ਪਾਠ 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ (ਲੇਖਿਕਾ – ਸ੍ਰੀਮਤੀ ਨਿਤਾਸ਼ਾ ਕੋਹਲੀ)
ਪ੍ਰਸ਼ਨ 1. ਕੁੜੀਆਂ ਕਿਸਾਨ ਤੇ ਉਸ ਦੇ ਪੁੱਤਰ ਨੂੰ ਦੇਖ ਕੇ ਕਿਉਂ ਹੱਸੀਆਂ ਸਨ ?
ਉੱਤਰ : ਕੁੜੀਆਂ, ਕਿਸਾਨ ਤੇ ਉਸ ਦੇ ਪੁੱਤਰ ਨੂੰ ਖੋਤੇ ਉੱਤੇ ਸਵਾਰੀ ਕਰਨ ਦੀ ਥਾਂ ਖੋਤੇ ਦੇ ਨਾਲ਼-ਨਾਲ਼ ਤੁਰਦੇ ਦੇਖ ਕੇ ਹੱਸਦੀਆਂ ਸਨ।
ਪ੍ਰਸ਼ਨ 2. ਪਿਤਾ ਅਤੇ ਪੁੱਤਰ ਨੇ ਖੋਤੇ ਨੂੰ ਮੋਢਿਆਂ ਉੱਤੇ ਕਿਉਂ ਚੁੱਕਿਆ ਸੀ?
ਉੱਤਰ : ਜਦੋਂ ਪਿਤਾ ਤੇ ਪੁੱਤਰ ਨੇ ਦੇਖਿਆ ਕਿ ਉਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਜਾਂ ਦੋਹਾਂ ਨੂੰ ਇਕੱਠਿਆਂ ਖੋਤੇ ਉੱਤੇ ਸਵਾਰ ਹੋਏ ਦੇਖ ਕੇ ਲੋਕ ਉਨ੍ਹਾਂ ਉੱਤੇ ਟੀਕਾ-ਟਿੱਪਣੀ ਕਰਦੇ ਹਨ ਤਾਂ ਉਨ੍ਹਾਂ ਨੇ ਖੋਤੇ ਨੂੰ ਮੋਢਿਆਂ ਉੱਤੇ ਚੁੱਕ ਲਿਆ।
ਪ੍ਰਸ਼ਨ 3. ਦਰਿਆ ਦੇ ਪੁਲ ‘ਤੇ ਆ ਕੇ ਕੀ ਵਾਪਰਿਆ ?
ਉੱਤਰ : ਜਦੋਂ ਪਿਓ-ਪੁੱਤਰ ਖੋਤੇ ਨੂੰ ਮੋਢਿਆਂ ਤੇ ਚੁੱਕ ਕੇ ਦਰਿਆ ਦਾ ਪੁਲ ਪਾਰ ਕਰ ਰਹੇ ਸਨ, ਤਾਂ ਲੋਕ ਉਨ੍ਹਾਂ ਨੂੰ ਦੇਖ ਕੇ ਹੱਸ ਰਹੇ ਸਨ । ਉਨ੍ਹਾਂ ਦੇ ਰੌਲੇ ਤੋਂ ਘਬਰਾ ਕੇ ਖੋਤੇ ਨੇ ਹਿਲ-ਜੁਲ ਕੀਤੀ, ਤਾਂ ਉਨ੍ਹਾਂ ਦੇ ਮੋਢਿਆਂ ਤੋਂ ਡਾਂਗ ਖਿਸਕ ਗਈ ਤੇ ਖੋਤਾ ਦਰਿਆ ਵਿੱਚ ਡਿੱਗ ਕੇ ਰੁੜ੍ਹ ਗਿਆ।
ਪ੍ਰਸ਼ਨ 4. ਪਿਓ-ਪੁੱਤਰ ਦਾ ਨੁਕਸਾਨ ਕਿਉਂ ਹੋਇਆ ?
ਉੱਤਰ : ਲੋਕਾਂ ਦੀਆਂ ਗੱਲਾਂ ਵਿੱਚ ਆ ਜਾਣ ਕਾਰਨ ਪਿਓ-ਪੁੱਤਰ ਦਾ ਨੁਕਸਾਨ ਹੋਇਆ।
ਪ੍ਰਸ਼ਨ 5. ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ?
ਉੱਤਰ : ਸਾਨੂੰ ਕਦੇ ਵੀ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ਕਿਉਂਕਿ ਸਾਰਾ ਜੱਗ ਨਹੀਂ ਜਿੱਤਿਆ ਜਾ ਸਕਦਾ।
ਔਖੇ ਸ਼ਬਦਾਂ ਦੇ ਅਰਥ :
ਮਲੂਕ ਨਾਜ਼ਕ, ਕੋਮਲ
ਦ੍ਰਿਸ਼ ਨਜ਼ਾਰਾ
ਤਰਕੀਬ ਢੰਗ, ਤਰੀਕਾ
ਪ੍ਰੇਸ਼ਾਨ ਫ਼ਿਕਰਮੰਦ
ਇਨਸਾਨੀਅਤ ਮਨੁੱਖਤਾ, ਮਾਨਵਤਾ
ਬਹਿਕਾਵਾ ਝਾਂਸੇ ਵਿੱਚ ਆਉਣਾ
ਵਾਕਾਂ ਵਿੱਚ ਵਰਤੋਂ :
1. ਸਵਾਰੀ – ਬੱਸਾਂ ਹਰ ਰੋਜ਼ ਲੱਖਾਂ ਸਵਾਰੀਆਂ ਢੋਂਦੀਆਂ ਹਨ।
2. ਤਰਸ – ਗ਼ਰੀਬਾਂ ਉੱਤੇ ਤਰਸ ਕਰੋ।
3. ਆਜੜੀ – ਆਜੜੀ ਸੜਕ ਉੱਤੇ ਭੇਡਾਂ ਚਾਰ ਰਿਹਾ ਸੀ।
4. ਸ਼ਰਮਿੰਦਾ – ਮੇਰੀਆਂ ਖਰੀਆਂ-ਖਰੀਆਂ ਸੁਣ ਕੇ ਉਹ ਬਹੁਤ ਸ਼ਰਮਿੰਦਾ ਹੋਇਆ।
5. ਹੱਟਾ-ਕੱਟਾ – ਰਾਜੇਸ਼ ਹੱਟਾ-ਕੱਟਾ ਤਾਂ ਬਹੁਤ ਹੈ, ਪਰ ਖੇਡਾਂ ਵਿੱਚ ਬਿਲਕੁਲ ਨਿਕੰਮਾ ਹੈ।
ਹੇਠ ਲਿਖੇ ਸ਼ਬਦ ਕਿਸ ਨੇ, ਕਿਸ ਨੂੰ ਕਹੇ :
1.”ਦੇਖੋ ਬੁੱਢੇ ਦੀ ਅਕਲ ਨੂੰ – ਮਲੂਕ ਜਿਹਾ ਬੱਚਾ ਭੱਜ-ਭੱਜ ਕੇ ਸਾਹੋ-ਸਾਹ ਹੋਇਆ ਪਿਆ ਹੈ ਆਪ ਨਵਾਬ ਬਣਿਆ ਖੋਤੇ ਤੇ ਸਵਾਰ ਹੋਇਆ ਬੈਠਾ ਹੈ।”
ਉੱਤਰ : ਦੋ ਆਜੜੀਆਂ ਨੇ ਇੱਕ ਦੂਜੇ ਨੂੰ ਬੁੱਢੇ ਬਾਰੇ ਕਹੇ।
2.”ਦੇਖੋ, ਇਸ ਮੁੰਡੇ ਨੂੰ ਹੱਟਾ-ਕੱਟਾ । ਆਪ ਖੋਤੇ ‘ਤੇ ਚੜ੍ਹਿਆ ਬੈਠਾ ਹੈ ਤੇ ਬੁੱਢਾ ਪਿਓ ਲੱਤਾਂ ਘਸੀਟਦਾ ਜਾਂਦਾ ਹੈ। ਅੱਜ ਦੇ ਮੁੰਡਿਆਂ ਨੂੰ ਮਾਂ-ਪਿਓ ਦਾ ਰਤਾ ਧਿਆਨ ਨਹੀਂ।”
ਉੱਤਰ : ਦੋ ਆਦਮੀਆਂ ਨੇ ਇੱਕ ਦੂਜੇ ਨੂੰ ਮੁੰਡੇ ਬਾਰੇ ਕਹੇ।
ਹੇਠ ਲਿਖੇ ਵਾਕਾਂ ਵਿੱਚੋਂ ਪੜਨਾਂਵ ਚੁਣੋ :
1. ਉਸ ਨੇ ਸੋਚਿਆ ਸ਼ਹਿਰ ਜਾ ਕੇ ਖੋਤੇ ਨੂੰ ਵੇਚ ਦਿੰਦੇ ਹਾਂ। ਉੱਤਰ: ਉਸ
2. ਕੁੜੀਆਂ ਉਨ੍ਹਾਂ ਨੂੰ ਦੇਖ ਕੇ ਹੱਸ ਪਈਆਂ। ਉੱਤਰ: ਉਹਨਾਂ ।
3. ਤੂੰ ਵੀ ਮੇਰੇ ਨਾਲ ਖੋਤੇ ਉੱਤੇ ਬੈਠ ਜਾ। ਉੱਤਰ: ਤੂੰ, ਮੇਰੇ।
4. ਉਹ ਪਿਓ ਪੁੱਤਰ ਨੂੰ ਖੋਤੇ ਉੱਤੇ ਦੇਖ ਕੇ ਬਹੁਤ ਹੈਰਾਨ-ਪ੍ਰੇਸ਼ਾਨ ਹੋਏ । ਉੱਤਰ: ਉਹ।
5. ਦੋਹਾਂ ਦੇ ਦੇਖਦਿਆਂ-ਦੇਖਦਿਆਂ ਖੋਤਾ ਪਾਣੀ ਦੇ ਤੇਜ਼ ਵਹਿਣ ਵਿੱਚ ਰੁੜ੍ਹ ਗਿਆ। ਉੱਤਰ: ਦੋਹਾਂ।
6. ਉਹ ਕਿਸੇ ਨੂੰ ਵੀ ਖੁਸ਼ ਨਹੀਂ ਕਰ ਸਕਿਆ। ਉੱਤਰ: ਉਹ
ਤਿਆਰ ਕਰਤਾ: ਗੁਰਪ੍ਰੀਤ ਸਿੰਘ ਰੂਪਰਾ (ਪੰਜਾਬੀ ਮਾਸਟਰ), 9855800683 ਸਮਿਸ ਪੱਖੀ ਖੁਰਦ, ਫ਼ਰੀਦਕੋਟ, roopra.gurpreet@gmail.com