ਪਾਠ 9 ਥ਼ਾਲ (ਲੇਖਕ – ਸੁਖਦੇਵ ਮਾਦਪੁਰੀ)
ਪ੍ਰਸ਼ਨ 1. ਥ਼ਾਲ ਕਿਸ ਉਮਰ ਦੀਆਂ ਕੁੜੀਆਂ ਦੀ ਖੇਡ ਹੈ ?
ਉੱਤਰ: ਆਮ ਤੌਰ ‘ਤੇ ਬਚਪਨ ਨੂੰ ਟੱਪ ਕੇ ਜਵਾਨੀ ਦੀਆਂ ਬਰੂਹਾਂ ਤੇ ਖੜ੍ਹੀਆਂ ਮੁਟਿਆਰਾਂ ਇਸ ਖੇਡ ਨੂੰ ਬੜੇ ਚਾਅ ਨਾਲ ਖੇਡਦੀਆਂ ਹਨ। ਉਂਝ ਨਵ-ਵਿਆਹੀਆਂ ਵਹੁਟੀਆਂ ਵੀ ਆਪਣੀਆਂ ਨਣਾਨਾਂ ਅਤੇ ਭੈਣਾਂ ਨਾਲ਼ ਰਲ਼ ਕੇ ਥ਼ਾਲ ਪਾਉਂਦੀਆਂ ਹਨ ।
ਪ੍ਰਸ਼ਨ 2. ਥ਼ਾਲ ਪਾਉਣ ਲਈ ਕਿਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਹ ਖੇਡ ਕਿਵੇਂ ਖੇਡੀ ਜਾਂਦੀ ਹੈ ?
ਉੱਤਰ : ਥ਼ਾਲ ਸੱਤ ਤੈਹਾਂ (ਪਰਦਿਆਂ) ਵਾਲ਼ੀ ਲੀਰਾਂ ਦੀ, ਧਾਗਿਆਂ ਨਾਲ ਗੁੰਦੀ ਹੋਈ, ਗੇਂਦ ਨਾਲ ਖੇਡੇ ਜਾਂਦੇ ਹਨ । ਇਹ ਖੇਡ ਬਹੁਤ ਦਿਲਚਸਪ ਹੈ । ਇੱਕ ਕੁੜੀ ਇੱਕ ਹੱਥ ਨਾਲ ਖਿੱਦੋ ਨੂੰ ਹਵਾ ਵਿੱਚ ਉਛਾਲਦੀ ਹੈ । ਫੇਰ ਉਸ ਨੂੰ ਸੱਜੇ ਹੱਥ ਦੀ ਤਲੀ ‘ਤੇ ਬੋਚ ਕੇ ਉਸ ਨੂੰ ਇਕਹਿਰੇ ਤਾਲ਼ ਨਾਲ਼ ਆਪਣੀ ਤਲ਼ੀ ਨਾਲ਼ ਵਾਰ-ਵਾਰ ਬੜਕਾਉਂਦੀ ਹੋਈ ਨਾਲੋਂ-ਨਾਲ਼ ਇਸੇ ਤਾਲ਼ ਨਾਲ਼ ਥਾਲ਼ ਦੇ ਬੋਲ ਬੋਲਦੀ ਹੈ। ਦੂਜੀਆਂ ਕੁੜੀਆਂ ਉਸ ਵੱਲ ਉਤਸੁਕਤਾ ਨਾਲ ਵੇਖਦੀਆਂ ਹਨ । ਉਨ੍ਹਾਂ ਦੀ ਨਿਗ੍ਹਾ ਬੁੜਕਦੀ ਹੋਈ ਖਿੱਦੋ ਤੇ ਟਿਕੀ ਹੁੰਦੀ ਹੈ। ਖਿੱਦੋ ਬੁੜਕਣ ਤੋਂ ਭਾਵ ਖਿੱਦੋ ਦੇ ਟੱਪੇ ਮਰਵਾਉਣ ਤੋਂ ਹੈ।
ਪ੍ਰਸ਼ਨ 3. ਥ਼ਾਲ ਖੇਡ ਵਿੱਚ ਕੁੜੀਆਂ ਦੀ ਗਿਣਤੀ ਕਿੰਨੀ ਹੁੰਦੀ ਹੈ ?
ਉੱਤਰ : ਇਹ ਖੇਡ ਕਈ ਕੁੜੀਆਂ ਰਲ਼ ਕੇ ਖੇਡਦੀਆਂ ਹਨ, ਉਂਞ ਗਿਣਤੀ ਤੇ ਕੋਈ ਪਾਬੰਦੀ ਨਹੀਂ । ਆਮ ਕਰਕੇ ਇੱਕ ਤੋਂ ਵੱਧ ਕੁੜੀਆਂ, ਇਹ ਖੇਡ ਖੇਡਦੀਆਂ ਹਨ ।
ਪ੍ਰਸ਼ਨ 4. ਕੁੜੀਆਂ ਥ਼ਾਲ ਦੀ ਖੇਡ ਖੇਡਣ ਵੇਲ਼ੇ ਕਿਹੜੇ-ਕਿਹੜੇ ਰਿਸ਼ਤਿਆਂ ਦਾ ਵਾਰ-ਵਾਰ ਜ਼ਿਕਰ ਕਰਦੀਆਂ ਹਨ ?
ਉੱਤਰ : ਥ਼ਾਲ ਪਾਉਂਦੀਆਂ ਕੁੜੀਆਂ ਦੀ ਉਮਰ ਬਚਪਨ ਅਤੇ ਜਵਾਨੀ ਦੇ ਵਿਚਕਾਰ ਹੋਣ ਕਰਕੇ ਉਨ੍ਹਾਂ ਦਾ ਸੰਸਾਰ ਆਪਣੇ ਭੈਣ-ਭਰਾਵਾਂ, ਭਰਜਾਈਆਂ ਅਤੇ ਮਾਂ-ਬਾਪ ਤੇ ਆਲ਼ੇ-ਦੁਆਲ਼ੇ ਹੀ ਉਸਰਿਆ ਹੁੰਦਾ ਹੈ । ਇਸ ਲਈ ਉਹ ਆਪਣੇ ਖ਼ਾਲਾਂ ਦੇ ਗੀਤਾਂ ਵਿੱਚ ਉਨ੍ਹਾਂ ਦਾ ਜ਼ਿਕਰ ਵਾਰ-ਵਾਰ ਕਰਦੀਆਂ ਹਨ
ਪ੍ਰਸ਼ਨ 5. ਇਸ ਖੇਡ ਵਿੱਚ ਜਿੱਤ-ਹਾਰ ਕਿਵੇਂ ਹੁੰਦੀ ਹੈ ?
ਉੱਤਰ : ਅਖੀਰ ਵਿੱਚ ਸਾਰੀਆਂ ਕੁੜੀਆਂ ਦੇ ਖ਼ਾਲਾਂ ਦੀ ਗਿਣਤੀ ਕੀਤੀ ਜਾਂਦੀ ਹੈ। ਜਿਸ ਕੁੜੀ ਨੇ ਸਭ ਤੋਂ ਵੱਧ ਥ਼ਾਲ ਪਾਏ ਹੋਣ, ਉਸ ਨੂੰ ਜੇਤੂ ਮੰਨਿਆ ਜਾਂਦਾ ਹੈ।
ਪ੍ਰਸ਼ਨ 6. ਇਸ ਪਾਠ ਵਿੱਚ ਆਏ ਪਹਿਲੇ ਥ਼ਾਲ ਦੇ ਕੀ ਬੋਲ ਹਨ ?
ਉੱਤਰ : ਥ਼ਾਲ , ਥ਼ਾਲ , ਥ਼ਾਲ ,
ਮਾਂ ਮੇਰੀ ਦੇ ਲੰਮੇ ਵਾਲ਼
ਪਿਓ ਮੇਰਾ ਸ਼ਾਹੂਕਾਰ
ਸ਼ਾਹੂਕਾਰ ਨੇ ਬਾਗ਼ ਲਵਾਇਆ
ਅੰਦਰੋਂ ਪਾਈ ਰੁੜ੍ਹਦਾ ਆਇਆਂ
ਰੋੜ੍ਹ-ਰੋੜ੍ਹ ਪਾਣੀਆਂ
ਸੁਰਮੇਦਾਨੀਆਂ
ਸੁਰਮਾ ਪਾਵਾਂ,
ਕੱਜਲ ਪਾਵਾਂ
ਪਾਵਾਂ ਫੁੱਲ ਗੁਲਾਬ ਦਾ
ਭਾਬੀ ਮੇਰੀ ਜ਼ੁਲਫ਼ਾਂ ਵਾਲੀ
ਵੀਰ ਮੇਰਾ ਸਰਦਾਰ
ਆਲ-ਮਾਲ
ਹੋਇਆ ਬੀਬੀ
ਪਹਿਲਾਂ ਥ਼ਾਲ
ਪ੍ਰਸ਼ਨ 7. ਥ਼ਾਲ ਦੇ ਬੋਲ ਕਦੋਂ ਸੁਣਾਈ ਦਿੰਦੇ ਹਨ ?
ਉੱਤਰ : ਖਿੱਦੋ ਦੇ ਬੁੜ੍ਹਕਣ ਭਾਵ ਟੱਪਾ ਲਾਉਣ ਨਾਲ ਹੀ ਥ਼ਾਲ ਦੇ ਬੋਲ ਸੁਣਾਈ ਦਿੰਦੇ ਹਨ।
ਖ਼ਾਲੀ ਥਵਾਂ ਭਰੋ :
1. ਥਾਲ ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ।
2. ਇਹ ਖੇਡ ਘਰਾਂ ਦੇ ਦਲਾਨਾਂ ਵਿਚ ਖੇਡੀ ਜਾਂਦੀ ਹੈ।
3. ਇੱਕ ਤੋਂ ਵੱਧ ਕੁੜੀਆਂ ਇਹ ਖੇਡ, ਖੇਡ ਸਕਦੀਆਂ ਹਨ।
4. ਜਿਸ ਕੁੜੀ ਨੇ ਸਭ ਤੋਂ ਵੱਧ ਥ਼ਾਲ ਪਾਏ ਹੋਣ, ਉਸ ਨੂੰ ਜੇਤੂ ਮੰਨਿਆ ਜਾਂਦਾ ਹੈ।
5. ਇਹ ਗੀਤ ਖਿੱਦੋ ਦੀ ਗਤੀ ਅਨੁਸਾਰ ਇੱਕ ਖ਼ਾਸ ਸੁਰ ’ਤੇ ਤਾਲ ‘ਤੇ ਗਾਏ ਜਾਂਦੇ ਹਨ।
ਵਾਕਾਂ ਵਿੱਚ ਵਰਤੋ
1. ਮੋਹ (ਪਿਆਰ, ਸਨੇਹ) ਮਾਤਾ-ਪਿਤਾ ਦੇ ਮਨ ਵਿੱਚ ਆਪਣੇ ਬੱਚਿਆਂ ਲਈ ਅੰਤਾਂ ਦਾ ਮੋਹ ਹੁੰਦਾ ਹੈ।
2. ਦਲਾਨ (ਵੱਡਾ ਮੁੱਖ ਕਮਰਾ) ਥ਼ਾਲ ਖੇਡ ਘਰਾਂ ਦੇ ਦਲਾਨਾਂ ਵਿੱਚ ਖੇਡੀ ਜਾਂਦੀ ਹੈ।
3. ਸੁਗੰਧੀ ( ਖੁਸ਼ਬੋ) ਫੁੱਲ ਸਦਾ ਸੁਗੰਧੀਆਂ ਵੰਡਦੇ ਹਨ।
4. ਮਨੋਰੰਜਨ (ਮਨ ਪਰਚਾਵਾ) ਮੇਲੇ ਮਨੋਰੰਜਨ ਦੇ ਚੰਗੇ ਸਾਧਨ ਹਨ।
5. ਦਿਲਚਸਪ (ਸੁਆਦਲਾ) ਸਾਡੀ ਪੰਜਾਬੀ ਦੀ ਪੁਸਤਕ ਦਿਲਚਸਪ ਪਾਠਾਂ ਨਾਲ ਭਰਪੂਰ ਹੈ।
6. ਉਤਸੁਕਤਾ (ਹੋਰ ਜਾਨਣ ਦੀ ਇੱਛਾ) ਬੱਚੇ ਸਦਾ ਉਤਸੁਕਤਾ ਨਾਲ ਭਰੇ ਹੁੰਦੇ ਹਨ।
ਤਿਆਰ ਕਰਤਾ: ਗੁਰਪ੍ਰੀਤ ਸਿੰਘ ਰੂਪਰਾ (ਪੰਜਾਬੀ ਮਾਸਟਰ), 9855800683 ਸਮਿਸ ਪੱਖੀ ਖੁਰਦ, ਫ਼ਰੀਦਕੋਟ, roopra.gurpreet@gmail.com