤੀ ਸਤ੍ਹਾ ਤੇ ਪੈਣ ਉਪਰੰਤ ਪ੍ਰਕਾਸ਼ ਦੇ ਪ੍ਰਸਾਰ ਦੀ ਦਿਸ਼ਾ ਵਿੱਚ ਤਬਦੀਲੀ ਦੇ ਵਰਤਾਰੇ ਨੂੰ ਪ੍ਰਕਾਸ਼ ਦਾ ਪਰਾਵਰਤਨ ਕਿਹਾ ਜਾਂਦਾ ਹੈ।
(v) ਪਰਾਵਰਤਨ ਦੇ ਵਰਤਾਰੇ ਕਾਰਨ ਦਿਨ ਦੇ ਸਮੇਂ ਕਮਰੇ ਵਿੱਚ ਚਾਣਨ ਹੁੰਦਾ ਹੈ, ਭਾਵੇਂ ਕਮਰੇ ਵਿੱਚ ਸਿੱਧੀ ਧੁੱਪ ਪ੍ਰਵੇਸ਼ ਨਾ ਕਰੇ।
ਪ੍ਰਸ਼ਨ 2- ਸਹੀ ਜਾਂ ਗਲਤ ਲਿਖੋ
(i) ਚੰਦਰਮਾ ਇੱਕ ਪ੍ਰਕਾਸ਼ਮਾਨ ਵਸਤੂ ਹੈ। (ਗਲਤ)
(ii) ਅਸੀਂ ਪਾਰਦਰਸ਼ੀ ਸਮੱਗਰੀ ਵਿੱਚੋਂ ਸਪੱਸ਼ਟ ਰੂਪ ਨਾਲ ਵੇਖ ਸਕਦੇ ਹਾਂ। (ਸਹੀ)
(iii) ਅਪਾਰਦਰਸ਼ੀ ਵਸਤੂ ਦਾ ਪਰਛਾਵਾਂ ਹਮੇਸ਼ਾ ਕਾਲਾ ਹੁੰਦਾ ਹੈ। (ਸਹੀ)
(iv) ਪ੍ਰਕਾਸ਼ ਸਿੱਧੇ ਮਾਰਗ ਵਿੱਚ ਯਾਤਰਾ ਨਹੀਂ ਕਰਦਾ। (ਗਲਤ)
(v) ਪ੍ਰਕਾਸ਼ ਦੇ ਪਰਾਵਰਤਨ ਕਾਰਨ ਦਿਨ ਸਮੇਂ ਕਮਰੇ ਵਿੱਚ ਚਾਣਨ ਰਹਿੰਦਾ ਹੈ, ਭਾਵੇਂ ਸਿੱਧੀ ਧੁੱਪ ਕਮਰੇ ਵਿੱਚ ਪ੍ਰਵੇਸ ਨਹੀਂ ਕਰਦੀ। (ਸਹੀ)
ਪ੍ਰਸ਼ਨ 3- ਮਿਲਾਨ ਕਰੋ
(i) ਪ੍ਰਕਾਸ਼ ਦੇ ਕੁਦਰਤੀ ਸਰੋਤ (ਹ) ਸੂਰਜ
(ii) ਸੀ.ਐਫ.ਐਲ.,ਐਲ.ਈ.ਡੀ.ਅਤੇ ਟਿਊਬ ਲਾਈਟ (ਸ) ਬਣਾਵਟੀ ਪ੍ਰਕਾਸ਼ ਸਰੋਤ
(iii) ਪ੍ਰਕਾਸ਼ ਦਾ ਸਰਲ ਰੇਖੀ ਪ੍ਰਸਾਰ (ੳ) ਪ੍ਰਕਾਸ਼ਮਾਨ ਵਸਤੂ
(iv) ਗ੍ਰਹਿਣ (ੲ) ਅਕਾਸ਼ੀ ਵਸਤੂ ਦੁਆਰਾ ਪਰਛਾਵਾਂ ਪਾਉਂਣਾ
(v) ਗੱਤਾ, ਲੱਕੜ ਅਤੇ ਧਾਤੂ (ਅ) ਅਪਾਰਦਰਸ਼ੀ ਵਸਤੂ
ਪ੍ਰਸ਼ਨ 4- ਸਹੀ ਉੱਤਰ ਦੀ ਚੋਣ ਕਰੋ-
(i) ਚੰਦਰਮਾ ਵਰਗੀਆਂ ਵਸਤੂਆਂ ਜੋ ਆਪਣਾ ਪ੍ਰਕਾਸ਼ ਖੁਦ ਪੈਦਾ ਨਹੀਂ ਕਰਦੀਆਂ, ਨੂੰ ਕੀ ਕਹਿੰਦੇ ਹਨ?
(ੳ) ਪ੍ਰਕਾਸ਼ਮਾਨ ਵਸਤੂ (ਅ) ਪ੍ਰਕਾਸ਼ਸੋਖੀ ਵਸਤੂ
(ੲ) ਪ੍ਰਕਾਸ਼ਹੀਣ ਵਸਤੂ() (ਸ) ਪ੍ਰਕਾਸ਼ ਦਾ ਪਰਾਵਰਤਨ
(ii) ਉਹ ਵਸਤੂ ਜਿਸ ਵਿੱਚੋਂ ਅੰਸ਼ਿਕ ਰੂਪ ਵਿੱਚ ਵੇਖਿਆ ਜਾ ਸਕਦਾ ਹੈ, ਪਰ ਸਪੱਸ਼ਟ ਰੂਪ ਵਿੱਚ ਨਹੀਂ-
(ੳ) ਰਬੜ ਗੇਂਦ (ਅ) ਕੱਚ ਦੀ ਸਮਤਲ ਪਰਤ
(ੲ) ਟਰੇਸਿੰਗ ਪੇਪਰ ਦੀ ਸ਼ੀਟ () (ਸ) ਸੀ.ਡੀ. (Compact Disc)
(iii) ਸ਼ਾਮ ਵੇਲੇ ਜਦੋਂ ਸੂਰਜ ਕਿਸੇ ਵਸਤੂ ਦੇ ਪਿੱਛੇ ਹੁੰਦਾ ਹੈ, ਤਾਂ ਉਸ ਵਸਤੂ ਦੇ ਪਰਛਾਵੇਂ ਦਾ ਅਕਾਰ ਵਸਤੂ ਦੇ ਮੁਕਾਬਲੇ ਕੀ ਹੋਵੇਗਾ?
(ੳ) ਛੋਟਾ (ਅ) ਵੱਡਾ ()
(ੲ) ਲਗਭਗ ਜ਼ੀਰੋ (ਨਾ ਮਾਤਰ) (ਸ) ਬਰਾਬਰ
(iv) ਪਿੰਨ ਹੋਲ ਕੈਮਰਾ ਦੁਆਰਾ ਬਣਿਆ ਪ੍ਰਤੀਬਿੰਬ ਕਿਹੋ ਜਿਹਾ ਹੁੰਦਾ ਹੈ?
(ੳ) ਉਲਟਾ ਅਤੇ ਛੋਟਾ () (ੲ) ਸਿੱਧਾ ਅਤੇ ਵੱਡਾ
(ਅ) ਉਲਟਾ ਅਤੇ ਵੱਡਾ (ਸ) ਸਿੱਧਾ ਅਤੇ ਛੋਟਾ
(v) ਪਰਛਾਵਾਂ ਬਣਾਉਣ ਲਈ ਸਾਨੂੰ ਕਿਹੜੀਆਂ ਵਸਤੂਆਂ ਦੀ ਲੋੜ ਹੁੰਦੀ ਹੈ?
(ੳ) ਇੱਕ ਅਪਾਰਦਰਸ਼ੀ ਵਸਤੂ (ਅ) ਇੱਕ ਪ੍ਰਕਾਸ਼ ਸਰੋਤ
(ੲ) ਪ੍ਰਤੀਬਿੰਬ ਬਣਾਉਣ ਲਈ ਸਕਰੀਨ (ਸ) ਉਪਰੋਕਤ ਸਾਰੇ ()
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਇੱਕ ਬਿੰਦੂ ਤੋਂ ਦੂਸਰੇ ਬਿੰਦੂ ਤੇ ਜਾਣ ਸਮੇਂ ਸਧਾਰਨ ਤੌਰ ਤੇ ਪ੍ਰਕਾਸ਼ ਕਿਸ ਪ੍ਰਕਾਰ ਦਾ ਰਸਤਾ ਤੈਅ ਕਰਦਾ ਹੈ।
ਉੱਤਰ- ਸਿੱਧਾ।
(ii) ਮੱਛੀਆਂ ਪਾਣੀ ਵਿੱਚ ਪਰਛਾਵਾਂ ਨਹੀਂ ਬਣਾਉਂਦੀਆਂ। ਕਿਉਂ?
ਉੱਤਰ- ਕਿਸੇ ਸਕਰੀਨ ਦੀ ਅਣਹੋਂਦ (ਜਾਂ ਬਹੁਤ ਦੂਰ ਹੋਣ) ਕਾਰਨ।
(iii) ਸੂਰਜ ਗ੍ਰਹਿਣ ਸਮੇਂ ਸੂਰਜ, ਧਰਤੀ ਅਤੇ ਚੰਦਰਮਾ ਦੀ ਸਾਪੇਖੀ ਸਥਿਤੀ ਬਾਰੇ ਦੱਸੋ।
ਉੱਤਰ- ਸੂਰਜ ਗ੍ਰਹਿਣ ਸਮੇਂ ਚੰਦਰਮਾ, ਧਰਤੀ ਅਤੇ ਸੂਰਜ ਦੇ ਵਿਚਕਾਰ ਹੁੰਦਾ ਹੈ।
(iv) ਇੱਕ ਬਿਲਕੁਲ ਹਨੇਰੇ ਕਮਰੇ ਵਿੱਚ, ਜੇਕਰ ਤੁਸੀਂ ਆਪਣੇ ਸਾਹਮਣੇ ਸ਼ੀਸ਼ਾ ਫੜੋਗੇ ਤਾਂ ਕੀ ਤੁਸੀਂ ਸ਼ੀਸ਼ੇ ਵਿੱਚ ਆਪਣਾ ਪ੍ਰਤੀਬਿੰਬ ਵੇਖ ਸਕੋਗੇ?
ਉੱਤਰ- ਨਹੀਂ।
(v) ਦੋ ਇੱਕੋ ਜਿਹੀਆਂ ਬੈਡ ਦੀਆਂ ਚਾਦਰਾਂ ਜੋ ਕਿ ਗੁਲਾਬੀ ਅਤੇ ਸਲੇਟੀ ਰੰਗ ਦੀਆਂ ਹਨ, ਧੁੱਪ ਵਿੱਚ ਰੱਸੀ ਤੇ ਲਮਕ ਰਹੀਆਂ ਹਨ। ਇਹਨਾਂ ਚਾਦਰਾਂ ਦੇ ਪਰਛਾਵੇਂ ਦਾ ਰੰਗ ਕੀ ਹੋਵੇਗਾ?
ਉੱਤਰ- ਕਾਲਾ।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਨਿਯਮਿਤ ਪਰਾਵਰਤਨ ਕੀ ਹੁੰਦਾ ਹੈ?
ਉੱਤਰ- ਜਦੋਂ ਪ੍ਰਕਾਸ਼ ਕਿਸੇ ਸਮਤਲ ਦਰਪਣ ਜਾਂ ਚਮਕਦੀ ਹੋਈ ਸਤ੍ਹਾ ਤੇ ਪੈਂਦਾ ਹੈ ਤਾਂ ਪ੍ਰਕਾਸ਼ ਇੱਕ ਨਿਯਮਿਤ ਤਰੀਕੇ ਨਾਲ ਪਰਾਵਰਤਿਤ ਹੁੰਦਾ ਹੈ। ਕਈ ਵਾਰ ਨਿਯਮਿਤ ਪਰਾਵਰਤਨ ਨਾਲ ਸਾਨੂੰ ਸਤ੍ਹਾ ਵਿੱਚ ਵਸਤੂ ਦਾ ਪ੍ਰਤੀਬਿੰਬ ਵੀ ਵਿਖਾਈ ਦਿੰਦਾ ਹੈ।
(ii) ਦੁਪਿਹਰ ਦਾ ਪਰਛਾਵਾਂ, ਸਵੇਰ ਸਮੇਂ ਬਣਨ ਵਾਲੇ ਪਰਛਾਵੇਂ ਤੋਂ ਛੋਟਾ ਕਿਉਂ ਹੁੰਦਾ ਹੈ?
ਉੱਤਰ- ਦੁਪਿਹਰ ਸਮੇਂ ਸੂਰਜ ਸਾਡੇ ਸਿਰ ਉੱਪਰ ਹੁੰਦਾ ਹੈ, ਜਿਸ ਕਰਕੇ ਪਰਛਾਵਾਂ ਛੋਟਾ ਬਣਦਾ ਹੈ। ਸਵੇਰ ਵੇਲੇ ਸੂਰਜ ਦਾ ਪ੍ਰਕਾਸ਼ ਸਾਡੇ ਉੱਪਰ ਟੇਢਾ ਪੈਣ ਕਾਰਨ ਪਰਛਾਵਾਂ ਵੱਡਾ ਬਣਦਾ ਹੈ।
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ
(i) ਢੁਕਵੇਂ ਚਿੱਤਰ ਦੀ ਵਰਤੋਂ ਨਾਲ ਦਰਸਾਓ ਕਿ ਪਰਛਾਵੇਂ ਦਾ ਅਕਾਰ ਪ੍ਰਕਾਸ਼ ਸਰੋਤ ਅਤੇ ਅਪਾਰਦਰਸ਼ੀ ਵਸਤੂ ਦੀ ਸਾਪੇਖੀ ਸਥਿਤੀ ਤੇ ਨਿਰਭਰ ਕਰਦਾ ਹੈ।
ਉੱਤਰ- (ੳ) ਜਦੋਂ ਪ੍ਰਕਾਸ਼ ਦਾ ਸਰੋਤ ਅਪਾਰਦਰਸ਼ੀ ਵਸਤੂ ਦੇ ਨੇੜੇ ਹੁੰਦਾ ਹੈ, ਤਾਂ ਵਸਤੂ ਦਾ ਪਰਛਾਵਾਂ ਵੱਡਾ ਹੁੰਦਾ ਹੈ।
(ਅ) ਜਦੋਂ ਪ੍ਰਕਾਸ਼ ਦਾ ਸਰੋਤ ਅਪਾਰਦਰਸ਼ੀ ਵਸਤੂ ਤੋਂ ਦੂਰ ਚਲਿਆ ਜਾਂਦਾ ਹੈ, ਤਾਂ ਵਸਤੂ ਦਾ ਪਰਛਾਵਾਂ ਵੱਡਾ ਹੁੰਦਾ ਜਾਂਦਾ ਹੈ।
(ii) ਚਿੱਤਰ ਦੀ ਵਰਤੋਂ ਨਾਲ ਪਿੰਨ ਹੋਲ ਕੈਮਰੇ ਦੁਆਰਾ ਪ੍ਰਤੀਬਿੰਬ ਬਣਾਉਣ ਦੇ ਵਰਤਾਰੇ ਨੂੰ ਦਰਸਾਓ।
ਉੱਤਰ- ਚਿੱਤਰ ਵਿੱਚ ਦਿਖਾਏ ਅਨੁਸਾਰ ਪ੍ਰਕਾਸ਼ ਵਸਤੂ ਤੋਂ ਡੱਬੇ ਦੇ ਛੇਕ ਰਾਹੀਂ ਦਾਖਲ ਹੁੰਦਾ ਹੈ, ਅਤੇ ਸਕਰੀਨ ਉੱਤੇ ਵਸਤੂ ਦਾ ਛੋਟਾ ਅਤੇ ਉਲਟਾ ਪ੍ਰਤੀਬਿੰਬ ਬਣਦਾ ਹੈ।ਪਿੰਨ ਹੋਲ ਕੈਮਰਾ ਇਸ ਸਿਧਾਂਤ ਤੇ ਅਧਾਰਿਤ ਹੈ ਕਿ ਪ੍ਰਕਾਸ਼ ਸਿੱਧੀ ਰੇਖਾ ਵਿੱਚ ਚੱਲਦਾ ਹੈ।