ਸਰਪੰਚ/ਨਗਰਪਾਲਿਕਾ ਦੇ ਪ੍ਰਧਾਨ ਨੂੰ ਗਲ਼ੀਆਂ ਤੇ ਨਾਲ਼ੀਆਂ ਦੀ ਸਫ਼ਾਈ/ਮੁਰੰਮਤ ਲਈ ਬਿਨੈ-ਪੱਤਰ।
ਸੇਵਾ ਵਿਖੇ
ਪ੍ਰਧਾਨ ਸਾਹਿਬ,
ਨਗਰਪਾਲਿਕਾ,
ਸ੍ਰੀ ਮੁਕਤਸਰ ਸਾਹਿਬ।
ਵਿਸ਼ਾ : ਮਹੱਲੇ ਦੀਆਂ ਗਲ਼ੀਆਂ ਅਤੇ ਨਾਲ਼ੀਆਂ ਦੀ ਮੁਰੰਮਤ ਸੰਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਸਾਡੇ ਨਗਰ ਦੇ ਵਾਰਡ ਨੰਬਰ ਪੰਜ ਦੀਆਂ ਗਲ਼ੀਆਂ ਤੇ ਨਾਲ਼ੀਆਂ ਦੀ ਹਾਲਤ ਬਹੁਤ ਹੀ ਖ਼ਰਾਬ ਹੈ। ਗਲ਼ੀਆਂ ਵਿੱਚ ਥਾਂ-ਥਾਂ ਟੋਏ ਪਏ ਹੋਏ ਹਨ। ਇਹ ਟੋਏ ਹਰ ਸਮੇਂ ਨਾਲ਼ੀਆਂ ਦੇ ਗੰਦੇ ਪਾਣੀ ਨਾਲ਼ ਭਰੇ ਰਹਿੰਦੇ ਹਨ । ਬਰਸਾਤ ਦੇ ਦਿਨਾਂ ਵਿੱਚ ਤਾਂ ਇਹਨਾਂ ਦੀ ਹਾਲਤ ਹੋਰ ਵੀ ਤਰਸਯੋਗ ਹੋ ਜਾਂਦੀ ਹੈ। ਇਸ ਵਾਰਡ ਦੀਆਂ ਗਲ਼ੀਆਂ ਵਿੱਚ ਸਾਈਕਲ, ਸਕੂਟਰ, ਰਿਕਸ਼ੇ, ਕਾਰਾਂ ਆਦਿ ਗਲ਼ੀਆਂ ਦੇ ਚਿੱਕੜ ਵਿੱਚ ਬੁਰੀ ਤਰ੍ਹਾਂ ਫਸ ਜਾਂਦੇ ਹਨ। ਬਾਹਰੋਂ ਆਉਣ ਵਾਲ਼ੇ ਲੋਕਾਂ ਨੂੰ ਤਾਂ ਹੋਰ ਵੀ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ।
ਇਸ ਸਮੇਂ ਸਾਰੇ ਮਹੱਲੇ ਵਿੱਚ ਗੰਦਗੀ ਜਮ੍ਹਾ ਹੋ ਗਈ ਹੈ ਅਤੇ ਮੱਛਰ ਵੀ ਬਹੁਤ ਹੋ ਗਿਆ ਹੈ। ਜੇ ਅਧਿਕਾਰੀਆਂ ਵੱਲੋਂ ਨਾਲ਼ੀਆਂ ਅਤੇ ਗਲ਼ੀਆਂ ਦੀ ਮੁਰੰਮਤ ਤੁਰੰਤ ਨਾ ਕਰਵਾਈ ਗਈ ਤਾਂ ਮੁਹੱਲੇ ਵਿੱਚ ਕੋਈ ਨਾ ਕੋਈ ਗੰਭੀਰ ਬਿਮਾਰੀ ਫੈਲ ਜਾਣ ਦਾ ਡਰ ਹੈ।
ਆਪ ਦਾ ਵਿਸ਼ਵਾਸਪਾਤਰ,
ਨਾਮ………………,
ਮਿਤੀ: 9 ਜੁਲਾਈ, 2024 ਪਤਾ……………….।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037