PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
6th Punjabi

6th Punjabi lesson 18

dkdrmn
404 Views
5 Min Read
1
Share
5 Min Read
SHARE
Listen to this article

ਪਾਠ-18 ਸੜਕੀ ਦੁਰਘਟਨਾਵਾਂ ਤੋਂ ਬਚਾਅ (ਲੇਖਕ- ਡਾ. ਕਰਨੈਲ ਸਿੰਘ ਸੋਮਲ)

1.ਪ੍ਰਸ਼ਨ/ਉੱਤਰ
ਪ੍ਰਸ਼ਨ ੳ. ਦਿਨੋ-ਦਿਨ ਆਵਾਜਾਈ ਕਿਉਂ ਵਧ ਰਹੀ ਹੈ?
ਉੱਤਰ : ਪਿੰਡਾਂ ਤੇ ਸ਼ਹਿਰਾਂ ਨੂੰ ਜੋੜਨ ਵਾਲ਼ੀਆਂ ਸੜਕਾਂ ਦਾ ਜਾਲ਼ ਵਿਛਣ ਕਾਰਨ ਤੇ ਆਵਾਜਾਈ ਸਾਧਨਾਂ ਦੀ ਵੱਖ-ਵੱਖ ਕੰਮਾਂ ਲਈ ਵਰਤੋਂ ਕਾਰਨ ਆਵਾਜਾਈ ਵਧ ਰਹੀ ਹੈ ।
ਪ੍ਰਸ਼ਨ ਅ. ਸੜਕੀ ਦੁਰਘਟਨਾਵਾਂ ਹੋਣ ਦੇ ਕਿਹੜੇ ਮੁੱਖ ਕਾਰਨ ਹਨ?
ਉੱਤਰ : ਤੇਜ਼ ਗਤੀ, ਕਾਹਲੀ, ਨਸ਼ਾ ਕਰ ਕੇ ਗੱਡੀ ਚਲਾਉਣਾ, ਖੱਬੇ ਹੱਥ ਨਾ ਚੱਲਣਾ, ਡਿੱਪਰ ਦੀ ਵਰਤੋਂ ਕਰਨਾ, ਹਾਰਨ ਦੀ ਪਰਵਾਹ ਨਾ ਕਰਨਾ, ਮੌਸਮ ਦੀ ਖਰਾਬੀ ਆਦਿ ਸੜਕੀ ਦੁਰਘਟਨਾਵਾਂ ਦੇ ਮੁੱਖ ਕਾਰਨ ਹਨ।

ਪ੍ਰਸਨ ੲ. ਸੜਕੀ ਦੁਰਘਟਨਾਵਾਂ ਦੇ ਕਿਸ ਤਰ੍ਹਾਂ ਦੇ ਭਿਆਨਕ ਨਤੀਜੇ ਨਿਕਲ਼ਦੇ ਹਨ?
ਉੱਤਰ : ਸੜਕੀ ਦੁਰਘਟਨਾਵਾਂ ਕਰਕੇ ਲੋਕ ਅਣਆਈ ਮੌਤ ਮਰਦੇ ਹਨ। ਕਈ ਬਚ ਤਾਂ ਜਾਂਦੇ ਹਨ ਪਰ ਅੰਗਹੀਣ ਹੋ ਜਾਂਦੇ ਹਨ। ਇਸ ਨਾਲ਼ ਕੀਮਤੀ ਮਸ਼ੀਨਰੀ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ।

ਪ੍ਰਸਨ ਸ. ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਸਾਨੂੰ ਕੀ ਸਾਵਧਾਨੀ ਵਰਤਣੀ ਚਾਹੀਦੀ ਹੈ?
ਉੱਤਰ : ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਸਾਵਧਾਨੀਆਂ :
ਹਮੇਸ਼ਾਂ ਖੱਬੇ ਹੱਥ ਚੱਲੋ।
ਸੱਜੇ-ਖੱਬੇ ਦੇਖ ਕੇ ਸੜਕ ਪਾਰ ਕਰੋ।
ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰੋ।
ਨਸ਼ਾ ਕਰ ਕੇ ਗੱਡੀ ਨਾ ਚਲਾਓ।
ਸੜਕਾਂ ਦੀ ਹਾਲਤ ਚੰਗੀ ਹੋਣੀ ਚਾਹੀਦੀ ਹੈ।
ਸੜਕਾਂ ‘ਤੇ ਸੰਕੇਤਕ ਬੋਰਡ ਹੋਣੇ ਜ਼ਰੂਰੀ ਹਨ।

2.ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :
1) ਆਵਾਜਾਈ (ਆਉਣਾ-ਜਾਣਾ)- ਸੜਕ ’ਤੇ ਆਵਾਜਾਈ ਵਧਣ ਕਾਰਨ ਦੁਰਘਟਨਾਵਾਂ ਵਧ ਰਹੀਆਂ ਹਨ।
2) ਭਿਆਨਕ (ਖ਼ਤਰਨਾਕ)— ਲਾਪਰਵਾਹੀ ਭਿਆਨਕ ਹਾਦਸੇ ਦਾ ਕਾਰਨ ਬਣ ਜਾਂਦੀ ਹੈ।
3) ਲਾਪਰਵਾਹੀ (ਜ਼ਿੰਮੇਵਾਰੀ ਨਾ ਸਮਝਣਾ)- ਲਾਪਰਵਾਹੀ ਹੀ ਸੜਕਾਂ ਉੱਤੇ ਦੁਰਘਟਨਾਵਾਂ ਦਾ ਮੁੱਖ ਕਾਰਨ ਹੈ।
4) ਸਾਵਧਾਨੀ (ਹੁਸ਼ਿਆਰੀ)- ਸੜਕ ਉੱਤੇ ਹਮੇਸ਼ਾਂ ਸਾਵਧਾਨੀ ਵਰਤੋ।
5) ਸਹੂਲਤ (ਸੁੱਖ)- ਕਈ ਪਿੰਡਾਂ ਵਿਚ ਹੁਣ ਵੀ ਬੱਸ ਦੀ ਸਹੂਲਤ ਨਹੀਂ ਹੈ।
6) ਕੋਸ਼ਸ਼ (ਯਤਨ)- ਕੋਸ਼ਸ਼ ਕਰਨ ਵਾਲ਼ਿਆਂ ਦੀ ਕਦੇ ਹਾਰ ਨਹੀਂ ਹੁੰਦੀ।

3.ਔਖੇ ਸ਼ਬਦਾਂ ਦੇ ਅਰਥ :
ਤਾਂਤਾ                       ਲਾਮ-ਡੋਰੀ, ਭੀੜ
ਠਰੰਮਾ                      ਹਲੀਮੀ, ਸਹਿਜ
ਬੇਚੈਨ                      ਘਬਰਾਇਆ ਹੋਇਆ, ਫ਼ਿਕਰਮੰਦ, ਚਿੰਤਾਵਾਨ
ਸਮਾਚਾਰ                  ਖਬਰ, ਖਬਰਸਾਰ, ਹਾਲ-ਚਾਲ
ਹਾਦਸਾ                     ਦੁਰਘਟਨਾ, ਵਿਸ਼ੇਸ਼ ਘਟਨਾ
ਘਰਾਲ਼ਾਂ                    ਪਾਣੀ ਵਗਣ ਨਾਲ਼ ਧਰਤੀ ਵਿੱਚ ਡੂੰਘੀ ਹੋਈ ਥਾਂ
ਉਪਾਅ                     ਇਲਾਜ
ਹਿਦਾਇਤ                 ਨਸੀਹਤ, ਰਹਿਨੁਮਾਈ ਵਜੋਂ ਹੁਕਮ
ਸਹਿਯੋਗ                   ਮਿਲਵਰਤਣ

ਵਿਆਕਰਨ :
ਹੇਠ ਲਿਖੇ ਵਾਕਾਂ ਵਿੱਚੋਂ ਨਾਂਵ ਅਤੇ ਵਿਸ਼ੇਸ਼ਣ ਸ਼ਬਦ ਚੁਣ ਕੇ ਵੱਖ-ਵੱਖ ਕਰ ਕੇ ਲਿਖੋ :
ਵਾਕ                                                              ਨਾਂਵ                                ਵਿਸ਼ੇਸ਼ਣ
ਘੱਡੀਆਂ ਦੀਆਂ ਸਹੂਲਤਾਂ।                                  ਗੱਡੀਆਂ, ਸਹੂਲਤਾਂ                   –
ਤੇਜ਼ ਚੱਲਣ ਵਾਲ਼ੇ ਮਸ਼ੀਨੀ ਸਾਧਨ।                        ਸਾਧਨ                                ਤੇਜ਼, ਮਸ਼ੀਨੀ
ਬੇਵਕਤ ਦੀ ਮੌਤ ਮਰਦੇ ਹਨ।                               ਮੌਤ                                   ਬੇਵਕਤ
ਸਵਾਰੀਆਂ ਨਾਲ਼ ਭਰੀ ਬੱਸ।                                ਸਵਾਰੀਆਂ, ਬੱਸ                     ਭਰੀ
ਦੁਰਘਟਨਾਵਾਂ ਦੇ ਖਤਰੇ ਨੂੰ ਵਧਾਉਣਾ ਹੈ।                 ਦੁਰਘਟਨਾਵਾਂ, ਖ਼ਤਰੇ              –
ਛੋਟੇ ਬੱਚੇ ਭੋਲ਼ੇਪਣ ਵਿੱਚ ਸੜਕ ’ਤੇ ਖੇਡਦੇ ਹਨ।          ਬੱਚੇ, ਭੋਲ਼ੇਪਣ, ਸੜਕ             ਛੋਟੇ
ਸੜਕਾਂ ਨੂੰ ਚੰਗੀ ਹਾਲਤ ਵਿੱਚ ਰੱਖਣਾ।                     ਸੜਕਾਂ, ਹਾਲਤ                    ਚੰਗੀ
ਚੰਗੀਆਂ ਆਦਤਾਂ ਵਾਲ਼ੇ ਮਨੁੱਖ ਮਿਲ਼ ਜਾਂਦੇ ਹਨ।         ਆਦਤਾਂ, ਮਨੁੱਖ                      ਚੰਗੀਆਂ

Download article as PDF
Share This Article
Facebook Twitter Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Categories

6th Agriculture (10) 6th English (12) 6th Physical Education (7) 6th Punjabi (57) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Social Science (28) Blog (1) Exam Material (2) Lekh (39) letters (16) Syllabus (1)

Tags

Agriculture Notes (54) English Notes (37) GSMKT (110) letters (1) Physical Education Notes (35) Punjabi Lekh (22) Punjabi Notes (263) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

ਲੇਖ – ਅਤਿ ਸਰਦੀ ਦਾ ਇੱਕ ਦਿਨ

April 21, 2024

ਸਾਡੇ ਮੇਲੇ ਤੇ ਤਿਉਹਾਰ Sade Mele te tyohar essay in punjabi

March 26, 2024

8th Punjabi lesson 20

July 12, 2022

10. ਨੰਦ ਲਾਲ ਨੂਰਪੁਰੀ (ਆਧੁਨਿਕ ਕਾਵਿ) 9th Pbi

July 8, 2024
© 2025 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account