ਅਧਿਆਇ-10 ਸਜੀਵਾਂ ਵਿੱਚ ਸਾਹ ਕਿਰਿਆ
ਅਭਿਆਸ ਹੱਲ ਸਹਿਤ
ਪ੍ਰਸ਼ਨ 1- ਖਾਲੀ ਥਾਵਾਂ ਭਰੋ।
(i) ਅਣ-ਆਕਸੀ ਸਾਹ ਕਿਰਿਆ ਦੌਰਾਨ ਲੈਕਟਿਕ ਐਸਿਡ ਪੈਦਾ ਹੁੰਦਾ ਹੈ।
(ii) ਆਕਸੀਜਨ ਭਰਪੂਰ ਹਵਾ ਪ੍ਰਾਪਤ ਕਰਨ ਨੂੰ ਸਾਹ ਲੈਣਾ ਕਹਿੰਦੇ ਹਨ।
(iii) ਕੋਈ ਵਿਅਕਤੀ ਇੱਕ ਮਿੰਟ ਵਿੱਚ ਜਿੰਨੀ ਵਾਰ ਸਾਹ ਲੈਂਦਾ ਹੈ ਉਹ ਉਸ ਦੀ ਸਾਹ-ਦਰ ਹੁੰਦੀ ਹੈ।
(iv) ਪੱਤਿਆਂ ਵਿੱਚ ਗੈਸਾਂ ਦੀ ਅਦਲਾ-ਬਦਲੀ ਸਟੋਮੈਟਾ ਰਾਹੀਂ ਹੁੰਦੀ ਹੈ।
(v) ਛੂਹਣ ਤੇ ਗੰਡੋਏ ਦੀ ਚਮੜੀ ਚਿਪਚਿਪੀ ਅਤੇ ਸਿੱਲੀ ਮਹਿਸੂਸ ਹੁੰਦੀ ਹੈ।
ਪ੍ਰਸ਼ਨ 2- ਸਹੀ ਜਾਂ ਗਲਤ ਦੱਸੋ।
(i) ਡੱਡੂ ਚਮੜੀ ਅਤੇ ਫੇਫੜਿਆਂ ਰਾਹੀਂ ਸਾਹ ਲੈਂਦੇ ਹਨ।(ਸਹੀ)
(ii) ਅਸੀਂ ਆਪਣੇ ਸਰੀਰ ਅੰਦਰ ਸਾਹ ਲੈਣ ਦੀ ਕਿਰਿਆ ਅਨੁਭਵ ਨਹੀਂ ਕਰ ਸਕਦੇ। (ਗਲਤ)
(iii) ਅਣ-ਆਕਸੀ ਸਾਹ ਕਿਰਿਆ ਦੀ ਤੁਲਨਾ ਵਿੱਚ ਆਕਸੀ ਸਾਹ ਕਿਰਿਆ ਵੱਧ ਊਰਜਾ ਪੈਦਾ ਕਰਦੀ ਹੈ। (ਸਹੀ)
(iv) ਕਸਰਤ ਕਰਨ ਸਮੇਂ ਵਿਅਕਤੀ ਦੀ ਸਾਹ ਦਰ ਘੱਟ ਜਾਂਦੀ ਹੈ। (ਗਲਤ)
(v) ਕੀਟਾਂ ਵਿੱਚ ਸਾਹ ਅੰਗਾਂ ਨੂੰ ਸਾਹ ਨਲੀਆਂ ਕਹਿੰਦੇ ਹਨ।(ਸਹੀ)
ਪ੍ਰਸ਼ਨ 3- ਕਾਲਮ ‘ੳ’ ਦਾ ਕਾਲਮ ‘ਅ’ ਨਾਲ ਮਿਲਾਨ ਕਰੋ
ਉੱਤਰ-
ਕਾਲਮ ‘ੳ’ ਕਾਲਮ ‘ਅ
(i) ਲੈਂਟੀਸੈੱਲ (ਅ) ਪੁਰਾਣਾ ਤਣਾ
(ii) ਖਮੀਰ (ਸ) ਅਲਕੋਹਲ
(iii) ਮੱਛੀ (ੳ) ਗਲਫੜੇ
(iv) ਸਟੋਮੈਟਾ (ਹ) ਪੱਤੇ
(v) ਗੰਡੋਆ (ੲ) ਚਮੜੀ
ਪ੍ਰਸ਼ਨ 4- ਸਹੀ ਉੱਤਰ ਚੁਣੋ
(i) ਗੰਡੋਏ ਦੇ ਸਾਹ ਅੰਗ ਹਨ…
(ੳ) ਸਾਹ ਨਲੀਆਂ (ਅ) ਗਲਫੜੇ (ੲ) ਫੇਫੜੇ (ਸ) ਚਮੜੀ (ü)
(ii) ਸਾਹ ਕਿਰਿਆ ਸਹਾਈ ਹੁੰਦੀ ਹੈ:-
(ੳ) ਪਾਚਨ (ਅ) ਊਰਜਾ ਉਤਪਾਦਨ (ü) (ੲ) ਗਤੀ (ਸ) ਮਲ ਤਿਆਗ
(iii) ਕਾਕਰੋਚ ਵਿੱਚ ਹਵਾ ਇਨ੍ਹਾਂ ਰਸਤੇ ਦਾਖਲ ਹੁੰਦੀ ਹੈ:-
(ੳ) ਚਮੜੀ (ਅ) ਸਪਾਇਰੇਕਲ (ü) (ੲ) ਫੇਫੜੇ (ਸ) ਗਲਫੜੇ
(iv) ਪੁਰਾਣੇ ਅਤੇ ਸਖਤ ਤਣਿਆਂ ਵਿੱਚ ਗੈਸਾਂ ਦੀ ਅਦਲਾ ਬਦਲੀ ਇਨ੍ਹਾਂ ਰਾਹੀਂ ਹੁੰਦੀ ਹੈ:-
(ੳ) ਸਟੋਮੈਟਾ (ਅ) ਲੈਂਟੀਸੈੱਲ (ü) (ੲ) ਜੜ੍ਹ ਵਾਲ (ਸ) ਸਾਹ ਨਹੀਂ ਲੈਂਦੇ
(v) ਬਹੁਤੀ ਭਾਰੀ ਕਸਰਤ ਕਰਨ ‘ਤੇ ਸਾਨੂੰ ਥਕਾਵਟ ਹੋ ਜਾਂਦੀ ਹੈ ਉਸ ਦਾ ਕਾਰਨ……… ਹੈ:-
(ੳ) ਗੁਲੂਕੋਜ਼ (ਅ) ਆਕਸੀਜਨ (ੲ) ਲੈਕਟਿਕ ਐਸਿਡ (ü) (ਸ) ਅਲਕੋਹਲ
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਸਾਹ-ਦਰ ਦੀ ਪਰਿਭਾਸ਼ਾ ਲਿਖੋ।
ਉੱਤਰ- ਕੋਈ ਵਿਅਕਤੀ ਇੱਕ ਮਿੰਟ ਵਿੱਚ ਜਿੰਨੀ ਵਾਰ ਸਾਹ ਲੈਂਦਾ ਹੈ ਉਹ ਉਸ ਦੀ ਸਾਹ-ਦਰ ਹੁੰਦੀ ਹੈ।
(ii) ਸਾਹ ਕਿਰਿਆ ਕੀ ਹੁੰਦੀ ਹੈ? ਦੋ ਤਰ੍ਹਾਂ ਦੀ ਸਾਹ ਕਿਰਿਆ ਦੇ ਨਾਂ ਲਿਖੋ।
ਉੱਤਰ- ਸੈਲਾਂ ਦੇ ਅੰਦਰ ਹੋਣ ਵਾਲੀ ਉਹ ਪ੍ਰਕਿਰਿਆ ਜਿਸ ਵਿੱਚ ਭੋਜਨ ਦਾ ਰਸਾਇਣਿਕ ਅਪਘਟਨ ਹੋਣ ਉਪਰੰਤ ਊਰਜਾ ਉਤਪੰਨ ਹੁੰਦੀ ਹੈ। ਸਾਹ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ- (1) ਆਕਸੀ ਸਾਹ ਕਿਰਿਆ ਅਤੇ (2) ਅਣ-ਆਕਸੀ ਸਾਹ ਕਿਰਿਆ।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਭਾਰੀ ਕਸਰਤ ਤੋਂ ਬਾਅਦ ਸਾਨੂੰ ਥਕਾਵਟ ਕਿਉਂ ਹੋ ਜਾਂਦੀ ਹੈ।
ਉੱਤਰ- ਭਾਰੀ ਕਸਰਤ ਦੌਰਾਨ ਕਾਫ਼ੀ ਜਿਆਦਾ ਮਾਤਰਾ ਵਿੱਚ ਊਰਜਾ ਦੀ ਲੋੜ ਹੁੰਦੀ ਹੈ ਜੋ ਇਕੱਲੀ ਆਕਸੀ ਸਾਹ ਕਿਰਿਆ ਨਾਲ ਪੂਰੀ ਨਹੀਂ ਹੋ ਪਾਉਂਦੀ। ਇਸ ਲਈ ਊਰਜਾ ਦੀ ਪੂਰਤੀ ਕਰਨ ਲਈ ਅਣ-ਆਕਸੀ ਸਾਹ ਕਿਰਿਆ ਦੌਰਾਨ ਪੈਦਾ ਹੋਏ ਲੈਕਟਿਕ ਐਸਿਡ ਕਾਰਨ ਅਸੀਂ ਥਕਾਵਟ ਮਹਿਸੂਸ ਕਰਦੇ ਹਾਂ।
(ii) ਵੱਧ ਮਾਤਰਾ ਵਿੱਚ ਪਾਣੀ ਦੇਣ ਨਾਲ ਗਮਲੇ ਵਾਲਾ ਪੌਦਾ ਮਰ ਕਿਉਂ ਜਾਂਦਾ ਹੈ?
ਉੱਤਰ- ਕਿਉਂਕਿ ਵੱਧ ਪਾਣੀ ਦੇਣ ਨਾਲ ਹਵਾ ਦੇ ਕਣਾਂ ਵਿਚਕਾਰ ਮੌਜੂਦ ਹਵਾ ਵਾਲੀਆਂ ਥਾਵਾਂ ਪਾਣੀ ਨਾਲ ਭਰ ਜਾਂਦੀਆਂ ਹਨ ਅਤੇ ਪੌਦਿਆਂ ਦੀਆਂ ਜੜ੍ਹਾਂ ਨੂੰ ਲੋੜੀਂਦੀ ਆਕਸੀਜਨ ਪ੍ਰਾਪਤ ਨਹੀਂ ਹੁੰਦੀ। ਇਸ ਲਈ ਪੌਦਾ ਮਰ ਜਾਂਦਾ ਹੈ।
(iii) ਜਦੋਂ ਅਸੀਂ ਧੂੜ ਭਰੀ ਹਵਾ ਵਿੱਚ ਸਾਹ ਲੈਂਦੇ ਹਾਂ ਤਾਂ ਸਾਨੂੰ ਛਿੱਕਾਂ ਕਿਉਂ ਆਉਂਦੀਆਂ ਹਨ?
ਉੱਤਰ- ਜਦੋਂ ਧੂੜ ਕਣ ਸਾਡੇ ਨੱਕ ਅੰਦਰ ਜਾਂਦੇ ਹਨ ਤਾਂ ਨੱਕ ਵਿੱਚ ਉਤੇਜਨਾਂ ਪੈਦਾ ਹੁੰਦੀ ਹੈ ਜਿਸ ਨਾਲ ਛਿੱਕ ਆਉਂਦੀ ਹੈ ਅਤੇ ਧੂੜ ਕਣ ਬਾਹਰ ਨਿਕਲ ਜਾਂਦੇ ਹਨ।
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ
(i) ਸਾਹ ਕਿਰਿਆ, ਸਾਹ ਲੈਣ ਤੋਂ ਕਿਵੇਂ ਭਿੰਨ ਹੈ?
ਉੱਤਰ:-
ਸਾਹ ਕਿਰਿਆ:- 1. ਸਾਹ ਕਿਰਿਆ ਦੌਰਾਨ ਭੋਜਨ ਦਾ ਆਕਸੀਕਰਨ ਹੁੰਦਾ ਹੈ।
2. ਸਾਹ ਕਿਰਿਆ ਦੌਰਾਨ ਊਰਜਾ ਪੈਦਾ ਹੁੰਦੀ ਹੈ।
3. ਇਹ ਕਿਰਿਆ ਸਜੀਵਾਂ ਦੇ ਸੈੱਲਾਂ ਵਿੱਚ ਹੁੰਦੀ ਹੈ।
4. ਇਹ ਇੱਕ ਜੈਵ-ਰਸਾਇਣਿਕ ਕਿਰਿਆ ਹੈ।
ਸਾਹ ਲੈਣਾ:- 1. ਸਾਹ ਅੰਦਰ ਲਿਜਾਣ ਅਤੇ ਬਾਹਰ ਕੱਢਣ ਨੂੰ ਸਾਹ ਲੈਣਾ ਕਹਿੰਦੇ ਹਨ।
2. ਇਸ ਵਿੱਚ ਊਰਜਾ ਪੈਦਾ ਨਹੀਂ ਹੁੰਦੀ।
3. ਇਹ ਕਿਰਿਆ ਸਜੀਵਾਂ ਦੇ ਸਾਹ ਅੰਗਾਂ ਵਿੱਚ ਹੁੰਦੀ ਹੈ।
4. ਇਹ ਇੱਕ ਭੌਤਿਕ ਕਿਰਿਆ ਹੈ।
(ii) ਮਨੁੱਖੀ ਸਾਹ ਪ੍ਰਣਾਲੀ ਦਾ ਅੰਕਿਤ ਚਿੱਤਰ ਬਣਾਓ।
ਉੱਤਰ:-
(iii) ਆਕਸੀ ਸਾਹ ਕਿਰਿਆ ਅਤੇ ਅਣ-ਆਕਸੀ ਸਾਹ ਕਿਰਿਆ ਵਿੱਚ ਸਮਾਨਤਾਵਾਂ ਅਤੇ ਅੰਤਰ ਲਿਖੋ।
ਉੱਤਰ- ਸਮਾਨਤਾਵਾਂ- ਆਕਸੀ ਅਤੇ ਅਣ-ਆਕਸੀ ਦੋਵੇਂ ਕਿਰਿਆਵਾਂ ਵਿੱਚ ਊਰਜਾ ਪੈਦਾ ਹੁੰਦੀ ਹੈ ਅਤੇ ਦੋਵੇਂ ਸਜੀਵਾਂ ਦੇ ਸੈੱਲਾਂ ਵਿੱਚ ਹੁੰਦੀਆਂ ਹਨ।
ਆਕਸੀ ਸਾਹ ਕਿਰਿਆ
1. ਇਹ ਆਕਸੀਜਨ ਦੀ ਮੌਜੂਦਗੀ ਵਿੱਚ ਹੁੰਦੀ ਹੈ।
2. ਇਸ ਵਿੱਚ ਭੋਜਨ ਦਾ ਪੂਰਾ ਅਪਘਟਨ ਹੁੰਦਾ ਹੈ।
3. ਇਸ ਵਿੱਚ ਕਾਰਬਨ ਡਾਈਆਕਸਾਈਡ ਅਤੇ ਪਾਣੀ ਬਣਦੇ।
4. ਇਸ ਵਿੱਚ ਘੱਟ ਊਰਜਾ ਪੈਦਾ ਹੁੰਦੀ ਹੈ।
5. ਇਹ ਕਿਰਿਆ ਸੈੱਲ ਦੇ ਮਾਈਟੋਕਾਂਡਰੀਆ ਵਿੱਚ ਹੁੰਦੀ ਹੈ।
ਅਣ-ਆਕਸੀ ਸਾਹ ਕਿਰਿਆ
1. ਇਹ ਆਕਸੀਜਨ ਦੀ ਗੈਰ ਮੌਜੂਦਗੀ ਵਿੱਚ ਹੁੰਦੀ ਹੈ।
2. ਇਸ ਵਿੱਚ ਭੋਜਨ ਦਾ ਪੂਰਾ ਅਪਘਟਨ ਨਹੀਂ ਹੁੰਦਾ।
3. ਇਸ ਵਿੱਚ ਕਾਰਬਨ ਡਾਈਆਕਸਾਈਡ ਅਤੇ ਈਥੇਨੋਲ ਹਨ। (ਯੀਸਟ ਸੈੱਲ) ਜਾਂ ਲੈਕਟਿਕ ਐਸਿਡ (ਪੇਸ਼ੀ ਸੈੱਲ) ਬਣਦੇ ਹਨ।
4. ਇਸ ਵਿੱਚ ਵੱਧ ਊਰਜਾ ਪੈਦਾ ਹੁੰਦੀ ਹੈ।
5. ਇਹ ਕਿਰਿਆ ਯੀਸਟ ਸੈੱਲਾਂ ਜਾਂ ਪੇਸ਼ੀ ਸੈੱਲਾਂ ਵਿੱਚ ਹੁੰਦੀ ਹੈ ।