Lesson- 9 A Treasure Hunt ਖਜ਼ਾਨੇ ਦੀ ਖੋਜ
Word Meanings
1. Ancient (ਏਸ਼ੀਐਂਟ)— ਪੁਰਾਤਨ 2. Treasure (ਟ੍ਰੈਜ਼ਰ)- ਖ਼ਜ਼ਾਨਾ
3. Swept across – ਪਾਰ ਲੰਘਾਇਆ 4. Huddled (ਹਡਅਲਡ)
5. Skilfully- ਕੁਸ਼ਲਤਾ ਨਾਲ 6. Mounted (ਮਾਊਂਟਡ)- ਸਵਾਰ ਹੋ ਗਏ
7. Set Off · ਚੱਲ ਪੈਣਾ। ਨਿੱਕਲ ਪੈਣਾ 8. Thrilling (ਲਿੰਗ)- ਰੋਮਾਂਚਕ ਜਕੜ ਲਿਆ
9. Braved – ਬਹਾਦਰੀ ਕੀਤੀ 10. Realized (ਰੀਅਲਾਈਜ਼ਡ)- ਮਹਿਸੂਸ ਕੀਤਾ
Answer the following questions:
Q 1. What did Sagar find in the library?
ਸਾਗਰ ਨੂੰ ਲਾਇਬ੍ਰੇਰੀ ਵਿੱਚ ਕੀ ਮਿਲਿਆ?
Ans. He found an ancient book.
ਉਸਨੂੰ ਇੱਕ ਪੁਰਾਤਨ ਕਿਤਾਬ ਮਿਲੀ।
Q 2. What did he plan to do?
ਉਸਨੇ ਕੀ ਕਰਨ ਦੀ ਯੋਜਨਾਂ ਬਣਾਈ?
Ans. He planned to find the treasure.
ਉਸਨੇ ਖਜ਼ਾਨਾ ਲੱਭਣ ਦੀ ਯੋਜਨਾਂ ਬਣਾਈ।
Q3. Where did Sagar go first? Whom did he meet there?
ਸਾਗਰ ਸਭ ਤੋਂ ਪਹਿਲਾਂ ਕਿੱਥੇ ਗਿਆ? ਉਹ ਉੱਥੇ ਕਿਸਨੂੰ ਮਿਲਿਆ?
Ans. Sagar went to a forest first. He met a lion there.
ਸਾਗਰ ਸਭ ਤੋਂ ਪਹਿਲਾਂ ਇੱਕ ਜੰਗਲ ਵਿੱਚ ਗਿਆ। ਉਹ ਉੱਥੇ ਇੱਕ ਸ਼ੇਰ ਨੂੰ ਮਿਲਿਆ।
Q4. Why did sagar feel scared in the forest?
ਸਾਗਰ ਨੇ ਜੰਗਲ ਵਿੱਚ ਡਰ ਕਿਉਂ ਮਹਿਸੂਸ ਕੀਤਾ?
Ans. Because the forest was dense and dark.
ਕਿਉਂਕਿ ਜੰਗਲ ਸੰਘਣਾ ਅਤੇ ਹਨੇਰ ਭਰਿਆ ਸੀ।
Q5. Where did Sagar and the lion go from the forest?
ਸਾਗਰ ਅਤੇ ਸ਼ੇਰ ਜੰਗਲ ਵਿੱਚੋਂ ਕਿੱਥੇ ਗਏ?
Ans. They went to a mountain.
ਉਹ ਇੱਕ ਪਹਾੜੀ ਵੱਲ ਗਏ।
Q 6. What did Sagar ask the eagle to do? Why?
ਸਾਗਰ ਨੇ ਇੱਲ ਨੂੰ ਕੀ ਕਰਨ ਲਈ ਕਿਹਾ? ਕਿਉਂ?
Ans. He asked the eagle to help them in finding the treasure because it has an excellent eyesight.
ਉਸਨੇ ਇੱਲ ਨੂੰ ਖਜ਼ਾਨਾ ਲੱਭਣ ਵਿੱਚ ਉਨ੍ਹਾਂ ਦੀ ਮੱਦਦ ਕਰਨ ਲਈ ਕਿਹਾ ਕਿਉਂਕਿ ਉਸਦੀ ਨਜ਼ਰ ਬਹੁਤ ਤੇਜ਼ ਹੁੰਦੀ ਹੈ।
Q 7. Who did Sagar and his friends meet in the valley?
ਸਾਗਰ ਅਤੇ ਉਸਦੇ ਦੋਸਤ ਘਾਟੀ ਵਿੱਚ ਕਿਸਨੂੰ ਮਿਲੇ
Ans. They met a sheep in the valley. ਉਹ ਘਾਟੀ ਵਿੱਚ ਇੱਕ ਭੇਡ ਨੂੰ ਮਿਲੇ।
Q 8. How would the sheep help Sagar and others?
ਭੇਡ ਨੇ ਸਾਗਰ ਅਤੇ ਉਸਦੇ ਸਾਥੀਆਂ ਦੀ ਮੱਦਦ ਕਿਵੇਂ ਕੀਤੀ?
Ans. The sheep kept them warm in cold. ਉਸਨੇ ਠੰਢ ਵਿੱਚ ਉਨ੍ਹਾਂ ਨੂੰ ਗਰਮ ਰੱਖਿਆ।
Q9. How did the camel help Sagar and his friends?
ਊਠ ਨੇ ਸਾਗਰ ਅਤੇ ਉਸਦੇ ਦੋਸਤਾਂ ਦੀ ਮੱਦਦ ਕਿਵੇਂ ਕੀਤੀ?
Ans. The camel helped them to cross the desert.
ਊਠ ਨੇ ਰੇਗੀਸਤਾਨ ਪਾਰ ਕਰਨ ਵਿੱਚ ਉਨ੍ਹਾਂ ਦੀ ਮੱਦਦ ਕੀਤੀ।
Q 10. What did the turtle do to help them?
ਕੱਛੂ ਨੇ ਉਨ੍ਹਾਂ ਦੀ ਮੱਦਦ ਕਰਨ ਲਈ ਕੀ ਕੀਤਾ?
Ans. The turtle helped them to cross the ocean. ਕੱਛੂ ਨੇ ਮਹਾਂਸਾਗਰ ਪਾਰ ਕਰਨ ਵਿੱਚ ਉਨ੍ਹਾਂ ਦੀ ਮੱਦਦ ਕੀਤੀ।