ਪਾਠ-16 ਵਿਸਾਖੀ ਦਾ ਮੇਲਾ (ਲੇਖਕ- ਸ੍ਰੀ ਮਾਨ ਸਿੰਘ ਹਕੀਰ)
1.ਪ੍ਰਸ਼ਨ/ਉੱਤਰ
ਪ੍ਰਸ਼ਨ ੳ. ਵਿਸਾਖੀ ਦੇ ਮੇਲੇ ਵਿੱਚ ਕਿੰਨੀ ਭੀੜ ਸੀ ਤੇ ਲੋਕ ਪਾਲ਼ ਬੰਨ੍ਹ ਕੇ ਕਿੱਥੇ ਖੜ੍ਹੇ ਸਨ?
ਉੱਤਰ : ਵਿਸਾਖੀ ਦੇ ਮੇਲੇ ਵਿੱਚ ਬਹੁਤ ਜ਼ਿਆਦਾ ਭੀੜ ਸੀ। ਲੋਕ ਪਾਲ਼ ਬੰਨ੍ਹ ਕੇ ਮਠਿਆਈਆਂ ਕੋਲ਼ ਖੜ੍ਹੇ ਸਨ।
ਪ੍ਰਸਨ ਅ. ਮੇਲੇ ਵਿੱਚ ਕਾਹਦਾ-ਕਾਹਦਾ ਸ਼ੋਰ ਸੀ?
ਉੱਤਰ : ਮੇਲੇ ਵਿੱਚ ਸੀਟੀਆਂ, ਸਪੀਕਰਾਂ ਤੇ ਢੋਲਾਂ ਦਾ ਸ਼ੋਰ ਸੀ।
ਪ੍ਰਸਨ ੲ. ਮੇਲੇ ਵਿੱਚ ਲੋਕਾਂ ਨੇ ਕਿਸ ਤਰ੍ਹਾਂ ਦੇ ਕੱਪੜੇ ਪਾਏ ਹੋਏ ਸਨ ?
ਉੱਤਰ : ਮੇਲੇ ਵਿੱਚ ਲੋਕਾਂ ਨੇ ਰੰਗਲੇ ਕੱਪੜੇ ਪਾਏ ਹੋਏ ਸਨ।
ਪ੍ਰਸਨ ਸ. ਮੇਲੇ ਵਿੱਚ ਲੋਕਾਂ ਨੂੰ ਕੀ-ਕੀ ਸਹਿਣਾ ਪੈਂਦਾ ਹੈ?
ਉੱਤਰ : ਮੇਲੇ ਵਿੱਚ ਧੁੱਪ, ਧੂੜ, ਧੱਕੇ ਸਹਿਣੇ ਪੈਂਦੇ ਹਨ।
2.‘ਵਿਸਾਖੀ ਦੇ ਮੇਲੇ’ ਦਾ ਬਿਆਨ ਕੁਝ ਸਤਰਾਂ ਵਿਚ ਕਰੋ।
ਵਿਸਾਖੀ ਦੇ ਮੇਲੇ ਵਿੱਚ ਬਹੁਤ ਭੀੜ ਹੈ। ਹਟਵਾਣੀ ਦੁਕਾਨਾਂ ਪਾ ਕੇ ਖ਼ੂਬ ਕਮਾਈ ਕਰ ਰਹੇ ਹਨ। ਲੋਕ ਰੰਗਲੇ ਕੱਪੜੇ ਪਾ ਕੇ ਮਠਿਆਈਆਂ ਲੈਣ ਲਈ ਕਤਾਰਾਂ ਬੰਨ੍ਹ ਕੇ ਖੜ੍ਹੇ ਹਨ। ਬੱਚੇ ਪੰਘੂੜੇ, ਚੰਡੋਲ ਝੂਟ ਰਹੇ ਹਨ। ਹਰ ਪਾਸੇ ਸੀਟੀਆਂ, ਸਪੀਕਰਾਂ ਦਾ ਸ਼ੋਰ ਹੈ।
3.ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ:
1) ਬੇਲੀ (ਦੋਸਤ)- ਸੁਨੀਲ ਮੇਰਾ ਬੇਲੀ ਹੈ।
2) ਸ਼ੁਕੀਨ (ਸ਼ੌਂਕ ਰੱਖਣ ਵਾਲ਼ਾ)— ਮੈਂ ਖੇਡਣ ਦਾ ਸ਼ੁਕੀਨ ਹਾਂ।
3) ਗੁਲਾਬ (ਫੁੱਲ)- ਸਾਡੇ ਘਰ ਗੁਲਾਬ ਲੱਗੇ ਹਨ।
4) ਰੰਗਲਾ (ਰੰਗਦਾਰ)- ਮੇਲੇ ਵਿੱਚ ਲੋਕ ਰੰਗਲੇ ਕੱਪੜੇ ਪਾਉਂਦੇ ਹਨ।
5) ਪੰਜਾਬ (ਇੱਕ ਪ੍ਰਦੇਸ਼)- ਮੈਂ ਪੰਜਾਬ ਦਾ ਵਾਸੀ ਹਾਂ।
4.ਔਖੇ ਸ਼ਬਦਾਂ ਦੇ ਅਰਥ:
ਮੁਲਖੱਈਆ ਬਹੁਤ ਸਾਰੇ ਲੋਕ
ਅਖਾੜਾ ਘੁਲ਼ਨ ਦੀ ਥਾਂ, ਪਿੜ
ਉੱਕਿਆ ਖੁੰਝਿਆ, ਭੁੱਲਿਆ
ਪੰਘੂੜਾ ਛੋਟਾ ਮੰਜਾ, ਝੂਲਾ, ਪਾਲਣਾ
ਚੰਡੋਲ ਝੂਲਾ, ਜਿਸ ਵਿਚ ਬੈਠ ਕੇ ਝੂਟੇ ਲੈਂਦੇ ਹਨ
ਲੋਰ ਮਨ ਦੀ ਮੌਜ, ਮਸਤੀ
ਢਾਡੀ ਵਾਰਾਂ ਗਾਉਣ ਵਾਲ਼ਾ
ਕਵੀਸ਼ਰ ਕਵਿਤਾ ਕਹਿਣ ਵਾਲ਼ਾ
ਵਿਆਕਰਨ
ਵਚਨ : ਸ਼ਬਦ ਦੇ ਜਿਸ ਰੂਪ ਤੋਂ ਕਿਸੇ ਜੀਵ, ਵਸਤੂ, ਸਥਾਨ ਆਦਿ ਦੀ ਗਿਣਤੀ ਵਿੱਚ ਇੱਕ ਜਾਂ ਇੱਕ ਤੋਂ ਵੱਧ ਦੇ ਫੁਰਕ ਦਾ ਪਤਾ ਲੱਗੇ, ਉਸ ਨੂੰ ਵਚਨ ਆਖਦੇ ਹਨ
ਪੰਜਾਬੀ ਵਿੱਚ ਵਚਨ ਦੋ ਪ੍ਰਕਾਰ ਦੇ ਹਨ : (ੳ) ਇੱਕਵਚਨ (ਅ) ਬਹੁਵਚਨ
(ੳ) ਇੱਕਵਚਨ : ਸ਼ਬਦ ਦੇ ਜਿਸ ਰੂਪ ਤੋਂ ਕਿਸੇ ਇੱਕ ਜੀਵ, ਵਸਤੂ, ਸਥਾਨ ਆਦਿ ਦਾ ਪਤਾ ਲੱਗੇ, ਉਸ ਨੂੰ ਇੱਕਵਚਨ ਕਿਹਾ ਜਾਂਦਾ ਹੈ; ਜਿਵੇਂ :- ਮੇਲਾ, ਹੱਟੀ, ਬੇਲੀ, ਲੱਡੂ, ਜਲੇਬੀ ਆਦਿ। (ਅ) ਬਹੁਵਚਨ : ਸ਼ਬਦ ਦੇ ਜਿਸ ਰੂਪ ਤੋਂ ਇੱਕ ਤੋਂ ਵੱਧ ਜੀਵਾਂ, ਵਸਤੂਆਂ, ਸਥਾਨਾਂ ਆਦਿ ਦਾ ਗਿਆਨ ਹੋਵੇ, ਉਸ ਨੂੰ ਬਹੁਵਚਨ ਆਖਦੇ ਹਨ; ਜਿਵੇਂ :- ਮੇਲੇ, ਹੱਟੀਆਂ, ਲੱਡੂਆਂ, ਜਲੇਬੀਆਂ ਆਦਿ।
ਵਚਨ ਬਦਲੋ :
ਬਜ਼ਾਰਾਂ ਬਜ਼ਾਰ
ਸੀਟੀਆਂ ਸੀਟੀ
ਸਪੀਕਰਾਂ ਸਪੀਕਰ
ਢਾਡੀਆਂ ਢਾਡੀ
ਫੁੱਲਾਂ ਫੁੱਲ
ਢੋਲ ਫੁੱਲ ਢੋਲਾਂ