ਅਧਿਆਇ-8 ਪੌਣ, ਤੂਫ਼ਾਨ ਅਤੇ ਅਤੇ ਚੱਕਰਵਾਤ
ਅਭਿਆਸ
ਪ੍ਰਸ਼ਨ 1- ਖਾਲੀ ਥਾਵਾਂ ਭਰੋ।
(i) ਹਵਾ ਦਬਾਓ ਪਾਉਂਦੀ ਹੈ।
(ii) ਗਤੀਸ਼ੀਲ ਹਵਾ ਨੂੰ ਪੌਣ ਕਹਿੰਦੇ ਹਨ।
(iii) ਧਰਤੀ ਨੇੜੇ ਗਰਮ ਹਵਾ ਉੱਪਰ ਉੱਠਦੀ ਹੈ ਅਤੇ ਠੰਡੀ ਹਵਾ ਹੇਠਾਂ ਆਉਂਦੀ ਹੈ।
(iv) ਧਰਤੀ ਦੇ ਅਸਮਾਨ ਗਰਮ ਹੋਣ ਕਾਰਨ ਪੌਣਾਂ ਪੈਦਾ ਹੁੰਦੀਆਂ ਹਨ।
(v) ਚੱਕਰਵਾਤ ਦੇ ਕੇਂਦਰ ਨੂੰ ਇਸ ਦੀ ਅੱਖ ਕਹਿੰਦੇ ਹਨ।
ਪ੍ਰਸ਼ਨ 2- ਠੀਕ ਜਾਂ ਗਲਤ ਦੱਸੋ।
(i) ਜਦੋਂ ਅਸੀਂ ਸਾਈਕਲ ਦੀ ਟਿਊਬ ਵਿੱਚ ਹਵਾ ਭਰਦੇ ਹਾਂ ਤਾਂ ਇਹ ਫੈਲ ਜਾਂਦੀ ਹੈ। (ਠੀਕ)
(ii) ਹਵਾ ਘੱਟ ਦਬਾਓ ਵਾਲੇ ਖੇਤਰ ਤੋਂ ਵੱਧ ਦਬਾਓ ਵਾਲੇ ਖੇਤਰ ਵੱਲ ਚੱਲਦੀ ਹੈ। (ਗਲਤ)
(iii) ਪੌਣ ਦੀ ਚਾਲ ਮਾਪਣ ਵਾਲੇ ਯੰਤਰ ਨੂੰ ਅਨੀਮੋਮੀਟਰ ਕਹਿੰਦੇ ਹਨ। (ਠੀਕ)
(iv) ਅਸਮਾਨੀ ਬਿਜਲੀ ਨਾਲ ਪੈਦਾ ਹੋਈ ਉੱਚੀ ਅਵਾਜ਼ ਨੂੰ ‘ਗਰਜ’ ਕਹਿੰਦੇ ਹਨ। (ਠੀਕ)
(v) ਸਾਨੂੰ ਚੱਕਰਵਾਤੀ ਤੂਫ਼ਾਨ ਦੀ ਸੂਚਨਾ ਨੂੰ ਅਣਗੌਲਿਆ/ਨਜ਼ਰ ਅੰਦਾਜ ਕਰਨਾ ਚਾਹੀਦਾ ਹੈ। (ਗਲਤ)
ਪ੍ਰਸ਼ਨ 3- ਠੀਕ ਉੱਤਰ ਚੁਣੋ–
(i) ਕਿਹੜੀ ਹਵਾ ਦਬਾਓ ਦੀ ਉਦਾਹਰਨ ਨਹੀਂ ਹੈ?
(ੳ) ਪਤੰਗ ਉਡਾਉਣਾ
(ਅ) ਸਾਈਕਲ ਦੀ ਟਿਊਬ ਵਿੱਚ ਹਵਾ ਭਰਨਾ
(ੲ) ਗੁਬਾਰੇ ਵਿੱਚ ਹਵਾ ਭਰਨਾ
(ਸ) ਗਰਮ ਹਵਾ ਵਾਲਾ ਗੁਬਾਰਾ (ü)
(ii) ਗਤੀ-ਸ਼ੀਲ ਹਵਾ ਹੁੰਦੀ ਹੈ।
(ੳ) ਪੌਣ (ü)
(ਅ) ਚੱਕਰਵਾਤ
(ੲ) ਅਸਮਾਨੀ ਬਿਜਲੀ
(ਸ) ਤੂਫ਼ਾਨ
(iii) ਕਿਹੜਾ ਹਵਾ ਦਾ ਗੁਣ ਹੁੰਦਾ ਹੈ।
(ੳ) ਠੰਡਾ ਕਰਨ ਤੇ ਫੈਲਦੀ ਹੈ।
(ਅ) ਗਰਮ ਕਰਨ ਤੇ ਸੁੰਗੜਦੀ ਹੈ।
(ੲ) ਗਰਮ ਕਰਨ ਤੇ ਫੈਲਦੀ ਹੈ।(ü)
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ
(iv) ਪੌਣਾਂ ਇਸ ਕਾਰਨ ਪੈਦਾ ਹੁੰਦੀਆਂ ਹਨ।
(ੳ) ਹਵਾ ਗਰਮ ਹੋਣ ਨਾਲ
(ਅ) ਧਰਤੀ ਠੰਡੀ ਹੋਣ ਨਾਲ
(ੲ) ਪਾਣੀ ਗਰਮ ਹੋਣ ਨਾਲ
(ਸ) ਪਾਣੀ ਅਤੇ ਧਰਤੀ ਦੇ ਅਸਮਾਨ ਗਰਮ ਹੋਣ ਨਾਲ (ü)
(v) ਤੇਜ਼ ਗਤੀ ਵਾਲੀਆਂ ਪੌਣਾਂ ਨਾਲ …………………………..
(ੳ) ਅਸਮਾਨੀ ਬਿਜਲੀ ਦੇ ਗਰਜ ਵਾਲਾ
(ਅ) ਚੱਕਰਵਾਤ
(ੲ) ਝੱਖੜ
(ਸ) ਇਹ ਸਾਰੇ ਹੀ।(ü)
ਪ੍ਰਸ਼ਨ 4- ਮਿਲਾਨ ਕਰੋ
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਹਵਾ ਨਾਲ ਫੇਲਿਆ ਗੁਬਾਰਾ ਹਵਾ ਦਾ ਕਿਹੜਾ ਗੁਣ ਦਰਸਾਉਂਦਾ ਹੈ?
ਉੱਤਰ- ਹਵਾ ਦਬਾਓ ਪਾਉਂਦੀ ਹੈ।
(ii) ਠੰਡੀ ਹਵਾ ਜਾਂ ਗਰਮ ਹਵਾ ਵਿੱਚੋਂ ਕਿਹੜੀ ਹਲਕੀ ਹੁੰਦੀ ਹੈ?
ਉੱਤਰ- ਗਰਮ ਹਵਾ ਹਲਕੀ ਹੁੰਦੀ ਹੈ।
(iii) ਧਰਤੀ ਦਾ ਕਿਹੜਾ ਖੇਤਰ ਸੂਰਜ ਤੋਂ ਸਭ ਤੋਂ ਵੱਧ ਗਰਮੀ ਪ੍ਰਾਪਤ ਕਰਦਾ ਹੈ?
ਉੱਤਰ- ਭੂ-ਮੱਧ ਰੇਖਾ ਦੇ ਨੇੜੇ ਦਾ ਖੇਤਰ।
(iv) ਭਾਰਤ ਵਿੱਚ ਵਰਖਾ ਕਿਹੜੀਆਂ ਪੌਣਾਂ ਕਾਰਨ ਹੁੰਦੀ ਹੈ?
ਉੱਤਰ- ਮਾਨਸੂਨ ਪੌਣਾਂ।
(v) ਉਸ ਯੰਤਰ ਦਾ ਨਾਂ ਲਿਖੋ ਜਿਸ ਨਾਲ ਹਵਾ ਦੀ ਚਾਲ ਮਾਪੀ ਜਾਂਦੀ ਹੈ?
ਉੱਤਰ- ਅਨੀਮੋਮੀਟਰ।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਲਟਕਾਏ ਹੋਏ ਬੈਨਰਾਂ ਅਤੇ ਇਸ਼ਤਿਹਾਰਾਂ ਵਿੱਚ ਛੇਕ ਕਿਉਂ ਕੀਤੇ ਜਾਂਦੇ ਹਨ?
ਉੱਤਰ- ਛੇਕ ਬੈਨਰਾਂ ਵਿੱਚੋਂ ਹਵਾ ਨਿਕਲਣ ਲਈ ਰਾਸਤਾ ਦਿੰਦੇ ਹਨ। ਜਿਸ ਨਾਲ ਬੈਨਰਾਂ ਜਾਂ ਧਾਤਾਂ ਦੀਆਂ ਚਾਦਰਾਂ ਉੱਤੇ ਤੇਜ਼ ਹਵਾ ਦਾ ਦਬਾਓ ਘਟ ਜਾਂਦਾ ਹੈ ਅਤੇ ਬੈਨਰ ਤੇਜ਼ ਹਵਾ ਨਾਲ ਫਟਣੋਂ ਬਚ ਜਾਂਦੇ ਹਨ।
(ii) ਕਿਹੜੀਆਂ ਹਾਲਤਾਂ ਵਿੱਚ ਧਰਤੀ ਦੇ ਅਸਮਾਨ ਗਰਮ ਹੋਣ ਤੇ ਪੌਣਾਂ ਚੱਲਦੀਆਂ ਹਨ।
ਉੱਤਰ- (1) ਭੂ-ਮੱਧ ਰੇਖਾ ਅਤੇ ਧਰੁੱਵਾਂ ਦਾ ਵੱਖ-ਵੱਖ ਗਰਮ ਹੋਣਾ,
(2) ਜਲ ਅਤੇ ਥਲ ਭਾਗਾਂ ਦਾ ਵੱਖ-ਵੱਖ ਗਰਮ ਹੋਣਾ।
(iii) ਗਰਮੀਆਂ ਦੀ ਰੁੱਤ ਵਿੱਚ ਸਮੁੰਦਰ ਤੋਂ ਧਰਤੀ ਵੱਲ ਕਿਹੜੀਆਂ ਪੌਣਾਂ ਚੱਲਦੀਆਂ ਹਨ? ਇਨ੍ਹਾਂ ਦਾ ਕੀ ਮਹੱਤਵ ਹੈ?
ਉੱਤਰ- ਮੌਨਸੂਨ ਪੌਣਾਂ। ਇਹ ਪੌਣਾਂ ਭਾਰਤ ਵਿੱਚ ਗਰਮੀਆਂ ਵਿੱਚ ਮੀਂਹ ਪਵਾਉਂਦੀਆਂ ਹਨ। ਭਾਰਤ ਦੀ ਖੇਤੀਬਾੜੀ ਮੁੱਖ ਰੂਪ ਵਿੱਚ ਇਹਨਾਂ ਪੌਣਾਂ ਤੇ ਨਿਰਭਰ ਕਰਦੀ ਹੈ।
(iv) ਗਰਜ ਵਾਲੇ ਤੂਫ਼ਾਨ ਅਤੇ ਚੱਕਰਵਾਤ ਵਿੱਚ ਕੀ ਅੰਤਰ ਹੈ?
ਉੱਤਰ- ਮੀਂਹ ਨਾਲ ਚੱਲਦੀ ਤੇਜ਼ ਹਵਾ ਦੇ ਨਾਲ-ਨਾਲ ਗਰਜਨ ਹੋਣ ਨੂੰ ਗਰਜ ਵਾਲਾ ਤੂਫ਼ਾਨ ਕਹਿੰਦੇ ਹਨ। ਚੱਕਰਵਾਤ ਇੱਕ ਬਹੁਤ ਹੀ ਘੱਟ ਦਬਾਓ ਵਾਲੇ ਕੇਂਦਰੀ ਖੇਤਰ ਦੁਆਲੇ ਤੇਜ਼ ਚੱਲਦੀਆਂ ਹਨੇਰੀਆਂ ਵਾਲਾ ਘੁੰਮਦਾ ਤੂਫ਼ਾਨ ਹੁੰਦਾ ਹੈ।
(v) ਜਿਹੜੇ ਖੇਤਰ ਚੱਕਰਵਾਤਾਂ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ, ਉੱਥੇ ਅਪਣਾਏ ਜਾਂਦੇ ਪ੍ਰਭਾਵਸ਼ਾਲੀ ਸੁਰੱਖਿਆ ਉਪਾਅ ਲਿਖੋ।
ਉੱਤਰ- (1) ਤੱਟੀ ਖੇਤਰਾਂ ਤੇ ਲੰਬੇ ਅਤੇ ਸੰਘਣੇ ਰੁੱਖ ਲਗਾਉਣੇ ਚਾਹੀਦੇ ਹਨ, ਜੋ ਪੌਣ ਦੀ ਗਤੀ ਨੂੰ ਘੱਟ ਕਰ ਸਕਣ।
(2) ਤੱਟੀ ਖੇਤਰਾਂ ਵਿੱਚ ਛੱਪੜ, ਟੋਭਿਆਂ ਦਾ ਨਿਰਮਾਣ ਕਰਨਾ ਚਾਹੀਦਾ ਹੈ, ਜੋ ਵਾਧੂ ਪਾਣੀ ਸੋਖ ਸਕਣ।
(3) ਚੱਕਰਵਾਤੀ ਆਸਰਿਆਂ ਦਾ ਨਿਰਮਾਣ ਕਰਨਾ ਚਾਹੀਦਾ ਹੈ।
(4) ਅਗਾਊਂ ਸੂਚਨਾ ਤਕਨੀਕ ਅਪਣਾ ਕੇ ਲੋਕਾਂ ਨੂੰ ਪੂਰਵ ਚੇਤਾਵਨੀ ਦੇਣੀ ਚਾਹੀਦੀ ਹੈ।
(vi) ਝੱਖੜ ਕੀ ਹੁੰਦਾ ਹੈ? ਇਸ ਦੇ ਦੋ ਸੁਰੱਖਿਆ ਉਪਾਅ ਲਿਖੋ।
ਉੱਤਰ- ਕੀਪ ਆਕਾਰ ਬੱਦਲ ਨਾਲ ਘੁੰਮਦੀਆਂ ਤੇਜ਼ ਹਵਾਵਾਂ ਵਾਲੇ ਭਿਆਨਕ ਤੂਫ਼ਾਨ ਨੂੰ ਝੱਖੜ ਕਹਿੰ ਹਨ। ਸੁਰੱਖਿਆ ਉਪਾਅ
(1) ਘਰ ਦੇ ਕਿਸੇ ਅਜਿਹੇ ਕਮਰੇ ਅੰਦਰ ਆਸਰਾ ਲਓ, ਜਿਸ ਵਿੱਚ ਖਿੜਕੀਆਂ ਨਾ ਹੋਣ।
(2) ਜੇ ਕੋਈ ਵਿਅਕਤੀ ਵਾਹਨ ਵਿੱਚ ਹੈ ਤਾਂ ਉਸ ਨੂੰ ਵਾਹਨ ਵਿੱਚੋਂ ਉੱਤਰ ਕੇ ਕਿਸੇ ਨੀਵੀਂ ਥਾਂ ਤੇ ਲੇਟ ਜਾਣਾ ਚਾਹੀਦਾ ਹੈ
(3) ਝੱਖੜ ਦਾ ਸਾਹਮਣਾ ਕਰਨ ਸਮੇਂ ਤੁਹਾਨੂੰ ਗੋਡਿਆਂ ਭਾਰ ਬੈਠ ਕੇ ਆਪਣਾ ਸਿਰ ਗੋਡਿਆਂ ਵਿੱਚ ਲੈ ਕੇ, ਆਪਣੇ ਹੱਥ ਅਤੇ ਬਾਹਾਂ ਆਪਣੇ ਸਿਰ ਅਤੇ ਗਰਦਨ ਦੁਆਲੇ ਲਪੇਟ ਕੇ ਆਪਣਾ ਬਚਾਅ ਕਰਨਾ ਚਾਹੀਦਾ ਹੈ।
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ
(i) ਜਦੋਂ ਇੱਕ ਲੋਹੇ ਦੇ ਡੱਬੇ ਵਿੱਚ ਪਾਣੀ ਉਬਾਲਿਆ ਜਾਂਦਾ ਹੈ; ਫਿਰ ਢੱਕਣ ਬੰਦ ਕਰਕੇ ਇਸ ਤੇ ਠੰਡਾ ਪਾਣੀ ਪਾਇਆ ਜਾਂਦਾ ਹੈ ਤਾਂ ਉਹ ਡੱਬਾ ਕਿਉਂ ਪਿਚਕ ਜਾਂਦਾ ਹੈ? ਵਿਆਖਿਆ ਕਰੋ।
ਉੱਤਰ- ਡੱਬੇ ਵਿੱਚ ਪਾਣੀ ਉਬਾਲਣ ਤੇ ਕਾਫ਼ੀ ਹਵਾ ਗਰਮ ਹੋ ਕੇ ਬਾਹਰ ਨਿੱਕਲ ਜਾਂਦੀ ਹੈ, ਢੱਕਣ ਬੰਦ ਕਰਕੇ ਇਸ ਤੇ ਠੰਡਾ ਪਾਣੀ ਪਾਉਣ ਤੇ ਅੰਦਰ ਵਾਲੀ ਹਵਾ ਠੰਡੀ ਹੋ ਕੇ ਸੁੰਗੜ ਜਾਂਦੀ ਹੈ। ਇਸ ਲਈ ਡੱਬੇ ਅੰਦਰ ਹਵਾ ਦਾ ਦਬਾਓ, ਬਾਹਰੀ ਵਾਯੂਮੰਡਲੀ ਦਬਾਓ ਨਾਲੋਂ ਘੱਟ ਹੋਣ ਕਾਰਨ ਡੱਬਾ ਪਿਚਕ ਜਾਂਦਾ ਹੈ।
(ii) ਇੱਕ ਕਿਰਿਆ ਰਾਹੀਂ ਸਮਝਾਉ ਕਿ ਗਰਮ ਕਰਨ ਨਾਲ ਹਵਾ ਫੈਲਦੀ ਹੈ।
ਉੱਤਰ- ਇੱਕ ਮੋਟੀ ਕੱਚ ਦੀ ਪਰਖ ਨਲੀ ਉੱਪਰ ਇੱਕ ਗੁਬਾਰਾ ਕੱਸ ਕੇ ਬੰਨੋ। ਅਸੀਂ ਵੇਖਦੇ ਹਾਂ ਕੇ ਇਸ ਪਰਖਨਲੀ ਨੂੰ ਗਰਮ ਪਾਣੀ ਵਾਲੇ ਬੀਕਰ ਵਿੱਚ ਰੱਖਣ ਤੇ ਗੁਬਾਰਾ ਫੁੱਲ ਜਾਂਦਾ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਗਰਮ ਕਰਨ ਨਾਲ ਹਵਾ ਫੈਲਦੀ ਹੈ।
(iii) ਚੱਕਰਵਾਤ ਕਿਵੇਂ ਪੈਦਾ ਹੁੰਦੇ ਹਨ? ਚੱਕਰਵਾਤ ਨੇ 1999 ਵਿੱਚ ਉਡੀਸਾ ਵਿੱਚ ਕਿਵੇਂ ਤਬਾਹੀ ਮਚਾਈ ਇਸ ਦੀ ਵਿਆਖਿਆ ਕਰੋ।
ਉੱਤਰ- ਜਦ ਬੱਦਲਾਂ ਦੇ ਨਿਰਮਾਣ ਲਈ ਪਾਣੀ, ਜਲਵਾਸ਼ਪਾਂ ਵਿੱਚ ਬਦਲਦਾ ਹੈ ਤਾਂ ਇਹ ਆਲ਼ੇ-ਦੁਆਲ਼ੇ ਦੀ ਗਰਮੀ ਸੋਖ ਲੈਂਦਾ ਹੈ। ਜਦ ਜਲਵਾਸ਼ਪ ਠੰਡੇ ਅਤੇ ਸੰਘਣੇ ਹੋ ਕੇ ਮੀਂਹ ਦੀਆਂ ਬੂੰਦਾਂ ਬਣਾਉਂਦੇ ਹਨ ਤਾਂ ਇਹ ਗਰਮੀ ਛੱਡਦੇ ਹਨ, ਜੋ ਆਲੇ ਦੁਆਲੇ ਦੀ ਹਵਾ ਨੂੰ ਗਰਮ ਕਰਦੀ ਹੈ। ਗਰਮ ਹਵਾ ਹਲਕੀ ਹੋ ਕੇ ਉੱਪਰ ਉੱਠਦੀ ਹੈ ਜਿਸ ਨਾਲ ਘੱਟ ਦਬਾਓ ਖੇਤਰ ਪੈਦਾ ਹੁੰਦਾ ਹੈ। ਇਸ ਘੱਟ ਦਬਾਓ ਵਾਲੀ ਥਾਂ ਦੇ ਕੇਂਦਰ ਵੱਲ ਤੇਜ਼ ਹਨੇਰੀ ਗਤੀ ਵਾਲੀਆਂ ਕਈ ਪਰਤਾਂ ਵਾਰ ਵਾਰ ਘੁੰਮ ਕੇ ਸੰਘਣੇ ਬੱਦਲਾਂ ਸਮੇਤ ਚੱਕਰਵਾਤ ਦਾ ਨਿਰਮਾਣ ਕਰਦੀਆਂ ਹਨ। ਭਾਰਤ ਦੇ ਰਾਜ ਉਡੀਸਾ ਵਿੱਚ ਸੰਨ 1999 ਵਿੱਚ ਬਹੁਤ ਸ਼ਕਤੀਸ਼ਾਲੀ ਚੱਕਰਵਾਤ ਆਇਆ ਸੀ।ਇਸ ਨਾਲ 45000 ਘਰ ਤਬਾਹ ਹੋਏ ਸੀ ਅਤੇ 70000 ਲੋਕ ਬੇਘਰ ਹੋਏ ਸਨ। ਇਸ ਤੋਂ ਇਲਾਵਾ ਸਮੁੰਦਰ ਵਿੱਚ 9 ਮੀਟਰ ਉੱਚੀਆਂ ਲਹਿਰਾਂ ਉੱਠੀਆਂ ਜਿਸ ਨਾਲ ਬਹੁਤ ਲੋਕ ਜਾਨ ਗਵਾ ਗਏ ਅਤੇ ਕਰੋੜਾਂ ਦੀ ਸੰਪਤੀ ਨੂੰ ਹਾਨੀ ਪੁੱਜੀ ਸੀ।