ਪਾਠ 9 ਅਨਾਜ਼ ਦੀ ਸੰਭਾਲ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1. ਅਨਾਜ ਨੂੰ ਲੱਗਣ ਵਾਲੇ ਦੋ ਕੀੜਿਆਂ ਦੇ ਨਾਂ ਦੱਸੋ ?
ਉੱਤਰ – ਖਪਰਾ, ਸੁਸਰੀ
ਪ੍ਰਸ਼ਨ 2. ਮੂੰਗੀ ਅਤੇ ਛੋਲਿਆਂ ਨੂੰ ਲੱਗਣ ਵਾਲੇ ਕੀੜੇ ਦਾ ਨਾਂ ਦੱਸੋ ?
ਉੱਤਰ – ਢੋਰਾ।
ਪ੍ਰਸ਼ਨ 3. ਘਰੇਲੂ ਪੱਧਰ ’ਤੇ ਅਨਾਜ ਭੰਡਾਰ ਕਰਨ ਦੇ ਕੋਈ ਦੋ ਢੰਗ ਲਿਖੋ ?
ਉੱਤਰ – ਢੋਲ, ਪੱਕੀ ਕੋਠੀ।
ਪ੍ਰਸ਼ਨ 4. ਵਪਾਰਕ ਪੱਧਰ ‘ਤੇ ਅਨਾਜ ਭੰਡਾਰ ਕਰਨ ਦੇ ਲਈ ਬਣਾਏ ਜਾਂਦੇ ਵੱਖ-ਵੱਖ ਗੋਦਾਮਾਂ ਦੀਆਂ ਕਿਸਮਾਂ ਦੇ ਨਾਂ ਲਿਖੋ ?
ਉੱਤਰ-ਰਵਾਇਤੀ ਚੌੜੇ ਗੋਦਾਮ, ਸੈਲੋਜ ਗੋਦਾਮ ਤੇ ਟੋਪੀ ਗੁਦਾਮ।
ਪ੍ਰਸ਼ਨ 5. ਭੰਡਾਰ ਕਰਨ ਸਮੇਂ ਅਨਾਜ ਦੇ ਦਾਣਿਆਂ ਵਿੱਚ ਨਮੀ ਕਿੰਨੇ ਪ੍ਰਤੀਸ਼ਤ ਤੋਂ ਘੱਟ ਹੋਣੀ ਚਾਹੀਦੀ ਹੈ ?
ਉੱਤਰ -10-12 ਪ੍ਰਤੀਸ਼ਤ
ਪ੍ਰਸ਼ਨ 6. ਅਨਾਜ ਦੀਆਂ ਬੋਰੀਆਂ ਦੀ ਗੋਦਾਮ ਦੀ ਕੰਧ ਤੋਂ ਘੱਟੋ-ਘੱਟ ਕਿੰਨੀ ਹੋਣੀ ਚਾਹੀਦੀ ਹੈ ?
ਉੱਤਰ – 45-60 ਸੈਂ. ਮੀ.
ਪ੍ਰਸ਼ਨ 7. ਇਕ ਟੋਪੀ ਗੋਦਾਮ ਵਿੱਚ ਅਨਾਜ ਦੀਆਂ ਕੁੱਲ ਕਿੰਨੀਆਂ ਬੋਰੀਆਂ ਆਉਂਦੀਆਂ ਹਨ ?
ਉੱਤਰ – 96 ਬੋਰੀਆਂ ।
ਪ੍ਰਸ਼ਨ 8. ਗੋਦਾਮਾਂ ਨੂੰ ਸੋਧਣ ਲਈ ਵਰਤੀ ਜਾਂਦੀ ਕਿਸੇ ਇਕ ਦਵਾਈ ਦਾ ਨਾਂ ਦੱਸੋ ?
ਉੱਤਰ – ਸੁਮੀਸੀਡੀਨ ।
ਪ੍ਰਸ਼ਨ 9. ਗੋਦਾਮ ਬਣਾਉਣ ਲਈ ਕਰਜ਼ਾ ਸਹੂਲਤ ਦੇਣ ਵਾਲੇ ਕਿਸੇ ਇਕ ਅਦਾਰੇ ਦਾ ਨਾਂ ਦੱਸੋ ?
ਉੱਤਰ – ਪੰਜਾਬ ਵਿੱਤ ਕਾਰਪੋਰੇਸ਼ਨ ।
ਪ੍ਰਸ਼ਨ 10. ਕਿਹੜੀ ਸੰਸਥਾ ਨੂੰ ਗੋਦਾਮ ਕਿਰਾਏ ‘ਤੇ ਦਿੱਤਾ ਜਾ ਸਕਦਾ ਹੈ ?
ਉੱਤਰ – ਮਾਰਕਫੈੱਡ ।
(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ
ਪ੍ਰਸ਼ਨ 1. ਵੀਵਲ ਚੌਲਾਂ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੀ ਹੈ ?
ਉੱਤਰ – ਵੀਵਲ ਚੌਲਾਂ ਦੇ ਦਾਣੇ ਅੰਦਰ ਅੰਡੇ ਦਿੰਦੀ ਹੈ । ਇਹ ਦਾਣੇ ਨੂੰ ਅੰਦਰੋਂ ਖਾ ਜਾਂਦੀ ਹੈ । ਇਹ ਦਾਣੇ ਵਿੱਚ ਹੀ ਸੁੰਡੀ ਤੋਂ ਪਿਊਪੇ ਵਿੱਚ ਬਦਲ ਜਾਂਦੀ ਹੈ ਅਤੇ ਫਿਰ ਵੀਵਲ ਬਣ ਕੇ ਬਾਹਰ ਆਉਂਦੀ ਹੈ।ਇਹ ਕੀੜਾ ਸੁੰਡੀ ਅਤੇ ਜਵਾਨ ਕੀੜੇ ਦੀ ਅਵਸਥਾ ਵਿੱਚ ਫ਼ਸਲ ਦਾ ਨੁਕਸਾਨ ਕਰਦਾ ਹੈ । ਇਸ ਕੀੜੇ ਦੇ ਹਮਲੇ ਕਾਰਨ ਦਾਣਿਆਂ ਦਾ ਕੇਵਲ ਛਿੱਲੜ ਹੀ ਬੱਚਦਾ ਹੈ। ਬਾਕੀ ਸਾਰਾ ਦਾਣਾ ਕੀੜਾ ਖਾ ਜਾਂਦਾ ਹੈ।
ਪ੍ਰਸ਼ਨ 2. ਸਟੋਰਾਂ ਵਿੱਚ ਟੁੱਟ-ਭੱਜ ਵਾਲੇ ਦਾਣੇ ਸਟੋਰ ਕਿਉਂ ਨਹੀਂ ਕਰਨੇ ਚਾਹੀਦੇ ?
ਉੱਤਰ – ਸਟੋਰਾਂ ਵਿੱਚ ਟੁੱਟ-ਭੱਜ ਵਾਲੇ ਦਾਣੇ ਸਟੋਰ ਨਹੀਂ ਕਰਨੇ ਚਾਹੀਦੇ ਕਿਉਂਕਿ ਅਜਿਹੇ ਦਾਣੇ ਕੀੜਿਆਂ ਨੂੰ ਸੱਦਾ ਦਿੰਦੇ ਹਨ ।
ਪ੍ਰਸ਼ਨ 3. ਸਟੋਰ ਕਰਨ ਵਾਲੇ ਕਮਰੇ ਵਿੱਚ ਬੋਰੀਆਂ ਕੰਧਾਂ ਤੋਂ ਦੂਰ ਕਿਉਂ ਰੱਖਣੀਆਂ ਚਾਹੀਦੀਆਂ ਹਨ ?
ਉੱਤਰ – ਸਟੋਰ ਕਰਨ ਵਾਲੇ ਕਮਰੇ ਵਿੱਚ ਬੋਰੀਆਂ ਕੰਧਾਂ ਤੋਂ ਦੂਰ ਰੱਖਣੀਆਂ ਚਾਹੀਦੀਆਂ ਹਨ ਤਾਂ ਜੋ ਬੋਰੀਆਂ ਵਿੱਚ ਨਮੀ ਨਾ ਆਵੇ ।
ਪ੍ਰਸ਼ਨ 4. ਸੈਲੋਜ਼ ਤੋਂ ਕੀ ਭਾਵ ਹੈ ?
ਉੱਤਰ – ਸੈਲੋਜ਼ ਵਪਾਰਕ ਅਨਾਜ ਭੰਡਾਰ ਹਨ। ਇਹ ਸੈਲੋਜ਼ ਸਲੰਡਰ ਦੀ ਸ਼ਕਲ ਦੇ ਹੁੰਦੇ ਹਨ ਅਤੇ ਹੇਠੋਂ ਹਾਪਰ (ਕੋਨ) ਟਾਈਪ ਹੁੰਦੇ ਹਨ । ਇਹ ਆਮ ਕਰਕੇ ਲੋਹੇ ਤੇ ਕੰਕਰੀਟ ਦੇ ਬਣੇ ਹੁੰਦੇ ਹਨ। ਦਾਣੇ ਰੱਖਣ ਤੇ ਕੱਢਣ ਦਾ ਕੰਮ ਲੰਬੀਆਂ ਬੈਲਟਾਂ ਜਾਂ ਹੋਰ ਕੈਨਵੇਅਰਾਂ ਰਾਹੀਂ ਹੁੰਦਾ ਹੈ । ਇਨ੍ਹਾਂ ਸਟੋਰਾਂ ਵਿੱਚ ਦਾਣਿਆਂ ਦੀ ਸਫ਼ਾਈ ਹੁੰਦੀ ਹੈ।
ਪ੍ਰਸ਼ਨ 5. ਗੋਦਾਮਾਂ ਜਾਂ ਢੋਲਾਂ ਨੂੰ ਕੀੜਿਆਂ ਤੋਂ ਕਿਵੇਂ ਮੁਕਤ ਕੀਤਾ ਜਾਂਦਾ ਹੈ ?
ਉੱਤਰ – ਗੋਦਾਮਾਂ ਜਾਂ ਢੋਲਾਂ ਨੂੰ ਕੀੜਿਆਂ ਤੋਂ ਮੁਕਤ ਕਰਨ ਲਈ
(1) ਇਨ੍ਹਾਂ ਵਿੱਚ 100 ਮਿ. ਲੀਟਰ ਮੈਲਾਥਿਆਨ 50 ਤਾਕਤ ਨੂੰ 10 ਲੀਟਰ ਦਾ ਘੋਲ ਕੇ ਛਿੜਕਣਾ ਚਾਹੀਦਾ ਹੈ ।
(ii) ਗੋਦਾਮਾਂ ਵਿੱਚ 25 ਐਲੂਮੀਨੀਅਮ ਫਾਸਫਾਈਡ ਦੀਆਂ ਗੋਲੀਆਂ ਪ੍ਰਤੀ ਘਣ ਮੀਟਰ ਦੇ ਹਿਸਾਬ ਨਾਲ ਸਟੋਰ ਵਿੱਚ ਰੱਖਣੀਆਂ ਚਾਹੀਦੀਆਂ ਹਨ ਅਤੇ 7 ਦਿਨ ਤੱਕ ਹਵਾ ਬੰਦ ਰੱਖਣੀ ਚਾਹੀਦੀ ਹੈ।
ਪ੍ਰਸ਼ਨ 6. ਸਟੋਰ ਕੀਤੇ ਜਾਣ ਵਾਲੇ ਦਾਣਿਆਂ ਨੂੰ ਕੀੜਿਆਂ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ?
ਉੱਤਰ – ਦਾਣਿਆਂ ਨੂੰ ਸਟੋਰ ਕਰਨ ਤੋਂ ਪਹਿਲਾਂ ਦਾਣੇ ਚੰਗੀ ਤਰ੍ਹਾਂ ਸੁਕਾ ਲੈਣੇ ਚਾਹੀਦੇ ਹਨ। ਚੌਲਾਂ ਵਿੱਚ 12-13%, ਮੂੰਗਫਲੀ ਵਿੱਚ 10%, ਸੂਰਜਮੁਖੀ ਅਤੇ ਤੋਰੀਏ ਵਿੱਚ 9-10% ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ। ਵੱਧ ਤਾਪਮਾਨ ’ਤੇ ਵੀ ਕੀੜੇ ਮਰ ਜਾਂਦੇ ਹਨ। ਸਟੋਰ ਦਾ ਤਾਪਮਾਨ 35° ਫਾਰਨਹੀਟ ਤੋਂ ਘਟਣ ’ਤੇ ਕੀੜੇ ਮਰ ਜਾਂਦੇ ਹਨ। ਸਟੋਰਾਂ ਵਿੱਚ ਟੁੱਟ-ਭੱਜ ਵਾਲੇ ਦਾਣੇ ਵੀ ਸਟੋਰ ਨਹੀਂ ਕਰਨੇ ਚਾਹੀਦੇ, ਕਿਉਂਕਿ ਅਜਿਹੇ ਦਾਣੇ ਕੀੜਿਆਂ ਨੂੰ ਸੱਦਾ ਦਿੰਦੇ ਹਨ।
ਪ੍ਰਸ਼ਨ 7. ਪੁਰਾਣੀਆਂ ਬੋਰੀਆਂ ਨੂੰ ਅਨਾਜ ਭੰਡਾਰ ਕਰਨ ਤੋਂ ਪਹਿਲਾਂ ਕਿਵੇਂ ਸੋਧਿਆ ਜਾਂਦਾ ਹੈ ?
ਉੱਤਰ – ਪੁਰਾਣੀਆਂ ਬੋਰੀਆਂ ਨੂੰ ਅਨਾਜ ਭੰਡਾਰ ਕਰਨ ਤੋਂ ਪਹਿਲਾਂ ਕੀਟਨਾਸ਼ਕ ਰਸਾਇਣ ਜਿਵੇਂ ਕਿ ਸੁਮੀਸੀਡੀਨ ਜਾਂ ਸਿੰਬੁਸ਼ ਦੇ ਘੋਲ ਵਿੱਚ ਭਿਉਂ ਕੇ ਸੋਧ ਲੈਣਾ ਚਾਹੀਦਾ ਹੈ। ਬੋਰੀਆਂ ਨੂੰ ਛਾਵੇਂ ਸੁਕਾ ਕੇ ਫਿਰ ਦਾਣੇ ਭਰਨੇ ਚਾਹੀਦੇ ਹਨ।
ਪ੍ਰਸ਼ਨ 8. ਟੋਪੀ ਗੋਦਾਮ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ – ਟੋਪੀ ਗੋਦਾਮ ਖੁੱਲ੍ਹੇ ਮੈਦਾਨ ਵਿੱਚ ਦਾਣੇ ਰੱਖਣ ਦਾ ਤਰੀਕਾ ਹੈ। ਇਸ ਦਾ ਅਕਾਰ 9.5×6.1 ਮੀਟਰ ਹੁੰਦਾ ਹੈ। ਬੋਰੀਆਂ 6-6 ਕਤਾਰਾਂ ਵਿੱਚ ਲੱਕੜੀ ਦੇ ਡੰਡਿਆਂ ਉੱਪਰ ਰੱਖੀਆਂ ਜਾਂਦੀਆਂ ਹਨ। ਇਕ ਗੁਦਾਮ ਵਿੱਚ ਕੁੱਲ 96 ਬੋਰੀਆਂ ਆਉਂਦੀਆਂ ਹਨ।ਬੋਰੀਆਂ ਮੋਟੀ ਮੋਮਜਾਮੇ ਦੀ ਚਾਦਰ ਨਾਲ ਢਕੀਆਂ ਹੁੰਦੀਆਂ ਹਨ। ਜਦੋਂ ਬਾਹਰੀ ਤਾਪਮਾਨ ਅਤੇ ਨਮੀ ਘੱਟ ਹੋਵੇ, ਤਦ ਮੋਮਜਾਮੇ ਦੀ ਚਾਦਰ ਉਤਾਰ ਦਿੱਤੀ ਜਾਂਦੀ ਹੈ। ਭੰਡਾਰ ਕਰਨ ਸਮੇਂ ਕੀ-ਕੀ ਸਾਵਧਾਨੀਆਂ ਵਰਤਣੀਆਂ
ਪ੍ਰਸ਼ਨ 9. ਅਨਾਜ ਨੂੰ ਢੋਲਾਂ ਵਿੱਚ ਚਾਹੀਦੀਆਂ ਹਨ ?
ਉੱਤਰ – ਅਨਾਜ ਨੂੰ ਢੋਲਾਂ ਵਿੱਚ ਭੰਡਾਰ ਕਰਨ ਸਮੇਂ ਢੋਲ ਅੰਦਰੋਂ ਚੰਗੀ ਤਰ੍ਹਾਂ ਸਾਫ਼ ਕਰ ਲੈਣੇ ਚਾਹੀਦੇ ਹਨ ਤਾਂ ਕਿ ਪਹਿਲਾਂ ਸਟੋਰ ਕੀਤੇ ਅਨਾਜ ਦੀ ਰਹਿੰਦ-ਖੂੰਹਦ ਬਿਲਕੁਲ ਨਾ ਰਹੇ।ਢੱਕਣ ਚੰਗੀ ਤਰ੍ਹਾਂ ਕੱਸ ਕੇ ਲਾਉਣਾ ਚਾਹੀਦਾ ਹੈ।ਟੁੱਟੇ-ਭੱਜੇ ਦਾਣੇ ਵੱਖ ਕਰ ਲੈਣੇ ਚਾਹੀਦੇ ਹਨ। ਨਵੇਂ ਦਾਣਿਆਂ ਨੂੰ ਪੁਰਾਣੇ ਦਾਣਿਆਂ ਨਾਲ ਨਹੀਂ ਮਿਲਾਉਣਾ ਚਾਹੀਦਾ।ਦਾਣੇ ਚੰਗੀ ਤਰ੍ਹਾਂ ਧੁੱਪੇ ਸੁਕਾ ਕੇ ਫਿਰ ਠੰਡੇ ਕਰਕੇ ਢੋਲ ਵਿੱਚ ਪਾਉਣੇ ਚਾਹੀਦੇ ਹਨ। ਦਾਣਿਆਂ ਵਿੱਚ 9% ਤੋਂ ਜ਼ਿਆਦਾ ਸਿੱਲ੍ਹ ਨਹੀਂ ਹੋਣੀ ਚਾਹੀਦੀ।
ਪ੍ਰਸ਼ਨ 10. ਦਾਣਿਆਂ ਨੂੰ ਸਟੋਰ ਕਰਨ ਲਈ ਕਮਰੇ ਕਿਹੋ ਜਿਹੇ ਬਣਾਉਣੇ ਚਾਹੀਦੇ ਹਨ ?
ਉੱਤਰ – ਦਾਣਿਆਂ ਨੂੰ ਸਟੋਰ ਕਰਨ ਲਈ ਕਮਰੇ ਪੱਕੇ ਹੋਣੇ ਚਾਹੀਦੇ ਹਨ। ਕਮਰੇ ਦਾ ਫ਼ਰਸ਼ ਜ਼ਮੀਨ ਤੋਂ 75 ਸੈਂ. ਮੀ. ਉੱਚਾ ਹੋਣਾ ਚਾਹੀਦਾ ਹੈ। ਕਮਰੇ ਦੇ ਚਾਰੇ ਪਾਸੇ ਬਰਾਂਡਾ ਹੋਣਾ ਚਾਹੀਦਾ ਹੈ। ਇਕ ਦਰਵਾਜ਼ਾ ਖੁੱਲ੍ਹਣ ਵਾਸਤੇ ਹੋਣਾ ਚਾਹੀਦਾ ਹੈ ਅਤੇ ਘੱਟ ਤੋਂ ਘੱਟ ਰੋਸ਼ਨਦਾਨ ਹੋਣੇ ਚਾਹੀਦੇ ਹਨ।ਕੰਧਾਂ ਸਾਫ਼ ਅਤੇ ਕਲੀ ਕੀਤੀਆਂ ਹੋਣੀਆਂ ਚਾਹੀਦੀਆਂ ਹਨ। ਇਹ ਕਮਰੇ ਦਾਣਿਆਂ ਨਾਲ ਭਰੀਆਂ ਬੋਰੀਆਂ ਦੀਆਂ ਧੱਕਾਂ ਲਗਾਉਣ ਲਈ। ਵਰਤੇ ਜਾਂਦੇ ਹਨ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ
ਪ੍ਰਸ਼ਨ 1. ਅਨਾਜ ਭੰਡਾਰਨ ਵਿੱਚ ਹਾਨੀਕਾਰਕ ਕੀੜਿਆਂ ਦੀ ਰੋਕਥਾਮ ਕਿਉਂ ਜ਼ਰੂਰੀ। ਹੈ ?
ਉੱਤਰ – ਅਨਾਜ ਭੰਡਾਰਨ ਵਿੱਚ ਹਾਨੀਕਾਰਕ ਕੀੜਿਆਂ ਦੀ ਰੋਕਥਾਮ ਜ਼ਰੂਰੀ ਹੈ ਕਿਉਂਕਿ ਕੀੜੇ ਅਨਾਜ ਦਾ ਬਹੁਤ ਭਾਰੀ ਨੁਕਸਾਨ ਕਰ ਦਿੰਦੇ ਹਨ। ਅਨਾਜ ਕਿਸਾਨਾਂ ਦੁਆਰਾ ਬਹੁਤ ਹੀ ਮਿਹਨਤ ਨਾਲ ਪੈਦਾ ਕੀਤਾ ਜਾਂਦਾ ਹੈ। ਇਸ ਲਈ ਇਸ ਦੀ ਸੰਭਾਲ ਕਰਨਾ ਬਹੁਤ ਜ਼ਰੂਰੀ ਹੈ। ਅਨਾਜ ਵਿੱਚ ਆਤਮ-ਨਿਰਭਰ ਰਹਿਣ ਲਈ ਦਾਣਿਆਂ ਨੂੰ ਹਾਨੀਕਾਰਕ ਕੀੜਿਆਂ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ। ਜੇਕਰ ਸਹੀ ਵੇਲੇ ਹਾਨੀਕਾਰਕ ਕੀੜਿਆਂ ਦੀ ਰੋਕਥਾਮ ਨਾ ਕੀਤੀ ਜਾਵੇ ਤਾਂ ਅਨਾਜ ਦੇ ਖ਼ੁਰਾਕੀ ਤੱਤ ਘਟ ਜਾਣਗੇ ਅਤੇ ਇਸ ਦੇ ਸਵਾਦ ਵਿੱਚ ਵੀ ਫ਼ਰਕ ਪੈ ਜਾਵੇਗਾ। ਕਈ ਵਾਰ ਅਨਾਜ ਖਾਣਯੋਗ ਵੀ ਨਹੀਂ ਰਹਿ ਜਾਂਦਾ।
ਪ੍ਰਸ਼ਨ 2. ਅਨਾਜ ਭੰਡਾਰਨ ਲਈ ਕੋਠੀ ਬਣਾਉਣ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ – ਅਨਾਜ ਭੰਡਾਰਨ ਲਈ ਕੋਠੀ ਬਣਾਉਣ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ :
(i) ਦਾਣੇ ਭੰਡਾਰ ਕਰਨ ਵਾਲੀ ਕੋਠੀ ਦੀ ਕੰਧ ਕਮਰੇ ਦੀ ਕੰਧ ਤੋਂ 45-60 ਸੈਂ. ਮੀ. ਦੂਰ ਹੋਣੀ ਚਾਹੀਦੀ ਹੈ।
(ii) ਕੋਠੀ ਜ਼ਮੀਨ ਦੀ ਸਤ੍ਹਾ ਤੋਂ 30-45 ਸੈਂ. ਮੀ. ਉੱਚੀ ਹੋਣੀ ਚਾਹੀਦੀ ਹੈ ਤਾਂ ਜੋ ਕੋਠੀ ਵਿੱਚ ਨਮੀ ਨਾ ਜਾ ਸਕੇ।
(iii) ਕੋਠੀ ਨੂੰ ਨਮੀ ਰਹਿਤ ਕਰਨ ਲਈ ਫ਼ਰਸ਼ ਤੇ ਕੰਧਾਂ ਉੱਪਰ ਮੋਮਜਾਮੇ ਦੀ ਸ਼ੀਟ ਲਗਾਉਣੀ ਚਾਹੀਦੀ ਹੈ।
(iv) ਕੋਠੀ ਵਿੱਚ ਦਾਣੇ ਪਾਉਣ ਲਈ ਮੋਰੀ ਉੱਪਰ ਅਤੇ ਦਾਣੇ ਕੱਢਣ ਲਈ ਮੋਰੀ ਹੇਠਾਂ ਹੋਣੀ ਚਾਹੀਦੀ ਹੈ ਅਤੇ ਇਹ ਸਿਰਫ਼ ਲੋੜ ਵੇਲੇ ਹੀ ਖੋਲ੍ਹਣੀਆਂ ਚਾਹੀਦੀਆਂ ਹਨ।
(v) ਕੋਠੀ ਵਿੱਚ ਸੁੱਕੇ ਤੇ ਸਾਫ਼ ਦਾਣੇ ਸਟੋਰ ਕਰੋ।
ਪ੍ਰਸ਼ਨ 3. ਅਨਾਜ ਨੂੰ ਕਿਹੜੇ-ਕਿਹੜੇ ਕੀੜੇ ਲੱਗਦੇ ਹਨ, ਸੂਚੀ ਬਣਾਓ ?
ਉੱਤਰ – ਅਨਾਜ ਨੂੰ ਲੱਗਣ ਵਾਲੇ ਕੀੜਿਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ :
ਲੜੀ ਨੰ | ਕੀੜੇ | ਪ੍ਰਭਾਵਿਤ ਹੋਣ ਵਾਲੀ ਫ਼ਸਲ |
1.
2. 3. 4. |
ਪਤੰਗੇ-ਐਗੂਮਸ
ਸੁੱਸਰੀਆਂ-ਚੌਲਾਂ ਦੀ ਸੁਸਰੀ ਭੂੰਡੀ-ਖਪਰਾ ਭੂੰਡੀ ਢੋਰਾ |
ਦਾਣੇ, ਕਣਕ, ਚੌਲ, ਜੌਂ, ਮੱਕੀ
ਚੌਲ ਕਣਕ, ਆਟਾ ਦਾਲਾਂ |
ਪ੍ਰਸ਼ਨ 4. ਕੀੜੇ ਲੱਗਣ ਤੋਂ ਅਨਾਜ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ, ਵਿਸਥਾਰ ਨਾਲ ਲਿਖੋ।
ਉੱਤਰ – ਕੀੜੇ ਲੱਗਣ ਤੋਂ ਬਚਾਉਣ ਲਈ ਅਨਾਜ ਨੂੰ ਠੀਕ ਢੰਗ ਨਾਲ ਸਟੋਰ ਕਰਨਾ ਚਾਹੀਦਾ ਹੈ। ਦਾਣੇ ਸਟੋਰ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੁਕਾ ਲੈਣੇ ਚਾਹੀਦੇ ਹਨ। ਚੌਲਾਂ ਵਿੱਚ 12-13%, ਮੂੰਗਫਲੀ ਵਿੱਚ 10%, ਸੂਰਜਮੁਖੀ ਅਤੇ ਤੋਰੀਏ ਵਿੱਚ 9-10% ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ। ਵੱਧ ਨਮੀ ਤੋਂ ਇਲਾਵਾ ਵੱਧ ਤਾਪਮਾਨ ’ਤੇ ਵੀ ਕੀੜੇ ਵੱਧਦੇ ਹਨ। ਜਦੋਂ ਸਟੋਰ ਦਾ ਤਾਪਮਾਨ 65 ਡਿਗਰੀ ਫਾਰਨਹੀਟ ਤੋਂ ਘਟ ਜਾਂਦਾ ਹੈ, ਕੀੜੇ ਤਕਰੀਬਨ ਅੰਡੇ ਦੇਣੇ ਬੰਦ ਕਰ ਦਿੰਦੇ ਹਨ। 35 ਫਾਰਨਹੀਟ ਤੱਕ ਤਾਪਮਾਨ ਘਟਣ ‘ਤੇ ਬਹੁਤ ਸਾਰੇ ਕੀੜੇ ਮਰ ਜਾਂਦੇ ਹਨ। ਸਟੋਰਾਂ ਵਿੱਚ ਟੁੱਟ-ਭੱਜ ਵਾਲੇ ਦਾਣੇ ਸਟੋਰ ਨਹੀਂ ਕੀਤੇ ਜਾਣੇ ਚਾਹੀਦੇ, ਕਿਉਂਕਿ ਅਜਿਹੇ ਦਾਣੇ ਕੀੜਿਆਂ ਨੂੰ ਸੱਦਾ ਦਿੰਦੇ ਹਨ। ਗੁਦਾਮਾਂ ਦੀਆਂ ਤਰੇੜਾਂ, ਦਰਜਾਂ, ਮੋਰੀਆਂ ਤੇ ਖੁੱਡਾਂ ਆਦਿ ਚੰਗੀ ਤਰ੍ਹਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਅਨਾਜ ਭੰਡਾਰ ਕਰਨ ਲਈ ਕੇਵਲ ਨਵੀਆਂ ਬੋਰੀਆਂ ਹੀ ਵਰਤਣੀਆਂ ਚਾਹੀਦੀਆਂ ਹਨ।
ਪ੍ਰਸ਼ਨ 5. ਵਪਾਰਕ ਪੱਧਰ ‘ਤੇ ਅਨਾਜ ਭੰਡਾਰ ਕਰਨ ਲਈ ਲਗਾਏ ਜਾਣ ਵਾਲੇ ਵੱਖਵੱਖ ਗੋਦਾਮਾਂ ਦਾ ਵੇਰਵਾ ਦਿਓ।
ਉੱਤਰ – ਵਪਾਰਕ ਪੱਧਰ ‘ਤੇ ਅਨਾਜ ਭੰਡਾਰ ਕਰਨ ਲਈ ਤਿੰਨ ਕਿਸਮ ਦੇ ਗੋਦਾਮ ਬਣਾਏ ਜਾਂਦੇ ਹਨ :
- ਰਵਾਇਤੀ ਚੌੜੇ ਗੋਦਾਮ: ਅਜਿਹੇ ਗੋਦਾਮਾਂ ਵਿੱਚ ਦਾਣਿਆਂ ਨਾਲ ਭਰੀਆਂ ਬੋਰੀਆਂ ਰੱਖੀਆਂ ਜਾਂਦੀਆਂ ਹਨ। ਕਿਸੇ ਵੀ ਫ਼ਸਲ ਦੇ ਦਾਣੇ ਇਨ੍ਹਾਂ ਵਿੱਚ 1-2 ਸਾਲ ਤੱਕ ਸਟੋਰ ਕੀਤੇ ਜਾ ਸਕਦੇ ਹਨ। ਇਸ ਲਈ ਦਾਣਿਆਂ ਦੀ ਨਮੀ 14-15% ਤੋਂ ਵੱਧ ਨਾ ਹੋਵੇ। ਇਨ੍ਹਾਂ ਦੀ ਫ਼ਰਸ਼ ਉੱਚੀ ਅਤੇ ਨਮੀ ਰਹਿਤ ਹੁੰਦੀ ਹੈ ਅਤੇ ਚੂਹੇ ਤੇ ਪੰਛੀ ਇਸ ਦੇ ਅੰਦਰ ਨਹੀਂ ਆਉਂਦੇ। ਇਹ ਰੋਸ਼ਨੀਦਾਰ ਹੁੰਦੇ ਹਨ ਅਤੇ ਸੜਕ ਤੇ ਰੇਲ ਦੀ ਪਹੁੰਚ ਵਿੱਚ ਹੁੰਦੇ ਹਨ। ਬੋਰੀਆਂ ਦੀਆਂ ਧੱਕਾਂ ਲੱਕੜੀ ਦੇ ਫਰੇਮ ਉੱਪਰ ਲੱਗੀਆਂ ਹੁੰਦੀਆਂ ਹਨ ਤੇ ਪਲਾਸਟਿਕ ਦੀ ਸ਼ੀਟ ਨਾਲ ਢਕੀਆਂ ਹੁੰਦੀਆਂ ਹਨ।
- ਸੈਲੋਜ਼ ਗੋਦਾਮ: ਦਾਲਾਂ ਤੇ ਚੌਲਾਂ ਤੋਂ ਬਿਨਾਂ ਹਰ ਕਿਸਮ ਦੇ ਦਾਣੇ ਇਨ੍ਹਾਂ ਸਟੋਰਾਂ ਵਿੱਚ 5 ਸਾਲ ਤੱਕ ਰੱਖੇ ਜਾ ਸਕਦੇ ਹਨ। ਇਨ੍ਹਾਂ ਸਟੋਰਾਂ ਵਿੱਚ ਦਾਣਿਆਂ ਦੀ ਨਮੀ ਦੀ ਮਾਤਰਾ 10% ਤੱਕ ਹੋ ਸਕਦੀ ਹੈ। ਇਹ ਥਾਂ ਵੀ ਘੱਟ ਲੈਂਦੇ ਹਨ ਤੇ ਦਾਣਿਆਂ ਦਾ ਨੁਕਸਾਨ ਵੀ ਬਹੁਤ ਘੱਟ ਹੁੰਦਾ ਹੈ। ਸੈਲੋਜ਼ ਗੋਦਾਮਾਂ ਵਿੱਚ ਦਾਣਿਆਂ ਦੀ ਸਫ਼ਾਈ ਹੁੰਦੀ ਹੈ ।
- ਟੋਪੀ ਗੋਦਾਮ: ਟੋਪੀ ਗੋਦਾਮ ਖੁੱਲ੍ਹੇ ਮੈਦਾਨ ਵਿੱਚ ਦਾਣੇ ਰੱਖਣ ਦਾ ਤਰੀਕਾ ਹੈ । ਇਸ ਦਾ ਅਕਾਰ 9.5×6.1 ਮੀਟਰ ਹੁੰਦਾ ਹੈ। ਬੋਰੀਆਂ 6-6 ਕਤਾਰਾਂ ਵਿੱਚ ਲੱਕੜੀ ਦੇ ਡੰਡਿਆਂ ਉੱਪਰ ਰੱਖੀਆਂ ਜਾਂਦੀਆਂ ਹਨ। ਇਕ ਗੁਦਾਮ ਵਿੱਚ ਕੁੱਲ 96 ਬੋਰੀਆਂ ਆਉਂਦੀਆਂ ਹਨ। ਬੋਰੀਆਂ ਮੋਟੀ ਮੋਮਜਾਮੇ ਦੀ ਚਾਦਰ ਨਾਲ ਢੱਕੀਆਂ ਹੁੰਦੀਆਂ ਹਨ। ਜਦੋਂ ਬਾਹਰੀ ਤਾਪਮਾਨ ਅਤੇ ਨਮੀ ਘੱਟ ਹੋਵੇ, ਤਦ ਮੋਮਜਾਮੇ ਦੀ ਚਾਦਰ ਉਤਾਰ ਦਿੱਤੀ ਜਾਂਦੀ ਹੈ।