ਪਾਠ 8 ਸਜਾਵਟੀ ਬੂਟੇ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1. ਵੰਨਗੀ ਰੁੱਖ ਦੀ ਕੋਈ ਇਕ ਉਦਾਹਰਣ ਦਿਉ ?
ਉੱਤਰ – ਪੈਗੋਡਾ।
ਪ੍ਰਸ਼ਨ 2. ਖੁਸ਼ਬੂਦਾਰ ਫੁੱਲਾਂ ਵਾਲੇ ਕਿਸੇ ਇਕ ਦਰੱਖਤ ਦਾ ਨਾਂ ਦੱਸੋ ?
ਉੱਤਰ – ਬੜਾਚੰਪਾ।
ਪ੍ਰਸ਼ਨ 3. ਵਾੜ ਬਣਾਉਣ ਲਈ ਕਿਸੇ ਇਕ ਯੋਗ ਝਾੜੀ ਦਾ ਨਾਂ ਦੱਸੋ ?
ਉੱਤਰ – ਅਲੀਅਰ ।
ਪ੍ਰਸ਼ਨ 4. ਦੋ ਫੁੱਲਦਾਰ ਝਾੜੀਆਂ ਦੇ ਨਾਂ ਦੱਸੋ ?
ਉੱਤਰ – ਰਾਤ ਦੀ ਰਾਣੀ, ਚਾਂਦਨੀ।
ਪ੍ਰਸ਼ਨ 5. ਖੁਸ਼ਬੂਦਾਰ ਫੁੱਲਾਂ ਵਾਲੀ ਝਾੜੀ ਦਾ ਨਾਂ ਲਿਖੋ ?
ਉੱਤਰ – ਰਾਤ ਦੀ ਰਾਣੀ।
ਪ੍ਰਸ਼ਨ 6. ਔਸ਼ਧੀ ਗੁਣਾਂ ਵਾਲੇ ਕਿਸੇ ਇਕ ਰੁੱਖ ਦੀ ਉਦਾਹਰਣ ਦਿਓ ?
ਉੱਤਰ – ਨਿੰਮ।
ਪ੍ਰਸ਼ਨ 7. ਪਰਦਾ ਕਰਨ ਲਈ ਕਿਸ ਵੇਲ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ – ਪਰਦਾ ਵੇਲ।
ਪਸ਼ਨ 8. ਘਰਾਂ ਦੇ ਅੰਦਰ ਸਜਾਵਟ ਲਈ ਵਰਤੀ ਜਾਣ ਵਾਲੀ ਕਿਸੇ ਇਕ ਵੇਲ ਦਾ ਨਾਂ ਦੱਸੋ ?
ਉੱਤਰ – ਮਨੀ ਪਲਾਂਟ।
ਪ੍ਰਸ਼ਨ 9. ਗਰਮੀ ਵਾਲੇ ਕਿਸੇ ਇਕ ਮੌਸਮੀ ਫੁੱਲ ਦਾ ਨਾਂ ਲਿਖੋ ?
ਉੱਤਰ – ਸੂਰਜਮੁਖੀ।
ਪ੍ਰਸ਼ਨ 10. ਸਰਦੀ ਵਾਲੇ ਮੌਸਮੀ ਫੁੱਲਾਂ ਦਾ ਬੀਜ ਕਿਹੜੇ ਮਹੀਨੇ ਵਿੱਚ ਬੀਜਿਆ ਜਾਂਦਾ ਹੈ ?
ਉੱਤਰ-ਸਤੰਬਰ ਦੇ ਅੱਧ ਵਿੱਚ
(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1. ਛਾਂਦਾਰ ਰੁੱਖ ਦੇ ਕੀ ਗੁਣ ਹੋਣੇ ਚਾਹੀਦੇ ਹਨ ?
ਉੱਤਰ—ਛਾਂਦਾਰ ਰੁੱਖ ਦਾ ਫੈਲਾਅ ਗੋਲ ਜਾਂ ਛੱਤਰੀਨੁਮਾ ਹੋਣਾ ਚਾਹੀਦਾ ਹੈ। ਇਨ੍ਹਾਂ ਦੇ ਪੱਤੇ ਸੰਘਣੇ ਹੁੰਦੇ ਹਨ ਅਤੇ ਭਰਪੂਰ ਛਾਂ ਦਿੰਦੇ ਹਨ। ਨਿੰਮ, ਸਤਪੱਤੀਆ, ਪਿੱਪਲ, ਪਿਲਕਣ, ਮੌਲਸਰੀ, ਸੁਖਚੈਨ, ਸ਼ਹਿਤੂਤ, ਜਾਮਣ ਆਦਿ ਆਮ ਛਾਂਦਾਰ ਰੁੱਖ ਹੁੰਦੇ ਹਨ।
ਪ੍ਰਸ਼ਨ 2. ਚਾਰ ਫੁੱਲਦਾਰ ਝਾੜੀਆਂ ਦੇ ਨਾਂ ਲਿਖੋ ?
ਉੱਤਰ–ਚਾਰ ਫੁੱਲਦਾਰ ਝਾੜੀਆਂ ਹਨ – ਚਾਈਨਾ ਰੋਜ਼, ਬੋਗਨਵਿਲੀਆ, ਰਾਤ ਦੀ ਰਾਣੀ ਅਤੇ ਚਾਂਦਨੀ।
ਪ੍ਰਸ਼ਨ 3. ਵੇਲਾਂ ਨੂੰ ਕਿੱਥੇ ਲਗਾਇਆ ਜਾਂਦਾ ਹੈ ?
ਉੱਤਰ-ਵੇਲਾਂ ਬਗੀਚਿਆਂ ਦੀ ਖੂਬਸੂਰਤੀ ਵਿੱਚ ਫੁੱਲਾਂ, ਪੱਤਿਆਂ ਅਤੇ ਖੁਸ਼ਬੂ ਰਾਹੀਂ ਵਾਧਾ ਕਰਦੀਆਂ ਹਨ। ਇਨ੍ਹਾਂ ਨੂੰ ਦੀਵਾਰਾਂ, ਧੁੱਪ ਵਾਲੇ ਸਥਾਨਾਂ, ਰੁੱਖ, ਗਮਲਿਆਂ ਖੁੱਲ੍ਹੀ ਜਗ੍ਹਾ, ਘਰ ਦੇ ਅੰਦਰ ਆਦਿ ‘ਤੇ ਲਗਾਇਆ ਜਾਂਦਾ ਹੈ।
ਪ੍ਰਸ਼ਨ 4. ਖੁਸ਼ਬੂਦਾਰ ਫੁੱਲਾਂ ਵਾਲੀਆਂ ਦੋ ਵੇਲਾਂ ਦੇ ਨਾਂ ਲਿਖੋ ?
ਉੱਤਰ-ਪੈਗੋਡਾ ਅਤੇ ਸੋਨਚੰਪਾ ਖੁਸ਼ਬੂਦਾਰ ਫੁੱਲਾਂ ਵਾਲੀਆਂ ਵੇਲਾਂ ਹਨ।
ਪ੍ਰਸ਼ਨ 5. ਸਜਾਵਟੀ ਝਾੜੀਆਂ ਦੇ ਕੀ ਗੁਣ ਹੁੰਦੇ ਹਨ ?
ਉੱਤਰ—ਸਜਾਵਟੀ ਝਾੜੀਆਂ ਦਾ ਸਾਡੇ ਆਲੇ-ਦੁਆਲੇ ਦੀ ਸੁੰਦਰਤਾ ਵਧਾਉਣ ਵਿੱਚ ਅਹਿਮ ਯੋਗਦਾਨ ਹੁੰਦਾ ਹੈ। ਜਿੱਥੇ ਰੁੱਖ ਲਗਾਉਣ ਲਈ ਲੋੜੀਂਦੀ ਜਗ੍ਹਾ ਨਾ ਹੋਵੇ ਉੱਥੇ ਝਾੜੀਆਂ ਅਸਾਨੀ ਨਾਲ ਲਗਾਈਆਂ ਜਾ ਸਕਦੀਆਂ ਹਨ।
ਪ੍ਰਸ਼ਨ 6. ਮੌਸਮੀ ਫੁੱਲ ਕਿਹੜੇ ਹੁੰਦੇ ਹਨ ?
ਉੱਤਰ—ਉਹ ਫੁੱਲ ਜਿਹੜਾ ਆਪਣਾ ਜੀਵਨ-ਚੱਕਰ ਇਕ ਸਾਲ ਜਾਂ ਇਕ ਮੌਸਮ ਵਿੱਚ ਪੂਰਾ ਕਰਦੇ ਹਨ। ਮੌਸਮ ਦੇ ਹਿਸਾਬ ਨਾਲ ਇਨ੍ਹਾਂ ਦਾ ਵਰਗੀਕਰਣ ਗਰਮੀ ਰੁੱਤ, ਬਰਸਾਤ ਰੁੱਤ ਅਤੇ ਸਰਦੀ ਦੇ ਫੁੱਲਾਂ ਅਨੁਸਾਰ ਕੀਤਾ ਗਿਆ ਹੈ।
ਪ੍ਰਸ਼ਨ 7. ਸੜਕਾਂ ਦੁਆਲੇ ਰੁੱਖ ਕਿਸ ਮੰਤਵ ਲਈ ਲਗਾਏ ਜਾਂਦੇ ਹਨ ?
ਉੱਤਰ—ਸੜਕਾਂ ਦੁਆਲੇ ਰੁੱਖ ਛਾਂ ਅਤੇ ਸ਼ਿੰਗਾਰ ਲਈ ਲਗਾਏ ਜਾਂਦੇ ਹਨ ਉਦਾਹਰਣ ਦੇ ਤੌਰ ‘ਤੇ ਅਮਲਤਾਸ, ਸਿਲਵਰ ਓਕ ਆਦਿ।
ਪ੍ਰਸ਼ਨ 8. ਉੱਚੀ ਵਾੜ ਤਿਆਰ ਕਰਨ ਲਈ ਕਿਹੋ ਜਿਹੇ ਰੁੱਖਾਂ ਦੀ ਚੋਣ ਕਰਨੀ ਚਾਹੀਦੀ ਹੈ ?
ਉੱਤਰ—ਉੱਚੀ ਵਾੜ ਤਿਆਰ ਕਰਨ ਲਈ ਸਿੱਧੇ ਅਤੇ ਲੰਮੇ ਜਾਣ ਵਾਲੇ ਦਰੱਖ਼ਤ ਨੇੜੇ-ਤੇੜੇ ਲਗਾਏ ਜਾਂਦੇ ਹਨ ਤਾਂ ਜੋ ਉਹ ਪਰਦੇ ਦਾ ਰੂਪ ਲੈ ਸਕਣ। ਸਿਲਵਰ ਓਕ, ਸਫ਼ੈਦਾ, ਪਾਪਲਰ, ਅਸ਼ੋਕਾ ਆਦਿ ਰੁੱਖ ਵਾੜ ਲਈ ਵਰਤੇ ਜਾਂਦੇ ਹਨ।
ਪ੍ਰਸ਼ਨ 9. ਸ਼ਿੰਗਾਰ ਰੁੱਖ ਕਿਸ ਮੰਤਵ ਲਈ ਲਗਾਏ ਜਾਂਦੇ ਹਨ ?
ਉੱਤਰ—ਸ਼ਿੰਗਾਰ ਰੁੱਖ ਖੂਬਸੂਰਤ ਫੁੱਲਾਂ ਵਾਸਤੇ ਲਗਾਏ ਜਾਂਦੇ ਹਨ। ਉਦਾਹਰਣ ਦੇ ਤੌਰ ‘ਤੇ ਲਾਲ ਗੁਲਮੋਹਰ, ਕਚਨਾਰ, ਅਮਲਤਾਮ ਆਦਿ।
ਪ੍ਰਸ਼ਨ 10. ਝਾੜੀਆਂ ਦੀ ਵਰਤੋਂ ਆਸਾਨੀ ਨਾਲ ਕਿੱਥੇ ਕੀਤੀ ਜਾ ਸਕਦੀ ਹੈ ?
ਉੱਤਰ—ਜਿੱਥੇ ਰੁੱਖ ਲਗਾਉਣ ਲਈ ਲੋੜੀਂਦੀ ਜਗ੍ਹਾ ਨਾ ਹੋਵੇ, ਉੱਥੇ ਝਾੜੀਆਂ ਦੀ ਰਤੋਂ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਝਾੜੀਆਂ ਦੀ ਵਰਤੋਂ ਵਾੜ ਬਣਾਉਣ ਲਈ, ਫੁੱਲਾਂ ਲਈ, ਸੁੰਦਰ ਪੱਤਿਆਂ ਲਈ, ਭੋਂ-ਕੱਜਣ ਲਈ ਅਤੇ ਦੀਵਾਰ ਨੇੜੇ ਲਗਾਉਣ ਲਈ ਕੀਤੀ ਜਾਂਦੀ ਹੈ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ
ਪ੍ਰਸ਼ਨ 1. ਸਜਾਵਟੀ ਰੁੱਖਾਂ ਨੂੰ ਲਗਾਉਣ ਦੇ ਕੀ ਫ਼ਾਇਦੇ ਹਨ ?
ਉੱਤਰ-ਸਜਾਵਟੀ ਰੁੱਖ ਸਾਡੇ ਆਲੇ-ਦੁਆਲੇ ਦੀ ਸੁੰਦਰਤਾ ਵਧਾਉਂਦੇ ਹਨ। ਇਹ ਬੂਟੇ ਮਿੱਟੀ ਨੂੰ ਖੁਰਨ ਤੋਂ ਵੀ ਬਚਾਉਂਦੇ ਹਨ। ਇਹ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ। ਸੜਕਾਂ ਦੁਆਲੇ ਰੁੱਖ ਲਗਾਉਣ ਨਾਲ ਛਾਂ ਅਤੇ ਸ਼ਿੰਗਾਰ ਦੋਵੇਂ ਮਿਲਦੇ ਹਨ। ਸਜਾਵਟੀ ਰੁੱਖਾਂ ਦਾ ਪ੍ਰਯੋਗ ਸੁੰਦਰ ਆਕਾਰ, ਫੁੱਲ ਅਤੇ ਪੱਤੀਆਂ ਦੇ ਪ੍ਰਦਰਸ਼ਨ ਲਈ ਵੀ ਕੀਤਾ ਜਾਂਦਾ ਹੈ। ਇਨ੍ਹਾਂ ਰੁੱਖਾਂ ਵਿੱਚ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਅਤੇ ਔਸ਼ਧੀ ਵਾਲੇ ਗੁਣ ਵੀ ਹਨ।
ਪ੍ਰਸ਼ਨ 2. ਸਜਾਵਟੀ ਝਾੜੀਆਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-ਸਜਾਵਟੀ ਝਾੜੀਆਂ ਦੀ ਚੋਣ ਹੇਠ ਲਿਖੇ ਅਨੁਸਾਰ ਕੀਤੀ ਜਾਂਦੀ ਹੈ :
(ੳ) ਫੁੱਲਦਾਰ ਝਾੜੀਆਂ : ਚਾਈਨਾ ਰੋਜ਼, ਬੋਗਨਵਿਲੀਆ, ਰਾਤ ਦੀ ਰਾਣੀ, ਚਾਂਦਨੀ, ਪੀਲੀ ਕਨੇਰ ਆਦਿ।
(ਅ) ਸੁੰਦਰ ਪੱਤਿਆਂ ਵਾਲੀਆਂ ਝਾੜੀਆਂ: ਮੂਸੈਂਡਾ, ਐਕਲੀਫ਼ਾ, ਯੂਫੋਰਬੀਆ ਆਦਿ।
(ੲ) ਵਾੜ ਬਣਾਉਣ ਵਾਲੀਆਂ ਝਾੜੀਆਂ : ਅਲੀਅਰ, ਕਾਮਨੀ, ਕਲੈਰੋਡੈਂਡਰਾਨ, ਕੇਸ਼ੀਆ, ਪੀਲੀ ਕਨੇਰ ਆਦਿ।
(ਸ) ਭੌਂ-ਕੱਜਣੀਆਂ ਝਾੜੀਆਂ: ਲੈਂਟਾਨਾ।
(ਹ) ਦੀਵਾਰਾਂ ਨੇੜੇ ਲਗਾਉਣ ਵਾਲੀਆਂ ਝਾੜੀਆਂ: ਟੀਕੋਮਾ, ਅਕਲੀਫ਼ਾ ਜਾਤੀ।
ਪ੍ਰਸ਼ਨ 3. ਸਜਾਵਟੀ ਵੇਲਾਂ ਦੀ ਚੋਣ ਅਲੱਗ-ਅਲੱਗ ਸਥਾਨਾਂ ਲਈ ਕਿਵੇਂ ਕੀਤੀ ਜਾਂਦੀ
ਉੱਤਰ—ਸਜਾਵਟੀ ਵੇਲਾਂ ਦੀ ਚੋਣ ਅਲੱਗ-ਅਲੱਗ ਸਥਾਨਾਂ ਲਈ ਹੇਠ ਲਿਖੇ ਅਨੁਸਾਰ ਕੀਤੀ ਜਾਂਦੀ ਹੈ :
(ੳ) ਧੁੱਪ ਵਾਲੇ ਸਥਾਨਾਂ ਲਈ: ਗੋਲਡਨ ਸ਼ਾਵਰ, ਝੁਮਕਾ ਵੱਲ, ਲਸਣ ਵੇਲ, ਬੋਗਨਵਿਲੀਆ ਆਦਿ।
(ਅ) ਭਾਰੀ ਵੇਲਾਂ: ਇਹ ਵੇਲਾਂ ਬਹੁਤ ਤੇਜ਼ੀ ਨਾਲ ਵਧਦੀਆਂ ਹਨ ਅਤੇ ਛੇਤੀ ਹੀ ਜ਼ਿਆਦਾ ਜਗ੍ਹਾ ਘੇਰ ਲੈਂਦੀਆਂ ਹਨ। ਇਨ੍ਹਾਂ ਵੇਲਾਂ ਨੂੰ ਖੁੱਲ੍ਹੀ ਜਗ੍ਹਾ ਵਿੱਚ ਲਗਾਉਣਾ ਚਾਹੀਦਾ ਹੈ।ਬਿਗਨੋਨੀਆ, ਬੋਗਨਵਿਲੀਆ, ਮਾਧਵੀ ਲਤਾ, ਝੁਮਕਾ ਵੇਲ, ਗੋਲਡਨ ਸ਼ਾਵਰ ਆਦਿ।
(ੲ) ਹਲਕੀਆਂ ਵੇਲਾਂ: ਇਹ ਵੇਲਾਂ ਹੌਲੀ ਵਧਦੀਆਂ ਹਨ ਅਤੇ ਘੱਟ ਜਗ੍ਹਾ ਘੇਰਦੀਆਂ ਹਨ। ਇਹ ਛੋਟੇ ਸਥਾਨਾਂ ਲਈ ਢੁਕਵੀਆਂ ਹਨ।ਲੋਨੀਸੋਰਾ, ਮਿੱਠੀ ਮਟਰੀ ਆਦਿ।
(ਸ) ਖੁਸ਼ਬੂਦਾਰ ਫੁੱਲਾਂ ਵਾਲੀਆਂ ਵੇਲਾਂ: ਚਮੇਲੀ, ਮਾਧਵੀ ਲਤਾ ਆਦਿ।
(ਹ) ਗਮਲਿਆਂ ਵਿੱਚ ਲਗਾਈਆਂ ਜਾਣ ਵਾਲੀਆਂ ਵੇਲਾਂ: ਬੋਗਨਵਿਲੀਆ ਆਦਿ
(ਕ) ਵਾੜ ਬਣਾਉਣ ਲਈ : ਬੋਗਨਵਿਲੀਆ, ਕਲੈਰੋਡੈਂਰਾਨ, ਐਸਪੈਰੇਗਸ ਆਦਿ
(ਖ) ਘਰ ਅੰਦਰ ਰੱਖਣ ਲਈ : ਮਨੀ ਪਲਾਂਟ ਆਦਿ ਵੇਲਾਂ ਨੂੰ ਗ਼ਮਲਿਆਂ ਵਿੱਚ ਲਗਾ ਕੇ ਘਰ ਦੇ ਅੰਦਰ ਰੱਖਿਆ ਜਾ ਸਕਦਾ ਹੈ।
(ਗ) ਪਰਦਾ ਕਰਨ ਲਈ: ਪਰਦਾ ਵੇਲ, ਗੋਲਡਨ ਸ਼ਾਵਰ ਆਦਿ।
ਪ੍ਰਸ਼ਨ 4, ਮੌਸਮੀ ਫੁੱਲਾਂ ਦੀ ਮੌਸਮ ਦੇ ਆਧਾਰ ’ਤੇ ਵੰਡ ਕਰੋ ?
ਉੱਤਰ – ਮੌਸਮ ਦੇ ਹਿਸਾਬ ਨਾਲ ਮੌਸਮੀ ਫੁੱਲਾਂ ਦਾ ਵਰਗੀਕਰਣ ਹੇਠ ਲਿਖੇ ਅਨੁਸਾਰ ਹੈ :
(ੳ) ਗਰਮੀ ਰੁੱਤ ਦੇ ਫੁੱਲ: ਇਨ੍ਹਾਂ ਦੀ ਬੀਜਾਈ ਫਰਵਰੀ-ਮਾਰਚ ਵਿੱਚ ਕੀਤੀ ਜਾਂਦੀ ਹੈ ਅਤੇ ਚਾਰ ਹਫ਼ਤਿਆਂ ਵਿੱਚ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੀ ਹੈ। ਗਰਮੀ ਰੁੱਤ ਦੇ ਪ੍ਰਮੁੱਖ ਫੁੱਲ ਹਨ: ਕੋਚੀਆ, ਦੁਪਹਿਰ ਖਿੜੀ, ਜ਼ੀਨੀਆ, ਸੂਰਜਮੁਖੀ, ਗੋਲਾਰਡੀਆ, ਗੌਂਫਰੀਨਾ ਆਦਿ।
(ਅ) ਬਰਸਾਤ ਰੁੱਤ ਦੇ ਫੁੱਲ: ਇਨ੍ਹਾਂ ਦੀ ਬੀਜਾਈ ਜੂਨ ਦੇ ਪਹਿਲੇ ਹਫ਼ਤੇ ਕੀਤੀ ਜਾਂਦੀ ਹੈ ਅਤੇ ਜੁਲਾਈ ਦੇ ਪਹਿਲੇ ਹਫ਼ਤੇ ਪਨੀਰੀ ਖੇਤ ਵਿੱਚ ਲਗਾਈ ਜਾਂਦੀ ਹੈ ਬਾਲਸਮ, ਕੁੱਕੜ ਕਲਗੀ ਆਦਿ ਬਰਸਾਤ ਰੁੱਤ ਦੇ ਫੁੱਲ ਹਨ।
(ੲ) ਸਰਦੀ ਰੁੱਤ ਦੇ ਫੁੱਲ: ਇਨ੍ਹਾਂ ਦੀ ਬੀਜਾਈ ਸਤੰਬਰ ਦੇ ਅੱਧ ਵਿੱਚ ਕੀਤੀ ਜਾਂਦੀ ਹੈ ਅਤੇ ਪਨੀਰੀ ਅਕਤੂਬਰ ਦੇ ਅੱਧ ਵਿੱਚ ਤਿਆਰ ਹੋ ਜਾਂਦੀ ਹੈ। ਸਰਦੀ ਰੁੱਤ ਦੇ ਫੁੱਲਾਂ ਦੀਆਂ ਅਨੇਕ ਕਿਸਮਾਂ ਹਨ, ਜਿਵੇਂ ਕੈਲੈਂਡੂਲਾ, ਡੇਹਲੀਆ, ਪਟੂਨੀਆਂ, ਗੇਂਦਾ, ਗੁਲਢੱਕ ਆਦਿ।
ਪ੍ਰਸ਼ਨ 5. ਸਜਾਵਟੀ ਰੁੱਖਾਂ ਦੀ ਚੋਣ ਕਿਹੜੇ-ਕਿਹੜੇ ਮਕਸਦ ਲਈ ਕੀਤੀ ਜਾਂਦੀ ਹੈ। ਉਦਾਹਰਣਾਂ ਸਹਿਤ ਲਿਖੋ ?
ਉੱਤਰ—ਸਜਾਵਟੀ ਰੁੱਖਾਂ ਦੀ ਚੋਣ ਸਥਾਨ ਅਤੇ ਜ਼ਰੂਰਤ ਨੂੰ ਧਿਆਨ ਵਿੱਚ ਰੱਖ ਕੇ ਕਰਨੀ ਚਾਹੀਦੀ ਹੈ। ਸਜਾਵਟੀ ਰੁੱਖਾਂ ਦੀ ਚੋਣ ਅਗੇ ਲਿਖੇ ਮਕਸਦ ਲਈ ਕੀਤੀ ਜਾਂਦੀ ਹੈ :
(ੳ) ਵੰਨਗੀ ਰੁੱਖ: ਅਜਿਹੇ ਰੁੱਖ ਸੁੰਦਰ ਆਕਾਰ, ਫੁੱਲ ਅਤੇ ਪੱਤੀਆਂ ਦੇ ਪ੍ਰਦਰਸ਼ਨ ਲਈ ਇਕੱਠੇ ਹੀ ਲਗਾਏ ਜਾਂਦੇ ਹਨ। ਪਗੋਡਾ, ਲਾਲ ਗੁਲਮੋਹਰ, ਅਮਲਤਾਸ ਆਦਿ ਹੀ ਪ੍ਰਮੁੱਖ ਵੰਨਗੀ ਰੁੱਖ ਹਨ।
(ਅ) ਛਾਂਦਾਰ ਰੁੱਖ: ਇਨ੍ਹਾਂ ਰੁੱਖਾਂ ਦਾ ਫੈਲਾਅ ਗੋਲ ਜਾਂ ਛੱਤਰੀਨੁਮਾ ਹੁੰਦਾ ਹੈ। ਇਨ੍ਹਾਂ ਦੇ ਪੱਤੇ ਸੰਘਣੇ ਅਤੇ ਭਰਪੂਰ ਛਾਂ ਦੇਣ ਵਾਲੇ ਹੁੰਦੇ ਹਨ। ਉਦਾਹਰਣ ਦੇ ਤੌਰ ‘ਤੇ ਨਿੰਮ, ਪਿੱਪਲ ਆਦਿ।
(ੲ) ਸ਼ਿੰਗਾਰ ਰੁੱਖ: ਇਹ ਰੁੱਖ ਖੂਬਸੂਰਤ ਫੁੱਲਾਂ ਵਾਸਤੇ ਲਗਾਏ ਜਾਂਦੇ ਹਨ। ਮੁੱਖ ਸ਼ਿੰਗਾਰ ਰੁੱਖ ਕਚਨਾਰ, ਅਮਲਤਾਸ, ਨੀਲੀ ਗੁਲਮੋਹਰ, ਲਾਲ ਗੁਲਮੋਹਰ ਆਦਿ ਹਨ।
(ਸ) ਸੜਕਾਂ ਦੁਆਲੇ ਲਗਾਉਣ ਵਾਲੇ ਰੁੱਖ: ਸੜਕਾਂ ਦੁਆਲੇ ਰੁੱਖ ਛਾਂ ਅਤੇ ਸ਼ਿੰਗਾਰ ਦੋਵੇਂ ਮੰਤਵਾਂ ਲਈ ਲਗਾਏ ਜਾਂਦੇ ਹਨ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਅਮਲਤਾਸ, ਸਿਲਵਰ ਓਕ, ਨੀਲੀ ਗੁਲਮੋਹਰ, ਡੇਕ, ਪਿਲਕਣ ਆਦਿ ਹਨ।
(ਹ) ਵਾੜ ਦੇ ਤੌਰ ‘ਤੇ ਲਗਾਏ ਜਾਣ ਵਾਲੇ ਰੁੱਖ: ਉੱਚੀ ਵਾੜ ਤਿਆਰ ਕਰਨ ਲਈ ਸਿੱਧੇ ਅਤੇ ਲੰਮੇ ਜਾਣ ਵਾਲੇ ਦਰੱਖਤ ਨੇੜੇ-ਨੇੜੇ ਲਗਾਏ ਜਾਂਦੇ ਹਨ ਤਾਂ ਜੋ ਉਹ ਪਰਦੇ ਲੈ ਸਕਣ। ਉਦਾਹਰਣ ਦੇ ਤੌਰ ’ਤੇ ਸਫ਼ੈਦਾ, ਪਾਪਲਰ ਆਦਿ। ਦਾ ਰੂਪ
(ਕ) ਹਵਾ ਪ੍ਰਦੂਸ਼ਣ ਰੋਕਣ ਲਈ: ਸਨਅਤਾਂ ਹਵਾ ਪ੍ਰਦੂਸ਼ਣ ਦਾ ਮੁੱਖ ਸਰੋਤ ਹਨ ਅਤੇ ਅਜਿਹੇ ਇਲਾਕਿਆਂ ਵਿੱਚ ਪੱਤਝੜੀ ਰੁੱਖ, ਜਿਨ੍ਹਾਂ ਦੇ ਪੱਤੇ ਮੋਟੇ ਅਤੇ ਚਮਕਦਾਰ ਹੋਣ, ਵਧੇਰੇ ਕਾਮਯਾਬ ਹੋ ਸਕਦੇ ਹਨ। ਸ਼ਹਿਤੂਤ, ਪਾਪਲਰ, ਪੈਗੋਡਾ ਆਦਿ ਰੁੱਖ ਇਨ੍ਹਾਂ ਸਥਾਨਾਂ ’ਤੇ ਲਗਾਏ ਜਾ ਸਕਦੇ ਹਨ।
(ਖ) ਖੁਸ਼ਬੂਦਾਰ ਫੁੱਲਾਂ ਵਾਲੇ ਰੁੱਖ: ਇਹ ਰੁੱਖ ਖੁਸ਼ਬੂਦਾਰ ਫੁੱਲਾਂ ਲਈ ਵਰਤੇ ਜਾਂਦੇ ਹਨ ਜੇ ਕਿ ਮੰਦਰਾਂ, ਗੁਰਦੁਆਰਿਆਂ ਵਿੱਚ ਲਗਾਏ ਜਾਂਦੇ ਹਨ। ਜਿਵੇਂ ਕਿ ਪੈਗੋਡਾ, ਸੋਨਚੰਪਾ ਅਤੇ ਬੜਾਚੰਪਾ।
(ਗ) ਔਸ਼ਧੀ ਗੁਣ ਵਾਲੇ ਰੁੱਖ: ਨਿੰਮ, ਜਾਮਣ, ਅਸ਼ੋਕ, ਮਹੂਆ, ਅਰਜਨ ਆਦਿ ਖਾਂ ਦੇ ਕਈ ਹਿੱਸੇ ਦਵਾਈਆਂ ਦੇ ਤੌਰ ‘ਤੇ ਵੀ ਵਰਤੇ ਜਾਂਦੇ ਹਨ।