ਪਾਠ – 4 ਦੇਸ ਪੰਜਾਬ (ਲੇਖਕ – ਸ਼੍ਰੀ ਫ਼ੀਰੋਜ਼ਦੀਨ ਸ਼ਰਫ਼)
1.ਪ੍ਰਸ਼ਨ/ ਉੱਤਰ
ਪ੍ਰਸ਼ਨ ਉ. ਕਵੀ ਨੇ ਪੰਜਾਬ ਦੇ ਸੁਹੱਪਣ ਦੀ ਤੁਲਨਾ ਕਿਸ ਫੁੱਲ ਨਾਲ਼ ਕੀਤੀ ਹੈ?
ਉੱਤਰ : ਗੁਲਾਬ ਦੇ ਫੁੱਲ ਨਾਲ਼।
ਪ੍ਰਸ਼ਨ ਅ. ਕਵੀਂ ਨੇ ਪੀਂਘਾਂ ਝੂਟਦੀਆਂ ਕੁੜੀਆਂ ਦੀ ਸਿਫ਼ਤ ਕੀ ਕਹਿ ਕੇ ਕੀਤੀ ਹੈ?
ਉੱਤਰ : ਨਾਗਰ ਵੇਲਾਂ।
ਪ੍ਰਸ਼ਨ ੲ. ਤ੍ਰਿੰਵਣ ਵਿਚ ਬੈਠ ਕੇ ਕੁੜੀਆਂ ਕੀ ਕਰਦੀਆਂ ਹਨ?
ਉਤਰ : ਤ੍ਰਿੰਵਣ ਵਿਚ ਬੈਠ ਕੇ ਕੁੜੀਆਂ ਚਰਖਾ ਕੱਤਦੀਆਂ ਹਨ।
ਪ੍ਰਸ਼ਨ ਸ. “ਦੇਸ ਪੰਜਾਬ” ਕਵਿਤਾ ਅਨੁਸਾਰ ਪੰਜਾਬਣਾ ਦੇ ਪਹਿਰਾਵੇ ਬਾਰੇ ਦੱਸੋ।
ਉੱਤਰ : ਇਸ ਕਵਿਤਾ ਅਨੁਸਾਰ ਪੰਜਾਬਣਾ ਹੀਰਿਆਂ-ਮੋਤੀਆਂ ਜੜੇ ਹਾਰ ਤੇ ਹਮੇਲਾਂ ਪਹਿਨਦੀਆਂ ਹਨ।
ਪ੍ਰਸ਼ਨ ਹ. “ਦੇਸ ਪੰਜਾਬ” ਕਵਿਤਾ ਵਿਚ ਆਏ ਦਰਿਆਵਾਂ ਦੇ ਨਾਂ ਲਿਖੋ।
ਉੱਤਰ : ਸਤਲੁਜ, ਰਾਵੀ, ਜਿਹਲਮ, ਚਨਾਬ ਅਤੇ ਅਟਕ।
2. ਔਖੇ ਸ਼ਬਦਾਂ ਦੇ ਅਰਥ:
ਨਗਰ ਉੱਤਮ, ਸੁੰਦਰ, ਨਿਪੁੰਨ, ਚਤਰ
ਹਮੇਲ ਔਰਤ ਦੇ ਗਲ `ਚ ਪਾਏ ਜਾਣ ਵਾਲੇ ਇੱਕ ਗਹਿਣੇ ਦੀ ਕਿਸਮ
ਮਤਾਬ ਚੰਨ, ਚੰਦਰਮਾਂ
ਉਨਾਬ ਇੱਕ ਰੁੱਖ ਜਾਂ ਉਸ ਦੇ ਬੇਰ ਵਰਗਾ ਫ਼ਲ, ਉਨਾਬੀ ਰੰਗ ਵਰਗਾ ਕਾਲ਼ੀ ਭਾਅ ਮਾਰਦਾ ਲਾਲ ਰੰਗ
ਤ੍ਰਿੰਞਣ ਕੱਤਣ ਵਾਸਤੇ ਇਕੱਠੀਆਂ ਹੋਈਆਂ ਕੁੜੀਆਂ ਦਾ ਇਕੱਠ
ਨਾਜ਼ਕ ਕੋਮਲ, ਮੁਲਾਇਮ, ਮਲੂਕ
ਤਰੱਕਲਾ ਚਰਖੇ ਦੀ ਲੰਮੀ ਸੀਖ
ਠੁਮਕ-ਠੁਮਕ ਨਖਰੇ ਨਾਲ਼ ਤੁਰਨਾ
ਵਿਆਕਰਨ
ਇਕੱਠਵਾਚਕ ਨਾਂਵ – ਜੋ ਸ਼ਬਦ ਗਿਣਨਯੋਗ ਵਸਤੂਆਂ ਦੇ ਇਕੱਠ ਲਈ ਵਰਤੇ ਜਾਣ, ਉਨ੍ਹਾਂ ਨੂੰ ਇਕੱਠਵਾਚਕ ਨਾਂਵ ਕਿਹਾ ਜਾਂਦਾ ਹੈ; ਜਿਵੇ- ਫੌਜ਼, ਜਮਾਤ, ਸਭਾ ਆਦਿ।
ਤਿਆਰ ਕਰਤਾ: ਗੁਰਪ੍ਰੀਤ ਸਿੰਘ ਰੂਪਰਾ (ਪੰਜਾਬੀ ਮਾਸਟਰ), 9855800683
ਸਮਿਸ ਪੱਖੀ ਖੁਰਦ, ਫ਼ਰੀਦਕੋਟ, roopra.gurpreet@gmail.com