ਅਧਿਆਇ-16 ਪਾਣੀ : ਇੱਕ ਅਨਮੋਲ ਸਾਧਨ
ਕਿਰਿਆਵਾਂ ਦੇ ਪ੍ਰਸ਼ਨ
ਪ੍ਰਸ਼ਨ 1- ਅਜਿਹੀਆਂ ਤਿੰਨ ਗਤੀਵਿਧੀਆਂ ਲਿਖੋ ਜਿਨ੍ਹਾਂ ਦੌਰਾਨ ਸਭ ਤੋਂ ਵੱਧ ਪਾਣੀ ਬਰਬਾਦ ਹੁੰਦਾ ਹੈ? (ਪੰਨਾ ਨੰ: 195, 196,197)
ਉੱਤਰ- ਪਸ਼ੂਆਂ ਦੀ ਸਾਫ਼-ਸਫ਼ਾਈ, ਕਾਰ ਧੋਣੀ, ਬੁਰਸ਼ ਕਰਦੇ ਸਮੇਂ ਟੂਟੀ ਚੱਲਦੀ ਰੱਖਣਾ ਅਤੇ ਘਰ ਦੀ ਸਾਫ਼-ਸਫ਼ਾਈ।
ਪ੍ਰਸ਼ਨ 2- ਕੀ ਸਾਨੂੰ ਪਾਣੀ ਦੀ ਬਰਬਾਦੀ ਤੇ ਕਾਬੂ ਪਾਉਣਾ ਚਾਹੀਦਾ ਹੈ? ਜੇਕਰ ਹਾਂ ਤਾਂ ਕਿਉਂ?
ਉੱਤਰ- ਹਾਂ। ਕਿਉਂਕਿ ਧਰਤੀ ਤੇ ਵਰਤੋਂ-ਯੋਗ ਸਾਫ਼ ਪਾਣੀ ਦੇ ਸਰੋਤ ਸੀਮਤ ਹਨ।
ਪ੍ਰਸ਼ਨ 3. ……… ਅਜਿਹੀ ਕਿਰਿਆ ਹੈ ਜਿਸ ਦੌਰਾਨ ਪਾਣੀ ਤਰਲ ਅਵਸਥਾ ਤੋਂ ਗੈਸ ਅਵਸਥਾ ਵਿੱਚ ਬਦਲਦਾ ਹੈ?
ਉੱਤਰ- ਵਾਸ਼ਪੀਕਰਨ।
ਪ੍ਰਸ਼ਨ 4. ………………… ਅਜਿਹੀ ਕਿਰਿਆ ਹੈ ਜਿਸ ਦੌਰਾਨ ਪਾਣੀ ਗੈਸ ਅਵਸਥਾ ਤੋਂ ਤਰਲ ਅਵਸਥਾ ਵਿੱਚ ਬਦਲਦਾ ਹੈ?
ਉੱਤਰ- ਸੰਘਣਨ।
ਕਿਰਿਆ 16.2- ਧਰਤੀ ਤੇ ਪਾਣੀ ਦੀ ਵੰਡ ਦਰਸਾਉਂਦੀ ਕਿਰਿਆ। (ਪੰਨਾ ਨੰ: 197)
ਪ੍ਰਸ਼ਨ 1- ਕਿਹੜਾ ਬੀਕਰ ਧਰਤੀ ਹੇਠਲੇ ਪਾਣੀ ਨੂੰ ਦਰਸਾਉਂਦਾ ਹੈ?
ਉੱਤਰ- ‘ੲ’ ਬੀਕਰ।
ਪ੍ਰਸ਼ਨ 2- ਕਿਹੜਾ ਬੀਕਰ ਧਰਤੀ ਦੇ ਤਲ ਤੇ ਮੌਜੂਦ ਸਤਹੀ ਪਾਣੀ ਨੂੰ ਦਰਸਾਉਂਦਾ ਹੈ?
ਉੱਤਰ- ‘ਉ’ ਬੀਕਰ ਵਿੱਚ ਬਚਿਆ ਪਾਣੀ।
ਪ੍ਰਸ਼ਨ 1- ਖਾਲੀ ਥਾਵਾਂ ਭਰੋ।
ਅਭਿਆਸ
(i) ਜਿਹੜਾ ਪਾਣੀ ਅਸੀਂ ਪੀਂਦੇ ਹਾਂ ਉਹ ਤਰਲ ਅਵਸਥਾ ਵਿੱਚ ਹੁੰਦਾ ਹੈ।
(ii) ਪਾਣੀ ਦੇ ਮਿੱਟੀ ਵਿੱਚ ਰਿਸ ਕੇ ਜਾਣ ਦੀ ਕਿਰਿਆ ਨੂੰ ਇਨਫਿਲਟਰੇਸ਼ਨ ਕਹਿੰਦੇ ਹਨ।
(iii) ਭੌਂ-ਜਲ ਦੇ ਉੱਪਰਲੇ ਤਲ ਨੂੰ ਵਾਟਰ-ਟੇਬਲ ਕਹਿੰਦੇ ਹਨ।
(iv) ਜਲ ਪ੍ਰਬੰਧਨ ਦਾ ਅਰਥ ਹੈ ਪਾਣੀ ਦੀ ਹਰ ਸੰਭਵ ਵਧੀਆ ਢੰਗ ਨਾਲ ਵਰਤੋਂ।
(v) ਕਿਸਾਨ ਤੁਪਕਾ ਸਿੰਚਾਈ ਪ੍ਰਣਾਲੀ ਵਰਤ ਕੇ ਪਾਣੀ ਦੀ ਕਿਫਾਇਤੀ ਢੰਗ ਨਾਲ ਵਰਤੋਂ ਕਰ ਸਕਦੇ ਹਨ।
ਪ੍ਰਸ਼ਨ 2- ਠੀਕ ਜਾਂ ਗਲਤ ਲਿਖੋ।
(i) ਜਲ ਚੱਕਰ ਧਰਤੀ ਉੱਤੇ ਪਾਣੀ ਦੀ ਹੋਂਦ ਨੂੰ ਕਾਇਮ ਰੱਖਣ ਵਿੱਚ ਮਦਦ ਕਰਦਾ ਹੈ।(ਠੀਕ)
(ii) ਧਰਤੀ ਉੱਤੇ ਮੌਜੂਦ ਕੁੱਲ ਪਾਣੀ ਦਾ ਲਗਭਗ 97% ਪਾਣੀ ਤਾਜ਼ਾ ਹੁੰਦਾ ਹੈ।(ਗਲਤ)
(iii) ਪਾਣੀ ਦੀਆਂ ਲੀਕ ਕਰਦੀਆਂ ਪਾਈਪਾਂ ਅਤੇ ਟੂਟੀਆਂ ਦੀ ਛੇਤੀ ਮੁਰੰਮਤ ਕਰਨੀ ਚਾਹੀਦੀ ਹੈ। (ਠੀਕ)
(iv) ਅਸੀਂ ਬੜੀ ਤੇਜ਼ੀ ਨਾਲ ਵਿਸ਼ਵ ਪੱਧਰੀ ਜਲ ਸੰਕਟ ਵੱਲ ਵਧ ਰਹੇ ਹਾਂ। (ਠੀਕ)
(v) ਬੁਰਸ ਕਰਨ ਸਮੇਂ ਟੂਟੀ ਨੂੰ ਲਗਾਤਾਰ ਨਾ ਚਲਾਉ।(ਠੀਕ)
ਪ੍ਰਸ਼ਨ 3- ਕਾਲਮ ‘ੳ’ ਦਾ ਕਾਲਮ ‘ਅ’ ਨਾਲ ਮਿਲਾਨ ਕਰੋ
ਕਾਲਮ ‘ੳ’ ਕਾਲਮ ‘ਅ’
(i) ਬਰਫ਼ (ਹ) ਪਾਣੀ ਦੀ ਠੋਸ ਅਵਸਥਾ
(ii) ਖਾਰਾ ਪਾਣੀ (ੳ) ਸਮੁੰਦਰ ਅਤੇ ਮਹਾਂਸਾਗਰ
(iii) ਤਾਜ਼ਾ ਪਾਣੀ (ਅ) ਨਦੀਆਂ ਅਤੇ ਛੱਪੜ
(iv) ਜਲ ਵਾਸ਼ਪ (ੲ) ਪਾਣੀ ਦੀ ਗੈਸੀ ਅਵਸਥਾ
(v) ਮੀਂਹ ਦਾ ਪਾਣੀ (ਸ) ਪਾਣੀ ਦਾ ਸਭ ਤੋਂ ਸ਼ੁੱਧ ਰੂਪ
ਪ੍ਰਸ਼ਨ 4- ਸਹੀ ਉੱਤਰ ਚੁਣੋ
(i) ਇਹਨਾਂ ਵਿੱਚੋਂ ਕਿਹੜਾ ਭੌਂ-ਜਲ ਦੇ ਘਟਣ ਲਈ ਜਿੰਮੇਵਾਰ ਹੈ
(ੳ) ਵਧਦੀ ਆਬਾਦੀ
(ਅ) ਵਧਦੇ ਉਦਯੋਗ
(ੲ) ਜੰਗਲਾਂ ਦੀ ਕਟਾਈ
(ਸ) ਇਹ ਸਾਰੇ ਹੀ (ü)
(ii) ਪੰਜਾਬ ਭੌਂ-ਜਲ ਸੰਭਾਲ ਕਾਨੂੰਨ ਇਸ ਸਾਲ ਪਾਸ ਹੋਇਆ
(ੳ) 2009 (ü)
(ਅ) 2010
(ੲ) 2008
(ਸ) 2015
(iii) ਹਰ ਸਾਲ ਵਿਸ਼ਵ ਜਲ ਦਿਵਸ ਮਨਾਇਆ ਜਾਂਦਾ ਹੈ
(ੳ) 22 ਅਪ੍ਰੈਲ
(ਅ) 24 ਮਾਰਚ
(ੲ) 22 ਮਾਰਚ (ü )
(ਸ) 22 ਮਈ
(iv) ਧਰਤੀ ਤੇ ਸਤਹੀ ਪਾਣੀ ਦਾ ਲਗਭਗ …………………………….. ਪਾਣੀ ਸਮੁੰਦਰਾਂ ਅਤੇ ਮਹਾਂਸਾਗਰਾਂ ਵਿੱਚ ਹੈ।
(ੳ) 75%
(ਅ) 71%
(ੲ) 97% (ü )
(ਸ) 29%
(v) ਸਾਨੂੰ ਟੂਟੀਆਂ ਚੱਲਦੀਆਂ ਕਦੋਂ ਨਹੀਂ ਰੱਖਣੀਆਂ ਚਾਹੀਦੀਆਂ?
(ੳ) ਬੁਰਸ਼ ਕਰਦੇ ਸਮੇਂ
(ਅ) ਸ਼ੇਵ ਕਰਦੇ ਸਮੇਂ
(ੲ) ਨਹਾਉਂਦੇ ਸਮੇਂ
(ਸ) ਇਹ ਸਾਰੇ ਹੀ (ü )
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਭੌਂ-ਜਲ ਕੀ ਹੁੰਦਾ ਹੈ?
ਉੱਤਰ- ਭੌਂ-ਜਲ ਉਹ ਪਾਣੀ ਹੁੰਦਾ ਹੈ ਜੋ ਕਿ ਧਰਤੀ ਅੰਦਰ ਮਿੱਟੀ, ਰੇਤ ਅਤੇ ਚੱਟਾਨਾਂ ਵਿਚਕਾਰ ਖਾਲੀ ਥਾਵਾਂ ਅਤੇ ਤਰੇੜਾਂ ਵਿਚਕਾਰ ਮੌਜੂਦ ਹੁੰਦਾ ਹੈ।
(ii) ਸਮੁੰਦਰਾਂ ਅਤੇ ਮਹਾਂਸਾਗਰਾਂ ਦਾ ਪਾਣੀ ਪੀਣਯੋਗ ਕਿਉਂ ਨਹੀਂ ਹੁੰਦਾ?
ਉੱਤਰ- ਕਿਉਂਕਿ ਸਮੁੰਦਰਾਂ ਦਾ ਪਾਣੀ ਖਾਰਾ ਹੈ, ਇਸ ਵਿੱਚ ਬਹੁਤ ਸਾਰੇ ਲੂਣ ਘੁਲੇ ਹਨ।
(iii) ਜਲਈ ਚਟਾਨੀ ਪਰਤਾਂ ਕੀ ਹੁੰਦੀਆਂ ਹਨ?
ਉੱਤਰ- ਧਰਤੀ ਹੇਠਾਂ ਵਾਟਰ ਟੇਬਲ ਤੋਂ ਹੇਠਾਂ ਕੁੱਝ ਸਥਾਨਾਂ ਤੇ ਸਖਤ ਚੱਟਾਨਾਂ ਦੀਆਂ ਪਰਤਾਂ ਵਿੱਚ ਪਾਣੀ ਮੌਜੂਦ ਹੁੰਦਾ ਹੈ, ਇਸ ਨੂੰ ਜਲਈ ਚਟਾਨੀ ਪਰਤ (aquifer) ਕਹਿੰਦੇ ਹਨ।
(iv) ਪਾਣੀ ਦੀਆਂ ਤਿੰਨ ਅਵਸਥਾਵਾਂ ਕਿਹੜੀਆਂ ਹਨ?
ਉੱਤਰ- ਠੋਸ, ਤਰਲ ਅਤੇ ਗੈਸ |
(v) ਭੌਂ-ਜਲ ਦੀ ਪ੍ਰਤੀਪੂਰਤੀ ਕਿਵੇਂ ਹੁੰਦੀ ਹੈ?
ਉੱਤਰ- ਵੱਖ-ਵੱਖ ਸਰੋਤਾਂ ਜਿਵੇਂ ਮੀਂਹ, ਨਦੀਆਂ ਅਤੇ ਛੱਪੜਾਂ ਦਾ ਪਾਣੀ ਮਿੱਟੀ ਵਿੱਚੋਂ ਰਿਸ-ਰਿਸ ਕੇ ਗੁਰੂਤਾ ਖਿੱਚ ਕਾਰਨ ਧਰਤੀ ਦੇ ਅੰਦਰ ਜਾਂਦਾ ਰਹਿੰਦਾ ਹੈ ਅਤੇ ਧਰਤੀ ਅੰਦਰਲੇ ਖਾਲੀ ਸਥਾਨ ਅਤੇ ਤਰੇੜਾਂ ਨੂੰ ਭਰਦਾ ਰਹਿੰਦਾ ਹੈ।ਇਸ ਰਿਸਾਵ ਨੂੰ ਇਨਫਿਲਟਰੇਸ਼ਨ ਕਹਿੰਦੇ ਹਨ। ਇਸ ਤਰ੍ਹਾਂ ਭੌਂ-ਜਲ ਦੀ ਪ੍ਰਤੀਪੂਰਤੀ ਹੁੰਦੀ ਹੈ।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਕੁੱਝ ਅਜਿਹੀਆਂ ਮਨੁੱਖੀ ਗਤੀਵਿਧੀਆਂ ਬਾਰੇ ਲਿਖੋ ਜਿਨ੍ਹਾਂ ਨਾਲ ਪਾਣੀ ਬਰਬਾਦ ਹੁੰਦਾ ਹੈ?
ਉੱਤਰ- (1) ਪਸ਼ੂਆਂ ਅਤੇ ਘਰ ਦੀ ਸਾਫ਼-ਸਫ਼ਾਈ ਵਿੱਚ ਕਾਫ਼ੀ ਪਾਣੀ ਬਰਬਾਦ ਹੁੰਦਾ ਹੈ।
(2) ਕਾਰ ਆਦਿ ਕੋਈ ਵੀ ਵਾਹਨ ਧੋਣ ਸਮੇਂ ਬਹੁਤ ਸਾਰਾ ਪਾਣੀ ਬਰਬਾਦ ਹੁੰਦਾ ਹੈ।
(3) ਬੁਰਸ਼ ਕਰਦੇ ਸਮੇਂ ਟੂਟੀ ਚੱਲਦੀ ਰੱਖਣ ਨਾਲ ਵੀ ਕਾਫ਼ੀ ਪਾਣੀ ਬਰਬਾਦ ਹੁੰਦਾ ਹੈ।
(4) ਕਈ ਉਦਯੋਗ ਵੀ ਪਾਣੀ ਦੀ ਕਾਫ਼ੀ ਬਰਬਾਦੀ ਕਰਦੇ ਹਨ।
(ii) ਤੁਸੀਂ ਬਗੀਚੇ ਵਿੱਚ ਪਾਣੀ ਦੀ ਖਪਤ ਕਿਵੇਂ ਘੱਟ ਕਰੋਗੇ?
ਉੱਤਰ- ਬਗੀਚੇ ਵਿੱਚ ਸਵੇਰੇ-ਸਵੇਰੇ ਜਾਂ ਦੁਪਿਹਰ ਤੋਂ ਬਾਅਦ ਸਿੰਚਾਈ ਕਰਨੀ ਚਾਹੀਦੀ ਹੈ। ਪੌਦਿਆਂ ਨੂੰ ਪਾਣੀ ਦੇਣ ਲਈ ਛੋਟੇ ਫੁਹਾਰਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸਾਫ਼-ਸਫ਼ਾਈ ਵਿੱਚ ਬਚਿਆ ਰਸਾਇਣਾਂ ਰਹਿਤ ਪਾਣੀ ਬਗੀਚੇ ਦੀ ਸਿੰਚਾਈ ਲਈ ਵਰਤ ਕੇ ਅਸੀਂ ਪਾਣੀ ਦੀ ਬੱਚਤ ਕਰ ਸਕਦੇ ਹਾਂ।
(iii) ਪਾਣੀ ਸਾਡੇ ਲਈ ਕਿਵੇਂ ਮਹੱਤਵਪੂਰਨ ਹੈ?
ਉੱਤਰ-(1) ਮਨੁੱਖੀ ਸਰੀਰ ਦਾ ਲਗਭਗ 70% ਹਿੱਸਾ ਪਾਣੀ ਦਾ ਬਣਿਆ ਹੈ।
(2) ਪਾਣੀ ਸਾਡੇ ਸਰੀਰ ਦਾ ਤਾਪਮਾਨ ਸਥਿਰ ਬਣਾਈ ਰੱਖਦਾ ਹੈ।
(3) ਪਾਣੀ ਸਾਡੇ ਸਰੀਰ ਵਿੱਚੋਂ ਕਈ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ
(4) ਪਾਣੀ ਧਰਤੀ ਦੇ ਤਾਪਮਾਨ ਦਾ ਸੰਤੁਲਨ ਬਣਾਈ ਰੱਖਦਾ ਹੈ।
(5) ਸਾਡੀਆਂ ਹਰ ਰੋਜ਼ ਦੀਆਂ ਬਹੁਤ ਸਾਰੀਆਂ ਕਿਰਿਆਂਵਾਂ ਲਈ ਪਾਣੀ ਬਹੁਤ ਜਰੂਰੀ ਹੈ।
(iv) ਮਨੁੱਖੀ ਵਸੋਂ ਦਾ ਵਾਧਾ ਭੌਂ-ਜਲ ਦੀ ਘਾਟ ਲਈ ਕਿਵੇਂ ਜਿੰਮੇਵਾਰ ਹੈ?
ਉੱਤਰ- (1) ਵੱਧਦੀ ਹੋਈ ਆਬਾਦੀ ਦੀਆਂ ਪਾਣੀ ਸੰਬੰਧੀ ਲੋੜਾਂ ਪੂਰੀਆਂ ਕਰਨ ਲਈ ਧਰਤੀ ਹੇਠਲਾ ਬਹੁਤ ਸਾਰਾ ਪਾਣੀ ਕੱਢਿਆ ਜਾ ਰਿਹਾ ਹੈ।
(2) ਉਦਯੋਗ ਆਪਣੀਆਂ ਪਾਣੀ ਸੰਬੰਧੀ ਲੋੜਾਂ ਪੂਰੀਆਂ ਕਰਨ ਲਈ ਧਰਤੀ ਹੇਠਲਾ ਬਹੁਤ ਸਾਰਾ ਪਾਣੀ ਕੱਢ ਰਹੇ ਹਨ।
(3) ਜੰਗਲਾਂ ਦੀ ਕਟਾਈ ਹੋਣ ਨਾਲ ਜਲ-ਚੱਕਰ ਵਿਗੜ ਰਿਹਾ ਹੈ। ਜਿਸ ਕਾਰਨ ਵਰਖਾ ਘੱਟ ਹੁੰਦੀ ਹੈ ਅਤੇ ਭੌਂ -ਜਲ ਦੀ ਪੂਰਤੀ ਘੱਟ ਹੁੰਦੀ ਹੈ।
(v) ਜੇ ਪੌਦਿਆਂ ਨੂੰ ਕੁੱਝ ਦਿਨ ਪਾਣੀ ਨਾ ਮਿਲੇ ਤਾਂ ਉਹ ਪਹਿਲਾਂ ਮੁਰਝਾਉਂਦੇ ਅਤੇ ਬਾਅਦ ਵਿੱਚ ਸੁੱਕ ਕਿਉਂ ਜਾਂਦੇ ਹਨ?
ਉੱਤਰ- ਪੌਦਿਆਂ ਨੂੰ ਪ੍ਰਕਾਸ਼ ਸੰਸਲੇਸ਼ਣ ਕਿਰਿਆ ਲਈ ਪਾਣੀ ਵਰਤਦੇ ਹਨ। ਇਸ ਤੋਂ ਇਲਾਵਾ ਪੌਦੇ ਵਾਸ਼ਪ-ਉਤਸਰਜ਼ਨ ਰਾਹੀਂ ਪਾਣੀ ਨੂੰ ਬਾਹਰ ਕੱਢਦੇ ਰਹਿੰਦੇ ਹਨ। ਇਸ ਲਈ ਜੇ ਪੌਦਿਆਂ ਨੂੰ ਕੁੱਝ ਦਿਨ ਪਾਣੀ ਨਾ ਮਿਲੇ ਤਾਂ ਪਾਣੀ ਦੀ ਕਮੀ ਕਾਰਨ ਉਹ ਪਹਿਲਾਂ ਮੁਰਝਾਉਂਦੇ ਅਤੇ ਬਾਅਦ ਵਿੱਚ ਸੁੱਕ ਕਿਉਂ ਜਾਂਦੇ ਹਨ
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ
(i) ਪਾਣੀ ਦੀ ਸੰਭਾਲ ਲਈ ਕਿਹੜੇ ਕਦਮ ਚੁੱਕੋਗੇ?
ਉੱਤਰ- (1) ਪਾਈਪਾਂ ਜਾਂ ਟੂਟੀਆਂ ਵਿੱਚ ਰਿਸਦੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰੋ।
(2) ਦੰਦਾਂ ਨੂੰ ਬੁਰਸ਼ ਕਰਦੇ ਸਮੇਂ ਜਾਂ ਸ਼ੇਵ ਕਰਦੇ ਸਮੇਂ ਟੂਟੀਆਂ ਬੰਦ ਰੱਖੋ।
(3) ਫ਼ਰਸ਼ ਨੂੰ ਧੋਣ ਦੀ ਥਾਂ ਪੋਚਾ ਲਗਾਓ ਅਤੇ ਵਰਤਿਆ ਗਿਆ ਪਾਣੀ ਪੌਦਿਆਂ ਨੂੰ ਪਾਓ।
(4) ਆਪਣੇ ਬਗੀਚੇ ਦੀ ਸਿੰਚਾਈ ਸਵੇਰੇ-ਸਵੇਰੇ ਜਾਂ ਦੁਪਿਹਰ ਤੋਂ ਬਾਅਦ ਛੋਟੇ ਫੁਹਾਰਿਆਂ ਦੀ ਮਦਦ ਨਾਲ ਕਰੋ।
(5) ਸਬਜ਼ੀਆਂ ਅਤੇ ਫਲਾਂ ਨੂੰ ਕਿਸੇ ਵੱਡੇ ਬਰਤਨ ਵਿੱਚ ਪਾਣੀ ਪਾ ਕੇ ਧੋਵੋ ਅਤੇ ਇਸ ਪਾਣੀ ਨੂੰ ਬਾਅਦ ਵਿੱਚ ਸਫ਼ਾਈ ਲਈ ਜਾਂ ਪੌਦਿਆਂ ਨੂੰ ਦੇਣ ਲਈ ਵਰਤੋ।