ਅਧਿਆਇ-17 ਜੰਗਲ : ਸਾਡੀ ਜੀਵਨ ਰੇਖਾ
ਪ੍ਰਸ਼ਨ 1- ਖਾਲੀ ਥਾਵਾਂ ਭਰੋ।
(i) ਪੌਦਿਆਂ ਦੁਆਰਾ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਦੌਰਾਨ ਆਕਸੀਜਨ ਛੱਡੀ ਜਾਂਦੀ ਹੈ।
(ii) ਜੰਗਲਾਂ ਦੀ ਕਟਾਈ ਅਤੇ ਜੰਗਲਾਂ ਦੀ ਅੱਗ ਜੰਗਲਾਂ ਲਈ ਮੁੱਖ ਖਤਰੇ ਹਨ।
(iii) ਵੱਡੇ ਪੱਧਰ ਤੇ ਪੌਦਿਆਂ ਦੀ ਪਨੀਰੀ ਦੇ ਰੋਪਣ ਨੂੰ ਜੰਗਲ ਲਗਾਉਣਾ ਕਹਿੰਦੇ ਹਨ।
ਪ੍ਰਸ਼ਨ 2- ਸਹੀ ਜਾਂ ਗਲਤ ਲਿਖੋ।
(i) ਜੰਤੂ ਪੌਦਿਆਂ ਨੂੰ ਪੋਸ਼ਕ ਤੱਤ ਦਿੰਦੇ ਹਨ।(ਸਹੀ)
(ii) ਭਾਰਤ ਦੇ ਕੁੱਲ ਖੇਤਰਫਲ ਦਾ ਕੇਵਲ 15% ਹੀ ਜੰਗਲੀ ਖੇਤਰ ਹੈ। (ਗਲਤ)
(iii) ਘਰ ਬਣਾਉਣ ਅਤੇ ਖੇਤੀ ਲਈ ਰੁੱਖ ਕੱਟਣ ਨੂੰ ਜੰਗਲਾਂ ਦੀ ਕਟਾਈ ਕਹਿੰਦੇ ਹਨ। (ਸਹੀ)
(iv) ਪਸ਼ੂਆਂ ਨੂੰ ਵੱਧ ਚਰਾਉਣ ਨਾਲ ਜੰਗਲਾਂ ਦੀ ਹਾਨੀ ਹੁੰਦੀ ਹੈ। (ਸਹੀ)
ਪ੍ਰਸ਼ਨ 3- ਕਾਲਮ ੳ ਅਤੇ ਕਾਲਮ ਅ ਦਾ ਮਿਲਾਨ ਕਰੋ
ਕਾਲਮ ‘ੳ’ ਕਾਲਮ ‘ਅ
(i) ਪੌਦੇ (ਸ) ਉਤਪਾਦਕ
(ii) ਨਵਿਆਉਣਯੋਗ ਕੁਦਰਤੀ ਸ੍ਰੋਤ (ੳ) ਜੰਗਲ
(iii) ਰੁੱਖ ਜਾਂ ਜੰਗਲ ਉਗਾਉਣਾ (ਅ) ਵੱਡੇ ਪੱਧਰ ਤੇ ਰੁੱਖ ਲਗਾਉਣ ਦੀ ਪ੍ਰਕਿਰਿਆ
(iv) ਜੰਗਲਾਂ ਦਾ ਸਫਾਇਆ (ੲ) ਰੁੱਖਾਂ ਦੀ ਕਟਾਈ
ਪ੍ਰਸ਼ਨ 4- ਸਹੀ ਉੱਤਰ ਦੀ ਚੋਣ ਕਰੋ
(i) ਇਹਨਾਂ ਵਿੱਚੋਂ ਜੰਗਲੀ ਉਤਪਾਦ ਨਹੀਂ ਹੈ:
(ੳ) ਪਲਾਈ ਵੁੱਡ
(ਅ) ਲਾਖ
(ੲ) ਕੈਰੋਸੀਨ (ਮਿੱਟੀ ਦਾ ਤੇਲ) (ü )
(ਸ) ਗੂੰਦ
(ii) ਭੋਜਨ ਲੜੀ ਵਿੱਚ ਹੁੰਦੇ ਹਨ:
(ੳ) ਉਤਪਾਦਕ ਅਤੇ ਸ਼ਾਕਾਹਾਰੀ
(ਅ) ਉਤਪਾਦਕ ਅਤੇ ਮਾਸਾਹਾਰੀ
(ੲ) ਉਤਪਾਦਕ ਅਤੇ ਨਿਖੇੜਕ
(ਸ) ਉਤਪਾਦਕ, ਸ਼ਾਕਾਹਾਰੀ ਅਤੇ ਮਾਸਾਹਾਰੀ (ü )
(iii) ਜੀਵਾਣੂ ਅਤੇ ਉੱਲੀ ਹੁੰਦੇ ਹਨ:
(ੳ) ਨਿਖੇੜਕ (ü )
(ਅ) ਸ਼ਾਕਾਹਾਰੀ
(ੲ) ਸਰਬਆਹਾਰੀ
(ਸ) ਮਾਸਾਹਾਰੀ
(iv) ਸੂਖ਼ਮਜੀਵ ਮ੍ਰਿਤ ਜੀਵਾਂ ਤੇ ਕਿਰਿਆ ਕਰਕੇ ਪੈਦਾ ਕਰਦੇ ਹਨ:
(ੳ) ਮੱਲੜ੍ਹ (ü )
(ਅ) ਲੱਕੜੀ
(ੲ) ਰੇਤ
(ਸ) ਉਪਰੋਕਤ ਸਾਰੇ
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਧਰਤੀ ‘ਤੇ ਥਲ ਭਾਗ ਦਾ ਲਗਭਗ ਕਿੰਨਾ ਖੇਤਰ ਜੰਗਲਾਂ ਨਾਲ ਢਕਿਆ ਹੋਇਆ ਹੈ?
ਉੱਤਰ- ਲਗਭਗ ਇੱਕ ਤਿਹਾਈ ਭਾਗ।
(ii) ਪਰਿਸਥਿਤਿਕ ਪਰਬੰਧ ਕੀ ਹੁੰਦਾ ਹੈ?
ਉੱਤਰ- ਸਜੀਵ ਅਤੇ ਉਹਨਾਂ ਦਾ ਵਾਤਾਵਰਨ ਮਿਲ ਕੇ ਪਰਿਸਥਿਤਿਕ ਪ੍ਰਬੰਧ ਬਣਾਉਂਦੇ ਹਨ।
(iii) ਰੁੱਖ ਜਾਂ ਜੰਗਲ ਉਗਾਉਣ ਤੋਂ ਕੀ ਭਾਵ ਹੈ?
ਉੱਤਰ- ਵੱਡੇ ਪੱਧਰ ‘ਤੇ ਰੁੱਖ ਲਗਾਉਣ ਨੂੰ ਜੰਗਲ ਉਗਾਉਣਾ (Afforestation) ਕਹਿੰਦੇ ਹਨ
(iv) ਵਿਸ਼ਵ ਤਾਪਨ ਕਿਸ ਕਾਰਨ ਹੁੰਦਾ ਹੈ?
ਉੱਤਰ- ਜੰਗਲਾਂ ਦੀ ਕਟਾਈ ਅਤੇ ਪ੍ਰਦੂਸ਼ਨ ਆਦਿ ਨਾਲ ਹਰਾ ਗ੍ਰਹਿ ਪ੍ਰਭਾਵ ਵਧਦਾ ਜਾਂਦਾ ਹੈ, ਜਿਸ ਕਾਰਨ ਧਰਤੀ ਦਾ ਔਸਤ ਤਾਪਮਾਨ ਹੌਲੀ-ਹੌਲੀ ਵਧ ਰਿਹਾ ਹੈ, ਇਸਨੂੰ ਵਿਸ਼ਵ ਤਾਪਨ ਕਹਿੰਦੇ ਹਨ।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਭੋਜਨ ਲੜੀ ਦੇ ਪੱਖ ਤੋਂ ਪੌਦਿਆਂ ਅਤੇ ਜੰਤੂਆਂ ਦੀ ਆਪਸੀ ਨਿਰਭਰਤਾ ਦਾ ਵਰਣਨ ਕਰੋ।
ਉੱਤਰ- ਪੌਦੇ ਉਤਪਾਦਕ ਵਜੋਂ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਨਾਲ ਭੋਜਨ ਬਣਾਉਂਦੇ ਹਨ।ਸ਼ਾਕਾਹਾਰੀ ਜੀਵ ਪੌਦਿਆਂ ਤੋਂ ਆਪਣਾ ਭੋਜਨ ਪ੍ਰਾਪਤ ਕਰਦੇ ਹਨ। ਕੁੱਝ ਮਾਸਾਹਾਰੀ ਜੀਵ ਸ਼ਾਕਾਹਾਰੀ ਜੀਵਾਂ ਨੂੰ ਖਾ ਕੇ ਭੋਜਨ ਪ੍ਰਾਪਤ ਕਰਦੇ ਹਨ। ਇਸ ਤਰ੍ਹਾਂ ਭੋਜਨ ਲੜੀ ਦਾ ਨਿਰਮਾਣ ਹੁੰਦਾ ਹੈ।
(ii) ਭੌਂ-ਸੁਰੱਖਿਅਣ ਵਿੱਚ ਜੰਗਲ ਕਿਵੇਂ ਮਦਦ ਕਰਦੇ ਹਨ?
ਉੱਤਰ- ਪੌਦਿਆਂ ਦੀਆਂ ਜੜ੍ਹਾਂ ਮਿੱਟੀ ਦੇ ਕਣਾਂ ਨੂੰ ਜਕੜ ਕੇ ਰੱਖਦੀਆਂ ਹਨ ਅਤੇ ਭੌਂ-ਖੋਰ ਨੂੰ ਰੋਕਦੀਆਂ ਹਨ।ਇਸ ਤੋਂ ਇਲਾਵਾ ਜੰਗਲ ਮਿੱਟੀ ਵਿੱਚ ਪੋਸ਼ਕ ਤੱਤ ਪੂਰੇ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਦੇ ਹਨ। ਇਸ ਤਰ੍ਹਾਂ ਜੰਗਲ ਭੌਂ-ਸੁਰੱਖਿਅਣ ਵਿੱਚ ਮਦਦ ਕਰਦੇ ਹਨ।
(iii) ਅਜਿਹੀਆਂ ਦੋ ਉਦਾਹਰਨਾਂ ਦਿਉ ਜਿਸ ਤੋਂ ਪਤਾ ਲੱਗਦਾ ਹੈ ਕਿ ਪੌਦੇ ਜੰਤੂਆਂ ‘ਤੇ ਨਿਰਭਰ ਕਰਦੇ ਹਨ।
ਉੱਤਰ- (1) ਪੌਦੇ ਜੰਤੂਆਂ ਦੀ ਸਾਹ ਕਿਰਿਆ ਰਾਹੀਂ ਛੱਡੀ ਆਕਸੀਜਨ ਨੂੰ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਲਈ ਵਰਤਦੇ ਹਨ।
(2) ਜੰਤੂ ਪੌਦਿਆਂ ਦੇ ਪਰਾਗਣ ਵਿੱਚ ਮਦਦ ਕਰਕੇ ਅਤੇ ਬੀਜ ਖਿੰਡਾ ਕੇ ਜੰਗਲਾਂ ਦਾ ਵਿਸਥਾਰ ਕਰਨ ਵਿੱਚ ਮਦਦ ਕਰਦੇ ਹਨ।
(3) ਜੰਤੂ ਉਹਨਾਂ ਪੋਸ਼ਕ ਤੱਤਾਂ ਦੇ ਮੁੜ ਚੱਕਰਣ ਵਿੱਚ ਮਦਦ ਕਰਦੇ ਹਨ ਜੋ ਪੌਦਿਆਂ ਦੁਆਰਾ ਵਰਤੇ ਜਾਂਦੇ ਹਨ।
(iv) ਜੰਗਲ ਹੜ੍ਹਾਂ ਨੂੰ ਕਿਵੇਂ ਰੋਕਦੇ ਹਨ? ਵਿਆਖਿਆ ਕਰੋ।
ਉੱਤਰ- ਜੰਗਲ ਵਰਖਾ ਦੇ ਪਾਣੀ ਨੂੰ ਸਿੱਧਾ ਭੂਮੀ ਉੱਤੇ ਨਹੀਂ ਡਿੱਗਣ ਦਿੰਦੇ ਅਤੇ ਪਾਣੀ ਨੂੰ ਧਰਤੀ ਵਿੱਚ ਰਿਸਣ ਵਿੱਚ ਮਦਦ ਕਰਦੇ ਹਨ। ਇਸ ਤਰ੍ਹਾਂ ਜੰਗਲ ਹੜ੍ਹਾਂ ਨੂੰ ਰੋਕਦੇ ਹਨ।
(v) ਅਜਿਹੇ ਪੰਜ ਉਤਪਾਦਾਂ ਦੇ ਨਾਂ ਲਿਖੋ ਜਿਹੜੇ ਜੰਗਲਾਂ ਤੋਂ ਪ੍ਰਾਪਤ ਹੁੰਦੇ ਹਨ।
ਉੱਤਰ- (1) ਦਵਾਈਆਂ, (2) ਮਸਾਲੇ, (3) ਲੱਕੜ, (4) ਕਾਗਜ਼, (5) ਗੂੰਦ, (6) ਲੇਟੇਕਸ (ਰਬੜ) ਅਤੇ (7) ਫਲ ਆਦਿ।
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ
(i) ਜੰਗਲ ਨਸ਼ਟ ਕਰਨਾ ਕੀ ਹੈ? ਜੰਗਲ ਨਸ਼ਟ ਹੋਣ ਦੇ ਵੱਖ-ਵੱਖ ਕਾਰਨਾਂ ਦੀ ਵਿਆਖਿਆ ਕਰੋ।
ਉੱਤਰ- ਕਈ ਸਾਰੇ ਮਨੁੱਖੀ ਅਤੇ ਕੁਦਰਤੀ ਕਾਰਨਾਂ ਕਰਕੇ ਜੰਗਲਾਂ ਹੇਠ ਰਕਬਾ ਲਗਾਤਾਰ ਘਟ ਰਿਹਾ ਹੈ, ਇਸਨੂੰ ਜੰਗਲ ਨਸ਼ਟ ਹੋਣਾ ਕਹਿੰਦੇ ਹਨ। ਜੰਗਲ ਨਸ਼ਟ ਹੋਣ ਦੇ ਕਾਰਨ
(1) ਜੰਗਲਾਂ ਦੀ ਕਟਾਈ- ਖੇਤੀ, ਘਰਾਂ, ਉਦਯੋਗਾਂ, ਸੜਕਾਂ ਆਦਿ ਲਈ ਰੁੱਖਾਂ ਨੂੰ ਵੱਡੇ ਪੱਧਰ ਤੇ ਕੱਟਣ ਨੂੰ ਜੰਗਲਾਂ ਦੀ ਕਟਾਈ ਕਹਿੰਦੇ ਹਨ। ਇਸ ਨਾਲ ਜੰਗਲਾ ਹੇਠਲਾ ਰਕਬਾ ਕਾਫ਼ੀ ਘਟ ਰਿਹਾ ਹੈ।
(2) ਜੰਗਲਾਂ ਦੀ ਅੱਗ- ਕੁਦਰਤੀ ਗਰਮੀ ਜਾਂ ਮਨੁੱਖੀ ਕਿਰਿਆਵਾਂ ਨਾਲ ਕਈ ਵਾਰ ਜੰਗਲਾਂ ਨੂੰ ਅੱਗ ਲੱਗ ਜਾਂਦੀ ਹੈ ਜੋ ਵੱਡੇ ਪੱਧਰ ਤੇ ਜੰਗਲਾਂ ਨੂੰ ਨਸ਼ਟ ਕਰ ਦਿੰਦੀ ਹੈ।
(3) ਪ੍ਰਦੂਸ਼ਣ- ਮਲ ਪ੍ਰਵਾਹ, ਉਦਯੋਗਿਕ ਕਚਰੇ ਆਦਿ ਨਾਲ ਪਾਣੀ ਪ੍ਰਦੂਸ਼ਿਤ ਹੁੰਦਾ ਹੈ, ਜੋ ਰੁੱਖਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।
(ii) ਜੰਗਲਾਂ ਦੇ ਕੀ ਲਾਭ ਹਨ?
ਉੱਤਰ- (1) ਜੰਗਲ ਪਰਿਸਥਿਤਿਕ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ।
(2) ਜੰਗਲ ਵਰਖਾ ਲਿਆਉਣ, ਹੜ੍ਹ ਰੋਕਣ ਅਤੇ ਭੋਂ-ਖੋਰ ਰੋਕਣ ਵਿੱਚ ਮਦਦ ਕਰਦੇ ਹਨ।
(3) ਸਾਨੂੰ ਜੰਗਲਾਂ ਤੋਂ ਕਈ ਸਾਰੀਆਂ ਉਪਜਾਂ ਜਿਵੇਂ ਲੱਕੜ, ਫਲ, ਸ਼ਹਿਦ, ਦਵਾਈਆਂ ਆਦਿ ਮਿਲਦੀਆਂ ਹਨ।
(4) ਜੰਗਲ ਅਤੇ ਜੰਗਲੀ ਜੀਵਨ ਧਰਤੀ ਉੱਤੇ ਜੈਵਿਕ ਵਿਭਿੰਨਤਾ ਬਣਾਈ ਰੱਖਦੇ ਹਨ।
(iii) ਜੰਤੂ, ਪੌਦਿਆਂ ਤੇ ਕਿਵੇਂ ਨਿਰਭਰ ਕਰਦੇ ਹਨ?
ਉੱਤਰ- (1) ਜੰਤੂ ਪੌਦਿਆਂ ਤੋਂ ਭੋਜਨ ਪ੍ਰਾਪਤ ਕਰਦੇ ਹਨ।
(2) ਜੰਤੂ ਪੌਦਿਆਂ ਦੁਆਰਾ ਛੱਡੀ ਆਕਸੀਜਨ ਗੈਸ ਨਾਲ ਸਾਹ ਲੈਂਦੇ ਹਨ।
(3) ਜੰਤੂ ਛਾਂ, ਆਸਰੇ ਅਤੇ ਨਿਵਾਸ ਸਥਾਨ ਲਈ ਪੌਦਿਆਂ ਤੇ ਨਿਰਭਰ ਕਰਦੇ ਹਨ।
(4) ਜੰਗਲੀ ਜੀਵ ਪੌਦਿਆਂ, ਝਾੜੀਆਂ ਵਿੱਚ ਲੁਕ ਕੇ ਸ਼ਿਕਾਰ ਕਰਦੇ ਹਨ ਜਾਂ ਸ਼ਿਕਾਰ ਹੋਣ ਤੋਂ ਬਚਦੇ ਹਨ।
(iv) ਜੰਗਲਾਂ ਦੀ ਸੰਭਾਲ ਲਈ ਕਿਹੜੇ-ਕਿਹੜੇ ਕਦਮ ਚੁੱਕੇ ਜਾ ਸਕਦੇ ਹਨ?
ਉੱਤਰ- (1) ਲੱਕੜੀ ਦੀ ਬਾਲਣ ਵਜੋਂ ਵਰਤੋਂ ਘਟਾਉਣੀ ਚਾਹੀਦੀ ਹੈ।
(2) ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਉਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ।
(3) ਜੰਗਲੀ ਅੱਗ ਤੇ ਸਮੇਂ ਸਿਰ ਕਾਬੂ ਪਾਉਣਾ ਚਾਹੀਦਾ ਹੈ।
(4) ਜਦੋਂ ਵੀ ਕਿਸੇ ਕਾਰਨ ਰੁੱਖਾਂ ਦੀ ਕਟਾਈ ਕਰਨ ਦੀ ਲੋੜ ਪਵੇ ਤਾਂ ਹੋਰ ਰੁੱਖ ਲਗਾ ਕੇ ਪ੍ਰਤੀਪੂਰਤੀ ਕਰਨੀ ਚਾਹੀਦੀ ਹੈ।
(5) ਜੰਗਲਾਂ ਦੀਆਂ ਉਪਜਾਂ ਜਿਵੇਂ ਲੱਕੜ, ਕਾਗਜ਼, ਗੱਤਾ ਆਦਿ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ।