ਪਾਠ-9 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ
ਪ੍ਰਸ਼ਨ 1. ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਕਦੋਂ ਅਤੇ ਕਿਹੜਾ ਐਕਟ ਪਾਸ ਕੀਤਾ ਗਿਆ ?
ਉੱਤਰ- ਰੈਗੂਲੇਟਿਗ ਐਕਟ (1773 ਈਸਵੀ)।
ਪ੍ਰਸ਼ਨ 2. ਬੋਰਡ ਆਫ ਕੰਟਰੋਲ ਕਦੋਂ ਅਤੇ ਕਿਸ ਐਕਟ ਅਧੀਨ ਬਣਿਆ?
ਉੱਤਰ- ਬੋਰਡ ਆਫ ਕੰਟਰੋਲ 1784 ਈਸਵੀ ਵਿੱਚ ਪਿਟਸ ਇੰਡੀਆ ਐਕਟ ਅਧੀਨ ਬਣਿਆ ।
ਪ੍ਰਸ਼ਨ 3. ਭਾਰਤ ਵਿੱਚ ਸਿਵਲ ਸਰਵਿਸ ਦਾ ਮੋਢੀ ਕੌਣ ਸੀ ?
ਉੱਤਰ- ਲਾਰਡ ਕਾਰਨਵਾਲਿਸ।
ਪ੍ਰਸ਼ਨ 4. ਕਦੋਂ ਅਤੇ ਕਿਹੜਾ ਪਹਿਲਾ ਭਾਰਤੀ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰ ਸਕਿਆ ?
ਉੱਤਰ -ਸਤਿੰਦਰ ਨਾਥ ਟੈਗੋਰ; 1863 ਈਸਵੀ ਵਿੱਚ
ਪ੍ਰਸ਼ਨ 5. ਸੈਨਾ ਵਿੱਚ ਭਾਰਤੀ ਸੈਨਿਕਾਂ ਨੂੰ ਦਿੱਤੀ ਜਾਣ ਵਾਲੀ ਸਭ ਤੋਂ ਵੱਡੀ ਪਦਵੀ ਕਿਹੜੀ ਸੀ?
ਉੱਤਰ- ਸੂਬੇਦਾਰ ।
ਪ੍ਰਸ਼ਨ 6. ਕਿਹੜੇ ਗਵਰਨਰ ਜਨਰਲ ਨੇ ਪੁਲਿਸ ਵਿਭਾਗ ਵਿੱਚ ਸੁਧਾਰ ਕੀਤੇ ਅਤੇ ਕਿਉਂ?
ਉੱਤਰ- ਲਾਰਡ ਕਾਰਨਵਾਲਿਸ ਨੇ ਅੰਗਰੇਜ਼ੀ ਪ੍ਰਸ਼ਾਸਨ ਵਿੱਚ ਕਾਨੂੰਨ ਅਤੇ ਸ਼ਾਂਤੀ ਸਥਾਪਿਤ ਕਰਨ ਲਈ ਪੁਲਿਸ ਵਿਭਾਗ ਵਿੱਚ ਸੁਧਾਰ ਕੀਤੇ।
ਪ੍ਰਸ਼ਨ 7. ਰੈਗੂਲੇਟਿੰਗ ਐਕਟ ਤੋਂ ਕੀ ਭਾਵ ਹੈ?
ਉੱਤਰ- ਭਾਰਤ ਵਿਚ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ 1773 ਈ. ਵਿਚ ਰੈਗੂਲੇਟਿੰਗ ਐਕਟ ਪਾਸ ਕੀਤਾ ਗਿਆ । ਇਸ ਐਕਟ ਦੇ ਅਨੁਸਾਰ ਬੰਗਾਲ ਵਿਚ ਗਵਰਨਰ- ਜਨਰਲ ਅਤੇ ਚਾਰ ਮੈਂਬਰਾਂ ਦੀ ਕੌਂਸਲ ਸਥਾਪਿਤ ਕੀਤੀ ਗਈ, ਜਿਸ ਨੂੰ ਸ਼ਾਸ਼ਨ ਪ੍ਰਬੰਧ ਦੇ ਸਾਰੇ ਮਾਮਲਿਆਂ ਦੇ ਫੈਸਲੇ ਕਰਨ ਦਾ ਅਧਿਕਾਰ ਦਿੱਤਾ ਗਿਆ।
ਪ੍ਰਸ਼ਨ 8. ਪਿਟਸ ਇੰਡੀਆ ਐਕਟ ਤੇ ਨੋਟ ਲਿਖੋ
ਉੱਤਰ- ਪਿਟਸ ਇੰਡੀਆ ਐਕਟ ਅਧੀਨ ਵਪਾਰ ਪ੍ਰਬੰਧ ਨੂੰ ਰਾਜਨੀਤਕ ਪ੍ਰਬੰਧ ਨਾਲੋਂ ਅਲੱਗ ਕਰ ਦਿੱਤਾ ਗਿਆ ।ਗਵਰਨਰ ਜਨਰਲ ਦੀ ਕੌਂਸਿਲ ਦੇ ਮੈਂਬਰਾਂ ਦੀ ਗਿਣਤੀ 4 ਦੀ ਥਾਂ 3 ਕਰ ਦਿੱਤੀ ਗਈ। ਮੁੰਬਈ ਅਤੇ ਮਦਰਾਸ ਦੇ ਗਵਰਨਰ ਪੂਰੀ ਤਰ੍ਹਾਂ ਨਾਲ ਗਵਰਨਰ ਜਨਰਲ ਦੇ ਅਧੀਨ ਹੋ ਗਏ।
ਪ੍ਰਸ਼ਨ 9. 1858 ਈ. ਤੋਂ ਬਾਅਦ ਸੈਨਾ ਵਿਚ ਕਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ?
ਉੱਤਰ- 1. ਅੰਗਰੇਜ਼ ਸੈਨਿਕਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ।
2. ਤੋਪਖਾਨੇ ਵਿੱਚ ਕੇਵਲ ਅੰਗਰੇਜ਼ਾਂ ਨੂੰ ਨਿਯੁਕਤ ਕੀਤਾ ਜਾਣ ਲੱਗਾ।
3. ਯੂਪੀ ਦੇ ਬ੍ਰਾਹਮਣਾਂ ਦੀ ਬਜਾਏ ਸਿੱਖਾਂ ਅਤੇ ਗੋਰਖਿਆਂ ਨੂੰ ਸੈਨਾ ਵਿਚ ਭਰਤੀ ਕੀਤਾ ਜਾਣ ਲੱਗਾ।
4. ਭਾਰਤੀ ਅਤੇ ਯੂਰਪੀਅਨ ਸੈਨਿਕਾਂ ਦੀ ਗਿਣਤੀ ਵਿੱਚ 2:1 ਦਾ ਅਨੁਪਾਤ ਕਰ ਦਿੱਤਾ ਗਿਆ।
5. ਧਰਮ ਅਤੇ ਜਾਤ ਦੇ ਆਧਾਰ ਤੇ ਸੈਨਿਕ ਟੁਕੜੀਆਂ ਸਥਾਪਿਤ ਕੀਤੀਆਂ ਗਈਆਂ।
ਪ੍ਰਸ਼ਨ 10. ਨਿਆਂ ਵਿਵਸਥਾ ਤੇ ਨੋਟ ਲਿਖੋ
ਉੱਤਰ ਵਾਰਨ ਹੇਸਟਿੰਗਜ਼ ਨੇ ਜ਼ਿਲਿਆਂ ਵਿਚ ਦੀਵਾਨੀ ਅਦਾਲਤਾਂ ਅਤੇ ਸਦਰ ਨਿਜ਼ਾਮਤ ਅਦਾਲਤਾਂ ਸਥਾਪਿਤ ਕੀਤੀਆਂ। ਕਲਕੱਤੇ ਵਿਚ ਸਰਵ ਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ, ਜਿਸ ਦੇ ਜੱਜਾਂ ਦੇ ਮਾਰਗ ਦਰਸ਼ਨ ਲਈ ਲਾਰਡ ਕਾਰਨਵਾਲਿਸ ਨੇ ਕਾਰਨਵਾਲਿਸ ਕੋਡ ਨਾਮ ਦੀ ਇੱਕ ਪੁਸਤਕ ਤਿਆਰ ਕਰਵਾਈ।
ਖਾਲੀ ਥਾਵਾਂ ਭਰੋ:-
1. 1886 ਈਸਵੀ ਵਿੱਚ ਲਾਰਡ ਰਿਪਨ ਨੇ 15 ਮੈਂਬਰਾਂ ਦਾ ਪਬਲਿਕ ਸਰਵਿਸ ਕਮਿਸ਼ਨ ਨਿਯੁਕਤ ਕੀਤਾ।
2. ਭਾਰਤੀ ਅਤੇ ਯੂਰਪੀਨਾਂ ਦੀ ਗਿਣਤੀ ਵਿੱਚ 2:1 ਦਾ ਅਨੁਪਾਤ 1857 ਈਸਵੀ ਦੇ ਵਿਦਰੋਹ ਪਿੱਛੋਂ ਕੀਤਾ ਗਿਆ।
3. 1773 ਈਸਵੀ ਦੇ ਰੈਗੂਲੇਟਿਗ ਐਕਟ ਅਨੁਸਾਰ ਕਲਕੱਤੇ ਵਿੱਚ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ।
ਸਹੀ (✓) ਜਾਂ ਗਲਤ (X) ਦਾ ਨਿਸ਼ਾਨ ਲਗਾਓ:-
1. ਅੰਗਰੇਜ਼ਾਂ ਦੀ ਨਵੀਆਂ ਨੀਤੀਆਂ ਦਾ ਉਦੇਸ਼ ਭਾਰਤ ਵਿੱਚ ਸਿਰਫ਼ ਅੰਗਰੇਜ਼ਾਂ ਦੇ ਹਿੱਤਾਂ ਦੀ ਰਾਖੀ ਕਰਨਾ ਸੀ। (✓)
2. ਲਾਰਡ ਕਾਰਨਵਾਲਿਸ ਦੇ ਸਮੇਂ ਭਾਰਤ ਵਿੱਚ ਹਰੇਕ ਥਾਣਾ ਦਰੋਗੇ ਦੇ ਅਧੀਨ ਹੁੰਦਾ ਸੀ। (✓)
3. 1773 ਈ. ਦੇ ਰੈਗੂਲੇਟਿੰਗ ਐਕਟ ਅਨੁਸਾਰ ਕਲਕੱਤੇ ਵਿਚ ਸਰਵ ਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ। (✓)