ਪਾਠ-14 ਆਲੋਕ ਸੁਖੀ, ਗੁਆਂਢੀ ਦੁਖੀ! ਨਾ ਬਈ ਨਾ! (ਲੇਖਕ- ਸ੍ਰੀ ਜਗਦੀਸ਼ ਕੌਸ਼ਲ)
1. ਪ੍ਰਸ਼ਨ/ਉੱਤਰ
ਪ੍ਰਸ਼ਨ ੳ. ਆਲੋਕ, ਇਕਬਾਲ ਦੇ ਘਰ ਕਿਉਂ ਗਿਆ ਸੀ?
ਉੱਤਰ : ਆਲੋਕ, ਇਕਬਾਲ ਦੇ ਘਰ ਸਕੂਲ ਦਾ ਕੰਮ ਪੁੱਛਣ ਗਿਆ ਸੀ।
ਪ੍ਰਸ਼ਨ ਅ. ਆਲੋਕ ਨੂੰ ਇਕਬਾਲ ਕੋਲ਼ ਬੈਠਿਆਂ ਕਿਸ ਗੱਲ ਦੀ ਚਿੰਤਾ ਹੋ ਰਹੀ ਸੀ?
ਉੱਤਰ : ਆਲੋਕ ਨੂੰ ਇਸ ਗੱਲ ਦੀ ਚਿੰਤਾ ਹੋ ਰਹੀ ਸੀ ਕਿ ਉਹ ਇਕਬਾਲ ਦੇ ਘਰ ਆਉਣ ਤੋਂ ਪਹਿਲਾਂ ਆਪਣੇ ਕਮਰੇ ਦੀ ਬੱਤੀ ਬੁਝਾਉਣੀ ਭੁੱਲ ਗਿਆ ਸੀ।
ਪ੍ਰਸਨ ੲ. ਆਲੋਕ ਫ਼ਜ਼ੂਲ-ਖ਼ਰਚੀ ਦੇ ਨਾਲ਼-ਨਾਲ਼ ਹੋਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਦਾ ਸੀ?
ਉੱਤਰ : ਆਲੋਕ ਫਜ਼ੂਲ-ਖਰਚੀ ਦੇ ਨਾਲ਼-ਨਾਲ਼ ਦੂਜਿਆਂ ਦੇ ਸੁੱਖ ਦਾ ਖ਼ਿਆਲ ਵੀ ਰੱਖਦਾ ਸੀ ਤੇ ਸਮੇਂ ਸਿਰ ਆਪਣਾ ਸਕੂਲ ਦਾ ਕੰਮ ਕਰਦਾ ਸੀ।
ਪ੍ਰਸਨ ਸ. ਆਲੋਕ ਦੇ ਕਮਰੇ ਵਿਚ ਜਗਦੀ ਬੱਤੀ ਕਾਰਨ ਕਿਸ-ਕਿਸ ਨੂੰ ਪਰੇਸ਼ਾਨੀ ਹੁੰਦੀ ਸੀ ?
ਉੱਤਰ – ਆਲੋਕ ਦੇ ਕਮਰੇ ਦੀ ਜਗਦੀ ਬੱਤੀ ਕਾਰਨ ਇਕਬਾਲ ਤੇ ਉਸ ਦੀ ਦਾਦੀ ਨੂੰ ਪਰੇਸ਼ਾਨੀ ਹੁੰਦੀ ਸੀ।
ਪ੍ਰਸਨ ਹ. ਆਲੋਕ ਨੇ ਆਪਣੇ ਗੁਆਂਢੀਆਂ ਦੀ ਪਰੇਸ਼ਾਨੀ ਦਾ ਕੀ ਹੱਲ ਲੱਭਿਆ?
ਉੱਤਰ : ਆਲੋਕ ਨੇ ਆਪਣੇ ਗੁਆਂਢੀਆਂ ਦੀ ਪਰੇਸ਼ਾਨੀ ਦੂਰ ਕਰਨ ਲਈ ਆਪਣੇ ਕਮਰੇ ਦੀ ਖਿੜਕੀ ਮੂਹਰੇ ਪਰਦਾ ਤਾਣ ਦਿੱਤਾ, ਤਾਂ ਜੋ ਉਸ ਦੇ ਕਮਰੇ ਦੀ ਰੋਸ਼ਨੀ ਬਾਹਰ ਨਾ ਦਿਸੇ।
ਪ੍ਰਸਨ ਕ. ਇਸ ਪਾਠ ਤੋਂ ਸਾਨੂੰ ਕੀ ਸਿੱਖਿਆ ਮਿਲ਼ਦੀ ਹੈ?
ਉੱਤਰ : ਇਸ ਪਾਠ ਤੋਂ ਸਾਨੂੰ ਇਹ ਸਿੱਖਿਆ ਮਿਲ਼ਦੀ ਹੈ ਕਿ ਸਾਨੂੰ ਗੁਆਂਢੀਆਂ ਦੇ ਸੁੱਖ ਦਾ ਖ਼ਿਆਲ ਰੱਖਣਾ ਚਾਹੀਦਾ ਹੈ, ਫਜ਼ੂਲਖਰਚੀ ਨਹੀਂ ਕਰਨੀ ਚਾਹੀਦੀ ਤੇ ਸਕੂਲ ਦਾ ਕੰਮ ਵੀ ਸਮੇਂ ਸਿਰ ਕਰਨਾ ਚਾਹੀਦਾ ਹੈ।
2. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ :
ਇਸ਼ਾਰਾ (ਸੰਕੇਤ)- ਇਸ਼ਾਰਾ ਮਿਲ਼ਣ ’ਤੇ ਹੀ ਸੜਕ ਪਾਰ ਕਰਨੀ ਚਾਹੀਦੀ ਹੈ।
ਮੰਜ਼ਲ (ਟੀਚਾ, ਉਦੇਸ਼)— ਮਿਹਨਤ ਕਰਨ ਵਾਲ਼ਿਆਂ ਨੂੰ ਹੀ ਮੰਜ਼ਲ ਮਿਲ਼ਦੀ ਹੈ।
ਰੋਸ਼ਨੀ (ਚਾਨਣ)- ਸੂਰਜ ਦੀ ਰੋਸ਼ਨੀ ਬੂਟਿਆਂ ਲਈ ਬਹੁਤ ਜ਼ਰੂਰੀ ਹੈ।
ਪਰੇਸ਼ਾਨ (ਦੁਖੀ)- ਰਾਤ ਸਮੇਂ ਜਗਦੀ ਬੱਤੀ ਕਾਰਨ ਆਲੋਕ ਤੇ ਉਸ ਦੀ ਦਾਦੀ ਨੂੰ ਪਰੇਸ਼ਾਨੀ ਹੋ ਰਹੀ ਸੀ।।
ਨੁਕਸਾਨ (ਹਾਨੀ)- ਜ਼ਿਆਦਾ ਮੀਂਹ ਵੀ ਫ਼ਸਲਾਂ ਦਾ ਨੁਕਸਾਨ ਕਰਦਾ ਹੈ।
ਪ੍ਰਬੰਧ (ਇੰਤਜ਼ਾਮ)- ਕਰੋਨਾ ਦੇ ਵਾਧੇ ਨੂੰ ਰੋਕਣ ਲਈ ਸਰਕਾਰ ਵੱਲੋਂ ਪ੍ਰਬੰਧ ਕੀਤੇ ਗਏ ਹਨ।
ਹੇਠ ਲਿਖੇ ਸ਼ਬਦ ਕਿਸ ਨੇ, ਕਿਸ ਨੂੰ ਕਹੇ:
1. “ਆਪਣੇ ਗੱਲਾਂ ਕਰਨ ਨਾਲ਼ ਦਾਦੀ ਜੀ ਦੀ ਨੀਂਦ ਖਰਾਬ ਤਾਂ ਨਹੀਂ ਹੁੰਦੀ?” ਆਲੋਕ ਨੇ ਇਕਬਾਲ ਨੂੰ ਕਹੇ।
2. “ਓ-ਹੋ! ਮੈਂ ਤਾਂ ਆਪਣੇ ਕਮਰੇ ਦੀ ਬੱਤੀ ਜਗਦੀ ਛੱਡ ਆਇਆ।” ਆਲੋਕ ਨੇ ਇਕਬਾਲ ਨੂੰ ਕਹੇ।
3. “ਨੁਕਸਾਨ ਕਾਹਦਾ ਦਾਦੀ ਜੀ! ਮੈਂ ਕੋਈ ਹੋਰ ਪ੍ਰਬੰਧ ਕਰ ਲੈਣਾ ਸੀ। ਆਲੋਕ ਨੇ ਦਾਦੀ ਜੀ ਨੂੰ ਕਹੇ।
4.ਵਿਆਕਰਨ :
ਹੇਠ ਲਿਖੇ ਪੈਰੇ ਵਿੱਚੋਂ ਕਿਰਿਆ-ਸ਼ਬਦ ਚੁਣੋ :
ਇੱਕ ਦਿਨ ਆਲੋਕ ਨੂੰ ਹਲਕਾ ਜਿਹਾ ਬੁਖਾਰ ਚੜ੍ਹ ਗਿਆ। ਉਹਨੇ ਸਕੂਲੋਂ ਛੁੱਟੀ ਲੈ ਲਈ। ਉਹ ਜਿਸ ਦਿਨ ਵੀ ਛੁੱਟੀ ਲੈਂਦਾ, ਸ਼ਾਮ ਇਕਬਾਲ ਕੋਲ਼ੋਂ ਜਾਂ ਅਗਲੇ ਦਿਨ ਕਿਸੇ ਜਮਾਤੀ ਕੋਲ਼ੋਂ ਸਕੂਲੋਂ ਮਿਲਿਆ ਕੰਮ ਪੁੱਛ ਲੈਂਦਾ। ਉਹ ਸਕੂਲੋਂ ਮਿਲਣ ਵਾਲ਼ਾ ਕੰਮ ਪੂਰਾ ਕਰਦਾ ਸੀ ਤਾਂ ਜੋ ਪੜ੍ਹਾਈ ਵਿੱਚ ਬਾਕੀ ਜਮਾਤ ਤੋਂ ਪਿੱਛੇ ਨਾ ਰਹਿ ਜਾਵੇ। ਉਸ ਦਿਨ ਸ਼ਾਮ ਤੱਕ ਉਸ ਦਾ ਬੁਖ਼ਾਰ ਉੱਤਰ ਗਿਆ। ਉਹ ਦਾ ਕੰਮ ਪੁੱਛਣ ਵਾਸਤੇ ਇਕਬਾਲ ਦੇ ਘਰ ਵੱਲ ਤੁਰ ਪਿਆ।