ਪਾਠ: 6 ਉਪਭੋਗਤਾ ਸੋਸ਼ਣ ਅਤੇ ਸਰੰਖਣ ਵਿਸ਼ਾ: ਸਮਾਜਿਕ ਵਿਗਿਆਨ ਸ਼੍ਰੇਣੀ: ਦਸਵੀਂ (ਅਰਥ ਸ਼ਾਸਤਰ)
(ੳ) ਵਸਤੂਨਿਸ਼ਠ ਪ੍ਰਸ਼ਨ: –
ਪ੍ਰਸ਼ਨ- ਖਾਲੀ ਥਾਵਾਂ ਭਰੋ:-
(i) ਉਪਭੋਗਤਾ ਨੂੰ ਆਪਣੇ ਆਪ ਨੂੰ ਸੋਸ਼ਣ ਤੋਂ ਬਚਾਉਣ ਲਈ ਜਾਗਰੂਕਤਾ ਦੀ ਲੋੜ ਹੁੰਦੀ ਹੈ।
(ii) ਕਈ ਵਾਰੀ ਉਪਭੋਗਤਾ ਨੂੰ ਅਧੂਰੀ ਜਾਣਕਾਰੀ ਕਾਰਨ ਐਮ.ਆਰ. ਪੀ ਨਾਲੋਂ ਵੱਧ ਮੁੱਲ ਅਦਾ ਕਰਨਾ ਪੈਂਦਾ ਹੈ।
(iii) ਉਪਭੋਗਤਾ ਸਰੰਖਣ ਉਪਭੋਗਤਾ ਦੇ ਹਿੱਤਾਂ ਨੂੰ ਬਚਾਉਣ ਦੀ ਪ੍ਰਕਿਰਿਆ ਹੈ।
(iv) ਸੁਣੇ ਜਾਣ ਦਾ ਅਧਿਕਾਰ ਇਕ ਅਜਿਹਾ ਅਧਿਕਾਰ ਹੈ ਜਿਸ ਵਿਚੋਂ ਉਪਭੋਗਤਾ ਨੂੰ ਵਸਤੂਆਂ ਅਤੇ ਸੇਵਾਵਾਂ ਦੀ ਗੁਣਵੱਤਾ ਅਤੇ ਕੀਮਤ ਬਾਰੇ ਰਾਇ ਮਿਲਦੀ ਹੈ।
(v) ਇੱਕ ਉਪਭੋਗਤਾ ਦੇ ਛੇ ਅਧਿਕਾਰ ਹਨ।
(vi) ਇਕ ਉਪਭੋਗਤਾ ਦੇ ਛੇ ਕਰਤੱਵ ਹਨ
(vii) ਸੇਵਾ ਦੇ ਅਧਿਕਾਰ ਵਿੱਚ ਸਿਹਤ, ਸਿੱਖਿਆ, ਬੈਕਿੰਗ, ਆਵਾਜਾਈ, ਬਿਜਲੀ ਆਦਿ ਸੇਵਾਵਾਂ ਸ਼ਾਮਲ ਹਨ।
(vii) ਵਿਸ਼ਵ ਉਪਭੋਗਤਾ ਦਿਵਸ 15 ਮਾਰਚ ਨੂੰ ਮਨਾਇਆ ਜਾਂਦਾ ਹੈ
ਪ੍ਰਸ਼ਨ ਬਹੁ-ਵਿਕਲਪੀ ਚੋਣ ਪ੍ਰਸ਼ਨ:-
ਪ੍ਰਸ਼ਨ (i) ਭਾਰਤ ਵਿਚ ਹਰ ਸਾਲ ‘ਰਾਸ਼ਟਰੀ ਉਪਭੋਗਤਾ ਦਿਵਸ’ ਕਦੋਂ ਮਨਾਇਆ ਜਾਂਦਾ ਹੈ?
(ੳ) 15 ਅਗਸਤ
(ਅ) 26 ਜਨਵਰੀ
(ੲ) 24 ਦਸੰਬਰ
(ਸ) 15 ਮਾਰਚ
ਉੱਤਰ:- 24 ਦਸੰਬਰ
ਪ੍ਰਸ਼ਨ (ii) ‘ਐਗਮਾਰਕ ਲੋਗੋ’ ਹੇਠ ਲਿਖਿਆਂ ਵਿੱਚੋਂ ਕਿਸ ਲਈ ਵਰਤਿਆ ਜਾਂਦਾ ਹੈ?
(ੳ) ਸੁਰੱਖਿਆ ਉਤਪਾਦਾਂ ਲਈ
(ਅ) ਗਹਿਣਿਆਂ ਲਈ
(ੲ) ਖੇਤੀ ਉਤਪਾਦਾਂ ਲਈ
(ਸ) ਡੱਬਾ ਬੰਦ ਭੋਜਨ ਲਈ
ਉੱਤਰ:- ਖੇਤੀ ਉਤਪਾਦਾਂ ਲਈ
ਪ੍ਰਸ਼ਨ (iii) ਕੋਪਰਾ ………………………… ਸਾਲ ਵਿਚ ਲਾਗੂ ਕੀਤਾ ਗਿਆ ਸੀ।
(ੳ) 1986
(ਅ) 1960
(ੲ) 1947
(ਸ) 1990
ਉੱਤਰ:- 1986
ਪ੍ਰਸ਼ਨ (iv) ਰਾਸ਼ਟਰੀ ਪੱਧਰ ਦੀਆਂ ਉਪਭੋਗਤਾ ਅਦਾਲਤਾਂ ਹੇਠ ਲਿਖਿਆਂ ਵਿੱਚੋਂ ਕਿਸ ਰਕਮ ਤੋਂ ਵੱਧ ਦੇ ਦਾਅਵਿਆਂ ਨਾਲ ਨਜਿੱਠਦੀਆਂ ਹਨ?
(ੳ) 25 ਲੱਖ
(ਅ) 1 ਕਰੋੜ
(ੲ) 50 ਲੱਖ
(ਸ) 5 ਲੱਖ
ਉੱਤਰ:- 1 ਕਰੋੜ
ਪ੍ਰਸ਼ਨ- ਸਹੀ / ਗਲਤ ਦੱਸੋ :-
(i) ਉਪਭੋਗਤਾ ਨੂੰ ਮੁਆਵਜ਼ੇ ਲਈ ਅਦਾਲਤ ਵਿੱਚ ਨਹੀਂ ਜਾਣਾ ਚਾਹੀਦਾ ਕਿਉਂਕਿ ਅਦਾਲਤੀ ਪ੍ਰਕਿਰਿਆ ਬਹੁਤ ਔਖੀ ਹੈ। (ਗ਼ਲਤ)
(ii) ਹਾਲਮਾਰਕ ਗਹਿਣਿਆਂ ਦੀ ਮਾਨਕੀਕਰਨ ਦਾ ਸਰਟੀਫਿਕੇਟ ਹੈ। (ਸਹੀ)
(iii) BIS ਦਾ ਅਰਥ ਬੇਸ਼ਕ ਇੰਡੀਅਨ ਸਿਸਟਮ ਹੈ। (ਗ਼ਲਤ)
(iv) ਉਪਭੋਗਤਾ ਨੂੰ ਚੋਣ ਕਰਨ ਦਾ ਅਧਿਕਾਰ ਹੈ। (ਸਹੀ)
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ।ਇਹਨਾਂ ਪ੍ਰਸ਼ਨਾਂ ਦਾ ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਲਿਖੋ:-
ਪ੍ਰਸ਼ਨ (i) ਕੋਪਰਾ (COPRA) ਦਾ ਪੂਰਾ ਨਾਮ ਲਿਖੋ?
ਉੱਤਰ:- ਉਪਭੋਗਤਾ ਸਰੰਖਣ ਐਕਟ, 1986 (Consumer Protection Act, 1986)
ਪ੍ਰਸ਼ਨ (ii) ਉਪਭੋਗਤਾ ਤੋਂ ਕੀ ਭਾਵ ਹੈ?
ਉੱਤਰ:- ਉਪਭੋਗਤਾ ਉਹ ਵਿਅਕਤੀ ਹੈ ਜੋ ਆਪਣੀਆਂ ਇੱਛਾਵਾਂ ਨੂੰ ਸਿੱਧੇ ਤੌਰ ਤੇ ਸੰਤੁਸ਼ਟ ਕਰਨ ਲਈ ਕਈ ਕਿਸਮ ਦੀਆਂ ਵਸਤੂਆਂ ਅਤੇ ਸੇਵਾਵਾਂ ਦੀ ਵਰਤੋਂ ਜਾਂ ਉਪਭੋਗ ਕਰਦਾ ਹੈ।
ਪ੍ਰਸ਼ਨ (iii) ਕੀ ਇੱਕ ਉਤਪਾਦਕ ਇੱਕ ਉਪਭੋਗਤਾ ਵੀ ਹੋ ਸਕਦਾ ਹੈ? ਸਮਝਾਓ?
ਉੱਤਰ:- ਹਾਂ, ਇਕ ਉਤਪਾਦਕ ਇੱਕ ਉਪਭੋਗਤਾ ਵੀ ਹੁੰਦਾ ਹੈ। ਉਦਾਰਹਣ ਦੇ ਤੌਰ ‘ਤੇ ਮੰਨ ਲਉ ਕਿ ਇਕ ਬਿਲਡਰ ਕਿਸੇ ਇਮਾਰਤ ਦੀ ਉਸਾਰੀ ਕਰਵਾ ਰਿਹਾ ਹੈ, ਉਹ ਇੱਕ ਉਤਪਾਦਕ ਹੈ ਪਰੰਤੂ ਬਿੰਲਡਿੰਗ ਦੀ ਉਸਾਰੀ ਕਰਵਾਉਣ ਸਮੇਂ ਸੀਮੈਂਟ, ਬਜਰੀ, ਰੇਤ ਆਦਿ ਦੀ ਖਰੀਦ ਸਮੇਂ, ਉਹ ਇੱਕ ਉਪਭੋਗਤਾ ਹੈ।
ਪ੍ਰਸ਼ਨ (iv) ਉਪਭੋਗਤਾ ਸੁਰੱਖਿਆ ਐਕਟ ਕਦੋਂ ਬਣਾਇਆ ਗਿਆ ਸੀ।
ਉੱਤਰ:- ਉਪਭੋਗਤਾ ਸੁਰੱਖਿਆ ਐਕਟ 1986 ਵਿਚ ਬਣਾਇਆ ਗਿਆ ਸੀ।
ਪ੍ਰਸ਼ਨ (v) ਜੇ ਕੁੱਝ ਜਾਣਕਾਰੀ ਦੀ ਭਾਲ ਲਈ ਤੁਸੀਂ ਕੰਪਿਊਟਰ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਕਿਸ ਦਾ ਉਪਭੋਗ ਕਰ ਰਹੇ ਹੋ?
ਉੱਤਰ:- ਸੇਵਾਵਾਂ ਦਾ।
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ 50-60 ਸ਼ਬਦਾਂ ਤੱਕ ਦਿਓ:-
ਪ੍ਰਸ਼ਨ 1. ਕੋਪਰਾ ਤੋਂ ਕੀ ਭਾਵ ਹੈ? ਵਿਆਖਿਆ ਕਰੋ।
ਉੱਤਰ:- ਉਪਭੋਗਤਾਵਾਂ ਨੂੰ ਉਤਪਾਦਕਾਂ ਅਤੇ ਵਿਕਰੇਤਾਵਾਂ ਦੇ ਸੋਸ਼ਣ ਤੋਂ ਬਚਾਉਣ ਲਈ ਭਾਰਤੀ ਸੰਸਦ ਨੇ 24 ਦਸੰਬਰ, 1986 ਨੂੰ ਉਪਭੋਗਤਾ ਸਰੰਖਣ ਐਕਟ ਲਾਗੂ ਕੀਤਾ। ਇਸ ਨੂੰ ਭਾਰਤ ਵਿਚ ਉਪਭੋਗਤਾ ਸਰੰਖਣ ਲਈ ਮੈਗਨਾ ਕਾਰਟਾ ਕਿਹਾ ਜਾਂਦਾ ਹੈ ਕਿਉਂਕਿ ਇਹ ਪੂਰੇ ਭਾਰਤ ਵਿਚ ਉਪਭੋਗਤਾਵਾਂ ਨੂੰ ਅਦਾਲਤਾਂ ਅਤੇ ਮੰਚ ਪ੍ਰਦਾਨ ਕਰਦਾ ਹੈ । ਇਹ ਨਿੱਜੀ, ਜਨਤਕ ਅਤੇ ਸਹਿਕਾਰੀ ਸਾਰੇ ਖੇਤਰਾਂ ਨਾਲ ਸੰਬੰਧ ਰੱਖਦਾ ਹੈ। ਇਹ ਉਪਭੋਗਤਾ ਨੂੰ ਛੇ ਅਧਿਕਾਰ ਅਤੇ ਛੇ ਜ਼ਿੰਮੇਵਾਰੀਆਂ ਪ੍ਰਦਾਨ ਕਰਦਾ ਹੈ। ਇਹ ਉਪਭੋਗਤਾ ਦੀ ਸ਼ਿਕਾਇਤ ਦੀ ਜਾਂਚ ਕਰਨ ਲਈ ਇੱਕ ਉਪਭੋਗਤਾ ਸੁਰੱਖਿਆ ਅਥਾਰਟੀ ਸਥਾਪਿਤ ਕਰਦਾ ਹੈ। ਕੋਪਰਾ ਨੇ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਤਿੰਨ- ਪੱਧਰੀ ਅਰਧ ਨਿਆਂਇਕ ਉਪਭੋਗਤਾ ਅਦਾਲਤਾਂ ਦੀ ਸਥਾਪਨਾ ਕੀਤੀ।
ਪ੍ਰਸ਼ਨ 2. ਕੀ ਸਾਰੇ ਇਸ਼ਤਿਹਾਰ ਭਰੋਸੇਯੋਗ ਹੁੰਦੇ ਹਨ? ਉਦਾਹਰਣਾਂ ਸਹਿਤ ਵਿਆਖਿਆ ਕਰੋ।
ਉੱਤਰ:- ਨਹੀਂ, ਸਾਰੇ ਇਸ਼ਤਿਹਾਰ ਭਰੋਸੇਯੋਗ ਨਹੀਂ ਹੁੰਦੇ ਹਨ ਕਿਉਂਕਿ ਕਈ ਕੰਪਨੀਆਂ ਅਜਿਹੀਆਂ ਹੋ ਸਕਦੀਆਂ ਹਨ ਜੋ ਗਾਹਕਾਂ ਨਾਲ ਧੋਖਾਬਾਜ਼ੀ ਕਰਦੀਆਂ ਹਨ। ਕਈ ਕੰਪਨੀਆਂ ਇਸ਼ਤਿਹਾਰ ਦਿੰਦੀਆਂ ਹਨ ਕਿ ਉਨ੍ਹਾਂ ਦਾ ਉਤਪਾਦ ਬੱਚਿਆਂ ਦੇ ਖਾਣ ਲਈ ਸਿਹਤਮੰਦ ਹੈ, ਅਸਲ ਵਿੱਚ ਉਹ ਬੱਚਿਆਂ ਲਈ ਸਿਹਤਮੰਦ ਨਹੀਂ ਹੁੰਦਾ। ਕਈ ਵਾਰ ਇੱਕ ਮੋਬਾਇਲ ਨੈੱਟਵਰਕ ਕੰਪਨੀ ਸਭ ਤੋਂ ਤੇਜ਼ ਨੈੱਟਵਰਕ ਦੀ ਮਸ਼ਹੂਰੀ ਕਰਦੀ ਹੈ, ਪਰ ਵਰਤਣ ਵਿੱਚ ਅਜਿਹਾ ਨਹੀਂ ਹੁੰਦਾ।ਅਜਿਹੀਆਂ ਧਾਰਨਾਵਾਂ ਗਲਤ ਇਸ਼ਤਿਹਾਰਬਾਜ਼ੀ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ ਅਤੇ ਜਿੱਥੇ ਉਪਭੋਗਤਾ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਕਿਸੇ ਚੀਜ਼ ਦੀ ਭਰੋਸੇਯੋਗਤਾ ਉਸ ਦੀ ਵਰਤੋਂ ਤੋਂ ਬਾਅਦ ਹੀ ਪਤਾ ਲੱਗਦੀ ਹੈ।
ਪ੍ਰਸ਼ਨ 3. ਉਤਪਾਦ ਦੇ ਉੱਪਰ, ਤੁਸੀਂ ਉਤਪਾਦ ਸੰਬੰਧੀ ਕਿਸ ਕਿਸਮ ਦੀ ਸੂਚਨਾ ਦੇਖਣਾ ਚਾਹੁੰਦੇ ਹੋ?
ਉੱਤਰ:- ਉਤਪਾਦ ਦੇ ਉੱਪਰ ਅਸੀਂ ਹੇਠ ਲਿਖੀਆਂ ਕੁੱਝ ਸੂਚਨਾਵਾਂ ਦੇਖਣਾ ਚਾਹੁੰਦੇ ਹਾਂ:-
1. ਉਪਭੋਗਤਾ ਦੁਆਰਾ ਉਸ ਚੀਜ਼ ਦੀ ਗੁਣਵੱਤਾ ਨੂੰ ਜਾਣਨਾ।
2. ਉਤਪਾਦ ਦੀ ਉਤਪਾਦਨ ਤਰੀਕ ਅਤੇ ਮਿਆਦ ਪੁੱਗਣ ਦੀ ਤਰੀਕ
3. ਉਤਪਾਦ ਦੀ ਭਰੋਸੇਯੋਗਤਾ।
4. ਹੰਢਣਸਾਰਤਾ ਸੰਬੰਧੀ ਜਾਣਕਾਰੀ।
5. ਉਤਪਾਦ ਦਾ ਬੈਚ ਨੰ: ਅਤੇ ਕੀਮਤ ਆਦਿ ਬਾਰੇ।
6. ਉਤਪਾਦਨ ਸਥਾਨ ਦਾ ਪੂਰਾ ਪਤਾ।
ਪ੍ਰਸ਼ਨ 4. ਭਾਰਤ ਵਿਚ ਉਪਭੋਗਤਾ ਅਦਾਲਤਾਂ ਦੇ ਤਿੰਨ ਪੱਧਰੀ ਪ੍ਰਬੰਧ ਦੀ ਵਿਆਖਿਆ ਕਰੋ?
ਉੱਤਰ:-ਉਪਭੋਗਤਾ ਸਰੰਖਣ ਕਾਨੂੰਨ ਅਧੀਨ ਤਿੰਨ ਪੱਧਰੀ ਅਰਧ-ਨਿਆਂਇਕ ਅਦਾਲਤਾਂ ਦੀ ਸਥਾਪਨਾ ਕੀਤੀ ਹੈ, ਜੋ ਕਿ ਹੇਠ ਲਿਖੇ ਅਨੁਸਾਰ ਹੈ:-
1. ਜ਼ਿਲ੍ਹਾ ਪੱਧਰੀ: – ਇਹਨਾਂ ਅਦਾਲਤਾਂ ਵਿੱਚ 20 ਲੱਖ ਰੁਪਏ ਤੱਕ ਦੇ ਕੇਸਾਂ ਨੂੰ ਨਿਪਟਾਇਆ ਜਾਂਦਾ ਹੈ।
2. ਰਾਜ ਪੱਧਰੀ: – ਇਹਨਾਂ ਅਦਾਲਤਾਂ ਵਿੱਚ 20 ਲੱਖ ਰੁਪਏ ਤੋਂ ਇੱਕ ਕਰੋੜ ਤੱਕ ਦੇ ਕੇਸਾਂ ਨੂੰ ਨਿਪਟਾਇਆ ਜਾਂਦਾ ਹੈ।
3. ਰਾਸ਼ਟਰੀ ਪੱਧਰੀ: – ਇਹਨਾਂ ਅਦਾਲਤਾਂ ਵਿੱਚ 1 ਕਰੋੜ ਤੋਂ ਵੱਧ ਰੁਪਏ ਦੇ ਦਾਅਵਿਆਂ ਨੂੰ ਨਜਿੱਠਿਆ ਜਾਂਦਾ ਹੈ
ਪ੍ਰਸ਼ਨ 5.ਵੱਖ-ਵੱਖ ਉਤਪਾਦਾਂ ਦੇ ਮਾਨਕੀਕਰਣ ਲਈ ਮਹੱਤਵਪੂਰਨ ਲੋਗੋ ਕਿਹੜੇ-ਕਿਹੜੇ ਹਨ?
ਉੱਤਰ:-ਸਰਕਾਰ ਦੁਆਰਾ ਨਿਰਧਾਰਿਤ ਕੁਆਲਿਟੀ ਦੇ ਮਿਆਰਾਂ ਨੂੰ ਪੂਰਾ ਕਰਨ ਲਈ, ਕਈ ਸਰਕਾਰੀ ਸੰਸਥਾਵਾਂ ਇਸ ਦੀ ਜਾਂਚ ਕਰਦੀਆਂ ਹਨ ਅਤੇ ਮਾਨਕੀਕਰਣ ਚਿੰਨ੍ਹ ਜਾਰੀ ਕਰਦੀਆਂ ਹਨ। ਅਜਿਹੇ ਲੋਗੋ ਜਾਂ ਨਿਸ਼ਾਨ ਚਿੰਨ੍ਹ ਉਪਭੋਗਤਾ ਨੂੰ ਗੁਣਵੱਤਾ ਦੇ ਭਰੋਸੇ ਨਾਲ ਉਤਪਾਦ ਖਰੀਦਣ ਵਿੱਚ ਸਹਾਇਤਾ ਕਰਦੇ ਹਨ। ਮਹੱਤਵਪੂਰਨ ਚਿੰਨ੍ਹ ਇਸ ਪ੍ਰਕਾਰ ਹਨ:
ਲੜੀ ਨੰ: | ਉਤਪਾਦ ਦਾ ਨਾਂ | ਮਾਨਕੀਕਰਣ ਚਿੰਨ੍ਹ |
1. | ਉਦਯੋਗਿਕ ਉਤਪਾਦਾਂ ਲਈ ਆਈ.ਐੱਸ.ਆਈ (ISI) | |
2. | ਖੇਤੀਬਾੜੀ ਉਤਪਾਦਾਂ ਲਈ (ਐਗਮਾਰਕ) | |
3. | ਸੋਨੇ ਦੇ ਗਹਿਣਿਆਂ ਲਈ (ਹਾਲਮਾਰਕ) |
ਪ੍ਰਸ਼ਨ 6. ਉਪਭੋਗਤਾਵਾਂ ਦੇ ਅਧਿਕਾਰਾਂ ‘ਤੇ ਇਕ ਨੋਟ ਲਿਖੋ?
ਉੱਤਰ:- ਉਪਭੋਗਤਾਵਾਂ ਨੂੰ ਸੋਸ਼ਣ ਤੋਂ ਬਚਾਉਣ ਲਈ, ਉਪਭੋਗਤਾ ਸਰੰਖਣ ਐਕਟ ਅਧੀਨ ਛੇ ਮੁੱਖ ਅਧਿਕਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ:-
1. ਸੁਰੱਖਿਆ ਦਾ ਅਧਿਕਾਰ: – ਇਹ ਅਧਿਕਾਰ ਇਹ ਸੁਨਿਸ਼ਚਿਤ ਕਰਦਾ ਹੈ ਕਿ ਉਪਭੋਗਤਾ ਨੂੰ ਅਜਿਹੀਆਂ ਵਸਤੂਆਂ ਦੀ ਵਿਕਰੀ ਅਤੇ ਸੇਵਾਵਾਂ ਮੁੱਹਈਆ ਕਰਨ ਤੋਂ ਬਚਾਇਆ ਜਾਵੇ, ਜੋ ਉਹਨਾਂ ਦੀ ਜ਼ਿੰਦਗੀ ਅਤੇ ਜਾਇਦਾਦ ਲਈ ਅਸੁਰੱਖਿਅਤ ਹਨ।
2. ਚੋਣ ਕਰਨ ਦਾ ਅਧਿਕਾਰ: – ਉਪਭੋਗਤਾ ਨੂੰ ਚੋਣ ਕਰਨ ਦਾ ਅਧਿਕਾਰ ਪ੍ਰਾਪਤ ਹੈ ਕਿ ਉਹ ਵਿਕਰੇਤਾ ਦੁਆਰਾ ਪੇਸ਼ ਕੀਤੀਆਂ ਚੀਜ਼ਾਂ ਖਰੀਦਣ ਜਾਂ ਨਾ ਖਰੀਦਣ।
3. ਸੂਚਨਾ ਦਾ ਅਧਿਕਾਰ: – ਆਰ. ਟੀ. ਆਈ ਐਕਟ ਦੇ ਅਧੀਨ ਸਾਰੇ ਨਾਗਰਿਕਾਂ ਨੂੰ ਵੱਖ-ਵੱਖ ਸਰਕਾਰੀ ਮਹਿਕਮਿਆਂ ਦੇ ਕੰਮ-ਕਾਰਾਂ ਬਾਰੇ ਜਾਣਨ ਦਾ ਅਧਿਕਾਰ ਹੈ।
4. ਉਪਭੋਗਤਾ ਦੀ ਸਿੱਖਿਆ ਦਾ ਅਧਿਕਾਰ: – ਉਪਭੋਗਤਾ ਦੀ ਸਿੱਖਿਆ ਦਾ ਅਧਿਕਾਰ ਅਨੁਸਾਰ ਉਪਭੋਗਤਾ ਨੂੰ ਲੋੜੀਂਦਾ ਗਿਆਨ ਅਤੇ ਹੁਨਰ ਹਾਸਲ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਤਾਂ ਜੋ ਉਹ ਬਾਕੀ ਅਧਿਕਾਰਾਂ ਦੀ ਸਹੀ ਵਰਤੋਂ ਕਰ ਸਕੇ।
5. ਸੂਏ ਜਾਣ ਦਾ ਅਧਿਕਾਰ: – ਇਕ ਅਜਿਹਾ ਅਧਿਕਾਰ ਹੈ ਜਿਸ ਵਿਚੋਂ ਉਪਭੋਗਤਾ ਨੂੰ ਵਸਤੂਆਂ ਅਤੇ ਸੇਵਾਵਾਂ ਦੀ ਗੁਣਵੱਤਾ ਅਤੇ ਕੀਮਤ ਬਾਰੇ ਰਾਇ ਮਿਲਦੀ ਹੈ।
6. ਨਿਪਟਾਰੇ ਦਾ ਅਧਿਕਾਰ: – ਜੇਕਰ ਉਪਭੋਗਤਾ ਨੂੰ ਖਰਾਬ ਹੋਇਆ ਉਤਪਾਦ ਮਿਲਦਾ ਹੈ ਤਾਂ ਉਹ ਉਸ ਦੀ ਮੁਰੰਮਤ ਮੁਫ਼ਤ ਕਰਵਾ ਸਕਦਾ ਹੈ, ਉਸ ਨੂੰ ਬਦਲ ਸਕਦਾ ਹੈ ਜਾਂ ਪੂਰੀ ਕੀਮਤ ‘ਤੇ ਵਾਪਸ ਕੀਤਾ ਜਾ ਸਕਦਾ ਹੈ ਜਾਂ ਮੁਆਵਜ਼ਾ ਪ੍ਰਾਪਤ ਕੀਤਾ ਜਾ ਸਕਦਾ ਹੈ।
ਪ੍ਰਸ਼ਨ 7. ਉਪਭੋਗਤਾਵਾਂ ਦੇ ਕਰਤੱਵਾਂ ‘ਤੇ ਇੱਕ ਨੋਟ ਲਿਖੋ?
ਉੱਤਰ: ਜਿੱਥੇ ਉਪਭੋਗਤਾ ਨੂੰ ਅਧਿਕਾਰ ਦਿੱਤੇ ਗਏ ਹਨ, ਉੱਥੇ ਉਪਭੋਗਤਾ ਦੀਆਂ ਕਈ ਜ਼ਿੰਮੇਵਾਰੀਆਂ ਵੀ ਬਣਦੀਆਂ ਹਨ ਜੋ ਇਸ ਪ੍ਰਕਾਰ ਹਨ:-
1. ਆਪਣੇ ਆਪ ਨੂੰ ਪੁੱਛੋ।
2. ਆਲੋਚਨਾਤਮਕ ਤੌਰ ‘ਤੇ ਸੁਚੇਤ ਰਹੋ।
3. ਸ਼ਾਮਲ ਰਹੋ।
4. ਸੰਗਠਿਤ ਰਹੋ।
5. ਟਿਕਾਊ ਖਪਤ ਦਾ ਅਭਿਆਸ ਕਰੋ
6.ਵਾਤਾਵਰਨ ਪ੍ਰਤੀ ਜ਼ਿੰਮੇਵਾਰ ਬਣੋ।