ਪਾਠ 2 (b) ਪੰਜਾਬ :ਧਰਾਤਲ /ਭੂ-ਆਕ੍ਰਿਤੀਆਂ
ਅ)ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ ਤੋਂ ਇਕ ਵਾਕ ਵਿਚ ਦਿਓ:
ਪ੍ਰਸ਼ਨ-1. ਪੁਰਾਣੇ ਜਲੌ ਢ ਨਾਲ ਨਿਰਮਿਤ ਇਲਾਕੇਨੂੰ ਕੀ ਕਿਹਾ ਜਾਂਦਾ ਹੈ ?
ਉੱਤਰ- ਬਾਂਗਰ।
ਪ੍ਰਸ਼ਨ-2, ਖਾਡਰ ਜਾਂ ਬੇਟ ਤੋਂ ਕੀ ਭਾਵ ਹੈ?
ਉੱਤਰ- ਖਾਡਰ ਜਾਂ ਬੇਟ ਨਦੀਆਂ ਦੇ ਕੰਢਿਆਂ ਦਾ ਹੇਠਲਾ ਇਲਾਕਾ ਹੁੰਦਾ ਹੈ। ਇਹ ਨਵੀਂ ਜਲੌਢ ਮਿੱਟੀ ਦੇ ਮੈਦਾਨ ਹਨ ਜੋ ਹੜ੍ਹਾਂ ਦੇ ਪਾਈ ਆਉਣ ਕਾਰਨ ਬਣਦੇ ਹਨ।
ਪ੍ਰਸ਼ਨ 3.ਪੰਜਾਬ ਦੇ ਮੈਦਾਨਾਂ ਨੂੰ ਕਿਹੜੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ – ਪੰਜਾਬ ਦੇ ਮੈਦਾਨਾਂ ਨੂੰ ਪੰਜ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ
1. ਚੋਆਂ ਵਾਲੇ ਇਲਾਕੇ ਦੇ ਮੈਦਾਨ
2. ਹੜ੍ਹ ਦੇ ਮੈਦਾਨ
3. ਨੈਲੀ
4. ਜਲੌਢ ਦੇ ਮੈਦਾਨ
5. ਰੇਤਲੇ ਟਿੱਬੇ
ਪ੍ਰਸ਼ਨ- 4. ਪੰਜਾਬ ਵਿੱਚ ਰੇਤਲੇ ਟਿੱਬੇ ਕਿਹੜੇ ਪਾਸੇ ਹਨ ?
ਉੱਤਰ- ਰੇਤਲੇ ਟਿੱਬੇ ਪੰਜਾਬ ਦੇ ਦੱਖਣ-ਪੱਛਮ ਵਿੱਚ ਰਾਜਸਥਾਨ ਦੀ ਸਰਹੱਦ ਦੇ ਨਾਲ-ਨਾਲ ਪਾਏ ਜਾਂਦੇ ਹਨ ।
ਪ੍ਰਸ਼ਨ-5.ਚੰਗਰ ਕਿਸ ਨੂੰ ਕਹਿੰਦੇ ਹਨ
ਉੱਤਰ: ਆਨੰਦਪੁਰ ਸਾਹਿਬ ਦੇ ਨੇੜੇ ਕੰਢੀ ਖੇਤਰ ਨੂੰ।
ਪ੍ਰਸ਼ਨ-6.ਕਿਹੜਾ ਕਥਨ ਸਹੀ ਅਤੇ ਕਿਹੜਾ ਗ਼ਲਤ ਹੈ-
1. ਹਿਮਾਲਿਆ ਦੀ ਸਭ ਤੋਂ ਬਾਹਰੀ ਲੜੀ ਦਾ ਨਾਮ ਸ਼ਿਵਾਲਿਕ ਹੈ। (ਸਹੀ)
2. ਕੰਢੀ ਖੇਤਰ ਰੂਪਨਗਰ ਅਤੇ ਪਟਿਆਲਾ ਦੇ ਦੱਖਣੀ ਇਲਾਕਿਆਂ ਵਿੱਚ ਹਨ। (ਗਲਤ)
3. ਹੁਸ਼ਿਆਰਪੁਰ ਸ਼ਿਵਾਲਿਕ, ਸਤਲੁਜ ਅਤੇ ਬਿਆਸ ਦਰਿਆ ਵਿਚਾਲੇ ਹੈ। (ਸਹੀ)
4. ਪੰਜਾਬ ਦੇ ਦੱਖਣ-ਪੂਰਬ ਵਿੱਚ ਘੱਗਰ ਦੇ ਜਲੌਢੀ ਮੈਦਾਨ ਨੈਲੀ ਕਹਾਉਂਦੇ ਹਨ। (ਸਹੀ)
ੲ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ-
ਪ੍ਰਸ਼ਨ-1, ਕੰਢੀ ਇਲਾਕੇ ਦੀਆਂ ਵਿਸ਼ੇਸ਼ਤਾਵਾਂ ਲਿਖੋ ਤੇ ਦੱਸੋ ਕਿ ਇਹ ਕਿਹੜੇ ਜ਼ਿਲ੍ਹਿਆਂ ਵਿਚ ਪੈਂਦਾ ਹੈ ?
ਉੱਤਰ- ਰੋਪੜ ਜ਼ਿਲ੍ਹੇ ਦੀ ਨੂਰਪੁਰ ਬੇਦੀ ਤਹਿਸੀਲ ਦੇ ਪੂਰਬ ਵਿੱਚ ਜੋ ਕੱਟੇ-ਵੱਢੇ ਲਹਿਰੀਏਦਾਰ ਮੈਦਾਨ ਮਿਲਦੇ ਹਨ ਉਹ ਕੰਢੀ ਇਲਾਕਾ ਅਖਵਾਉਂਦਾ ਹੈ। ਇਹ ਪੰਜਾਬ ਦੇ ਖੇਤਰਫਲ ਦਾ 10% ਹਿੱਸਾ ਹੈ। ਇਹ ਖੇਤਰ ਪੰਜਾਬ ਦੇ 5 ਜ਼ਿਲ੍ਹਿਆਂ ਅਤੇ 22 ਬਲਾਕਾਂ ਦੀ 5 ਲੱਖ ਹੈਕਟੇਅਰ ਭੂਮੀ ਤੇ ਫੈਲਿਆ ਹੋਇਆ ਹੈ।
ਕੰਢੀ ਖੇਤਰ ਦੀਆਂ ਵਿਸ਼ੇਸ਼ਤਾਵਾਂ-
1. ਇਸ ਖੇਤਰ ਦੀਆਂ ਮਿੱਟੀਆਂ ਮੁਸਾਮਦਾਰ ਹਨ।
2. ਇੱਥੇ ਹਰ ਇੱਕ ਕਿਲੋਮੀਟਰ ‘ਤੇ ਚੋਅ ਮਿਲਦੇ ਹਨ।
3. ਇਹ 300 ਤੋਂ 400 ਮੀਟਰ ਦੀ ਉੱਚਾਈ ਤੇ ਸ਼ਿਵਾਲਿਕ ਦੇ ਨਾਲ-ਨਾਲ ਤੰਗ ਪੱਟੀ ਦੇ ਰੂਪ ਵਿਚ ਫੈਲਿਆ ਹੋਇਆ ਹੈ
4. ਇਹ ਖੇਤਰ ਚੰਡੀਗੜ੍ਹ, ਹੁਸ਼ਿਆਰਪੁਰ ਤੇ ਰੋਪੜ ਆਦਿ ਜ਼ਿਲ੍ਹਿਆਂ ਵਿੱਚ ਸਥਿੱਤ ਹੈ।
ਪ੍ਰਸ਼ਨ-2, ਮੌਸਮੀ ਚੋਅ ਕੀ ਹੁੰਦੇ ਹਨ? ਉਦਾਹਰਨਾਂ ਦੇ ਕੇ ਸਪੱਸ਼ਟ ਕਰੋ।
ਉੱਤਰ – ਕੁਝ ਚੋਅ (ਨਾਲੇ) ਵਰਖਾ ਦੇ ਮੌਸਮ ਵਿਚ ਵਹਿਣ ਲੱਗਦੇ ਹਨ। ਜਦੋਂ ਬਰਸਾਤ ਨਹੀਂ ਹੁੰਦੀ ਉਦੋਂ ਖੁਸ਼ਕ ਮੌਸਮ ਹੋਣ ਕਾਰਨ ਇਨ੍ਹਾਂ ਵਿੱਚੋਂ ਪਾਣੀ ਸੁੱਕ ਜਾਂਦਾ ਹੈ। ਇਸ ਤਰ੍ਹਾਂ ਦੇ ਚੋਆਂ ਨੂੰ ਹੀ ਮੌਸਮੀ ਚੋਅ ਕਹਿੰਦੇ ਹਨ। ਰੋਪੜ ਵਿੱਚ ਬਹੁਤ ਜ਼ਿਆਦਾ ਮੌਸਮੀ ਨਾਲੇ ਪਾਏ ਜਾਂਦੇ ਹਨ ਇੱਥੇ ਇਨ੍ਹਾਂ ਨੂੰ ਰੌਅ ਅਤੇ ਘਾੜ ਵੀ ਕਿਹਾ ਜਾਂਦਾ ਹੈ।
ਪ੍ਰਸ਼ਨ-3. ਪੰਜਾਬ ਦੇ ਜਲੌਢੀ ਮੈਦਾਨਾਂ ਦੀ ਉੱਤਪਤੀ ਬਾਰੇ ਨੋਟ ਲਿਖੋ।
ਉੱਤਰ-ਪੰਜਾਬ ਦੀ 70% ਭੂ-ਭਾਗ ਪੱਧਰੇ ਜਲੌਢੀ ਮੈਦਾਨ ਹਨ। ਪੰਜਾਬ ਦੇ ਮੈਦਾਨ ਗੰਗਾ ਅਤੇ ਸਿੰਧ ਦੇ ਮੈਦਾਨ ਦਾ ਭਾਗ ਹਨ ।ਇਹ ਮੈਦਾਨ ਸਿੰਧ ਅਤੇ ਉਸ ਦੀਆਂ ਸਹਾਇਕ ਨਦੀਆਂ ਨਾਲ ਵਹਿ ਕੇ ਆਈ ਮਿੱਟੀ ਦੇ ਜਮ੍ਹਾਂ ਹੋਣ ਨਾਲ ਬਣਦੇ ਹਨ। ਸਮੁੰਦਰ ਤਲ ਤੋਂ ਇਨ੍ਹਾਂ ਦੀ ਉੱਚਾਈ 200 ਮੀਟਰ ਤੋਂ 300 ਮੀਟਰ ਤੱਕ ਹੀ
ਪ੍ਰਸ਼ਨ-4 . ਗੁਰਦਾਸਪੁਰ ਅਤੇ ਪਠਾਨਕੋਟ ਸ਼ਿਵਾਲਿਕ ਦੇ ਇਕ ਨੋਟ ਲਿਖੋ ।
ਉੱਤਰ- ਇਸ ਪਹਾੜੀ ਲੜੀ ਦਾ ਵਿਸਥਾਰ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਹੈ। ਪਠਾਨਕੋਟ ਜ਼ਿਲ੍ਹੇ ਦਾ ਧਾਰ ਕਲਾਂ ਬਲਾਕ ਪੂਰੀ ਤਰ੍ਹਾਂ ਸ਼ਿਵਾਲਿਕ ਪਹਾੜਾਂ ਦੇ ਵਿੱਚ ਪੈਂਦਾ ਹੈ। ਇਨ੍ਹਾਂ ਪਹਾੜਾਂ ਦੀ ਔਸਤ ਉੱਚਾਈ 1000 ਮੀਟਰ ਦੇ ਲਗਭਗ ਹੈ। ਇਸ ਖੇਤਰ ਦੀਆਂ ਪਹਾੜੀ ਢਲਾਨਾਂ ਪਾਈ ਦੇ ਤੇਜ਼ ਕਟਾਅ ਦੇ ਕਾਰਨ ਕਿਨਾਰਿਆਂ ਤੋਂ ਕੱਟ ਜਾਂਦੀਆਂ ਹਨ ਜਿਸ ਨਾਲ ਡੂੰਘੀਆਂ ਖੱਡਾਂ ਬਣ ਜਾਂਦੀਆਂ ਹਨ। ਇਸ ਖੇਤਰ ਵਿੱਚ ਵਹਿਣ ਵਾਲੀਆਂ ਮੌਸਮੀ ਨਦੀਆਂ ਚੱਕੀ ਖੰਡ ਅਤੇ ਉਸ ਦੀਆਂ ਸਹਾਇਕ ਨਦੀਆਂ ਬਿਆਸ ਨਦੀ ਵਿੱਚ ਡਿੱਗਦੀਆਂ ਹਨ।
ਤਿਆਰ ਕਰਤਾ –
ਸਰਬਜੀਤ ਕੌਰ,ਸ.ਸ.ਮਿਸਪ੍ਰੈੱਸ, ਸ.ਸ.ਸ.ਸ.ਰੰਘੜਿਆਲ (ਮਾਨਸਾ)
ਬਲਜੀਤ ਕੌਰ (ਸ.ਸ.ਮਿਸਟ੍ਰੈਸ) ਸ.ਸ.ਸ.ਸ. ਮਗਰਮੂਦੀਆਂ (ਗੁਰਦਾਸਪੁਰ)
Vetted by: ਰਣਜੀਤ ਕੌਰ (ਸ.ਸ.ਮਿਸਟ੍ਰੈਸ) ਸ.ਸ.ਸ.ਸਮਾਰਟ ਸਕੂਲ, ਤਿੱਬੜ (ਗੁਰਦਾਸਪੁਰ)