ਪਾਠ-23 ਹਾਕੀ ਖਿਡਾਰਨ: ਅਜਿੰਦਰ ਕੌਰ (ਲੇਖਿਕਾ- ਸ੍ਰੀਮਤੀ ਰਜਿੰਦਰ ਚੌਹਾਨ)
ਪ੍ਰਸ਼ਨ 1. ਅਜਿੰਦਰ ਕੌਰ ਦਾ ਜਨਮ ਕਦੋਂ ਹੋਇਆ ? ਉਸ ਦੇ ਮਾਤਾ ਪਿਤਾ ਦਾ ਕੀ ਨਾ ਸੀ ?
ਉੱਤਰ: ਅਜਿੰਦਰ ਕੌਰ ਦਾ ਜਨਮ 14 ਜੁਲਾਈ, 1951 ਨੂੰ ਜਲੰਧਰ ਵਿਖੇ ਹੋਇਆ । ਆਪ ਦੀ ਮਾਤਾ ਦਾ ਨਾਂ ਸਤਵੰਤ ਕੌਰ ਅਤੇ ਪਿਤਾ ਦਾ ਨਾਂ ਸ੍ਰ. ਨੰਦ ਸਿੰਘ ਸੀ।
ਪ੍ਰਸ਼ਨ 2. ਅਜਿੰਦਰ ਕੌਰ ਦੀ ਵਿਲੱਖਣਤਾ ਕਿਸ ਗੱਲ ਵਿੱਚ ਹੈ ?
ਉੱਤਰ: ਅਜਿੰਦਰ ਕੌਰ ਦੀ ਵਿਲੱਖਣਤਾ ਇਸ ਗੱਲ ਵਿਚ ਹੈ ਕਿ ਉਸ ਨੇ ਨੈਸ਼ਨਲ ਪੱਧਰ ਤੇ ਖੇਡਣ ਤੋਂ ਪਹਿਲਾਂ ਹੀ ਇੰਟਰਨੈਸ਼ਨਲ ਮੈਚ ਖੇਡਿਆ
ਪ੍ਰਸ਼ਨ 3. ਹਾਕੀ ਖੇਡਣ ਲਈ ਉਹ ਕਿੱਥੇ ਕਿੱਥੇ ਗਈ ?
ਉੱਤਰ: ਅਜਿੰਦਰ ਕੌਰ ਟੋਕਿਓ, ਨਿਊਜ਼ੀਲੈਂਡ, ਸਕਾਟਲੈਂਡ, ਸਪੇਨ ਗਈ ‘ਤੇ ਹਰ ਥਾਂ ਜਿੱਤ ਪ੍ਰਾਪਤ ਕੀਤੀ।
ਪ੍ਰਸ਼ਨ 4. ਹਾਕੀ ਖੇਡਣ ਸਮੇਂ ਅਜਿੰਦਰ ਕੌਰ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ?
ਉੱਤਰ: ਹਾਕੀ ਖੇਡਦਿਆਂ ਅਜਿੰਦਰ ਕੌਰ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਕਦੇ ਉਸ ਦੀ ਹਾਕੀ ਟੁੱਟ ਜਾਈ ਤਾਂ ਨਵੀਂ ਨਾ ਮਿਲਨੀ । ਕਦੇ ਗੇਂਦ ਗੁਆਚ ਜਾਣ ‘ਤੇ ਨਵੀਂ ਦਾ ਛੇਤੀ ਪ੍ਰਬੰਧ ਨਾ ਹੋਣਾ । ਕਦੇ ਵਰਦੀ ਮੁਕੰਮਲ ਨਾ ਹੋਈ । ਕਦੇ ਪੜ੍ਹਾਈ ‘ਤੇ ਘਰੇਲੂ ਕੰਮਾਂ ਕਾਰਨ ਖੇਡਣ ਦਾ ਸਮਾਂ ਘੱਟ ਮਿਲ਼ਨਾ ਤੇ ਕਦੇ ਖੇਡਦਿਆਂ ਹੋਇਆਂ ਦਰਸ਼ਕਾਂ ਦੇ ਬੋਲ-ਕਬੋਲ ਵੀ ਸੁਣਨੇ ਪੈਂਦੇ।
ਪ੍ਰਸ਼ਨ 5. ਅਜਿੰਦਰ ਕੌਰ ਲਈ ਸਭ ਤੋਂ ਵੱਧ ਯਾਦਗਾਰੀ ਪਲ ਕਿਹੜੇ ਸਨ ?
ਉੱਤਰ: ਅਜਿੰਦਰ ਲਈ ਉਹ ਪਲ ਸਭ ਤੋਂ ਵੱਧ ਯਾਦਗਾਰੀ ਸਨ ਜਦੋਂ ਉਸ ਨੇ 1976 ਵਿੱਚ ਮਦਰਾਸ ਵਿਖੇ ਬੇਗਮ ਰਸੂਲ ਟਰਾਫੀ ਦੇ ਨਾਂ ਦਾ ਇੱਕ ਅੰਤਰ-ਰਾਸ਼ਟਰੀ ਟੂਰਨਾਮੈਂਟ ਖੇਡਿਆ। ਉਸ ਦੇ ਵਧੀਆ ਪ੍ਰਦਰਸ਼ਨ ਸਦਕਾ ਹੀ ਭਾਰਤੀ ਟੀਮ ਨੂੰ ਜਿੱਤ ਪ੍ਰਾਪਤ ਹੋਈ।
ਪ੍ਰਸ਼ਨ 6. ਅਜਿੰਦਰ ਕੌਰ ਨੂੰ ਕਿਹੜੇ-ਕਿਹੜੇ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ?
ਉੱਤਰ: ਅਜਿੰਦਰ ਕੌਰ ਦੀਆਂ ਹਾਕੀ ਦੀ ਖੇਡ ਵਿੱਚ ਪ੍ਰਾਪਤੀਆਂ ਨੂੰ ਮੁੱਖ ਰੱਖ ਕੇ ਭਾਰਤ ਸਰਕਾਰ ਨੇ 1974 ਈਸਵੀ ਵਿੱਚ ਉਸ ਨੂੰ ‘ਅਰਜਨ ਐਵਾਰਡ’ ਨਾਲ਼ ਸਨਮਾਨਿਤ ਕੀਤਾ । 1979 ਵਿੱਚ ਪੰਜਾਬ ਸਰਕਾਰ ਨੇ ਆਪ ਜੀ ਨੂੰ ‘ਮਹਾਰਾਜਾ ਰਣਜੀਤ ਸਿੰਘ ਐਵਾਰਡ’ ਦਿੱਤਾ । 1994 ਵਿੱਚ ਪੰਜਾਬ ਸਪੋਰਟਸ ਵਿਭਾਗ ਨੇ ਪੰਜਾਬ ਦੀ ਮਹਿਲਾ ਆਗੂ ਅਤੇ ਸਰਬ ਸ੍ਰੇਸ਼ਟ ਖਿਡਾਰਨ ਵਜੋਂ ਸਨਮਾਨਿਤ ਕੀਤਾ।
ਖ਼ਾਲੀ ਥਾਵਾਂ ਭਰੋ:
1) ਅਜਿੰਦਰ ਕੌਰ ਨੇ ਭਾਰਤੀ ਮਹਿਲਾ ਹਾਕੀ ਦੀ ਖੇਡ ਵਿੱਚ ਸਭ ਤੋਂ ਵੱਧ …………….. ਕਮਾਇਆ ਹੈ। (ਨਾਂ)
2) ਅਜਿੰਦਰ ਕੌਰ ਦੇ ਹਾਕੀ ਕੋਚ ……………………… ਸਨ। (ਗੁਰਚਰਨ ਸਿੰਘ ਬੋਧੀ)
3) ਜਲੰਧਰ ਸ਼ਹਿਰ …………………………. ਦਾ ਘਰ ਹੈ। (ਹਾਕੀ)
4) ਅਜਿੰਦਰ ਹਾਕੀ ਖੇਡਣ ਦੇ ਨਾਲ਼-ਨਾਲ਼ …………………. ਸੁੱਟਣ ਵਿੱਚ ਵੀ ਮਾਹਰ ਹੈ। (ਗੋਲਾ)
5) ਉਹ ਫੁੱਲ ਬੈਕ ਤੇ ………………….. ਦੋਹਾਂ ਦੇਸ਼ਾਂ ਤੇ ਵਧੀਆ ਖੇਡ ਲੈਂਦੀ ਹੈ। (ਸੈਂਟਰ ਹਾਫ਼)
6) ਅਜਿੰਦਰ ਕੌਰ ਔਰਤਾਂ ਵਾਲੀ ਨਹੀਂ ਸਗੋਂ ……………….. ਵਾਲ਼ੀ ਹਾਕੀ ਖੇਡਦੀ ਹੈ। (ਮਰਦਾਂ)
7) ਉਸ ਨੇ ਪਟਿਆਲਾ ਦੀ ਰਾਸ਼ਟਰੀ ਖੇਡ ਸੰਸਥਾ ਤੋਂ ……………. ਦਾ ਡਿਪਲੋਮਾ ਹਾਸਲ ਕੀਤਾ। (ਕੋਚਿੰਗ)
8) ਪੰਜਾਬ ਸਰਕਾਰ ਦੇ ……………………… ਵਿੱਚ ਉਸ ਨੇ ਫੌਜ ਦੀ ਸੇਵਾ ਵੀ ਨਿਭਾਈ । (ਸਿੱਖਿਆ ਵਿਭਾਗ)
ਔਖੇ ਸ਼ਬਦਾਂ ਦੇ ਅਰਥ :
ਪ੍ਰਸਿੱਧ ਮਸ਼ਹੂਰ
ਨਿੱਗਰ ਮਜ਼ਬੂਤ
ਵਿਲੱਖਣਤਾ ਵੱਖਰਾਪਣ
ਪ੍ਰਦਰਸ਼ਨ ਦਿਖਾਵਾ
ਸ਼ਿਰਕਤ ਸ਼ਾਮਲ ਹੋਣਾ, ਭਾਗ ਲੈਣਾ
ਉਤਸ਼ਾਹ ਹੌਸਲਾ
ਸਰਬ-ਸ੍ਰੇਸ਼ਟ ਸਭ ਤੋਂ ਉੱਪਰ
ਵਾਕਾਂ ਵਿਚ ਵਰਤੋ:
1) ਹਸਮੁਖ (ਹੱਸਦੇ ਚਿਹਰੇ ਵਾਲ਼ਾ) ਜਸਲੀਨ ਹਸਮੁਖ ਚਿਹਰੇ ਵਾਲੀ ਕੁੜੀ ਹੈ
2) ਸੰਪਰਕ (ਸੰਬੰਧ) ਮੈਂ ਦਵਾਈ ਲੈਣ ਲਈ ਡਾਕਟਰ ਨਾਲ ਸੰਪਰਕ ਕੀਤਾ।
3) ਗੋਲ਼ (ਖੇਡ ਵਿੱਚ ਪ੍ਰਾਪਤ ਇੱਕ ਅੰਕ) ਸਾਡੀ ਹਾਕੀ ਦੀ ਟੀਮ ਨੇ ਪਹਿਲੇ ਪੰਜ ਮਿੰਟਾਂ ਵਿਚ ਹੀ ਗੋਲ਼ ਕਰ ਦਿੱਤਾ।
4) ਮਦਦਗਾਰ (ਸਹਾਇਕ) ਮੁਸ਼ਕਲ ਵਿੱਚ ਕੋਈ ਮਦਦਗਾਰ ਨਹੀਂ ਬਣਦਾ।
5) ਯੂਨੀਵਰਸਿਟੀ (ਵਿਸ਼ਵ ਵਿਦਿਆਲਿਆ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਸਥਿਤ ਹੈ।
6) ਪ੍ਰਦਰਸ਼ਨ (ਦਿਖਾਵਾ) ਰਾਸ਼ਟਰੀ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ।