ਖਾਣ-ਪੀਣ ਦੀਆਂ ਵਸਤਾਂ ਵਿੱਚ ਵਧ ਰਹੀ ਮਿਲਾਵਟ ਬਾਰੇ ਸਿਹਤ ਅਧਿਕਾਰੀ ਨੂੰ ਪੱਤਰ ਲਿਖੋ।
ਸੇਵਾ ਵਿਖੇ
ਜ਼ਿਲ੍ਹਾ ਸਿਹਤ ਅਧਿਕਾਰੀ,
……………………..।
ਵਿਸ਼ਾ : ਖਾਣ-ਪੀਣ ਦੀਆਂ ਵਸਤਾਂ ਵਿੱਚ ਵਧ ਰਹੀ ਮਿਲਾਵਟ ਬਾਰੇ।
ਸ੍ਰੀਮਾਨ ਜੀ,
ਮੈਂ ਆਪਣੇ ਇਸ ਪੱਤਰ ਦੁਆਰਾ ਆਪ ਦਾ ਧਿਆਨ ਖਾਣ-ਪੀਣ ਦੀਆਂ ਵਸਤਾਂ ਵਿੱਚ ਵਧ ਰਹੀ ਮਿਲਾਵਟ ਵੱਲ ਦਿਵਾਉਣਾ ਚਾਹੁੰਦਾ ਹਾਂ। ਅੱਜ-ਕੱਲ੍ਹ ਕੁਝ ਦੁਕਾਨਦਾਰ ਵਧੇਰੇ ਮੁਨਾਫ਼ੇ ਲਈ ਹਰ ਚੀਜ਼ ਵਿੱਚ ਮਿਲਾਵਟ ਕਰਨ ਲੱਗ ਪਏ ਹਨ। ਕੱਲ੍ਹ ਦੀ ਹੀ ਗੱਲ ਹੈ ਕਿ ਅਸੀਂ ਖਾਣ-ਪਕਾਉਣ ਵਾਲ਼ੀਆਂ ਚੀਜ਼ਾਂ ਖ਼ਰੀਦ ਕੇ ਲਿਆਏ। ਘਰ ਆ ਕੇ ਵੇਖਿਆ ਕਿ ਖ਼ਰੀਦੀ ਦਾਲ਼ ਵਿੱਚ ਉਸੇ ਰੰਗ ਦੇ ਬਹੁਤ ਬਰੀਕ ਕੰਕਰ ਰਲਾਏ ਹੋਏ ਸਨ। ਹਲਦੀ ਵਿੱਚ ਵੀ ਮਿਲਾਵਟ ਹੋਈ ਜਾਪਦੀ ਸੀ। ਘਿਉ ਗਰੀਸ ਵਰਗਾ ਲਗਦਾ ਸੀ। ਇਹ ਵੇਖ ਕੇ ਮਨ ਖੱਟਾ ਹੋ ਗਿਆ। ਹੋਰ ਵੀ ਕਈਆਂ ਘਰਾਂ ਤੋਂ ਪਤਾ ਕੀਤਾ ਹੈ, ਸਭ ਨੂੰ ਮਿਲਾਵਟ ਦੀ ਬਹੁਤ ਸ਼ਿਕਾਇਤ ਹੈ। ਮੇਰਾ ਸੁਝਾਅ ਹੈ ਕਿ ਸਿਹਤ ਅਧਿਕਾਰੀ ਕਦੇ-ਕਦੇ ਇਹਨਾਂ ਦੁਕਾਨਾਂ ’ਤੇ ਛਾਪੇ ਮਾਰ ਕੇ ਵਸਤੂਆਂ ਦੇ ਨਮੂਨੇ ਭਰ ਕੇ ਲੈ ਜਾਣ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਆਸ ਹੈ ਆਪ ਵੱਲੋਂ ਅਜਿਹੇ ਜੁਰਮਾਂ ਵੱਲ ਧਿਆਨ ਦੇ ਕੇ ਇਸ ਨੂੰ ਛੇਤੀ ਤੋਂ ਛੇਤੀ ਰੋਕਣ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ।
ਧੰਨਵਾਦ ਸਹਿਤ।
ਆਪ ਦਾ ਵਿਸ਼ਵਾਸਪਾਤਰ,
………………………..।
ਮਿਤੀ : ……… ਮਈ, 2024 (ਪਤਾ)
ਤਿਆਰ ਕਰਤਾ
ਗੁਰਪ੍ਰੀਤ ਸਿੰਘ ਰੂਪਰਾ (ਪੰਜਾਬੀ ਮਾਸਟਰ), 9855800683
ਸਮਿਸ ਪੱਖੀ ਖੁਰਦ, ਫ਼ਰੀਦਕੋਟ, roopra.gurpeet@gmail.com