ਪਾਠ 6: ਨਿਰਮਾਣ ਸਨਅਤਾਂ ਸ਼੍ਰੇਣੀ: ਦਸਵੀਂ -ਸਮਾਜਿਕ ਸਿੱਖਿਆ (ਭੂਗੋਲ)
ਬਹੁ ਚੋਣਵੇ ਪ੍ਰਸ਼ਨ:-
(i) ਹੇਠ ਲਿਖਿਆਂ ਵਿੱਚੋਂ ਕਿਹੜੀ ਸਨਅਤ ਚੂਨਾ ਪੱਥਰ ਨੂੰ ਕੱਚੇ ਮਾਲ ਵਜੋਂ ਵਰਤਦੀ ਹੈ?
(i) ਐਲੂਮੀਨੀਅਮ
(ii) ਸੀਮਿੰਟ
(iii) ਪਲਾਸਟਿਕ
(iv) ਆਟੋ ਮੋਬਾਇਲ
ਉੱਤਰ:- ਸੀਮਿੰਟ
(ii) ਹੇਠ ਲਿਖਿਆ ਵਿੱਚੋਂ ਕਿਹੜੀ ਏਜੰਸੀ ਸਰਕਾਰੀ ਖੇਤਰ ਦੇ ਕਾਰਖਾਨਿਆਂ ਨੂੰ ਇਸਪਾਤ ਪ੍ਰਦਾਨ ਕਰਦੀ ਹੈ?
(i) HAIL
(ii) SAIL
(iii) TATA Steel
(iv) MNCC
ਉੱਤਰ:- SAIL
(iii) ਹੇਠ ਲਿਖਿਆਂ ਵਿੱਚੋਂ ਕਿਹੜੀ ਸਨਅਤ ਬਾਕਸਾਈਟ ਨੂੰ ਕੱਚੇ ਮਾਲ ਵਜੋਂ ਵਰਤਦੀ ਹੈ?
(i) ਐਲੂਮੀਨੀਅਮ ਸ਼ੁੱਧੀਕਰਨ
(iii) ਕਾਗਜ਼ ਨਿਰਮਾਣ
(ii) ਸੀਮਿੰਟ ਨਿਰਮਾਣ
(iv) ਇਸਪਾਤ
ਉੱਤਰ:- ਐਲਮੀਨੀਅਮ ਸ਼ੁੱਧੀਕਰਨ
(iv) ਹੇਠ ਲਿਖਿਆਂ ਵਿੱਚੋਂ ਕਿਹੜੀ ਸਨਅਤ ਟੈਲੀਫੋਨ, ਕੰਪਿਊਟਰ ਆਦਿ ਬਣਾਉਂਦੀ ਹੈ?
(i) ਇਸਪਾਤ
(ii) ਐਲੂਮੀਨੀਅਮ ਸ਼ੁੱਧੀਕਰਨ
(iii) ਇਲੈਕਟ੍ਰਾਨਿਕ
(iv) ਸੂਚਨਾ ਤਕਨੀਕ
ਉੱਤਰ:- ਇਲੈਕਟ੍ਰਾਨਿਕ
(v) ਨਿਰਮਾਣ ਖੇਤਰ ਨੂੰ ਵਿਕਾਸ ਦੀ ……………………… ਕਿਹਾ ਜਾਂਦਾ ਹੈ।
(i) ਮਾਨਸਿਕਤਾ
(ii) ਰੀੜ੍ਹ ਦੀ ਹੱਡੀ
(iii) ਤਾਕਤ
(iv) ਚਮੜੀ
ਉੱਤਰ:- ਰੀੜ੍ਹ ਦੀ ਹੱਡੀ
(vi) ਭਾਰਤ ਸਰਕਾਰ ਵੱਲੋਂ ਕਿੰਨੇ ਮੈਗਾ ਫੂਡ ਪਾਰਕ ਬਣਾਏ ਗਏ ਹਨ?
(i) 40
(ii) 42
(iii) 45
(iv) 48
ਉੱਤਰ:-42
(vii) ਬੀ. ਐੱਚ. ਈ.ਐੱਲ ਦਾ ਪੂਰਾ ਨਾਮ ਕੀ ਹੈ?
(i) ਭਾਰਤ ਹੈਵੀ ਇਲੈਕਟ੍ਰੀਕਲ ਲਿਮਟਿਡ
(ii) ਭਾਰਤ ਹੀਟ ਐਂਡ ਐਨਰਜੀ ਲਿਮਟਿਡ
(iii) ਭੋਪਾਲ-ਹੈਦਰਾਬਾਦ ਐਨਰਜੀ ਲਿਮਟਿਡ
(iv)ਕੋਈ ਵੀ ਨਹੀਂ
ਉੱਤਰ:- ਭਾਰਤ ਹੈਵੀ ਇਲੈਕਟ੍ਰੀਕਲ ਲਿਮਟਿਡ
(vii) ਖੰਡ (ਚੀਨੀ) ਸਨਅਤ…………………… ਸਨਅਤ ਹੈ।
(i) ਕੱਚਾ ਮਾਲ ਆਧਾਰਿਤ
(ii) ਖੇਤੀ ਆਧਾਰਿਤ
(iii) ਭਾਰੀ ਤੇ ਵੱਡੀ ਸਨਅਤ
(iv) ਕੋਈ ਵੀ ਨਹੀਂ
ਉੱਤਰ:- ਖੇਤੀ ਅਧਾਰਿਤ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 30 ਕੁ ਸ਼ਬਦਾਂ ਤੱਕ ਦਿਓ:-
(i) ਨਿਰਮਾਣ ਤੋਂ ਕੀ ਭਾਵ ਹੈ?
ਉੱਤਰ:- ਜੋ ਸਨਅਤਾਂ ਕਿਸੇ ਵੀ ਤਰ੍ਹਾਂ ਦੇ ਕੱਚੇ ਮਾਲ ਨੂੰ ਵਧੇਰੇ ਕੀਮਤੀ ਤੇ ਨਿਵੇਕਲੇ ਪੱਖ ਤੋਂ ਵਰਤੋਂਯੋਗ ਵਸਤੂ ਵਿਚ ਤਬਦੀਲ ਕਰਦੀਆਂ ਹਨ, ਨਿਰਮਾਣ ਸਨਅਤਾਂ ਕਹਾਉਂਦੀਆਂ ਹਨ।
(ii) ਕਿਸੇ ਸਨਅਤ ਦੇ ਸਥਾਈਕਰਨ ਲਈ ਕੰਮ ਕਰਦੇ ਕੋਈ ਤਿੰਨ ਭੌਤਿਕ ਤੱਤਾਂ ਦੇ ਨਾਂ ਲਿਖੋ?
ਉੱਤਰ:- ਕਿਸੇ ਸਨਅਤ ਦੇ ਸਥਾਈਕਰਨ ਲਈ ਕਈ ਤੱਤ ਆਧਾਰ ਮੰਨੇ ਜਾਂਦੇ ਹਨ। ਜਿਵੇਂ ਕਿ:-
1. ਕੱਚਾ ਮਾਲ 2. ਭੂਮੀ
3. ਊਰਜਾ ਦੇ ਸਾਧਨ
(ii) ਕਿਸੇ ਸਨਅਤ ਦੀ ਸਥਾਪਨਾ ਲਈ ਕੋਈ ਤਿੰਨ ਮਨੁੱਖੀ ਤੱਤਾਂ ਦੇ ਨਾਂ ਲਿਖੋ?
ਉੱਤਰ:- ਕਿਸੇ ਸਨਅਤ ਦੀ ਸਥਾਪਨਾ ਲਈ ਤਿੰਨ ਮਨੁੱਖੀ ਤੱਤ ਹੇਠ ਲਿਖੇ ਅਨੁਸਾਰ ਹਨ:-
1. ਨਿਪੁੰਨ ਅਤੇ ਸਿੱਖਿਅਤ ਕਾਮੇ, 2. ਪੂੰਜੀਕਾਰੀ, 3.ਮੰਡੀ
(iv) ਮੁੱਢਲੀਆਂ ਸਨਅਤਾਂ ਕੀ ਹੁੰਦੀਆਂ ਹਨ? ਉਦਾਹਰਣਾਂ ਦਿਓ ।
ਉੱਤਰ:-ਜੋ ਸਨਅਤਾਂ ਅਜਿਹੇ ਪਦਾਰਥ ਜਾਂ ਵਸਤੂਆਂ ਤਿਆਰ ਕਰਦੀਆਂ ਹਨ ਜੋ ਹੋਰ ਨਿਰਮਾਣ ਸਨਅਤਾਂ ਵਿਚ ਕੱਚੇ ਮਾਲ ਵਜੋਂ ਵਰਤੀਆਂ ਜਾਂਦੀਆਂ ਹਨ ਉਨ੍ਹਾਂ ਨੂੰ ਮੁੱਢਲੀਆਂ ਸਨਅਤਾਂ ਕਿਹਾ ਜਾਂਦਾ ਹੈ। ਜਿਵੇ ਲੋਹੇ ਦੀ ਢਲਾਈ ਸਨਅਤ, ਲੋਹਾ ਤੇ ਇਸਪਾਤ ਸਨਅਤ, ਤਾਂਬਾ
ਸ਼ੁੱਧੀਕਰਨ ਸਨਅਤ, ਐਲੂਮੀਨੀਅਮ ਸਨਅਤ ਆਦਿ।
(v) ਸੀਮਿੰਟ ਬਣਾਉਣ ਲਈ ਵਰਤੇ ਜਾਂਦੇ ਜ਼ਰੂਰੀ ਕੱਚੇ ਮਾਲ ਤੋਂ ਜਾਣੂ ਕਰਵਾਓ?
ਉੱਤਰ:-ਸੀਮਿੰਟ ਬਣਾਉਣ ਲਈ ਚੂਨੇ ਦੇ ਪੱਥਰ ਦਾ ਪ੍ਰਯੋਗ ਕੀਤਾ ਜਾਂਦਾ ਹੈ। ਚੂਨੇ ਦਾ ਪੱਥਰ ਭਾਰਤ ਵਿੱਚ ਲਗਭਗ ਸਾਰੇ ਹੀ ਰਾਜਾਂ ਵਿੱਚੋਂ ਮਿਲਦਾ ਹੈ। ਮੁੱਖ ਉਤਪਾਦਕ ਖੇਤਰਾਂ ਵਿੱਚ ਮੱਧ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ,ਆਂਧਰਾ ਪ੍ਰਦੇਸ਼ ਅਤੇ ਛੱਤੀਸਗੜ੍ਹ ਆਦਿ ਆਉਂਦੇ ਹਨ।
(vi) ਸਨਅਤਾਂ ਦੇ ਵਰਗੀਕਰਨ ਦੇ ਮੁੱਢਲੇ ਆਧਾਰ ਕੀ ਹਨ?
ਉੱਤਰ:- ਸਨਅਤਾਂ ਦੇ ਵਰਗੀਕਰਨ ਦੇ ਮੁੱਢਲੇ ਆਧਾਰ ਹੇਠ ਲਿਖੇ ਅਨੁਸਾਰ ਹਨ:-
1.ਕਿਰਤ ਅਤੇ ਪੂੰਜੀ ਦੇ ਅਧਾਰ ‘ਤੇ, 2.ਕੱਚੇ ਮਾਲ ਦੇ ਅਧਾਰ ‘ਤੇ, 3.ਮਲਕੀਅਤ ਦੇ ਆਧਾਰ ‘ਤੇ, 4. ਕੱਚਾ ਮਾਲ ਸਰੋਤ ਦੇ ਅਧਾਰ ‘ਤੇ, 5. ਫੁਟਕਲ
(vii) ਕੱਚੇ ਮਾਲ ਦੇ ਅਧਾਰ ‘ਤੇ ਸਨਅਤਾਂ ਦਾ ਵਰਗੀਕਰਨ ਕਰੋ?
ਉੱਤਰ:- ਕੱਚੇ ਮਾਲ ਦੇ ਅਧਾਰ ‘ਤੇ ਸਨਅਤਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ-ਭਾਰੀ ਸਨਅਤਾਂ ਅਤੇ ਹਲਕੀਆਂ ਸਨਅਤਾਂ। ਇਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ:-
1. ਭਾਰੀ ਸਨਅਤਾਂ: – ਇਹ ਸਨਅਤਾਂ ਭਾਰੀ ਕੱਚਾ ਮਾਲ ਵਰਤ ਕੇ ਭਾਰੀ ਉਤਪਾਦਨ ਬਣਾਉਣ ਵਾਲੀਆਂ ਹੁੰਦੀਆਂ ਹਨ। ਇਸ ਵਿਚ ਲੋਹਾ ਇਸਪਾਤ ਸਨਅਤ ਨੂੰ ਸ਼ਾਮਲ ਕੀਤਾ ਜਾਂਦਾ ਹੈ।
2. ਹਲਕੀਆਂ ਸਨਅਤਾਂ: – ਇਹ ਸਨਅਤਾਂ ਹੌਲਾ ਕੱਚਾ ਮਾਲ ਵਰਤ ਕੇ ਹਲਕੀਆਂ ਵਸਤਾਂ ਬਣਾਉਂਦੀਆਂ ਹਨ । ਜਿਵੇਂ ਕਿ ਬਿਜਲੀ ਦਾ ਸਮਾਨ ਅਤੇ ਬਲਬ ਆਦਿ।
(viii) ਭਾਰਤ ਦੇ ਪ੍ਰਮੁੱਖ ਸਨਅਤੀ ਖੇਤਰਾਂ ਦੇ ਨਾਮ ਦੱਸੋ?
ਉੱਤਰ:-1.ਮੁੰਬਈ-ਪੁਣੇ ਸਨਅਤੀ ਇਲਾਕਾ, 2.ਹੁਗਲੀ ਸਨਅਤੀ ਇਲਾਕਾ, 3. ਬੰਗਲੌਰ-ਤਾਮਿਲਨਾਡੂ ਸਨਅਤੀ ਇਲਾਕਾ, 4.ਗੁਜਰਾਤ ਸਨਅਤੀ ਇਲਾਕਾ, 5. ਛੋਟਾ ਨਾਗਪੁਰ ਸਨਅਤੀ ਇਲਾਕਾ 6.ਵਿਸ਼ਾਖਾਪਟਨਮ-ਗੰਟੂਰ ਸਨਅਤੀ ਇਲਾਕਾ, 7. ਗੁੜਗਾਓਂ- ਦਿੱਲੀ- ਮੇਰਠ ਸਨਅਤੀ ਇਲਾਕਾ, 8. ਕੋਲੰਮ-ਤਿਰੂਵੰਤਪੁਰਮ ਸਨਅਤੀ ਇਲਾਕਾ
(ix) ਫੂਡ ਪ੍ਰੋਸੈਸਿੰਗ ਦੀ ਲੋੜ ਕਿਉਂ ਹੈ?
ਉੱਤਰ:- ਫੂਡ ਪ੍ਰੋਸੈਸਿੰਗ ਦੀ ਲੋੜ ਦੇ ਹੇਠ ਲਿਖੇ ਕਾਰਨ ਹਨ:-
1.ਭੋਜਨ ਨੂੰ ਦੇਰੀ ਨਾਲ ਵਰਤੋਂ ਹਿੱਤ ਸੰਭਾਲ ਕੇ ਰੱਖਣਾ। 2. ਮਨੁੱਖੀ ਵਰਤੋਂ ਲਈ ਅਯੋਗ ਪਦਾਰਥਾਂ ਸਾਫ਼ ਕਰਨ ਲਈ। 3.ਨੁਕਸਾਨਦਾਇਕ ਹਿੱਸਿਆਂ ਨੂੰ ਖਤਮ ਕਰਨ ਲਈ।
5. ਭੋਜਨ ਦੇ ਵੱਖ-ਵੱਖ ਰੂਪਾਂ ਵਿੱਚ ਵੰਡ ਕਰਨ ਲਈ।
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 120 ਕੁ ਸ਼ਬਦਾਂ ਤੱਕ ਦਿਓ:-
(i) ਸੰਯੁਕਤ ਇਸਪਾਤ ਕਾਰਖਾਨੇ ਤੇ ਮਿੰਨੀ ਇਸਪਾਤ ਕਾਰਖਾਨੇ ਵਿਚ ਕੀ-ਕੀ ਅੰਤਰ ਹੁੰਦੇ ਹਨ?
ਉੱਤਰ:- ਸੰਯੁਕਤ ਇਸਪਾਤ ਕਾਰਖਾਨੇ ਤੇ ਮਿੰਨੀ ਇਸਪਾਤ ਕਾਰਖਾਨੇ ਵਿਚ ਅੰਤਰ ਇਸ ਪ੍ਰਕਾਰ ਹੈ:-
ਸੰਯੁਕਤ ਇਸਪਾਤ ਕਾਰਖਾਨੇ
1. ਸੰਯੁਕਤ ਇਸਪਾਤ ਕਾਰਖਾਨੇ ਵੱਡੇ ਕਾਰਖ਼ਾਨੇ ਹੁੰਦੇ ਹਨ, ਜਿਨ੍ਹਾਂ ਵਿਚ ਲੋਹਾ ਅਤੇ ਇਸਪਾਤ ਉਦਯੋਗ ਨੂੰ ਸ਼ਾਮਲ ਕੀਤਾ ਜਾਂਦਾ ਹੈ।
2. ਇਨ੍ਹਾਂ ਕਾਰਖਾਨਿਆਂ ਵਿੱਚ ਵੱਧ ਪੂੰਜੀ ਦਾ ਨਿਵੇਸ਼ ਕੀਤਾ ਜਾਂਦਾ ਹੈ।
3. ਇਹ ਕਾਰਖਾਨੇ ਭਾਰੀ ਸਨਅਤਾਂ ਨਾਲ ਜੁੜੇ ਹੋਏ ਹੁੰਦੇ ਹਨ।
4. ਇਹਨਾਂ ਕਾਰਖਾਨਿਆਂ ਵਿੱਚ ਵੱਡੀ ਗਿਣਤੀ ਵਿੱਚ ਕਾਮਿਆਂ ਨੂੰ ਰੁਜ਼ਗਾਰ ਮਿਲਦਾ ਹੈ।
4. ਉਪਭੋਗੀ ਦੀ ਇੱਛਾ ਅਨੁਸਾਰ ਰੂਪਾਂਤਰ ਕਰਨ ਲਈ।
ਮਿੰਨੀ ਇਸਪਾਤ ਕਾਰਖਾਨੇ
1. ਮਿੰਨੀ ਇਸਪਾਤ ਕਾਰਖਾਨੇ ਛੋਟੇ ਪੱਧਰ ਦੇ ਕਾਰਖ਼ਾਨੇ ਹੁੰਦੇ ਹਨ, ਜਿਨ੍ਹਾਂ ਵਿਚ ਬਿਜਲੀ ਅਤੇ ਬਲਬ ਬਣਾਉਣ ਵਾਲੇ ਉਦਯੋਗ ਨੂੰ ਸ਼ਾਮਲ ਕੀਤਾ ਜਾਂਦਾ ਹੈ।
2. ਇਹਨਾਂ ਕਾਰਖਾਨਿਆਂ ਵਿੱਚ ਘੱਟ ਪੂੰਜੀ ਦਾ ਨਿਵੇਸ਼ ਹੁੰਦਾ ਹੈ।
3. ਇਹ ਕਾਰਖਾਨੇ ਹਲਕੀ ਸਨਅਤਾਂ ਦਾ ਹਿੱਸਾ ਹੁੰਦੇ ਹਨ।
4. ਇਹਨਾਂ ਕਾਰਖਾਨਿਆਂ ਵਿੱਚ ਕਾਮਿਆਂ ਦੀ ਗਿਣਤੀ ਘੱਟ ਹੁੰਦੀ ਹੈ।
(ii) ਸਨਅਤਾਂ ਨੂੰ ਕੀ-ਕੀ ਔਕੜਾਂ ਦਰਪੇਸ਼ ਹਨ?
ਉੱਤਰ:- ਸਨਅਤਾਂ ਨੂੰ ਦਰਪੇਸ਼ ਆਉਣ ਵਾਲੀਆਂ ਔਕੜਾਂ ਦਾ ਵਰਣਨ ਇਸ ਪ੍ਰਕਾਰ ਹੈ:-
1.ਵੱਡੇ ਪੱਧਰ ‘ਤੇ ਪੂੰਜੀਕਾਰੀ ਦੀ ਕਮੀ।, 2. ਨਵੀਨਤਮ ਤਕਨੀਕ ਦੀ ਕਮੀ।, 3. ਮਹਿੰਗੇ ਖਰਚੇ ਦੇ ਬਾਵਜੂਦ ਨਿਮਨ ਉਤਪਾਦਕਤਾ।
4. ਸਰਕਾਰੀ ਅਦਾਰਿਆਂ ਦੀ ਘੱਟ ਨਿਪੁੰਨਤਾ।, 5. ਇਸਪਾਤ ਯੂਨਿਟਾਂ ਦੀ ਸੰਪੂਰਨ ਵਰਤੋਂ ਨਾ ਕਰ ਸਕਣਾ।, 6. ਸ਼ੁੱਧ ਕੋਲੇ ਦੀ ਭਾਰੀ ਮੰਗ।
7. ਉਤਪਾਦਨਾਂ ਦਾ ਨੀਵਾਂ ਪੱਧਰ, 8. ਭਾਰੀ ਮੰਗ।, 9. ਇਸਪਾਤ ਕਾਰਖਾਨਿਆਂ ਦਾ ਭਾਰੀ ਕਰਜ਼ੇ ਹੇਠ ਹੋਈ।, 10. ਚੀਨ, ਕੋਰੀਆ ਤੇ ਹੋਰ ਦੇਸ਼ਾਂ ਵੱਲੋਂ ਸਸਤਾ ਵਪਾ
(iii) ਦੇਸ਼ ਵਿਚ ਨਿਰਮਾਣ ਸਮਰਥਾ ਵਿਚ ਆਏ ਉਛਾਲ ਪਿੱਛੇ ਕਿਹੜੀਆਂ- ਕਿਹੜੀਆਂ ਨਵੀਆਂ ਗਤੀਵਿਧੀਆਂ ਦਾ ਹੱਥ ਹੈ?
ਉੱਤਰ:-1. ਵਿਸ਼ਵੀਕਰਨ ਦੇ ਪ੍ਰਭਾਵ ਨੇ ਵੀ ਸਾਡੀਆਂ ਸਨਅਤਾਂ ਨੂੰ ਵਧੇਰੇ ਨਿਪੁੰਨ ਅਤੇ ਮੁਕਾਬਲੇਬਾਜ਼ੀ ਦੀ ਭਾਵਨਾ ਦਿੱਤੀ ਹੈ,ਜਿਸ ਨਾਲ ਦੇਸ਼ ਵਿਚ ਨਿਰਮਾਣ ਸਨਅਤਾਂ ਨੂੰ ਉਤਸ਼ਾਹ ਮਿਲਿਆ ਹੈ।
2. ਸਰਕਾਰਾਂ ਦੁਆਰਾ ਨਿਰਮਾਣ ਸਨਅਤਾਂ ਨੂੰ ਵਧੇਰੇ ਪ੍ਰਫੁੱਲਿਤ ਕਰਨ ਲਈ ਸਸਤੇ ਦਰ੍ਹਾਂ ਤੇ ਵਿਸ਼ੇਸ ਬੈਂਕਿੰਗ ਸੁਵਿਧਾਵਾਂ ਮੁੱਹਈਆ ਕਰਵਾਈਆਂ
ਗਈਆਂ ਹਨ।
3. ਵਿਦੇਸ਼ੀ ਪੂੰਜੀਕਾਰਾਂ ਵੱਲੋਂ ਸਿੱਧੇ ਨਿਵੇਸ਼ ਕਰਨ ਅਤੇ ਸਰਕਾਰਾਂ ਵੱਲੋਂ ਉਦਾਰੀਕਰਨ ਦੀ ਨੀਤੀ ਅਪਨਾਉਣ ਨਾਲ ਭਾਰਤੀ ਸਨਅਤ ਨਿਰਮਾਣ
ਨੂੰ ਹੋਰ ਜ਼ਿਆਦਾ ਉਤਸ਼ਾਹ ਮਿਲਿਆ।
4. ਉਤਪਾਦਨ ਨੂੰ ਵਧਾਉਣ ਲਈ ਸਰਕਾਰਾਂ ਦੁਆਰਾ ਵੱਖ-ਵੱਖ ਥਾਵਾਂ ‘ਤੇ ਖੋਜ ਕੇਂਦਰ ਖੋਲ੍ਹੇ ਗਏ ਹਨ।
5. ਹਰੀ ਕ੍ਰਾਂਤੀ ਤੋਂ ਬਾਅਦ, ਖੇਤੀਬਾੜੀ ਵਿੱਚ ਖੇਤੀ ਆਧਾਰਿਤ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।
6. ਪੱਛੜੇ ਇਲਾਕਿਆਂ ਅਤੇ ਕਬਾਇਲੀ ਇਲਾਕਿਆਂ ਵਿੱਚ ਵੀ ਸਰਕਾਰਾਂ ਦੁਆਰਾ ਸਨਅਤੀ ਵਿਕਾਸ ਕੀਤਾ ਗਿਆ ਹੈ।
(iv) ਸਨਅਤਾਂ ਵਾਤਾਵਰਣ ਨੂੰ ਕਿਵੇਂ ਪਲੀਤ ਕਰਦੀਆਂ ਹਨ?
ਉੱਤਰ:- ਸਨਅਤਾਂ ਨੇ ਬੇਸ਼ੱਕ, ਭਾਰਤੀ ਅਰਥਚਾਰੇ ਦੇ ਵਿਕਾਸ ਤੇ ਵਾਧੇ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਪਰ ਇਸਦੇ ਨਾਲ-ਨਾਲ ਹੀ ਧਰਤੀ ਪ੍ਰਦੂਸ਼ਣ, ਪਾਈ ਪ੍ਰਦੂਸ਼ਣ, ਹਵਾ ਪ੍ਰਦੂਸ਼ਣ, ਆਵਾਜ਼ ਪ੍ਰਦੂਸ਼ਣ ਅਤੇ ਵਾਤਾਵਰਣ ਦੇ ਮਿਆਰ ਵਿੱਚ ਵੀ ਗਿਰਾਵਟ ਲਿਆਂਦੀ ਹੈ।
ਸਨਅਤਾਂ ਚਾਰ ਪ੍ਰਕਾਰ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ:-
1. ਹਵਾ ਜਾਂ ਵਾਯੂ ਪ੍ਰਦੂਸ਼ਣ: – ਹਵਾ ਪ੍ਰਦੂਸ਼ਣ ਸਲਫ਼ਰ ਡਾਇਆਕਸਾਈਡ ਜਾਂ ਕਾਰਬਨ ਮੋਨੋਆਕਸਾਈਡ ਜਿਹੀਆਂ ਬੇਲੋੜੀਆਂ ਗੈਸਾਂ ਦੀ ਮਿਕਦਾਰ ਹਵਾ ਵਿੱਚ ਵੱਧ ਜਾਣ ਕਾਰਨ ਫੈਲਦਾ ਹੈ।
2. ਪਾਈ ਜਾਂ ਜਲ ਪ੍ਰਦੂਸ਼ਣ: – ਪਾਣੀ ਜਾਂ ਜਲ ਪ੍ਰਦੂਸ਼ਣ, ਸਨਅਤਾਂ ਵੱਲੋਂ ਦਰਿਆਵਾਂ ਵਿੱਚ ਛੱਡੀ ਗਈ ਆਪਣੀ ਜੈਵਿਕ ਅਤੇ ਅਜੈਵਿਕ ਰਹਿੰਦ-ਖੂੰਹਦ ਕਾਰਨ ਵਾਪਰਦਾ ਹੈ।
3. ਭੂਮੀ ਜਾਂ ਮਿੱਟੀ ਪ੍ਰਦੂਸ਼ਣ: – ਸ਼ੀਸਾ, ਨੁਕਸਾਨਦਾਇਕ ਰਸਾਇਣ, ਸਨਅਤੀ ਰਹਿੰਦ-ਖੂੰਹਦ, ਪੈਕੇਜਿੰਗ ਦਾ ਸਾਮਾਨ, ਲੂਣ ਅਤੇ ਕੂੜਾ- ਕਰਕਟ ਆਦਿ ਮਿੱਟੀ ਵਿੱਚ ਮਿਲ ਕੇ ਮਿੱਟੀ ਨੂੰ ਪ੍ਰਦੂਸ਼ਿਤ ਕਰਦੇ ਹਨ।
4. ਆਵਾਜ਼ ਜਾਂ ਸ਼ੋਰ ਪ੍ਰਦੂਸ਼ਣ: -ਆਵਾਜ਼ ਜਾਂ ਸ਼ੋਰ ਪ੍ਰਦੂਸ਼ਣ ਨਾ ਸਿਰਫ਼ ਮਨੁੱਖੀ ਮਨਾਂ ਵਿੱਚ ਕਾਹਲ ਪੈਦਾ ਕਰਦਾ ਹੈ ਸਗੋਂ ਗੁੱਸਾ ਉਦਾਸੀ ਵਧਾਉਣ ਤੋਂ ਇਲਾਵਾ ਦਿਲ ਦੀ ਧੜਕਨ ਵਧਾਉਣ, ਖੂਨ ਦਾ ਦੌਰਾ ਤੇਜ਼ ਕਰਨ ਤੋਂ ਇਲਾਵਾ ਮਨੋਰੋਗਾਂ ਦਾ ਅਧਾਰ ਵੀ ਬਣਦਾ ਹੈ।
(v) ਸਨਅਤਾਂ ਕਾਰਨ ਵਾਤਾਵਰਨ ਪਲੀਤ ਹੋਣ ਦੇ ਅਸਰ ਘਟਾਉਣ ਲਈ ਕੀ-ਕੀ ਕਦਮ ਚੁੱਕੇ ਜਾ ਸਕਦੇ ਹਨ?
ਉੱਤਰ:- 1. ਪਾਈ ਦੀ ਰੀਸਾਈਕਲਿੰਗ ਅਤੇ ਮੁੜ-ਵਰਤੋਂ ਰਾਹੀਂ ਉਸੇ ਪਾਣੀ ਨੂੰ ਮੁੜ-ਮੁੜ ਵਰਤਿਆ ਜਾਵੇ।
2. ਤਾਜ਼ੇ ਪਾਣੀ ਨੂੰ ਅਜਾਈ ਨਾ ਗਵਾਇਆ ਜਾਵੇ।
3. ਪਾਈ ਦੀ ਲੋੜ ਪੂਰੀ ਕਰਨ ਲਈ ਮੀਂਹ ਦੇ ਪਾਣੀ ਦੀ ਸੰਭਾਲ ਕਰ ਕੇ, ਉਸ ਨੂੰ ਵਰਤਿਆ ਜਾਵੇ।
4. ਭਾਰੇ ਤੇ ਗਰਮ ਪਾਣੀ ਨੂੰ ਦਰਿਆਵਾਂ ਜਾਂ ਟੋਭਿਆਂ ਵਿੱਚ ਛੱਡਣ ਤੋਂ ਪਹਿਲਾਂ ਉਸਨੂੰ ਸਾਫ਼ ਕੀਤਾ ਜਾਵੇ।
5. ਫੈਕਟਰੀਆਂ ਵਿੱਚ ਕੋਲੇ ਦੀ ਥਾਂ, ਤੇਲ ਅਤੇ ਗੈਸ ਦੀ ਵਰਤੋਂ ਕਰਨ ਨਾਲ ਵੀ, ਧੂੰਆਂ ਘਟਾਇਆ ਜਾ ਸਕਦਾ ਹੈ।
6. ਹਵਾ ਵਿੱਚ ਛੱਡੀਆਂ ਜਾਂਦੀਆਂ ਅਸ਼ੁੱਧੀਆਂ ਨੂੰ ਇਲੈਕਟ੍ਰੋਸਟੈਟਿਕ ਪ੍ਰੀਸੈਪਟਰਜ਼, ਫੈਬਰਿਕ ਫਿਲਟਰ ਆਦਿ ਤਕਨੀਕਾਂ ਦੀ ਵਰਤੋਂ ਕਰਕੇ
ਹਵਾ ਨੂੰ ਸਾਫ਼ ਕੀਤਾ ਜਾ ਸਕਦਾ ਹੈ।
7. ਸ਼ੋਰ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਘੱਟ ਆਵਾਜ਼ ਵਾਲੀ ਮਸ਼ੀਨਰੀ ਨੂੰ ਮੁੜ ਡਿਜ਼ਾਇਨ ਕੀਤਾ ਜਾ ਸਕਦਾ ਹੈ।
(vi) ਭਾਰਤ ਦੀ ਸੂਤੀ ਕੱਪੜਾ ਸਨਅਤ ਉੱਤੇ ਵਿਸਤ੍ਰਿਤ ਨੋਟ ਲਿਖੋ?
ਉੱਤਰ:-ਭਾਰਤ ਦੀ ਆਰਥਿਕਤਾ ਵਿਚ ਕੱਪੜਾ ਸਨਅਤ ਦਾ ਵਿਲੱਖਣ ਸਥਾਨ ਹੈ ਕਿਉਂਕਿ ਇਹ ਸਨਅਤ ਉਤਪਾਦਨ, ਰੁਜ਼ਗਾਰ ਮੌਕਿਆਂ ਤੇ ਵਿਦੇਸ਼ੀ ਧਨ ਕਮਾਉਣ ਦੇ ਪੱਖਾਂ ਤੋਂ ਵੱਡਾ ਯੋਗਦਾਨ ਪਾਉਂਦੀ ਹੈ। ਪ੍ਰਾਚੀਨ ਭਾਰਤ ਦੇ ਸਮੇਂ ਤੋਂ ਹੀ ਸੂਤੀ ਕੱਪੜਾ ਹੱਥਾਂ ਨਾਲ ਸੂਤ ਕੱਤ ਕੇ ਅਤੇ ਹੱਥ-ਖੱਡੀ ‘ਤੇ ਬੁਣਨ ਦੀ ਤਕਨੀਕ ਨਾਲ ਤਿਆਰ ਕੀਤਾ ਜਾਂਦਾ ਰਿਹਾ ਹੈ। ਮੁੱਢਲੇ ਸਾਲਾਂ ਵਿੱਚ ਸੂਤੀ ਕੱਪੜਾ ਸਨਅਤ ਮਹਾਂਰਾਸ਼ਟਰ ਅਤੇ ਗੁਜਰਾਤ ਦੇ ਕਪਾਹ ਉਤਪਾਦਨ ਇਲਾਕੇ ਨੇੜੇ ਹੀ ਸਥਾਪਤ ਸੀ। ਇਸ ਦਾ ਮੁੱਖ ਕਾਰਨ ਇੱਥੇ ਪ੍ਰਾਪਤ ਸਹੂਲਤਾਂ ਸਨ ਜਿਵੇਂ ਕਿ ਕਪਾਹ ਦੀ ਹੋਂਦ, ਮੰਡੀ ਦੀ ਸਹੂਲਤ, ਆਵਾਜਾਈ ਦੇ ਸਾਧਨ ਅਤੇ ਕਿਰਤੀਆਂ ਦੀ ਹੋਂਦ ਆਦਿ।
ਭਾਰਤ, ਜਪਾਨ ਨੂੰ ਸੂਤ ਦਰਾਮਦ ਕਰਦਾ ਹੈ। ਭਾਰਤ ਤੋਂ ਸੂਤ ਦਰਾਮਦ ਕਰਨ ਵਾਲੇ ਹੋਰ ਦੇਸ਼: ਸੰਯੁਕਤ ਰਾਜ ਅਮਰੀਕਾ, ਬਰਤਾਨੀਆ, ਰੂਸ, ਫ਼ਰਾਂਸ, ਨੇਪਾਲ, ਸਿੰਗਾਪੁਰ, ਸ੍ਰੀਲੰਕਾ, ਪੂਰਬੀ ਯੂਰਪੀ ਦੇਸ਼ ਅਤੇ ਅਫ਼ਰੀਕੀ ਦੇਸ਼ ਵੀ ਸ਼ਾਮਲ ਹਨ। ਸੂਤ ਦੇ ਕੌਮਾਂਤਰੀ ਵਪਾਰ ਵਿੱਚ ਭਾਰਤ ਦਾ ਵੱਡਾ ਹਿੱਸਾ ਹੈ। ਭਾਰਤੀ ਕਤਾਈ ਮਿੱਲਾਂ ਕੌਮਾਂਤਰੀ ਪੱਧਰ ਦੇ ਮੁਕਾਬਲੇ ਦੀਆਂ ਹਨ ਅਤੇ ਦੇਸ਼ ਵਿੱਚ ਉਪਜੇ ਹਰ ਕਿਸਮ ਦੇ ਸਾਰੇ ਧਾਗੇ ਨੂੰ ਵਰਤਣ ਦੇ ਯੋਗ ਹਨ। ਭਾਰਤ ਦੇ ਉੱਚ ਮਿਆਰੀ ਤੇ ਲੰਬੇ ਰੇਸ਼ੇ ਵਾਲੀ ਕਪਾਹ ਕਾਰਨ ਸੂਤ ਉਤਪਾਦਨ ਵਿੱਚ ਪਹਿਲਾਂ ਦੇ ਮੁਕਾਬਲੇ ਕਾਫੀ ਵਾਧਾ ਹੋਇਆ ਹੈ ਪਰ ਹਾਲੇ ਵੀ ਦਰਾਮਦਾਂ ਦੀ ਲੋੜ ਬਣੀ ਹੋਈ ਹੈ।
(vii) ਭਾਰਤੀ ਸਨਅਤਾਂ ਦੇ ਵਰਗੀਕਰਨ ਦਾ ਫ਼ਲੋ ਚਾਰਟ ਬਣਾਓ।
ਉੱਤਰ:-
(viii) ਇਹਨਾਂ ਉੱਤੇ ਨੋਟ ਲਿਖੋ: –
(ੳ) ਖਾਦ ਸਨਅਤ:- ਦੇਸ਼ ਦੀ ਖਾਦ ਉਤਪਾਦਨ ਸਨਅਤ ਜ਼ਿਆਦਾਤਰ ਨਾਈਟ੍ਰੋਜਨ ਅਧਾਰਿਤ ਖਾਦਾਂ ਜਿਨ੍ਹਾਂ ਵਿੱਚੋਂ ਪ੍ਰਮੁੱਖ ਹਨ: ਯੂਰੀਆ ਫਾਸਫੋਟਿਕ ਖਾਦਾਂ, ਅਮੋਨੀਅਮ ਸਲਫੇਟ ਅਤੇ ਮਿਸ਼ਰਤ ਖਾਦ ਜੋ ਕਿ ਨਾਈਟ੍ਰੋਜਨ, ਫਾਸਫੇਟ ਅਤੇ ਪੋਟਾਸ਼ ਦਾ ਮਿਸ਼ਰਨ ਹੁੰਦੀ ਹੈ। ਇਸ ਵਿਚ ਪੋਟਾਸ਼, ਭਾਰਤ ਨੂੰ ਪੂਰਾ ਹੀ ਦਰਾਮਦ ਕਰਨਾ ਪੈਂਦਾ ਹੈ ਕਿਉਂਕਿ ਦੇਸ਼ ਵਿਚ ਪੋਟਾਸ਼ੀਅਮ ਦੇ ਕਿਸੇ ਰੂਪ ਦੇ ਭੰਡਾਰ ਮੌਜੂਦ ਨਹੀਂ ਹੈ।ਦੇਸ਼ ਵਿੱਚ ‘ਹਰੀ ਕ੍ਰਾਂਤੀ’ ਮਗਰੋਂ ਇਹ ਸਨਅਤ ਕਾਫ਼ੀ ਪ੍ਰਫੁੱਲਤ ਹੋਈ ਹੈ। ਗੁਜਰਾਤ, ਤਾਮਿਲਨਾਡੂ, ਉੱਤਰ ਪ੍ਰਦੇਸ਼, ਪੰਜਾਬ ਅਤੇ ਕੇਰਲ ਇਸ ਦੇਸ਼ ਦੀ ਅੱਧੀ ਦੇ ਲਗਭਗ ਖਾਦ ਤਿਆਰ ਕਰਦੇ ਹਨ। ਹੋਰ ਮਹੱਤਵਪੂਰਨ ਉਤਪਾਦਕ ਰਾਜ ਹਨ: ਆਂਧਰਾ ਪ੍ਰਦੇਸ਼, ਉੜੀਸਾ, ਰਾਜਸਥਾਨ, ਬਿਹਾਰ, ਮਹਾਂਰਾਸ਼ਟਰ, ਆਸਾਮ, ਪੱਛਮੀ ਬੰਗਾਲ, ਗੋਆ, ਦਿੱਲੀ, ਮੱਧ ਪ੍ਰਦੇਸ਼ ਅਤੇ ਕਰਨਾਟਕ।
(ਅ) ਸਾਗਰੀ ਜਹਾਜ਼ ਨਿਰਮਾਣ ਸਨਅਤ:- ਸਾਗਰੀ ਜਹਾਜ਼ ਜਾਂ ਸਮੁੰਦਰੀ ਜਹਾਜ਼ ਪਾਈ ਵਿਚ ਆਵਾਜਾਈ ਲਈ ਉਹ ਸਾਧਨ ਹੁੰਦਾ ਹੈ ਜੋ ਦੁਨੀਆਂ ਭਰ ਦੇ ਸਾਗਰਾਂ, ਮਹਾਂਸਾਗਰਾਂ ਤੇ ਡੂੰਘੇ ਜਲ ਮਾਰਗਾਂ ਉੱਤੇ, ਯਾਤਰੀ ਤੇ ਮਾਲ ਲੈ ਕੇ ਜਾਂ ਫਿਰ ਕਿਸੇ ਉਚੇਚੇ ਮਨੋਰਥ ਨਾਲ ਕਿਸੇ ਕਾਰਜ ਲਈ ਜਿਵੇਂ ਸੁਰੱਖਿਆ, ਖੋਜ, ਮੱਛੀਆਂ ਫੜਨਾ ਆਦਿ ਲਈ ਤੈਰਦਾ ਹੈ। ਦੇਸ਼ ਦਾ ਲਗਭਗ 100 ਫੀਸਦੀ ਵਿਦੇਸ਼ੀ ਜਾਂ ਕੌਮਾਂਤਰੀ ਵਪਾਰ ਸਮੁੰਦਰੀ ਜਹਾਜ਼ਾਂ ਦੇ ਜ਼ਰੀਏ ਹੀ ਹੁੰਦਾ ਹੈ ਜਿਸ ਨਾਲ ਇਹ ਸਾਗਰੀ ਆਵਾਜਾਈ ਦੇਸ਼ ਦੀ ਆਰਥਿਕਤਾ ਵਿੱਚ ਵੱਡਾ ਰੋਲ ਅਦਾ ਕਰਦੀ ਹੈ। ਭਾਰਤੀ ਸਮੁੰਦਰੀ ਜਹਾਜ਼ਾਂ ਦਾ ਨਿਰਮਾਣ ਮੱਧ-ਕਾਲ ਤੋਂ ਹੀ ਜਾਰੀ ਹੈ ਜਦੋਂ ਪਹਿਲੀ ਵਾਰ ਸਮੁੰਦਰੀ ਜਹਾਜ਼ ਸਿਰਫ਼ ਜਲ ਸੈਨਾ ਦੇ ਜਹਾਜ਼ਾਂ ਵਜੋਂ ਜੰਗ ਦੇ ਮਨੋਰਥ ਨਾਲ ਹੀ ਬਣਾਏ ਗਏ ਸਨ। ਸਮੁੰਦਰੀ ਜਹਾਜ ਨਿਰਮਾਣ ਸਮਰੱਥਾ ਵਿੱਚ ਭਾਰਤ ਏਸ਼ੀਆ ਵਿੱਚ ਦੂਜਾ ਸਥਾਨ ਰੱਖਦਾ ਹੈ। ਕੋਚੀਨ ਸ਼ਿੱਪਯਾਰਡ ਲਿਮਟਿਡ, ਕੇਰਲ ਦੇਸ਼ ਦੀ ਸਭ ਤੋਂ ਵੱਡੀ ਸਮੁੰਦਰੀ ਜਹਾਜ਼ ਨਿਰਮਾਣ ਤੇ ਸੰਭਾਲ ਕੰਪਨੀ ਹੈ।
ਭਾਰਤੀ ਸਾਗਰੀ ਜਹਾਜ਼ ਨਿਰਮਾਣ ਸਨਅਤਾਂ ਦੀਆਂ ਸਰਕਾਰੀ ਕੰਪਨੀਆਂ:-
1. ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ, ਮੁੰਬਈ
2. ਹਿੰਦੋਸਤਾਨ ਸ਼ਿੱਪਯਾਰਡ ਲਿਮਟਿਡ, ਵਿਸ਼ਾਖਾਪਟਨਮ
3. ਕੋਚੀਨ ਸ਼ਿੱਪਯਾਰਡ ਲਿਮਟਿਡ, ਕੋਚੀਨ
4. ਡਰੈਸਿੰਗ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ, ਵਿਸ਼ਾਖਾਪਟਨਮ
5. ਚੁਗਲੀ ਡੰਕ ਐਂਡ ਪੋਰਟ ਇੰਜਨੀਅਰਜ਼ ਲਿਮਟਿਡ, ਕੋਲਕਾਤਾ
6. ਸੈਂਟਰਲ ਇਨਲੈਂਡ ਵਾਟਰ ਟਰਾਂਸਪੋਰਟ ਕਾਰਪੋਰੇਸ਼ਨ ਲਿਮਟਿਡ, ਕੋਲਕਾਤਾ
7. ਐਨੋਰ ਪੋਰਟ ਲਿਮਟਿਡ, ਚੇਨੱਈ।
(ੲ) ਮੈਗਾ ਫੂਡ ਪਾਰਕ:- ਮੈਗਾ ‘ ਫੂਡ ਪਾਰਕ ਯੋਜਨਾ, ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਇੰਡਸ਼ਟਰੀਜ਼ ਮੰਤਰਾਲੇ ਦਾ ਪ੍ਰਭਾਵਸ਼ਾਲੀ ਪ੍ਰੋਗਰਾਮ ਹੈ। ਇਸ ਯੋਜਨਾ ਅਧੀਨ ਮੰਗ ਦੇ ਆਧਾਰ ‘ਤੇ ਪ੍ਰੋਸੈਸ ਕੀਤੇ ਭੋਜਨ ਦੀ ਨਿਰੰਤਰ ਸਪਲਾਈ ਦਾ ਮਾਡਲ ਤਿਆਰ ਕੀਤਾ ਜਾਂਦਾ ਹੈ। ਸਰਕਾਰ ਨੇ ਦੇਸ਼ ਭਰ ਵਿੱਚ 42 ਮੈਗਾ ਫੂਡ ਪਾਰਕ ਸਥਾਪਤ ਕਰਨ ਦੀ ਇਜਾਜ਼ਤ ਦਿੱਤੀ ਹੈ। ਸਰਕਾਰ ਦਾ ਇਹ ਕਦਮ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਵਿਸਤ੍ਰਿਤ ਬੁਨਿਆਦੀ ਢਾਂਚਾ ਪੈਦਾ ਕਰ ਦੇਵੇਗਾ ਅਤੇ ਇਸ ਨਾਲ ਇਹ ਖੇਤਰ ਹੋਰ ਵਿਕਸਿਤ ਹੋ ਜਾਵੇਗਾ। ਪੰਜਾਬ ਵਿੱਚ ਅਜਿਹਾ ਇੱਕ ਮੈਗਾ ਫੂਡ ਪਾਰਕ ਲੁਧਿਆਣਾ ਵਿਖੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਦੇ ਨਾਮ ਹੇਠ ਸਥਾਪਤ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਖੇਤੀ ਅਧਾਰਿਤ ਸਨਅਤਾਂ ਨੂੰ ਉਤਸ਼ਾਹਿਤ ਕਰਨਾ ਅਤੇ ਹੁਲਾਰਾ ਦੇਣਾ ਹੈ। ਅਜਿਹੇ ਦੋ ਹੋਰ ਪਾਰਕ ਫਾਜ਼ਿਲਕਾ ਅਤੇ ਫਗਵਾੜਾ ਵਿਖੇ ਵੀ ਸਥਾਪਤ ਕੀਤੇ ਗਏ ਹਨ।
(ਸ) ਸਨਅਤਾਂ ਨੂੰ ਦਰਪੇਸ਼ ਆਉਣ ਵਾਲੀਆਂ ਔਕੜਾਂ: –
1. ਵੱਡੇ ਪੱਧਰ ‘ਤੇ ਪੂੰਜੀਕਾਰੀ ਦੀ ਕਮੀ।, 2. ਨਵੀਨਤਮ ਤਕਨੀਕ ਦੀ ਕਮੀ।, 3. ਮਹਿੰਗੇ ਖਰਚੇ ਦੇ ਬਾਵਜੂਦ ਨਿਮਨ ਉਤਪਾਦਕਤਾ।, 4. ਸਰਕਾਰੀ ਅਦਾਰਿਆਂ ਦੀ ਘੱਟ ਨਿਪੁੰਨਤਾ।, 5. ਇਸਪਾਤ ਯੂਨਿਟਾਂ ਦੀ ਸੰਪੂਰਨ ਵਰਤੋਂ ਨਾ ਕਰ ਸਕਣਾ।, 6. ਸ਼ੁੱਧ ਕੋਲੇ ਦੀ ਭਾਰੀ ਮੰਗ।, 7. ਉਤਪਾਦਨਾਂ ਦਾ ਨੀਵਾਂ ਪੱਧਰ, 8. ਭਾਰੀ ਮੰਗ।, 9. ਇਸਪਾਤ ਕਾਰਖਾਨਿਆਂ ਦਾ ਭਾਰੀ ਕਰਜ਼ੇ ਹੇਠ ਹੋਈ।, 10. ਚੀਨ, ਕੋਰੀਆ ਤੇ ਹੋਰ ਦੇਸ਼ਾਂ ਵੱਲੋਂ ਸਸਤਾ ਵਪਾਰ