ਪਾਠ 6 ਖੇਤੀ ਸੰਦ ਅਤੇ ਮਸ਼ੀਨਾਂ
(ੳ) ਹੇਠ ਲਿਖੇ ਪ੍ਰਸ਼ਨਾਂ ਦਾ ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਉ।
ਪ੍ਰਸ਼ਨ 1. ਫ਼ਸਲਾਂ ਦੀ ਗਹਾਈ ਲਈ ਕਿਹੜੀ ਮਸ਼ੀਨ ਵਰਤੀ ਜਾਂਦੀ ਹੈ ?
ਉੱਤਰ-ਟਰੈਕਟਰ।
ਪ੍ਰਸ਼ਨ 2. ਪੱਠੇ ਕੁਤਰਨ ਵਾਲੀ ਮਸ਼ੀਨ ਨੂੰ ਕੀ ਆਖਦੇ ਹਨ ?
ਉੱਤਰ-ਟੋਕਾ।
ਪ੍ਰਸ਼ਨ 3 . ਭੂਮੀ ਨੂੰ ਪੱਧਰਾ ਅਤੇ ਭੂਰਭੁਰਾ ਕਿਸ ਨਾਲ ਕਰਦੇ ਹਨ ?
ਉੱਤਰ-ਸੁਹਾਗੋ ਨਾਲ।
ਪ੍ਰਸ਼ਨ 4. ਖੇਤ ਵਿੱਚ ਵੱਟਾਂ ਬਣਾਉਣ ਲਈ ਕਿਹੜੇ ਸੰਦ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ—ਜਿੰਦਰ ਦੀ।
ਪ੍ਰਸ਼ਨ 5 . ਗੋਡੀ ਲਈ ਵਰਤੇ ਜਾਣ ਵਾਲੇ ਦੋ ਯੰਤਰਾਂ ਦੇ ਨਾਂ ਦੱਸੋ।
ਉੱਤਰ-( 1 ) ਖੁਰਪਾ (2) ਕਸੌਲਾ।
ਪ੍ਰਸ਼ਨ 6 ਫ਼ਸਲਾਂ ਉੱਤੇ ਕੀੜੇਮਾਰ ਦਵਾਈਆਂ ਦਾ ਛਿੜਕਾਅ ਕਰਨ ਵਾਲੇ ਸੰਦਾਂ ਦੇ ਨਾਂ ਦੱਸੋ।
ਉੱਤਰ—(1) ਢੋਲਕੀ ਪੰਪ (2) ਟਰੈਕਟਰ ਸਪਰੇਅਰ
ਪ੍ਰਸ਼ਨ 7. ਬੀਜ ਬੀਜਣ ਲਈ ਵਰਤੀ ਜਾਣ ਵਾਲੀ ਮਸ਼ੀਨ ਦਾ ਨਾਂ ਦੱਸੋ।
ਉੱਤਰ-ਬੀਜ ਡਰਿਲ
ਪ੍ਰਸ਼ਨ 8 . ਖੇਤੀ ਕਾਰਜਾਂ ਲਈ ਵਰਤੀਆਂ ਜਾਣ ਵਾਲੀਆਂ ਦੋ ਮਸ਼ੀਨਾਂ ਦੇ ਨਾਂ ਦੱਸੋ
ਉੱਤਰ—(1) ਟਰੈਕਟਰ (2) ਡੀਜ਼ਲ ਇੰਜਣ।
ਪ੍ਰਸ਼ਨ 9. ਟਰੈਕਟਰ ਕਿੰਨੀ ਸ਼ਕਤੀ ਦੇ ਹੁੰਦੇ ਹਨ ?
ਉੱਤਰ—5 ਹਾਰਸ ਪਾਵਰ ਤੋਂ ਲੈ ਕੇ 90 ਹਾਰਸ ਪਾਵਰ ਤੱਕ।
ਪ੍ਰਸ਼ਨ 10 . ਲੇਜ਼ਰ ਲੈਂਡ ਲੈਵਲਰ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ ? ਉੱਤਰ—ਜ਼ਮੀਨ ਪਧਰਾ ਕਰਨ ਲਈ।
(ਅ) ਹੇਠ ਲਿਖੇ ਪ੍ਰਸ਼ਨਾਂ ਦਾ ਇੱਕ ਜਾਂ ਦੋ ਲਾਈਨਾਂ ਵਿੱਚ ਉੱਤਰ ਦਿਓ—-
ਪ੍ਰਸ਼ਨ 1 . ਡੀਜ਼ਲ ਇੰਜਣ ਦਾ ਖੇਤੀ ਕਾਰਜਾਂ ਵਿੱਚ ਕੀ ਮਹੱਤਵ ਹੈ ?
ਉੱਤਰ-ਡੀਜ਼ਲ ਇੰਜਣ ਨਾਲ ਟਿਊਬਵੈੱਲ, ਪੱਠੇ ਕੁਤਰਨ ਵਾਲਾ ਟੋਕ ਦਾਣੇ ਆਦਿ ਕੱਢਣ ਵਾਲੀਆਂ ਮਸ਼ੀਨਾਂ ਚਲਾਈਆਂ ਜਾਂਦੀਆਂ ਹਨ।
ਪਸ਼ਨ 2 . ਉਲਟਾਵਾਂ ਹਲ ਕੀ ਹੈ ? ਇਸਦੇ ਕੀ ਲਾਭ ਹਨ ?
ਉੱਤਰ– ਉਲਟਾਵਾਂ ਹਲ ਲੋਹੇ ਦਾ ਬਣਿਆ ਹੁੰਦਾ ਹੈ।ਇਸ ਹਲ ਨਾਲ ਜ਼ਮੀਨ ਦੀ ਉਪਰਲੀ ਤਹਿ ਹੇਠਾਂ ਚਲੀ ਜਾਂਦੀ ਹੈ ਅਤੇ ਹੇਠਲੀ ਤਹਿ ਉੱਪਰ ਆ ਜਾਂਦੀ ਹੈ। ਲਾਭ—ਉਲਟਾਵੇਂ ਹਲ ਨਾਲ ਜਿਹੜਾ ਘਾਹ-ਫੂਸ ਜ਼ਮੀਨ ਉੱਪਰ ਪਿਆ ਹੁੰਦਾ ਹੈ, ਉਹ ਹੇਠਾਂ ਚਲਾ ਜਾਂਦਾ ਹੈ ਅਤੇ ਗਲ-ਸੜ ਕੇ ਖਾਦ ਦੇ ਤੌਰ ਤੇ ਕੰਮ ਆਉਂਦਾ ਹੈ। ਜ਼ਮੀਨ ਹੇਠਲੀਆਂ ਜੜ੍ਹਾਂ ਅਤੇ ਹੋਰ ਘਾਹ-ਫੂਸ ਦੇ ਉੱਪਰ ਆ ਜਾਣ ਨਾਲ ਜ਼ਮੀਨ ਦੇ ਹਾਨੀਕਾਰਕ ਜੀਵਾਂਸ਼ ਧੁੱਪ ਲੱਗਣ ਨਾਲ ਖ਼ਤਮ ਹੋ ਜਾਂਦੇ ਹਨ।
ਪ੍ਰਸ਼ਨ 3 . ਨਦੀਨਾਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-ਨਦੀਨਾਂ ਦੀ ਰੋਕਥਾਮ ਕਲਟੀਵੇਟਰ ਤੇ ਡਿਸਕ ਹੈਰ ਨਾਲ ਕੀਤੀ ਜਾ ਸਕਦੀ ਹੈ। ਕਲਟੀਵੇਟਰ ਨਦੀਨਾਂ ਦੀਆਂ ਜੜ੍ਹਾਂ ਨੂੰ ਜ਼ਮੀਨ ਦੇ ਹੇਠੋਂ ਪੁੱਟ ਕੇ ਖੇਤ ਦੇ ਕਿਨਾਰੇ ਲੈ ਆਉਂਦਾ ਹੈ। ਡਿਸਕ ਹੈਰੋ ਵੀ ਨਦੀਨਾਂ ਨੂੰ ਖਤਮ ਕਰਨ ਵਿੱਚ ਸਹਾਇਕ ਹੁੰਦਾ ਹੈ।
ਪ੍ਰਸ਼ਨ 4 . ਟੋਕਾ ਕਿਸਨੂੰ ਆਖਦੇ ਹਨ ? ਇਹ ਕਿਸ ਕੰਮ ਆਉਂਦਾ ਹੈ ?
ਉੱਤਰ-ਪੱਠੇ ਕੁਤਰਨ ਵਾਲੀ ਮਸ਼ੀਨ ਨੂੰ ਟੋਕਾ ਆਖਦੇ ਹਨ। ਇਸ ਨਾਲ ‘ਪਸ਼ੂਆਂ ਨੂੰ ਚਾਰਾ ਕੁਤਰ ਕੇ ਪਾਇਆ ਜਾਂਦਾ ਹੈ।
ਪ੍ਰਸ਼ਨ 5 . ਵਹਾਈ ਕਰਨ ਵਾਲੇ ਸੰਦਾਂ ਦਾ ਵਰਣਨ ਕਰੋ।
ਉੱਤਰ—ਹਲ ਜਾਂ ਟਿੱਲਰ, ਡਿਸਕ ਹੈਰੋ, ਉਲਟਾਵਾਂ ਹਲ ਆਦਿ ਵਹਾਈ ਕਰਨ ਵਾਲੇ ਮੁੱਖ ਸੰਦ ਹਨ। ਇਹ ਸੰਦ ਬਲਦਾਂ ਜਾਂ ਟਰੈਕਟਰ ਦੀ ਸਹਾਇਤਾ ਨਾਲ ਚਲਾਏ } (ਜਾਂਦੇ ਹਨ।
ਪ੍ਰਸ਼ਨ 6 . ਗੋਡੀ ਕਰਨ ਵਾਲੇ ਯੰਤਰਾਂ ਦਾ ਵਰਣਨ ਕਰੋ।
ਉੱਤਰ-ਗੋਡੀ ਆਮ ਤੌਰ ਤੇ ਖੁਰਪੇ ਜਾਂ ਕਸੌਲੇ ਨਾਲ ਕੀਤੀ ਜਾਂਦੀ ਹੈ। ਕਤਾਰਾਂ ਵਿੱਚ ਬੀਜੀਆਂ ਜਾਣ ਵਾਲੀਆਂ ਫਸਲਾਂ ਦੀ ਗੋਡੀ ਤਿਰਫਾਲੀ ਜਾਂ ਪਹੀਏ ਵਾਲੀ ਮਸ਼ੀਨ ਜਾਂ ਟਰੈਕਟਰ ਪਿੱਛੇ ਟਿੱਲਰ ਨਾਲ ਵੀ ਕੀਤੀ ਜਾ ਸਕਦੀ ਹੈ।
ਪ੍ਰਸ਼ਨ 7, ਟਿੱਲਰ ਕਿਸ ਕੰਮ ਆਉਂਦਾ ਹੈ ?
ਉੱਤਰ–ਟਿੱਲਰ ਦੀ ਵਰਤੋਂ ਸਿਆੜ ਕੱਢਣ ਲਈ ਕੀਤੀ ਜਾਂਦੀ ਹੈ।
ਪ੍ਰਸ਼ਨ 8 . ਡਿਸਕ ਹੈਰੋ ਕਿਸ ਕੰਮ ਆਉਂਦਾ ਹੈ ?
ਉੱਤਰ—ਜਿਸ ਜ਼ਮੀਨ ਵਿੱਚ ਘਾਹ-ਫੂਸ ਜ਼ਿਆਦਾ ਹੋਵੇ ਜਾਂ ਪਹਿਲੀ ਫ਼ਸਲ ਦੀ ਰਹਿੰਦ-ਖੂੰਹਦ ਜਾਂ ਜੜ੍ਹਾਂ ਜ਼ਿਆਦਾ ਹੋਣ, ਉਸ ਖੇਤ ਦੀ ਮੁੱਢਲੀ ਵਹਾਈ ਡਿਸਕ ਹੈਰੋ ਨਾਲ ਕੀਤੀ ਜਾਂਦੀ ਹੈ।
ਪ੍ਰਸ਼ਨ 9. ਹੈਪੀ ਸੀਡਰ ਕਿਵੇਂ ਕੰਮ ਕਰਦਾ ਹੈ ?
ਉੱਤਰ—ਹੈਪੀ ਸੀਡਰ ਨਾਲ ਕਣਕ ਦੀ ਬੀਜਾਈ ਵੀ ਹੋ ਜਾਂਦੀ ਹੈ ਅਤੇ ਜ਼ਮੀਨ ਤੇ ਪਈ ਪਰਾਲੀ ਕੱਟਣ, ਨਦੀਨਾਂ ਤੋਂ ਬਚਾਉ ਅਤੇ ਵਤਰ ਸੰਭਾਲਣ ਲਈ ਮਦਦਗਾਰ ਸਾਬਤ ਹੁੰਦੀ ਹੈ। ਇਸ ਮਸ਼ੀਨ ਵਿੱਚ ਫਲੇਲ ਕਿਸਮ ਦੇ ਬਲੇਡ ਲੱਗੇ ਹੋਏ ਹਨ ਜੋ ਕਿ ਡਰਿੱਲ ਦੇ ਸਾਹਮਣੇ ਆਉਣ ਵਾਲੀ ਪਰਾਲੀ ਨੂੰ ਕੱਟਦੇ ਹਨ ਅਤੇ ਪਿੱਛੇ ਵਲ ਧੱਕਦੇ ਹਨ। ਮਸ਼ੀਨ ਦੇ ਫਾਲਿਆਂ ਵਿੱਚ ਪਰਾਲੀ ਨਹੀਂ ਫਸਦੀ ਅਤੇ ਸਾਫ਼ ਕੀਤੀ ਕੱਟੀ ਹੋਈ ਜਗ੍ਹਾ ਉੱਪਰ ਬੀਜ ਸਹੀ ਤਰੀਕੇ ਨਾਲ ਪੋਰਿਆ ਜਾਂਦਾ ਹੈ।
ਪ੍ਰਸ਼ਨ 10. ਥਰੈਸਰ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?
ਉੱਤਰ—ਫਸਲਾਂ ਦੀ ਗਹਾਈ ਕਈ ਤਰ੍ਹਾਂ ਦੇ ਥਰੈਸਰਾਂ ਨਾਲ ਕੀਤੀ ਜਾਂਦੀ ਹੈ। ਥਰੈਸਰ ਦਾ ਮੁੱਖ ਕੰਮ ਫਸਲ ਦੀਆਂ ਬੱਲੀਆਂ ਵਿੱਚੋਂ ਦਾਣਿਆਂ ਨੂੰ ਬਿਨਾਂ ਤੋੜੇ ਅਲੱਗ ਕਰਨਾ ਹੈ।
(ੲ) ਹੇਠ ਲਿਖੇ ਪ੍ਰਸ਼ਨਾਂ ਦਾ 4-5 ਲਾਈਨਾਂ ਵਿੱਚ ਉੱਤਰ ਦਿਉ— –
ਪ੍ਰਸ਼ਨ 1. ਖੇਤੀ ਮਸ਼ੀਨਾਂ ਦਾ ਆਧੁਨਿਕ ਯੁੱਗ ਵਿੱਚ ਕੀ ਮਹੱਤਵ ਹੈ ?
ਉੱਤਰ—ਤੇਜ਼ੀ ਨਾਲ ਵੱਧਦੀ ਹੋਈ ਜਨਸੰਖਿਆ ਦੀਆਂ ਖਾਧ ਲੋੜਾਂ ਅਤੇ ਖੇਤੀ ਉੱਤੇ ਆਧਾਰਿਤ ਹੋਰ ਲੋੜਾਂ ਦੀ ਪੂਰਤੀ ਲਈ ਆਧੁਨਿਕ ਯੁੱਗ ਵਿੱਚ ਖੇਤੀਬਾੜੀ ਦਾ ਵਿਕਾਸ ਬਹੁਤ ਜ਼ਰੂਰੀ ਹੈ। ਇਸ ਲਈ ਅੱਜ ਤੋਂ 25-30 ਸਾਲ ਪਹਿਲਾਂ ਜਿੱਥੇ ਖੇਤੀ ਵਿੱਚ ਬਲਦਾਂ ਅਤੇ ਮਨੁੱਖੀ ਸ਼ਕਤੀ ਤੋਂ ਜ਼ਿਆਦਾ ਕੰਮ ਲਿਆ ਜਾਂਦਾ ਹੈ, ਉੱਥੇ ਹੁਣ ਮਸ਼ੀਨਾਂ ਦੀ ਵਰਤੋਂ ਬਹੁਤ ਵੱਧ ਗਈ ਹੈ। ਖੇਤੀ ਦੇ ਕਿਸੇ ਕੰਮ ਵਿੱਚ ਜਿੱਥੇ ਪਹਿਲਾਂ ਕਈ-ਕਈ ਦਿਨ ਲੱਗ ਜਾਂਦੇ ਸਨ, ਉੱਥੇ ਹੁਣ ਉਹ ਕੰਮ ਮਸ਼ੀਨਾਂ ਦੀ ਸਹਾਇਤਾ ਨਾਲ ਬਹੁਤ ਹੀ ਘੱਟ ਸਮੇਂ ਵਿੱਚ ਹੋ ਜਾਂਦਾ ਹੈ।
ਪ੍ਰਸ਼ਨ 2. ਉਲਟਾਵਾਂ ਹਲ ਕੀ ਹੈ ? ਇਹ ਦੂਜੇ ਹਲਾਂ ਨਾਲੋਂ ਕਿਵੇਂ ਭਿੰਨ ਹੈ ?
ਉੱਤਰ—ਉਲਟਾਵਾ ਹਲ ਲੋਹੇ ਦਾ ਬਣਿਆ ਹੁੰਦਾ ਹੈ। ਇਸ ਹਲ ਨਾਲ ਜ਼ਮੀਨ ਦੀ ਉੱਪਰਲੀ ਤਹਿ ਹੇਠਾਂ ਚਲੀ ਜਾਂਦੀ ਹੈ ਅਤੇ ਹੇਠਲੀ ਤਹਿ ਉੱਪਰ ਆ ਜਾਂਦੀ ਹੈ ।
ਦੂਜੇ ਹਲਾਂ ਨਾਲੋਂ ਭਿੰਨਤਾ—ਉਲਟਾਵੇ ਹਲ ਦੀ ਵਰਤੋਂ ਨਾਲ ਜਿਹੜਾ ਘਾਹਫੂਸ ਜ਼ਮੀਨ ਉੱਪਰ ਪਿਆ ਹੁੰਦਾ ਹੈ, ਉਹ ਹੇਠਾਂ ਚਲਾ ਜਾਂਦਾ ਹੈ ਅਤੇ ਗੱਲ-ਸੜ ਕੇ ਖਾਦ ਦੇ ਤੌਰ ਤੇ ਕੰਮ ਆਉਂਦਾ ਹੈ। ਇਸ ਦੇ ਨਾਲ ਹੀ ਜ਼ਮੀਨ ਹੇਠਲੀਆਂ ਜੜ੍ਹਾਂ ਅਤੇ ਹੋਰ ਘਾਹ-ਫੂਸ ਦੇ ਉੱਪਰ ਆ ਜਾਣ ਨਾਲ ਜ਼ਮੀਨ ਵਿਚਲੇ ਹਾਨੀਕਾਰਕ ਜੀਵਾਣੂੰ ਧੁੱਪ ਨਾਲ ਖ਼ਤਮ ਹੋ ਜਾਂਦੇ ਹਨ। ਪਰ ਦੂਜੇ ਹਲਾਂ ਵਿੱਚ ਅਜਿਹਾ ਨਹੀਂ ਹੁੰਦਾ।ਦੂਜੇ ਹਲ ਸਿਰਫ਼ ਸਿਆੜ ਕੱਢਣ ਅਤੇ ਜ਼ਮੀਨ ਨੂੰ ਵਾਹੁਣ ਹੀ ਵਰਤੇ ਜਾ ਸਕਦੇ ਹਨ।
ਪ੍ਰਸ਼ਨ 3 . ਪਰਾਲੀ ਸਾਂਭਣ ਵਾਲੀ ਮਸ਼ੀਨ ਦਾ ਵਰਨਣ ਕਰੋ।
ਉੱਤਰ—ਪਰਾਲੀ ਸਾਂਭਣ ਵਾਲੀ ਮਸ਼ੀਨ ਪਰਾਲੀ ਨੂੰ ਇਕੱਠੀ ਕਰਕੇ ਚੌਰਸ ਜਾਂ ਗੋਲ ਪੂਲੇ ਬੰਨ੍ਹਣ ਵਾਲਾ ਬੇਲਰ ਹੁੰਦਾ ਹੈ। ਇਹ ਇੱਕ ਅਜਿਹੀ ਮਸ਼ੀਨ ਹੈ ਜੋ ਪਰਾਲੀ ਨੂੰ ਖੇਤ ਵਿੱਚ ਇਕੱਠਾ ਕਰਨ ਲਈ ਵਰਤੀ ਜਾ ਸਕਦੀ ਹੈ। ਇਹ ਮਸ਼ੀਨ ਖੇਤ ਵਿੱਚ ਖਿਲਰੀ ਪਰਾਲੀ ਨੂੰ ਇਕੱਠਾ ਕਰਨ ਲਈ ਵਰਤੀ ਜਾ ਸਕਦੀ ਹੈ। ਇਹ ਮਸ਼ੀਨ ਖੇਤ ਵਿੱਚ ਖਿਲਰੀ ਪਰਾਲੀ ਨੂੰ ਇਕੱਠਾ ਕਰਕੇ ਇੱਕ ਸਾਰ ਗੰਢਾਂ ਬਣਾ ਦਿੰਦੀ ਹੈ ਜਿਨ੍ਹਾਂ ਨੂੰ ਖੇਤ ਵਿੱਚ ਬੜੀ ਅਸਾਨੀ ਨਾਲ ਇਕੱਠਾ ਕੀਤਾ ਜਾ ਸਕਦਾ ਹੈ। ਪਰਾਲੀ ਦੀਆਂ ਇਹ ਗੰਢਾਂ ਬਾਲਣ ਲਈ, ਗੱਤਾ ਬਣਾਉਣ ਲਈ, ਕੰਪੋਸਟ ਤਿਆਰ ਕਰਨ ਜਾਂ ਬਿਜਲੀ ਪੈਦਾ ਕਰਨ ਲਈ ਵਰਤੀਆਂ ਜਾ ਸਕਦੀਆਂ ਹਨ। ਇਹ ਮਸ਼ੀਨ ਕੇਵਲ ਕੱਟੀ ਹੋਈ ਪਰਾਲੀ ਨੂੰ ਹੀ ਇਕੱਠਾ ਕਰਦੀ ਹੈ।
ਪ੍ਰਸ਼ਨ 4. ਬੀਜਾਈ ਲਈ ਕਿਹੜੀਆਂ ਮੁੱਖ ਮਸ਼ੀਨਾਂ ਵਰਤੀਆਂ ਜਾਂਦੀਆਂ ਹਨ ?
ਉੱਤਰ—ਅਲੱਗ-ਅਲੱਗ ਫ਼ਸਲਾਂ ਦੀ ਬੀਜਾਈ ਦੀਆਂ ਵਿਧੀਆਂ, ਉਨਾਂ ਦੇ ਬੀਜ ਦੇ ਆਕਾਰ-ਪ੍ਰਕਾਰ ਅਤੇ ਖੇਤੀ ਦੇ ਅਧਾਰ ਤੇ ਅਲੱਗ-ਅਲੱਗ ਹੁੰਦੀਆਂ ਹਨ। ਕੁਝ ਫਸਲਾਂ ਦੀ ਬੀਜਾਈ ਛੱਟਾ ਜਾਂ ਬੀਜ ਅਤੇ ਖਾਦ ਡਰਿਲਾਂ ਦੁਆਰਾ ਕੀਤੀ ਜਾਂਦੀ ਹੈ। ਜਿਵੇਂ-ਕਣਕ, ਛੋਲੇ, ਸਰ੍ਹੋਂ, ਬਾਜਰਾ, ਮੂੰਗੀ, ਜਵਾਰ, ਗਵਾਰ ਆਦਿ ਤੇ ਕੁਝ ਫ਼ਸਲਾਂ ਜਿਵੇਂ ਝੋਨੇ ਦੀ ਬੀਜਾਈ ਟ੍ਰਾਂਸਪਲਾਂਟਰ ( Transplanter) ਮਸ਼ੀਨ ਦੁਆਰਾ ਕੀਤੀ ਜਾਂਦੀ ਹੈ।
ਕੁੱਝ ਫ਼ਸਲਾਂ ਦੀ ਬੀਜਾਈ ਵਿੱਚ ਕਤਾਰ ਤੋਂ ਕਤਾਰ ਦੀ ਦੂਰੀ ਦੇ ਨਾਲ ਨਾਲ ਪੌਦੇ ਤੇ ਪੌਦੇ ਦੀ ਸਹੀ ਦੂਰੀ ਵੀ ਰੱਖੀ ਜਾਂਦੀ ਹੈ। ਇਸੇ ਤਰ੍ਹਾਂ ਬਾਕੀ ਹੋਰ ਫ਼ਸਲਾਂ ਜਿਵੇਂ ਕਿ ਮੂੰਗਫ਼ਲੀ, ਅਰਿੰਡ, ਮੱਕੀ ਆਦਿ ਲਈ ਵੱਖ-ਵੱਖ ਬੀਜਾਈ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਬੀਜਾਈ ਲਈ ਆਧੁਨਿਕ ਮਸ਼ੀਨਾਂ—ਕਣਕ ਦੀ ਬੀਜਾਈ ਲਈ ਜ਼ੀਰੋ ਟਿਲ ਡਰਿੱਲ ਅਤੇ ਬੈੱਡ ਪਲਾਂਟਰ ਵਿਕਸਿਤ ਕੀਤੇ ਗਏ ਹਨ। ਨਰਮੇ ਅਤੇ ਕਪਾਹ ਦੀ ਬੀਜਾਈ ਲਈ ਕਾਟਨ ਪਲਾਂਟਰ, ਆਲੂ ਦੀ ਬੀਜਾਈ ਲਈ ਪਟੈਟੋ ਪਲਾਂਟਰ ਅਤੇ ਗੰਨੇ ਦੀ ਬੀਜਾਈ ਲਈ ਸ਼ੂਗਰਕੋਨ ਪਲਾਂਟਰ ਦੀ ਵਰਤੋਂ ਕੀਤੀ ਜਾਂਦੀ ਹੈ। ਅਲੱਗ-ਅਲੱਗ ਸਬਜ਼ੀਆਂ ਲਈ ਵੈਜੀਟੇਬਲ ਪਲਾਂਟਰਾਂ ਦਾ ਵੀ ਨਿਰਮਾਣ ਕੀਤਾ ਗਿਆ ਹੈ।
ਪ੍ਰਸ਼ਨ 5 . ਕੰਬਾਈਨ ਹਾਰਵੈਸਟਰ ਮਸ਼ੀਨ ਦੇ ਮੁੱਖ ਕੰਮਾਂ ਦਾ ਵਰਨਣ ਕਰੋ।
ਉੱਤਰ—ਕੰਬਾਈਨ ਹਾਰਵੈਸਟਰ ਦੇ ਮੁੱਖ ਕੰਮ-
1 . ਕੰਬਾਈਨ ਹਾਰਵੈਸਟਰ ਨਾਲ ਫਸਲਾਂ ਦੀ ਵਾਢੀ, ਗਹਾਈ, ਸਫ਼ਾਈ ਅਤੇ ਉਸ ਨੂੰ ਇਕੱਠਾ ਕਰਨਾ ਸੰਭਵ ਹੈ।
2 . ਇਸ ਨਾਲ ਸਾਰੇ ਕੰਮ ਇਕੱਠੇ ਹੋਣ ਨਾਲ ਸਮੇਂ ਦੀ ਬੱਚਤ ਹੁੰਦੀ ਹੈ।
3 . ਇਸ ਦੀ ਵਰਤੋਂ ਨਾਲ ਫ਼ਸਲ ਵਿੱਚ ਦਾਣੇ ਜਲਦੀ ਨਿਕਲ ਜਾਂਦੇ ਹਨ ਜਿਸ ਨਾਲ ਅੱਗ, ਮੀਂਹ ਅਤੇ ਤੂਫਾਨ ਨਾਲ ਨੁਕਸਾਨ ਦਾ ਡਰ ਨਹੀਂ ਰਹਿੰਦਾ।a