ਪਾਠ 13 ਨਗਰ, ਵਪਾਰੀ ਅਤੇ ਕਾਰੀਗਰ
(ੳ) ਹੇਠ ਲਿਖੇ ਹਰੇਕ ਪ੍ਰਸ਼ਨਾਂ ਦੇ ਉੱਤਰ ਦਿਓ:
ਪ੍ਰਸ਼ਨ 1. ਕੋਈ ਚਾਰ ਤੀਰਥ ਸਥਾਨਾਂ ਦੇ ਨਾਂ ਲਿਖੋ।
ਉੱਤਰ- ਨਨਕਾਣਾ ਸਾਹਿਬ, ਅੰਮ੍ਰਿਤਸਰ, ਕੁਰੂਕਸ਼ੇਤਰ, ਹਰਿਦੁਆਰ ਆਦਿ।
ਪ੍ਰਸ਼ਨ 2. ਅੰਮ੍ਰਿਤਸਰ ਸ਼ਹਿਰ ਦੀ ਨੀਂਹ ਕਿਸ ਗੁਰੂ ਸਾਹਿਬਾਨ ਨੇ ਅਤੇ ਕਦੋਂ ਰੱਖੀ ਸੀ?
ਉੱਤਰ-, ਅੰਮ੍ਰਿਤਸਰ ਸ਼ਹਿਰ ਦੀ ਨੀਂਹ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ 1577 ਈ. ਵਿੱਚ ਰੱਖੀ ਸੀ ।
ਪ੍ਰਸ਼ਨ 3. ਸੂਰਤ ਕਿੱਥੇ ਹੈ?
ਉੱਤਰ- ਸੂਰਤ ਇੱਕ ਪ੍ਰਸਿੱਧ ਬੰਦਰਗਾਹ ਨਗਰ ਹੈ। ਇਹ ਗੁਜਰਾਤ ਪ੍ਰਾਂਤ ਵਿੱਚ ਸਥਿਤ ਹੈ।
(ਅ) ਖਾਲੀ ਥਾਵਾਂ ਭਰੋ:
1. ਅੰਮ੍ਰਿਤਸਰ ਦੀ ਨੀਂਹ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਰੱਖੀ ਗਈ ਸੀ।
2. ਸੂਰਤ ਇੱਕ ਪ੍ਰਸਿੱਧ ਬੰਦਰਗਾਹ ਅਤੇ ਵਪਾਰਕ ਕੇਂਦਰ ਹੈ।
3. ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਸਥਿੱਤ ਹੈ।
4. ਭਾਰਤ ਵਿੱਚ ਬਹੁਤ ਸਾਰੇ ਬੰਦਰਗਾਹ ਨਗਰ ਹਨ।
(ੲ) ਸਹੀ (ü) ਜਾਂ ਗਲਤ (X) ਦਾ ਨਿਸ਼ਾਨ ਲਗਾਓ:
1. ਮੋਹਨਜੋਦੜੋ ਸਿੰਧੂ ਘਾਟੀ ਦੇ ਲੋਕਾਂ ਦਾ ਰਾਜਧਾਨੀ ਨਗਰ ਸੀ। (ü)
2. 1629 ਈ. ਵਿੱਚ ਸ਼ਾਹਜਹਾਂ ਨੇ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ।(X)
3. ਸੂਰਤ ਇੱਕ ਮਹੱਤਵਪੂਰਨ ਤੀਰਥ ਸਥਾਨ ਸੀ। (X)
4. ਫਤਿਹਪੁਰ ਸੀਕਰੀ ਮੁਗਲਾਂ ਦਾ ਇੱਕ ਰਾਜਧਾਨੀ ਨਗਰ ਸੀ। (ü)
5. ਮੱਧਕਾਲੀਨ ਕਾਲ ਵਿੱਚ ਲਾਹੌਰ ਇੱਕ ਵਪਾਰਕ ਨਗਰ ਸੀ। (ü)
ਗਤੀਵਿਧੀ
ਹੇਠ ਲਿਖਿਆਂ ਦੀ ਸੂਚੀ ਬਣਾਓ (ਹਰੇਕ ਦੇ ਚਾਰ-ਚਾਰ) :
ਉ) ਰਾਜਧਾਨੀ-ਨਗਰ:- 1. ਹੜੱਪਾ 2. ਲਾਹੌਰ 3. ਦਿੱਲੀ 4. ਆਗਰਾ
ਅ) ਬੰਦਰਗਾਹ-ਨਗਰ:- 1. ਗੋਆ 2. ਕੋਚੀਨ 3. ਸੂਰਤ 4. ਵਿਸ਼ਾਖਾਪਟਨਮ
ਬ) ਵਪਾਰਕ-ਨਗਰ 1. ਦਿੱਲੀ 2. ਆਗਰਾ 3. ਸੂਰਤ 4. ਗੋਆ
ਸ) ਤੀਰਥ-ਸਥਾਨ ਕੇਂਦਰ:- 1. ਨਨਕਾਣਾ ਸਾਹਿਬ 2. ਅੰਮ੍ਰਿਤਸਰ 3. ਕੁਰੂਕਸ਼ੇਤਰ 4. ਹਰਿਦੁਆਰ