ਪਾਠ 1 ਸਾਉਣੀ ਦੀਆਂ ਫ਼ਸਲਾਂ
ਅਭਿਆਸ ਦੇ ਪ੍ਰਸ਼ਨ ਉੱਤਰ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਉ:
ਪ੍ਰਸ਼ਨ 1. ਸਾਉਣੀ ਦੀਆਂ ਅਨਾਜ ਵਾਲੀਆਂ ਦੋ ਫ਼ਸਲਾਂ ਦੇ ਨਾਂ ਲਿਖੋ।
ਉੱਤਰ–ਝੋਨਾ, ਬਾਸਮਤੀ।
ਪ੍ਰਸ਼ਨ 2. ਝੋਨੇ ਦੀਆਂ ਦੋ ਉੱਨਤ ਕਿਸਮਾਂ ਦੇ ਨਾਂ ਦੱਸੋ।
ਉੱਤਰ-ਪੀ. ਆਰ. 116, ਪੀ. ਆਰ. 116 ।
ਪ੍ਰਸ਼ਨ 3 . ਦੇਸੀ ਕਪਾਹ ਦੀ ਦੋਗਲੀ ਕਿਸਮ ਦੀ ਇੱਕ ਏਕੜ ਕਾਸ਼ਤ ਲਈ ਕਿੰਨਾਂ ਬੀਜ ਚਾਹੀਦਾ ਹੈ ?
ਉੱਤਰ-15 ਕਿਲੋ ਪ੍ਰਤੀ ਏਕੜ
ਪ੍ਰਸ਼ਨ 4. ਮੱਕੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਮੁੱਖ ਕੀੜੇ ਦਾ ਨਾਂ ਦੱਸੋ।
ਉੱਤਰ—ਮੱਕੀ ਦਾ ਗੰਡੂਆ।
ਪ੍ਰਸ਼ਨ 5 . ਕਮਾਦ ਦੀਆਂ ਦੋ ਬੀਮਾਰੀਆਂ ਦੇ ਨਾਂ ਦੱਸੋ।
ਉੱਤਰ–ਰੱਤਾ ਰੋਗ ਤੇ ਮੁਰਝਾਉਣਾ।
ਪ੍ਰਸ਼ਨ 6 . ਹਰੀ ਖਾਦ ਦੇ ਤੌਰ ਤੇ ਬੀਜੀਆਂ ਜਾਣ ਵਾਲੀਆਂ ਦੋ ਫ਼ਸਲਾਂ ਦੇ ਨਾਂ ਦੱਸੋ
ਉੱਤਰ-ਗੁਆਰ ਅਤੇ ਰਵਾਹ।
ਪ੍ਰਸ਼ਨ 7. ਮੱਕੀ ਦੇ ਇੱਕ ਏਕੜ ਬੀਜਾਈ ਲਈ ਬੀਜ ਦੀ ਮਾਤਰਾ ਦੱਸੋ।
ਉੱਤਰ- 1–30 ਕਿਲੋ ਪ੍ਰਤੀ ਏਕੜ।
ਪ੍ਰਸ਼ਨ 8 . ਕਪਾਹ ਦੀ ਬੀਜਾਈ ਦਾ ਸਮਾਂ ਦੱਸੋ।
ਉੱਤਰ—1 ਅਪ੍ਰੈਲ ਤੋਂ 15 ਮਈ ਤੱਕ
ਪ੍ਰਸ਼ਨ 9. ਕਮਾਦ ਵਿੱਚ ਬੀਜੀ ਜਾਣ ਵਾਲੀ ਇੱਕ ਅੰਤਰ ਫ਼ਸਲ ਦਾ ਨਾਂ ਦੱਸੋ।
ਉੱਤਰ—ਮੂੰਗੀ ਜਾਂ ਮਾਂਹ।
ਪ੍ਰਸ਼ਨ 10 . ਸਾਉਣੀ ਦੇ ਚਾਰੇ ਦੀਆਂ ਦੋ ਫ਼ਸਲਾਂ ਦੇ ਨਾਂ ਲਿਖੋ।
ਉੱਤਰ-ਮੱਕੀ ਤੇ ਜੁਆਰ। ਖੇਤੀਬਾੜੀ (ਨੌਵੀਂ)
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ :
ਪ੍ਰਸ਼ਨ 1. ਫਸਲ ਚੱਕਰ ਕਿਸ ਨੂੰ ਕਹਿੰਦੇ ਹਨ ?
ਉੱਤਰ-ਆਮਤੌਰ ਤੇ ਪੂਰੇ ਸਾਲ ਵਿੱਚ ਅਸੀਂ ਇੱਕ ਖੇਤ ਵਿੱਚ ਜਿਹੜੀਆਂ ਫ਼ਸਲਾਂ ਉਗਾਉਂਦੇ ਹਾਂ, ਉਸਨੂੰ ਫ਼ਸਲ-ਚੱਕਰ ਕਿਹਾ ਜਾਂਦਾ ਹੈ।
ਪ੍ਰਸ਼ਨ 2. ਝੋਨੇ ਆਧਾਰਤ ਦੋ ਫ਼ਸਲ ਚੱਕਰਾਂ ਦੇ ਨਾਂ ਲਿਖੋ।
ਉੱਤਰ—ਝੋਨੇ ਆਧਾਰਤ ਦੋ ਫ਼ਸਲ ਚੱਕਰਾਂ ਦੇ ਨਾਂ ਹਨ-
(1) ਝੋਨਾ-ਕਣਕ-ਬਰਸੀਮ,
(2) ਝੋਨਾ ਕਣਕ-ਮੱਠੀ ਮੱਕੀ/ ਮੱਠੀ ਮੂੰਗੀ / ਹਰੀ ਖਾਦ !
ਪ੍ਰਸ਼ਨ 3 . ਹਰੀ ਖਾਦ ਕਿਉਂ ਦਿੱਤੀ ਜਾਂਦੀ ਹੈ ?
ਉੱਤਰ—ਹਰੀ ਖਾਦ ਦੇਣ ਨਾਲ ਨਾਈਟਰੋਜਨ ਖਾਦ ਦੀ ਬਚਤ ਹੁੰਦੀ ਹੈ ਅਤੇ ਖੇਤ ਦੀ ਉਪਜਾਊ ਸ਼ਕਤੀ ਵੀ ਬਣੀ ਰਹੇਗੀ।
ਪ੍ਰਸ਼ਨ 4, ਮੱਕੀ ਦੀ ਬੀਜਾਈ ਦਾ ਢੰਗ ਦੱਸੋ।
ਉੱਤਰ—ਮਕੀ ਦੀ ਬੀਜਾਈ 60 ਸੈਂਟੀਮੀਟਰ ਕਤਾਰਾਂ ਵਿੱਚ ਬੂਟੇ ਤੋਂ ਬੂਟੇ ਦਾ ਫ਼ਾਸਲਾ 22 ਸੈਂਟੀਮੀਟਰ ਰੱਖ ਕੇ ਕਰਨੀ ਚਾਹੀਦੀ ਹੈ !
ਪ੍ਰਸ਼ਨ 5 . ਮੱਕੀ ਵਿੱਚ ਇਟਸਿਟ ਦੀ ਰੋਕਥਾਮ ਦੱਸੋ।
ਉੱਤਰ—ਮੱਕੀ ਵਿੱਚ ਇਟਸਿਟ ਦੀ ਰੋਕਥਾਮ ਲਈ ਐਟਰਾਟਾਫ਼ ਨਦੀਨਨਾਸ਼ਕ ਦੀ ਵਰਤੋਂ ਕਰਨੀ ਚਾਹੀਦੀ ਹੈ।
ਪ੍ਰਸ਼ਨ 6 . ਝੋਨੇ ਵਿੱਚ ਕੱਦੂ ਕਿਉਂ ਕੀਤਾ ਜਾਂਦਾ ਹੈ ?
ਉੱਤਰ-ਝੋਨੇ ਵਿੱਚ ਕੱਦੂ ਕਰਨ ਨਾਲ ਨਦੀਨ ਘੱਟ ਉੱਗਦੇ ਹਨ ਅਤੇ ਪਾਣੀ ਵੀ ਜ਼ਮੀਨ ਘਟ ਰਿਸਣ ਕਾਰਨ ਪਾਣੀ ਦੀ ਬੱਚਤ ਹੋਵੇਗੀ ।
ਪ੍ਰਸ਼ਨ 7. ਕਮਾਦ ਬੀਜਣ ਲਈ ਬੀਜ ਦੀ ਮਾਤਰਾ ਦੱਸੋ।
ਉੱਤਰ–ਇਕ ਏਕੜ ਕਮਾਦ ਬੀਜਣ ਲਈ ਤਿੰਨ ਅੱਖਾਂ ਵਾਲੀਆਂ 20 ਹਜ਼ਾਰ ਗੁੱਲੀਆਂ ਜਾਂ ਚਾਰ ਅੱਖਾਂ ਵਾਲੀਆਂ 15 ਹਜ਼ਾਰ ਗੁੱਲੀਆਂ ਜਾਂ 5 ਅੱਖ ਵਾਲੀਆਂ 12 ਹਜ਼ਾਰ ਗੁੱਲੀਆਂ ਕਾਫ਼ੀ ਹਨ। ਭਾਰ ਅਨੁਸਾਰ ਇੱਕ ਏਕੜ ਦੀ ਬੀਜਾਈ ਲਈ 30 ਤੋਂ 35 ਕੁਇੰਟਲ ਬੀਜ ਦੀ ਜ਼ਰੂਰਤ ਹੁੰਦੀ ਹੈ। ਬੀਜ ਦੀ ਸੋਧ ਬੀਜ ਨੂੰ ਸਿਫ਼ਾਰਸ਼ ਕੀਤੀ ਉੱਲੀਨਾਸ਼ਕ ਦੇ ਘੋਲ ਵਿੱਚ ਬੀਜਣ ਤੋਂ ਪਹਿਲਾਂ ਡੋਬ ਲੈਣਾ ਚਾਹੀਦਾ ਹੈ।
ਪ੍ਰਸ਼ਨ 8 . ਪੱਤਝੜ ਰੁੱਤੇ ਕਮਾਦ ਦਾ ਬੀਜਾਈ ਦਾ ਸਮਾਂ ਅਤੇ ਢੰਗ ਦੱਸੋ।
ਉੱਤਰ-ਪੱਤਝੜ ਰੁੱਤੇ ਕਮਾਦ ਦਾ ਸਮਾਂ 20 ਸਤੰਬਰ ਤੋਂ 20 ਅਕਤੂਬਰ ਵਿੱਚ 90 ਸੈਂਟੀਮੀਟਰ ਦੀ ਵਿਥ ਦੀਆਂ ਕਤਾਰਾਂ ਵਿੱਚ ਬੀਜਾਈ ਕਰਨੀ ਚਾਹੀਦੀ ਹੈ।
ਪ੍ਰਸ਼ਨ 9. ਮੂੰਗੀ ਦੇ ਪੱਤੇ ਸੁਕਾਉਣ ਲਈ ਸਪਰੇ ਦਾ ਸਮਾਂ ਅਤੇ ਮਾਤਰਾ ਦੱਸੋ।
ਉੱਤਰ—ਜਦੋਂ ਮੂੰਗੀ ਨੂੰ ਕੰਬਾਈਨ ਨਾਲ ਵੱਢਣੀ ਹੋਵੇ ਤਾਂ ਇਹ ਤਕਰੀਬਨ 30 ਪ੍ਰਤੀਸ਼ਤ ਫਲੀਆਂ ਪੱਕ ਜਾਣ ਤਾਂ ਮੂੰਗੀ ਦੇ ਪੱਤੇ ਸੁਕਾਉਣ ਲਈ ਗਰੈਮਕਸੋਨ ਛਿੜਕ ਦੇਣੀ ਚਾਹੀਦੀ ਹੈ।
ਪ੍ਰਸ਼ਨ 10. ਝੋਨੇ ਵਿੱਚ ਨਦੀਨਾਂ ਦੀ ਰੋਕਥਾਮ ਦਾ ਤਰੀਕਾ ਦੱਸੋ।
ਉੱਤਰ-ਝੋਨੇ ਵਿੱਚ ਨਦੀਨਾਂ ਦੀ ਰੋਕਥਾਮ ਲਈ ਮਚੈਟੀ, ਐਰੋਜਿਨ, ਰਿਫਿਟ, ਸਾਥੀ ਜਾਂ ਟੋਪਸਟਾਰ ਵਿਚੋਂ ਕਿਸੇ ਇੱਕ ਨਦੀਨਨਾਸ਼ਕ ਦੀ ਵਰਤੋਂ ਰੇਤ ਵਿੱਚ ਮਿਲਾ ਕੇ 4-5 ਸੈਂਟੀਮੀਟਰ ਖੜੇ ਪਾਣੀ ਵਿੱਚ ਖੇਤ ਵਿੱਚ ਪਨੀਰੀ ਲਾਉਣ ਤੋਂ 2-3 ਦਿਨਾਂ ਦੇ ਅੰਦਰ ਕਰਨੀ ਚਾਹੀਦੀ ਹੈ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ : :-
ਪ੍ਰਸ਼ਨ 1 . ਝੋਨੇ ਵਿੱਚ ਹਰੀ ਖਾਦ ਦੀ ਵਰਤੋਂ ਬਾਰੇ ਲਿਖੋ।
ਉੱਤਰ—ਕਣਕ ਦੀ ਕਟਾਈ ਮਗਰੋਂ ਲੱਗਭੱਗ ਦੋ ਮਹੀਨਿਆਂ ਦਾ ਸਮਾਂ ਝੋਨਾ ਲਗਾਉਣ ਤੋਂ ਪਹਿਲਾਂ ਮਿਲਦਾ ਹੈ। ਜੇ ਇਸ ਮਿਆਦ ਵਿੱਚ ਜੰਤਰ, ਸਣ ਆਦਿ ਹਰੀ ਖਾਦ ਪੈਦਾ ਕਰਨ ਵਾਲੀ ਫ਼ਸਲ ਦੀ ਬੀਜਾਈ ਕੀਤੀ ਜਾਵੇ ਤਾਂ ਝੋਨੇ ਦੇ ਉਤਪਾਦਨ ਵਿੱਚ ਕਾਫ਼ੀ ਵਾਧਾ ਹੋ ਸਕਦਾ ਹੈ ਅਤੇ ਨਾਈਟਰੋਜਨ ਯੁਕਤ ਖਾਦਾਂ ਦੀ ਘਟ ਵਰਤੋਂ ਕਰਨੀ ਪੈਂਦੀ ਹੈ।
ਪ੍ਰਸ਼ਨ 2. ਝੋਨੇ ਦੀ ਸਿੱਧੀ ਬੀਜਾਈ ਬਾਰੇ ਜਾਣਕਾਰੀ ਦਿਉ।
ਉੱਤਰ—ਸਿੱਧੀ ਬੀਜਾਈ : ਝੋਨੇ ਦੀ ਸਿੱਧੀ ਬੀਜਾਈ ਸਿਰਫ਼ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਹੀ ਕਰਨੀ ਚਾਹੀਦੀ ਹੈ ਕਿਉਂਕਿ ਹਲਕੀਆਂ ਜ਼ਮੀਨਾਂ ਵਿੱਚ ਫ਼ਸਲਾਂ ਵਿੱਚ ਲੋਹੇ ਤੱਤ ਦੀ ਬਹੁਤ ਘਾਟ ਆ ਜਾਂਦੀ ਹੈ ਤੇ ਝਾੜ ਬਹੁਤ ਘੱਟ ਜਾਂਦਾ ਹੈ। ਸਿੱਧੀ ਬੀਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ 8-10 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਝੋਨੇ ਵਾਲੀ ਡਰਿੱਲ ਨਾਲ 20 ਸੈ.ਮੀ. ਚੌੜੀਆਂ ਕਤਾਰਾਂ ਵਿੱਚ 2-3 ਸੈ.ਮੀ. ਡੂੰਘਾਈ ਤੇ ਕੀਤੀ ਜਾਂਦੀ ਹੈ। ਝੋਨੇ ਦੀ ਸਿੱਧੀ ਬੀਜਾਈ ਲਈ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਜ਼ਿਆਦਾ ਢੁਕਵੀਆਂ ਹਨ। ਨਦੀਨਾਂ ਦੀ ਰੋਕਥਾਮ ਲਈ ਬੀਜਾਈ ਤੋਂ 2 ਦਿਨਾਂ ਦੇ ਅੰਦਰ-ਅੰਦਰ ਸਟੌਪ ਵਰਤੋ ਅਤੇ ਬੀਜਾਈ ਤੋਂ 30 ਦਿਨਾਂ ਬਾਅਦ ਜੇ ਫ਼ਸਲ ਵਿੱਚ ਸਵਾਕ ਅਤੇ ਮੋਥਾ ਹੋਵੇ ਤਾਂ ਨੌਮਨੀਗੋਲਡ ਅਤੇ ਜੇ ਚੌੜੇ ਪੱਤੇ ਵਾਲੇ ਨਦੀਨ ਹੋਣ ਤਾਂ ਸੈਗਮੈਂਟ ਨਦੀਨਨਾਸ਼ਕ ਵਰਤੋ। ਸਿੱਧੇ ਬੀਜੇ ਝੋਨੇ ਦੀ ਫ਼ਸਲ ਵਿੱਚ 60 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡ ਕੇ ਬੀਜਾਈ ਤੋਂ ਦੋ, ਪੰਜ ਅਤੇ ਨੌਂ ਹਫ਼ਤਿਆਂ ਬਾਅਦ ਛੱਟੇ ਨਾਲ ਪਾਉ। ਫ਼ਸਲਾਂ ਨੂੰ ਤਿੰਨ ਤੋਂ ਪੰਜ ਦਿਨਾਂ ਦੇ ਵਕਫ਼ੇ ਤੇ ਪਾਣੀ ਦਿੰਦੇ ਰਹੋ।
ਪ੍ਰਸ਼ਨ 3 . ਮੱਕੀ ਵਿੱਚ ਰਸਾਇਣਿਕ ਖਾਦਾਂ ਦੀ ਵਰਤੋਂ ਬਾਰੇ ਦੱਸੋ।
ਉੱਤਰ—ਮੱਕੀ ਨੂੰ 50 ਕਿਲੋ ਨਾਈਟ੍ਰੋਜਨ, 24 ਕਿਲੋ ਫ਼ਾਸਫੋਰਸ ਅਤੇ 12 ਕਿਲੋ ਪੋਟਾਸ਼ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ। ਪੋਟਾਸ਼ ਤੱਤ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ਤੇ ਹੀ ਕਰੋ। ਸਾਰੀ ਫ਼ਾਸਫ਼ੋਰਸ, ਸਾਰੀ ਪੋਟਾਸ਼ ਅਤੇ ਇੱਕ ਤਿਹਾਈ ਨਾਈਟ੍ਰੋਜਨ ਖਾਦ ਬੀਜਾਈ ਕਰਨ ਸਮੇਂ ਪਾਉ। ਬਾਕੀ ਦੀ ਰਹਿੰਦੀ ਨਾਈਟ੍ਰੋਜਨ ਵਾਲੀ ਖਾਦ ਦੋ ਬਰਾਬਰ ਹਿੱਸਿਆਂ ਵਿੱਚ ਪਾਉ।ਇੱਕ ਹਿੱਸਾ ਜਦੋਂ ਫ਼ਸਲ ਗੋਡੇ-ਗੋਡੇ ਹੋ ਜਾਵੇ ਅਤੇ ਦੂਸਰਾ ਹਿੱਸਾ ਬੂਰ ਪੈਣ ਤੋਂ ਪਹਿਲਾਂ। ਜੇਕਰ ਕਣਕ ਨੂੰ ਫ਼ਾਸਫ਼ੋਰਸ ਦੀ ਸਿਫ਼ਾਰਸ਼ ਕੀਤੀ ਮਾਤਰਾ ਪਾਈ ਗਈ ਹੋਵੇ ਤਾਂ ਮੱਕੀ ਨੂੰ ਫ਼ਾਸਫ਼ੋਰਸ ਪਾਉਣ ਦੀ ਲੋੜ ਨਹੀਂ।
ਪ੍ਰਸ਼ਨ 4. ਕਪਾਹ ਦੇ ਬੀਜ ਦੀ ਮਾਤਰਾ ਅਤੇ ਸੋਧ ਦਾ ਵੇਰਵਾ ਦਿਉ।
ਉੱਤਰ–ਬੀਜ ਦੀ ਮਾਤਰਾ ਅਤੇ ਸੋਧ : ਬੀ ਟੀ ਨਰਮੇ ਦੀਆਂ ਕਿਸਮਾਂ ਲਈ 750 ਗ੍ਰਾਮ, ਬੀ ਟੀ ਰਹਿਤ ਚੋਗਲੀਆਂ ਕਿਸਮਾਂ ਲਈ 1.5 ਕਿਲੋ, ਸਧਾਰਨ ਕਿਸਮਾਂ ਲਈ 3.5 ਕਿਲੋ, ਦੇਸੀ ਕਪਾਹ ਦੀਆਂ ਦੋਗਲੀਆਂ ਕਿਸਮਾਂ ਲਈ 1.25 ਕਿਲੋ ਅਤੇ ਸਧਾਰਨ ਕਿਸਮਾਂ ਲਈ 3.0 ਕਿਲੋ ਪ੍ਰਤੀ ਏਕੜ ਬੀਜ ਚਾਹੀਦਾ ਹੈ। ਬੀਜ ਦੀ ਸੋਧ ਲਈ ਬੀਜ ਨੂੰ ਸਿਫ਼ਾਰਸ਼ ਕੀਤੀਆਂ ਉੱਲੀਨਾਸ਼ਕ ਦਵਾਈਆਂ ਅਤੇ ਫ਼ਸਲ ਨੂੰ ਤੇਲੇ ਤੋਂ ਬਚਾਉਣ ਲਈ ਬੀਜ ਨੂੰ ਗਾਚੋ ਜਾਂ ਕਰੁਜ਼ਰ ਦਵਾਈ ਲਾਓ।
ਪ੍ਰਸ਼ਨ 5 . ਕਮਾਦ ਨੂੰ ਡਿਗਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ?
ਉੱਤਰ—ਕਮਾਦ ਦੀ ਫ਼ਸਲ ਨੂੰ ਡਿਗਣ ਤੋਂ ਬਚਾਉਣ ਲਈ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਜੂਨ ਦੇ ਅਖ਼ੀਰ ਵਿੱਚ ਮਿੱਟੀ ਚੜ੍ਹਾਉਣੀ ਚਾਹੀਦੀ ਹੈ। ਅਗਸਤ ਦੇ ਅਖ਼ੀਰ ਵਿੱਚ ਜਾਂ ਸਤੰਬਰ ਦੇ ਸ਼ੁਰੂ ਵਿੱਚ ਫ਼ਸਲ ਦੇ ਧੂੰਏ (ਪੂਲੇ) ਬੰਨ੍ਹ ਦੇਣੇ ਚਾਹੀਦੇ ਹਨ |