ਪਾਠ: 2 ਜੈਵਿਕ ਭੂਗੋਲ ਸ਼੍ਰੇਣੀ: ਦਸਵੀਂ ਵਿਸ਼ਾ: ਸਮਾਜਿਕ ਵਿਗਿਆਨ (ਭੂਗੋਲ)
ਬਹੁ ਚੋਣਵੇ ਪ੍ਰਸ਼ਨ:-
(i) ਜੈਵਿਕ ਭੂਗੋਲ ਕੀ ਹੈ?
(ੳ) ਜੀਵੰਤ ਵਸਤਾਂ ਦਾ ਵਿਆਪਕ ਅਧਿਐਨ
(ਅ) ਸਿਰਫ਼ ਜੈਵਿਕ ਸੰਸਾਰ
(ੲ) ਸਿਰਫ਼ ਅਜੈਵਿਕ ਸੰਸਾਰ
(ਸ) ੳ ਅਤੇ ੲ ਦੋਵੇਂ
ਉੱਤਰ:- ਜੀਵੰਤ ਵਸਤਾਂ ਦਾ ਵਿਆਪਕ ਅਧਿਐਨ
(ii) ਭਾਰਤ ਨੂੰ ਕਿੰਨ੍ਹੇ ਜੈਵ -ਭੂਗੋਲਿਕ ਖੇਤਰਾਂ ਵਿੱਚ ਵੰਡਿਆ ਜਾ ਸਕਦਾ ਹੈ?
(ੳ) ਸੱਤ(7)
(ਅ) ਦਸ (10)
(ੲ) ਨੌ (9)
(ਸ)ਗਿਆਰਾਂ(11)
ਉੱਤਰ:- ਦਸ (10)
(iii) ਕਿਸੇ ਵੱਡ-ਪੱਧਰੀ ਵਿਭਿੰਨਤਾ ਵਾਲੇ ਦੇਸ਼ ਵਿਚ ਘੱਟ-ਘੱਟੋ…………………… ਪੌਦਿਆਂ ਦੀਆਂ ਸਥਾਨਕ ਪ੍ਰਜਾਤੀਆਂ, ਹੱਦਾਂ ਵਾਲਾ ਤੇ
ਸਮੁੰਦਰੀ ਜੀਵਾਂ ਵਾਲਾ ਪਰਿਸਥਿਤਿਕ ਤੰਤਰ ਹੋਣਾ ਚਾਹੀਦਾ ਹੈ।
(ੳ) 5,500
(ਅ) 4,500
(ੲ) 5,000
(ਸ) 6,000
ਉੱਤਰ:- 5,000
(iv) ਭਾਰਤ ਵਿੱਚ ………………………. ਜੈਵ-ਵਿਭਿੰਨਤਾ ਤੀਖਣ ਬਿੰਦੂ (ਹੌਟ-ਸਪੋਟ) ਹਨ।
(ੳ) ਚਾਰ (4)
(ਅ) ਪੰਜ (5)
(ੲ) ਛੇ (6)
(ਸ) ਸੱਤ (7)
ਉੱਤਰ:- ਚਾਰ (4)
(v) IUCN ਦਾ ਪੂਰਾ ਨਾਮ ਕੀ ਬਣਦਾ ਹੈ?
(ੳ) ਇੰਟਰਨੈਸ਼ਨਲ ਯੂਨੀਅਨ ਆੱਫ਼ ਕੈਪੀਟਲ ਨੇਸ਼ਨਜ਼
(ਅ) ਇੰਟਰਨੈਸ਼ਨਲ ਯੂਨੀਅਨ ਆੱਫ਼ ਕੰਜ਼ਰਵੇਸ਼ਨ ਨੇਚਰ
(ੲ) ਇੰਟਰਨੈਸ਼ਨਲ ਯੂਨੀਅਨ ਫਾਰ ਕੈਂਸਰ ਐਂਡ ਨਿਊਟ੍ਰੀਸ਼ਨ
(ਸ) ਇੰਟਰਨੈਸ਼ਨਲ ਯੂਨਿਟੀ ਫਾਰ ਕੌਜ਼ਿਜ਼ ਆੱਫ਼ ਨਿਊਕਲੀਅਰ ਪਾਵਰ
ਉੱਤਰ:- ਇੰਟਰਨੈਸ਼ਨਲ ਯੂਨੀਅਨ ਆੱਫ਼ ਕੰਜ਼ਰਵੇਸ਼ਨ ਨੇਚਰ
(vi) ਭਾਰਤ ਸਰਕਾਰ ਨੇ ਦੇਸ਼ ਭਰ ਵਿੱਚ………………….. ਜੀਵ-ਖੇਤਰ ਰੱਖਾਂ ਸਥਾਪਤ ਕੀਤੀਆਂ ਹਨ।
(ੳ) ਬਾਰਾਂ (12)
(ਅ) ਚੌਦਾਂ (14)
(ੲ) ਸੋਲਾਂ (16)
(ਸ)ਅਠਾਰਾਂ (18)
ਉੱਤਰ:- ਅਠਾਰਾਂ(18)
(vii) ਲੋਨਾਰ ਝੀਲ ਕਿਹੜੇ ਰਾਜ ਵਿਚ ਸਥਿੱਤ ਹੈ ?
(ੳ) ਪੰਜਾਬ
(ਅ) ਮੱਧ ਪ੍ਰਦੇਸ਼
(ੲ) ਉੱਤਰ ਪ੍ਰਦੇਸ਼
(ਸ) ਮਹਾਂਰਾਸ਼ਟਰ
ਉੱਤਰ:- ਮਹਾਂਰਾਸ਼ਟਰ
(viii) ਪੰਜਾਬ ਵਿੱਚ ਜੀਵਾਂ ਦਾ ਕਿਹੜਾ ਜੋੜ ਪਹਿਲਾਂ ਨਾਲੋਂ ਬਹੁਤ ਘੱਟ ਦਿਖਦਾ ਹੈ ?
(ੳ) ਕਬੂਤਰ ਅਤੇ ਬਾਂਦਰ
(ਅ) ਤੋਤਾ ਅਤੇ ਘੋੜਾ
(ੲ) ਚਿੜੀ ਅਤੇ ਬਿੱਲੀ
(ਸ) ਕਾਂ ਅਤੇ ਕੁੱਤਾ
ਉੱਤਰ:- ਚਿੜੀ ਅਤੇ ਬਿੱਲੀ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 30 ਸ਼ਬਦਾਂ ਤੱਕ ਦਿਓ:-
(i) ਜੈਵਿਕ ਭੂਗੋਲ ਕੀ ਹੈ? ਪਰਿਭਾਸ਼ਾ ਦਿਓ?
ਉੱਤਰ: ਜੈਵਿਕ ਭੂਗੋਲ ਜਾਨਦਾਰ ਧੜਕਦੀਆਂ ਤੇ ਵੱਧਦੀਆਂ ਜ਼ਿੰਦਗੀਆਂ ਦਾ ਅਧਿਐਨ ਹੈ। ਇਸ ਵਿੱਚ ਜੈਵਿਕ ਸੰਸਾਰ ਦੀ ਸਥਾਨਕ ਵੰਡ ਸ਼ਾਮਲ ਹੈ। ਜੈਵਿਕ ਭੂਗੋਲ ਨੂੰ ਭੌਤਿਕ ਸਰੂਪ ਵਿਚ ਜੰਗਲ, ਪਸ਼ੂ-ਪੰਛੀ, ਜੀਵ-ਜੰਤੂ, ਜ਼ਮੀਨ, ਪਾਈ ਅਤੇ ਹਵਾ ਦੇ ਇਲਾਵਾ ਸਾਡੀ ਭੋਜਨ ਲੜੀ ਅਤੇ ਭੋਜਨ ਵੈੱਬ ਤੰਤਰ ਦੇ ਵਿਸਥਾਰਤ ਵਿਗਿਆਨ ਦੇ ਤੌਰ ‘ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ।
(ii) ਜੈਵਿਕ ਵਿਭਿੰਨਤਾ ਦੀਆਂ ਕਿਸਮਾਂ ਕੀ ਹੋ ਸਕਦੀਆਂ ਹਨ?
ਉੱਤਰ:-ਜੈਵਿਕ-ਵਿਭਿੰਨਤਾ ਨੂੰ ਅਸੀਂ ਤਿੰਨ ਕਿਸਮਾਂ ਵਿਚ ਵੰਡ ਸਕਦੇ ਹਾਂ:
1. ਜਮਾਂਦਰੂ ਵਿਭਿੰਨਤਾ: ਜੈਵਿਕ-ਵਿਭਿੰਨਤਾ ਤੋਂ ਭਾਵ ਹੈ ਕਿ ਪਰਜਾਤੀਆ ਵਿਚਲਾ ਜੀਨ-ਵਖਰੇਵਾਂ।
2. ਪ੍ਰਜਾਤੀ ਵਿਭਿੰਨਤਾ: ਇਸ ਨੂੰ ਇੱਕ ਖ਼ਾਸ ਖੇਤਰ ਵਿਚ, ਪ੍ਰਜਾਤੀਆਂ ਦੇ ਵਖਰੇਵੇਂ ਵਜੋਂ ਮਾਪਿਆ ਜਾਂਦਾ ਹੈ।
3. ਪਰਿਸਥਿਕ ਤੰਤਰ ਵਿਭਿੰਨਤਾ: ਇਸ ਵਿੱਚ ਵੱਖਰੇ-ਵੱਖਰੇ ਪਾਰਿਸਥਤਿਕ ਤੰਤਰ ਦੇ ਵਖਰੇਵੇਂ, ਉਹਨਾਂ ਦੇ ਨਿਵਾਸ ਅਸਥਾਨਾਂ ਦੇ ਵੱਖਰੇਵੇਂ
ਸ਼ਾਮਲ ਹੁੰਦੇ ਹਨ।
(iii) ਭਾਰਤ ਵਿੱਚ ਜੈਵਿਕ ਵਿਭਿੰਨਤਾ ਦੇ ਤੀਖਣ ਬਿੰਦੂਆਂ ਤੋਂ ਜਾਣੂ ਕਰਵਾਓ।
ਉੱਤਰ:-ਭਾਰਤ ਵਿਚ ਜੈਵ-ਵਿਭਿੰਨਤਾ ਵਾਲੇ ਤੀਖਣ ਬਿੰਦੂ ਸਥਾਨ ਹਨ: ਨੇਪਾਲ ਤੇ ਭੂਟਾਨ ਸਮੇਤ ਸਾਰੀ ਪੱਛਮੀ ਤੇ ਕੇਂਦਰੀ ਹਿਮਾਲਿਆ ਪਰਬਤ ਸ਼੍ਰੇਣੀ, ਭਾਰਤ ਬਰਮਾ, ਜਿਸ ਵਿੱਚ ਸਾਰਾ ਉੱਤਰ-ਪੂਰਬੀ ਖਿੱਤਾ ਅਤੇ ਮਿਆਂਮਾਰ ਦਾ ਪਹਾੜੀ ਇਲਾਕਾ, ਅੰਡੇਮਾਨ-ਨਿਕੋਬਾਰ ਤੇ ਇੰਡੋਨੇਸ਼ੀਆਈ ਦੀਪ-ਸਮੂਹ, ਪੱਛਮੀ ਘਾਟ ਤੇ ਸ਼੍ਰੀ ਲੰਕਾ, ਤਰਾਈ– ਦੁਆਰ ਸਵਾਨਾ, ਸੁੰਡਾਲੈਂਡ।
(iv) ਸੁੰਦਰਬਨ ਉੱਤੇ ਇੱਕ ਨੋਟ ਲਿਖੋ?
ਉੱਤਰ: ਸੁੰਦਰਬਨ ਦਾ ਗੰਗਾ-ਬ੍ਰਹਮਪੁੱਤਰ ਡੈਲਟਾ ਦੁਨੀਆ ਦਾ ਸਭ ਤੋਂ ਵੱਡਾ ਡੈਲਟਾ ਹੈ। ਇਸ ਨੂੰ ਸੁੰਦਰਬਨ ਡੈਲਟਾ, ਗੰਗਾ ਡੈਲਟਾ, ਬ੍ਰਹਮਪੁੱਤਰ ਡੈਲਟਾ, ਜਾਂ ਬੰਗਾਲ ਡੈਲਟਾ ਵਜੋਂ ਵੀ ਜਾਣਿਆ ਜਾਂਦਾ ਹੈ। ਸੁੰਦਰਬਨ ਡੈਲਟਾ ਵਿਸ਼ਵਵਿਆਪੀ ਮਹੱਤਵ ਰੱਖਦਾ ਹੈ। ਰਾਇਲ ਬੰਗਾਲ ਟਾਈਗਰ ਇੱਥੇ ਪਾਇਆ ਜਾਣ ਵਾਲਾ ਪ੍ਰਮੁੱਖ ਜਾਨਵਰ ਹੈ। ਇਸ ਦਾ ਖੇਤਰਫ਼ਲ 9630 ਵਰਗ ਕਿਲੋਮੀਟਰ ਹੈ। ਦੁਨੀਆ ਦਾ ਇਹ ਇੱਕੋ ਇੱਕ ਮੈਂਗਰੋਵ ਨਿਵਾਸ ਸਥਾਨ ਹੈ।
(v) ਮੰਨਾਰ ਦੀ ਖਾੜੀ ਉੱਤੇ ਇੱਕ ਨੋਟ ਲਿਖੋ?
ਉੱਤਰ:-ਮੰਨਾਰ ਦੀ ਖਾੜੀ ਨੂੰ ਸਮੁੰਦਰੀ ਜੈਵ-ਵਿਭਿੰਨਤਾ ਦੇ ਦ੍ਰਿਸ਼ਟੀਕੋਣ ਤੋਂ ਦੁਨੀਆ ਦੇ ਸਭ ਤੋਂ ਅਮੀਰ ਖੇਤਰ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਆਪਣੀ ਇਹ ਵਿਲੱਖਣ ਜੈਵਿਕ ਸੰਪੱਤੀ ਕਰਕੇ ਸਮੁੰਦਰੀ ਵਿਭਿੰਨਤਾ ਦਾ ਭੰਡਾਰ ਹੈ। ਮੰਨਾਰ ਦੀ ਖਾੜੀ ਦਾ ਖੇਤਰਫ਼ਲ 10,500 ਵਰਗ ਕਿਲੋਮੀਟਰ ਹੈ। ਡੂਗੌਰ (ਸਮੁੰਦਰੀ ਥਣਧਾਰੀ ਜੀਵ) ਇੱਥੇ ਦਾ ਪ੍ਰਮੁੱਖ ਜਾਨਵਰ ਹੈ। ਮੰਨਾਰ ਦੀ ਖਾੜੀ ਦਾ ਭਾਰਤ ਵਾਲਾ ਹਿੱਸਾ ਕੰਨਿਆਕੁਮਾਰੀ ਦੇ ਉੱਤਰ ਵਿੱਚ ਰਾਮੇਸ਼ਵਰਮ ਟਾਪੂ ਤੋਂ ਤਾਮਿਲਨਾਡੂ ਤੋਂ ਸ੍ਰੀਲੰਕਾ ਦੇ ਦੱਖਣ ਵੱਲ ਹੈ।
(vi) ਜੈਵਿਕ ਵਿਭਿੰਨਤਾ ਤੇ ਆਰਥਿਕ ਵਿਕਾਸ ਇਕ-ਦੂਜੇ ਦੇ ਕਿਵੇਂ ਪੂਰਕ ਹਨ?
ਉੱਤਰ:- ਜੈਵਿਕ ਵਿਭਿੰਨਤਾ ਦੀ ਸੁਰੱਖਿਆ ਅਤੇ ਇਸਦੀ ਵਰਤੋਂ ਭਾਰਤੀ ਸੱਭਿਆਚਾਰ ਦਾ ਅਟੁੱਟ ਹਿੱਸਾ ਹੈ। ਸੰਸਾਰ ਦੇ ਕੁੱਲ ਖੇਤਰਫ਼ਲ ਦੇ 2.4% ਹਿੱਸੇ ਵਿੱਚ ਸੰਸਾਰ ਦੀਆਂ 7-8% ਪ੍ਰਜਾਤੀਆਂ ਰਹਿੰਦੀਆਂ ਹਨ। ਦੁਨੀਆਂ ਦੀ 40% ਆਰਥਿਕਤਾ ਤੇ ਗਰੀਬਾਂ ਦੀਆਂ 80% ਜ਼ਰੂਰਤਾਂ ਜੈਵਿਕ ਸੋਮਿਆਂ ਤੋਂ ਹੀ ਪੂਰੀਆਂ ਹੁੰਦੀਆਂ ਹਨ।
(vii) ਜੈਵਿਕ ਵਿਭਿੰਨਤਾ ਦੇ ਖੇਤਰ ਵਿਚ ਹਿਮਾਲਿਆ ਦੀ ਕੀ ਮਹੱਤਤਾ ਹੈ?
ਉੱਤਰ:- ਹਿਮਾਲਿਆ ਤੇ ਵੰਨ-ਸਵੰਨੀ ਕੁਦਰਤੀ ਬਨਸਪਤੀ ਅਤੇ ਜੀਵ-ਜੰਤੂ ਪਾਏ ਜਾਂਦੇ ਹਨ। ਇਸੇ ਤਰ੍ਹਾਂ ਹਿਮਾਲਿਆ ਦੀਆਂ ਅਲੱਗ- ਅਲੱਗ ਉਚਾਈਆਂ ਤੇ ਊਸ਼ਣ-ਖੰਡੀ ਚੌੜੇ ਪੱਤਿਆਂ ਵਾਲੇ ਜੰਗਲ, ਸ਼ੀਤ ਊਸ਼ਣ ਪਰਬਤੀ ਜੰਗਲ, ਸ਼ੀਤ ਊਸ਼ਣ ਘਾਹ ਦੇ ਮੈਦਾਨ, ਐਲਪਾਈਨ ਘਾਹ ਦੇ ਮੈਦਾਨ ਅਤੇ ਟੁੰਡਰਾ ਬਨਸਪਤੀ ਮਿਲਦੀ ਹੈ। ਭਾਰਤ, 2.4% ਖੇਤਰਫ਼ਲ ਵਿੱਚ ਸੰਸਾਰ ਦੀ 8% ਜੈਵਿਕ ਵਿਭਿੰਨਤਾ ਸਮੋਈ ਬੈਠਾ
ਹੈ।
(viii) ਪਰਿਭਾਸ਼ਤ ਕਰੋ:
(ੳ) ਜੈਵਿਕ ਸੂਬਾ: ਜੈਵਿਕ ਭੂਗੋਲ ਜਾਨਦਾਰ ਧੜਕਦੀਆਂ ਤੇ ਵਧਦੀਆਂ ਜ਼ਿੰਦਗੀਆਂ ਦਾ ਅਧਿਐਨ ਹੈ। ਇਸ ਵਿੱਚ ਜੈਵਿਕ ਸੰਸਾਰ ਦੀ ਸਥਾਨਕ ਵੰਡ ਸ਼ਾਮਲ ਹੈ। ਜੈਵਿਕ ਭੂਗੋਲ ਨੂੰ ਭੌਤਿਕ ਸਰੂਪ ਵਿਚ ਜੰਗਲ, ਪਸ਼ੂ-ਪੰਛੀ, ਜੀਵ-ਜੰਤੂ, ਜ਼ਮੀਨ, ਪਾਈ ਅਤੇ ਹਵਾ ਦੇ ਇਲਾਵਾ ਸਾਡੀ ਭੋਜਨ ਲੜੀ ਅਤੇ ਭੋਜਨ ਵੈੱਬ ਤੰਤਰ ਦੇ ਵਿਸਥਾਰਤ ਵਿਗਿਆਨ ਦੇ ਤੌਰ ‘ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ।
(ਅ) ਈਕੋਟੋਨ: ਈਕੋਟੋਨ ਦੋ ਅਲੱਗ-ਅਲੱਗ ਕਿਸਮ ਦੀਆਂ ਪ੍ਰਜਾਤੀਆਂ ਦਰਮਿਆਨ ਤਬਦੀਲੀ ਦੇ ਜ਼ੋਨ ਨੂੰ ਈਕੋਟੋਨ ਕਿਹਾ ਜਾਂਦਾ ਹੈ। ਜਿਵੇਂ ਐਲਪਾਈਨ ਤੇ ਸ਼ੀਤ-ਊਸ ਘਾਹ ਦੇ ਮੈਦਾਨਾਂ ਵਿਚ ਤੇ ਜੰਗਲਾਂ ਵਿੱਚ ਤਬਦੀਲੀ ਵਾਲਾ ਹਿੱਸਾ ਜਾਂ ਜ਼ੋਨਾਂ ‘ਤੇ ਉੱਚਾਈ ਵਾਲੇ ਠੰਡੇ ਰੇਗਿਸਤਾਨ ਈਕੋਟੋਨ ਬਣਾਉਂਦੇ ਹਨ।
(ੲ) ਬਾਇਓਮ: ਬਾਇਓਮ ਪਾਰਿਸਥਿਤ ਤੰਤਰ ਦੀ ਸਭ ਤੋਂ ਛੋਟੀ ਇਕਾਈ ਹੈ ਪਰ ਇਹ ਜੈਵ-ਭੂਗੋਲਿਕ ਖੇਤਰ ਦੀ ਇਕਾਈ ਨਹੀਂ ਹੈ। ਜਿਵੇਂ, ਦਲਦਲ, ਜਲਗਾਹਾਂ, ਚੌੜੇ ਪੱਤਿਆਂ ਵਾਲੇ ਸ਼ੀਤ ਖੰਡੀ ਜੰਗਲ। ਇਹ ਕਈ ਜੈਵ-ਭੂਗੋਲਿਕ ਜ਼ੋਨਾਂ ਅਤੇ ਸੂਬਿਆਂ ਵਿੱਚ ਵੰਡੇ ਹੋ ਸਕਦੇ ਹਨ।
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ 120 ਸ਼ਬਦਾਂ ਤੱਕ ਦਿਓ:
(i) ਭਾਰਤ ਦੀ ਜੈਵਿਕ ਵਿਭਿੰਨਤਾ ਦੇ ਮਹੱਤਵਪੂਰਨ ਤੱਥਾਂ ਤੋਂ ਜਾਣੂ ਕਰਵਾਓ।
ਉੱਤਰ:-ਭਾਰਤ ਵਿੱਚ ਜੈਵਿਕ ਵਿਭਿੰਨਤਾ ਬਾਰੇ ਕੁਝ ਜ਼ਰੂਰੀ ਤੱਥ ਹੇਠ ਲਿਖੇ ਅਨੁਸਾਰ ਹਨ:
1. ਭਾਰਤ ਸੰਸਾਰ ਦੇ 17 ਮੈਗਾ ਵਿਭਿੰਨਤਾ ਵਾਲੇ ਦੇਸ਼ਾਂ ਵਿੱਚੋ ਇਕ ਹੈ, ਸੰਸਾਰ ਦੀ 33% ਜ਼ਿੰਦਗੀ ਨਿਵਾਸ ਕਰਦੀ ਹੈ। 2. ਭਾਰਤ ਵਿੱਚ ਸੰਸਾਰ ਦੇ ਕੁੱਲ ਰਕਬੇ ਦਾ ਸਿਰਫ਼ 2.4% ਹੋਣ ਦੇ ਬਾਵਜੂਦ ਇੱਥੇ 8% ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ।
3. ਭਾਰਤ ਨੂੰ 10 ਜੈਵ ਭੂਗੋਲਿਕ ਜ਼ੋਨਾਂ, 26 ਜੈਵਿਕ ਸੂਬਿਆਂ ਵਿੱਚ ਵੰਡਿਆ ਜਾ ਸਕਦਾ ਹੈ, ਜਿਨ੍ਹਾਂ ਵਿੱਚ ਸੰਸਾਰ ਦੇ ਲਗਭਗ ਹਰ ਕਿਸਮ ਦੇ ਪਾਰਿਸਥਿਕ ਤੰਤਰ ਮਿਲਦੇ ਹਨ।
4. ਭਾਰਤ ਵਿੱਚ 41 ਬੋਟੈਨੀਕਲ ਬਾਗ਼, 120 ਰਾਸ਼ਟਰੀ ਪਾਰਕ, 275 ਚਿੜੀਆਘਰ, 504 ਜੰਗਲੀ ਜੀਵ ਰੱਖਾਂ ਅਤੇ 18 ਜੈਵ-ਮੰਡਲ ਰਿਜ਼ਰਵ ਹਨ।
5. ਸਾਡੇ ਦੇਸ਼ ਵਿਚ ਪੌਦਿਆਂ ਦੀਆਂ ਲੱਗਭੱਗ 50,000 ਤੇ ਜੀਵ ਜੰਤੂਆਂ ਦੀਆਂ 81,000 ਪ੍ਰਜਾਤੀਆਂ ਦੀ ਪਛਾਣ ਹੋ ਚੁੱਕੀ ਹੈ।
6. ਭਾਰਤ ਦੇ ਪੱਛਮੀ ਘਾਟ ਵਿੱਚ ਲੱਗਭੱਗ 60% ਜੈਵ-ਵਿਭਿੰਨਤਾ ਪਾਈ ਜਾਂਦੀ ਹੈ।ਇਹ ਖਿੱਤਾ ਜੈਵ-ਵਿਭਿੰਨਤਾ ਦਾ ਤੀਖਣ ਬਿੰਦੂ ਹੈ। 7. ਭਾਰਤ ਲੋਪ ਹੋਣ ਕੰਢੇ ਪੁੱਜੀਆਂ ਕਈ ਪਰਜਾਤੀਆਂ ਦੇ ਗ਼ੈਰ-ਕਾਨੂੰਨੀ ਵਪਾਰ ਨੂੰ ਰੋਕਣ ਲਈ ਕੌਮਾਂਤਰੀ ਸੰਧੀਆਂ ਤੇ ਹਸਤਾਖ਼ਰ ਕਰ
ਚੁੱਕਾ ਹੈ।
8. ਭਾਰਤ ਵਿੱਚ 40 ਵਿਸ਼ਵ ਵਿਰਾਸਤੀ ਸਥਾਨ ਅਤੇ 75 ਰਾਮਸਰ ਜਲਗਾਹਾਂ ਵੀ ਹਨ।
(ii) ਭਾਰਤ ਵਿੱਚ ਜੀਵ-ਖੇਤਰ ਰੱਖਾਂ ਬਾਰੇ ਵਿਸਤ੍ਰਿਤ ਨੋਟ ਲਿਖੋ?
ਉੱਤਰ:-
ਲੜੀ ਨੰ | ਸਾਲ | ਸਥਾਨ | ਰਾਜ | ਪ੍ਰਮੁੱਖ ਜਾਨਵਰ | ਖੇਤਰ (ਵਰਗ ਕਿ.ਮਿ) |
1 | 1986 | ਨੀਲਗਿਰੀ ਜੀਵ ਰਿਜ਼ਰਵ ਖੇਤਰ | ਤਾਮਿਲਨਾਡੁ, ਕੇਰਲ , ਕਰਨਾਟਕ | ਨੀਲਗਿਰੀ ਟਾਹਰ, ਸ਼ੇਰ, ਬੱਬਰ ਸ਼ੇਰ ਵਰਗੀ ਪੂਛ ਵਾਲਾ ਮਕਾਕੂ | 5520 |
2 | 1988 | ਨੰਦਾ ਦੇਵੀ ਜੀਵ ਰਿਜ਼ਰਵ ਖੇਤਰ | ਉੱਤਰਾਖੰਡ | ਬਰਫਾਨੀ ਚੀਤਾ, ਹਿਮਾਲਿਆਈ ਰਿਛ | 5860 |
3 | 1988 | ਨੌਕਰੇਕ | ਮੇਘਾਲਿਆ | ਲਾਲ ਪਾਂਡਾ | 820 |
4 | 1989 | ਮੰਨਾਰ ਦੀ ਖਾੜੀ | ਤਾਮਿਲਨਾਡੂ | ਡੁਗੌਂਰ | 10500 |
5 | 1989 | ਮਾਨਸ | ਆਸਾਮ | ਏਸ਼ੀਆਈ ਹਾਥੀ, ਆਸਾਮੀ ਕੱਛੂਆ | 2837 |
6 | 1989 | ਸੁੰਦਰਬਨ | ਪੱਛਮੀ ਬੰਗਾਲ | ਰੋਆਇਲ ਬੰਗਾਲ ਟਾਈਗਰ | 9630 |
7 | 1994 | ਸਿਮਲੀਪਾਲ | ਓਡੀਸ਼ਾ | ਰੋਆਇਲ ਬੰਗਾਲ ਟਾਈਗਰ, ਏਸ਼ੀਆਈ ਹਾਥੀ | 4374 |
8 | 1998 | ਦਿਹਾਂਗ ਦਿਬਾਂਗ | ਅਰੁਣਾਚਲ ਪ੍ਰਦੇਸ਼ | ਕਸ਼ਤੂਰੀ ਹਿਰਨ | 5112 |
9 | 1999 | ਪੰਚਮੜੀ | ਮੱਧ ਪ੍ਰਦੇਸ਼ | ਵੱਡੀ ਗੁਲਹਿਰੀ | 4981 |
10 | 2005 | ਅੰਚਨਾਕੁਮਾਰ ਅਮਰਕੰਟਕ | ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ | ਚਾਰ ਸਿੰਗਾਂ ਵਾਲਾ ਹਿਰਨ | 3835 |
11 | 2008 | ਰਣ ਆਦ ਕੱਛ | ਗੁਜਰਾਤ | ਜੰਗਲੀ ਗਧਾ | 12454 |
12 | 2009 | ਠੰਢਾ ਰੇਗਿਸਤਾਨ | ਹਿਮਾਚਲ ਪ੍ਰਦੇਸ਼ | ਬਰਫਾਨੀ ਚੀਤਾ | 7770 |
13 | 2000 | ਕੰਚਨ ਜੰਗਾ | ਸਿੱਕਿਮ | ਬਰਫਾਨੀ ਚੀਤਾ, ਲਾਲ ਪਾਂਡਾ | 2620 |
14 | 2001 | ਅਗਸਤਾ ਮਲਾਈ | ਕੇਰਲ, ਤਾਮਿਲਨਾਡੂ | ਨੀਲਗਿਰੀ ਟਾਹਰ, ਏਸ਼ੀਆਈ ਹਾਥੀ | 3500 |
15 | 1989 | ਗ੍ਰੇਟ ਨਿਕੋਬਾਰ | ਅੰਡੇਮਾਨ ਅਤੇ ਨਿਕੋਬਾਰ | ਖਾਰੇ ਪਾਣੀ ਦਾ ਮਗਰਮੱਛ | 885 |
16 | 1997 | ਡਿਬਰੂ-ਸਾਈਖੋਵਾ | ਆਸਾਮ | ਚਿੱਟੇ ਖੰਭਾਂ ਵਾਲੀ ਲੱਕੜ ਰੰਗੀ ਬੱਤਖ਼ ਪਾਈ ਵਾਲੀ ਮੱਝ,ਟੋਪੀ ਵਾਲਾ ਲੰਗੂਰ | 765 |
17 | 2010 | ਸੇਸ਼ਾਚਲਮ ਦੀਆਂ ਪਹਾੜੀਆਂ | ਆਂਧਰਾ ਪ੍ਰਦੇਸ਼ | — | — |
18 | 2011 | ਪੰਨਾ | ਮੱਧ ਪ੍ਰਦੇਸ਼ | — | — |
(iii) ਭਾਰਤ ਦੇ ਕੋਈ ਚਾਰ ਕੁਦਰਤੀ ਅਜੂਬਿਆਂ ਬਾਰੇ ਜਾਣਕਾਰੀ ਦਿਓ?
ਉੱਤਰ:- ਲੋਨਾਰ ਝੀਲ:- ਲੋਨਾਰ ਝੀਲ ਨੂੰ ‘ਲੋਨਾਰ ਕਰੇਟਰ’ ਵੀ ਕਿਹਾ ਜਾਂਦਾ ਹੈ। ਇਸਨੂੰ ਰਾਸ਼ਟਰੀ ਭੂ-ਵਿਰਾਸਤ ਦਾ ਦਰਜਾ ਹਾਸਲ ਹੈ। ਇਹ ਝੀਲ ਮਹਾਂਰਾਸ਼ਟਰ ਦੇ ਬੁਲਡਾਣਾ ਜ਼ਿਲ੍ਹੇ ਵਿੱਚ ਹੈ। ਇਹ ਝੀਲ ਪੁਲਿਸਟੋਸੀਨ ਯੁੱਗ ਵਿੱਚ ਲਗਭਗ 50 ਹਜ਼ਾਰ ਸਾਲ ਪਹਿਲਾਂ ਉਲਕਾ ਡਿੱਗਣ ਕਾਰਨ ਪੈਣ ਵਾਲੇ ਟੋਏ ਕਾਰਨ ਹੋਂਦ ਵਿਚ ਆਈ ਸੀ।
(2) ਗੰਡੀਕੋਟਾ ਕੈਨੀਅਨ:- ਗੰਡੀਕੋਟਾ ਕੈਨੀਅਨ ਆਂਧਰਾ ਪ੍ਰਦੇਸ਼ ਦੇ ਜ਼ਿਲ੍ਹੇ ਕੁਡੱਪਾ ਵਿੱਚ ਅਮਰੀਕਾ ਦੇ ਗ੍ਰੈਂਡ ਕੈਨੀਅਨ ਵਾਂਗ ਹੀ ਲਗਭਗ 300 ਫੁੱਟ ਡੂੰਘੀ ਯੂ-ਆਕਾਰੀ ਘਾਟ ਬਣੀ ਹੋਈ ਹੈ ਜੋ ਕਿ ਇੱਕ ਹਜ਼ਾਰ ਸਾਲ ਤੋਂ ਵੀ ਵੱਧ ਪੁਰਾਣੀ ਹੈ।
(3) ਲੋਕਟਾਕ ਝੀਲ:- ਲੋਕਟਾਕ ਝੀਲ ਮਨੀਪੁਰ ਵਿੱਚ ਸਥਿੱਤ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਹੈ। ਇਹ ਆਪਣੇ ਉੱਤੇ ਤੈਰ ਰਹੀਆਂ ਪਹੁਮੜੀ ਕਾਰਨ ਪ੍ਰਸਿੱਧ ਹੈ। ਇਹ ਪਹੁਮੜੀਆਂ ਲੋਕਟਾਕ ਝੀਲ ਉੱਤੇ ਤੈਰ ਰਹੇ ਟਾਪੂਆਂ ਜਿਹੀਆਂ ਲੱਗਦੀਆਂ ਹਨ। ਇਹ ਝੀਲ ਇਸ ਇਲਾਕੇ ਦੇ ਵਾਸੀਆਂ ਦੀ ਜੀਵਨ ਰੇਖਾ ਮੰਨੀ ਜਾਂਦੀ ਹੈ। ਇਸ ਦੇ ਕੰਢੇ ‘ਤੇ ‘ਕਾਇਬੁਲ ਲੈਮਜ਼ੋ’ ਰਾਸ਼ਟਰੀ ਪਾਰਕ ਸਥਿੱਤ ਹੈ। ਇਹ ਰਾਸ਼ਟਰੀ ਪਾਰਕ ਸੰਸਾਰ ਦਾ ਇਕਲੌਤਾ ਤੈਰਦਾ ਰਾਸ਼ਟਰੀ ਪਾਰਕ ਹੈ।
(4) ਚੁੰਬਕੀ ਪਹਾੜ:- ਚੁੰਬਕੀ ਪਹਾੜ ਜਾਂ ਗੁਰੂਤਾ ਖਿੱਚ ਵਾਲਾ ਪਹਾੜ ਭਾਰਤ ਵਿੱਚ ਲੱਦਾਖ਼ ਵਿੱਚ ਸਥਿੱਤ ਹੈ। ਇਸ ਦੇ ਕੋਲ ਜਾਣ
ਵਾਲੀਆਂ ਕਾਰਾਂ, ਮੋਟਰਸਾਈਕਲ ਖੁਦ-ਬ-ਖੁਦ ਇਸ ਵੱਲ ਖਿੱਚੇ ਜਾਂਦੇ ਹਨ। ਜਿਸ ਵੱਲ ਜਾਂਦੀ ਸੜਕ, ਢਲਾਨ ਵਲ ਜਾਣ ਦੇ ਬਾਵਜੂਦ ਉੱਚਾਈ ਵਲ ਜਾਣ ਦਾ ਦ੍ਰਿਸ਼ਟੀ ਭਰਮ ਪੈਦਾ ਕਰਦੀ ਹੈ। ਜਿਸ ਕਾਰਨ ਮਹਿਸੂਸ ਹੁੰਦਾ ਹੈ ਕਿ ਵਾਹਨ ਉੱਚਾਈ ਵੱਲ ਖਿੱਚਿਆ ਜਾ ਰਿਹਾ
ਹੈ।
(iv) ਪੰਜਾਬ ਦੀ ਸਥਾਨਕ ਜੈਵਿਕ-ਵਿਭਿੰਨਤਾ, ਪ੍ਰਜਾਤੀਆਂ ਤੇ ਵਾਤਾਵਰਨ ਖੇਤਰ ਬਾਰੇ ਚਰਚਾ ਕਰੋ?
ਉੱਤਰ:-1. ਸ਼ਿਵਾਲਿਕ ਦੇ ਪੈਰਾਂ ਤੋਂ ਲੈ ਕੇ ਹਰੀਕੇ (ਤਰਨਤਾਰਨ) ਤੱਕ 185 ਕਿਲੋਮੀਟਰ ਪੱਟੀ ਵਾਲਾ, ਬਿਆਸ ਸੰਭਾਲ ਰਿਜ਼ਰਵ।
2. ਸਤਲੁਜ ਅਤੇ ਬਿਆਸ ਦਰਿਆਵਾਂ ਦੇ ਸੰਗਮ ਦਾ ਸਥਾਨ: ਹਰੀਕੇ।
3. ਕਾਂਜਲੀ ਤੇ ਕਾਲੀ ਵੇਂਈ ਜਲਗਾਹ ਖੇਤ
4. ਨੰਗਲ ਜੰਗਲੀ ਜੀਵ- ਰੱਖ ਤੇ ਸ਼ਿਵਾਲਿਕ ਦੇ ਪੈਰਾਂ ਵਿੱਚ ਸਤਲੁਜ ਦਰਿਆ ਦੀ ਪੱਟੀ।
5. ਰੋਪੜ ਸਥਿੱਤ ਸਤਲੁਜ ਦਰਿਆ ਦੀ ਮਾਨਵ ਨਿਰਮਿਤ ਜਲਗਾਹ।
6. ਬਾਰੀ ਦੁਆਬ (ਗੁਰਦਾਸਪੁਰ) ਦਾ ਕੇਸ਼ੋਪੁਰ-ਮਿਆਈ ਰਾਖਵਾਂ ਖੇਤਰ।
(v) ਯੂਨੈਸਕੋ ਵੱਲੋਂ ਐਲਾਨੀ ਭਾਰਤ ਵਿਚਲੀ ਅਦਿੱਖ ਵਿਰਾਸਤੀ ਮਹੱਤਤਾ ਤੋਂ ਜਾਣੂ ਕਰਵਾਓ।
ਉੱਤਰ:- ਭਾਰਤ ਵਿਚ ਕੁੱਲ 13 ਦੇ ਕਰੀਬ ਅਦਿੱਖ ਸਭਿਆਚਾਰਕ ਵਿਰਾਸਤੀ ਸਮੂਹ ਹਨ। ਯੁਨੈਸਕੋ ਨੇ ਸਾਲ 2003 ਵਿੱਚ ਅਦਿੱਖ਼ ਵਿਰਾਸਤੀ ਸੱਭਿਆਚਾਰ ਦੇ ਖੇਤਰਾਂ ਨੂੰ ਬਚਾਉਣ ਲਈ ਇਨ੍ਹਾਂ ਨੂੰ ਸੱਭਿਆਚਾਰਕ ਵਿਰਾਸਤ ਵਿੱਚ ਸ਼ਾਮਲ ਕੀਤਾ ਹੈ।
ਲੜੀ ਨੰ | ਅਦਿੱਖ਼ ਵਿਰਾਸਤੀ ਸੱਭਿਆਚਾਰ ਵਾਲੇ ਤੱਤ | ਸ਼ਾਮਲ ਹੋਣ ਦਾ ਸਮਾਂ |
1. | ਵੈਦਿਕ ਮੰਤਰਾਂ ਦਾ ਉਚਾਰਨ | 2008 |
2. | ਰਿਵਾਇਤੀ ਰਾਮਲੀਲਾ | 2008 |
3. | ਸੰਸਕ੍ਰਿਤ ਰੰਗਮੰਚ ‘ਕੁੱਟੀਐੱਟਮ | 2008 |
4 | ਗੜਵਾਲ ਹਿਮਾਲਿਆ ਦਾ ਧਾਰਮਿਕ ਉਤਸਵ ਰੰਮਣ ਅਤੇ ਰੰਗਮੰਚ | 2009 |
5. | ਕੇਰਲ ਦਾ ਨਿਤਨਾਟਕ ‘ਮੁੱਡੀਯੇਤੂ’ | 2010 |
6. | ਰਾਜਸਥਾਨ ਦੇ ਲੋਕ ਗੀਤ ਤੇ ਨਾਚ ਕਾਲਬੇਲੀਆਂ | 2010 |
7. | ਛਾਊ ਨ੍ਰਿਤ | 2010 |
8. | ਬੋਧੀਆਂ ਦਾ ਲੱਦਾਖ਼ | 2012 |
9. | ਮਨੀਪੁਰ ਦਾ ਸੰਕੀਰਤ: ਰਵਾਇਤੀ ਢੋਲ ਤੇ ਗਾਇਕੀ ਵਾਲਾ ਲੋਕ ਨਾਚ | 2013 |
10. | ਜੰਡਿਆਲਾ ਗੁਰੂ (ਅੰਮ੍ਰਿਤਸਰ, ਪੰਜਾਬ) ਦੇ ਰਵਾਇਤੀ ਤਾਂਬੇ ਤੇ ਪਿੱਤਲ ਦਾ ਭਾਂਡੇ ਬਣਾਉਣ ਵਾਲੇ ਠਠੇਰੇ | 2014 |
11. | ਯੋਗ | 2016 |
12. | ਮੁਸਲਮਾਨ ਭਾਈਚਾਰੇ ਦਾ ਤਿਓਹਾਰ ਨੌਰੋਜ਼ | 2016 |
13. | ਕੁੰਭ ਦਾ ਮੇਲਾ (ਪ੍ਰਯਾਗਰਾਜ, ਪਹਿਲਾਂ ਇਲਾਹਬਾਦ) | 2017 |
(vi) ਹੇਠ ਲਿਖਿਆਂ ਬਾਰੇ ਨੋਟ ਲਿਖੋ:-
(ੳ) ਬੋਰਾਂ ਗੁਫਾਵਾਂ:- ਬੋਰਾ ਗੁਫਾਵਾਂ ਨੂੰ ‘ਬੋਰਾ ਗੁਹਾਲੂ’ ਵੀ ਕਿਹਾ ਜਾਂਦਾ ਹੈ। ਇਹ ਗੁਫ਼ਾਵਾਂ ਪ੍ਰਾਇਦੀਪ ਦੇ ਪੂਰਬੀ ਤੱਟ ‘ਤੇ ਸਥਿੱਤ ਅਰਾਕੂ ਘਾਟੀ ਦੀਆਂ ਅਨੰਤਗਿਰੀ ਦੀਆਂ ਪਹਾੜੀਆਂ ਵਿੱਚ ਸਥਿੱਤ ਹਨ, ਜੋ ਕਿ ਆਂਧਰਾ ਪ੍ਰਦੇਸ਼ ਦੇ ਜ਼ਿਲ੍ਹਾ ਵਿਸ਼ਾਖਾਪਟਨਮ ਵਿੱਚ ਪੈਂਦੀਆਂ ਹਨ। ਇਸ ਵਿੱਚ ਗੋਸ਼ਤਾਨੀ ਨਦੀ ਕਾਰਨ ਸਟੈਲੇਕਟਾਈਟ ਤੇ ਸਟੈਲੇਗਮਾਈਟ ਨਿਰਮਿਤ ਹੋਏ ਹਨ। ਇਹ ਕੁਦਰਤੀ ਰਚਨਾ ਦੀ ਸਮੁੰਦਰ ਤਲ ਤੋਂ ਉਚਾਈ 705 ਮੀਟਰ ਹੈ।
(ਅ) ਗੰਡੀਕੋਟਾ ਕੈਨੀਅਨ:- ਗੰਡੀਕੋਟਾ ਕੈਨੀਅਨ ਆਂਧਰਾ ਪ੍ਰਦੇਸ਼ ਦੇ ਜ਼ਿਲ੍ਹੇ ਕੁਡੱਪਾ ਵਿੱਚ ਅਮਰੀਕਾ ਦੇ ਗ੍ਰੈਂਡ ਕੈਨੀਅਨ ਵਾਂਗ ਹੀ ਲਗਭਗ 300 ਫੁੱਟ ਡੂੰਘੀ ਯੂ-ਆਕਾਰੀ ਘਾਟ ਬਈ ਹੋਈ ਹੈ ਜੋ ਕਿ ਹੈ ਜੋ ਕਿ ਇੱਕ ਹਜ਼ਾਰ ਸਾਲ ਤੋਂ ਵੀ ਵੱਧ ਪੁਰਾਣੀ ਹੈ।
(ੲ) ਸੰਸਾਰ ਦੇ ਕੁਦਰਤੀ ਅਜੂਬੇ:- ਸੰਸਾਰ ਵਿਚ ਆਮ ਮੰਨੇ ਜਾਂਦੇ ਸੱਤ ਅਜੂਬੇ ਮਨੁੱਖ ਦੁਆਰਾ ਬਣਾਏ ਹੋਏ ਹਨ ਪਰ ਬਹੁਤੇ ਲੋਕਾਂ ਨੂੰ ਕੁਦਰਤ ਅਜੂਬਿਆਂ ਜਾਂ ਹੈਰਾਨੀਜਨਕ ਤੱਥਾਂ ਬਾਰੇ ਕੁਝ ਵੀ ਨਹੀਂ ਪਤਾ ਕਿ ਕੁਦਰਤ ਨੇ ਮਨੁੱਖ ਦੀ ਹੋਂਦ ਤੋਂ ਵੀ ਪਹਿਲਾਂ ਦੇ ਹੀ ਇਹ ਤੋਹਫੇ ਧਰਤੀ ਨੂੰ ਦਿੱਤੇ ਹੋਏ ਹਨ। ਖੂਬਸੂਰਤ ਸਮੁੰਦਰੀ ਤੱਟ ਤੇ ਪਹਾੜ, ਪੂਰੀ ਦੁਨੀਆਂ ਵਿੱਚ ਮਿਲਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮਨੁੱਖ ਕੁਦਰਤ ਕ੍ਰਿਤਾਂ ਨੂੰ ਮਾਤ ਨਹੀਂ ਪਾ ਸਕਦਾ। ਸੰਸਾਰ ਵਿੱਚ ਔਰੋਰ ਬੋਰਿਐਲਿਜ਼ ਜਾਂ ਧਰੂ ਜੋਤੀਆਂ ਜਾਂ ਉੱਤਰੀ ਰੋਸ਼ਨੀਆਂ, ਵਿਕਟੋਰੀਆ ਝਰਨਾ, ਮਾਊਂਟ ਐਵਰੈਸਟ, ਪੈਰੀਕਿਊਟਿਨ ਜਵਾਲਾਮੁਖੀ, ਗ੍ਰੈਂਡ ਕੈਨੀਅਨ, ਵਿਸ਼ਾਲ ਬੈਰੀਅਰ ਰੀਫ਼ ਤੇ ਰਾਇਓ ਡੀ. ਜਿਨੈਰੀਓਂ ਸੱਤ ਅਜਿਹੇ ਅਜੂਬੇ ਹਨ ਜਿਨ੍ਹਾਂ ਦੀ ਹੋਂਦ ਕੁਦਰਤੀ ਹੀ ਹੈ
(ਸ) ਜੈਵਿਕ ਵਿਭਿੰਨਤਾ ਸੁਰੱਖਿਆ:- ਜੀਵ-ਜੰਤੂਆਂ ਦੇ ਨਿਵਾਸ ਸਥਾਨਾਂ ਦੀ ਜੰਗਲ ਕੱਟਣ ਨਾਲ ਆਉਣ ਵਾਲੀ ਕਮੀ, ਸੋਮਿਆਂ ਦੀ ਬੇਤਹਾਸ਼ਾ ਲੁੱਟ, ਇਨਸਾਨਾਂ ਦੁਆਰਾ ਬਣਾਈ ਜਾ ਰਹੀ ਬਣਾਉਟੀ ਵਾਤਾਵਰਣ ਪ੍ਰਣਾਲੀ, ਜਲਵਾਯੂ ਵਿਚ ਬਦਲਾਵ, ਇਸ ਤੋ ਇਲਾਵਾ ਬਾਹਲੀਆਂ ਪ੍ਰਜਾਤੀਆਂ ਦੇ ਬੂਟੇ ਲਗਾਉਣੇ, ਸਥਾਨ-ਅੰਤਰੀ ਖੇਤੀ, ਜੀਵ ਜੰਤੂਆਂ ਦੇ ਨਜ਼ਾਇਜ਼ ਸ਼ਿਕਾਰ ਕਰਨਾ ਆਦਿ ਸਦਕਾ ਸਾਡੀ ਜੈਵ-ਵਿਭਿੰਨਤਾ ਦਿਨ-ਬ-ਦਿਨ ਖਤਮ ਹੁੰਦੀ ਜਾ ਰਹੀ ਹੈ। ਮਨੁੱਖ ਜੈਵ-ਵਿਭਿੰਨਤਾ ਤੋਂ ਬੇਤਹਾਸ਼ਾ ਫਾਇਦੇ ਲੈਂਦਾ ਹੈ, ਇਸ ਲਈ ਜ਼ਰੂਰੀ ਹੈ ਕਿ ਇਸ ਦੀ ਦੇਖ-ਭਾਲ ਕੀਤੀ ਜਾਵੇ ਤੇ ਇਸ ਨੂੰ ਬਰਬਾਦ ਹੋਣ ਤੋਂ ਬਚਾਇਆ ਜਾਵੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਦੀ ਰਹਿਮਤ ਪਾ ਸਕਣ।