ਪਾਠ 4 ਸਰਦੀ ਦੀਆਂ ਸਬਜ਼ੀਆਂ ਦੀ ਕਾਸ਼ਤ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ
ਪ੍ਰਸ਼ਨ 1. ਚੰਗੀ ਸਿਹਤ ਬਰਕਰਾਰ ਰੱਖਣ ਲਈ ਪ੍ਰਤੀ ਵਿਅਕਤੀ ਹਰ ਰੋਜ਼ ਕਿੰਨ੍ਹੀ ਸਬਜ਼ੀ ਖਾਣੀ ਚਾਹੀਦੀ ਹੈ ?
ਉੱਤਰ-284 ਗ੍ਰਾਮ
ਪ੍ਰਸ਼ਨ 2. ਆਲੂ ਕਿਸ ਕਿਸਮ ਦੀ ਜ਼ਮੀਨ ਵਿੱਚ ਵਧੀਆ ਹੁੰਦਾ ਹੈ।
ਉੱਤਰ—ਰੇਤਲੀ ਮੈਰਾ ਵਿੱਚ।
ਪ੍ਰਸ਼ਨ 3 . ਖਾਦਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ?
ਉੱਤਰ—ਦੋ ਤਰ੍ਹਾਂ ਦੀਆਂ।
ਪ੍ਰਸ਼ਨ 4. ਕਾਲੀ ਗਾਜਰ ਦੀ ਕਿਸਮ ਦਾ ਨਾਮ ਲਿਖੋ ?
ਉੱਤਰ—ਬਲੈਕ ਬਿਊਟੀ
ਪ੍ਰਸ਼ਨ 5 . ਮੂਲੀ ਦੀ ਪੂਸਾ ਚੇਤਕੀ ਕਿਸਮ ਦੀ ਬੀਜਾਈ ਕਦੋਂ ਕਰਨੀ ਚਾਹੀਦੀ ਹੈ ?
ਉੱਤਰ-ਅਪ੍ਰੈਲ-ਅਗਸਤ ਵਿੱਚ
ਪ੍ਰਸ਼ਨ 6 . ਮਟਰ ਦੀਆਂ ਦੋ ਅਗੇਤੀਆਂ ਕਿਸਮਾਂ ਦੇ ਨਾਂ ਦੱਸੋ।
ਉੱਤਰ—ਅਗੇਤਾ-6 ਤੇ ਅਰਕਲ
ਪ੍ਰਸ਼ਨ 7 . ਬਰੌਕਲੀ ਦੀ ਪਨੀਰੀ ਬੀਜਣ ਦਾ ਸਹੀ ਸਮਾਂ ਕਿਹੜਾ ਹੈ ?
ਉੱਤਰ-ਅੱਧ ਅਗਸਤ ਤੋਂ ਅੱਧ ਸਤੰਬਰ ਤੱਕ
ਪ੍ਰਸ਼ਨ 8 . ਆਲੂ ਦੀਆਂ ਦੋ ਪਿਛੇਤੀਆਂ ਕਿਸਮਾਂ ਕਿਹੜੀਆਂ ਹਨ ?
ਉੱਤਰ-ਕੁਫਰੀ ਸੰਧੂਰੀ ਤੇ ਕੁਫ਼ਰੀ ਬਾਦਸ਼ਾਹ ਹੈ ?
ਪ੍ਰਸ਼ਨ 9. ਇੱਕ ਏਕੜ ਦੀ ਪਨੀਰੀ ਪੈਦਾ ਕਰਨ ਲਈ ਬੰਦ ਗੋਭੀ ਦਾ ਕਿੰਨਾ ਬੀਜ ਚਾਹੀਦਾ
ਉੱਤਰ—200 ਤੋਂ 250 ਗ੍ਰਾਮ
ਪ੍ਰਸ਼ਨ 10 . ਫੁੱਲਗੋਭੀ ਦੀਆਂ ਉੱਨਤ ਕਿਸਮਾਂ ਦੇ ਨਾਮ ਲਿਖੋ ?
ਉੱਤਰ-ਪੂਸਾ ਸਨੋਬਾਲ – 1, ਸਨੋਬਾਲ ਕੇ – 1 .
(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1. ਸਬਜ਼ੀ ਕਿਸਨੂੰ ਕਹਿੰਦੇ ਹਨ ?
ਉੱਤਰ—ਪੌਦੇ ਦਾ ਉਹ ਨਰਮ ਭਾਗ ਜਿਵੇਂ ਕਿ ਜੜ੍ਹਾਂ, ਤਣਾਂ, ਪੱਤੇ, ਫੁੱਲ, ਫਲ ਆਦਿ ਜਾਂ ਤਾਂ ਸਲਾਦ ਦੇ ਤੌਰ ਤੇ ਕੱਚੇ ਖਾਧੇ ਜਾਂਦੇ ਹਨ ਜਾਂ ਫਿਰ ਪੱਕਾ (ਰਿਨ) ਕੇ ਖਾਧੇ ਜਾਂਦੇ ਹਨ, ਨੂੰ ਸਬਜ਼ੀ ਆਖਦੇ ਹਨ।
ਪ੍ਰਸ਼ਨ 2. ਪਨੀਰੀ ਨਾਲ ਕਿਹੜੀਆਂ ਕਿਹੜੀਆਂ ਸਬਜ਼ੀਆਂ ਲਾਈਆਂ ਜਾਦੀਆਂ ਹਨ ?
ਉੱਤਰ—ਪਨੀਰੀ ਨਾਲ ਫੁੱਲ ਗੋਭੀ, ਬੰਦ ਗੋਭੀ, ਚੀਨੀ ਬੰਦ ਗੋਭੀ, ਬਰੌਕਲੀ, ਪਿਆਜ਼, ਸਲਾਦ ਸਬਜ਼ੀਆਂ ਲਾਈਆਂ ਜਾਂਦੀਆਂ ਹਨ।
ਪ੍ਰਸ਼ਨ 3. ਸਬਜ਼ੀਆਂ ਦੀ ਕਾਸ਼ਤ ਰੁਜ਼ਗਾਰ ਪੈਦਾ ਕਰਨ ਵਿੱਚ ਕਿਸ ਤਰ੍ਹਾਂ ਯੋਗਦਾਨ ਪਾਉਂਦੀ ਹੈ ?
ਉੱਤਰ—ਸਬਜ਼ੀਆਂ ਦੀ ਕਾਸ਼ਤ ਰੁਜ਼ਗਾਰ ਦਾ ਇੱਕ ਚੰਗਾ ਸਾਧਨ ਹਨ ਕਿਉਂਕਿ ਜ਼ਿਆਦਾ ਮਿਹਨਤ ਦੀ ਲੋੜ ਪੈਂਦੀ ਹੈ। ਇਸ ਲਈ ਪਰਿਵਾਰ ਨੂੰ ਘਰ ਹੀ ਰੁਜ਼ਗਾਰ ਮਿਲ ਜਾਂਦਾ ਹੈ ਅਤੇ ਖੇਤੀ ਸਾਧਨਾਂ ਦੀ ਸਾਰਾ ਸਾਲ ਯੋਗ ਵਰਤੋਂ ਹੁੰਦੀ ਹੈ।
ਪ੍ਰਸ਼ਨ 4. ਮਟਰਾਂ ਵਿੱਚ ਨਦੀਨਾਂ ਦੀ ਰੋਕਥਾਮ ਕਿਵੇਂ ਕੀਤੀ ਜਾਂਦੀ ਹੈ ?
ਉੱਤਰ—ਮਟਰਾਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਟੌਂਪ 30 ਤਾਕਤ ਇੱਕ ਲਿਟਰ ਜਾਂ ਟੈਫਾਲੋਨ 50 ਗ੍ਰਾਮ ਪ੍ਰਤੀ ਏਕੜ ਨਦੀਨ ਉੱਗਣ ਤੋਂ ਪਹਿਲਾਂ ਅਤੇ ਬੀਜਾਈ ਤੋਂ 2 ਦਿਨਾਂ ਦੇ ਵਿੱਚ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।
ਪ੍ਰਸ਼ਨ 5. ਆਲੂ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ—ਆਲੂ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਟੈਂਪ 30 ਤਾਕਤ ਇੱਕ ਲਿਟਰ ਜਾਂ ਐਰੀਲੋਨ 75 ਤਾਕਤ 500 ਗ੍ਰਾਮ ਜਾਂ ਸੈਨਕੋਰ 70 ਤਾਕਤ 200 ਗ੍ਰਾਮ ਦਾ 150 ਲਿਟਰ ਪਾਣੀ ਵਿਚ ਘੋਲ ਕੇ ਨਦੀਨਾਂ ਦੇ ਜੰਮ ਤੋਂ ਪਹਿਲਾ ਅਤੇ ਪਹਿਲੇ ਪਾਣੀ ਤੋਂ ਬਾਅਦ ਛਿੜਕਾਅ ਕਰੋ।
ਪ੍ਰਸ਼ਨ 6. ਗਾਜਰਾਂ ਦੀ ਬੀਜਾਈ ਦਾ ਸਮਾਂ, ਪ੍ਰਤੀ ਏਕੜ ਬੀਜ ਦੀ ਮਾਤਰਾ ਅਤੇ ਫਾਸਲੇ ਬਾਰੇ ਜਾਣਕਾਰੀ ਦਿਓ ?
ਉੱਤਰ—ਗਾਜਰਾਂ ਸਰਦੀ ਦੀ ਮੁੱਖ ਫਸਲ ਹੈ। ਇਸ ਦੀ ਇਕ ਏਕੜ ਦੀ ਬੀਜਾਈ ਲਈ 4-5 ਕਿਲੋ ਬੀਜ ਕਾਫ਼ੀ ਹੁੰਦਾ ਹੈ। ਇਸਦੇ ਬੂਟਿਆਂ ਵਿੱਚ ਫਾਸਲਾ 7-8 ਸੈ: ਮੀ: ਕਰਨਾ ਬੜਾ ਜ਼ਰੂਰੀ ਹੈ।
ਪ੍ਰਸ਼ਨ 7. ਆਲੂਆਂ ਦੀਆਂ ਉੱਨਤ ਕਿਸਮਾਂ, ਬੀਜ ਦੀ ਮਾਤਰਾ ਪ੍ਰਤੀ ਏਕੜ ਅਤੇ ਬੀਜਾਈ ਦੇ ਸਹੀ ਸਮੇਂ ਬਾਰੇ ਦੱਸੋ।
ਉੱਤਰ-ਆਲੂਆਂ ਦੀਆਂ ਉੱਨਤ ਕਿਸਮਾਂ—ਆਲੂ ਦੀਆਂ ਅਗੇਤੀਆਂ ਕਿਸਮਾਂ ਕੁਫਰੀ ਸੂਰਯਾ ਅਤੇ ਕੁਫਰੀ ਪੁਖਰਾਜ ਹਨ। ਕੁਫਰੀ ਜਯੰਤੀ ਅਤੇ ਕੁਫਰੀ ਪੁਸ਼ਕਰ ਦਰਮਿਆਨੇ ਸਮੇਂ ਦੀਆਂ ਅਤੇ ਕੁਫਰੀ ਸੰਧੂਰੀ ਅਤੇ ਕੁਫਰੀ ਬਾਦਸ਼ਾਹ ਪਛੇਤੀਆਂ ਕਿਸਮਾਂ ਹਨ। 12-18 ਕੁਇੰਟਲ ਬੀਜ ਵਾਲੇ ਆਲੂ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਪੰਜਾਬ ਵਿੱਚ ਇਸ ਦੀ ਬੀਜਾਈ ਦਾ ਸਭ ਤੋਂ ਢੁਕਵਾਂ ਸਮਾਂ ਪੱਤਝੜ ਲਈ ਅਖੀਰ ਸਤੰਬਰ ਤੋਂ ਅੱਧ ਅਕਤੂਬਰ ਅਤੇ ਬਹਾਰ ਲਈ ਜਨਵਰੀ ਦਾ ਪਹਿਲਾ ਪੰਦਰਵਾੜਾ ਹੈ।
ਪ੍ਰਸ਼ਨ 8 . ਬੰਦ ਗੋਭੀ ਲਗਾਉਣ ਦਾ ਢੁੱਕਵਾਂ ਸਮਾਂ ਅਤੇ ਬੀਜ ਦੀ ਮਾਤਰਾ ਲਿਖੋ।
ਉੱਤਰ—ਬੰਦ ਗੋਭੀ ਦੀ ਪਨੀਰੀ ਖੇਤ ਵਿੱਚ ਲਾਉਣ ਦਾ ਉੱਤਮ ਸਮਾਂ ਸਤੰਬਰ ਤੋਂ ਅਕਤੂਬਰ ਹੈ। ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ 200 ਤੋਂ 250 ਗ੍ਰਾਮ ਬੀਜ ਬੀਜੋ |
ਪ੍ਰਸ਼ਨ 9. ਸਬਜ਼ੀਆਂ ਦੀ ਕਾਸ਼ਤ ਲਈ ਕਿਸ ਤਰ੍ਹਾਂ ਦੀ ਲੋੜੀਂਦੀ ਜ਼ਮੀਨ ਦੀ ਚੋਣ ਕੀਤੀ ਜਾਂਦੀ ਹੈ ?
ਉੱਤਰ—ਭਾਵੇਂ ਸਬਜ਼ੀਆਂ ਵੱਖ ਵੱਖ ਤਰ੍ਹਾਂ ਦੀ ਜ਼ਮੀਨ ਵਿੱਚ ਉਗਾਈਆਂ ਜਾ ਸਕਦੀਆਂ ਹਨ ਪਰ ਰੇਤਲੀ ਮੈਰਾ ਜਾਂ ਚੀਕਣੀ ਮੈਰਾ ਜ਼ਮੀਨ ਕਾਸ਼ਤ ਲਈ ਵਧੀਆ ਮੰਨੀ ਜਾਂਦੀ ਹੈ।
ਪ੍ਰਸ਼ਨ 10. ਚੀਨੀ ਬੰਦ ਗੋਭੀ ਦੀਆਂ ਉੱਨਤ ਕਿਸਮਾਂ ਲਿਖੋ।
ਉੱਤਰ—ਚੀਨੀ ਸਰ੍ਹੋਂ-1 ਅਤੇ ਸਾਗ ਸਰਸੋਂ ਚੀਨੀ ਬੰਦ ਗੋਭੀ ਦੀਆਂ ਉੱਨਤ ਕਿਸਮਾਂ ਹਨ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1 . ਮੂਲੀ ਦੀ ਸਾਰਾ ਸਾਲ ਕਾਸ਼ਤ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-ਮੂਲੀ ਦੀਆਂ ਵੱਖ-ਵੱਖ ਕਿਸਮਾਂ ਨੂੰ ਸਹੀ ਸਮੇਂ ਅਨੁਸਾਰ ਬੀਜ ਕੇ ਮੂਲੀ ਦੀ ਕਾਸ਼ਤ ਸਾਰਾ ਸਾਲ ਹੀ ਕੀਤੀ ਜਾ ਸਕਦੀ ਹੈ ਜੋ ਇਸ ਪ੍ਰਕਾਰ ਹੈ:
ਕਿਸਮ ਬੀਜਾਈ ਦਾ ਸਮਾਂ ਮੂਲੀ ਤਿਆਰ ਹੋਣ ਦਾ ਸਮਾਂ
ਪੂਸਾ ਹਿਮਾਨੀ ਜਨਵਰੀ-ਫ਼ਰਵਰੀ ਫ਼ਰਵਰੀ-ਅਪ੍ਰੈਲ
ਪੰਜਾਬ ਪਸੰਦ ਮਾਰਚ ਦਾ ਦੂਜਾ ਪੰਦਰਵਾੜਾ ਅਖ਼ੀਰ ਅਪ੍ਰੈਲ-ਮਈ
ਪੂਸਾ ਚੇਤਕੀ ਅਪ੍ਰੈਲ-ਅਗਸਤ ਮਈ-ਸਤੰਬਰ
ਪੰਜਾਬ ਪਸੰਦ ਅੱਧ ਸਤੰਬਰ-ਅਕਤੂਬਰ ਅਕਤੂਬਰ-ਦਸੰਬਰ
ਜਪਾਨੀ ਵਾਈਟ ਨਵੰਬਰ-ਦਸੰਬਰ ਦਸੰਬਰ-ਜਨਵਰੀ
ਪ੍ਰਸ਼ਨ 2. ਮਨੁੱਖੀ ਖ਼ੁਰਾਕ ਵਿੱਚ ਸਬਜ਼ੀਆਂ ਦਾ ਕੀ ਮਹੱਤਵ ਹੈ ?
ਉੱਤਰ—ਸਬਜ਼ੀਆਂ ਦਾ ਮਨੁੱਖੀ ਖ਼ੁਰਾਕ ਵਿੱਚ ਬਹੁਤ ਹੀ ਮਹੱਤਵਪੂਰਨ ਰੋਲ ਹੈ ਕਿਉਂਕਿ ਇਹਨਾਂ ਵਿੱਚ ਕਾਫ਼ੀ ਮਾਤਰਾ ਵਿੱਚ ਕਾਰਬੋਹਾਈਡਰੇਟਸ, ਪ੍ਰੋਟੀਨ, ਧਾਤਾਂ ਆਦਿ ਵਿਟਮਿਨ ਪਾਏ ਜਾਂਦੇ ਹਨ ਜਿਹੜੇ ਸਰੀਰ ਨੂੰ ਨਰੋਆ ਰੱਖਣ ਲਈ ਬਹੁਤ ਜ਼ਰੂਰੀ ਹੁੰਦੇ ਹਨ। ਭਾਰਤ ਵਰਗੇ ਦੇਸ਼ ਵਿੱਚ ਤਾਂ ਸਬਜ਼ੀਆਂ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ ਕਿਉਂਕਿ ਇੱਥੇ ਜ਼ਿਆਦਾ ਅਬਾਦੀ ਸ਼ਾਕਾਹਾਰੀ ਹੈ।ਵਿਗਿਆਨੀਆਂ ਅਨੁਸਾਰ ਹਰ ਬਾਲਗ ਨੂੰ ਚੰਗੀ ਸਿਹਤ ਬਰਕਰਾਰ ਰੱਖਣ ਲਈ ਹਰ ਰੋਜ਼ 284 ਗਰਾਮ ਸਬਜ਼ੀਆਂ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਵਿੱਚੋਂ 114 ਗਰਾਮ ਪੱਤਿਆਂ ਵਾਲੀਆਂ, 85 ਗਰਾਮ ਜੜ੍ਹਾਂ ਵਾਲੀਆਂ ਅਤੇ 85 ਗਮ ਬਾਕੀ ਸਬਜ਼ੀਆਂ ਹੋਣੀਆਂ ਚਾਹੀਦੀਆਂ ਹਨ।
ਪ੍ਰਸ਼ਨ 3 . ਸਰਦੀ ਦੀਆਂ ਸਬਜ਼ੀਆਂ ਨੂੰ ਕੀੜਿਆਂ ਅਤੇ ਬੀਮਾਰੀਆਂ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ?
ਉੱਤਰ—ਸਰਦੀ ਦੀਆਂ ਸਬਜ਼ੀਆਂ ਨੂੰ ਕੀੜਿਆਂ ਅਤੇ ਬੀਮਾਰੀਆਂ ਤੋਂ ਹੇਠ ਲਿਖੇ ਅਨੁਸਾਰ ਬਚਾਇਆ ਜਾ ਸਕਦਾ ਹੈ :
1. ਸਹੀ ਫ਼ਸਲ ਚੱਕਰ ਅਪਣਾ ਕੇ ਆਲੂ ਅਤੇ ਮਟਰਾਂ ਦੀਆਂ ਕੁਝ ਬੀਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ।
2. ਗਰਮੀ ਦੇ ਮੌਸਮ ਵਿੱਚ ਹਲ ਵਾਹੁਣ ਨਾਲ ਧਰਤੀ ਦੇ ਕੀੜੇ ਅਤੇ ਕਈ ਪ੍ਰਕਾਰ ਦੀਆਂ ਉੱਲੀਆਂ ਅਤੇ ਨੀਮਾਟੋਡ ਮਰ ਜਾਂਦੇ ਹਨ।
3. ਬੀਮਾਰੀ ਵਾਲੇ ਬੂਟਿਆਂ ਨੂੰ ਨਸ਼ਟ ਕਰਕੇ ਅਤੇ ਸਾਫ- -ਸੁਥਰੀ ਖੇਤੀ ਕਰਕੇ ਵੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬੂਟਿਆਂ ਨੂੰ ਬਚਾਇਆ ਜਾ ਸਕਦਾ ਹੈ।
4. ਅਗੇਤੀ ਫ਼ਸਲ ਬੀਜ ਕੇ ਅਤੇ ਕੀੜਿਆਂ ਨੂੰ ਹੱਥਾਂ ਨਾਲ ਨਸ਼ਟ ਕਰਕੇ ਵੀ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ।
5 . ਕੈਪਟਾਨ ਜਾਂ ਥੀਰਮ ਦਵਾਈ ਨਾਲ ਬੀਜ ਦੀ ਸੋਧ ਕਰਕੇ ਅਤੇ ਰੋਗ ਰਹਿਤ ਕਿਸਮਾਂ ਬੀਜ ਕੇ ਕੀੜਿਆਂ ਅਤੇ ਬੀਮਾਰੀਆਂ ਦੇ ਹਮਲੇ ਤੋਂ ਬਚਿਆ ਜਾ ਸਕਦਾ ਹੈ।
6. ਕੁਝ ਕੀਟਨਾਸ਼ਕ ਦਵਾਈਆਂ ਜਿਵੇਂ ਕਿ ਸੇਵਨ, ਫੇਮ ਆਦਿ ਦੀ ਵਰਤੋਂ ਕਰਕੇ ਸੁੰਡੀਆਂ ਨੂੰ ਮਾਰਿਆ ਜਾ ਸਕਦਾ ਹੈ। ਇਸੇ ਤਰ੍ਹਾਂ ਸਬਜ਼ੀਆਂ ਦਾ ਰਸ ਚੂਸਣ ਵਾਲੇ ਕੀੜਿਆਂ ਅਤੇ ਤੇਲੇ ਤੇ ਕਾਬੂ ਪਾਉਣ ਲਈ ਰੋਗਰ, ਮੈਟਾਸਿਓਟਾਕਿਸ ਅਤੇ ਮੈਲਾਥਿਆਨ ਦਵਾਈਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਪ੍ਰਸ਼ਨ 4. ਅਗੇਤੇ ਮਟਰਾਂ ਦੀ ਕਾਸ਼ਤ ਬਾਰੇ ਸੰਖੇਪ ਜਾਣਕਾਰੀ ਦਿਓ ?
ਉੱਤਰ—ਮਟਰ ਠੰਢੇ ਮੌਸਮ ਦੀ ਮੁੱਖ ਫਸਲ ਹੈ ਜਿਸ ਵਿੱਚ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ। ਮਟਰ ਅਗੇਤਾ –6 ਅਤੇ ਅਰਕਲ ਮਟਰਾਂ ਦੀਆਂ ਅਗੇਤੀਆਂ ਕਿਸਮਾਂ ਹਨ ਜਿਨ੍ਹਾਂ ਦਾ ਝਾੜ 20-24 ਕੁਇੰਟਲ ਪ੍ਰਤੀ ਏਕੜ ਹੈ।
ਅਗੇਤੀਆਂ ਕਿਸਮਾਂ ਲਈ ਬੀਜ 45 ਕਿਲ ਪ੍ਰਤੀ ਏਕੜ ਵਰਤੋ। ਅਗੇਤੀਆਂ ਕਿਸਮਾਂ ਲਈ ਫਾਸਲਾ 30 x 7.5 ਸੈ.ਮੀ. ਰੱਖਣਾ ਚਾਹੀਦਾ ਹੈ। ਜੇ ਜ਼ਮੀਨ ਵਿੱਚ ਮਟਰ ਪਹਿਲੀ ਵਾਰ ਬੀਜਣੇ ਹਨ ਤਾਂ ਮਟਰਾਂ ਨੂੰ ਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਾਉਣਾ ਚਾਹੀਦਾ ਹੈ ਕਿਉਂਕਿ ਇਹ ਮਟਰਾਂ ਦਾ ਝਾੜ ਵਧਾਉਂਦਾ ਹੈ। ਨਦੀਨਾਂ ਦੀ ਰੋਕਥਾਮ ਲਈ ਸਟੌਪ 30 ਤਾਕਤ ਇੱਕ ਲਿਟਰ ਜਾਂ ਟੈਫਾਲੋਨ 50 ਤਾਕਤ 500 ਗਰਾਮ ਪ੍ਰਤੀ ਏਕੜ ਨਦੀਨ ਉੱਗਣ ਤੋਂ ਪਹਿਲਾਂ ਅਤੇ ਬੀਜਾਈ ਤੋਂ 2 ਦਿਨਾਂ ਦੇ ਵਿੱਚ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਬੀਜਾਈ ਠੀਕ ਵੱਤਰ ਵਿੱਚ ਕਰੋ। ਪਹਿਲਾ ਪਾਣੀ ਬੀਜਾਈ ਤੋਂ 15-20 ਦਿਨ ਬਾਅਦ ਲਾਉ। ਦੂਜਾ ਪਾਣੀ ਫੁੱਲ ਆਉਣ ਤੇ ਤੀਜਾ ਪਾਣੀ ਫ਼ਲੀਆਂ ਪੈਣ ਤੇ ਲਾਉ। ਖਾਣ ਲਈ ਠੀਕ ਹਾਲਤ ਵਿੱਚ ਫ਼ਲੀਆਂ ਦੀ ਤੁੜਾਈ ਕਰੋ।
ਪ੍ਰਸ਼ਨ 5 . ਫੁੱਲ ਗੋਭੀ ਦੀ ਅਗੇਤੀ, ਮੁੱਖ ਅਤੇ ਪਿਛਲੀ ਫ਼ਸਲ ਲਈ ਪਨੀਰੀ ਬੀਜਣ ਦਾ ਸਮਾਂ, ਪ੍ਰਤੀ ਏਕੜ ਬੀਜ ਦੀ ਮਾਤਰਾ ਅਤੇ ਫ਼ਾਸਲੇ ਬਾਰੇ ਦੱਸੋ।
ਉੱਤਰ—ਫੁੱਲ ਗੋਭੀ ਦੀ ਕਾਸ਼ਤ ਲਈ 15-20 ਡਿਗਰੀ ਸੈਂਟੀਗਰੇਡ ਤਾਪਮਾਨ ਚਾਹੀਦਾ ਹੈ। ਮੁੱਖ ਮੌਸਮ ਲਈ ਜਾਇਟ ਸਨੋਬਾਲ ਅਤੇ ਪਛੇਤੀ ਬੀਜਾਈ ਲਈ ਪੂਸਾ ਸਨੋਬਾਲ –1 ਅਤੇ ਪੂਸਾ ਸਨੋਬਾਲ ਕੇ –1 ਉੱਤਮ ਕਿਸਮਾਂ ਹਨ। ਪਨੀਰੀ ਪੁੱਟ ਕੇ ਖੇਤ ਵਿੱਚ ਲਾਉਣ ਲਈ ਅਗੇਤੀ ਫ਼ਸਲ ਲਈ ਜੂਨ ਤੋਂ ਜੁਲਾਈ, ਮੁੱਖ ਮੌਸਮ ਦੀ ਫ਼ਸਲ ਲਈ ਅਗਸਤ ਤੋਂ ਅੱਧ ਸਤੰਬਰ ਤੇ ਪਿਛੇਤੀ ਫ਼ਸਲ ਲਈ ਅਕਤੂਬਰ ਤੋਂ ਨਵੰਬਰ ਦਾ ਪਹਿਲਾ ਹਫ਼ਤਾ ਉੱਤਮ ਸਮਾਂ ਹੈ। ਪਨੀਰੀ ਬੀਜਣ ਤੋਂ ਇੱਕ ਮਹੀਨੇ ਬਾਅਦ ਖੇਤ ਵਿੱਚ ਲਾਉਣ ਲਈ ਤਿਆਰ ਹੋ ਜਾਂਦੀ ਹੈ। ਇੱਕ ਏਕੜ ਫੁੱਲ ਗੋਭੀ ਲਾਉਣ ਲਈ ਸਾਰੀਆਂ ਕਿਸਮਾਂ ਦਾ ਮੁੱਖ ਅਤੇ ਪਛੇਤੀ ਫ਼ਸਲ ਲਈ 250 ਗਰਮ ਬੀਜ ਪ੍ਰਤੀ ਏਕੜ ਪਾਉ ਪਰ ਅਗੇਤੀ ਫ਼ਸਲ ਲਈ 500 ਗਰਾਮ ਬੀਜ ਵਰਤੋਂ। ਮੁੱਖ ਫ਼ਸਲ ਲਈ ਕਤਾਰਾਂ ਤੇ ਬੂਟਿਆਂ ਵਿਚਕਾਰ ਫ਼ਾਸਲਾ 45 x 30 ਸੈ. ਮੀ. ਰੱਖੋ। ਨਦੀਨਾਂ ਦੀ ਰੋਕਥਾਮ ਲਈ ਸਟੈਂਪ 30 ਤਾਕਤ ਇੱਕ ਲਿਟਰ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਚੰਗੀ ਸਿੱਲ੍ਹ ਵਾਲੇ ਖੇਤ ਵਿੱਚ ਬੂਟੇ ਲਾਉਣ ਤੋਂ ਇੱਕ ਦਿਨ ਪਹਿਲਾਂ ਸਪਰੇ ਕਰੋ। ਪਹਿਲਾ ਪਾਣੀ ਖੇਤ ਵਿੱਚ ਪਨੀਰੀ ਪੁੱਟ ਕੇ ਲਾਉਣ ਤੋਂ ਫੌਰਨ ਬਾਅਦ ਲਾਉ ਅਤੇ ਕੁੱਲ 8-12 ਪਾਣੀਆਂ ਦੀ ਲੋੜ ਪੈਂਦੀ ਹੈ। ਫ਼ਸਲ ਖੇਤ ਵਿੱਚ ਪਨੀਰੀ ਪੁੱਟ ਕੇ ਲਾਉਣ ਤੋਂ 90-100 ਦਿਨ ਬਾਅਦ ਤਿਆਰ ਹੋ ਜਾਂਦੀ ਹੈ।