ਅਧਿਆਇ-9 ਮਿੱਟੀ
ਪ੍ਰਸ਼ਨ 1- ਖਾਲੀ ਥਾਵਾਂ ਭਰੋ।
(i) ਧਰਤੀ ਦੀ ਉੱਪਰਲੀ 30 ਤੋਂ 40 ਸੈਂਟੀਮੀਟਰ ਡੂੰਘੀ ਪਰਤ, ਜਿਸ ਵਿੱਚ ਫ਼ਸਲਾਂ ਉੱਗ ਸਕਣ, ਨੂੰ ਉੱਪਰਲੀ ਮਿੱਟੀ ਕਹਿੰਦੇ ਹਨ।
(ii) ਧਰਤੀ ਦਾ ਕਾਟ ਚਿੱਤਰ ਮਿੱਟੀ ਦੀਆਂ ਪਰਤਾਂ ਦਰਸਾਉਂਦਾ ਹੈ।
(iii) ਮਿੱਟੀ ਦਾ ਤੇਜ਼ਾਬੀ ਸੁਭਾਅ ਜਾਂ ਖਾਰੀ ਸੁਭਾਅ pH ਪੇਪਰ ਦੀ ਵਰਤੋਂ ਕਰਕੇ ਜਾਂਚਿਆ ਜਾ ਸਕਦਾ ਹੈ।
(iv) ਚੀਕਣੀ ਮਿੱਟੀ ਦੇ ਬਹੁਤ ਬਰੀਕ ਕਣ ਹੁੰਦੇ ਹਨ ਜੋ ਕਿ ਮਲਮਲ ਦੇ ਕੱਪੜੇ ਵਿੱਚੋਂ ਲੰਘ ਸਕਦੇ ਹਨ।
(v) ਰੇਤਲੀ ਮਿੱਟੀ ਦੀ ਪਾਣੀ ਰੋਕਣ ਦੀ ਸਮਰੱਥਾ ਸਭ ਤੋਂ ਘੱਟ ਹੁੰਦੀ ਹੈ।
(vi) ਉਦਾਸੀਨ ਮਿੱਟੀ ਫ਼ਸਲਾਂ ਉਗਾਉਣ ਲਈ ਸਭ ਤੋਂ ਚੰਗੀ ਹੁੰਦੀ ਹੈ।
(vii) ਭਾਰਤ ਦੇ ਗੁਜਰਾਤ ਅਤੇ ਮਹਾਂਰਾਸ਼ਟਰ ਵਰਗੇ ਪੱਛਮੀ ਰਾਜਾਂ ਦੀ ਮਿੱਟੀ ਕਾਲੇ ਰੰਗ ਦੀ ਹੁੰਦੀ ਹੈ।
(viii) ਬਹੁਤ ਬਰੀਕ ਚੀਕਣੀ ਮਿੱਟੀ ਦੀ ਵਰਤੋਂ ਘੁਮਿਆਰ ਮਿੱਟੀ ਦੇ ਭਾਂਡੇ ਬਣਾਉਣ ਲਈ ਕਰਦੇ ਹਨ।
(ix) ਚੀਕਣੀ ਮਿੱਟੀ ਦੀ ਵਰਤੋਂ ਸੀਮਿੰਟ ਬਣਾਉਣ ਲਈ ਕੀਤੀ ਜਾਂਦੀ ਹੈ।
(x) ਇੱਟਾਂ ਦਾ ਨਿਰਮਾਣ ਮਿੱਟੀ ਤੋਂ ਕੀਤਾ ਜਾਂਦਾ ਹੈ।
ਪ੍ਰਸ਼ਨ 2- ਸਹੀ ਜਾਂ ਗਲਤ ਦੱਸੋ।
(i) ਮਿੱਟੀ ਦੇ ਤੇਜ਼ਾਬੀ ਜਾਂ ਖਾਰੀ ਸੁਭਾਅ ਦੀ ਜਾਂਚ pH ਪੇਪਰ ਨਾਲ ਕੀਤੀ ਜਾਂਦੀ ਹੈ। (ਸਹੀ)
(ii) 100 ਸੈਂਟੀਮੀਟਰ ਡੂੰਘਾਈ ਤੋਂ ਹੇਠਾਂ ਧਰਤੀ ਦੀ ਪਰਤ ਨੂੰ ਭੌਂ ਕਹਿੰਦੇ ਹਨ।(ਗਲਤ)
(iii) ਸਾਰੀਆਂ ਫ਼ਸਲਾਂ ਰੇਤਲੀ ਮਿੱਟੀ ਵਿੱਚ ਵਧੀਆ ਉੱਗਦੀਆਂ ਹਨ। (ਗਲਤ)
(iv) ਚਰਾਂਦਾਂ ਨੂੰ ਪਸ਼ੂਆਂ ਦੁਆਰਾ ਵੱਧ ਚਰਨ ਕਾਰਨ ਵੀ ਭੌਂ-ਖੋਰ ਹੁੰਦਾ ਹੈ। (ਸਹੀ)
(v) ਖਾਨਾਂ ਪੁੱਟਣ ਨਾਲ ਭੌਂ-ਖੋਰ ਰੁਕ ਜਾਂਦਾ ਹੈ।(ਗਲਤ)
(vi) ਚੀਕਣੀ ਮਿੱਟੀ ਵਿੱਚ ਪਾਣੀ ਆਸਾਨੀ ਨਾਲ ਰਿਸ ਜਾਂਦਾ ਹੈ। (ਗਲਤ)
ਪ੍ਰਸ਼ਨ 3- ਕਾਲਮ ‘ੳ’ ਦਾ ਕਾਲਮ ‘ਅ’ ਨਾਲ ਮਿਲਾਨ ਕਰੋ
ਕਾਲਮ ‘ੳ’ ਕਾਲਮ ‘ਅ
(i) ਪਾਣੀ ਆਸਾਨੀ ਨਾਲ ਰਿਸ ਜਾਂਦਾ ਹੈ (ਹ) ਰੇਤਲੀ ਮਿੱਟੀ
(ii) ਇਹ ਮਿੱਟੀ ਕਪਾਹ ਉਗਾਉਣ ਲਈ ਸਭ ਤੋਂ ਵਧੀਆ ਹੁੰਦੀ ਹੈ (ਸ) ਕਾਲੀ ਮਿੱਟੀ
(iii) ਪੌਲੀਥੀਨ, ਪਲਾਸਟਿਕ ਅਤੇ ਕੀਟਨਾਸ਼ਕਾਂ ਕਾਰਨ ਹੁੰਦਾ ਹੈ (ੳ) ਮਿੱਟੀ ਦਾ ਪ੍ਰਦੂਸ਼ਣ
(iv) ਖਾਨਾਂ ਪੁੱਟਣ, ਵੱਧ ਚਰਾਉਣ ਅਤੇ ਰੁੱਖ ਕੱਟਣ ਨਾਲ ਹੁੰਦਾ ਹੈ (ਅ) ਭੌਂ-ਖੋਰ
(v) ਇਸ ਮਿੱਟੀ ਦੀ ਵਰਤੋਂ ਸੀਮਿੰਟ ਬਣਾਉਣ ਵਿੱਚ ਕੀਤੀ ਜਾਂਦੀ ਹੈ। (ੲ) ਚੀਕਣੀ ਮਿੱਟੀ
ਪ੍ਰਸ਼ਨ 4- ਸਹੀ ਉੱਤਰ ਚੁਣੋ–
(i) ਕਿਸ ਕਿਰਿਆ ਨਾਲ ਭੌਂ-ਖੋਰ ਨਹੀਂ ਹੁੰਦਾ?
(ੳ) ਰੁੱਖ ਕੱਟਣ ਨਾਲ
(ਅ) ਚੈੱਕ ਡੈਮ ਬਣਾਉਣ ਨਾਲ ( )
(ੲ) ਪਸ਼ੂ ਚਰਾਉਣ ਨਾਲ
(ਸ) ਖਾਨਾਂ ਪੁੱਟਣ ਨਾਲ
(ii) ਮਿੱਟੀ ਦਾ ਪ੍ਰਦੂਸ਼ਣ ਹੁੰਦਾ ਹੈ
(ੳ) ਫ਼ਸਲਾਂ ਦੀ ਅਦਲਾ-ਬਦਲੀ ਨਾਲ
(ਅ) ਰੂੜੀ ਖਾਦ ਪਾਉਣ ਨਾਲ
(ੲ) ਕੀਟਨਾਸ਼ਕ ਅਤੇ ਰਸਾਇਣਿਕ ਖਾਦਾਂ ਪਾਉਣ ਨਾਲ ( )
(ਸ) ਹਰੀ ਖਾਦ ਪਾਉਣ ਨਾਲ।
(iii) ਮਿੱਟੀ ਦੀ ਵਰਤੋਂ ਨਹੀਂ ਹੁੰਦੀ
(ੳ) ਕੀਟਨਾਸ਼ਕ ਬਣਾਉਣ ਲਈ ( )
(ਅ) ਚੈੱਕ ਡੈਮ ਬਣਾਉਣ ਲਈ
(ੲ) ਸੀਮਿੰਟ ਬਣਾਉਣ ਲਈ
(ਸ) ਮਿੱਟੀ ਦੇ ਘੜੇ ਅਤੇ ਭਾਂਡੇ ਬਣਾਉਣ ਲਈ
(iv) ਭੌਂ-ਖੋਰ ਰੁਕਦਾ ਹੈ—
(ੳ) ਰੁੱਖ ਕੱਟਣ ਨਾਲ
(ਅ) ਰੁੱਖ ਉਗਾਉਣ ਨਾਲ ( )
(ੲ) ਪਸ਼ੂ ਚਰਾਉਣ ਨਾਲ
(ਸ) ਖਾਨਾਂ ਪੁੱਟਣ ਨਾਲ
(v) ਮਿੱਟੀ ਦੀ ਵਰਤੋਂ ਹੁੰਦੀ ਹੈ
(ੳ) ਸੀਮਿੰਟ ਬਣਾਉਣ ਲਈ
(ਅ) ਬੰਨ੍ਹ ਬਣਾਉਣ ਲਈ
(ੲ) ਫ਼ਸਲਾਂ ਉਗਾਉਣ ਲਈ
(ਸ) ਇਹਨਾਂ ਸਾਰਿਆਂ ਲਈ ( )
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ–
ਪ੍ਰਸ਼ਨ(i) ਮੱਲੜ੍ਹ ਕੀ ਹੁੰਦਾ ਹੈ?
ਉੱਤਰ- ਪੌਦਿਆਂ ਅਤੇ ਜੰਤੂਆਂ ਦੀ ਰਹਿੰਦ-ਖੂੰਹਦ ਅਤੇ ਮਰੇ ਸਰੀਰ ਆਦਿ ਕਾਰਬਨਿਕ ਪਦਾਰਥਾਂ ਨੂੰ ਮੱਲੜ੍ਹ ਕਹਿੰਦੇ ਹਨ।
(ii) ਮਿੱਟੀ ਦੇ ਕਾਰਬਨਿਕ ਘਟਕਾਂ ਦੇ ਨਾਂ ਲਿਖੋ।
ਉੱਤਰ- ਪੌਦਿਆਂ ਅਤੇ ਜੰਤੂਆਂ ਦੀ ਰਹਿੰਦ-ਖੂੰਹਦ ਜਾਂ ਮਰੇ ਸਰੀਰ ਕਾਰਬਨਿਕ ਘਟਕ ਹਨ।
(iii) ਮਿੱਟੀ ਦੇ ਅਕਾਰਬਨਿਕ ਘਟਕਾਂ ਦੇ ਨਾਂ ਲਿਖੋ।
ਉੱਤਰ- ਰੇਤ, ਕੰਕਰ, ਚੀਕਣੀ ਮਿੱਟੀ, ਪੱਥਰ ਅਤੇ ਖਣਿਜ ਮਿੱਟੀ ਦੇ ਅਕਾਰਬਨਿਕ ਘਟਕ ਹਨ।
(iv) ਦੋਮਟ ਮਿੱਟੀ ਕੀ ਹੁੰਦੀ ਹੈ?
ਉੱਤਰ- ਦੋਮਟ ਮਿੱਟੀ- ਜਿਸ ਮਿੱਟੀ ਦੇ ਕਣਾਂ ਦਾ ਆਕਾਰ ਰੇਤਲੀ ਅਤੇ ਚੀਕਣੀ ਮਿੱਟੀ ਦੇ ਕਣਾਂ ਦਾ ਆਕਾਰ ਦੇ ਵਿਚਕਾਰਲਾ ਹੁੰਦਾ ਹੈ।
(v) ਭੌਂ-ਖੋਰ ਕੀ ਹੁੰਦਾ ਹੈ?
ਉੱਤਰ- ਤੇਜ਼ ਹਵਾ, ਵਰਖਾ, ਹੜ੍ਹਾਂ ਜਾਂ ਹੋਰ ਕਾਰਕਾਂ ਕਾਰਨ ਮਿੱਟੀ ਦੀ ਉੱਪਰਲੀ ਪਰਤ ਦੇ ਨਸ਼ਟ ਹੋ ਜਾਣ ਨੂੰ ਭੌਂ-ਖੋਰ ਕਹਿੰਦੇ ਹਨ।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਮਿੱਟੀ ਦਾ ਖਾਕਾ ਕੀ ਹੁੰਦਾ ਹੈ?
ਉੱਤਰ- ਮਿੱਟੀ ਦਾ ਖਾਕਾ ਮਿੱਟੀ ਦੀਆਂ ਵੱਖ-ਵੱਖ ਪਰਤਾਂ ਨੂੰ ਦਿਖਾਉਂਦਾ ਹੈ।
(ii) ਮਿੱਟੀ ਦੇ ਖਾਕੇ ਦਾ ਅੰਕਿਤ ਚਿੱਤਰ ਬਣਾਓ।
ਉੱਤਰ-
(iii) ਮਿੱਟੀ ਪ੍ਰਦੂਸ਼ਿਤ ਕਿਵੇਂ ਹੁੰਦੀ ਹੈ?
ਉੱਤਰ- ਕੀਟਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਕਰਨ; ਉਦਯੋਗਾਂ ਦੇ ਵਿਅਰਥ ਪਦਾਰਥ; ਅਤੇ ਪੌਲੀਥੀਨ, ਪਲਾਸਟਿਕ ਆਦਿ ਨੂੰ ਮਿੱਟੀ ਵਿੱਚ ਸੁੱਟਣ ਨਾਲ ਮਿੱਟੀ ਦਾ ਪ੍ਰਦੂਸ਼ਣ ਹੁੰਦਾ ਹੈ।
(iv) ਸਾਨੂੰ ਬਾਂਸ ਦੇ ਪੌਦੇ ਵਧੇਰੇ ਕਿਉਂ ਉਗਾਉਣੇ ਚਾਹੀਦੇ ਹਨ? ਉੱਤਰ- ਕਿਉਂਕਿ ਬਾਂਸ ਦੇ ਪੌਦੇ ਪਹਾੜੀ ਅਤੇ ਅਰਧ-ਪਹਾੜੀ ਖੇਤਰਾਂ ਵਿੱਚ ਭੌਂ-ਖੋਰ ਰੋਕਣ ਵਿੱਚ ਮਦਦ ਕਰਦੇ ਹਨ।ਇਸ ਲਈ ਸਾਨੂੰ ਅਜਿਹੇ ਬੰਜਰ ਇਲਾਕਿਆਂ ਵਿੱਚ ਬਾਂਸ ਦੇ ਪੌਦੇ ਵਧੇਰੇ ਉਗਾਉਣੇ ਚਾਹੀਦੇ ਹਨ। (v) ਰੇਤਲੀ ਮਿੱਟੀ ਅਤੇ ਚੀਕਣੀ ਮਿੱਟੀ ਵਿਚਕਾਰ ਅੰਤਰ ਲਿਖੋ।
ਉੱਤਰ- ਚੀਕਣੀ ਮਿੱਟੀ
1. ਇਸਦੇ ਕਣ ਬਹੁਤ ਛੋਟੇ ਹੁੰਦੇ ਹਨ।
2. ਇਸਦੀ ਪਾਣੀ ਧਾਰਣ ਸਮਰੱਥਾ ਵੱਧ ਹੁੰਦੀ ਹੈ।
3. ਇਹ ਵੱਧ ਉਪਜਾਊ ਹੁੰਦੀ ਹੈ।
4. ਇਸਦੇ ਕਣਾਂ ਵਿੱਚ ਹਵਾ ਦੀ ਮਾਤਰਾ ਘੱਟ ਹੁੰਦੀ ਹੈ।
5. ਇਸਦੇ ਕਣ ਨੇੜੇ-ਨੇੜੇ ਹੁੰਦੇ ਹਨ।
ਰੇਤਲੀ ਮਿੱਟੀ
1. ਇਸਦੇ ਕਣ ਵੱਡੇ ਹੁੰਦੇ ਹਨ।
2. ਇਸਦੀ ਪਾਣੀ ਧਾਰਣ ਸਮਰੱਥਾ ਘੱਟ ਹੁੰਦੀ ਹੈ।
3. ਇਹ ਬਹੁਤ ਹੀ ਘੱਟ ਉਪਜਾਊ ਹੁੰਦੀ ਹੈ।
4. ਇਸਦੇ ਕਣਾਂ ਵਿੱਚ ਹਵਾ ਦੀ ਮਾਤਰਾ ਵੱਧ ਹੁੰਦੀ ਹੈ।
5. ਇਸਦੇ ਕਣ ਦੂਰ-ਦੂਰ ਹੁੰਦੇ ਹਨ।
(vi) ਚੈੱਕ ਡੈਮ ਕੀ ਹੁੰਦਾ ਹੈ? ਇਹ ਕਿਉਂ ਬਣਾਇਆ ਜਾਂਦਾ ਹੈ?
ਉੱਤਰ- ਪਹਾੜੀ ਖੇਤਰਾਂ ਵਿੱਚ ਖੱਡਾਂ ਅਤੇ ਨਾਲਿਆਂ ਤੇ ਬਣਾਏ ਬੰਨ੍ਹਾਂ ਨੂੰ ਚੈੱਕਡੈਮ ਕਹਿੰਦੇ ਹਨ।ਇਹ ਪਾਣੀ ਸਟੋਰ ਕਰਨ ਅਤੇ ਭੌਂ-ਖੋਰ ਨੂੰ ਰੋਕਣ ਲਈ ਬਣਾਏ ਜਾਂਦੇ ਹਨ।
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ
(i) ਭੂਮੀ ਦਾ ਨਿਰਮਾਣ ਕਿਵੇਂ ਹੁੰਦਾ ਹੈ? ਵਿਆਖਿਆ ਕਰੋ।
ਉੱਤਰ- ਮਿੱਟੀ ਦਾ ਨਿਰਮਾਣ ਵੱਖ-ਵੱਖ ਭੌਤਿਕ ਅਤੇ ਜੈਵਿਕ ਕਾਰਕ ਜਿਵੇਂ ਸੂਰਜ, ਪਾਣੀ, ਹਵਾ ਅਤੇ ਜੀਵਾਂ ਦੁਆਰਾ ਅਪਘਟਨ ਆਦਿ ਨਾਲ ਚੱਟਾਨਾਂ ਦੇ ਭੁਰਨ ਨਾਲ ਹੁੰਦਾ ਹੈ। ਮਿੱਟੀ ਦੇ ਨਿਰਮਾਣ ਵਿੱਚ ਬਹੁਤ ਵੱਡਾ ਸਮਾਂ ਲੱਗਦਾ ਹੈ।ਹੌਲੀ-ਹੌਲੀ ਮੱਲੜ੍ਹ ਵਧਣ ਨਾਲ, ਫ਼ਸਲਾਂ ਦੀ ਅਦਲਾ-ਬਦਲੀ ਆਦਿ ਨਾਲ ਮਿੱਟੀ ਦਾ ਉਪਜਾਊ-ਪਣ ਵਧਦਾ ਜਾਂਦਾ ਹੈ।
(ii) ਭੌਂ-ਖੋਰ ਲਈ ਜਿੰਮੇਵਾਰ ਕਾਰਕਾਂ ਦਾ ਵਰਣਨ ਕਰੋ।
ਉੱਤਰ- ਭੌਂ-ਖੋਰ ਲਈ ਜਿੰਮੇਵਾਰ ਕਾਰਕ
(1) ਹੜ੍ਹ- ਹੜ੍ਹਾਂ ਨਾਲ ਭੂਮੀ ਦੀ ਉੱਪਰਲੀ ਪਰਤ ਰੁੜ੍ਹ ਜਾਂਦੀ ਹੈ।
(2) ਹਨੇਰੀ/ਤੂਫ਼ਾਨ- ਬਹੁਤ ਤੇਜ਼ ਵਗਦੀ ਹਨੇਰੀ ਅਤੇ ਤੂਫ਼ਾਨ ਮਿੱਟੀ ਦੀ ਉੱਪਰਲੀ ਪਰਤ ਉਡਾ ਕੇ ਲੈ ਜਾਂਦੇ ਹਨ।
(3) ਜੰਗਲਾਂ ਦੀ ਕਟਾਈ- ਜੰਗਲਾਂ ਦੀ ਕਟਾਈ ਨਾਲ ਜੜ੍ਹਾਂ ਕੋਲੋਂ ਮਿੱਟੀ ਪੋਲੀ ਹੋ ਜਾਂਦੀ ਹੈ ਅਤੇ ਭੌਂ-ਖੋਰ ਹੁੰਦਾ ਹੈ।
(4) ਵੱਧ ਚਰਾਉਣਾ- ਕਿਸੇ ਘਾਰ ਦੇ ਮੈਦਾਨ ਵਿੱਚ ਵਾਰ-ਵਾਰ ਪਸ਼ੂਆਂ ਦੇ ਚਰਨ ਨਾਲ ਮਿੱਟੀ ਦੀ ਉੱਪਰਲੀ ਪਰਤ ਨੰਗੀ ਅਤੇ ਪੋਲੀ ਹੋ ਕੇ ਛੇਤੀ ਖੁਰਦੀ ਹੈ।
(5) ਖਾਨ ਖੋਦਣਾ- ਰੇਤ, ਬਜਰੀ ਜਾਂ ਖਣਿਜਾਂ ਦੀ ਪ੍ਰਾਪਤੀ ਲਈ ਪਹਾੜ, ਜ਼ਮੀਨ ਆਦਿ ਪੁੱਟਣ ਨਾਲ ਵੀ ਭੌਂ-ਖੋਰ ਹੁੰਦਾ ਹੈ।
(iii) ਭੌਂ-ਖੋਰ ਕਿਵੇਂ ਰੋਕਿਆ ਜਾਂਦਾ ਹੈ? ਵਰਣਨ ਕਰੋ।
ਉੱਤਰ- ਭੌਂ-ਖੋਰ ਰੋਕਣ ਲਈ ਹੇਠ ਲਿਖੇ ਤਰੀਕੇ ਵਰਤੇ ਜਾਂਦੇ ਹਨ
(1) ਰੁੱਖ ਲਗਾਉਣੇ- ਰੁੱਖਾਂ ਦੀਆਂ ਜੜ੍ਹਾਂ ਮਿੱਟੀ ਨੂੰ ਪਕੜ ਕੇ ਰੱਖਦੀਆਂ ਹਨ। ਇਸ ਲਈ ਬੰਜਰ ਪਈਆਂ ਜ਼ਮੀਨਾਂ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।
(2) ਖਾਨਾਂ ਦੀ ਨਿਯੰਤ੍ਰਿਤ ਖੁਦਾਈ- ਖਾਨਾਂ ਦੀ ਖੁਦਾਈ ਘੱਟ ਤੋਂ ਘੱਟ ਅਤੇ ਸਹੀ ਨਿਯੰਤ੍ਰਿਤ ਤਰੀਕੇ ਨਾਲ ਕਰਨੀ ਚਾਹੀਦੀ ਹੈ।
(3) ਅਦਲਾ-ਬਦਲੀ ਕਰਕੇ ਪਸ਼ੂ ਚਰਾਉਣਾ- ਪਸ਼ੂਆਂ ਨੂੰ ਲਗਾਤਾਰ ਇੱਕੋ ਚਰਾਂਦ ਵਿੱਚ ਨਹੀਂ ਚਰਾਉਣਾ ਚਾਹੀਦਾ। ਕੁੱਝ ਸਮੇਂ ਲਈ ਚਰਾਂਦ ਨੂੰ ਖਾਲੀ ਛੱਡਣਾ ਚਾਹੀਦਾ ਹੈ।
(4) ਚੈੱਕ ਡੈਮਾਂ ਦਾ ਨਿਰਮਾਣ- ਪਹਾੜੀ ਖੇਤਰਾਂ ਵਿੱਚ ਖੱਡਾਂ ਅਤੇ ਨਾਲਿਆਂ ਤੇ ਬਣਾਏ ਬੰਨ੍ਹਾਂ ਨੂੰ ਚੈੱਕਡੈਮ ਕਹਿੰਦੇ ਹਨ।ਇਹ ਪਾਣੀ ਸਟੋਰ ਕਰਨ ਅਤੇ ਭੌਂ-ਖੋਰ ਨੂੰ ਰੋਕਣ ਲਈ ਬਣਾਏ ਜਾਂਦੇ ਹਨ।
(5) ਨਦੀਆਂ ਅਤੇ ਨਹਿਰਾਂ ਦੇ ਕਿਨਾਰੇ ਪੱਕੇ ਕਰਨਾ- ਨਦੀਆਂ ਅਤੇ ਨਹਿਰਾਂ ਦੇ ਕਿਨਾਰੇ ਇੱਟਾਂ, ਪੱਥਰਾਂ, ਕੰਕਰਾਂ ਨਾਲ ਪੱਕੇ ਕਰਨੇ ਚਾਹੀਦੇ ਹਨ। ਇਸ ਨਾਲ ਨਦੀਆਂ ਦੇ ਕਿਨਾਰੇ ਖੁਰਨ ਦੀ ਸੰਭਾਵਨਾ ਘੱਟਦੀ ਹੈ।
(6) ਖੇਤਾਂ ਦੁਆਲੇ ਵੱਟਾਂ ਆਦਿ ਖਾਲੀ ਥਾਵਾਂ ਉੱਤੇ ਘਾਹ ਲਗਾਉਣਾ ਚਾਹੀਦਾ ਹੈ।
(iv) ਕਣਾਂ ਦੇ ਆਕਾਰ ਦੇ ਆਧਾਰ ‘ਤੇ ਮਿੱਟੀ ਦਾ ਵਰਗੀਕਰਣ ਕਿਵੇਂ ਕੀਤਾ ਜਾਂਦਾ ਹੈ?
ਉੱਤਰ- ਕਣਾਂ ਦੇ ਆਕਾਰ ਦੇ ਆਧਾਰ ‘ਤੇ ਮਿੱਟੀ ਦੀਆਂ ਕਿਸਮਾਂ
(1) ਚੀਕਣੀ ਮਿੱਟੀ-ਇਸ ਮਿੱਟੀ ਦੇ ਕਣ ਬਹੁਤ ਬਰੀਕ ਹੁੰਦੇ ਹਨ, ਜੋ ਕਿਸੇ ਮਲਮਲ ਦੇ ਕੱਪੜੇ ਵਿੱਚੋਂ ਵੀ ਲੰਘ ਸਕਦੇ ਹਨ।ਇਹ ਮਿੱਟੀ ਪਾਣੀ ਨੂੰ ਸਭ ਤੋਂ ਵੱਧ ਸੋਖਦੀ ਹੈ।
(2) ਰੇਤਲੀ ਮਿੱਟੀ- ਰੇਤਲੀ ਮਿੱਟੀ ਦੇ ਕਣ ਵੱਡੇ ਹੁੰਦੇ ਹਨ, ਇਹ ਮਲਮਲ ਦੇ ਕੱਪੜੇ ਵਿੱਚੋਂ ਨਹੀਂ ਲੰਘ ਸਕਦੇ। ਇਸ ਵਿੱਚ ਪਾਣੀ ਨਹੀਂ ਰੁਕਦਾ।
(3) ਪਥਰੀਲੀ ਮਿੱਟੀ- ਅਜਿਹੀ ਮਿੱਟੀ ਦੇ ਕਣ ਬਹੁਤ ਹੀ ਜਿਆਦਾ ਵੱਡੇ ਹੁੰਦੇ ਹਨ, ਜਿਹਨਾਂ ਨੂੰ ਹੱਥਾਂ ਨਾਲ ਚੁਣਿਆ ਜਾ ਸਕਦਾ ਹੈ।
(4) ਦੋਮਟ ਮਿੱਟੀ- ਇਸ ਮਿੱਟੀ ਦੇ ਕਣਾਂ ਦਾ ਆਕਾਰ ਰੇਤਲੀ ਅਤੇ ਚੀਕਣੀ ਮਿੱਟੀ ਦੇ ਕਣਾਂ ਦਾ ਆਕਾਰ ਦੇ ਵਿਚਕਾਰਲਾ ਹੁੰਦਾ ਹੈ।ਇਹ ਫ਼ਸਲਾਂ ਲਈ ਸਭ ਤੋਂ ਵਧੀਆ ਮਿੱਟੀ ਹੁੰਦੀ ਹੈ।