ਪਾਠ 11 ਦਾਤੇ (ਕਹਾਣੀ) (ਲੇਖਕ: ਕੁਲਵੰਤ ਸਿੰਘ ਵਿਰਕ)
ਪ੍ਰਸ਼ਨ 1. ਗੀਤਾ ਦੇ ਘਰ ਦੀ ਹਾਲਤ ਇੰਨੀ ਖ਼ਰਾਬ ਕਿਉਂ ਸੀ ?
ਉੱਤਰ : ਬੱਚਿਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਗੀਤਾ ਦੇ ਘਰ ਦੀ ਹਾਲਤ ਏਨੀ ਖ਼ਰਾਬ ਸੀ ।
ਪ੍ਰਸ਼ਨ 2. ਗੀਤਾ ਦਾ ਪਰਿਵਾਰ ਗਰਮੀਆਂ ਵਿੱਚ ਸਰਦੀਆਂ ਨੂੰ ਅਤੇ ਸਰਦੀਆਂ ਵਿੱਚ ਗਰਮੀਆਂ ਨੂੰ ਕਿਉਂ ਉਡੀਕਦਾ ਸੀ ?
ਉੱਤਰ : ਗੀਤਾ ਦੇ ਪਰਿਵਾਰ ਕੋਲ਼ ਕੱਪੜਿਆਂ ਦੀ ਬਹੁਤ ਘਾਟ ਸੀ। ਉਹ ਸਰਦੀਆਂ ਵਿਚ ਗਰਮੀਆਂ ਨੂੰ ਉਡੀਕਦੇ ਕਿਉਂਕਿ ਉਦੋਂ ਗਰਮ ਕੱਪੜੇ ਨਹੀਂ ਪਾਉਣੇ ਪੈਂਦੇ। ਪਰ ਜਦੋਂ ਗਰਮੀਆਂ ਆਉਂਦੀਆਂ ਤਾਂ ਉਹ ਸਰਦੀਆਂ ਨੂੰ ਉਡੀਕਣ ਲੱਗ ਜਾਂਦੇ।
ਪ੍ਰਸ਼ਨ 3. ਗੀਤਾ ਨੂੰ ਆਪ ਚੂੜੀਆਂ ਚੜ੍ਹਾਉਣ ਦਾ ਹੌਸਲਾ ਕਿਉਂ ਨਾ ਪਿਆ ?
ਉੱਤਰ : ਤਿੰਨੋ ਕੁੜੀਆਂ ਦੇ ਚੂੜੀਆਂ ਚੜ੍ਹਾਉਣ ਤੋਂ ਬਾਅਦ ਜਦੋਂ ਉਸ ਨੇ ਹਿਸਾਬ ਕੀਤਾ ਤਿੰਨੋ ਕੁੜੀਆ ਦੀਆ ਚੂੜੀਆਂ ਦੇ ਇੱਕ ਰੁਪਈਆ ਪੈਂਹਠ ਪੈਸੇ ਬਣ ਗਏ ਸਨ। ਇਸ ਲਈ ਗੀਤਾ ਨੂੰ ਆਪ ਚੂੜੀਆਂ ਚੜ੍ਹਾਉਣ ਦਾ ਹੌਂਸਲਾ ਨਾ ਪਿਆ।
ਪ੍ਰਸ਼ਨ 4. ਬੱਚੇ ਆਪਣੀ ਮਾਤਾ ਲਈ ਚੂੜੀਆਂ, ਤੇਲ ਦੀ ਬੋਤਲ ਤੇ ਪਾਊਡਰ ਕਿਉਂ ਲੈ ਕੇ ਆਏ ?
ਉੱਤਰ : ਬੱਚੇ ਆਪਣੀ ਮਾਤਾ ਲਈ ਚੂੜੀਆ, ਤੇਲ ਦੀ ਬੋਤਲ ਤੇ ਪਾਊਡਰ ਇਸ ਕਰਕੇ ਖਰੀਦ ਕੇ ਲਿਆਏ ਸਨ ਕਿਉਂਕਿ ਉਹ ਆਪਣੀ ਮਾਤਾ ਨੂੰ ਖੁਸ਼ ਕਰਨਾ ਚਾਹੁੰਦੇ ਸਨ।
ਪ੍ਰਸ਼ਨ 5. ਇਸ ਕਹਾਣੀ ਵਿਚ ਦਾਤੇ ਕਿਸ ਨੂੰ ਕਿਹਾ ਗਿਆ ਹੈ ‘ਤੇ ਕਿਉਂ ?
ਉੱਤਰ : ਇਸ ਕਹਾਣੀ ਵਿੱਚ ਦਾਤੇ ਬੱਚਿਆਂ ਨੂੰ ਕਿਹਾ ਗਿਆ ਹੈ ਕਿਉਂਕਿ ਉਹ ਆਪਣੀ ਮਾਤਾ ਲਈ ਉਹ ਚੀਜ਼ਾਂ ਖਰੀਦਦੇ ਹਨ ਜਿਹਨਾਂ ਚੀਜ਼ਾਂ ਨੂੰ ਖਰੀਦਣ ਦਾ ਹੌਂਸਲਾ ਉਨ੍ਹਾਂ ਦੀ ਮਾਤਾ ਵਿਚ ਨਹੀਂ ਸੀ
ਖ਼ਾਲੀ ਥਾਵਾਂ ਭਰੋ :
- ਇਸ ਗਰੀਬ ਘਰ ਵਿਚ ਉਨ੍ਹਾਂ ਦੀ ਆਪਣੀ ਵੱਖਰੀ ਹੀ ਦੁਨੀਆਂ ਸੀ ।
- ਤੂੰ ਮੰਮੀ ਦੀ ਕਮੀਜ਼ ਪਾ ਲੈ।
- ਦਸਾਂ ਦਾ ਨੋਟ ਕੋਲ਼ ਹੋਣ ਕਰਕੇ ਸਾਰਾ ਸ਼ਹਿਰ ਉਨ੍ਹਾਂ ਨੂੰ ਆਪਣੀ ਮੁੱਠੀ ਵਿੱਚ ਜਾਪਦਾ ਸੀ।
- ਨਾ ਭਾਈ, ਮਠਿਆਈ ਖਾ ਕੇ ਬਿਮਾਰ ਹੋ ਜਾਈਦਾ ਹੈ।
- ਅੱਜ ਅਸੀਂ ਮੰਮੀ ਨੂੰ ਖ਼ੁਸ਼ ਕਰ ਦੇਣਾ ਏ।
ਵਾਕਾਂ ਵਿਚ ਵਰਤੋ :
- ਖ਼ੂਬਸੂਰਤ (ਸੁੰਦਰ, ਸੋਹਣਾ) ਫੁੱਲ ਬਹੁਤ ਖੂਬਸੂਰਤ ਹੁੰਦੇ ਹਨ।
- ਭੁਲੇਖਾ (ਭਰਮ, ਵਹਿਮ, ਗਲਤੀ) ਜੇਕਰ ਕੰਮ ਧਿਆਨ ਨਾਲ਼ ਕਰੀਏ ਤਾਂ ਭੁਲੇਖਾ ਨਹੀਂ ਪੈਂਦਾ।
- ਪਸੰਦ (ਮਨ ਨੂੰ ਚੰਗਾ ਲੱਗਣਾ) ਲਾਲ ਰੰਗ ਮੈਨੂੰ ਬਹੁਤ ਪਸੰਦ ਹੈ।
- ਹੌਂਸਲਾ (ਦਲੇਰੀ, ਹਿੰਮਤ) ਮੁਸੀਬਤ ਵਿੱਚ ਕਦੇ ਵੀ ਹੌਂਸਲਾ ਨਾ ਹਾਰੋ।
- ਸ਼ਲਾਘਾ (ਪ੍ਰਸੰਸਾ, ਵਡਿਆਈ) ਚੰਗੇ ਕੰਮ ਕਰਨ ਵਾਲਿਆਂ ਦੀ ਹਰ ਪਾਸੇ ਸ਼ਲਾਘਾ ਹੁੰਦੀ ਹੈ।
- ਸੁਗਾਤ (ਤੋਹਫ਼ਾ, ਉਪਹਾਰ) ਮੇਰੇ ਚਾਚਾ ਜੀ ਨੇ ਮੈਨੂੰ ਮੇਰੇ ਜਨਮ ਦਿਨ ਤੇ ਇੱਕ ਸੁੰਦਰ ਘੋੜਾ ਸੁਗਾਤ ਵਜੋਂ ਭੇਜੀ।
- ਪੋਟਲੀ (ਛੋਟੀ ਗੱਠੜੀ) ਮੈਂ ਪੋਟਲੀ ਵਿਚ ਪੈਸੇ ਪਾਏ।
- ਨਮੁਨਾ (ਮਾਡਲ, ਰੂਪ) ਗਲੋਬ ਧਰਤੀ ਦਾ ਇੱਕ ਨਮੂਨਾ ਹੈ।
ਠੀਕ / ਗ਼ਲਤ :
- ਗੀਤਾ ਦੇ ਘਰ ਦੀ ਹਾਲਤ ਬਹੁਤ ਚੰਗੀ ਸੀ। (ਗ਼ਲਤ)
- ਗੀਤਾ ਦੇ ਪਰਿਵਾਰ ਕੋਲ ਗਰਮੀਆਂ ਅਤੇ ਸਰਦੀਆਂ ਲਈ ਕਾਫ਼ੀ ਕੱਪੜੇ ਹਨ। (ਗ਼ਲਤ)
- ਤਿੰਨ ਕੁੜੀਆਂ ਦੀਆਂ ਚੂੜੀਆਂ ਦੇ ਇੱਕ ਰੁਪਈਆ ਪੈਂਹਠ ਪੈਸੇ ਬਣ ਗਏ ਸਨ। (ਠੀਕ)
ਹੇਠਾਂ ਦਿੱਤੇ ਵਾਕਾਂ ਵਿੱਚ ਲਕੀਰੇ ਸ਼ਬਦ ਕਿਰਿਆ ਹਨ :
ਵਿਆਕਰਨ :- ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦੇ ਹੋਣ ਜਾਂ ਕਰਨ ਅਤੇ ਉਸ ਕੰਮ ਦੇ ਸਮੇ ਦਾ ਪਤਾ ਲੱਗੇ ਉਹ ਕਿਰਿਆ ਅਖਵਾਉਂਦੇ ਹਨ, ਜਿਵੇਂ :- ਗਿਆ, ਆਇਆ, ਜਾਵੇਗਾ ਪੜ੍ਹਦਾ, ਖੇਡਦਾ ਆਦਿ।
- ਫਿਰ ਉਸ ਬੋਤਲ ਵਿੱਚ ਸਰੋਂ ਦਾ ਤੇਲ ਪਾ ਲਿਆ ਗਿਆ ।
- ਸਰਦੀਆਂ ਵਿੱਚ ਗਰਮੀਆਂ ਨੂੰ ਉਡੀਕਦੇ ਕਿਉਂ ਜੋ ਉਦੋਂ ਗਰਮ ਕੱਪੜੇ ਨਹੀਂ ਪਾਉਣੇ ਪੈਣਗੇ ।
- ਸਵੇਰੇ ਉਹ ਦੁੱਧ ਲੈ ਲੈਂਦੇ, ਪਰ ਸਾਰਾ ਦਿਨ ਉਹ ਪੀਂਦਾ ਕੋਈ ਨਾ।
- ਗੀਤਾ ਨੂੰ ਆਪ ਚੂੜੀਆਂ ਚੜ੍ਹਾਉਣ ਦਾ ਹੌਂਸਲਾ ਨਾ ਪਿਆ
- ਬੱਚੇ ਘਰ ਵਿਚ ਖੇਡ ਰਹੇ ਸਨ।
- ਸੂਰਜ ਉਨ੍ਹਾਂ ਨੂੰ ਖਿਡਾਉਣ ਲਈ ਹੀ ਚੜ੍ਹਿਆ ਹੋਵੇ ।
- ਸਾਰਿਆਂ ਨੇ ਇੱਕੋ ਵਾਰ ਕਿਹਾ, ‘ ਚਲੋ, ਬਜ਼ਾਰ ਚੱਲੀਏ।
ਤਿਆਰ ਕਰਤਾ: ਗੁਰਪ੍ਰੀਤ ਸਿੰਘ ਰੂਪਰਾ (ਪੰਜਾਬੀ ਮਾਸਟਰ), 9855800683 ਸਮਿਸ ਪੱਖੀ ਖੁਰਦ, ਫ਼ਰੀਦਕੋਟ, roopra.gurpreet@gmail.com