ਪਾਠ- 4 ਸਾਡੀ ਖੇਤੀਬਾੜੀ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ:-
ਪ੍ਰਸ਼ਨ 1. ਖੇਤੀਬਾੜੀ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ- ਖੇਤੀਬਾੜੀ ਦਾ ਅਰਥ ਹੈ ਫ਼ਸਲਾਂ ਪੈਦਾ ਕਰਨਾ, ਪਸ਼ੂ ਪਾਲਣ ਅਤੇ ਖੇਤੀਬਾੜੀ ਨਾਲ ਸਬੰਧਿਤ ਧੰਦਿਆਂ ਨੂੰ ਅਪਣਾਉਣਾ।
ਪ੍ਰਸ਼ਨ 2. ਖੇਤੀਬਾੜੀ ਨੂੰ ਕਿਹੜੇ ਕਿਹੜੇ ਤੱਤ ਪ੍ਰਭਾਵਿਤ ਕਰਦੇ ਹਨ?
ਉੱਤਰ- ਜਲਵਾਯੂ, ਧਰਾਤਲ, ਮਿੱਟੀ, ਸਿੰਚਾਈ ਸਹੂਲਤਾਂ, ਖੇਤੀ ਕਰਨ ਦੇ ਢੰਗ, ਮੰਡੀ ਦੀ ਸਹੂਲਤ, ਆਵਾਜਾਈ ਦੇ ਸਾਧਨ, ਬੈਂਕ ਆਦਿ ।
ਪ੍ਰਸ਼ਨ 3. ਅਨਾਜ ਫ਼ਸਲਾਂ ਦੇ ਨਾਮ ਲਿਖੋ |
ਉੱਤਰ- ਚਾਵਲ, ਕਣਕ, ਮੱਕੀ, ਜਵਾਰ, ਬਾਜਰਾ, ਦਾਲਾਂ, ਤੇਲਾਂ ਵਾਲੇ ਬੀਜ਼।
ਪ੍ਰਸ਼ਨ 4. ਕੱਦੂ ਕਰਨਾ ਕਿਸ ਨੂੰ ਆਖਦੇ ਹਨ ?
ਉੱਤਰ- ਜਿਸ ਖੇਤ ਵਿੱਚ ਚਾਵਲ ਲਗਾਉਣਾ ਹੋਵੇ ਉਸ ਨੂੰ ਵਾਹ ਕੇ, ਪਾਈ ਲਗਾ ਕੇ, ਸੁਹਾਗਾ ਆਦਿ ਮਾਰ ਕੇ ਤਿਆਰ ਕੀਤਾ ਜਾਂਦਾ ਹੈ। ਇਸ ਸਾਰੇ ਕੰਮ ਨੂੰ ਕੱਦੂ ਕਰਨਾ ਆਖਦੇ ਹਨ।
ਪ੍ਰਸ਼ਨ 5. ਮੱਕੀ ਤੋਂ ਕੀ-ਕੀ ਤਿਆਰ ਕੀਤਾ ਜਾਂਦਾ ਹੈ ?
ਉੱਤਰ- ਮੱਕੀ ਤੋਂ ਗੁਲੂਕੋਜ਼, ਸਟਾਰਚ, ਅਲਕੋਹਲ ਅਤੇ ਬਨਸਪਤੀ ਤੇਲ ਤਿਆਰ ਕੀਤਾ ਜਾਂਦਾ ਹੈ ।
ਪ੍ਰਸ਼ਨ 6. ਰੇਸ਼ੇ ਦੀ ਲੰਬਾਈ ਦੇ ਆਧਾਰ ਤੇ ਕਪਾਹ ਕਿਹੜੀਆਂ ਕਿਹੜੀਆਂ ਕਿਸਮਾਂ ਦੀ ਹੋ ਸਕਦੀ ਹੈ?
ਉੱਤਰ- ਕਪਾਹ ਨੂੰ ਰੇਸ਼ੇ ਦੇ ਆਧਾਰ ਤੇ ਲੰਬੇ ਰੇਸ਼ੇ ਵਾਲੀ, ਮੱਧ ਦਰਜੇ ਦੇ ਰੇਸ਼ੇ ਵਾਲੀ ਅਤੇ ਛੋਟੇ ਰੇਸ਼ੇ ਵਾਲੀ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ ।
ਪ੍ਰਸ਼ਨ 7. ਪਟਸਨ ਤੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਬਣਾਈਆਂ ਜਾ ਸਕਦੀਆਂ ਹਨ ?
ਉੱਤਰ- ਪਟਸਨ ਦੀ ਵਰਤੋਂ ਰੁੱਸੇ, ਬੋਰੀਆਂ, ਟਾਟ ਆਦਿ ਬਣਾਉਣ ਲਈ ਕੀਤੀ ਜਾਂਦੀ ਹੈ ।
ਪ੍ਰਸ਼ਨ 8. ਚਾਹ ਦਾ ਪੈਦਾ ਕਿਸ ਤਰ੍ਹਾਂ ਦਾ ਹੁੰਦਾ ਹੈ ?
ਉੱਤਰ- ਚਾਹ ਦਾ ਪੌਦਾ ਇੱਕ ਝਾੜੀ ਵਰਗਾ ਹੁੰਦਾ ਹੈ । ਇਸ ਪੌਦੇ ਦੇ ਪੱਤਿਆਂ ਤੋਂ ਚਾਹ ਪ੍ਰਾਪਤ ਕੀਤੀ ਜਾਂਦੀ ਹੈ।
ਪ੍ਰਸ਼ਨ 9. ਕੌਫੀ ਦੀਆਂ ਤਿੰਨ ਕਿਸਮਾਂ ਦੇ ਨਾਂ ਲਿਖੋ।
ਉੱਤਰ- ਅਰੈਬਿਕ, ਰੋਬਸਟਾ, ਲਾਈਬੈਰਕਾ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿੱਚ ਦਿਓ:-
ਪ੍ਰਸ਼ਨ 10. ਖੇਤੀ ਦੀਆਂ ਕਿਸਮਾਂ ਦੇ ਨਾਂ ਦੱਸ ਕੇ ਸੰਘਣੀ ਅਤੇ ਵਿਸ਼ਾਲ ਖੇਤੀ ਵਿੱਚ ਅੰਤਰ ਲਿਖੋ:-
ਉੱਤਰ- 1. ਸਥਾਈ ਖੇਤੀ 2. ਸਥਾਨਅੰਤਰੀ ਖੇਤੀ 3. ਖੁਸ਼ਕ ਖੇਤੀ 4. ਗਿੱਲੀ ਖੇਤੀ
5. ਸੰਘਣੀ ਖੇਤੀ 6. ਵਿਸ਼ਾਲ ਖੇਤੀ 7. ਮਿਸ਼ਰਤ ਖੇਤੀ 8. ਬਾਗਬਾਨੀ ਕਿਸਮ ਦੀ ਖੇਤੀ
9. ਨਿੱਜੀ ਖੇਤੀ 10. ਸਹਿਕਾਰੀ ਖੇਤੀ 11. ਸਾਂਝੀ ਖੇਤੀ 12. ਬਾਗਾਤੀ ਖੇਤੀ
13. ਗੁਜ਼ਾਰੇਵੰਦੀ ਖੇਤੀ 14. ਵਪਾਰਕ ਖੇਤੀ
ਸੰਘਣੀ ਖੇਤੀ- |
ਵਿਸ਼ਾਲ ਖੇਤੀ- |
ਜਦੋਂ ਥੋੜੀ ਜ਼ਮੀਨ ਵਿਚੋ ਖਾਦਾਂ ਅਤੇ ਸਿੰਚਾਈ ਸਾਧਨਾਂ ਦੀ ਵਰਤੋਂ ਨਾਲ ਜ਼ਿਆਦਾ ਝਾੜ ਲਿਆ ਜਾਂਦਾ ਹੈ ਅਜਿਹੀ ਖੇਤੀ ਨੂੰ ਸੰਘਣੀ ਖੇਤੀ ਕਿਹਾ ਜਾਂਦਾ ਹੈ । |
ਜਦੋਂ ਕਿਸਾਨਾਂ ਕੋਲ ਜ਼ਮੀਨ ਦਾ ਆਕਾਰ ਵੱਡਾ ਹੋਵੇ ਤਾਂ ਖੇਤੀ ਮਸ਼ੀਨਾਂ ਅਤੇ ਹੈਲੀਕਾਪਟਰ ਦੀ ਮੱਦਦ ਨਾਲ ਕੀਤੀ ਜਾਂਦੀ ਹੈ। ਇਸ ਕਿਸਮ ਦੀ ਖੇਤੀ ਨੂੰ ਵਿਸ਼ਾਲ ਖੇਤੀ ਕਿਹਾ ਜਾਂਦਾ ਹੈ। |
ਪ੍ਰਸ਼ਨ 11. (ਝੋਨਾ) ਚਾਵਲ ਪੈਦਾ ਕਰਨ ਵਾਲੇ ਮੁੱਖ ਖੇਤਰ ਕਿਹੜੇ ਕਿਹੜੇ ਹਨ?
ਉੱਤਰ- ਸੰਸਾਰ ਵਿੱਚ ਚੀਨ, ਭਾਰਤ, ਬੰਗਲਾਦੇਸ਼, ਜਪਾਨ ਆਦਿ ਦੇਸ਼ ਚਾਵਲ ਦੀ ਕਾਫੀ ਪੈਦਾਵਾਰ ਕਰਦੇ ਹਨ। ਚੀਨ ਸੰਸਾਰ ਦਾ 36% ਚਾਵਲ ਪੈਦਾ ਕਰਕੇ ਪਹਿਲੇ ਸਥਾਨ ਤੇ ਹੈ।ਭਾਰਤ ਚਾਵਲ ਦੀ ਪੈਦਾਵਾਰ ਵਿੱਚ ਸੰਸਾਰ ਵਿਚ ਦੂਜੇ ਸਥਾਨ ਤੇ ਹੈ।ਭਾਰਤ ਵਿਚ ਪੱਛਮੀ ਬੰਗਾਲ, ਬਿਹਾਰ, ਉੜੀਸਾ, ਪੰਜਾਬ, ਉੱਤਰ- ਪ੍ਰਦੇਸ਼ ਆਦਿ ਰਾਜ ਚਾਵਲ ਦੀ ਖੇਤੀ ਲਈ ਪ੍ਰਮੁੱਖ ਮੰਨੇ ਜਾਂਦੇ ਹਨ।
ਪ੍ਰਸ਼ਨ 12. ਪੰਜਾਬ ਵਿੱਚ ਕਪਾਹ ਦੀ ਪੈਦਾਵਾਰ ਤੇ ਇੱਕ ਨੋਟ ਲਿਖੋ।
ਉੱਤਰ ਪੰਜਾਬ ਦੇ ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਸੰਗਰੂਰ ਆਦਿ ਜਿਲ੍ਹੇ ਕਪਾਹ ਦੀ ਪੈਦਾਵਾਰ ਲਈ ਮਸ਼ਹੂਰ ਹਨ। ਪੰਜਾਬ ਵਿਚ ਬੀਟੀ ਕਾਟਨ ਬੀਜ ਚੰਗੇ ਨਤੀਜੇ ਦੇ ਰਿਹਾ ਹੈ। ਪੰਜਾਬ ਦੇ ਮਾਲਵਾ ਖੇਤਰ ਵਿੱਚ ਕਪਾਹ ਨੂੰ ‘ਚਿੱਟਾ ਸੋਨਾ‘ ਕਿਹਾ ਜਾਂਦਾ ਹੈ।
ਪ੍ਰਸ਼ਨ 13. ਚਾਹ ਅਤੇ ਕੌਫੀ ਦੇ ਪੌਦਿਆਂ ਦੀ ਸਾਂਭ ਸੰਭਾਲ ਕਿਵੇਂ ਕੀਤੀ ਜਾਂਦੀ ਹੈ?
ਉੱਤਰ- ਚਾਹ- ਚਾਹ ਦੇ ਪੌਦਿਆਂ ਨੂੰ ਸਾਫ਼ ਕੀਤੀਆਂ ਹੋਈਆਂ ਢਲਾਣਾਂ ਉੱਤੇ ਲਗਾਇਆ ਜਾਂਦਾ ਹੈ। ਪੌਦਿਆਂ ਦੇ ਸਹੀ ਵਿਕਾਸ ਲਈ ਖਾਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਵਰਖਾ ਦਾ ਪਾਣੀ ਪੌਦਿਆਂ ਦੀਆਂ ਜੜਾਂ ਵਿੱਚ ਖੜ੍ਹਾ ਨਹੀਂ ਹੋਣਾ ਚਾਹੀਂਦਾ। ਚਾਹ ਦੇ ਪੌਦੇ ਨੂੰ ਕਾਂਟ-ਛਾਂਟ ਦੀ ਜ਼ਰੂਰਤ ਹੁੰਦੀ ਹੈ।
ਕੌਫੀ- ਕੌਫੀ ਦੇ ਪੌਦੇ ਪਹਿਲਾਂ ਨਰਸਰੀ ਵਿਚ ਉਗਾਏ ਜਾਂਦੇ ਹਨ। ਇਕ ਵਾਰ ਲਗਾਏ ਕੌਫੀ ਦੇ ਪੌਦੇ 30 ਸਾਲ ਤੱਕ ਫਲ ਦਿੰਦੇ ਰਹਿੰਦੇ ਹਨ । ਪਰੰਤੂ ਸਮੇਂ-ਸਮੇਂ ਤੇ ਕੌਫੀ ਦੇ ਖੇਤਾਂ ਵਿੱਚ ਖਾਦਾਂ, ਪੌਦਿਆਂ ਦੀ ਕਟਾਈ-ਛੰਗਾਈ ਅਤੇ ਸਿੰਚਾਈ ਦੀ ਲੋੜ ਪੈਂਦੀ ਹੈ। ਕੌਫੀ ਦੇ ਪੌਦੇ ਦੀ ਉਚਾਈ ਲੱਗਭੱਗ 8 ਫੁੱਟ ਰੱਖੀ ਜਾਂਦੀ ਹੈ।
ਪ੍ਰਸ਼ਨ 14. ਯੂ ਐਸ ਏ ਵਿੱਚ ਖੇਤੀਬਾੜੀ ਦੇ ਕੰਮਾਂ ਵਿੱਚ ਮਸ਼ੀਨਾਂ ਦੀ ਵਰਤੋਂ ਤੇ ਇੱਕ ਨੋਟ ਲਿਖੋ।
ਉੱਤਰ- ਯੂ ਐਸ ਏ ਦੇ ਇੱਕ ਫਾਰਮ ਦਾ ਔਸਤਨ ਆਕਾਰ 700 ਏਕੜ ਹੈ। ਯੂ ਐੱਸ ਏ ਦੇ ਫਾਰਮਾਂ ਵਿੱਚ ਮਸ਼ੀਨਾਂ ਤੋਂ ਬਿਨਾਂ ਖੇਤੀ ਕਰਨਾ ਲਗਭਗ ਅਸੰਭਵ ਹੈ । ਇਕ ਫਾਰਮ ਵਿੱਚ ਇੱਕ ਹੀ ਪ੍ਰਕਾਰ ਦੀ ਖੇਤੀ ਕੀਤੀ ਜਾਂਦੀ ਹੈ। ਫਸਲ ਦੀ ਬਿਜਾਈ ਤੋਂ ਲੈ ਕੇ ਫਸਲ ਨੂੰ ਮੰਡੀਆਂ ਤੱਕ ਲੈ ਜਾਣ ਦਾ ਸਾਰਾ ਕੰਮ ਮਸ਼ੀਨਾਂ ਤੋਂ ਹੀ ਲਿਆ ਜਾਂਦਾ ਹੈ। ਖੇਤੀ ਕਰਨ ਲਈ ਹੈਲੀਕਾਪਟਰ ਅਤੇ ਜਹਾਜ਼ਾਂ ਦੀ ਵਰਤੋਂ ਵੀ ਹੁੰਦੀ ਹੈ।
ਵਰਕ-ਬੁੱਕ ਦੇ ਹੋਰ ਪ੍ਰਸ਼ਨ
# ਕਣਕ ਪੈਦਾ ਕਰਨ ਵਿੱਚ ਸੰਸਾਰ ਵਿੱਚ ਭਾਰਤ ਦਾ ਕਿਹੜਾ ਸਥਾਨ ਹੈ- ਦੂਸਰਾ
# ਚੀਨ ਸੰਸਾਰ ਦਾ ਕਿੰਨੇ ਪ੍ਰਤੀਸ਼ਤ ਚਾਵਲ ਪੈਦਾ ਕਰਕੇ ਪਹਿਲੇ ਸਥਾਨ ਤੇ ਹੈ- 36%
# ਕਪਾਹ ਲਈ ਕਿਹੜੀ ਮਿੱਟੀ ਉਪਯੋਗੀ ਹੁੰਦੀ ਹੈ- ਕਾਲੀ ਜਾਂ ਜਲੋਢੀ
# ਆਸਾਮ ਭਾਰਤ ਦੀ ਕਿੰਨੇ ਪ੍ਰਤੀਸ਼ਤ ਚਾਹ ਪੈਦਾ ਕਰਦਾ ਹੈ- 51%
# ਕਿਹੜਾ ਦੇਸ਼ ਇਕੱਲਾ ਹੀ ਸੰਸਾਰ ਦੀ ਲਗਪਗ 50% ਮੱਕੀ ਪੈਦਾ ਕਰਦਾ ਹੈ- ਯੂ ਐੱਸ ਏ (ਅਮਰੀਕਾ)
# ਮੱਕੀ ਦੇ ਪੌਦੇ ਦੀ ਉਤਪੱਤੀ ਕਿਸ ਦੇਸ਼ ਵਿੱਚ ਹੋਈ- ਯੂ ਐੱਸ ਏ
# ਕੌਫੀ ਦੇ ਪੌਦੇ ਕਿੰਨੇ ਸਾਲ ਤੱਕ ਫਲ ਦਿੰਦੇ ਹਨ- 30 ਸਾਲ ਤੱਕ
# ਰੇਸ਼ੇਦਾਰ ਫਸਲਾਂ ਦੇ ਨਾਂ ਲਿਖੋ- ਕਪਾਹ, ਪਟਸਨ, ਸਣ # ਪੇਅ ਫਸਲਾਂ ਦੇ ਨਾਮ ਲਿਖੋ- ਚਾਹ, ਕੌਫੀ, ਕੋਕੋ ।
# ਬਾਗਾਤੀ ਖੇਤੀ- ਬਾਗਾਤੀ ਖੇਤੀ ਵਿੱਚ ਫਸਲ ਨੂੰ ਬਾਗ ਦੇ ਰੂਪ ਵਿੱਚ ਲਗਾਇਆ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਚਾਹ, ਕੌਫੀ, ਨਾਰੀਅਲ, ਰਬੜ ਆਦਿ ਦੇ ਬਾਗ਼ ਲਗਾਏ ਜਾਂਦੇ ਹਨ। # ਯੂਐੱਸਏ ਅਤੇ ਪੰਜਾਬ ਵਿੱਚ ਕਿੰਨੇ ਕਿੰਨੇ ਪ੍ਰਤੀਸ਼ਤ ਲੋਕ ਖੇਤੀ ਦੇ ਕੰਮ ਵਿੱਚ ਲੱਗੇ ਹੋਏ ਹਨ?
– ਯੂਐੱਸਏ ਵਿੱਚ 3% ਅਤੇ ਪੰਜਾਬ ਵਿੱਚ 58 % ਲੋਕ ਖੇਤੀ ਦੇ ਕੰਮ ਵਿੱਚ ਲੱਗੇ ਹੋਏ ਹਨ ।
ਪਾਠ 4 ਸਾਡੀ ਖੇਤੀਬਾੜੀ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ:
ਪ੍ਰਸ਼ਨ 1. ਖੇਤੀਬਾੜੀ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ- ਖੇਤੀਬਾੜੀ ਦਾ ਅਰਥ ਹੈ ਫ਼ਸਲਾਂ ਪੈਦਾ ਕਰਨਾ, ਪਸ਼ੂ ਪਾਲਣ ਅਤੇ ਖੇਤੀਬਾੜੀ ਨਾਲ ਸਬੰਧਿਤ ਧੰਦਿਆਂ ਨੂੰ ਅਪਣਾਉਣਾ।
ਪ੍ਰਸ਼ਨ 2. ਖੇਤੀਬਾੜੀ ਨੂੰ ਕਿਹੜੇ ਕਿਹੜੇ ਤੱਤ ਪ੍ਰਭਾਵਿਤ ਕਰਦੇ ਹਨ?
ਉੱਤਰ- ਜਲਵਾਯੂ, ਧਰਾਤਲ, ਮਿੱਟੀ, ਸਿੰਚਾਈ ਸਹੂਲਤਾਂ, ਖੇਤੀ ਕਰਨ ਦੇ ਢੰਗ, ਮੰਡੀ ਦੀ ਸਹੂਲਤ, ਆਵਾਜਾਈ ਦੇ ਸਾਧਨ, ਬੈਂਕ ਆਦਿ ।
ਪ੍ਰਸ਼ਨ 3. ਅਨਾਜ ਫ਼ਸਲਾਂ ਦੇ ਨਾਮ ਲਿਖੋ ।
ਉੱਤਰ- ਚਾਵਲ, ਕਣਕ, ਮੱਕੀ, ਜਵਾਰ, ਬਾਜਰਾ, ਦਾਲਾਂ, ਤੇਲਾਂ ਵਾਲੇ ਬੀਜ਼।
ਪ੍ਰਸ਼ਨ 4. ਕੱਦੂ ਕਰਨਾ ਕਿਸ ਨੂੰ ਆਖਦੇ ਹਨ ?
ਉੱਤਰ- ਜਿਸ ਖੇਤ ਵਿੱਚ ਚਾਵਲ ਲਗਾਉਣਾ ਹੋਵੇ ਉਸ ਨੂੰ ਵਾਹ ਕੇ, ਪਾਈ ਲਗਾ ਕੇ, ਸੁਹਾਗਾ ਆਦਿ ਮਾਰ ਕੇ ਤਿਆਰ ਕੀਤਾ ਜਾਂਦਾ ਹੈ। ਇਸ ਸਾਰੇ ਕੰਮ ਨੂੰ ਕੱਦੂ ਕਰਨਾ ਆਖਦੇ ਹਨ।
ਪ੍ਰਸ਼ਨ 5. ਮੱਕੀ ਤੋਂ ਕੀ-ਕੀ ਤਿਆਰ ਕੀਤਾ ਜਾਂਦਾ ਹੈ ?
ਉੱਤਰ- ਮੱਕੀ ਤੋਂ ਗੁਲੂਕੋਜ਼, ਸਟਾਰਚ, ਅਲਕੋਹਲ ਅਤੇ ਬਨਸਪਤੀ ਤੇਲ ਤਿਆਰ ਕੀਤਾ ਜਾਂਦਾ ਹੈ ।
ਪ੍ਰਸ਼ਨ 6. ਰੇਸ਼ੇ ਦੀ ਲੰਬਾਈ ਦੇ ਆਧਾਰ ਤੇ ਕਪਾਹ ਕਿਹੜੀਆਂ ਕਿਹੜੀਆਂ ਕਿਸਮਾਂ ਦੀ ਹੋ ਕਦੀ ਹੈ?
ਉੱਤਰ- ਕਪਾਹ ਨੂੰ ਰੇਸ਼ੇ ਦੇ ਆਧਾਰ ਤੇ ਲੰਬੇ ਰੇਸ਼ੇ ਵਾਲੀ, ਮੱਧ ਦਰਜੇ ਦੇ ਰੇਸ਼ੇ ਵਾਲੀ ਅਤੇ ਛੋਟੇ ਰੇਸ਼ੇ ਵਾਲੀ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ ।
ਪ੍ਰਸ਼ਨ 7. ਪਟਸਨ ਤੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਬਣਾਈਆਂ ਜਾ ਸਕਦੀਆਂ ਹਨ ?
ਉੱਤਰ- ਪਟਸਨ ਦੀ ਵਰਤੋਂ ਰੱਸੇ, ਬੋਰੀਆਂ, ਟਾਟ ਆਦਿ ਬਣਾਉਣ ਲਈ ਕੀਤੀ ਜਾਂਦੀ ਹੈ ।
ਪ੍ਰਸ਼ਨ 8. ਚਾਹ ਦਾ ਪੌਦਾ ਕਿਸ ਤਰ੍ਹਾਂ ਦਾ ਹੁੰਦਾ ਹੈ ?
ਉੱਤਰ- ਚਾਹ ਦਾ ਪੌਦਾ ਇੱਕ ਝਾੜੀ ਵਰਗਾ ਹੁੰਦਾ ਹੈ । ਇਸ ਪੌਦੇ ਦੇ ਪੱਤਿਆਂ ਤੋਂ ਚਾਹ ਪ੍ਰਾਪਤ ਕੀਤੀ ਜਾਂਦੀ ਹੈ।
ਪ੍ਰਸ਼ਨ 9. ਕੌਫੀ ਦੀਆਂ ਤਿੰਨ ਕਿਸਮਾਂ ਦੇ ਨਾਂ ਲਿਖੋ।
ਉੱਤਰ- ਅਰੈਬਿਕ, ਰੋਬਸਟਾ, ਲਾਈਬੈਰਕਾ ।
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿੱਚ ਦਿਓ:
ਪ੍ਰਸ਼ਨ 10. ਖੇਤੀ ਦੀਆਂ ਕਿਸਮਾਂ ਦੇ ਨਾਂ ਦੱਸ ਕੇ ਸੰਘਣੀ ਅਤੇ ਵਿਸ਼ਾਲ ਖੇਤੀ ਵਿੱਚ ਅੰਤਰ ਲਿਖੋ।
ਉੱਤਰ- 1. ਸਥਾਈ ਖੇਤੀ 2. ਸਥਾਨਅੰਤਰੀ ਖੇਤੀ 3. ਖੁਸ਼ਕ ਖੇਤੀ 4. ਗਿੱਲੀ ਖੇਤੀ 5. ਸੰਘਣੀ ਖੇਤੀ 6. ਵਿਸ਼ਾਲ ਖੇਤੀ 7. ਮਿਸ਼ਰਤ ਖੇਤੀ 8. ਬਾਗਬਾਨੀ ਕਿਸਮ ਦੀ ਖੇਤੀ 9. ਨਿੱਜੀ ਖੇਤੀ 10. ਸਹਿਕਾਰੀ ਖੇਤੀ 11. ਸਾਂਝੀ ਖੇਤੀ 12. ਬਾਗਾਤੀ ਖੇਤੀ 13. ਗੁਜ਼ਾਰੇਵੰਦੀ ਖੇਤੀ 14. ਵਪਾਰਕ ਖੇਤੀ
ਸੰਘਣੀ ਖੇਤੀ
ਜਦੋਂ ਥੋੜੀ ਜ਼ਮੀਨ ਵਿਚੋ ਖਾਦਾਂ ਅਤੇ ਸਿੰਚਾਈ ਸਾਧਨਾਂ ਦੀ ਵਰਤੋਂ ਨਾਲ ਜ਼ਿਆਦਾ ਝਾੜ ਲਿਆ ਜਾਂਦਾ ਹੈ ਅਜਿਹੀ ਖੇਤੀ ਨੂੰ ਸੰਘਣੀ ਖੇਤੀ ਕਿਹਾ ਜਾਂਦਾ ਹੈ।
ਵਿਸ਼ਾਲ ਖੇਤੀ
ਜਦੋਂ ਕਿਸਾਨਾਂ ਕੋਲ ਜ਼ਮੀਨ ਦਾ ਆਕਾਰ ਵੱਡਾ ਹੋਵੇ ਤਾਂ ਖੇਤੀ ਮਸ਼ੀਨਾਂ ਅਤੇ ਹੈਲੀਕਾਪਟਰ ਦੀ ਮੱਦਦ ਨਾਲ ਕੀਤੀ ਜਾਂਦੀ ਹੈ। ਇਸ ਕਿਸਮ ਦੀ ਖੇਤੀ ਨੂੰ ਵਿਸ਼ਾਲ ਖੇਤੀ ਕਿਹਾ ਜਾਂਦਾ ਹੈ।
ਪ੍ਰਸ਼ਨ 11. (ਝੋਨਾ) ਚਾਵਲ ਪੈਦਾ ਕਰਨ ਵਾਲੇ ਮੁੱਖ ਖੇਤਰ ਕਿਹੜੇ ਕਿਹੜੇ ਹਨ?
ਉੱਤਰ- ਸੰਸਾਰ ਵਿੱਚ ਚੀਨ, ਭਾਰਤ, ਬੰਗਲਾਦੇਸ਼, ਜਪਾਨ ਆਦਿ ਦੇਸ਼ ਚਾਵਲ ਦੀ ਕਾਫੀ ਪੈਦਾਵਾਰ ਕਰਦੇ ਹਨ। ਚੀਨ ਸੰਸਾਰ ਦਾ 36% ਚਾਵਲ ਪੈਦਾ ਕਰਕੇ ਪਹਿਲੇ ਸਥਾਨ ਤੇ ਹੈ। ਭਾਰਤ ਚਾਵਲ ਦੀ ਪੈਦਾਵਾਰ ਵਿੱਚ ਸੰਸਾਰ ਵਿਚ ਦੂਜੇ ਸਥਾਨ ਤੇ ਹੈ। ਭਾਰਤ ਵਿਚ ਪੱਛਮੀ ਬੰਗਾਲ, ਬਿਹਾਰ, ਉੜੀਸਾ, ਪੰਜਾਬ, ਉੱਤਰ- ਪ੍ਰਦੇਸ਼ ਆਦਿ ਰਾਜ ਚਾਵਲ ਦੀ ਖੇਤੀ ਲਈ ਪ੍ਰਮੁੱਖ ਮੰਨੇ ਜਾਂਦੇ ਹਨ।
ਪ੍ਰਸ਼ਨ 12. ਪੰਜਾਬ ਵਿੱਚ ਕਪਾਹ ਦੀ ਪੈਦਾਵਾਰ ਤੇ ਇੱਕ ਨੋਟ ਲਿਖੋ।
ਉੱਤਰ ਪੰਜਾਬ ਦੇ ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਸੰਗਰੂਰ ਆਦਿ ਜਿਲ੍ਹੇ ਕਪਾਹ ਦੀ ਪੈਦਾਵਾਰ ਲਈ ਮਸ਼ਹੂਰ ਹਨ। ਪੰਜਾਬ ਵਿਚ ਬੀਟੀ ਕਾਟਨ ਬੀਜ ਚੰਗੇ ਨਤੀਜੇ ਦੇ ਰਿਹਾ ਹੈ। ਪੰਜਾਬ ਦੇ ਮਾਲਵਾ ਖੇਤਰ ਵਿੱਚ ਕਪਾਹ ਨੂੰ ‘ਚਿੱਟਾ ਸੋਨਾ’ ਕਿਹਾ ਜਾਂਦਾ ਹੈ।
ਪ੍ਰਸ਼ਨ 13. ਚਾਹ ਅਤੇ ਕੌਫੀ ਦੇ ਪੌਦਿਆਂ ਦੀ ਸਾਂਭ ਸੰਭਾਲ ਕਿਵੇਂ ਕੀਤੀ ਜਾਂਦੀ ਹੈ?
ਉੱਤਰ- ਚਾਹ– ਚਾਹ ਦੇ ਪੌਦਿਆਂ ਨੂੰ ਸਾਫ਼ ਕੀਤੀਆਂ ਹੋਈਆਂ ਢਲਾਣਾਂ ਉੱਤੇ ਲਗਾਇਆ ਜਾਂਦਾ ਹੈ। ਪੌਦਿਆਂ ਦੇ ਸਹੀ ਵਿਕਾਸ ਲਈ ਖਾਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਵਰਖਾ ਦਾ ਪਾਈ ਪੌਦਿਆਂ ਦੀਆਂ ਜੜਾਂ ਵਿੱਚ ਖੜ੍ਹਾ ਨਹੀਂ ਹੋਣਾ ਚਾਹੀਦਾ। ਚਾਹ ਦੇ ਪੌਦੇ ਨੂੰ ਕਾਂਟ-ਛਾਂਟ ਦੀ ਜ਼ਰੂਰਤ ਹੁੰਦੀ ਹੈ।