ਅਧਿਆਇ-15 ਪ੍ਰਕਾਸ਼
ਕਿਰਿਆ 15.2- ਦਰਪਣ ਦੁਆਰਾ ਪਰਾਵਰਤਨ। (ਪੰਨਾ ਨੰ: 179, 180) ।
ਪ੍ਰਸ਼ਨ 1- ਦਰਪਣ ਤੇ ਟਕਰਾਉਣ ਤੋਂ ਬਾਅਦ ਪ੍ਰਕਾਸ਼ ਦੁਆਰਾ ਆਪਣੀ ਦਿਸ਼ਾ ਬਦਲਣ ਦੀ ਕਿਰਿਆ ਨੂੰ …………….. ਆਖਦੇ ਹਨ ।
ਉੱਤਰ- ਪ੍ਰਕਾਸ਼ ਦਾ ਪਰਾਵਰਤਨ।
ਪ੍ਰਸ਼ਨ 2- ਆਪਤਨ ਕੋਣ, ਪਰਾਵਰਤਨ ਕੋਣ ਦੇ ਬਰਾਬਰ ਹੁੰਦਾ ਹੈ। (ਸਹੀ/ਗਲਤ)
ਉੱਤਰ- ਸਹੀ।
ਕਿਰਿਆ 15.3- ਦਰਪਣ ਦੇ ਸਾਹਮਣੇ ਰੱਖੀ ਵਸਤੂ ਦੀ ਦਰਪਣ ਤੋਂ ਦੂਰੀ ਅਤੇ ਦਰਪਣ ਦੇ ਪਿੱਛੇ ਪ੍ਰਤੀਬਿੰਬ ਦੀ ਦਰਪਣ ਤੋਂ ਦੂਰੀ ਬਰਾਬਰ ਹੁੰਦੇ ਹਨ। (ਪੰਨਾ ਨੰ: 182, 183)
ਪ੍ਰਸ਼ਨ 1- ਦਰਪਣ ਦੇ ਸਾਹਮਣੇ ਰੱਖੀ ਵਸਤੂ ਦੀ ਦਰਪਣ ਤੋਂ ਦੂਰੀ ਅਤੇ ਦਰਪਣ ਦੇ ਪਿੱਛੇ ਪ੍ਰਤੀਬਿੰਬ ਦੀ ਦਰਪਣ ਤੋਂ ਦੂਰੀ ਹੁੰਦੇ ਹਨ।
ਉੱਤਰ- ਬਰਾਬਰ।
ਪ੍ਰਸ਼ਨ 2- ਇੱਕ ਗ੍ਰਾਫ਼ ਪੇਪਰ ਦੇ ਵਰਗਾਂ ਦੇ ਆਕਾਰ ਵੱਖ-ਵੱਖ ਹੁੰਦੇ ਹਨ। (ਠੀਕ/ਗਲਤ)
ਉੱਤਰ- ਗਲਤ।
ਪ੍ਰਸ਼ਨ 3- ਸਮਤਲ ਦਰਪਣ ਨੂੰ ਗ੍ਰਾਫ਼ ਪੇਪਰ ਤੇ ਸਿੱਧਾ ਖੜ੍ਹਾ ਕਰਨਾ ਚਾਹੀਦਾ ਹੈ। (ਠੀਕ/ਗਲਤ) ਉੱਤਰ- ਠੀਕ।
ਕਿਰਿਆ 15.4- ਇੱਕ ਅਵਤਲ ਦਰਪਣ ਦੀ ਵਰਤੋਂ ਕਰਕੇ ਦੀਵਾਰ ਤੇ ਸੂਰਜ ਦਾ ਪ੍ਰਤੀਬਿੰਬ ਬਣਾਉਣਾ । (ਪੰਨਾ ਨੰ: 184, 185)
ਪ੍ਰਸ਼ਨ 1- ਅਵਤਲ ਦਰਪਣ ਦੁਆਰਾ ਦੀਵਾਰ ਤੇ ਬਣਾਇਆ ਸੂਰਜ ਦਾ ਪ੍ਰਤੀਬਿੰਬ ਇੱਕ ……………… ਪ੍ਰਤੀਬਿੰਬ ਹੈ।
ਉੱਤਰ- ਵਾਸਤਵਿਕ
ਪ੍ਰਸ਼ਨ 2- ਅਸੀਂ ਇੱਕ ਮੋਮਬੱਤੀ ਦਾ ਪ੍ਰਤੀਬਿੰਬ ਇੱਕ ਸਕਰੀਨ ਤੇ ਪ੍ਰਾਪਤ ਕਰ ਸਕਦੇ ਹਾਂ।
(ਸਹੀ/ਗਲਤ) ਉੱਤਰ- ਸਹੀ।
ਕਿਰਿਆ 15.5- ਅਵਤਲ ਦਰਪਣ ਦੀ ਵਰਤੋਂ ਕਰਕੇ ਕਿਸੇ ਵਸਤੂ ਦਾ ਪ੍ਰਤੀਬਿੰਬ ਦੀਵਾਰ ਤੇ ਪ੍ਰਾਪਤ ਕਰਨਾ। (ਪੰਨਾ ਨੰ: 185, 186)
ਪ੍ਰਸ਼ਨ 1- ਜਦੋਂ ਵਸਤੂ ਅਵਤਲ ਦਰਪਣ ਤੋਂ ਬਹੁਤ ਜ਼ਿਆਦਾ ਦੂਰ ਹੋਵੇ ਤਾਂ ਪ੍ਰਤੀਬਿੰਬ ………………….. ਅਤੇ ………….. ਹੁੰਦਾ ਹੈ।
ਉੱਤਰ- ਛੋਟਾ ਅਤੇ ਉਲਟਾ ।
ਪ੍ਰਸ਼ਨ 2- ਸਕਰੀਨ ਤੇ ਬਣਿਆ ਪ੍ਰਤੀਬਿੰਬ ਵਾਸਤਵਿਕ ਹੁੰਦਾ ਹੈ। (ਸਹੀ/ਗਲਤ)
ਉੱਤਰ- ਸਹੀ।
ਪ੍ਰਸ਼ਨ 3- ਅਵਤਲ ਦਰਪਣ ਲਈ ਹਮੇਸ਼ਾ ਵਾਸਤਵਿਕ ਪ੍ਰਤੀਬਿੰਬ ਬਣਦਾ ਹੈ। (ਸਹੀ/ਗਲਤ)
ਉੱਤਰ- ਗਲਤ।
ਕਿਰਿਆ 15.6- ਉੱਤਲ ਲੈਂਜ਼ ਦੀ ਵਰਤੋਂ ਕਰਕੇ ਕਿਸੇ ਕਾਗਜ਼ ਉੱਤੇ ਸੂਰਜ ਦਾ ਪ੍ਰਤੀਬਿੰਬ ਬਣਾਉਣਾ। (ਪੰਨਾ ਨੰ: 188)
ਪ੍ਰਸ਼ਨ 1- ਕਾਗਜ਼ ਉੱਤੇ ਮਿਲਣ ਵਾਲਾ ਪ੍ਰਕਾਸ਼ ਦਾ ਚਮਕਦਾਰ ਨਿਸ਼ਾਨ ……………………… ਦਾ ਪ੍ਰਤੀਬਿੰਬ ਹੈ।
ਉੱਤਰ- ਸੂਰਜ
ਪ੍ਰਸ਼ਨ 2- ਕਾਗਜ਼ ਉੱਤੇ ਮਿਲਣ ਵਾਲਾ ਪ੍ਰਤੀਬਿੰਬ ਆਭਾਸੀ ਪ੍ਰਤੀਬਿੰਬ ਹੈ। (ਸਹੀ/ਗਲਤ)
ਉੱਤਰ- ਗਲਤ।
ਕਿਰਿਆ 15.7- ਉੱਤਲ ਲੈਂਜ਼ ਦੀ ਵਰਤੋਂ ਕਰਕੇ ਕਿਸੇ ਸਕਰੀਨ ਉੱਤੇ ਕਿਸੇ ਵਸਤੂ ਦਾ ਪ੍ਰਤੀਬਿੰਬ ਪ੍ਰਾਪਤ ਕਰਨਾ। (ਪੰਨਾ ਨੰ: 189)
ਪ੍ਰਸ਼ਨ 1- ਉੱਤਲ ਲੈਂਜ਼ ਨੂੰ ਵਸਤੂ ਅਤੇ ਸਕਰੀਨ ਦੇ ਵਿਚਕਾਰ ਰੱਖਿਆ ਜਾਂਦਾ ਹੈ। (ਸਹੀ/ਗਲਤ)
ਉੱਤਰ- ਸਹੀ।
ਪ੍ਰਸ਼ਨ 2- ਉੱਤਲ ਲੈਂਜ਼ ਲਈ ਬਣਨ ਵਾਲਾ ਪ੍ਰਤੀਬਿੰਬ ਹਮੇਸ਼ਾ ਵਾਸਤਵਿਕ ਹੁੰਦਾ ਹੈ।(ਸਹੀ/ਗਲਤ)
ਉੱਤਰ- ਗਲਤ।
ਕਿਰਿਆ 15.8- ਸੱਤ ਰੰਗਾਂ ਨੂੰ ਮਿਲਾ ਕੇ ਸਫ਼ੇਦ ਪ੍ਰਕਾਸ਼ ਬਣਾਉਣਾ । (ਪੰਨਾ ਨੰ: 191)
ਪ੍ਰਸ਼ਨ 1- ਸਫ਼ੇਦ ਪ੍ਰਕਾਸ਼ ………………………….. ਰੰਗਾਂ ਦਾ ਬਣਿਆ ਹੁੰਦਾ ਹੈ।
ਉੱਤਰ- ਸੱਤ।
ਪ੍ਰਸ਼ਨ 2- ਜਦੋਂ ਸੱਤ ਰੰਗਾਂ ਵਾਲੀ ਡਿਸਕ ਨੂੰ ਘੁੰਮਾਇਆ ਜਾਂਦਾ ਹੈ ਤਾਂ ਇਹ ਲਾਲ ਨਜ਼ਰ ਆਉਂਦੀ ਹੈ।(ਸਹੀ/ਗਲਤ)
ਉੱਤਰ- ਗਲਤ।
ਪ੍ਰਸ਼ਨ 3- ਸੱਤ ਰੰਗਾਂ ਦੇ ਨਾਮ ਲੜੀਵਾਰ ਦੱਸੋ ਜਿਹਨਾਂ ਤੋਂ ਮਿਲ ਕੇ ਸਫ਼ੇਦ ਪ੍ਰਕਾਸ਼ ਬਣਿਆ ਹੈ।
ਉੱਤਰ- VIBGYOR- ਬੈਂਗਣੀ (Violet), ਜਾਮਣੀ (Indigo), ਨੀਲਾ (Blue), ਹਰਾ (Green), ਪੀਲਾ (Yellow), ਸੰਤਰੀ (Orange) ਅਤੇ ਲਾਲ (red) ।
ਅਭਿਆਸ
ਪ੍ਰਸ਼ਨ 1- ਖਾਲੀ ਥਾਵਾਂ ਭਰੋ।
(i) ਸਮਤਲ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬ ਦਾ ਆਕਾਰ ਵਸਤੂ ਦੇ ਬਰਾਬਰ ਹੁੰਦਾ ਹੈ।
(ii) ਸਮਤਲ ਦਰਪਣ ਵਿੱਚ ਵਿਅਕਤੀ ਦਾ ਖੱਬਾ ਹੱਥ ਪ੍ਰਤੀਬਿੰਬ ਦਾ ਸੱਜਾ ਹੱਥ ਨਜ਼ਰ ਆਉਂਦਾ ਹੈ ਅਤੇ ਸੱਜਾ ਹੱਥ ਪ੍ਰਤੀਬਿੰਬ ਦਾ ਖੱਬਾ ਹੱਥ ਨਜ਼ਰ ਆਉਂਦਾ ਹੈ।
(iii) ਉੱਤਲ ਦਰਪਣ ਲਈ ਹਮੇਸ਼ਾ ਆਭਾਸੀ ਅਤੇ ਆਕਾਰ ਵਿੱਚ ਵਸਤੂ ਤੋਂ ਛੋਟਾ ਪ੍ਰਤੀਬਿੰਬ ਪ੍ਰਾਪਤ ਹੋਵੇਗਾ।
(iv) ਉੱਤਲ ਲੈਂਜ਼ ਕਿਨਾਰਿਆਂ ਦੀ ਬਜਾਏ ਵਿਚਕਾਰੋਂ ਮੋਟਾ ਹੁੰਦਾ ਹੈ। ਅਵਤਲ ਲੈਂਜ਼ ਕਿਨਾਰਿਆਂ ਦੀ ਬਜਾਏ ਵਿਚਕਾਰੋਂ ਪਤਲਾ ਹੁੰਦਾ ਹੈ।
(v) ਪ੍ਰਿਜ਼ਮ ਸਫੇਦ ਪ੍ਰਕਾਸ਼ ਨੂੰ ਸੱਤ ਰੰਗਾਂ ਵਿੱਚ ਵੱਖ ਕਰ ਦਿੰਦਾ ਹੈ।
ਪ੍ਰਸ਼ਨ 2- ਹੇਠ ਲਿਖਿਆਂ ਲਈ ਠੀਕ ਜਾਂ ਗਲਤ ਲਿਖੋ।
(i) ਇੱਕ ਲੈਂਜ਼ ਵਿੱਚੋਂ ਪ੍ਰਕਾਸ਼ ਦਾ ਪਰਾਵਰਤਨ ਹੁੰਦਾ ਹੈ। (ਗਲਤ)
(ii) ਸਮਤਲ ਦਰਪਣ ਵੱਲ ਆ ਰਹੀ ਪ੍ਰਕਾਸ਼ ਦੀ ਕਿਰਨ ਨੂੰ ਪਰਾਵਰਤਿਤ ਕਿਰਨ ਆਖਦੇ ਹਨ। (ਗਲਤ)
(iii) ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਹਮੇਸ਼ਾ ਦਰਪਣ ਦੇ ਸਾਹਮਣੇ ਬਣਦਾ ਹੈ। (ਗਲਤ)
(iv) ਇੱਕ ਅਵਤਲ ਦਰਪਣ ਕੱਚ ਦੇ ਖੋਖਲੇ ਗੋਲ਼ੇ ਦਾ ਇੱਕ ਭਾਗ ਹੈ, ਜਿਸ ਦੀ ਬਾਹਰਲੀ ਉਭਰਵੀਂ ਸਤ੍ਹਾ ਉੱਪਰ ਇੱਕ ਚਮਕੀਲੀ ਚਾਂਦੀ ਰੰਗੀ ਪਰਤ ਹੁੰਦੀ ਹੈ ਅਤੇ ਇਸਦੀ ਅੰਦਰਲੀ ਸਤ੍ਹਾ ਤੋਂ ਪਰਾਵਰਤਨ ਹੁੰਦਾ ਹੈ। (ਠੀਕ)
(v) ਅਵਤਲ ਲੈਂਜ਼ ਹਮੇਸ਼ਾ ਵਸਤੂ ਦਾ ਸਿੱਧਾ, ਆਭਾਸੀ ਅਤੇ ਵਸਤੂ ਤੋਂ ਛੋਟਾ ਪ੍ਰਤੀਬਿੰਬ ਬਣਾਉਂਦਾ ਹੈ। (ਠੀਕ)
ਪ੍ਰਸ਼ਨ 3- ਹੇਠ ਲਿਖੇ ਕਾਲਮਾਂ ਵਿੱਚ ਠੀਕ ਉੱਤਰਾਂ ਦਾ ਮਿਲਾਨ ਕਰੋ
ਕਾਲਮ (ੳ) ਕਾਲਮ (ੳ)
(i) ਦੰਦਾਂ ਦੇ ਡਾਕਟਰਾਂ ਦੁਆਰਾ ਵਰਤਿਆ ਜਾਣ ਵਾਲਾ ਦਰਪਣ (ਸ) ਅਵਤਲ
(ii) ਪਿੱਛੇ ਦੇਖਣ ਵਾਲਾ ਦਰਪਣ (ੲ) ਵਾਹਨ
(iii) ਵਡਦਰਸ਼ੀ ਲੈਂਜ਼ (ਅ) ਸੂਖਮਦਰਸ਼ੀ
(iv) ਅਵਤਲ ਲੈਂਜ਼ (ੳ) ਐਨਕਾਂ
ਪ੍ਰਸ਼ਨ 4- ਬਹੁ ਉੱਤਰਾਂ ਵਾਲੇ ਪ੍ਰਸ਼ਨ
(i) ਇਹਨਾਂ ਵਿੱਚੋਂ ਕਿਹੜਾ ਪ੍ਰਕਾਸ਼ ਦਾ ਚੰਗੀ ਤਰ੍ਹਾਂ ਪਰਾਵਰਤਨ ਨਹੀਂ ਕਰਦਾ?
(ੳ) ਸਮਤਲ ਦਰਪਣ
(ਅ) ਅਵਤਲ ਦਰਪਣ
(ੲ) ਉੱਤਲ ਦਰਪਣ
(ਸ) ਗੱਤੇ ਦਾ ਟੁਕੜਾ (ü)
(ii) ਇਹਨਾਂ ਵਿੱਚੋਂ ਕਿਹੜਾ ਕਾਰਾਂ ਅਤੇ ਹੋਰ ਵਾਹਨਾਂ ਵਿੱਚ ਪਿੱਛੇ ਦੇਖਣ ਵਾਲੇ ਦਰਪਣ ਵਜੋਂ ਵਰਤਿਆ ਜਾਂਦਾ ਹੈ?
(ੳ) ਅਵਤਲ ਦਰਪਣ
(ਅ) ਉੱਤਲ ਦਰਪਣ (ü)
(ੲ) ਉੱਤਲ ਲੈਂਜ਼
(ਸ) ਅਵਤਲ ਲੈਂਜ਼
(iii) ਅਵਤਲ ਲੈਂਜ਼ ਹਮੇਸ਼ਾ ਵਸਤੂ ਦਾ ਕਿਹੋ ਜਿਹਾ ਪ੍ਰਤੀਬਿੰਬ ਬਣਾਉਂਦਾ ਹੈ?
(ੳ) ਵਾਸਤਵਿਕ ਅਤੇ ਛੋਟਾ
(ਅ) ਆਭਾਸੀ ਅਤੇ ਵੱਡਾ
(ੲ) ਪ੍ਰਕਾਸ਼ ਦਾ ਮੁੜਨਾ
(ਸ) ਆਭਾਸੀ ਅਤੇ ਛੋਟਾ (ü)
(iv) ਸਫ਼ੇਦ ਪ੍ਰਕਾਸ਼ ਦੇ ਕਿਸੇ ਪ੍ਰਿਜ਼ਮ ਵਿੱਚੋਂ ਲੰਘ ਕੇ ਸੱਤ ਰੰਗਾਂ ਵਿੱਚ ਵੱਖ ਹੋਣ ਦੀ ਕਿਰਿਆ ਨੂੰ ਕੀ ਆਖਦੇ ਹਨ?
(ੳ) ਪ੍ਰਕਾਸ਼ ਦਾ ਪਰਾਵਰਤਨ
(ਅ) ਪ੍ਰਕਾਸ਼ ਦਾ ਅਪਵਰਤਨ
(ੲ) ਵਾਸਤਵਿਕ ਅਤੇ ਵੱਡਾ
(ਸ) ਪ੍ਰਕਾਸ਼ ਦਾ ਵਰਣ-ਵਿਖੇਪਣ (ü)
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
(1) ਸਮਤਲ ਦਰਪਣ ਦੁਆਰਾ ਬਣਾਇਆ ਪ੍ਰਤੀਬਿੰਬ ਵਾਸਤਵਿਕ ਹੁੰਦਾ ਹੈ ਜਾਂ ਆਭਾਸੀ
ਉੱਤਰ- ਆਭਾਸੀ।
(ii) ਕਿਹੜਾ ਲੈਂਜ਼ ਵਸਤੂ ਦਾ ਵਾਸਤਵਿਕ ਪ੍ਰਤੀਬਿੰਬ ਬਣਾਉਂਦਾ ਹੈ?
ਉੱਤਰ- ਉੱਤਲ ਲੈਂਜ਼।
(iii) ਉੱਤਲ ਲੈਂਜ਼ ਕਿਹੜੇ ਯੰਤਰ ਵਿੱਚ ਵਰਤਿਆ ਜਾਂਦਾ ਹੈ?
ਉੱਤਰ- ਸੂਖਮਦਰਸ਼ੀ ਵਿੱਚ।
(iv) ਸਤਰੰਗੀ ਪੀਂਘ ਵਾਲੇ ਸੱਤ ਰੰਗਾਂ ਦੀ ਡਿਸਕ ਨੂੰ ਕੀ ਆਖਦੇ ਹਨ?
ਉੱਤਰ- ਨਿਊਟਨ ਡਿਸਕ।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ
(v) ਵਾਸਤਵਿਕ ਅਤੇ ਆਭਾਸੀ ਪ੍ਰਤੀਬਿੰਬ ਵਿੱਚ ਅੰਤਰ ਦੱਸੋ ਅਤੇ ਉਦਾਹਰਨਾਂ ਦਿਉ।
ਉੱਤਰ- ਵਾਸਤਵਿਕ ਪ੍ਰਤੀਬਿੰਬ
1.ਵਾਸਤਵਿਕ ਪ੍ਰਤੀਬਿੰਬ ਪਰਦੇ ‘ਤੇ ਪ੍ਰਾਪਤ ਕੀਤਾ ਜਾ ਸਕਦਾ ਹੈ।
2.ਇਹ ਪ੍ਰਕਾਸ਼ ਦੀਆਂ ਕਿਰਨਾਂ ਅਸਲ ਵਿੱਚ ਮਿਲਣ ਨਾਲ ਬਣਦਾ ਹੈ।
3.ਇਹ ਆਮ ਤੌਰ ‘ਤੇ ਉਲਟਾ ਹੁੰਦਾ ਹੈ।
4.ਪ੍ਰੋਜੈਕਟਰ ਦੁਆਰਾ ਬਣਿਆ ਪ੍ਰਤੀਬਿੰਬ ਵਾਸਤਵਿਕ ਹੁੰਦਾ ਹੈ।
ਆਭਾਸੀ ਪ੍ਰਤੀਬਿੰਬ
1.ਆਭਾਸੀ ਪ੍ਰਤੀਬਿੰਬ ਪਰਦੇ ‘ਤੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
2.ਇਸ ਵਿੱਚ ਪ੍ਰਕਾਸ਼ ਦੀਆਂ ਕਿਰਨਾਂ ਅਸਲ ਵਿੱਚ ਨਹੀਂ ਮਿਲਦੀਆਂ।
3.ਇਹ ਆਮ ਤੌਰ ‘ਤੇ ਸਿੱਧਾ ਹੁੰਦਾ ਹੈ।
4.ਸਮਤਲ ਦਰਪਣ ਦੁਆਰਾ ਬਣਿਆ ਪ੍ਰਤੀਬਿੰਬ ਆਭਾਸੀ ਹੁੰਦਾ ਹੈ।
(vi) ਇੱਕ ਵਿਅਕਤੀ ਸਮਤਲ ਦਰਪਣ ਤੋਂ ਦੋ ਮੀਟਰ ਦੂਰੀ ਤੇ ਖੜ੍ਹਾ ਹੈ। ਉਸਦਾ ਪ੍ਰਤੀਬਿੰਬ ਕਿੰਨੀ ਦੂਰੀ ਤੇ ਬਣੇਗਾ?
(ੳ) ਵਿਅਕਤੀ ਤੋਂ; (ਅ) ਦਰਪਣ ਤੋਂ?
ਉੱਤਰ- (ੳ) ਪ੍ਰਤੀਬਿੰਬ ਵਿਅਕਤੀ ਤੋਂ 4 ਮੀਟਰ ਦੂਰ ਬਣੇਗਾ।
(ਅ) ਪ੍ਰਤੀਬਿੰਬ ਦਰਪਣ ਤੋਂ 2 ਮੀਟਰ ਦੂਰ ਬਣੇਗਾ।
(vii) ਅਵਤਲ ਦਰਪਣ ਦੇ ਦੋ ਉਪਯੋਗ ਲਿਖੋ।
ਉੱਤਰ- ਅਵਤਲ ਦਰਪਣ ਵਾਹਨਾਂ ਦੀਆਂ ਹੈੱਡਲਾਈਟਾਂ ਅਤੇ ਸੂਰਜੀ ਭੱਠੀ ਵਿੱਚ ਵਰਤੇ ਜਾਂਦੇ ਹਨ।
(viii) ਉੱਤਲ ਅਤੇ ਅਵਤਲ ਲੈਂਜ਼ ਵਿੱਚ ਦੋ ਅੰਤਰ ਦੱਸੋ।
ਉੱਤਰ- ਉੱਤਲ ਲੈੱਨਜ਼
1.ਇਹ ਵਿਚਕਾਰੋਂ ਮੋਟਾ ਅਤੇ ਕਿਨਾਰਿਆਂ ਤੋਂ ਪਤਲਾ ਹੁੰਦਾ ਹੈ।
2.ਇਹ ਵਾਸਤਵਿਕ ਪ੍ਰਤਿਬਿੰਬ ਬਣਾ ਸਕਦਾ ਹੈ।
3.ਇਹ ਅਭਿਸਾਰੀ (ਪ੍ਰਕਾਸ਼ ਨੂੰ ਇਕੱਠਾ ਕਰਨ ਵਾਲਾ) ਲੈੱਨਜ਼ ਹੈ।
ਅਵਤਲ ਲੈੱਨਜ਼
1.ਇਹ ਵਿਚਕਾਰੋਂ ਪਤਲਾ ਅਤੇ ਕਿਨਾਰਿਆਂ ਤੋਂ ਮੋਟਾ ਹੁੰਦਾ ਹੈ।
2.ਇਹ ਹਮੇਸ਼ਾ ਹੀ ਆਭਾਸੀ ਪ੍ਰਤਿਬਿੰਬ ਬਣਾਉਂਦਾ ਹੈ।
3.ਇਹ ਅਪਸਾਰੀ (ਪ੍ਰਕਾਸ਼ ਨੂੰ ਖਿਲਾਰਨ ਵਾਲਾ) ਲੈੱਨਜ਼ ਹੈ।
(ix) ਸਫ਼ੇਦ ਪ੍ਰਕਾਸ਼ ਵਿੱਚ ਕਿੰਨੇ ਰੰਗ ਹੁੰਦੇ ਹਨ? ਉਹਨਾਂ ਦੇ ਨਾਂ ਦੱਸੋ।
ਉੱਤਰ- ਸੱਤ ਰੰਗ।VIBGYOR- ਬੈਂਗਣੀ (Violet), ਜਾਮਣੀ (Indigo), ਨੀਲਾ (Blue), ਹਰਾ (Green), ਪੀਲਾ (Yellow), ਸੰਤਰੀ (Orange) ਅਤੇ ਲਾਲ (red)।
(x) ਰਵੀ ਆਪਣਾ ਪ੍ਰਤੀਬਿੰਬ ਸਮਤਲ ਦਰਪਣ ਵਿੱਚ ਦੇਖਦਾ ਹੈ। ਸਮਤਲ ਦਰਪਣ ਅਤੇ ਉਸਦੇ ਪ੍ਰਤੀਬਿੰਬ ਵਿਚਕਾਰ ਦੂਰੀ 6 ਮੀਟਰ ਹੈ। ਜੇ ਉਹ ਦਰਪਣ ਵੱਲ 2 ਮੀਟਰ ਚੱਲਦਾ ਹੈ ਤਾਂ ਰਵੀ ਅਤੇ ਉਸਦੇ ਪ੍ਰਤੀਬਿੰਬ ਵਿਚਕਾਰ ਕਿੰਨੀ ਦੂਰੀ ਹੋ ਜਾਵੇਗੀ।
ਉੱਤਰ- ਅਸੀਂ ਜਾਣਦੇ ਹਾਂ ਕਿ ਸਮਤਲ ਦਰਪਣ ਦੁਆਰਾ ਪ੍ਰਤੀਬਿੰਬ ਦਰਪਣ ਦੇ ਪਿੱਛੇ ਉਨ੍ਹੀ ਹੀ ਦੂਰੀ ਤੇ ਬਣਦਾ ਹੈ ਜਿੰਨੀ ਦੂਰੀ ਦਰਪਣ ਅਤੇ ਵਸਤੂ ਵਿੱਚ ਹੁੰਦੀ ਹੈ।ਦਰਪਣ ਵੱਲ 2 ਮੀਟਰ ਚੱਲਣ ਤੇ ਰਵੀ ਦੀ ਦਰਪਣ ਤੋਂ, ਅਤੇ ਦਰਪਣ ਤੋਂ ਪ੍ਰਤੀਬਿੰਬ ਦੀ ਦੂਰੀ 4-4 ਮੀਟਰ ਹੋ ਜਾਵੇਗੀ। ਇਸ ਲਈ ਰਵੀ ਆਪਣੇ ਪ੍ਰਤੀਬਿੰਬ ਤੋਂ 8 ਮੀਟਰ ਦੂਰ ਹੈ।
ਪ੍ਰਸ਼ਨ 7. ਵੱਡੇ ਉੱਤਰਾਂ ਵਾਲੇ ਪ੍ਰਸ਼ਨ
(i) ਸਮਤਲ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬਾਂ ਦੇ ਲੱਛਣਾਂ ਬਾਰੇ ਦੱਸ ਕੇ ਵਿਆਖਿਆ ਕਰੋ।
ਉੱਤਰ- ਸਮਤਲ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬ ਦੇ ਲੱਛਣ
(1) ਸਮਤਲ ਦਰਪਣ ਹਮੇਸ਼ਾ ਸਿੱਧਾ ਅਤੇ ਆਭਾਸੀ ਪ੍ਰਤੀਬਿੰਬ ਬਣਾਉਂਦਾ ਹੈ।
(2) ਸਮਤਲ ਦਰਪਣ ਹਮੇਸ਼ਾ ਵਸਤੂ ਦੇ ਬਰਾਬਰ ਆਕਾਰ ਦਾ ਪ੍ਰਤੀਬਿੰਬ ਬਣਾਉਂਦਾ ਹੈ।
(3) ਸਮਤਲ ਦਰਪਣ ਦੇ ਪਿੱਛੇ ਪ੍ਰਤੀਬਿੰਬ ਉਨ੍ਹੀ ਹੀ ਦੂਰੀ ਤੇ ਬਣਦਾ ਹੈ, ਜਿੰਨੀ ਦੂਰੀ ਤੇ ਵਸਤੂ ਦਰਪਣ ਦੇ ਸਾਹਮਣੇ ਰੱਖੀ ਜਾਂਦੀ ਹੈ।
(4) ਸਮਤਲ ਦਰਪਣ ਹਮੇਸ਼ਾ ਪਾਸੇਦਾਅ ਉਲਟਿਆ ਪ੍ਰਤੀਬਿੰਬ ਬਣਾਉਂਦਾ ਹੈ, ਭਾਵ ਵਸਤੂ ਦਾ ਖੱਬਾ ਪਾਸਾ ਦਰਪਣ ਵਿੱਚ ਸੱਜਾ ਨਜ਼ਰ ਆਉਂਦਾ ਹੈ।
(ii) ਪ੍ਰਕਾਸ਼ ਦੇ ਵਰਣ-ਵਿਖੇਪਣ ਤੋਂ ਕੀ ਭਾਵ ਹੈ? ਪ੍ਰਿਜ਼ਮ ਦੀ ਵਰਤੋਂ ਕਰਕੇ ਵਿਆਖਿਆ ਕਰੋ। ਕਿਹੜਾ ਕੁਦਰਤੀ ਵਰਤਾਰਾ ਪ੍ਰਕਾਸ਼ ਦੇ ਵਰਣ-ਵਿਖੇਪਣ ਨਾਲ ਜੁੜਿਆ ਹੈ?
ਉੱਤਰ- ਪ੍ਰਕਾਸ਼ ਦਾ ਵਰਣ-ਵਿਖੇਪਣ- ਸਫ਼ੇਦ ਪ੍ਰਕਾਸ਼ ਦੇ ਕਿਸੇ ਪ੍ਰਿਜ਼ਮ ਵਿੱਚੋਂ ਲੰਘ ਕੇ ਸੱਤ ਰੰਗਾਂ ਵਿੱਚ ਵੱਖ ਹੋਣ ਦੀ ਕਿਰਿਆ ਨੂੰ ਪ੍ਰਕਾਸ਼ ਦਾ ਵਰਣ-ਵਿਖੇਪਣ ਕਹਿੰਦੇ ਹਨ। ਇੱਕ ਪ੍ਰਿਜ਼ਮ ਵਿੱਚੋਂ ਸਫ਼ੇਦ ਪ੍ਰਕਾਸ਼ ਲੰਘਾਉਣ ਤੇ ਅਸੀਂ ਵੇਖਦੇ ਹਾਂ ਕਿ ਪ੍ਰਕਾਸ਼ ਸੱਤ ਰੰਗਾਂ ਵਿੱਚ ਵੱਖ ਹੋ ਜਾਂਦਾ ਹੈ। ਇਹ ਸੱਤ ਰੰਗ VIBGYOR- ਬੈਂਗਣੀ (Violet), ਜਾਮਣੀ (Indigo), ਨੀਲਾ (Blue), ਹਰਾ (Green), ਪੀਲਾ (Yellow), ਸੰਤਰੀ (Orange) ਅਤੇ ਲਾਲ (red) ਹਨ।ਵਰਖਾ ਤੋਂ ਬਾਅਦ ਆਕਾਸ਼ ਵਿੱਚ ਸੱਤਰੰਗੀ ਪੀਂਘ ਦਾ ਬਣਨਾ ਪ੍ਰਕਾਸ਼ ਦੇ ਵਰਣ-ਵਿਖੇਪਣ ਦਾ ਨਤੀਜਾ ਹੈ।