ਮਿਊਂਸੀਪਲ ਕਮੇਟੀ ਦੇ ਪ੍ਰਧਾਨ ਨੂੰ ਮੁਹੱਲੇ ਦੀ ਸਫ਼ਾਈ ਅਤੇ ਗੰਦੇ ਪਾਣੀ ਦੇ ਪ੍ਰਬੰਧ ਨੂੰ ਸੁਧਾਰਨ ਲਈ ਪੱਤਰ ਲਿਖੋ।
ਸੇਵਾ ਵਿਖੇ
ਪ੍ਰਧਾਨ, ਨਗਰ-ਨਿਗਮ,
………………….ਸ਼ਹਿਰ ।
ਸ੍ਰੀਮਾਨ ਜੀ,
ਮੈਂ ਆਪ ਜੀ ਦਾ ਧਿਆਨ ਆਪਣੇ ਪਿੰਡ ਦੇ ਪੰਡਤਾਂ ਵਾਲੇ ਮੁਹੱਲੇ ਵੱਲ ਦਿਵਾਉਣਾ ਚਾਹੁੰਦਾ ਹਾਂ ਉਸ ਮੁਹੱਲੇ ਦੀਆਂ ਗਲੀਆਂ ਵਿੱਚ ਬਹੁਤ ਵੱਡੇ-ਵੱਡੇ ਟੋਏ ਪਏ ਹੋਏ ਹਨ ਅਤੇ ਨਾਲ਼ੀਆਂ ਟੁੱਟੀਆਂ ਹੋਈਆਂ ਹਨ।ਬਰਸਾਤ ਹੋਣ ਕਾਰਨ ਗਲ਼ੀ ਦੇ ਉਹਨਾਂ ਟੋਇਆਂ ਵਿੱਚ ਬਹੁਤ ਪਾਣੀ ਅਤੇ ਗੰਦਗੀ ਜਮ੍ਹਾਂ ਹੋ ਚੁੱਕੀ ਹੈ। ਬਦਬੂ ਕਾਰਨ ਉੱਥੋਂ ਲੰਘਣਾ ਔਖਾ ਹੋ ਗਿਆ ਹੈ।ਉੱਥੇ ਸਫ਼ਾਈ ਕਰਨ ਵਾਲਾ ਕਰਮਚਾਰੀ ਵੀ ਸਹੀ ਤਰੀਕੇ ਨਾਲ ਸਫ਼ਾਈ ਨਹੀਂ ਕਰਦਾ।ਕਿਰਪਾ ਕਰਕੇ ਉਸ ਮੁਹੱਲੇ ਦੀ ਸਫ਼ਾਈ ਵੱਲ ਧਿਆਨ ਦਿੱਤਾ ਜਾਵੇ।ਨਾਲ਼ੀਆਂ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਪਾਣੀ ਦਾ ਸਹੀ ਨਿਕਾਸ ਹੋ ਸਕੇ ਅਤੇ ਗੰਦਗੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਉਮੀਦ ਹੈ ਤੁਸੀਂ ਮੇਰੀਆਂ ਉਪਰੋਕਤ ਗੱਲਾਂ ਵੱਲ ਜਰੂਰ ਧਿਆਨ ਦੇਵੋਗੇ।
ਤੁਹਾਡਾ ਸ਼ੁਭਚਿੰਤਕ,
ਪ੍ਰਭਜੋਤ,
ਮਿਤੀ-22-8-2024