ਦਰਜ਼ੀ ਅਤੇ ਹਾਥੀ ਕਹਾਣੀ
ਇੱਕ ਵਾਰ ਦੀ ਗੱਲ ਹੈ ਕਿ ਇੱਕ ਰਾਜੇ ਕੋਲ ਇਕ ਹਾਥੀ ਸੀ । ਮਹਾਵਤ ਹਰ ਰੋਜ਼ ਹਾਥੀ ਨੂੰ ਪਾਣੀ ਪਿਆਉਣ ਅਤੇ ਨਹਾਉਣ ਲਈ ਨਦੀ ਤੇ ਲੈ ਕੇ ਜਾਂਦਾ ਸੀ । ਉਸ ਦੇ ਰਸਤੇ ਵਿੱਚ ਇੱਕ ਦਰਜ਼ੀ ਦੀ ਦੁਕਾਨ ਆਉਂਦੀ ਸੀ । ਜਦੋਂ ਹਾਥੀ ਦਰਜ਼ੀ ਦੀ ਦੁਕਾਨ ਤੇ ਪਹੁੰਚਦਾ ਤਾਂ ਦਰਜ਼ੀ ਰੋਜ਼ ਉਸ ਨੂੰ ਸੁੰਡ ਵਿੱਚ ਕੁਝ ਨਾ ਕੁਝ ਖਾਣ ਲਈ ਦਿੰਦਾ ਸੀ ।
ਇੱਕ ਦਿਨ ਦਰਜ਼ੀ ਕਿਸੇ ਗੱਲੋਂ ਖਿਝਿਆ ਹੋਇਆ ਸੀ । ਜਦੋਂ ਹਾਥੀ ਨੇ ਰੋਜ਼ ਵਾਂਗ ਉਸ ਅੱਗੇ ਆਪਣੀ ਸੁੰਡ ਕੀਤੀ ਤਾਂ ਦਰਜ਼ੀ ਨੇ ਉਸ ਦੀ ਸੁੰਡ ਤੇ ਸੂਈ ਚੋਭ ਦਿੱਤੀ । ਹਾਥੀ ਨੂੰ ਬਹੁਤ ਦਰਦ ਹੋਇਆ ਪਰ ਉਹ ਚੁੱਪ-ਚਾਪ ਚਲਾ ਗਿਆ । ਉਸ ਨੇ ਛੱਪੜ ਤੇ ਜਾ ਕੇ ਰੱਜ ਕੇ ਪਾਣੀ ਪੀਤਾ । ਵਾਪਸ ਆਉਂਦਿਆਂ ਉਸ ਨੇ ਆਪਣੀ ਸੁੰਡ ਵਿੱਚ ਚਿੱਕੜ ਭਰ ਲਿਆ। ਜਦੋਂ ਹਾਥੀ ਦਰਜ਼ੀ ਦੀ ਦੁਕਾਨ ਤੇ ਪਹੁੰਚਿਆ ਤਾਂ ਉਸ ਨੇ ਸਾਰਾ ਚਿੱਕੜ ਦਰਜ਼ੀ ਦੁਕਾਨ ਵਿੱਚ ਸੁੱਟ ਦਿੱਤਾ । ਚਿੱਕੜ ਨਾਲ਼ ਲੋਕਾਂ ਦੇ ਨਵੇਂ ਕੱਪੜੇ ਵੀ ਹਾਥੀ ਨੇ ਖ਼ਰਾਬ ਕਰ ਦਿੱਤੇ । ਇਸ ਤਰ੍ਹਾਂ ਦਰਜ਼ੀ ਨੇ ਆਪਣੀ ਮੂਰਖਤਾ ਕਾਰਨ ਕਾਫ਼ੀ ਨੁਕਸਾਨ ਕਰਵਾ ਲਿਆ । ਹੁਣ ਦਰਜ਼ੀ ਆਪਣੀ ਗਲਤੀ ਤੇ ਪਛਤਾ ਰਿਹਾ ਸੀ । ਪਰ ਹੁਣ ਕੁਝ ਨਹੀਂ ਹੋ ਸਕਦਾ ਸੀ ।
ਸਿੱਖਿਆ:- ਜੈਸਾ ਕਰੋਗੇ ਵੈਸਾ ਭਰੋਗੇ । (ਜਾਂ) ਅਦਲੇ ਦਾ ਬਦਲਾ ।