ਪਾਠ 6 : ਜਨਸੰਖਿਆ
ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਦੋ ਸ਼ਬਦਾਂ ਤੋਂ ਇੱਕ ਵਾਕ ਵਿੱਚ ਦਿਓ:-
ਨੋਟ: ਪ੍ਰਸ਼ਨ ਨ 1 ਅਤੇ 2 ਵਿਦਿਆਰਥੀ ਅਧਿਆਪਕ ਦੀ ਸਹਾਇਤਾ ਨਾਲ ਜਮਾਤ ਵਿੱਚ ਕਰਨ।
ਪ੍ਰਸ਼ਨ 3. ਇਨ੍ਹਾਂ ਵਿੱਚੋਂ ਕਿਹੜੇ ਰਾਜ ਦੀ ਵਸੋਂ ਘਣਤਾ 2011 ਦੀ ਜਨਗਣਨਾ ਅਨੁਸਾਰ ਸਭ ਤੋਂ ਵੱਧ ਹੈ?
1) ਉੱਤਰ ਪ੍ਰਦੇਸ਼
2) ਬਿਹਾਰ
3) ਬੰਗਾਲ
4) ਕੇਰਲ
ਉੱਤਰ: ਬਿਹਾਰ
ਪ੍ਰਸ਼ਨ 4. ਇਕ ਸਥਾਨ ਤੋਂ ਨਵੀਂ ਥਾਂ ਤੇ ਜਾ ਕੇ ਵੱਸਣ ਦੀ ਕਿਰਿਆ ਨੂੰ ਕੀ ਕਿਹਾ ਜਾਂਦਾ ਹੈ?
1) ਆਵਾਸ
2) ਸੁਤੰਤਰਤਾ
3) ਸ਼ਹਿਰੀਕਰਨ
4) ਪਰਵਾਸ
ਉੱਤਰ: ਪਰਵਾਸ
ਪ੍ਰਸ਼ਨ 5. ਸੰਨ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੇ ਕਿੰਨ੍ਹੇ ਫ਼ੀਸਦੀ ਕਾਮੇਖੇਤੀ ਦੇ ਸਬੰਧਿਤ ਕਿੱਤਿਆਂ ਵਿੱਚ ਸਨ?
1) 35.5
2) 40.5
3) 30.5
4) 27.5
ਉੱਤਰ: 35.5
ਪ੍ਰਸ਼ਨ 6 ਮਾਦਾ-ਭਰੂਣ ਹੱਤਿਆ ਤੋਂ ਕੀ ਭਾਵ ਹੈ?
ਉੱਤਰ: ਮਾਦਾ ਭਰੂਣ-ਹੱਤਿਆ ਦਾ ਅਰਥ ਹੈ, ਲੜਕੀ ਨੂੰ ਜਨਮ ਤੋਂ ਪਹਿਲਾਂ ਹੀ ਕੁੱਖ ਵਿੱਚ ਮਾਰ ਦੇਣਾ।
ਪ੍ਰਸ਼ਨ 7. ਦੇਸ਼ ਦਾ ਸਮਾਜਿਕ ਤੇ ਆਰਥਿਕ ਵਿਕਾਸ ਪਤਾ ਕਰਨ ਲਈ ਜ਼ਰੂਰੀ ਤੱਤ ਕਿਹੜੇ-ਕਿਹੜੇ ਹਨ?
ਉੱਤਰ: ਸਾਖਰਤਾ, ਸਿਹਤ ਅਤੇ ਕਿੱਤੇ ਜਾਂ ਕੰਮ।
ਪ੍ਰਸ਼ਨ 8. ਕਿਸ ਥਾਂ ਦੀ ਵੱਸੋਂ ਵਾਧਾ ਫ਼ੀਸਦੀ ਕਿਵੇਂ ਪਤਾ ਕੀਤੀ ਜਾਂਦੀ ਹੈ?
ਉੱਤਰ: ਕਿਸੇ ਦੇਸ਼ ਦੀ ਵਸੋਂ ਵਾਧਾ ਫ਼ੀਸਦੀ ਹੇਠ ਲਿਖੇ ਫਾਰਮੂਲੇ ਅਨੁਸਾਰ ਪਤਾ ਕੀਤੀ ਜਾ ਸਕਦੀ ਹੈ:-
ਵਸੋਂ ਵਾਧਾ ਪ੍ਰਤੀਸ਼ਤ = ਜਨਸੰਖਿਆ ਵਿੱਚ ਵਾਧਾ/ ਕੁੱਲ ਜਨਸੰਖਿਆ x 100
ਪ੍ਰਸ਼ਨ 9. ਵਿਸ਼ਵ ਜਨਸੰਖਿਆ ਦਿਵਸ ਕਦੋਂ ਮਨਾਇਆ ਜਾਂਦਾ ਹੈ?
ਉੱਤਰ: 11 ਜੁਲਾਈ
ੲ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ :
ਪ੍ਰਸ਼ਨ 1. ਜਨਸੰਖਿਆ ਪੱਖੋਂ ਭਾਰਤ ਦੀ ਸੰਸਾਰ ਵਿਚ ਸਥਿਤੀ ਉੱਤੇ ਇੱਕ ਨੋਟ ਲਿਖੋ।
ਉੱਤਰ: ਜਨਸੰਖਿਆ ਪੱਖੋਂ ਭਾਰਤ ਦਾ ਸੰਸਾਰ ਵਿਚ ਦੂਜਾ ਸਥਾਨ ਹੈ। ਪਹਿਲੇ ਸਥਾਨ ਤੇ ਚੀਨ ਹੈ। ਮਰਦਮਸ਼ੁਮਾਰੀ 2011 ਦੇ ਅੰਕੜਿਆਂ ਕਰੋੜ 26 ਲੱਖ ਤੋਂ ਵੱਧ ਅਤੇ ਭਾਰਤ ਦੀ ਜਨਸੰਖਿਆ 1 ਅਰਬ 32 ਕਰੋੜ 68 ਲੱਖ ਤੋਂ ਵੱਧ ਸੀ। ਇਹ ਕ ਹੈਰਾਨੀਜਨਕ ਤੱਥ ਹੈ ਕਿ ਭਾਰਤ, ਸੰਸਾਰ 2.4 ਪ੍ਰਤੀਸ਼ਤ ਖੇਤਰਫਲ ਨਾਲ ਸੰਸਾਰ ਦੀ ਕੁੱਲ ਵਸੋਂ ਦਾ 16% ਤੋਂ ਜ਼ਿਆਦਾ ਹਿੱਸਾ ਸਮਾਈ ਬੈਠਾ ਹੈ। ਇਸ ਵੇਲੇ ਸੰਸਾਰ
ਅਨੁਸਾਰ ਭਾਰਤ ਦੀ ਜਨਸੰਖਿਆ 121 ਕਰੋੜ ਤੋਂ ਵੀ ਵੱਧ ਸੀ। ਸਾਲ 2016 ਵਿੱਚ ਸੰਸਾਰ ਦੀ ਅਨੁਮਾਨਤ ਜਨਸੰਖਿਆ 7 ਅਰਬ 42
ਦੇ ਲਗਪਗ ਛੇ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਭਾਰਤੀ ਹੈ।
ਪ੍ਰਸ਼ਨ 2. ਪੰਜਾਬ ਦਾ ਇੱਕ ਵਾਸੀ, ਵਸੋਂ ਘਣਤਾ, ਲਿੰਗ ਅਨੁਪਾਤ ਅਤੇ ਸਾਖ਼ਰਤਾ ਦੇ ਪੱਖੋਂ ਕਿੰਨਵੇਂ ਸਥਾਨ ਤੇ ਹੋਵੇਗਾ?
ਉੱਤਰ: ਵਸੋਂ ਘਣਤਾ:- ਪੰਜਾਬ ਦੀ ਵਸੋਂ ਘਣਤਾ 2001 ਵਿਚ 484 ਵਿਅਕਤੀ ਪ੍ਰਤੀ ਵਰਗ ਕਿਲੋ ਮੀਟਰ ਸੀ ਜੋ ਕਿ 2011 ਵਿੱਚ 551 ਵਿਅਕਤੀ ਪ੍ਰਤੀ ਕਿਲੋਮੀਟਰ ਵਰਗ ਹੋ ਗਈ ਹੈ।
ਲਿੰਗ ਅਨੁਪਾਤ:- ਪੰਜਾਬ ਰਾਜ ਵਿਚ 2011 ਵਿੱਚ ਲਿੰਗ ਅਨੁਪਾਤ 1000:895 ਸੀ ਜੋ ਸਭ ਤੋਂ ਘੱਟ ਸੀ। ਸਾਖਰਤਾ:- ਸਾਖਰਤਾ ਦਰ ਵਿੱਚ ਪੰਜਾਬਦਾ ਭਾਰਤ ਵਿੱਚ 14 ਵਾਂ ਸਥਾਨ ਹੈ। ਪੰਜਾਬ ਦੀ ਸਾਖ਼ਰਤਾ ਦਰ 2011 ਵਿੱਚ 75.8% ਹੈ।
ਪ੍ਰਸ਼ਨ 3. ਪਰਵਾਸ ਦੇ ਕੀ-ਕੀ ਮੁੱਖ ਕਾਰਨ ਹੋ ਸਕਦੇ ਹਨ?
ਉੱਤਰ: ਪਰਵਾਸ ਦੇ ਹੇਠ ਲਿਖੇ ਕਾਰਨ ਹੋ ਸਕਦੇ ਹਨ:-
1. ਖੇਤੀਬਾੜੀ ਕਰਨ ਲਈ ਜ਼ਮੀਨ ਦੀ ਭਾਲ।
2. ਰੁਜ਼ਗਾਰ ਦੀ ਭਾਲ।
3. ਕਮਾਈ ਦੀ ਆਸ।
4. ਧੱਕੇ ਨਾਲ ਪ੍ਰਵਾਸ।
5. ਅੱਛੀਆਂ ਸਹੂਲਤਾਂ ਵਾਸਤੇ ਪਿੰਡ ਤੋਂ ਸ਼ਹਿਰ ਨੂੰ ਪਰਵਾਸ
6. ਵਿਆਹ ਕਾਰਨ ਪਰਵਾਸ।
ਪ੍ਰਸ਼ਨ 4. ਸਾਖਰਤਾ ਦਰ ਕਿਵੇਂ ਪਤਾ ਲੱਗਦੀ ਹੈ? ਸਾਖਰਤਾ ਖੋਂ ਪੰਜਾਬ ਕਿਹੜੇ ਮੁੱਖ ਰਾਜਾਂ ਤੋਂ ਪਛੜਿਆ ਹੋਇਆ ਹੈ?
ਉੱਤਰ: ਸਾਖ਼ਰਤਾ ਦਰ ਦਾ ਪਤਾ ਪੜ੍ਹੇ ਲਿਖੇ ਲੋਕਾਂ ਦੀ ਗਿਣਤੀ ਨੂੰ ਕੁੱਲ ਅਬਾਦੀ ਨਾਲ ਭਾਗ ਦੇ ਕੇ ਲਗਾਇਆ ਜਾ ਸਕਦਾ ਹੈ।
ਸਾਖਰਤਾ ਦਰ= ਪੜ੍ਹੇ ਲਿਖੇ ਲੋਕਾਂ ਦੀ ਗਿਣਤੀ / ਕੁੱਲ ਆਬਾਦੀ x 100
ਸਾਖਰਤਾ ਪੱਖੋਂ ਪੰਜਾਬ ਦੇਸ਼ ਵਿਚ 14ਵੇਂ ਨੰਬਰ ਤੇ ਆਉਂਦਾ ਹੈ। ਪੰਜਾਬ ਦੀ ਸਾਖ਼ਰਤਾ ਦਰ 75.8% ਹੈ। ਸਾਖ਼ਰਤਾ ਪੱਖੋਂ ਪੰਜਾਬ ਕੇਰਲ,
ਮਿਜ਼ੋਰਮ, ਗੋਆ ਅਤੇ ਤ੍ਰਿਪੁਰਾ ਤੋਂ ਪਿੱਛੇ ਹੈ।
ਪ੍ਰਸ਼ਨ 5. ਪੰਜਾਬ ਦੀ ਪੇਂਡੂ-ਸ਼ਹਿਰੀ ਵਸੋਂ ਵੰਡ ‘ਤੇ ਨੋਟ ਲਿਖੋ।
ਉੱਤਰ: ਪੰਜਾਬ ਦੀ ਕੁੱਲ ਜਨਸੰਖਿਆ ਵਿਚੋਂ 1,73,44,192 ਵਿਅਕਤੀ ਪਿੰਡਾਂ ਵਿੱਚ ਅਤੇ 1,03,99,146 ਵਿਅਕਤੀ ਸ਼ਹਿਰਾਂ ਵਿੱਚ ਵਸਦੇ ਹਨ। ਪਿਛਲੇ ਦੱਸ ਸਾਲਾਂ ਵਿੱਚ ਸ਼ਹਿਰੀ ਵਸੋਂ 33.9 ਪ੍ਰਤੀਸ਼ਤ (2001) ਤੋਂ ਵੱਧ ਕੇ 37.5 ਪ੍ਰਤੀਸ਼ਤ (2011) ਹੋ ਗਈ ਹੈ। ਸ਼ਹਿਰਾਂ ਵਿਚ ਪੜ੍ਹਾਈ ਲਿਖਾਈ ਅਤੇ ਕੰਮਕਾਰ ਦੇ ਜ਼ਿਆਦਾ ਮੌਕੇ ‘ਤੇ ਵਧੀਆ ਸਹੂਲਤਾਂ ਸ਼ਹਿਰੀਕਰਨ ਦੇ ਵਿਕਾਸ ਲਈ ਜ਼ਿੰਮੇਵਾਰ ਤੱਤ ਹਨ। ਪਿਛਲੇ ਦੱਸ ਸਾਲਾਂ ਵਿੱਚ ਸ਼ਹਿਰੀਕਰਨ ਦਾ ਸੱਭ ਤੋਂ ਵੱਧ ਵਿਕਾਸ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਹੋਇਆ ਹੈ। ਇੱਥੋਂ ਦੀ ਕੁੱਲ ਵਸੋਂ ਦਾ 54.8 ਪ੍ਰਤੀਸ਼ਤ ਲੋਕ ਸ਼ਹਿਰ ਵਿੱਚ ਰਹਿੰਦੇ ਹਨ। ਦੂਜੇ ਪਾਸੇ ਦੇਖੀਏ ਤਾਂ ਤਰਨਤਾਰਨ ਜ਼ਿਲ੍ਹੇ ਦੀ ਸਭ ਤੋਂ ਘੱਟ ਵਸੋਂ, ਕੇਵਲ 12.7% ਹੀ ਸ਼ਹਿਰੀ ਹੈ ਜਦਕਿ ਇੱਥੇ ਦੇ 87.3% ਲੋਕ ਪਿੰਡਾਂ ਵਿੱਚ ਹੀ ਰਹਿੰਦੇ ਹਨ।
ਪ੍ਰਸ਼ਨ 6 .ਕੌਮੀ ਜਨਸੰਖਿਆ ਨੀਤੀ 2000 ਤੋਂ ਜਾਣੂ ਕਰਵਾਓ।
ਉੱਤਰ: 1. ਕੌਮੀ ਜਨਸੰਖਿਆ ਨੀਤੀ ਦਾ ਉਦੇਸ਼ 2045 ਤਕ ਸਥਿਰ ਜਨਸੰਖਿਆ ਦਾ ਟੀਚਾ ਪ੍ਰਾਪਤ ਕਰਨਾ ਹੈ।
2. 14 ਸਾਲ ਦੀ ਉਮਰ ਤਕ ਮੁਫ਼ਤ ਅਤੇ ਲਾਜ਼ਮੀ ਵਿੱਦਿਆ ਦੇਣਾ।
3. ਸਕੂਲ ਵਿਚੋਂ ਹਟਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਨੂੰ ਪ੍ਰਾਇਮਰੀ ਅਤੇ ਸੈਕੰਡਰੀ ਪੱਧਰ ‘ਤੇ ਘੱਟ ਕਰਨਾ। 4. ਬਾਲ ਮੌਤ ਦਰ ਨੂੰ 1000 ਜਨਮਾਂ ਪਿੱਛੇ 30 ਘੱਟ ਕਰਨਾ।
5. ਮਾਤਾ ਮੌਤ ਦਰ ਅਨੁਪਾਤ ਨੂੰ ਇੱਕ ਲੱਖ ਜਨਮ ਪਿੱਛੇ 100 ਤੋਂ ਘੱਟ ਕਰਨਾ।
6. ਲੜਕੀਆਂ ਦੇ 18 ਸਾਲ ਤੋਂ ਪਹਿਲਾਂ ਵਿਆਹ ਨਾ ਕਰਨਾ।
7. ਛੋਟੇ ਪਰਿਵਾਰ ਦੇ ਸਿਧਾਂਤ ਨੂੰ ਅਪਨਾਉਣਾ।
8. 80% ਜਨਮ ਸੰਸਥਾਵਾਂ ਵਿੱਚ ਕਰਵਾਉਣਾ ਅਤੇ 100% ਜਨਮ ਟਰੇਂਡ ਵਿਅਕਤੀਆਂ ਦੁਆਰਾ ਕਰਵਾਉਣ ਤੇ ਜ਼ੋਰ ਦਿੱਤਾ।
ਸ) ਹੇਠ ਲਿਖੇ ਪ੍ਰਸ਼ਨਾਂ ਦੇ ਵਿਸਤ੍ਰਿਤ ਉੱਤਰ ਦਿਓ:
ਪ੍ਰਸ਼ਨ 1. ਕਿਸ਼ੋਰ ਉਮਰ ਦੇ ਵਰਗ ਨੂੰ ਕੀ-ਕੀ ਨਿਵੇਕਲੀਆਂ ਔਕੜਾਂ ਹੋ ਸਕਦੀਆਂ ਹਨ?
ਉੱਤਰ: ਕਿਸ਼ੋਰ ਅਵਸਥਾ ਜਿੰਦਗੀ ਦੀ ਉਹ ਮੱਧ ਅਵਸਥਾ ਹੈ ਜਦੋਂ ਇੱਕ ਵਿਅਕਤੀ ਨਾ ਤਾਂ ਬੱਚਾ ਹੁੰਦਾ ਹੈ ਅਤੇ ਨਾ ਹੀ ਬਾਲਗਾਂ ਵਿੱਚ ਗਿਇਆ ਜਾਂਦਾ ਹੈ। ਇਸ ਦੌਰਾਨ ਮਨੁੱਖ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਹਨ। ਕਿਸ਼ੋਰਾਂ ਨੂੰ 10 ਤੋਂ 19 ਸਾਲ ਦੀ ਉਮਰ ਸ੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਕੁੱਲ ਜਨਸੰਖਿਆ ਦਾ 22% ਹਿੱਸਾ ਇਸ ਸ੍ਰੇਣੀ ਨਾਲ ਹੀ ਸੰਬੰਧ ਰੱਖਦਾ ਹੈ। ਕਿਸ਼ੋਰਾਂ ਨੂੰ ਹੇਠ ਲਿਖੀਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ:-
1. ਮਾੜੀ ਖੁਰਾਕ
2. ਖੂਨ ਦੀ ਕਮੀ
3. ਜਲਦੀ ਜਾਂ ਬਾਲ ਵਿਆਹ
4. ਬਾਲ ਮਜਦੂਰੀ
5. ਸਕੂਲ ਤੋਂ ਹੱਟਣਾ
6. ਨਸ਼ੀਲੀਆਂ ਦਵਾਈਆਂ ਦੀ ਵਰਤੋਂ
7. ਹਿੰਸਾ, ਉਦਾਸੀ ਅਤੇ ਆਤਮਹੱਤਿਆ ਆਦਿ।
ਪ੍ਰਸ਼ਨ 2.ਵਸੋਂ ਪਰਵਾਸ ਸੰਬੰਧੀ ਭਾਰਤ ਤੇ ਪੰਜਾਬ ਦੀਆਂ ਸਥਿਤੀਆਂ ਦੀ ਚਰਚਾ ਕਰੋ।
ਉੱਤਰ: ਜਨਸੰਖਿਆ ਦੇ ਕਿਸੇ ਇਕ ਭੂਗੋਲਿਕ ਇਕਾਈ ਤੋਂ ਦੂਸਰੀ ਵੱਲ ਜਾਣ ਦੇ ਹਿਸਾਬ ਨਾਲ ਗਤੀਸ਼ੀਲਤਾ ਦੀ ਕਿਸਮ ਨੂੰ ਪਰਵਾਸ ਕਹਿੰਦੇ ਹਨ। ਇਹ ਗਤੀਸ਼ੀਲਤਾ ਸਥਾਈ ਜਾਂ ਅਸਥਾਈ ਕਿਸਮ ਦੀ ਹੋ ਸਕਦੀ ਹੈ। ਪਰਵਾਸ ਅੰਤਰਦੇਸ਼ੀ ਜਾਂ ਅੰਤਰਰਾਸ਼ਟਰੀ ਵੀ ਸਕਦਾ ਹੈ। ਜਨਸੰਖਿਆ ਦੇ ਇਕ ਦੇਸ਼ ਦਾ ਦੂਜੇ ਦੇਸ਼ ਜਾਣ ਨੂੰ ਅੰਤਰਰਾਸ਼ਟਰੀ ਪਰਵਾਸ ਕਹਿੰਦੇ ਹਨ। ਜਿਵੇਂ ਕਿ ਬਹੁਤ ਸਾਰੇ ਭਾਰਤੀ ਅਤੇ ਪੰਜਾਬੀ ਲੋਕ ਯੂ.ਐਸ.ਏ, ਕੈਨੇਡਾ, ਆਸਟ੍ਰੇਲੀਆ ਅਤੇ ਹੋਰ ਯੂਰਪੀ ਦੇਸ਼ਾਂ ਨੂੰ ਜਾ ਰਹੇ ਹਨ।
ਅੰਤਰਦੇਸ਼ੀ ਪਰਵਾਸ ਤੋਂ ਭਾਵ ਹੈ ਇੱਕ ਰਾਜ ਤੋਂ ਦੂਜੇ ਰਾਜਾਂ ਜਾਂ ਰਾਜ ਦੇ ਅੰਦਰ ਪਰਵਾਸ ਕਰਨਾ। ਲੋਕ ਅਲੱਗ-ਅਲੱਗ ਕਾਰਨਾਂ ਕਰਕੇ ਇਕ ਰਾਸ਼ਟਰ ਦੂਜੇ ਰਾਜ ਜਾਂ ਰਾਜ ਦੇ ਅੰਦਰ ਇੱਕ ਖੇਤਰ ਤੋਂ ਦੂਜੇ ਖੇਤਰ ਵਿਚ ਪਰਵਾਸ ਕਰਦੇ ਹਨ। ਬਿਹਾਰ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਪੱਛਮੀ ਬੰਗਾਲ ਅਤੇ ਜੰਮੂ ਕਸ਼ਮੀਰ ਤੋਂ ਬਹੁਤ ਸਾਰੇ ਪਰਵਾਸੀ ਕਾਮੇ ਰੁਜ਼ਗਾਰ ਦੀ ਭਾਲ ਵਿੱਚ ਪੰਜਾਬ ਆਉਂਦੇ ਹਨ। ਪੰਜਾਬ ਦੇ ਲਗਪਗ ਹਰੇਕ ਹਿੱਸੇ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਦੇਖਿਆ ਜਾ ਸਕਦਾ ਹੈ। ਲੁਧਿਆਣਾ, ਅੰਮ੍ਰਿਤਸਰ, ਗੋਬਿੰਦਗੜ੍ਹ, ਜਲੰਧਰ ਅਤੇ ਐਸ.ਏ.ਐਸ ਨਗਰ ਵਰਗੇ ਸ਼ਹਿਰਾਂ ਵਿਚ ਇਨਾਂ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ।
ਪ੍ਰਸ਼ਨ 3. ਭਾਰਤੀ ਵਸੋਂ ਦੀ ਘਣਤਾ ਅਨੁਸਾਰ ਵੰਡ ਕਰੋ।
ਉੱਤਰ: ਵਸੋਂ ਘਣਤਾ ਤੋਂ ਭਾਵ ਇੱਕ ਵਰਗ ਕਿਲੋਮੀਟਰ ਰਕਬੇ ਵਿੱਚ ਰਹਿ ਰਹੇ ਵਿਅਕਤੀਆਂ ਤੋਂ ਹੈ। ਜਨਸੰਖਿਆ ਦੇ ਸੰਘਣੇਪਣ ਨੂੰ ਦਰਸਾਉਣ ਦਾ ਇਹ ਇੱਕ ਮਹੱਤਵਪੂਰਨ ਸੂਚਕ ਹੈ। ਭਾਰਤੀ ਵਸੋਂ ਘਣਤਾ ਵੰਡ ਹੇਠ ਲਿਖੇ ਅਨੁਸਾਰ ਹੈ:-
1. ਜਨਗਣਨਾ 2011 ਦੇ ਜਨਸੰਖਿਆ ਅੰਕੜਿਆਂ ਅਨੁਸਾਰ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ ਜਿਹੜੀ ਕਿ 2001 ਦੀ ਜਨਗਣਨਾ ਅਨੁਸਾਰ 325 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਸੀ।
2. ਬਿਹਾਰ, ਪੱਛਮੀ ਬੰਗਾਲ, ਕੇਰਲ, ਉੱਤਰ ਪ੍ਰਦੇਸ਼ ਆਦਿ ਸਭ ਤੋਂ ਜ਼ਿਆਦਾ ਵਸੋਂ ਘਣਤਾ ਵਾਲੇ ਰਾਜ ਹਨ।
3. ਅਰੁਣਾਚਲ ਪ੍ਰਦੇਸ਼, ਮਿਜ਼ੋਰਮ, ਸਿੱਕਮ, ਨਾਗਾਲੈਂਡ ਆਦਿ ਭਾਰਤ ਦੇ ਬਹੁਤ ਘੱਟ ਵਸੋਂ ਘਣਤਾ ਵਾਲੇ ਰਾਜ ਹਨ।
4. ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿੱਚ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਅਤੇ ਦਿੱਲੀ ਆਬਾਦੀ ਪੱਖੋਂ ਕ੍ਰਮਵਾਰ ਸਭ ਤੋਂ ਘੱਟ ਅਤੇ ਸਭ
ਤੋਂ ਜ਼ਿਆਦਾ ਸੰਘਣੀ ਆਬਾਦੀ ਵਾਲੇ ਪ੍ਰਦੇਸ਼ ਹਨ। 5. 2011 ਦੀ ਜਨਗਣਨਾ ਅਨੁਸਾਰ ਪੰਜਾਬ ਰਾਜ ਦੀ ਵਸੋਂ ਘਣਤਾ 551 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ। ਪੰਜਾਬ ਵਿੱਚ
ਲੁਧਿਆਣਾ ਅਤੇ ਅੰਮ੍ਰਿਤਸਰ ਜਿਲ੍ਹੇ ਜ਼ਿਆਦਾ ਵਸੋਂ ਘਣਤਾ ਵਾਲੇ ਜ਼ਿਲੇ ਹਨ।
ਪ੍ਰਸ਼ਨ 4. ਸਿਹਤ ਤੇ ਕਿੱਤਿਆਂ ਪੱਖੋਂ ਭਾਰਤੀ ਵਸੋਂ ਬਾਰੇ ਚਰਚਾ ਕਰੋ।
ਉੱਤਰ: ਸਿਹਤ:- ਸਿਹਤ ਕਿਸੇ ਵਿਅਕਤੀ ਦੀ ਉਹ ਹਾਲਤ ਹੈ ਜਿਸ ਨੂੰ ਕੋਈ ਬਿਮਾਰੀ ਨਾ ਹੋਵੇ ਅਤੇ ਉਹ ਬਿਲਕੁਲ ਤੰਦਰੁਸਤ ਹੋਵੇ। ਸਿਹਤ ਦੇਸ਼ ਦੇ ਕੁੱਲ ਵਿਕਾਸ ਦਾ ਇੱਕ ਵਧੀਆ ਸੰਕੇਤ ਹੈ ਅਤੇ ਜਨਸੰਖਿਆ ਰਚਨਾ ਦਾ ਇੱਕ ਮਹੱਤਵਪੂਰਨ ਪਹਿਲੂ ਹੈ।
1. ਇਸ ਵੇਲੇ ਭਾਰਤ ਵਿਚ ਲਗਪਗ ਹਰੇਕ ਵਿਅਕਤੀ ਸਰਕਾਰ ਦੁਆਰਾ ਮੁਹੱਈਆ ਕਰਵਾਈਆਂ ਗਈਆਂ ਸਿਹਤ ਸਹੂਲਤਾਂ ਤਕ ਆਸਾਨੀ ਨਾਲ ਪਹੁੰਚ ਕਰ ਸਕਦਾ ਹੈ।
2. ਜਨਸੰਖਿਆ ਵਿੱਚ ਵਾਧੇ ਦੇ ਨਾਲ ਨਾਲ ਹਸਪਤਾਲਾਂ, ਡਿਸਪੈਂਸਰੀਆਂ ਅਤੇ ਡਾਕਟਰਾਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋਇਆ ਹੈ।
3. ਮੌਤ ਦਰ ਘਟ ਗਈ ਹੈ ਅਤੇ ਔਸਤ ਉਮਰ ਵਿੱਚ ਵਾਧਾ ਹੋਇਆ ਹੈ।
4. ਸਿਹਤ ਵਾਸਤੇ ਰੱਖਿਆ ਹੋਇਆ ਬਜਟ ਹਰ ਸਾਲ ਵਧਾਇਆ ਜਾਂਦਾ ਹੈ। ਪਰ ਸਾਰਿਆਂ ਲਈ ਚੰਗੀ ਸਿਹਤ ਦਾ ਟੀਚਾ ਪ੍ਰਾਪਤ ਕਰਨ ਵਾਸਤੇ ਹਾਲੇ ਵੀ ਸਰਕਾਰੀ ਪੱਧਰ ਤੇ ਬਹੁਤ ਕੁਝ ਕਰਨ ਦੀ ਲੋੜ ਹੈ।
ਕਿੱਤੇ:- ਕਿੱਤਿਆਂ ਅਨੁਸਾਰ ਜਨਸੰਖਿਆ ਦੀ ਰਚਨਾ ਦਾ ਮਤਲਬ ਹੈ ਕਿ ਲੋਕਾਂ ਦਾ ਉਨ੍ਹਾਂ ਦੇ ਕੰਮਾਂ ਜਾਂ ਰੋਜ਼ੀ ਰੋਟੀ ਕਮਾਉਣ ਲਈ ਕੀਤੀਆਂ ਜਾਂਦੀਆਂ ਆਰਥਿਕ ਕਿਰਿਆਵਾਂ ਦੇ ਅਨੁਸਾਰ ਵਰਗੀਕਰਣ। ਮੁੱਖ ਤੌਰ ਤੇ ਆਰਥਿਕ ਕਿਰਿਆਵਾਂ ਨੂੰ ਤਿੰਨ ਖੇਤਰਾਂ ਜਾਂ ਵਰਗਾਂ ਵਿੱਚ ਵੰਡਦੇ ਹਾਂ-ਪ੍ਰਾਇਮਰੀ, ਸੈਕੰਡਰੀ ਅਤੇ ਟਰਸ਼ਰੀ ਸੈਕਟਰ
1.ਪ੍ਰਾਇਮਰੀ ਸੈਕਟਰ:- ਪ੍ਰਾਇਮਰੀ ਸੈਕਟਰ ਵਿੱਚ ਖੇਤੀਬਾੜੀ, ਪਸ਼ੂ ਪਾਲਣ, ਮੱਛੀ ਪਾਲਣ, ਖਾਣਾਂ ਵਿੱਚ ਕੰਮ ਕਰਨਾ, ਜੰਗਲਾਤ ਦੇ ਕੰਮ ਆਦਿ ਵਰਗੀਆਂ ਮੁੱਢਲੀਆਂ ਕਿਰਿਆਵਾਂ ਸ਼ਾਮਿਲ ਹਨ। 2.ਸੈਕੰਡਰੀ ਸੈਕਟਰ:-ਨਿਰਮਾਣ ਕਿਰਿਆ, ਉਤਪਾਦਨ ਕਰਨਾ, ਫੈਕਟਰੀਆਂ ਆਦਿ ਕਿਰਿਆਵਾਂ ਸੈਕੰਡਰੀ ਸੈਕਟਰ ਵਿੱਚ ਸ਼ਾਮਿਲ ਹਨ।
3.ਟਰਰੀ ਸੈਕਟਰ:-ਹਰ ਕਿਸਮ ਦੀਆਂ ਸੇਵਾਵਾਂ ਨੂੰ ਟਰਸ਼ਰੀ ਸੈਕਟਰ ਵਿੱਚ ਸਾਮਿਲ ਕੀਤਾ ਜਾਂਦਾ ਹੈ।
ਭਾਰਤੀ ਜਨਸੰਖਿਆ ਦਾ ਇੱਕ ਵੱਡਾ ਭਾਗ ਪ੍ਰਾਇਮਰੀ ਸੈਕਟਰ ਵਿੱਚ ਲੱਗਾ ਹੋਇਆ ਹੈ। ਪਰ ਫੈਕਟਰੀਆਵਿੱਚ ਤੇਜ਼ੀ ਨਾਲ ਵਾਧਾ, ਤੇਜ਼ੀ ਨਾਲ ਫੈਲ ਰਹੇ ਸ਼ਹਿਰੀਕਰਨ ਅਤੇ ਸੇਵਾਵਾਂ, ਸੈਕਟਰ ਦੇ ਵਿਕਾਸ ਕਰਕੇ, ਕਾਮਿਆਂ ਨੂੰ ਰਵਾਇਤੀ ਕਿਰਿਆਵਾਂ ਦੇ ਮੁਕਾਬਲੇ ਸੈਕੰਡਰੀ ਅਤੇ ਟਰਸ਼ਰੀ ਸੈਕਟਰੀ ਵਿੱਚ ਚੰਗੇ ਮੌਕੇ ਮਿਲ ਰਹੇ ਹਨ।