ਪਾਠ 19 ਲੋਕਤੰਤਰ- ਸੰਸਥਾਤਮਕ ਪ੍ਰਤੀਨਿਧਤਾ
(ੳ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ 1-15 ਸ਼ਬਦਾਂ ਵਿੱਚ ਦਿਓ:
ਪ੍ਰਸ਼ਨ-1. ਸਰਵ-ਵਿਆਪਕ ਮਤ ਅਧਿਕਾਰ ਤੋਂ ਕੀ ਭਾਵ ਹੈ ?
ਉੱਤਰ- ਜਦੋਂ ਬਿਨਾ ਕਿਸੇ ਭੇਦ ਭਾਵ ਦੇ ਦੇਸ਼ ਦੇ ਸਾਰੇ ਬਾਲਗ ਨਾਗਰਿਕਾ ਨੂੰ ਮਤ (ਵੋਟ ਦੇਣ ਦਾ ਅਧਿਕਾਰ ਹੁੰਦਾ ਹੈ ਤਾਂ ਉਸਨੂੰ ਸਰਵ-ਵਿਆਪਕ ਮਤ ਅਧਿਕਾਰ ਕਿਹਾ ਜਾਂਦਾ ਹੈ।
ਪ੍ਰਸ਼ਨ-2. ਚੋਣ ਪ੍ਰਕਿਰਿਆ ਦੀਆਂ ਕੋਈ ਦੋ ਸਟੇਜਾਂ ਦਾ ਵਰਣਨ ਕਰੋ ।
ਉੱਤਰ-1. ਚੋਣਾ ਦੀ ਤਾਰੀਕ ਦਾ ਐਲਾਨ- ਚੋਣ ਕਮਿਸ਼ਨ ਦੁਆਰਾ ਚੋਣਾ ਕਰਵਾਉਣ ਦੀ ਤਾਰੀਕ ਦਾ ਐਲਾਨ ਕੀਤਾ ਜਾਂਦਾ ਹੈ ।
2. ਉਮੀਦਵਾਰਾਂ ਦੀ ਚੋਣ- ਵੱਖ -ਵੱਖ ਰਾਜਨੀਤਿਕ ਦਲ ਚੋਣ ਲੜਣ ਲਈ ਆਪਣੇ ਆਪਣੇ ਉਮੀਦਵਾਰਾਂ ਦੀ ਚੋਣ ਕਰਦੇ ਹਨ।
ਪ੍ਰਸ਼ਨ-3. ਪ੍ਰਤੀਨਿਧੀ ਸਰਕਾਰ ਕਿਹੜੀ ਸਰਕਾਰ ਨੂੰ ਕਿਹਾ ਜਾਂਦਾ ਹੈ?
ਉੱਤਰ- ਲੋਕਤੰਤਰ ਵਿੱਚ ਨਾਗਰਿਕ ਸਰਕਾਰ ਚਲਾਉਣ ਲਈ ਆਪਣੇ ਪ੍ਰਤੀਨਿਧੀ ਚੁਣਦੇ ਹਨ। ਇਸ ਸਰਕਾਰ ਨੂੰ ਹੀ ਪ੍ਰਤੀਨਿਧੀ ਸਰਕਾਰ ਕਿਹਾ ਜਾਂਦਾ ਹੈ।
ਪ੍ਰਸ਼ਨ-4. ਲੋਕਤੰਤਰ ਵਿੱਚ ਪ੍ਰਤੀਨਿਧਤਾ ਦਾ ਕੀ ਮਹੱਤਵ ਹੈ?
ਉੱਤਰ- ਲੋਕਤੰਤਰ ਵਿੱਚ ਜਨਤਾ ਆਪਣੇ ਪ੍ਰਤੀਨਿਧੀ ਰਾਹੀਂ ਸ਼ਾਸ਼ਨ ਕਰਦੀ ਹੈ ਕਿਉਂਕਿ ਰਾਜਾਂ ਦੀ ਜਨਸੰਖਿਆ ਜਿਆਦਾ ਹੋਣ ਕਾਰਨ ਸਾਰੀ ਜਨਤਾ ਸਿੱਧੇ ਤੌਰ ਤੇ ਸ਼ਾਸ਼ਨ ਨਹੀਂ ਚਲਾ ਸਕਦੀ।
ਪ੍ਰਸ਼ਨ- 5. ਭਾਰਤ ਵਿੱਚ ਵੋਟ ਪਾਉਣ ਦਾ ਅਧਿਕਾਰ ਕਿਸਨੂੰ ਹੁੰਦਾ ਹੈ?
ਉੱਤਰ- ਭਾਰਤ ਵਿੱਚ 18 ਸਾਲ ਤੋਂ ਜਾਂ ਇਸ ਤੋਂ ਵਧੇਰੇ ਉਮਰ ਦੇ ਹਰੇਕ ਔਰਤ ਮਰਦ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਇਸਨੂੰ ਸਰਵ-ਵਿਆਪਕ ਮਤ ਅਧਿਕਾਰ ਕਹਿੰਦੇ ਹਨ।
ਪ੍ਰਸ਼ਨ- 6. ਦੋ-ਦਲੀ ਅਤੇ ਬਹੁ-ਦਲ ਪ੍ਰਣਾਲੀ ਵਿੱਚ ਕੀ ਅੰਤਰ ਹੈ?
ਉੱਤਰ- ਜਦੋਂ ਕਿਸੇ ਦੇਸ਼ ਵਿੱਚ ਦੋ ਮੁੱਖ ਰਾਜਨੀਤਿਕ ਦਲ ਹੁੰਦੇ ਹਨ ਤਾਂ ਉਸ ਨੂੰ ਦੋ-ਦਲੀ ਪ੍ਰਣਾਲੀ ਕਹਿੰਦੇ ਹਨ ਜਿਵੇਂ ਇੰਗਲੈਂਡ ਅਤੇ ਅਮਰੀਕਾ ਵਿੱਚ ਦੋ-ਦਲੀ ਪ੍ਰਣਾਲੀ ਹੈ। ਪ੍ਰੰਤੂ ਜਦੋਂ ਦੇਸ਼ ਵਿੱਚ ਬਹੁਤ ਸਾਰੇ ਰਾਜਨੀਤਿਕ ਦਲ ਹੁੰਦੇ ਹਨ ਤਾਂ ਉਸਨੂੰ ਬਹੁ-ਦਲੀ ਪ੍ਰਣਾਲੀ ਆਖਦੇ ਹਨ ਜਿਵੇਂ ਭਾਰਤ ਵਿੱਚ ਕਈ ਰਾਜਨੀਤਿਕ ਦਲ ਹਨ।
(ਅ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ 50-60 ਸ਼ਬਦਾਂ ਵਿੱਚ ਦਿਓ:
ਪ੍ਰਸ਼ਨ- 1. ਰਾਜਨੀਤਿਕ ਦਲਾਂ ਦਾ ਪ੍ਰਤੀਨਿਧੀ ਲੋਕਤੰਤਰ ਵਿੱਚ ਕੀ ਮਹੱਤਵ ਹੈ ?
ਉੱਤਰ- ਰਾਜਨੀਤਿਕ ਦਲਾਂ ਤੋਂ ਬਿਨਾ ਲੋਕਤੰਤਰ ਸੰਭਵ ਨਹੀਂ ਹੈ। ਰਾਜਨੀਤਿਕ ਦਲ ਲੋਕਾਂ ਸਾਹਮਣੇ ਆਪਣੇ ਦਲ ਦੀਆਂ ਨੀਤੀਆਂ ਰੱਖਦੇ ਹਨ। ਰਾਜਨੀਤਿਕ ਦਲ ਦੂਸਰੇ ਰਾਜਨੀਤਿਕ ਦਲਾਂ ਦੀਆਂ ਕਮੀਆਂ ਲੋਕਾਂ ਨੂੰ ਦੱਸਦੇ ਹਨ। ਰਾਜਨੀਤਿਕ ਦਲ ਚੋਣਾਂ ਤੋਂ ਬਾਅਦ ਸਰਕਾਰ ਬਣਾਉਂਦੇ ਹਨ ਜਾਂ ਵਿਰੋਧੀ ਦਲ ਦੀ ਭੂਮਿਕਾ ਨਿਭਾਉਂਦੇ ਹਨ।
ਪ੍ਰਸ਼ਨ- 2. ਗੁਪਤ ਮਤਦਾਨ ਕੀ ਹੁੰਦਾ ਹੈ? ਇਸਦਾ ਕੀ ਮਹੱਤਵ ਹੈ?
ਉੱਤਰ- ਲੋਕਤੰਤਰ ਵਿੱਚ ਜਦੋਂ ਅਸੀਂ ਵੋਟਾਂ ਪਾਉਂਦੇ ਹਾਂ ਤਾਂ ਕਿਸੇ ਵੀ ਰਾਜਨੀਤਿਕ ਦਲ ਜਾਂ ਵਿਅਕਤੀ ਨੂੰ ਇਹ ਪਤਾ ਨਹੀਂ ਚੱਲਦਾ ਕਿ ਅਸੀਂ ਆਪਣੀ ਵੋਟ ਕਿਸਨੂੰ ਪਾਈ ਹੈ। ਇਸਨੂੰ ਗੁਪਤ ਮਤਦਾਨ ਕਿਹਾ ਜਾਂਦਾ ਹੈ। ਇਸ ਨਾਲ ਵਿਅਕਤੀ ਦੀ ਸੁਤੰਤਰਤਾ ਬਰਕਰਾਰ ਰਹਿੰਦੀ ਹੈ।
ਪ੍ਰਸ਼ਨ- 3. ਲੋਕਤੰਤਰ ਵਿੱਚ ਵਿਰੋਧੀ ਦਲ ਦੀ ਭੂਮਿਕਾ ਬਾਰੇ ਸੰਖੇਪ ਵਿੱਚ ਲਿਖੋ।
ਉੱਤਰ- ਵੋਟਾਂ ਤੋਂ ਬਾਅਦ ਬਹੁਮਤ ਪ੍ਰਾਪਤ ਦਲ ਤੋਂ ਬਾਅਦ ਜਿਸ ਦਲ ਨੂੰ ਸਭ ਤੋਂ ਜਿਆਦਾ ਸੀਟਾਂ/ਵੋਟਾਂ ਪ੍ਰਾਪਤ ਹੁੰਦੀਆਂ ਹਨ ਉਸ ਨੂੰ ਵਿਰੋਧੀ ਦਲ ਕਹਿੰਦੇ ਹਨ। ਵਿਰੋਧੀ ਦਲ ਸਰਕਾਰ ਤੇ ਕੰਟਰੋਲ ਰੱਖਦਾ ਹੈ। ਇਹ ਸਰਕਾਰ ਨੂੰ ਤਾਨਾਸ਼ਾਹ ਬਣਨ ਤੋਂ ਰੋਕਦਾ ਹੈ। ਇਹ ਸਰਕਾਰ ਤੋਂ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਦਾ ਹੈ।
ਪ੍ਰਸ਼ਨ 4. ਰਾਜਨੀਤਕ ਦਲਾਂ ਦੇ ਦੋ ਕੰਮ ਲਿਖੋ।
ਉੱਤਰ- 1. ਚੋਣਾਂ ਲੜਣਾ ਅਤੇ ਸਰਕਾਰ ਬਣਾ ਕੇ ਸ਼ਾਸਨ ਪ੍ਰਬੰਧ ਚਲਾਉਣਾ ।
2. ਵਿਰੋਧੀ ਦਲਾਂ ਦੀਆਂ ਨੀਤੀਆਂ ਦੀ ਅਲੋਚਨਾ ਕਰਕੇ ਲੋਕਰਾਇ ਬਣਾਉਣਾ ।
ਪ੍ਰਸ਼ਨ- 5. ਲੋਕਤੰਤਰ ਵਿੱਚ ਚੋਣਾਂ ਦਾ ਕੀ ਮਹੱਤਵ ਹੈ ?
ਉੱਤਰ- 1. ਚੋਣਾ ਰਾਹੀਂ ਲੋਕ ਸਰਕਾਰ ਚੁਣਦੇ ਹਨ।
2. ਚੋਣਾਂ ਰਾਹੀਂ ਲੋਕ ਮਾੜੀ ਸਰਕਾਰ ਨੂੰ ਬਦਲ ਸਕਦੇ ਹਨ।
3. ਚੋਣਾ ਨਾਲ ਸਾਸ਼ਨ ਪ੍ਰਣਾਲੀ ਵਿੱਚ ਸਥਿਰਤਾ ਆਉਂਦੀ ਹੈ ।
(ੲ) ਖਾਲੀ ਥਾਵਾਂ ਭਰੋ:
1. ਸਾਡੇ ਭਾਰਤ ਵਿੱਚ ਪ੍ਰਤੀਨਿਧੀ ਲੋਕਤੰਤਰ ਪ੍ਰਣਾਲੀ ਹੈ।
2. ਭਾਰਤ ਵਿੱਚ ਚੋਣ ਪ੍ਰਕਿਰਿਆ ਲਈ ਇੱਕ ਸੁਤੰਤਰ ਸੰਸਥਾ ਚੋਣ ਕਮਿਸ਼ਨ ਬਣਾਈ ਗਈ ਹੈ।
3. ਭਾਰਤ ਵਿੱਚ ਘੱਟੋ-ਘੱਟ 18 ਸਾਲ ਦੀ ਉਮਰ ਵਾਲੇ ਨਾਗਰਿਕ ਨੂੰ ਵੋਟ ਦਾ ਅਧਿਕਾਰ ਹੁੰਦਾ ਹੈ।
4. ਇੰਗਲੈਂਡ ਅਤੇ ਅਮਰੀਕਾ ਵਿੱਚ ਦੋ-ਦਲ ਅਤੇ ਭਾਰਤ ਵਿੱਚ ਬਹੁ-ਦਲ ਪ੍ਰਣਾਲੀ ਹੈ।
5. ਇੱਕ ਨਾਗਰਿਕ ਇੱਕ ਵੋਟ ਨਾਗਰਿਕਾਂ ਦੀ ਸਮਾਨਤਾ ਤੇ ਅਧਾਰਤ ਹੈ।
(ਸ) ਬਹੁਵਿਕਲਪੀ ਪ੍ਰਸ਼ਨ-ਉੱਤਰ:
1. ਭਾਰਤ ਵਿੱਚ ਬਾਲਗ ਹੋਣ ਦੀ ਉਮਰ ਕਿੰਨੀ ਹੈ?
18 ਸਾਲ (ü)
24 ਸਾਲ
22 ਸਾਲ
2. ਲੋਕ ਸਭਾ ਦੇ ਮੈਂਬਰਾਂ ਦੀ ਚੋਣ ਕਿੰਨੇ ਸਾਲ ਲਈ ਕੀਤੀ ਜਾਂਦੀ ਹੈ?
ਚਾਰ ਸਾਲ
ਦੋ ਸਾਲ
ਪੰਜ ਸਾਲ (ü)
3. ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਸਥਾਪਨਾ ਕਦੋਂ ਹੋਈ?
1920
1885 (ü)
1960
(ਹ) ਸਹੀ (ü) ਜਾਂ ਗਲਤ (X) ਦਾ ਨਿਸ਼ਾਨ ਲਗਾਓ:
1. ਭਾਰਤ ਰਾਜ ਵਿੱਚ ਇਸ ਸਮੇਂ ਬਾਲਗ ਨਾਗਰਿਕ ਦੀ ਉਮਰ 18 ਸਾਲ ਹੈ। (ü)
2. ਭਾਰਤ ਵਿੱਚ ਦੋ-ਦਲੀ ਰਾਜਨੀਤਕ ਦਲ ਪ੍ਰਣਾਲੀ ਹੈ।(X)
3. ਵਿਰੋਧੀ ਦਲ ਸੰਸਦ ਵਿੱਚ ਸਰਕਾਰ ਦੀ ਅਲੋਚਨਾ ਹੀ ਨਹੀਂ ਕਰਦਾ ਸਗੋਂ ਸਹੀ ਲੋਕਰਾਇ ਵੀ ਬਣਾਉਂਦਾ ਹੈ। (ü)