ਪਾਠ 15 ਧਾਰਮਿਕ ਵਿਕਾਸ
(ੳ) ਹੇਠ ਲਿਖੇ ਹਰੇਕ ਪ੍ਰਸ਼ਨਾਂ ਦੇ ਉੱਤਰ ਦਿਓ:
ਪ੍ਰਸ਼ਨ-1. ਇੱਕ ਨਵੇਂ ਧਰਮ ਦੀਨੇ-ਇਲਾਹੀ ਦੀ ਸਥਾਪਨਾ ਕਿਸਨੇ ਕੀਤੀ ?
ਉੱਤਰ- ਦੀਨੇ-ਇਲਾਹੀ ਦੀ ਸਥਾਪਨਾ ਅਕਬਰ ਨੇ ਕੀਤੀ।
ਪ੍ਰਸ਼ਨ-2. ਅਦਵੈਤ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ- ਅਦਵੈਤ ਤੋਂ ਭਾਵ ਹੈ ਕਿ ਪ੍ਰਮਾਤਮਾ ਅਤੇ ਜੀਵ ਇੱਕੋ ਹਨ ।
ਪ੍ਰਸ਼ਨ-3. ਇਸਲਾਮ ਧਰਮ ਦੀਆਂ ਦੋ ਪ੍ਰਮੁੱਖ ਸੰਪਰਦਾਵਾਂ ਦੇ ਨਾਂ ਲਿਖੋ ।
ਉੱਤਰ- ਸ਼ੀਆ ਅਤੇ ਸੁੰਨੀ ॥
ਪ੍ਰਸ਼ਨ-4. ਚਿਸ਼ਤੀ ਅਤੇ ਸੁਹਰਾਵਰਦੀ ਸਿਲਸਿਲੇ ਦੇ ਸੰਸਥਾਪਕਾਂ ਦੇ ਨਾਂ ਲਿਖੋ ।
ਉੱਤਰ- ਚਿਸ਼ਤੀ ਸਿਲਸਿਲੇ ਦੀ ਸਥਾਪਨਾ ਸੰਤ ਮੁਈਨੱਦੀਨ ਚਿਸ਼ਤੀ ਅਤੇ ਸੁਹਰਾਵਰਦੀ ਸਿਲਸਿਲੇ ਦੀ ਸਥਾਪਨਾ ਸੰਤ ਮਖਦੂਮ ਬਹਾਉੱਦੀਨ ਜ਼ਕਰੀਆ ਨੇ ਕੀਤੀ ।
ਪ੍ਰਸ਼ਨ-5. ਸੰਤ ਰਾਮਾਨੁਜ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ- ਸੰਤ ਰਾਮਾਨੁੰਜ ਜੀ ਭਗਵਾਨ ਵਿਸ਼ਨੂੰ ਜੀ ਦੇ ਭਗਤ ਸਨ। ਉਹ ਦੱਖਣੀ ਭਾਰਤ ਵਿੱਚ ਵੈਸ਼ਨਵ ਮਤ ਦੇ ਮਹਾਨ ਪ੍ਰਚਾਰਕ ਸਨ।ਉਹਨਾਂ ਨੇ ਜਾਤ-ਪਾਤ ਦਾ ਵਿਰੋਧ ਕੀਤਾ ।
ਪ੍ਰਸ਼ਨ-6. ਸੰਤ ਰਾਮਾਨੰਦ ਦਾ ਜਨਮ ਕਿੱਥੇ ਅਤੇ ਕਦੋਂ ਹੋਇਆ ?
ਉੱਤਰ- ਸੰਤ ਰਾਮਾਨੰਦ ਜੀ ਦਾ ਜਨਮ ਪ੍ਰਯਾਗ ( ਇਲਾਹਾਬਾਦ) ਵਿਖੇ 14ਵੀਂ ਸਦੀ ਵਿੱਚ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ ।
ਪ੍ਰਸ਼ਨ-7. ਚੈਤੰਨਯ ਮਹਾਂਪ੍ਰਭੂ ਜੀ ਕੌਣ ਸਨ?
ਉੱਤਰ- ਚੈਤੰਨਯ ਮਹਾਂਪ੍ਰਭੂ ਇੱਕ ਮਹਾਨ ਭਗਤੀ ਸੰਤ ਸਨ। ਉਹਨਾਂ ਦਾ ਜਨਮ ਬੰਗਾਲ ਦੇ ਇੱਕ ਪਿੰਡ ਨਦੀਆ ਵਿੱਚ ਹੋਇਆ। ਉਹ ਲੋਕਾਂ ਨੂੰ ਪਰਮਾਤਮਾਂ ਦੀ ਭਗਤੀ ਕਰਨ ਦਾ ਉਪਦੇਸ਼ ਦਿੰਦੇ ਸਨ।
ਪ੍ਰਸ਼ਨ-8. ਪੈਗੰਬਰ ਹਜ਼ਰਤ ਮੁਹੰਮਦ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਸੀ ?
ਉੱਤਰ- ਪੈਗੰਬਰ ਹਜ਼ਰਤ ਮੁਹੰਮਦ ਦਾ ਜਨਮ 570 ਈ: ਵਿੱਚ ਮੱਕੇ ਵਿੱਚ ਹੋਇਆ ਸੀ ।
ਪ੍ਰਸ਼ਨ- 9. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ?
ਉੱਤਰ- ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈ. ਨੂੰ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ। ਇਸ ਨੂੰ ਅੱਜਕੱਲ ਨਨਕਾਣਾ ਸਾਹਿਬ (ਪਾਕਿਸਤਾਨ) ਕਿਹਾ ਜਾਂਦਾ ਹੈ।
ਪ੍ਰਸ਼ਨ- 10. ਗੁਰੂ ਰਵਿਦਾਸ ਜੀ ਦਾ ਜਨਮ ਕਿੱਥੇ ਹੋਇਆ?
ਉੱਤਰ- ਬਨਾਰਸ ਵਿੱਚ।
(ਅ) ਖਾਲੀ ਥਾਵਾਂ ਭਰੋ:
1. ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਆਦਿ ਗ੍ਰੰਥ ਸਾਹਿਬ ਵਿੱਚ ਦਰਜ ਹਨ।
2. ਅਕਬਰ ਦੁਆਰਾ ਇੱਕ ਨਵੇਂ ਧਰਮ ਦੀਨ-ਏ-ਇਲਾਹੀ ਦੀ ਸਥਾਪਨਾ ਕੀਤੀ ਗਈ।
3. ਸੰਤ ਕਬੀਰ ਰਾਮਾਨੰਦ ਦੇ ਅਨੁਯਾਈ ਸਨ।
4. ਭਗਤੀ ਸੰਤਾਂ ਨੇ ਲੋਕਾਂ ਦੀ ਭਾਸ਼ਾ ਵਿੱਚ ਪ੍ਰਚਾਰ ਕੀਤਾ।
5. ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਸੰਸਥਾਪਕ ਸਨ।
6. ਖਵਾਜ਼ਾ ਮੁਈਨੱਦੀਨ ਦਾ ਜਨਮ ਮੱਧ ਏਸ਼ੀਆ ਵਿੱਚ ਹੋਇਆ ਸੀ।
7. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਣਾ 1699 ਈ. ਵਿੱਚ ਕੀਤੀ।
(ੲ) ਸਹੀ (ü) ਜਾਂ ਗਲਤ (X) ਦਾ ਨਿਸ਼ਾਨ ਲਗਾਓ:
1. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਨੀਂਹ ਰੱਖੀ ਸੀ। (ü)
2. ਚਿਸ਼ਤੀ ਅਤੇ ਸੁਹਰਾਵਰਦੀ ਪ੍ਰਸਿੱਧ ਸਿਲਸਿਲੇ ਨਹੀਂ ਸਨ। (X)
3. ਨਿਜ਼ਾਮੁਦੀਨ ਔਲੀਆ ਦੀ ਦਰਗਾਹ ਅਜਮੇਰ ਵਿਖੇ ਸਥਿਤ ਹੈ। (ü)
4. ਚੈਤੰਨਯ ਮਹਾਂਪ੍ਰਭੂ ਅਤੇ ਮੀਰਾਬਾਈ ਨੇ ਰਾਮ ਭਗਤੀ ਨੂੰ ਲੋਕ-ਪ੍ਰਿਯ ਬਣਾਇਆ। (X)
5. ਆਲਵਰਾਂ ਨੇ ਸ਼ੈਵ ਮਤ ਦੇ ਭਗਤੀ ਗੀਤਾਂ ਨੂੰ ਲੋਕ-ਪ੍ਰਿਯ ਬਣਾਇਆ। (X)
6. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੰਗਰ ਪ੍ਰਥਾ ਸ਼ੁਰੂ ਕੀਤੀ ਸੀ। (ü)
(ਸ) ਮਿਲਾਨ ਕਰੋ:
1. ਰਵੀਦਾਸ ਜੀ ਦਾ ਜਨਮ ਬਨਾਰਸ ਵਿੱਚ ਹੋਇਆ।
2. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਨਨਕਾਣਾ ਸਾਹਿਬ (ਪਾਕਿਸਤਾਨ) ਵਿੱਚ ਹੋਇਆ
3. ਰਾਮਾਨੰਦ ਦਾ ਜਨਮ ਇਲਾਹਾਬਾਦ ਵਿੱਚ ਹੋਇਆ
4. ਰਾਮਾਨੁਜ ਇੱਕ ਤਾਮਿਲ ਬ੍ਰਾਹਮਣ ਸਨ।
5. ਚੈਤੰਨਯ ਮਹਾਂਪ੍ਰਭੂ ਦਾ ਜਨਮ 1486 ਈ. ਵਿੱਚ ਬੰਗਾਲ ਦੇ ਨਾਦੀਆਂ ਪਿੰਡ ਵਿੱਚ ਹੋਇਆ।