ਅਧਿਆਇ-18 ਵਿਅਰਥ ਪਾਣੀ ਦੀ ਕਹਾਣੀ
ਕਿਰਿਆ 18.1- ਗੰਦੇ ਪਾਣੀ ਦਾ ਸਰਵੇਖਣ। (ਪੰਨਾ ਨੰ: 216)
ਪ੍ਰਸ਼ਨ 1- ਸਾਫ਼ ਪਾਣੀ ਅਤੇ ਦੂਸ਼ਿਤ ਪਾਣੀ ਦੇ ਰੰਗ ਵਿੱਚ ਕੀ ਅੰਤਰ ਹੈ?
ਉੱਤਰ- ਸਾਫ਼ ਪਾਣੀ ਰੰਗਹੀਣ ਹੁੰਦਾ ਹੈ ਪਰ ਦੂਸ਼ਿਤ ਪਾਣੀ ਕਾਲੇ ਜਾਂ ਸਲੇਟੀ ਰੰਗ ਦਾ ਹੁੰਦਾ ਹੈ।
ਪ੍ਰਸ਼ਨ 2- ਡਰੇਨ/ਗੰਦੇ ਪਾਣੀ ਵਿੱਚ ਮੌਜੂਦ ਕੋਈ ਦੋ ਕਾਰਬਨਿਕ ਪ੍ਰਦੂਸ਼ਿਕਾਂ ਦੇ ਨਾਂ ਦੱਸੋ।
ਉੱਤਰ- ਮਲ, ਤੇਲ, ਕੀਟਨਾਸ਼ਕ ਆਦਿ।
ਕਿਰਿਆ 18.2- ਮਲ ਪ੍ਰਵਾਹ ਮਾਰਗ ਨੂੰ ਸਮਝਣਾ।(ਪੰਨਾ ਨੰ: 217)
ਪ੍ਰਸ਼ਨ 1- ਮਲ-ਪ੍ਰਵਾਹ ਮਾਰਗ ਵਿੱਚ ਮੈਨ-ਹੋਲ ਕਿਉਂ ਬਣਾਏ ਜਾਂਦੇ ਹਨ?
ਉੱਤਰ- ਮਲ-ਪ੍ਰਵਾਹ ਮਾਰਗ ਵਿੱਚ ਕੋਈ ਸਮੱਸਿਆ ਆਉਣ ਤੇ ਮੈਨ-ਹੋਲ ਰਾਹੀਂ ਜਾਂਚ ਅਤੇ ਸਫ਼ਾਈ ਕੀਤੀ ਜਾਂਦੀ ਹੈ।
ਪ੍ਰਸ਼ਨ 2- ਕਿਸੇ ਖੁੱਲ੍ਹੇ ਜਲ ਨਿਕਾਸ ਵਿੱਚ ਜਾਂ ਉਸਦੇ ਨਜ਼ਦੀਕ ਪਾਏ ਜਾਂਦੇ ਦੋ ਜੀਵਾਂ ਦੇ ਨਾਂ ਦੱਸੋ।
ਉੱਤਰ- ਮੱਖੀਆਂ ਅਤੇ ਮੱਛਰ ਆਦਿ।
ਕਿਰਿਆ 18.3- ਜਲ ਸੋਧਣ ਪ੍ਰਣਾਲੀ ਨੂੰ ਸਮਝਣਾ। (ਪੰਨਾ ਨੰ: 220)
ਪ੍ਰਸ਼ਨ 1- ਹਵਾ ਗੁਜ਼ਾਰਨ ਤੋਂ ਬਾਅਦ ਤਰਲ ਦੀ ਦਿੱਖ (Appearance) ਵਿੱਚ ਕੀ ਪਰਿਵਰਤਨ ਆਇਆ?
ਉੱਤਰ- ਹਵਾ ਗੁਜ਼ਾਰਨ ਤੋਂ ਬਾਅਦ ਤਰਲ ਗੰਧਲਾ ਹੋ ਜਾਂਦਾ ਹੈ।
ਪ੍ਰਸ਼ਨ 2- ਰੇਤ ਫ਼ਿਲਟਰ ਦੁਆਰਾ ਕੀ ਵੱਖ ਹੋਇਆ?
ਉੱਤਰ- ਠੋਸ ਅਸ਼ੁੱਧੀਆਂ।
ਪ੍ਰਸ਼ਨ 1- ਖਾਲੀ ਥਾਵਾਂ ਭਰੋ।
ਅਭਿਆਸ
(i) ਮਲ-ਪ੍ਰਵਾਹ ਵਿੱਚ ਘੁਲੀਆਂ ਅਤੇ ਠੋਸ ਅਸ਼ੁੱਧੀਆਂ ਨੂੰ ਪ੍ਰਦੂਸ਼ਕ ਕਹਿੰਦੇ ਹਨ।
(ii) ਕਿਰਿਆਸ਼ੀਲ ਗਾਰ ਵਿੱਚ ਲਗਭਗ 97% ਪਾਣੀ ਹੁੰਦਾ ਹੈ।
(iii) ਜਲ ਸ਼ੁੱਧੀਕਰਨ ਟੈਂਕ ਦੇ ਤਲ ਤੇ ਬੈਠੇ ਠੋਸ ਪਦਾਰਥ ਨੂੰ ਗਾਰ ਕਹਿੰਦੇ ਹਨ।
(iv) ਵਿਅਰਥ ਜਲ-ਸੋਧਕ ਪ੍ਰਣਾਲੀ ਅਜਿਹੀ ਥਾਂ ਹੁੰਦੀ ਹੈ ਜਿੱਥੇ ਵਿਅਰਥ ਪਾਣੀ ਵਿੱਚੋਂ ਦੂਸ਼ਕਾਂ ਨੂੰ ਵੱਖ ਕੀਤਾ ਜਾਂਦਾ ਹੈ
(v) ਸਫ਼ਾਈ ਸੰਬੰਧੀ ਚੰਗੀਆਂ ਆਦਤਾਂ ਅਪਣਾਓ।
ਪ੍ਰਸ਼ਨ 2- ਸਹੀ ਜਾਂ ਗਲਤ ਲਿਖੋ।
(i) ਖੁੱਲ੍ਹੀਆਂ ਨਾਲੀਆਂ ਦੀ ਗੰਧ ਅਤੇ ਦਿੱਖ ਬਹੁਤ ਮਨਮੋਹਕ ਹੁੰਦੀ ਹੈ।(ਗਲਤ)
(ii) ਪਾਲੀਥੀਨ ਦੇ ਲਿਫ਼ਾਫ਼ੇ ਨਾਲੀਆਂ ਵਿੱਚ ਸੁੱਟੋ।(ਗਲਤ)
(iii) ਖੁੱਲ੍ਹੀਆਂ ਨਾਲੀਆਂ ਮੱਖੀਆਂ ਅਤੇ ਮੱਛਰਾਂ ਦੀਆਂ ਪ੍ਰਜਣਨ ਥਾਵਾਂ ਹੁੰਦੀਆਂ ਹਨ। (ਸਹੀ)
(iv) ਖੁੱਲੇ ਮੈਦਾਨ ਵਿੱਚ ਪਖਾਨਾ ਨਾ ਕਰੋ।
(v) ਭੋਜਨ ਦੇ ਬਚੇ ਠੋਸ ਟੁਕੜੇ ਨਾਲੀਆਂ ਨੂੰ ਬੰਦ ਕਰ ਸਕਦੇ ਹਨ।
ਪ੍ਰਸ਼ਨ 3- ਕਾਲਮ ‘ੳ’ ਦਾ ਕਾਲਮ ‘ਅ’ ਨਾਲ ਮਿਲਾਨ ਕਰੋ
ਕਾਲਮ ‘ੳ’ ਕਾਲਮ ‘ਅ’
(i) ਕਾਰਬਨਿਕ ਅਸ਼ੁੱਧੀਆਂ (ਹ) ਮਨੁੱਖੀ ਮਲ
(ii) ਅਕਾਰਬਨਿਕ ਅਸ਼ੁੱਧੀਆਂ (ਸ) ਨਾਈਟ੍ਰੇਟ ਅਤੇ ਫਾਸਫੇਟ
(iii) ਵਿਅਰਥ ਜਲ-ਸੋਧਣ (ੳ) ਮਲ-ਪ੍ਰਵਾਹ ਉਪਚਾਰ
(iv) ਪਾਣੀ ਨਾਲ ਹੋਣ ਵਾਲੀ ਬਿਮਾਰੀ (ਅ) ਟਾਈਫਾਈਡ
(v) ਸੁੱਕੀ ਗਾਰ (ੲ) ਰੂੜੀ ਖਾਦ
ਪ੍ਰਸ਼ਨ 4- ਵਿਕਲਪੀ ਉੱਤਰਾਂ ਵਿੱਚੋਂ ਠੀਕ ਉੱਤਰ ਚੁਣੋ
(i) ਵਿਅਰਥ ਜਲ ਸੋਧਕ ਯੰਤਰ ਵਿੱਚ ਹੁੰਦੇ ਹਨ।
(ੳ) ਛੜਾਂ ਵਾਲੀ ਜਾਲੀ
(ਅ) ਜਲ-ਸ਼ੁੱਧੀਕਰਨ
(ੲ) ਗਾਰ ਤੇ ਰੇਤ ਵੱਖ ਕਰਨ ਵਾਲਾ ਟੈਂਕ
(ਸ) ਇਹ ਸਾਰੇ ਹੀ ( ü )
(ii) ਵਿਅਰਥ ਜਲ ਸੋਧਕ ਪਲਾਂਟ ਦੇ ਸਹਿ ਉਤਪਾਦ ਹੁੰਦੇ ਹਨ।
(ੳ) ਬਾਇਓਗੈਸ
(ਅ) ਗਾਰ
(ੲ) ੳ ਅਤੇ ਅ ਦੋਵੇਂ ( ü )
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ
iii) ਇਨ੍ਹਾਂ ਵਿੱਚੋਂ ਕਿਹੜਾ ਰਸਾਇਣ ਪਾਣੀ ਨੂੰ ਕੀਟਾਣੂ ਰਹਿਤ ਕਰਨ ਲਈ ਵਰਤਿਆ ਜਾਂਦਾ ਹੈ।
(ੳ) ਕਲੋਰੀਨ
(ਅ) ਓਜ਼ੋਨ
(ੲ) ੳ ਅਤੇ ਅ ਦੋਵੇਂ (ü )
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ
(iv) ਵਿਸ਼ਵ ਟਾਇਲਟ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ।
(ੳ) 29 ਨਵੰਬਰ
(ਅ) 19 ਅਕਤੂਬਰ
(ੲ) 19 ਨਵੰਬਰ (ü )
(ਸ) 29 ਅਕਤੂਬਰ
(v) ਇਨ੍ਹਾਂ ਵਿੱਚੋਂ ਕਿਹੜੀ ਘੱਟ ਖਰਚੇ ਵਾਲੀ ਮੌਕੇ ਤੇ ਮਲ-ਪ੍ਰਵਾਹ ਨਿਪਟਾਰੇ ਦੀ ਪ੍ਰਣਾਲੀ ਨਹੀਂ ਹੈ?
(ੳ) ਸੈਪਟਿਕ ਟੈਂਕ
(ਅ) ਕੰਪੋਸਟਿੰਗ ਟੈਂਕ
(ੲ) ਰਸਾਇਣਿਕ ਟਾਇਲਟ
(ਸ) ਛੜਾਂ ਵਾਲੀ ਜਾਲੀ (ü )
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ–
(i) ਮਲ-ਪ੍ਰਵਾਹ ਕੀ ਹੁੰਦਾ ਹੈ?
ਉੱਤਰ- ਮਲ-ਪ੍ਰਵਾਹ ਉਹ ਵਿਅਰਥ ਪਾਣੀ ਹੁੰਦਾ ਹੈ ਜਿਸ ਵਿੱਚ ਘੁਲੀਆਂ ਹੋਈਆਂ ਅਤੇ ਲਟਕਦੀਆਂ ਠੋਸ ਅਸ਼ੁੱਧੀਆਂ ਹੁੰਦੀਆਂ ਹਨ।
(ii) ਗਾਰ ਕੀ ਹੁੰਦੀ ਹੈ?
ਉੱਤਰ- ਜਲ ਸ਼ੁੱਧੀਕਰਨ ਟੈਂਕ ਦੇ ਤਲ ਤੇ ਬੈਠੇ ਠੋਸ ਪਦਾਰਥ ਨੂੰ ਗਾਰ ਕਹਿੰਦੇ ਹਨ।
(iii) ਨਿਰਮਲ ਜਲ ਜਾਂ ਸ਼ੁੱਧ ਕੀਤਾ ਜਲ ਕੀ ਹੁੰਦਾ ਹੈ?
ਉੱਤਰ- ਉਹ ਪਾਣੀ ਜੋ ਹਰ ਤਰ੍ਹਾਂ ਦੀਆਂ ਅਸ਼ੁੱਧੀਆਂ ਤੋਂ ਮੁਕਤ ਹੁੰਦਾ ਹੈ, ਨੂੰ ਨਿਰਮਲ ਜਾਂ ਸ਼ੁੱਧ ਜਲ ਕਹਿੰਦੇ ਹਨ।
(iv) ਸੈਪਟਿਕ ਟੈਂਕ ਕੀ ਹੁੰਦਾ ਹੈ?
ਉੱਤਰ- ਸੈਪਟਿਕ ਟੈਂਕ, ਮਲ-ਪ੍ਰਵਾਹ ਸੋਧ ਦੀ ਅਜਿਹੀ ਛੋਟੀ ਜਿਹੀ ਪ੍ਰਣਾਲੀ ਹੁੰਦੀ ਹੈ ਜਿਸ ਵਿੱਚ ਅਣ-ਆਕਸੀ ਜੀਵਾਣੂ ਹੁੰਦੇ ਹਨ ਜੋ ਵਿਅਰਥ ਪਦਾਰਥਾਂ ਨੂੰ ਨਿਖੇੜਦੇ ਹਨ।
(v) ਵਿਅਰਥ ਜਲ ਸੋਧਣ ਪ੍ਰਣਾਲੀ ਕੀ ਹੁੰਦੀ ਹੈ?
ਉੱਤਰ- ਵਿਅਰਥ ਜਲ ਸੋਧਣ ਪ੍ਰਣਾਲੀ ਅਜਿਹੀ ਪ੍ਰਣਾਲੀ ਹੁੰਦੀ ਹੈ ਜਿਸ ਵਿੱਚ ਮਲ-ਪ੍ਰਵਾਹ ਵਿੱਚੋਂ ਅਸ਼ੁੱਧੀਆਂ ਵੱਖ ਕਰਕੇ ਪਾਣੀ ਅਤੇ ਅਸ਼ੁੱਧੀਆਂ ਦਾ ਉੱਚਿਤ ਉਪਚਾਰ ਕੀਤਾ ਜਾਂਦਾ ਹੈ।
ਪ੍ਰਸ਼ਨ 6. ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਤੇਲ, ਘਿਓ ਆਦਿ ਨੂੰ ਡਰੇਨ ਵਿੱਚ ਕਿਉਂ ਨਹੀਂ ਸੁੱਟਣਾ ਚਾਹੀਦਾ? ਟਿੱਪਣੀ ਕਰੋ।
ਉੱਤਰ- ਤੇਲ, ਘਿਓ ਆਦਿ ਸਖ਼ਤ ਹੋ ਕੇ ਨਿਕਾਸ ਵਾਲੀਆਂ ਪਾਈਪਾਂ ਨੂੰ ਬੰਦ ਕਰ ਸਕਦੇ ਹਨ ਅਤੇ ਮਿੱਟੀ ਦੇ ਮੁਸਾਮਾਂ ਨੂੰ ਵੀ ਬੰਦ ਕਰ ਦਿੰਦੇ ਹਨ।ਇਸ ਲਈ ਤੇਲ, ਘਿਓ ਨੂੰ ਡਰੇਨ ਵਿੱਚ ਨਹੀਂ ਸੁੱਟਣਾ ਚਾਹੀਦਾ।
(ii) ਵਿਅਰਥ ਜਲ ਸੋਧਕ ਪ੍ਰਣਾਲੀ ਵਿੱਚ ਛੜਾਂ ਵਾਲੀ ਜਾਲੀ ਦਾ ਕੀ ਕੰਮ ਹੁੰਦਾ ਹੈ?
ਉੱਤਰ- ਛੜਾਂ ਵਾਲੀ ਜਾਲੀ ਦੀ ਮਦਦ ਨਾਲ ਵਿਅਰਥ ਪਾਣੀ ਵਿੱਚੋਂ ਕੱਪੜਿਆਂ ਦੇ ਟੁਕੜੇ, ਡੰਡੀਆਂ, ਡੱਬੇ, ਪਲਾਸਟਿਕ ਦੇ ਪੈਕਟ, ਨੈਪਕਿਨ ਆਦਿ ਵੱਡੇ ਅਕਾਰ ਦੇ ਪ੍ਰਦੂਸ਼ਕ ਵੱਖ ਕੀਤੇ ਜਾਂਦੇ ਹਨ।
(iii) ਕੂੜੇ ਨੂੰ ਕੇਵਲ ਕੂੜੇਦਾਨ ਵਿੱਚ ਸੁੱਟੋ। ਟਿੱਪਣੀ ਕਰੋ।
ਉੱਤਰ- ਕੂੜੇ ਨੂੰ ਹਮੇਸ਼ਾ ਕੂੜੇਦਾਨ ਵਿੱਚ ਹੀ ਸੁੱਟਣਾ ਚਾਹੀਦਾ ਹੈ। ਇਸ ਨਾਲ ਆਲ਼ੇ-ਦੁਆਲ਼ੇ ਸਾਫ਼-ਸਫ਼ਾਈ ਵੀ ਬਣੀ ਰਹਿੰਦੀ ਹੈ ਅਤੇ ਕੂੜੇ ਦਾ ਸਹੀ ਢੰਗ ਨਾਲ ਉਪਚਾਰ ਵੀ ਕੀਤਾ ਜਾ ਸਕਦਾ ਹੈ।
(iv) ਮਲ-ਪ੍ਰਵਾਹ ਦੇ ਬਦਲਵੇਂ ਪ੍ਰਬੰਧ ਕੀ ਹਨ?
ਉੱਤਰ- ਮਲ-ਪ੍ਰਵਾਹ ਦੇ ਬਦਲਵੇਂ ਪ੍ਰਬੰਧ ਵਜੋਂ ਸੈਪਟਿਕ ਟੈਂਕ, ਰਸਾਇਣਿਕ ਟੈਂਕ, ਕੰਪੋਸਟਿੰਗ ਟੋਏ ਆਦਿ ਨਾਲ ਘਰੇਲੂ ਤੌਰ ਤੇ ਮਲ-ਪ੍ਰਵਾਹ ਦੀਆਂ ਅਸ਼ੁੱਧੀਆਂ ਦਾ ਉਪਚਾਰ ਕਰਕੇ ਖਾਦ ਆਦਿ ਵਿੱਚ ਬਦਲਿਆ ਜਾ ਸਕਦਾ ਹੈ।
(v) ਅਣਸੋਧੇ ਮਲ-ਪ੍ਰਵਾਹ ਨੂੰ ਜਲ-ਭੰਡਾਰਾਂ ਵਿੱਚ ਸੁੱਟਣਾ ਕਿਵੇਂ ਹਾਨੀਕਾਰਕ ਹੈ?
ਉੱਤਰ- ਅਣਸੋਧੇ ਮਲ ਪ੍ਰਵਾਹ ਵਿੱਚ ਹਾਨੀਕਾਰਕ ਸੂਖਮਜੀਵ ਅਤੇ ਪ੍ਰਦੂਸ਼ਕ ਆਦਿ ਹੁੰਦੇ ਹਨ, ਜਿਹੜੇ ਪਾਣੀ ਨੂੰ ਪ੍ਰਦੂਸ਼ਿਤ ਕਰ ਸਕਦੇ ਹਨ। ਇਸ ਪਾਣੀ ਨੂੰ ਵਰਤਣ ਵਾਲੇ ਜੀਵਾਂ ਨੂੰ ਬਿਮਾਰੀਆਂ ਲੱਗ ਸਕਦੀਆਂ ਹਨ ਅਤੇ ਜਲੀ ਜੀਵਾਂ ਨੂੰ ਵੀ ਨੁਕਸਾਨ ਹੁੰਦਾ ਹੈ। ਇਸ ਲਈ ਮਲ ਪ੍ਰਵਾਹ ਨੂੰ ਉਪਚਾਰਿਤ ਕਰਕੇ ਹੀ ਜਲ ਸਰੋਤਾਂ ਵਿੱਚ ਵਹਾਉਣਾ ਚਾਹੀਦਾ ਹੈ।
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ
(i) ਖੁੱਲ੍ਹੇ ਵਿੱਚ ਪਖਾਨਾ ਕਰਨਾ, ਵਿਸ਼ੇ ਤੇ ਸੰਖੇਪ ਨੋਟ ਲਿਖੋ।
ਤਰ- ਸਾਡੇ ਦੇਸ ਵਿੱਚ ਸਹੂਲਤਾਂ ਦੀ ਘਾਟ ਹੋਣ ਕਰਕੇ ਕਈ ਲੋਕ ਖੁੱਲ੍ਹੇ ਵਿੱਚ ਪਖਾਨਾ ਕਰਦੇ ਹਨ। ਇਸ ਨਾਲ ਕਈ ਸਾਰੀਆਂ ਸਿਹਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ।ਇਸ ਨਾਲ ਹੈਜ਼ਾ, ਟਾਈਫਾਈਡ, ਹੈਪਾਟਾਈਟਸ ਏ, ਪੋਲੀਓ ਅਤੇ ਦਸਤ ਵਰਗੀਆਂ ਬਿਮਾਰੀਆਂ ਫੈਲਦੀਆਂ ਹਨ।ਭਾਰਤ ਵਿੱਚ ਖੁੱਲ੍ਹੇ ਮਲ ਨਿਕਾਸ ਕਰਕੇ ਹੋਣ ਵਾਲੀਆਂ ਬਿਮਾਰੀਆਂ ਨਾਲ ਹਰ ਸਾਲ ਲਗਭਗ ਇੱਕ ਲੱਖ ਬੱਚਿਆਂ ਦੀ ਮੌਤ ਹੁੰਦੀ ਹੈ। ਇਸ ਲਈ ਖੁੱਲ੍ਹੇ ਵਿੱਚ ਪਖਾਨਾ ਕਰਨ ਤੋਂ ਸਖ਼ਤ ਗੁਰੇਜ਼ ਕਰਨਾ ਚਾਹੀਦਾ ਹੈ।
(ii) ਘਰਾਂ ਵਿੱਚ ਮਲ ਵਿਸਰਜਨ ਪ੍ਰਬੰਧਨ (Sewage system) ਦੀ ਸੁਚਾਰੂ ਵਿਵਸਥਾ ਲਈ ਤੁਸੀਂ ਕਿਹੜੇ ਕਦਮ ਚੁੱਕੋਗੇ?
ਉੱਤਰ- (1) ਤੇਲ ਅਤੇ ਘਿਓ ਆਦਿ ਨੂੰ ਨਾਲੀਆਂ ਵਿੱਚ ਨਹੀਂ ਸੁੱਟਣਾ ਚਾਹੀਦਾ।
(2) ਪੇਂਟ, ਦਵਾਈਆਂ, ਗ੍ਰੀਸ, ਹੋਰ ਰਸਾਇਣਾਂ ਨੂੰ ਸੀਵਰੇਜ਼ ਵਿੱਚ ਨਹੀਂ ਸੁੱਟਣਾ ਚਾਹੀਦਾ।
(3) ਪਲਾਸਟਿਕ ਦੇ ਲਿਫ਼ਾਫ਼ੇ, ਖਿਡੌਣੇ, ਚਾਹ ਪੱਤੀ ਆਦਿ ਨੂੰ ਸੀਵਰੇਜ਼ ਵਿੱਚ ਨਹੀਂ ਸੁੱਟਣਾ ਚਾਹੀਦਾ।
(4) ਪਾਣੀ ਦੀ ਬਰਬਾਦੀ ਨੂੰ ਰੋਕਣਾ ਚਾਹੀਦਾ ਹੈ।
(5) ਫਾਸਫੇਟ ਮੁਕਤ ਸਾਬਣ ਅਤੇ ਡਿਟਰਜੈਂਟ ਵਰਤਣੇ ਚਾਹੀਦੇ ਹਨ।
(6) ਟਾਇਲਟ ਦੀ ਵਰਤੋਂ ਕਚਰਾ ਟੋਕਰੀ ਵਜੋਂ ਨਾ ਕਰੋ।