ਪਾਠ 12 ਸਮਾਰਕ ਨਿਰਮਾਣ ਕਲਾ
(ੳ) ਹੇਠ ਲਿਖੇ ਹਰੇਕ ਪ੍ਰਸ਼ਨਾਂ ਦੇ ਉੱਤਰ ਦਿਓ:
ਪ੍ਰਸ਼ਨ 1. ਉੱਤਰੀ ਭਾਰਤ ਦੇ ਪ੍ਰਮੁੱਖ ਅੰਦਰ ਕਿਹੜੇ ਹਨ?
ਉੱਤਰ- 1. ਜਗਨਨਾਥ ਪੁਰੀ ਵਿੱਚ ਭਗਵਾਨ ਵਿਸ਼ਨੂੰ ਦਾ ਮੰਦਰ 2. ਭੁਵਨੇਸ਼ਵਰ ਵਿੱਚ ਲਿੰਗਰਾਜ ਮੰਦਰ 3. ਕੋਨਾਰਕ ਵਿੱਚ ਸੂਰਜ ਮੰਦਰ 4. ਮਾਊਂਟਆਬੂ ਵਿੱਚ ਤੇਜ਼ਪਾਲ ਮੰਦਰ।ਪ੍ਰਸ਼ਨ 2.
ਭਾਰਤੀ-ਮੁਸਲਿਮ ਭਵਨ ਨਿਰਮਾਣ ਕਲਾ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਦੱਸੋ।
ਉੱਤਰ-1. ਇਸ ਕਲਾ ਰਾਹੀਂ ਕਈ ਤਰ੍ਹਾਂ ਦੀਆਂ ਇਮਾਰਤਾਂ ਜਿਵੇਂ ਮਹਿਲ, ਕਿਲੇ, ਮਕਬਰੇ, ਮਸਜ਼ਿਦਾਂ ਆਦਿ ਬਣਾਈਆਂ ਗਈਆਂ।
2.ਇਮਾਰਤਾਂ ਵਿੱਚ ਗੁੰਬਦ, ਮਹਿਰਾਬ ਅਤੇ ਮੀਨਾਰਾਂ ਬਣਾਈਆਂ ਜਾਂਦੀਆਂ ਸਨ।
ਪ੍ਰਸ਼ਨ 3. ਦੱਖਣੀ ਭਾਰਤ ਦੇ ਮੰਦਰ ਕਿਹੜੇ ਹਨ?
ਉੱਤਰ- 1. ਰਾਜਰਾਜੇਸ਼ਵਰ ਮੰਦਰ 2. ਗੰਗਈਡ ਚੋਲਪੁਰਮ ਦਾ ਮੰਦਰ 3. ਐਲੋਰਾ ਵਿਖੇ ਕੈਲਾਸ਼ ਮੰਦਰ
ਪ੍ਰਸ਼ਨ 4. ਮੁਗਲ ਬਾਦਸ਼ਾਹ ਸ਼ਾਹਜਹਾਂ ਨੂੰ ਭਵਨ ਨਿਰਮਾਤਾਵਾਂ ਦਾ ਸ਼ਹਿਜ਼ਾਦਾ ਕਿਉਂ ਕਿਹਾ ਜਾਂਦਾ ਹੈ?
ਉੱਤਰ- ਸ਼ਾਹਜਹਾਂ ਇੱਕ ਮਹਾਨ ਭਵਨ ਨਿਰਮਾਤਾ ਸੀ। ਉਸ ਨੇ ਆਗਰੇ ਦੇ ਕਿਲੇ ਵਿੱਚ ਦੀਵਾਨ-ਏ-ਖਾਸ, ਦੀਵਾਨ-ਏ-ਆਮ, ਮੋਤੀ ਮਸਜ਼ਿਦ, ਤਾਜ ਮਹਿਲ ਆਦਿ ਸੁੰਦਰ ਇਮਾਰਤਾਂ ਦਾ ਨਿਰਮਾਣ ਕਰਵਾਇਆ। ਇਸ ਲਈ ਉਸ ਨੂੰ ਭਵਨ ਨਿਰਮਾਤਾਵਾਂ ਦਾ ਸ਼ਹਿਜ਼ਾਦਾ ਕਿਹਾ ਜਾਂਦਾ ਹੈ।
(ਅ) ਖਾਲੀ ਥਾਵਾਂ ਭਰੋ:
1. ਕੁਤਬਦੀਨ ਐਬਕ ਦੁਆਰਾ ਕੁਤਬ ਮੀਨਾਰ ਦੀ ਉਸਾਰੀ ਕਰਵਾਈ ਗਈ।
2. ਮੁਗਲ ਬਾਦਸ਼ਾਹ ਅਕਬਰ ਨੇ ਫਤਿਹਪੁਰ ਸੀਕਰੀ ਨੂੰ ਆਪਣੀ ਰਾਜਧਾਨੀ ਬਣਾਇਆ ਸੀ।
3. ਬੁਲੰਦ ਦਰਵਾਜ਼ਾ ਫਤਿਹਪੁਰ ਸੀਕਰੀ ਵਿਖੇ ਸਥਿਤ ਹੈ।
4. ਤਾਜ਼ ਮਹਿਲ ਸ਼ਾਹਜਹਾਂ ਦੁਆਰਾ ਮੁਮਤਾਜ਼ ਦੀ ਯਾਦ ਵਿੱਚ ਉਸਾਰਿਆ ਗਿਆ ਸੀ।
5. ਜਹਾਂਗੀਰ ਨੇ ਸਿਕੰਦਰਾ ਵਿਖੇ ਅਕਬਰ ਦਾ ਮਕਬਰਾ ਬਣਵਾਇਆ ਸੀ।
(ੲ) ਸਹੀ (ü) ਜਾਂ ਗਲਤ (X) ਦਾ ਨਿਸ਼ਾਨ ਲਗਾਓ:
1. ਭਾਰਤ ਵਿੱਚ ਤੁਰਕਾਂ ਅਤੇ ਅਫਗਾਨਾਂ ਦੁਆਰਾ ਭਵਨ ਨਿਰਮਾਣ ਕਲਾ ਦੀਆਂ ਨਵੀਆਂ ਵਿਧੀਆਂ ਅਤੇ ਨਮੂਨੇ ਤਿਆਰ ਕੀਤੇ ਗਏ। (ü)
2. ਚੰਦੇਲ ਸ਼ਾਸ਼ਕਾਂ ਦੁਆਰਾ ਖੁਜ਼ਰਾਹ ਵਿਖੇ ਮੰਦਰ ਉਸਾਰੇ ਗਏ ਸਨ। (ü)
3. ਅਲਾਉਦੀਨ ਖਿਲਜੀ ਨੇ ਸੀਰੀ ਨੂੰ ਨਵੀਂ ਰਾਜਧਾਨੀ ਬਣਾਇਆ ਸੀ। (ü)
4. ਮੁਹੰਮਦ ਤੁਗਲਕ ਨੇ ਤੁਗਲਕਾਬਾਦ ਨਗਰ ਵਸਾਇਆ ਸੀ। (X)
5. ਚੋਲ ਸ਼ਾਸਕਾਂ ਦੁਆਰਾ ਬਣਾਏ ਗਏ ਮੰਦਰਾਂ ਵਿੱਚ ਭਵਨ ਨਿਰਮਾਣ ਕਲਾ ਦੇ ਦਰਾਵਿੜ ਸ਼ੈਲੀ ਨਮੂਨੇ ਦੀ ਵਰਤੋਂ ਕੀਤੀ ਗਈ ਸੀ। (ü)
Punjab board 7th class final exam imp questions answers