ਵਿਦਿਅਕ ਟੂਰ/ ਸੈਰ-ਸਪਾਟੇ ਦੀ ਆਗਿਆ ਸੰਬੰਧੀ ਸਕੂਲ ਮੁਖੀ ਨੂੰ ਪੱਤਰ ਲਿਖੋ।
ਸੇਵਾ ਵਿਖੇ
ਮੁੱਖ ਅਧਿਆਪਕ,
ਸਰਕਾਰੀ …………………….ਸਕੂਲ,
……………. ਸ਼ਹਿਰ ।
ਸ੍ਰੀਮਾਨ ਜੀ,
ਵਿਦਿਅਕ ਟੂਰ ਬੇਨਤੀ ਹੈ ਕਿ ਅਸੀਂ ਅੱਠਵੀਂ ਜਮਾਤ ਦੇ ਵਿਦਿਆਰਥੀ ਅਗਲੇ ਸ਼ਨੀਵਾਰ ਸਾਇੰਸ ਸਿਟੀ ਕਪੂਰਥਲਾ ਵਿਖੇ ’ਤੇ ਜਾਣਾ ਚਾਹੁੰਦੇ ਹਾਂ। ਜਿਸ ਲਈ ਸਾਡੇ ਪੰਜਾਬੀ ਅਤੇ ਸਾਇੰਸ ਦੇ ਅਧਿਆਪਕਾਂ ਨੇ ਸਾਡੇ ਨਾਲ਼ ਜਾਣਾ ਸਵਿਕਾਰ ਕਰ ਲਿਆ ਹੈ।
ਅਸੀਂ ਆਪ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਇਸ ਟੂਰ ਦੀ ਲਿਖਤੀ ਆਗਿਆ ਸਾਰੇ ਵਿਦਿਆਰਥੀਆਂ ਨੇ ਆਪਣੇ ਮਾਂਪਿਆਂ ਤੋਂ ਲੈ ਲਈ ਹੈ। ਅਸੀ ਪੁਸ਼ਪਾ ਗੁਜ਼ਰਾਲ ਸਾਇੰਸ ਸਿਟੀ ਵਿੱਚ ਸਪੇਸ ਥਿਐਟਰ, ਫ਼ਲਾਈਟ-ਸਿਮੂਲੇਟਰ, ਅਰਥਕੁਏਕ ਸਿਮੂਲੇਟਰ, 3-ਡੀ ਲੇਜ਼ਰ ਸ਼ੋਅ, ਸਿਹਤ-ਗੈਲਰੀ, ਊਰਜਾ ਪਾਰਕ, ਡਾਇਨਾਸੋਰ ਪਾਰਕ, ਸਪੋਰਟਸ ਗੈਲਰੀ ਅਤੇ ਰੇਲਵੇ-ਗੈਲਰੀ ਦੇਖਣਾ ਚਾਹੁੰਦੇ ਹਾਂ।
ਅਸੀਂ ਉਮੀਦ ਕਰਦੇ ਹਾਂ ਕਿ ਆਪ ਸਾਨੂੰ ਇਸ ਵਿਦਿਅਕ ਟੂਰ ’ਤੇ ਜਾਣ ਦੀ ਇਜਾਜਤ ਦਿਉਗੇ। ਅਸੀਂ ਆਪ ਜੀ ਦੇ ਅਤਿ ਧੰਨਵਾਦੀ ਹੋਵਾਂਗੇ। ਆਪ ਜੀ ਦੇ ਆਗਿਆਕਾਰੀ,
ਜਮਾਤ ਅੱਠਵੀਂ ਦੇ ਵਿਦਿਆਰਥੀ।
ਮਿਤੀ : ਮਈ, 2024