ਪਾਠ 2 ਸਰੀਰਿਕ ਪ੍ਰਨਾਲੀਆਂ (Physiological Systems)

Listen to this article

ਪਾਠ 2 ਸਰੀਰਿਕ ਪ੍ਰਨਾਲੀਆਂ (Physiological Systems)

ਵਸਤੁਨਿਸ਼ਠ ਪ੍ਰਸ਼ਨ

ਪ੍ਰਸ਼ਨ 1. ਮਨੁੱਖੀ ਸਰੀਰ ਬਹੁਤ ਸਾਰੇ ਅੰਗਾਂ ਅਤੇ ਵਿਭਿੰਨ ……………….. ਦਾ ਸੁਮੇਲ ਹੈ।
ਉੱਤਰ—ਪ੍ਰਨਾਲੀਆਂ।

ਪ੍ਰਸ਼ਨ 2. ਮਨੁੱਖੀ ਸਰੀਰ ਦੀ ਸਭ ਤੋਂ ਛੋਟੀ ਇਕਾਈ ਕ੍ਰਿਆਸ਼ੀਲ ਕਿਹੜੀ ਹੈ ?
ਉੱਤਰ—ਮਨੁੱਖੀ ਸਰੀਰ ਦੀ ਸਭ ਤੋਂ ਛੋਟੀ ਕ੍ਰਿਆਸ਼ੀਲ ਇਕਾਈ ਕੋਸ਼ਿਕਾ (Cell) ਹੁੰਦੀ ਹੈ।

ਪ੍ਰਸ਼ਨ 3. ਮਨੁੱਖੀ ਸਰੀਰ ਦੇ ਕੁੱਲ ਭਾਰ ਦਾ ਲਗਪਗ 40 ਪ੍ਰਤੀਸ਼ਤ ਭਾਰ ਮਾਸਪੇਸ਼ੀਆਂ ਦਾ ਹੁੰਦਾ ਹੈ। (ਸਹੀ/ਗ਼ਲਤ)
ਉੱਤਰ—ਸਹੀ।

ਪ੍ਰਸ਼ਨ 4. ਮਨੁੱਖੀ ਸਰੀਰ ਵਿੱਚ ਕੁੱਲ ਕਿੰਨੀਆਂ ਹੱਡੀਆਂ ਹੁੰਦੀਆਂ ਹਨ ?
(ੳ) 204 (ਅ) 205 (ੲ) 206 (ਸ) 20
ਉੱਤਰ—(ੲ) 206

ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 5. ਮਾਸਪੇਸ਼ੀਆਂ ਦੇ ਕੰਮ ਲਿਖੋ।
ਉੱਤਰ— ਮਾਸਪੇਸ਼ੀਆਂ ਦੇ ਕੰਮ (Functions of Muscéls)—

  1. ਇਨ੍ਹਾਂ ਨਾਲ ਸਰੀਰ ਦੀਆਂ ਹੱਡੀਆਂ ਬੜੀ ਮਜ਼ਬੂਤੀ ਨਾਲ ਜੁੜੀਆਂ ਰਹਿੰਦੀਆਂ ਹਨ।
  2. ਇਹ ਸਾਡੇ ਸਰੀਰ ਵਿੱਚ ਭੋਜਨ ਤੋਂ ਪ੍ਰਾਪਤ ਊਰਜਾ ਨੂੰ ਭੰਡਾਰ (Storage) ਕਰਨ ਦਾ ਕੰਮ ਕਰਦੀਆਂ ਹਨ।
  3. ਇਨ੍ਹਾਂ ਦੇ ਸੁੰਗੜਨ ਅਤੇ ਫੈਲਣ ਨਾਲ ਹੱਡੀਆਂ ਹਰਕਤ ਵਿੱਚ ਰਹਿੰਦੀਆਂ ਹਨ।
  4. ਇਨ੍ਹਾਂ ਕਾਰਨ ਸਾਡੇ ਸਰੀਰ ਨੂੰ ਚੱਲਣ-ਫਿਰਨ ਅਤੇ ਕੰਮ ਕਰਨ ਵਿੱਚ ਮਦਦ ਮਿਲਦੀ ਹੈ।
  5. ਇਹ ਸਾਡੇ ਸਰੀਰ ਵਿੱਚ ਲੀਵਰ (Lever) ਦੀ ਤਰ੍ਹਾਂ ਕੰਮ ਕਰਦੀਆਂ ਹਨ।

ਪ੍ਰਸ਼ਨ 6, ਮਲ ਤਿਆਗ ਕਿਰਿਆ ਵਿੱਚ ਸ਼ਾਮਲ ਅੰਗਾਂ ਦੇ ਨਾਂ ਲਿਖੋ।
ਉੱਤਰ—ਮਲ ਤਿਆਗ ਕਿਰਿਆ ਵਿੱਚ ਸ਼ਾਮਲ ਅੰਗ ਹਨ–ਅੰਤੜੀਆਂ, ਫੇਫੜੇ, ਗੁਰਦੇ ਅਤੇ ਚਮੜੀ ਆਦਿ।

ਪ੍ਰਸ਼ਨ 7. ਲਹੂ ਗੇੜ ਪ੍ਰਨਾਲੀ ਦੇ ਅੰਗਾਂ ਦੇ ਨਾਂ ਲਿਖੋ।
ਉੱਤਰ— ਦਿਲ, ਲਹੂ ਅਤੇ ਲਹੂ ਨਾਲੀਆਂ ਲਹੂ ਗੇੜ ਪ੍ਰਨਾਲੀ ਦੇ ਮੁੱਖ ਅੰਗ ਹਨ। ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 8. ਸਰੀਰਿਕ ਪ੍ਰਨਾਲੀਆਂ, ਸਰੀਰਿਕ ਰਚਨਾ ਅਤੇ ਸਰੀਰਿਕ ਵਿਗਿਆਨ ਬਾਰੇ ਤੁਸੀਂ ਕੀ • ਜਾਣਦੇ ਹੋ ?
ਉੱਤਰ— 1. ਸਰੀਰਿਕ ਪ੍ਰਨਾਲੀਆਂ (Physiological System)—ਇੱਕ ਕਿਸਮ ਦੀਆਂ ਕੋਸ਼ਿਕਾਵਾਂ ਤੋਂ ਬਣੇ ਕਈ ਅੰਗ ਮਿਲ ਕੇ ਇੱਕ ਪ੍ਰਨਾਲੀ ਦੀ ਉਸਾਰੀ ਕਰਦੇ ਹਨ। ਇੰਜ ਵੱਖ- ਵੱਖ ਪ੍ਰਕਾਰ ਦੀਆਂ ਕੋਸ਼ਿਆਵਾਂ (Cells) ਦੁਆਰਾ ਵੱਖ-ਵੱਖ ਪ੍ਰਨਾਲੀਆਂ ਦਾ ਨਿਰਮਾਣ ਹੁੰਦਾ ਹੈ। ਜਿਵੇਂ ਸਾਹ ਪ੍ਰਨਾਲੀ, ਪਾਚਨ ਪ੍ਰਣਾਲੀ ਅਤੇ ਲਹੂ ਗੇੜ ਪ੍ਰਨਾਲੀ ਆਦਿ। ਸਾਡੇ ਸਰੀਰ ਵਿੱਚ ਮੌਜੂਦ ਇਹ ਸਾਰੀਆਂ ਪ੍ਰਨਾਲੀਆਂ ਮਿਲ ਕੇ ਕੰਮ ਕਰਦੀਆਂ ਹਨ।
2.ਸਰੀਰਿਕ ਰਚਨਾ (Anatomy)—ਇਸ ਵਿਸ਼ੇ ਦੀ ਮਦਦ ਨਾਲ ਅਸੀਂ ਸਰੀਰ ਦੀ ਬਣਾਵਟ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਇਹ ਵਿਸ਼ਾ ਸਾਨੂੰ ਸਾਡੇ ਸਰੀਰਿਕ ਆਕਾਰ, ਇਸ ਵਿੱਚ ਮੌਜੂਦ ਹੱਡੀਆਂ ਦੇ ਢਾਂਚੇ ਅਤੇ ਮਾਸਪੇਸ਼ੀਆਂ ਦੀ ਬਣਾਵਟ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।
3. ਸਰੀਰਿਕ ਕਿਰਿਆ ਵਿਗਿਆਨ (Physiology)—ਮਨੁੱਖੀ ਸਰੀਰ ਦੀ ਸਭ ਤੋਂ ਛੋਟੀ ਇਕਾਈ ਕੋਸ਼ਿਕਾ (Cell) ਹੁੰਦੀ ਹੈ।ਜਦੋਂ ਇੱਕ ਹੀ ਕਿਸਮ ਦੀਆਂ ਅਨੇਕਾਂ ਕੋਸ਼ਿਕਾਵਾਂ ਇਕੱਠੀਆਂ ਹੁੰਦੀਆਂ ਹਨ ਤਾਂ ਇੱਕ ਤੰਤੂ (Tissue) ਬਣਦਾ ਹੈ। ਇੱਕ ਹੀ ਤਰ੍ਹਾਂ ਦੇ ਬਹੁਤ ਸਾਰੇ ਤੰਤੂ ਮਿਲ ਕੇ ਇੱਕ ਅੰਗ (Organ) ਦਾ ਨਿਰਮਾਣ ਕਰਦੇ ਹਨ। ਇੱਕ ਕਿਸਮ ਦੀਆਂ ਕੋਸ਼ਿਕਾਵਾਂ ਤੋਂ ਬਣੇ ਅੰਗ ਮਿਲ ਕੇ ਇੱਕ ਪ੍ਰਨਾਲੀ (System) ਬਣਾਉਂਦੇ ਹਨ।

ਪ੍ਰਸ਼ਨ 9. ਮਨੁੱਖੀ ਸਰੀਰ ਦੀਆਂ ਪ੍ਰਮੁੱਖ ਪ੍ਰਨਾਲੀਆਂ ਬਾਰੇ ਸੰਖੇਪ ਵਿੱਚ ਲਿਖੋ।
ਉੱਤਰ—ਮਨੁੱਖੀ ਸਰੀਰ ਦੀਆਂ ਪ੍ਰਮੁੱਖ ਪ੍ਰਨਾਲੀਆਂ (Major Systems of Human Body)—ਸਾਡੇ ਸਰੀਰ ਵਿੱਚ ਵੱਖ-ਵੱਖ ਕਾਰਜ ਪ੍ਰਨਾਲੀਆਂ ਪਾਈਆਂ ਜਾਂਦੀਆਂ ਹਨ। ਮਨੁੱਖੀ ਸਰੀਰ ਵਿੱਚ ਮੌਜੂਦ ਪ੍ਰਮੁੱਖ ਪ੍ਰਨਾਲੀਆਂ ਹੇਠ ਲਿਖੀਆਂ ਹਨ—

  1. ਪਿੰਜਰ ਪ੍ਰਨਾਲੀ (Skeletal System)—ਇਹ ਪ੍ਰਨਾਲੀ ਸਾਡੇ ਸਰੀਰਿਕ ਢਾਂਚੇ ਨੂੰ ਸਰੀਰਿਕ ਰੂਪ ਦਿੰਦੀ ਹੈ। ਮਨੁੱਖੀ ਪਿੰਜਰ ਪ੍ਰਨਾਲੀ 206 ਹੱਡੀਆਂ, ਵੱਖ-ਵੱਖ ਤਰ੍ਹਾਂ ਦੇ ਜੋੜਾਂ ਤੇ¸ ਕਾਰਟੀਲੇਜ (Cartilage) ਆਦਿ ਨਾਲ ਮਿਲ ਕੇ ਬਣਦੀ ਹੈ। ਸਰੀਰ ਦੀਆਂ ਸਾਰੀਆਂ ਹੱਡੀਆਂ ਅਤੇ ਜੋੜ ਆਪਸ ਵਿੱਚ ਮਿਲ ਕੇ ਸਰੀਰਿਕ ਢਾਂਚਾ ਬਣਾਉਂਦੇ ਹਨ। ਇਸ ਤੋਂ ਬਿਨਾਂ ਇਹ ਸਾਡੇ ਸਰੀਰ ਵਿੱਚ ਮੌਜੂਦ ਦਿਲ, ਫੇਫੜੇ ਤੇ ਦਿਮਾਗ਼ ਆਦਿ ਨਾਜ਼ੁਕ ਅੰਗਾਂ ਦੀ ਸੁਰੱਖਿਆ ਦਾ ਅਹਿਮ ਕੰਮ ਵੀ ਕਰਦੀ ਹੈ।
  2. ਮਾਸਪੇਸ਼ੀ ਪ੍ਰਣਾਲੀ (Muscular System)—ਇਹ ਸਾਡੇ ਸਰੀਰ ਦੀ ਬੜੀ ਹੀ ਮਹੱਤਵਪੂਰਨ ਪ੍ਰਨਾਲੀ ਹੈ। ਇਹ ਸਾਨੂੰ ਹਰ ਤਰ੍ਹਾਂ ਦੀਆਂ ਸਰੀਰਿਕ ਕਿਰਿਆਵਾਂ ਕਰਨ ਵਿੱਚ ਮਦਦ ਕਰਦੀ ਹੈ। ਮਨੁੱਖੀ ਸਰੀਰ ਦੇ ਕੁੱਲ ਭਾਰ ਦਾ 40 ਫੀਸਦੀ ਭਾਰ ਮਾਸਪੇਸ਼ੀਆਂ ਦਾ ਹੀ ਹੁੰਦਾ ਹੈ। ਇਹ ਮਾਸਪੇਸ਼ੀਆਂ ਸਿਰਿਆਂ ਤੋਂ ਮਜ਼ਬੂਤੀ ਨਾਲ ਹੱਡੀਆਂ ਨਾਲ ਜੁੜੀਆਂ ਹੁੰਦੀਆਂ ਹਨ।
  3. ਲਹੂ-ਗੇੜ ਪ੍ਰਨਾਲੀ (Circulatory System)—ਸਰੀਰ ਦੇ ਹਰੇਕ ਅੰਗ ਤੱਕ ਆਕਸੀਜਨ ਅਤੇ ਊਰਜਾ ਪਹੁੰਚਾਉਣ ਦਾ ਕੰਮ ਲਹੂ-ਗੇੜ ਪ੍ਰਨਾਲੀ ਦੁਆਰਾ ਹੀ ਕੀਤਾ ਜਾਂਦਾ ਹੈ। ਦਿਲ (Heart) ਇਸ ਪ੍ਰਨਾਲੀ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ। ਇਹ ਜਨਮ ਤੋਂ ਲੈ ਕੇ ਮੌਤ ਤੱਕ ਲਗਾਤਾਰ ਕੰਮ ਕਰਦਾ ਹੋਇਆ ਸਾਰੇ ਸਰੀਰ ਨੂੰ ਲਹੂ ਮੁਹੱਈਆ ਕਰਵਾਉਂਦਾ ਹੈ।
  4. ਸਾਹ ਕਿਰਿਆ ਪ੍ਰਨਾਲੀ (Respiratory System)— ਇਸ ਪ੍ਰਨਾਲੀ ਦੇ ਪ੍ਰਮੁੱਖ ਅੰਗ ਨੱਕ (Nose), ਸੁਰ ਯੰਤਰ (Larynx), ਗ੍ਰਸਨੀ (Pharynx), ਸਾਹ ਨਲੀ (Trachea), ਹਵਾ ਨਾਲੀਆਂ (Bronchiole Tubes), ਫੇਫੜੇ (Lungs) ਅਤੇ ਪੇਟ ਪਰਦਾ (Diaphragm) ਹਨ। ਮਨੁੱਖ ਨੂੰ ਜਿਊਂਦੇ ਰਹਿਣ ਲਈ ਸਰੀਰ ਦੇ ਹਰ ਹਿੱਸੇ ਨੂੰ ਆਕਸੀਜਨ ਦੀ ਲਗਾਤਾਰ ਲੋੜ ਪੈਂਦੀ ਹੈ। ਜੇ ਕੁਝ ਮਿੰਟਾਂ ਲਈ ਵੀ ਸਾਨੂੰ ਆਕਸੀਜਨ ਨਾ ਪ੍ਰਾਪਤ ਹੋਵੇ ਤਾਂ ਸਾਡੀ ਮੌਤ ਹੋ ਸਕਦੀ ਹੈ। ਆਕਸੀਜਨ ਨੱਕ ਰਾਹੀਂ ਸਰੀਰ ਵਿਚ ਦਾਖ਼ਲ ਹੁੰਦੀ ਹੈ ਅਤੇ ਫੇਫੜਿਆਂ ਦੁਆਰਾ ਲਹੁ ਰਾਹੀਂ ਸਰੀਰ ਦੇ ਵੱਖ-ਵੱਖ ਅੰਗਾਂ ਵਿੱਚ ਪਹੁੰਚਦੀ ਹੈ।
  5. ਪਾਚਨ ਪ੍ਰਨਾਲੀ (Digestive System)—ਅਸੀਂ ਜਿਹੜਾ ਵੀ ਭੋਜਨ ਖਾਂਦੇ ਹਾਂ, ਉਹ ਸਰੀਰ ਵਿੱਚ ਪਚ ਕੇ ਊਰਜਾ ਵਿੱਚ ਬਦਲ ਜਾਂਦਾ ਹੈ, ਜਿਸ ਦੀ ਮਦਦ ਨਾਲ ਹੀ ਅਸੀਂ ਆਪਣੇ ਰੋਜ਼ਾਨਾ ਦੇ ਕੰਮ-ਕਾਰ ਕਰਨ ਦੇ ਯੋਗ ਹੁੰਦੇ ਹਾਂ। ਦੰਦ, ਜੀਭ, ਭੋਜਨ ਨਲੀ, ਮਿਹਦਾ, ਜਿਗਰ, ਛੋਟੀ ਤੇ ਵੱਡੀ ਆਂਦਰ ਮਿਲ ਕੇ ਪਾਚਨ ਪ੍ਰਨਾਲੀ ਬਣਾਉਂਦੇ ਹਨ।
  6. ਮਲ ਤਿਆਗ ਪ੍ਰਨਾਲੀ (Excretory System)— ਸਾਡੇ ਵਲੋਂ ਖਾਧਾ ਗਿਆ ਸਾਰਾ ਭੋਜਨ ਸਰੀਰ ਵਿੱਚ ਪਚਣਯੋਗ ਨਹੀਂ ਹੁੰਦਾ ਹੈ। ਭੋਜਨ ਦੇ ਪਾਚਣ ਤੱਤ ਨੂੰ ਆਂਦਰਾਂ ਦੁਆਰਾ ਸੋਖਣ ਪਿੱਛੋਂ ਬਾਕੀ ਬਚੇ ਬੇਕਾਰ ਪਦਾਰਥਾਂ ਨੂੰ ਸਰੀਰ ਵਿੱਚੋਂ ਮਲ ਦੁਆਰਾ ਬਾਹਰ ਕੱਢ ਦਿੱਤਾ ਜਾਂਦਾ ਹੈ। ਸਰੀਰ ਵਿੱਚ ਪੈਦਾ ਹੋਈ ਕਾਰਬਨ ਡਾਈਆਕਸਾਈਡ ਨੂੰ ਫੇਫੜਿਆਂ ਰਾਹੀਂ ਅਤੇ ਲਹੂ ਵਿੱਚ ਬਣੇ ਤੇਜ਼ਾਬੀ ਤੱਤ ਨੂੰ ਗੁਰਦਿਆਂ ਵੱਲੋਂ ਸਾਫ਼ ਕਰਕੇ ਪਿਸ਼ਾਬ ਦੁਆਰਾ ਬਾਹਰ ਕੱਢ ਦਿੱਤਾ ਜਾਂਦਾ ਹੈ। ਚਮੜੀ ਦੁਆਰਾ ਵੀ ਪਸੀਨੇ ਦੇ ਰੂਪ ਵਿੱਚ ਸਰੀਰ ਵਿੱਚ ਪੈਦਾ ਹੁੰਦੇ ਬੇਲੋੜੇ ਪਦਾਰਥਾਂ ਨੂੰ ਬਾਹਰ ਕੱਢਿਆ ਜਾਂਦਾ ਹੈ।
  7. ਨਾੜੀ-ਤੰਤਰ ਪ੍ਰਨਾਲੀ (Nervous System)— ਦਿਮਾਗ਼ ਤੇ ਸ਼ਰੀਰ ਦੇ ਤਾਲ-ਮੇਲ ਦੀ ਪ੍ਰਕਿਰਿਆ ਨਾੜੀ-ਤੰਤਰ ਪ੍ਰਨਾਲੀ ਦੁਆਰਾ ਕੰਟਰੋਲ ਕੀਤੀ ਜਾਂਦੀ ਹੈ। ਇਸ ਪ੍ਰਨਾਲੀ ਵਿੱਚ ਦਿਮਾਗ਼ ਤੋਂ ਬਿਨਾਂ ਰੀੜ ਦੀ ਹੱਡੀ ਤੇ ਸੁਖਮਨਾ ਨਾੜੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਸਾਡੇ ਸਰੀਰ ਵਿੱਚ ਮੌਜੂਦ ਪੰਜ ਗਿਆਨ ਇੰਦਰੀਆਂ ਸਰੀਰ ਨਾਲ ਸੰਬੰਧਿਤ ਅਤੇ ਬਾਹਰੀ ਸੰਦੇਸ਼ ਦਿਮਾਗ਼ ਤੱਕ ਪਹੁੰਚਾਉਂਦੀਆਂ ਹਨ ਤਾਂ ਕਿ ਬਾਹਰੀ ਖ਼ਤਰਿਆਂ ਤੋਂ ਸਰੀਰ ਦਾ ਬਚਾਅ ਹੋ ਸਕੇ।

9th Physical Education Book Notes 2023-24

ਪਾਠ 1. ਅਜ਼ਾਦੀ ਤੋਂ ਬਾਅਦ ਭਾਰਤ ਵਿੱਚ ਸਰੀਰਿਕ ਸਿੱਖਿਆ

ਪਾਠ 2 ਸਰੀਰਿਕ ਪ੍ਰਨਾਲੀਆਂ

ਪਾਠ 3 ਅਜੋਕੇ ਸਮੇਂ ਵਿੱਚ ਸਰੀਰਿਕ ਸਿੱਖਿਆ ਦੀ ਮਹੱਤਤਾ 

ਪਾਠ 4 ਪ੍ਰਾਣਾਯਾਮ

ਪਾਠ 5 ਪੰਜਾਬ ਖੇਡ ਜਗਤ ਦੀਆਂ ਪ੍ਰਮੁੱਖ ਹਸਤੀਆਂ

ਪਾਠ 6 ਏਸ਼ੀਅਨ ਅਤੇ ਉਲੰਪਿਕ ਖੇਡਾਂ

  1. ਇਹ ਲਿੰਕ ਤੁਹਾਨੂੰ ਜਮਾਤ ਸਿਲੇਬਸ ਵਿੱਚਲੇ ਟੋਪਿਕ ਤੱਕ ਲੈ ਜਾਣਗੇ।
  2. ਟੋਪਿਕ (ਪਾਠ) ਖੋਲ੍ਹਣ ਤੋਂ ਬਾਅਦ, ਤੁਸੀਂ OFFLINE ਹੋਕੇ ਵੀ ਆਪਣਾ ਕੰਮ ਕਰ ਸਕਦੇ ਹੋ । ਟੋਪਿਕ ਹੇਠਾਂ ਦਿੱਤੇ Comments ਬਾੱਕਸ ਰਾਹੀਂ ਆਪਣੇ ਸੁਝਾਵ ਵੀ ਦੇ ਸਕਦੇ ਹੋ ।
  3. ਹਰੇਕ ਵਿਸ਼ੇ ਦੇ ਟੋਪਿਕ ਉੱਪਰ ਟੋਪਿਕ ਨੂੰ ਆਪਣੀ ਭਾਸਾ ਵਿੱਚ ਸੁਣਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ ਸੁਣ ਵੀ ਸਕਦੇ ਹੋ, ਇਸਦੇ ਨਾਲ ਹੀ ਬੋਲਣ ਦੀ ਸਪੀਡ ਨੂੰ ਵੀ ਆਪਣੀ ਸੁਵਿਧਾ ਅਨੁਸਾਰ ਘਟਾ-ਵਧਾ ਵੀ ਸਕਦੇ ਹੋ।
  4. ਹਰੇਕ ਵਿਸ਼ੇ ਦੇ ਟੋਪਿਕ ਉੱਪਰ ਨੂੰ PDF ਰੂਪ ਵਿੱਚ ਡਾਊਨਲੋਡ ਕਰਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ PDF ਦੇ ਰੂਪ ਵਿੱਚ ਵੀ ਡਾਉਨਲੋਡ ਕਰ ਸਕਦੇ ਹੋ ਅਤੇ ਪ੍ਰਿੰਟ ਕਢਵਾ ਸਕਦੇ ਹੋ।
  5. ਜੇਕਰ ਤੁਹਾਨੂੰ psebnotes.com ਤੇ ਦਿੱਤੀ ਗਈ ਸਮਗਰੀ ਚੰਗੀ ਲਗੀ ਤਾਂ ਇਸਨੂੰ ਦਿੱਤੇ ਸ਼ੇਅਰ ਬਟਨ ਦੁਆਰਾ ਸ਼ੇਅਰ ਕਰ ਸਕਦੇ ਹੋ।
Leave a Comment

Comments

No comments yet. Why don’t you start the discussion?

Leave a Reply

Your email address will not be published. Required fields are marked *