ਪਾਠ-4 ਭਾਰਤ ਵਿੱਚ ਅੰਨ ਸੁਰੱਖਿਆ
ੳ. ਵਸਤੁਨਿਸ਼ਠ ਪ੍ਰਸ਼ਨ
1.ਖਾਲੀ ਸਥਾਨ ਭਰੋ:
1. ਸਰਕਾਰ ਨੇ ਗ਼ਰੀਬਾਂ ਨੂੰ ਵਾਜ਼ਿਬ ਕੀਮਤ ਤੇ ਅੰਨ ਉਪਲੱਬਧ ਕਰਵਾਉਣ ਲਈ ਜਨਤਕ ਵੰਡ ਪ੍ਰਣਾਲੀ ਸ਼ੁਰੂ ਕੀਤੀ ਹੈ।
2. 1943 ਵਿੱਚ ਭਾਰਤ ਦੇ ਬੰਗਾਲ ਰਾਜ ਵਿੱਚ ਬਹੁਤ ਵੱਡਾ ਕਾਲ਼ ਪਿਆ।
3. ਔਰਤਾਂ ਅਤੇ ਬੱਚੇ ਕੁਪੋਸ਼ਣ ਦਾ ਵੱਧ ਸ਼ਿਕਾਰ ਹੁੰਦੇ ਹਨ।
4. ਅੰਤੋਦਿਆ ਕਾਰਡ ਬਹੁਤ ਗ਼ਰੀਬ ਵਰਗ ਲਈ ਜਾਰੀ ਕੀਤਾ ਜਾਂਦਾ ਹੈ।
5. ਫ਼ਸਲਾਂ ਦੀ ਪਹਿਲਾਂ ਐਲਾਨ ਕੀਤੀ ਕੀਮਤ ਨੂੰ ਨਿਊਨਤਮ ਸਮਰਥਨ ਕੀਮਤ ਕਿਹਾ ਜਾਂਦਾ ਹੈ।
2. ਬਹੁ-ਵਿਕਲਪਿਕ ਚੋਣ ਪ੍ਰਸ਼ਨ:-
1. ਗ਼ਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਵਿਅਕਤੀਆਂ ਨੂੰ ਕਿਹੜਾ ਕਾਰਡ ਜਾਰੀ ਕੀਤਾ ਜਾਂਦਾ ਹੈ।
(a) ਅੰਤੋਦਿਆ ਕਾਰਡ
(c) ਏ.ਪੀ.ਐੱਲ ਕਾਰਡ
(b) ਬੀ.ਪੀ.ਐੱਲ ਕਾਰਡ
(d) ਸੀ.ਪੀ.ਐਲ ਕਾਰਡ
ਉੱਤਰ: ਬੀ.ਪੀ.ਐਲ ਕਾਰਡ
2. ………………… ਅੰਨ ਸੁਰੱਖਿਆ ਦਾ ਇਕ ਸੂਚਕ ਹੈ।
(a) ਦੁੱਧ
(b) ਪਾਈ
(c) ਭੁੱਖ
(d) ਹਵਾ
ਉੱਤਰ: ਭੁੱਖ
3. ਫਸਲਾਂ ਦੀ ਪਹਿਲਾਂ ਐਲਾਨ ਕੀਤੀ ਕੀਮਤ ਨੂੰ ਕੀ ਕਿਹਾ ਜਾਂਦਾ ਹੈ।
(a) ਨਿਊਨਤਮ ਸਮਰਥਨ ਕੀਮਤ
(b) ਈਸ਼ੂ ਕੀਮਤ
(c) ਘੱਟ ਤੋਂ ਘੱਟ ਕੀਮਤ
(d) ਉਚਿਤ ਕੀਮਤ ਬੰਗਾਲ
ਉੱਤਰ: ਨਿਊਨਤਮ ਸਮਰਥਨ ਕੀਮਤ
4. ਬੰਗਾਲ ਤੋਂ ਇਲਾਵਾ ਹੋਰ ਕਿਹੜੇ ਰਾਜ ਵਿੱਚ ਅਕਾਲ ਵਰਗੀ ਸਥਿਤੀ ਪੈਦਾ ਹੋਈ।
(a) ਕਰਨਾਟਕਾ
(b) ਪੰਜਾਬ
(c) ਉਡੀਸ਼ਾ
(d) ਮੱਧ ਪ੍ਰਦੇਸ਼
ਉੱਤਰ: ਉਡੀਸ਼ਾ
5.ਕਿਹੜੀ ਸਹਿਕਾਰੀ ਸੰਸਥਾ ਗੁਜਰਾਤ ਵਿਚ ਦੁੱਧ ਅਤੇ ਦੁੱਧ ਪਦਾਰਥ ਵੇਚਦੀ ਹੈ।
(a) ਅਮੁੱਲ
(b) ਵੇਰਕਾ
(c) ਮਦਰ ਡੇਅਰੀ
(d) ਸੁਧਾ
ਉੱਤਰ: ਅਮੁੱਲ
3. ਸਹੀ ਗਲਤ :-
1.ਅੰਨ ਦੇ ਉਪਲੱਬਧ ਹੋਣ ਤੋਂ ਭਾਵ ਹੈ ਕਿ ਦੇਸ਼ ਦੇ ਅੰਦਰ ਅੰਨ ਪੈਦਾ ਨਹੀਂ ਕੀਤਾ ਜਾਂਦਾ ਹੈ। (ਗਲਤ)
2. ਭੁੱਖ ਅੰਨ ਸੁਰੱਖਿਆ ਦਾ ਇਕ ਸੂਚਕ ਹੈ। (ਸਹੀ)
3. ਰਾਸ਼ਨ ਦੀਆਂ ਦੁਕਾਨਾਂ ਨੂੰ ਉਚਿਤ ਮੁੱਲ ‘ਤੇ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਵੀ ਕਿਹਾ ਜਾਂਦਾ ਹੈ। (ਸਹੀ)
4. ਪੰਜਾਬ ਰਾਜ ਵਿੱਚ ਮਾਰਕਫੈੱਡ ਭਾਰਤ ਵਿੱਚ ਸਭ ਤੋਂ ਵੱਡੀ ਖ਼ਰੀਦੋ-ਫਰੋਖ਼ਤ ਸਹਿਕਾਰੀ ਸੰਸਥਾ ਹੈ। (ਸਹੀ)
4. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ:-
ਪ੍ਰਸ਼ਨ 1. ਅੰਨ ਸੁਰੱਖਿਆ ਤੋਂ ਕੀ ਭਾਵ ਹੈ?
ਉੱਤਰ : ਅੰਨ ਸੁਰੱਖਿਆ ਤੋਂ ਭਾਵ ਹੈ ਕਿ ਹਰ ਸਮੇਂ ਹਰੇਕ ਵਿਅਕਤੀ ਨੂੰ ਅੰਨ ਉਪਲੱਬਧ ਹੋਵੇ, ਉਸ ਦੀ ਪਹੁੰਚ ਵਿੱਚ ਹੋਵੇ ਅਤੇ ਉਹ ਉਸ ਅੰਨ ਨੂੰ ਖਰੀਦਣ ਦੀ ਸਮਰੱਥਾ ਰੱਖਦਾ ਹੋਵੇ
ਪ੍ਰਸ਼ਨ 2 ਅੰਨ ਸੁਰੱਖਿਆਦੀ ਜ਼ਰੂਰਤ ਕਿਉਂ ਹੈ ?
ਉੱਤਰ : ਦੇਸ਼ ਵਿੱਚ ਲਗਾਤਾਰ ਵਧ ਰਹੀ ਆਬਾਦੀ ਕਾਰਨ ਲੋੜੀਂਦੀ ਮਾਤਰਾ ਵਿੱਚ ਅੰਨ ਦੀ ਉਪਲਬਧਤਾ ਬਹੁਤ ਜ਼ਰੂਰੀ ਹੈ।
ਪ੍ਰਸ਼ਨ 3 ਆਕਾਲ ਤੋਂ ਕੀ ਭਾਵ ਹੈ?
ਉੱਤਰ : ਆਕਾਲ ਤੋਂ ਭਾਵ ਹੈ ਅੰਨ ਦੀ ਬਹੁਤ ਜ਼ਿਆਦਾ ਘਾਟ ਹੋਣਾ ਅਤੇ ਭੁੱਖਮਰੀ ਪੈਦਾ ਹੋ ਜਾਣਾ।
ਪ੍ਰਸ਼ਨ 4 ਮਹਾਂਮਾਰੀ ਦੀਆਂ ਕੋਈ ਦੋ ਉਦਾਹਰਨਾਂ ਦਿਓ।
ਉੱਤਰ : ਸੋਕਾ ਅਤੇ ਆਕਾਲ਼
ਪ੍ਰਸ਼ਨ 5 ਬੰਗਾਲ ਦਾ ਆਕਾਲ ਕਾਲ ਕਦੋਂ ਵਾਪਰਿਆ?
ਉੱਤਰ : 1943 ਵਿੱਚ।
ਪ੍ਰਸ਼ਨ 6 ਬੰਗਲ ਦੇ ਆਕਾਲ ਦੌਰਾਨ ਕਿੰਨ੍ਹੇ ਲੋਕ ਮਾਰੇ ਗਏ?
ਉੱਤਰ : ਲਗਪਗ 30 ਲੱਖ ਲੋਕ
ਪ੍ਰਸ਼ਨ 7 ਆਕਾਲ ਦੇ ਦੌਰਾਨ ਕਿਹੜੇ ਲੋਕ ਜ਼ਿਆਦਾ ਪੀੜਤ ਹੁੰਦੇ ਹਨ?
ਉੱਤਰ : ਔਰਤਾਂ ਅਤੇ ਬੱਚੇ।
ਪ੍ਰਸ਼ਨ 8 ‘ਹੱਕ ਦੀ ਧਾਰਨਾ ਕਿਸ ਵਿਅਕਤੀ ਨ ਦਿੱਤੀ?
ਉੱਤਰ : ਡਾ. ਅਮਰਤਿਆ ਸੇਨ ਨ
ਪ੍ਰਸ਼ਨ 9 ਅੰਨ ਅਸੁਰੱਖਿਅਤ ਲੋਕ ਕੌਣ ਹਨ?
ਉੱਤਰ : ਭੂਮੀ ਰਹਿਤ ਵਰਗ, ਕਾਰੀਗਰ, ਛੋਟੇ ਰੁਜ਼ਗਾਰਾਂ ਵਿੱਚ ਲੱਗੇ ਲੋਕ, ਦਿਹਾੜੀਦਾਰ ਮਜ਼ਦੂਰ, ਔਰਤਾਂ ਅਤੇ ਬੱਚੇ ਆਦਿ।
ਪ੍ਰਸ਼ਨ 10 ਉਨ੍ਹਾਂ ਰਾਜਾਂ ਦੇ ਨਾਂ ਲਿਖੋ ਜਿਥੇ ਅੰਨ ਅਸੁਰੱਖਿਅਤ ਲੋਕ ਜ਼ਿਆਦਾ ਗਿਣਤੀ ਵਿੱਚ ਰਹਿੰਦੇ ਹਨ।
ਉੱਤਰ : ਉੱਤਰ ਪ੍ਰਦੇਸ਼, ਓਡੀਸ਼ਾ, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਮਹਰਾਸ਼ਟਰ ਆਦਿ।
ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ:-
ਪ੍ਰਸ਼ਨ 1 ਹਰੀ ਕ੍ਰਾਂਤੀ ਤੋਂ ਕੀ ਭਾਵ ਹੈ?
ਉੱਤਰ: ਹਰੀ ਕ੍ਰਾਂਤੀ ਤੋਂ ਭਾਵ ਹੈ ਖੇਤੀਬਾੜੀ ਵਿੱਚ ਨਵੀਆਂ ਤਕਨੀਕਾਂ ਅਪਣਾ ਕੇ ਅਨਾਜ ਦੇ ਉਤਪਾਦਨ ਵਿੱਚ ਵਾਧਾ ਕਰਨਾ। ਭਾਰਤ
ਵਿੱਚ ਹਰੀ ਕ੍ਰਾਂਤੀ 1968 ਵਿੱਚ ਆਈ। ਹਰੀ ਕ੍ਰਾਂਤੀ ਦੇ ਦੌਰਾਨ ਭਾਰਤ ਵਿੱਚ ਕਣਕ ਅਤੇ ਚਾਵਲ ਦੇ ਉਤਪਾਦਨ ਵਿੱਚ ਬਹੁਤ ਜਿਆਦਾ ਵਾਧਾ ਹੋਇਆ।
ਪ੍ਰਸ਼ਨ 2 ਬਫਰ ਭੰਡਾਰ ਤੋਂ ਕੀ ਭਾਵ ਹੈ?
ਉੱਤਰ : ਭਾਰਤੀ ਖਾਦ ਨਿਗਮ (Food Corporation Of India, FCI) ਰਾਹੀਂ ਪ੍ਰਾਪਤ ਗਏ ਚਾਵਲ ਅਤੇ ਕਣਕ ਦੇ ਭੰਡਾਰ ਨੂੰ ਬਫ਼ਰ ਭੰਡਾਰ ਕਹਿੰਦੇ ਹਨ। ਸਰਕਾਰ ਵੱਲੋਂ ਬਫ਼ਰ ਭੰਡਾਰ ਇਸ ਲਈ ਸਥਾਪਿਤ ਕੀਤਾ ਜਾਂਦਾ ਹੈ ਤਾਂ ਕਿ ਅਨਾਜ ਦੀ ਘਾਟ ਵਾਲੇ ਖੇਤਰ ਵਿੱਚ ਤੇ ਸਮਾਜ ਦੇ ਗ਼ਰੀਬ ਵਰਗ ਦੇ ਲੋਕਾਂ ਨੂੰ ਬਾਜ਼ਾਰ ਮੁੱਲ ਤੋਂ ਘੱਟ ਮੁੱਲ ਤੇ ਅਨਾਜ ਵੰਡਿਆ ਜਾ ਸਕੇ। ਵਫਦ ਭੰਡਾਰ ਅਣਸੁਖਾਵੇਂ ਹਾਲਾਤਾਂ ਵਿੱਚ ਜਾਂ ਆਫ਼ਤ ਦੀ ਘੜੀ ਵਿੱਚ ਅੰਨ ਦੀ ਘਾਟ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਮਦਦ ਕਰਦਾ ਹੈ।
ਪ੍ਰਸ਼ਨ 3 ਜਨਤਕ ਵੰਡ ਪ੍ਰਣਾਲੀ ਤੋਂ ਕੀ ਭਾਵ ਹੈ?
ਉੱਤਰ: ਭਾਰਤੀ ਖਾਧ ਨਿਗਮ ਰਾਹੀਂ ਖਰੀਦ ਕੀਤਾ ਗਿਆ ਅਨਾਜ, ਸਰਕਾਰ ਵਲੋਂ ਨਿਰਧਾਰਿਤ ਕੀਤੇ ਰਾਸ਼ਨ ਡਿਪੂਆਂ ਰਾਹੀਂ ਸਮਾਜ ਦੇ ਗਰੀਬ ਵਰਗ ਨੂੰ ਵੰਡਿਆ ਜਾਂਦਾ ਹੈ। ਇਸ ਵਿਧੀ ਨੂੰ ਜਨਤਕ ਵੰਡ ਪ੍ਰਣਾਲੀ ਕਹਿੰਦੇ ਹਨ। ਸਸਤੇ ਰਾਸ਼ਨ ਦੇ ਡਿਪੂ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਹਰ ਖੇਤਰ ਵਿੱਚ ਸਥਾਪਿਤ ਹਨ। ਰਾਸ਼ਨ ਦੀਆਂ ਦੁਕਾਨਾਂ ਨੂੰ ਉਚਿਤ ਮੁੱਲ ‘ਤੇ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਵੀ ਕਿਹਾ ਜਾਂਦਾ ਹੈ।
ਪ੍ਰਸ਼ਨ 4 ਨਿਊਨਤਮ ਸਮਰਥਨ ਕੀਮਤ ਕੀ ਹੁੰਦੀ ਹੈ?
ਉੱਤਰ: ਫ਼ਸਲਾਂ ਦੀ ਪਹਿਲਾਂ ਐਲਾਨ ਕੀਤੀ ਕੀਮਤ ਨੂੰ ‘ਨਿਊਨਤਮ ਸਮਰਥਨ ਕੀਮਤ’ ਕਿਹਾ ਜਾਂਦਾ ਹੈ। ‘ਨਿਊਨਤਮ ਸਮਰਥਨ
ਕੀਮਤ’ ਸਰਕਾਰ ਵੱਲੋਂ ਹਰ ਸਾਲ ਕਿਸਾਨਾਂ ਨੂੰ ਫ਼ਸਲਾਂ ਦਾ ਵੱਧ ਉਤਪਾਦਨ ਕਰਨ ਲਈ ਉਤਸ਼ਾਹਿਤ ਕਰਨ ਦੇ ਮੰਤਵ ਲਈ ਐਲਾਨੀ ਜਾਂਦੀ ਹੈ।
ਪ੍ਰਸ਼ਨ 5 ਮੌਸਮੀ ਭੁੱਖ ਅਤੇ ਮਿਆਦੀ ਭੁੱਖਕੀ ਭਾਵ ਹੈ?
ਉੱਤਰ: ਮੌਸਮੀ ਭੁੱਖ ਅਨਾਜ ਵਾਲੀਆਂ ਫ਼ਸਲਾਂ ਦੇ ਬੀਜਣ ਅਤੇ ਕਟਾਈ ਦੇ ਚੱਕਰ ਨਾਲ ਸਬੰਧਤ ਹੁੰਦੀ ਹੈ। ਪੇਂਡੂ ਖੇਤਰ ਵਿੱਚ ਇਹ ਖੇਤੀਬਾੜੀ ਦੀਆਂ ਮੌਸਮੀ ਕਿਰਿਆਵਾਂ ਕਰਕੇ ਹੁੰਦੀ ਹੈ ਅਤੇ ਸ਼ਹਿਰੀ ਖੇਤਰ ਵਿੱਚ ਇਹ ਦਿਹਾੜੀਦਾਰ ਕਿਰਤ ਕਰਕੇ ਹੁੰਦੀ ਹੈ। ਦੂਜੇ ਪਾਸੇ ਮਿਆਦੀ ਭੁੱਖ ਤੋਂ ਭਾਵ ਹੈ ਜਦੋਂ ਕਿਸੇ ਵਿਅਕਤੀ ਨੂੰ ਲੋੜੀਂਦੀ ਮਾਤਰਾ ਤੇ ਗੁਣਵੱਤਾ ਵਿਚ ਖੁਰਾਕ ਨਿਰੰਤਰ ਨਹੀਂ ਮਿਲਦੀ। ਗ਼ਰੀਬ ਵਿਅਕਤੀਆਂ ਦੀ ਆਮਦਨ ਬਹੁਤ ਘੱਟ ਹੁੰਦੀ ਹੈ, ਜਿਸ ਕਰਕੇ ਉਹ ਆਪਣਾ ਪੇਟ ਭਰਨ ਲਈ ਵੀ ਭੋਜਨ ਨਹੀਂ ਖ਼ਰੀਦ ਸਕਦੇ ਅਤੇ ਮਿਆਦੀ ਭੁੱਖ ਦਾ ਸ਼ਿਕਾਰ ਹੋ ਜਾਂਦੇ ਹਨ।
ਪ੍ਰਸ਼ਨ 6 ਬਫ਼ਰ ਭੰਡਾਰ ਸਰਕਾਰ ਵੱਲੋਂ ਕਿਉਂ ਰੱਖਿਆ ਜਾਂਦਾ ਹੈ?
ਉੱਤਰ : ਸਰਕਾਰ ਵੱਲੋਂ ਬਫਰ ਭੰਡਾਰ ਇਸ ਲਈ ਸਥਾਪਿਤ ਕੀਤਾ ਜਾਂਦਾ ਹੈ ਤਾਂ ਕਿ ਅਨਾਜ ਦੀ ਘਾਟ ਵਾਲੇ ਖੇਤਰਾਂ ਵਿਚ ਅਤੇ ਸਮਾਜ ਦੇ ਗਰੀਬ ਵਰਗ ਦੇ ਲੋਕਾਂ ਨੂੰ ਬਾਜ਼ਾਰ ਦੇ ਮੁੱਲ ਤੋਂ, ਘੱਟ ਮੁੱਲ ਤੇ ਅਨਾਜ ਵੰਡਿਆ ਜਾ ਸਕੇ। ਬਫ਼ਰ ਭੰਡਾਰ ਅਣਸੁਖਾਵੇਂ ਹਾਲਾਤਾਂ ਵਿਚ ਜਾਂ ਆਫ਼ਤ ਦੀ ਘੜੀ ਵਿੱਚ ਅੰਨ ਦੀ ਘਾਟ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਮਦਦ ਕਰਦਾ ਹੈ।
ਪ੍ਰਸ਼ਨ 7 ਇਸੂ ਕੀਮਤ ਤੋਂ ਕੀ ਭਾਵ ਹੈ?
ਉੱਤਰ: ਬਫ਼ਰ ਭੰਡਾਰਾਂ ਵਿਚ ਰੱਖੇ ਅਨਾਜ ਨੂੰ ਜਦੋਂ ਬਾਜ਼ਾਰ ਦੀ ਕੀਮਤ ਤੋਂ ਘੱਟ ਕੀਮਤ ਤੇ ਅਨਾਜ ਦੀ ਘਾਟ ਵਾਲੇ ਖੇਤਰਾਂ ਅਤੇ ਸਮਾਜ
ਦੇ ਗਰੀਬ ਵਰਗ ਦੇ ਲੋਕਾਂ ਵਿੱਚ ਵੰਡਿਆ ਜਾਂਦਾ ਹੈ ਤਾਂ ਇਸ ਕੀਮਤ ਨੂੰ ਇਸ਼ੂ ਕੀਮਤ ਕਿਹਾ ਜਾਂਦਾ ਹੈ ।
ਪ੍ਰਸ਼ਨ 8 ਸਸਤੇ ਮੁੱਲ ਦੀਆਂ ਦੁਕਾਨਾਂ ਦੀਆਂ ਸਮੱਸਿਆਵਾਂ ਦੀ ਵਿਆਖਿਆ ਕਰੋ।
ਉੱਤਰ :1. ਸਸਤੇ ਮੁੱਲ ਦੀਆਂ ਦੁਕਾਨਾਂ ਦੇ ਵਿਤਰਕ ਜ਼ਿਆਦਾ ਮੁਨਾਫ਼ੇ ਦੀ ਖ਼ਾਤਰ ਅਨਾਜ ਨੂੰ ਬਾਜ਼ਾਰ ਵਿੱਚ ਵੇਚ ਦਿੰਦੇ ਹਨ।
2. ਰਾਸ਼ਨ ਡਿਪੂਆਂ ਦੀਆਂ ਦੁਕਾਨਾਂ ‘ਤੇ ਘਟੀਆ ਕਿਸਮ ਦਾ ਅਨਾਜ ਵੇਚਿਆ ਜਾਂਦਾ ਹਨ। 3. ਰਾਸ਼ਨ ਡਿਪੂਆਂ ਨੂੰ ਬਹੁਤ ਘੱਟ ਖੋਲ੍ਹਿਆ ਜਾਂਦਾ ਹੈ।
4. ਰਾਸ਼ਨ ਡਿਪੂਆਂ ਤੇ ਘਟੀਆ ਕਿਸਮ ਦਾ ਅਨਾਜ ਅਣਵਿਕਿਆ ਰਹਿ ਜਾਂਦਾ ਹੈ ਜਿਸ ਕਾਰਨ ਭਾਰਤੀ ਖਾਧ ਨਿਗਮ ਕੋਲ ਬਫ਼ਰ ਸਟਾਕ
ਦੇ ਰੂਪ ਵਿਚ ਅੰਨ ਦਾ ਭੰਡਾਰ ਲੱਗ ਜਾਂਦਾ ਹੈ।
ਪ੍ਰਸ਼ਨ 9 ਅੰਨ ਦੀ ਪੂਰਤੀ ਲਈ ਸਹਿਕਾਰੀ ਸੰਸਥਾਵਾਂ ਦੀ ਭੂਮਿਕਾ ਦੀ ਵਿਆਖਿਆ ਕਰੋ ।
ਉੱਤਰ : ਭਾਰਤ ਵਿੱਚ ਅੰਨ ਸੁਰੱਖਿਆ ਲਈ ਸਹਿਕਾਰੀ ਸੰਸਥਾਵਾਂ ਆਪਣੇ ਵੱਲੋਂ ਸਥਾਪਿਤ ਦੁਕਾਨਾਂ ਰਾਹੀਂ ਗ਼ਰੀਬ ਵਿਅਕਤੀਆਂ ਨੂੰ ਘੱਟ ਕੀਮਤ ‘ਤੇ ਵਸਤਾਂ ਵੇਚਦੀਆਂ ਹਨ। ਉਦਾਹਰਨ ਵਜੋਂ ਤਾਮਿਲਨਾਡੂ ਵਿਚ ਸਸਤੇ ਰਾਸ਼ਨ ਦੀਆਂ 94% ਦੁਕਾਨਾਂ ਸਹਿਕਾਰੀ ਸੰਸਥਾਵਾਂ ਵੱਲੋਂ ਚਲਾਈਆਂ ਜਾ ਰਹੀਆਂ ਹਨ। ਦਿੱਲੀ ਵਿਚ ‘ਮਦਰ ਡੇਅਰੀ’ ਨਾਂ ਦੀ ਸੰਸਥਾ ਦਿੱਲੀ ਸਰਕਾਰ ਵੱਲੋਂ ਨਿਸ਼ਚਿਤ ਕੀਮਤ ‘ਤੇ ਖਪਤਕਾਰਾਂ ਨੂੰ ਸਾਮਾਨ ਵੇਚ ਰਹੀ ਹੈ। ਗੁਜਰਾਤ ਵਿੱਚ ਅਮੁਲ ਵੱਲੋਂ ਦੁੱਧ ਅਤੇ ਦੁੱਧ ਦੇ ਪਦਾਰਥ ਵੇਚਣਾ ਸਹਿਕਾਰੀ ਸੰਸਥਾ ਦਾ ਇੱਕ ਮਹੱਤਵਪੂਰਨ ਉਦਾਹਰਨ ਹੈ।’ ਵਿਕਾਸ ਵਿਗਿਆਨ ਅਕੈਡਮੀ’ ਗੈਰ ਸਰਕਾਰੀ ਸੰਸਥਾਵਾਂ ਦੀ ਅੰਨ ਸੁਰੱਖਿਆ ਸਬੰਧੀ ਸਮਰੱਥਾ ਵਧਾਉਣ ਅਤੇ ਸਿਖਲਾਈ ਆਦਿ ਦਾ ਪ੍ਰਬੰਧ ਕਰਦੀ ਹੈ
ਤਿਆਰ ਕਰਤਾ: ਬਲਜੀਤ ਕੌਰ, ਸ.ਸ. ਮਿਸਟ੍ਰੈਸ, ਸ.ਸ.ਸ.ਸਮਾਰਟ ਸਕੂਲ ਮਗਰਮੂਧੀਆਂ (ਗੁਰਦਾਸਪੁਰ)
Vetted by: ਰਣਜੀਤ ਕੌਰ, ਸ.ਸ. ਮਿਸਟ੍ਰੈਸ, ਸ.ਸ.ਸ.ਸਮਾਰਟ ਸਕੂਲ, ਤਿੱਬੜ (ਗੁਰਦਾਸਪੁਰ)