ਪਾਠ 7. ਪੌਸ਼ਟਿਕ ਘਰੇਲੂ ਬਗੀਚੀ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ
ਪ੍ਰਸ਼ਨ 1. ਭਾਰਤੀ ਸਿਹਤ ਖੋਜ ਸੰਸਥਾ ਅਨੁਸਾਰ ਸਿਹਤਮੰਦ ਮਨੁੱਖ ਨੂੰ ਰੋਜ਼ਾਨਾ ਕਿੰਨੀ ਸਬਜ਼ੀ ਖਾਣੀ ਚਾਹੀਦੀ ਹੈ ?
ਉੱਤਰ-280-300 ਗ੍ਰਾਮ
ਪ੍ਰਸ਼ਨ 2. ਭਾਰਤੀ ਸਿਹਤ ਖੋਜ ਸੰਸਥਾ ਅਨੁਸਾਰ ਸਿਹਤਮੰਦ ਮਨੁੱਖ ਨੂੰ ਰੋਜ਼ਾਨਾ ਕਿੰਨੇ ਫ਼ਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ ?
ਉੱਤਰ-50 ਗ੍ਰਾਮ।
ਪ੍ਰਸ਼ਨ 3. ਵਿਟਾਮਿਨ ਏ ਦੀ ਕਮੀ ਨਾਲ ਹੋਣ ਵਾਲੇ ਰੋਗ ਦਾ ਨਾਂ ਦੱਸੋ ?
ਉੱਤਰ-ਅੰਧਰਾਤਾ।
ਪ੍ਰਸ਼ਨ 4. ਮਨੁੱਖੀ ਸਰੀਰ ਵਿੱਚ ਲੋਹੇ ਦੀ ਕਮੀ ਕਾਰਨ ਹੋਣ ਵਾਲੇ ਰੋਗ ਦਾ ਨਾਂ ਦੱਸੋ ?
ਉੱਤਰ-ਅਨੀਮੀਆ।
ਪ੍ਰਸ਼ਨ 5. ਘਰੇਲੂ ਬਗੀਚੀ ਦਾ ਮਾਡਲ ਕਿਸ ਖੇਤੀ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ ਹੈ ?
ਉੱਤਰ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ।
ਪ੍ਰਸ਼ਨ 6. ਕੱਦੂ ਜਾਤੀ ਦੀਆਂ ਕੋਈ ਦੋ ਸਬਜ਼ੀਆਂ ਦੇ ਨਾਂ ਲਿਖੋ ?
ਉੱਤਰ—ਤੋਰੀ, ਕਰੇਲੇ।
ਪ੍ਰਸ਼ਨ 7. ਘਰੇਲੂ ਬਗੀਚੀ ਵਿੱਚ ਉਗਾਏ ਜਾ ਸਕਣ ਵਾਲੇ ਕੋਈ ਦੋ ਫ਼ਲਦਾਰ ਬੂਟਿਆਂ ਦੇ ਨਾਂ ਲਿਖੋ ?
ਉੱਤਰ—ਅਮਰੂਦ, ਪਪੀਤਾ ।
ਪ੍ਰਸ਼ਨ 8. ਘਰੇਲੂ ਬਗੀਚੀ ਵਿੱਚ ਲਗਾਏ ਜਾ ਸਕਣ ਵਾਲੇ ਕਿਸੇ ਦੋ ਜੜ੍ਹੀ ਬੂਟੀਆਂ ਵਾਲੇ ਪੌਦਿਆਂ ਦੇ ਨਾਂ ਲਿਖੋ ?
ਉੱਤਰ-ਪੁਦੀਨਾ, ਸੌਂਫ਼ ।
ਪ੍ਰਸ਼ਨ 9. ਸੰਤੁਲਿਤ ਖੁਰਾਕ ਦੀ ਪੂਰਤੀ ਲਈ ਅੱਠ ਪਰਿਵਾਰਕ ਮੈਂਬਰਾਂ ਨੂੰ ਕਿੰਨੇ ਰਕਬੇ ਉੱਪਰ ਘਰੇਲੂ ਬਗੀਚੀ ਬਣਾਉਣੀ ਚਾਹੀਦੀ ਹੈ ?
ਉੱਤਰ—ਤਿੰਨ ਕਨਾਲ ਉੱਪਰ
ਪ੍ਰਸ਼ਨ 10. ਘਰੇਲੂ ਬਗੀਚੀ ਕਿੱਥੇ ਬਣਾਉਣੀ ਚਾਹੀਦੀ ਹੈ?
ਉੱਤਰ—ਘਰ ਦੇ ਨਜ਼ਦੀਕ ।
(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1. ਸੰਤੁਲਿਤ ਖ਼ੁਰਾਕ ਵਿੱਚ ਕਿਹੜੇ-ਕਿਹੜੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ ?
ਉੱਤਰ- ਸੰਤੁਲਿਤ ਖੁਰਾਕ ਵਿਚ ਸਾਰੇ ਲੋੜੀਂਦੇ ਖੁਰਾਕੀ ਤੱਤ ਉੱਚਿਤ ਮਾਤਰਾ ਵਿੱਚ ਹੁੰਦੇ ਹਨ ; ਜਿਵੇਂ-ਕਾਰਬੋਹਾਈਡਰੇਟਸ, ਖਣਿਜ, ਪ੍ਰੋਟੀਨ, ਵਸਾ,ਵਿਟਾਮਿਨ, ਧਾਤਾਂ ਆਦਿ ।
ਪ੍ਰਸ਼ਨ 2. ਭਾਰਤੀ ਸਿਹਤ ਖੋਜ ਸੰਸਥਾ ਦੀਆਂ ਸਿਹਤਮੰਦ ਮਨੁੱਖ ਲਈ ਖੁਰਾਕੀ ਸਿਫ਼ਾਰਸ਼ਾਂ ਕੀ ਹਨ ?
ਉੱਤਰ- ਭਾਰਤੀ ਸਿਹਤ ਖੋਜ ਸੰਸਥਾ ਦੀਆਂ ਸਿਹਤਮੰਦ ਮਨੁੱਖ ਲਈ ਰੋਜ਼ਾਨਾ ਖੁਰਾਕ ਵਿਚ 28-300 ਗ੍ਰਾਮ ਸਬਜ਼ੀਆਂ, 50 ਗ੍ਰਾਮ ਫ਼ਲ ਅਤੇ 80 ਗ੍ਰਾਮ ਦਾਲਾਂ ਦੀ ਸਿਫ਼ਾਰਸ਼ ਕੀਤੀ ਹੈ ।
ਪ੍ਰਸ਼ਨ 3. ਘਰੇਲੂ ਬਗੀਚੀ ਘਰ ਦੇ ਨਜ਼ਦੀਕ ਕਿਉਂ ਬਣਾਉਣੀ ਚਾਹੀਦੀ ਹੈ ?
ਉੱਤਰ- ਘਰੇਲੂ ਬਗੀਚੀ ਘਰ ਦੇ ਨਜ਼ਦੀਕ ਬਣਾਉਣ ਨਾਲ ਵਿਹਲੇ ਸਮੇਂ ਵਿੱਚ ਘਰ ਦਾ ਕੋਈ ਵੀ ਮੈਂਬਰ ਬਗੀਚੀ ਵਿਚ ਕੰਮ ਕਰ ਸਕਦਾ ਹੈ ।
ਪ੍ਰਸ਼ਨ 4. ਮਨੁੱਖੀ ਖੁਰਾਕ ਵਿੱਚ ਸਬਜ਼ੀਆਂ ਅਤੇ ਫ਼ਲਾਂ ਦੀ ਕੀ ਮਹੱਤਤਾ ਹੈ ?
ਉੱਤਰ- ਮਨੁੱਖੀ ਖੁਰਾਕ ਵਿੱਚ ਸਬਜ਼ੀਆਂ ਤੇ ਫ਼ਲਾਂ ਦੀ ਬਹੁਤ ਮਹੱਤਤਾ ਹੈ ਕਿਉਂਕਿ ਇਹਨਾਂ ਵਿੱਚ ਕੁੱਝ ਅਜਿਹੇ ਖੁਰਾਕੀ ਤੱਤ ਪਾਏ ਜਾਂਦੇ ਹਨ ਜੋ ਹੋਰ ਖੁਰਾਕੀ ਪਦਾਰਥਾਂ ਤੋਂ ਨਹੀਂ ਮਿਲਦੇ |
ਪ੍ਰਸ਼ਨ 5. ਘਰੇਲੂ ਬਗੀਚੀ ਵਿੱਚ ਕੀੜੇ ਮਕੌੜਿਆਂ ਦੀ ਰੋਕਥਾਮ ਲਈ ਕਿਹੜੇ ਤਰੀਕੇ ਜ਼ਿਆਦਾ ਵਰਤਣੇ ਚਾਹੀਦੇ ਹਨ ?
ਉੱਤਰ- ਗੈਰ ਰਸਾਇਣਿਕ ਤਰੀਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ।
ਪ੍ਰਸ਼ਨ 6. ਘਰੇਲੂ ਬਗੀਚੀ ਵਿੱਚ ਕਿਸ ਤਰ੍ਹਾਂ ਦੀਆਂ ਖਾਦਾਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ-ਘਰੇਲੂ ਬਗੀਚੀ ਵਿੱਚ ਰੂੜੀ ਖਾਦ ਅਤੇ ਘਰ ਦੀ ਰਹਿੰਦ-ਖੂੰਹਦ ਤੋਂ ਤਿਆਰ ਕੰਪੋਸਟ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ ।
ਪ੍ਰਸ਼ਨ 7. ਘਰੇਲੂ ਬਗੀਚੀ ਵਿੱਚ ਉਗਾਈਆਂ ਜਾ ਸਕਣ ਵਾਲੀਆਂ ਦਾਲਾਂ ਦੇ ਨਾਮ ਲਿਖੋ ।
ਉੱਤਰ- ਛੋਲੇ, ਮਸਰ, ਮੂੰਗੀ, ਮਾਂਹ ਆਦਿ ।
ਪ੍ਰਸ਼ਨ 8. ਫ਼ਲ ਸਬਜ਼ੀਆਂ ਦੀ ਬਹੁਤਾਤ ਹੋਣ ਤੇ ਉਨ੍ਹਾਂ ਤੋਂ ਕਿਹੜੇ-ਕਿਹੜੇ ਪਦਾਰਥ ਬਣਾਏ ਜਾ ਸਕਦੇ ਹਨ ?
ਉੱਤਰ- ਫਲਾਂ, ਸਬਜ਼ੀਆਂ ਦੀ ਬਹੁਤਾਤ ਹੋਣ ਤੇ ਸ਼ਰਬਤ, ਜੈਮ, ਅਚਾਰ, ਮੁਰੱਬੇ ਆਦਿ ਬਣਾਏ ਜਾ ਸਕਦੇ ਹਨ ।
ਪ੍ਰਸ਼ਨ 9. ਘਰੇਲੂ ਬਗੀਚੀ ਲਈ ਜਗ੍ਹਾ ਦੀ ਚੋਣ ਸਮੇਂ ਕਿਹੜੀਆਂ ਗੱਲਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ ?
ਉੱਤਰ- ਜਗ੍ਹਾ ਦੀ ਚੋਣ, ਸਬਜ਼ੀਆਂ ਦੀ ਚੋਣ ਅਤੇ ਵਿਉਂਤਬੰਦੀ, ਖਾਦਾਂ ਦੀ ਵਰਤੋਂ, ਨਦੀਨ, ਕੀੜੇ ਅਤੇ ਬੀਮਾਰੀਆਂ ਦੀ ਰੋਕਥਾਮ, ਸਬਜ਼ੀਆਂ ਦੀ ਤੁੜਾਈ, ਜੜੀ-ਬੂਟੀਆਂ ਉਗਾਉਣਾ, ਆਦਿ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ।
ਪ੍ਰਸ਼ਨ 10. ਸਬਜ਼ੀਆਂ ਵਿੱਚੋਂ ਮਿਲਣ ਵਾਲੇ ਰੇਸ਼ੇ ਮਨੁੱਖੀ ਸਿਹਤ ਲਈ ਕਿਵੇਂ ਲਾਭਦਾਇਕ ਹਨ ?
ਉੱਤਰ- ਸਬਜ਼ੀਆਂ ਵਿਚੋਂ ਮਿਲਣ ਵਾਲੇ ਰੇਸ਼ੇ ਮਨੁੱਖੀ ਪਾਚਨ ਕਿਰਿਆ ਨੂੰ ਠੀਕ ਰੱਖਦੇ ਹਨ ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ
ਪ੍ਰਸ਼ਨ 1, ਸੰਤੁਲਿਤ ਖੁਰਾਕ ਤੋਂ ਕੀ ਭਾਵ ਹੈ ?
ਉੱਤਰ—ਚੰਗੀ ਸਿਹਤ ਲਈ ਸੰਤੁਲਿਤ ਖੁਰਾਕ ਦਾ ਹੋਣਾ ਬਹੁਤ ਜ਼ਰੂਰੀ ਹੈ। ਸੰਤੁਲਿਤ ਖੁਰਾਕ ਤੋਂ ਭਾਵ ਹੈ ਕਿ ਉਸ ਵਿੱਚ ਵੱਖ-ਵੱਖ ਖੁਰਾਕੀ ਪਦਾਰਥਾਂ ਦਾ ਸਹੀ ਮਾਤਰਾ ਵਿੱਚ ਹੋਣਾ ਜਿਵੇਂ ਕਿ ਅਨਾਜ, ਸਬਜ਼ੀਆਂ, ਦਾਲਾਂ, ਦੁੱਧ, ਫ਼ਲ, ਆਂਡੇ, ਮੀਟ, ਮੱਛੀ ਆਦਿ। ਸਾਡੇ ਦੇਸ਼ ਵਿੱਚ ਬਹੁਤੇ ਲੋਕਾਂ ਦੀ ਖੁਰਾਕ ਸ਼ਾਕਾਹਾਰੀ ਹੋਣ ਕਾਰਨ ਆਮ ਆਦਮੀ ਦੀ ਖੁਰਾਕ ਵਿੱਚ ਸਬਜ਼ੀਆਂ, ਦਾਲਾਂ ਅਤੇ ਫ਼ਲਾਂ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ।
ਪ੍ਰਸ਼ਨ 2. ਘਰੇਲੂ ਬਗੀਚੀ ਦੀ ਕੀ ਮਹੱਤਤਾ ਹੈ
ਉੱਤਰ—ਘਰੇਲੂ ਬਗੀਚੀ ਕਰਨ ਨਾਲ ਘਰੇਲੂ ਪੱਧਰ ‘ਤੇ ਪੈਦਾ ਕੀਤੀਆਂ ਸਬਜ਼ੀਆਂ, ਫ਼ਲ ਅਤੇ ਦਾਲਾਂ ਬਜ਼ਾਰ ਦੇ ਮੁਕਾਬਲੇ ਸਸਤੀਆਂ ਪੈਂਦੀਆਂ ਹਨ। ਘਰੇਲੂ ਬਗੀਚੀ ਪਰਿਵਾਰ ਦੇ ਮੈਂਬਰਾਂ ਲਈ ਮਨ-ਪਰਚਾਵੇ ਦਾ ਸਾਧਨ ਹੈ। ਬਜ਼ਾਰ ਤੋਂ ਖਰੀਦੀਆਂ ਜਾਣ ਵਾਲੀਆਂ ਸਬਜ਼ੀਆਂ ਉੱਪਰ ਅਕਸਰ ਲੋੜ ਤੋਂ ਵੱਧ ਕੀਟਨਾਸ਼ਕ ਰਸਾਇਣਾਂ ਦੀ ਵਰਤੋਂ ਕੀਤੀ ਹੁੰਦੀ ਹੈ ਜੋ ਕਿ ਮਨੁੱਖੀ ਸਿਹਤ ਲਈ ਨੁਕਸਾਨਦੇਹ ਹੈ। ਖੇਤੀ ਮਾਹਿਰਾਂ ਦੁਆਰਾ ਸਿਫਾਰਸ਼ ਕੀਤੇ ਗਏ ਛਿੜਕਾਅ ਤੋਂ ਬਾਅਦ ਤੁੜਾਈ ਦੇ ਵਕਫ਼ੇ ਦਾ ਖਿਆਲ ਨਹੀਂ ਰੱਖਿਆ ਜਾਂਦਾ ਪਰ ਘਰੇਲੂ ਬਗੀਚੀ ਵਿੱਚ ਪੈਦਾ ਕੀਤੀ ਸਬਜ਼ੀ ਅਜਿਹੇ ਖੇਤੀ ਰਸਾਇਣਾਂ ਦੇ ਮਾੜੇ ਪ੍ਰਭਾਵ ਤੋਂ ਮੁਕਤ ਹੁੰਦੀ ਹੈ। ਘਰੇਲੂ ਬਗੀਚੀ ਦੁਆਰਾ ਤਿਆਰ ਕੀਤੀ ਪੈਦਾਵਾਰ ਤਾਜ਼ੀ, ਜ਼ਹਿਰ ਰਹਿਤ ਅਤੇ ਸੁਰੱਖਿਅਤ ਤੱਤਾਂ ਨਾਲ ਭਰਪੂਰ ਹੁੰਦੀ ਹੈ।
ਪ੍ਰਸ਼ਨ 3. ਘਰੇਲੂ ਬਗੀਚੀ ਵਿੱਚ ਕੀੜੇ ਅਤੇ ਬੀਮਾਰੀਆਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ—ਘਰੇਲੂ ਬਗੀਚੀ ਵਿੱਚ ਨਦੀਨਨਾਸ਼ਕ ਅਤੇ ਕੀਟਨਾਸ਼ਕ ਰਸਾਇਣਾਂ ਦੀ ਵਰਤੋਂ ਵੀ ਘੱਟ ਤੋਂ ਘੱਟ ਹੀ ਕਰਨੀ ਚਾਹੀਦੀ ਹੈ। ਨਦੀਨਾਂ ਦੀ ਰੋਕਥਾਮ ਗੋਡੀ ਦੁਆਰਾ ਕੀਤੀ ਜਾ ਸਕਦੀ ਹੈ। ਕੀੜੇ-ਮਕੌੜਿਆਂ ਦੀ ਰੋਕਥਾਮ ਲਈ ਗੈਰ ਰਸਾਇਣਕ ਤਰੀਕਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਅਗੇਤੀ ਆਮਦ ‘ਤੇ ਕੀੜਿਆਂ ਨੂੰ ਹੱਥ ਨਾਲ ਫੜ ਕੇ ਮਾਰ ਦੇਣਾ ਚਾਹੀਦਾ ਹੈ। ਕੀੜੇ ਅਤੇ ਬੀਮਾਰੀਆਂ ਦੀ ਰੋਕਥਾਮ ਲਈ ਪ੍ਰਮਾਣਿਤ ਕਿਸਮ ਦੇ ਬੀਜ ਹੀ ਬੀਜਣੇ ਚਾਹੀਦੇ ਹਨ। ਖੇਤੀ ਰਸਾਇਣਾਂ ਦੀ ਵਰਤੋਂ ਮਾਹਿਰਾਂ ਦੀ ਸਿਫਾਰਸ਼ ਅਨੁਸਾਰ ਹੀ ਕਰਨੀ ਚਾਹੀਦੀ ਹੈ। ਹਮੇਸ਼ਾਂ ਘੱਟ ਰਹਿੰਦ-ਖੂੰਹਦ ਛੱਡਣ ਵਾਲੇ ਸੁਰੱਖਿਅਤ ਰਸਾਇਣਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਸਬਜ਼ੀਆਂ ਦੀ ਤੁੜਾਈ ਕੀਟਨਾਸ਼ਕ ਰਸਾਇਣਾਂ ਦਾ ਅਸਰ ਖਤਮ ਹੋਣ ਤੋਂ ਬਾਅਦ ਹੀ ਕਰਨੀ ਚਾਹੀਦੀ ਹੈ।
ਪ੍ਰਸ਼ਨ 4. ਘਰੇਲੂ ਬਗੀਚੀ ਬਣਾਉਣ ਸਮੇਂ ਕਿਸ ਤਰ੍ਹਾਂ ਦੇ ਜ਼ਰੂਰੀ ਨੁਕਤੇ ਧਿਆਨ ਵਿੱਚ ਰੱਖਣੇ ਚਾਹੀਦੇ ਹਨ ?
ਉੱਤਰ—ਘਰੇਲੂ ਬਗੀਚੀ ਬਣਾਉਣ ਸਮੇਂ ਹੇਠ ਲਿਖੇ ਨੁਕਤੇ ਧਿਆਨ ਵਿੱਚ ਰੱਖਣੇ ਚਾਹੀਦੇ ਹਨ :
1. ਘਰੇਲੂ ਬਗੀਚੀ ਘਰ ਦੇ ਨੇੜੇ ਹੀ ਹੋਣੀ ਚਾਹੀਦੀ ਹੈ ਤਾਂ ਜੋ ਵਿਹਲੇ ਸਮੇਂ ਘਰ ਦਾ ਕੋਈ ਵੀ ਜੀਅ ਇਸ ਵਿੱਚ ਕੰਮ ਕਰ ਸਕੇ। ਘਰੇਲੂ ਬਗੀਚੀ ਉੱਪਰ ਲਗਾਤਾਰ ਛਾਂ ਨਹੀਂ ਰਹਿਣੀ ਚਾਹੀਦੀ ਅਤੇ ਇਸ ਵਿੱਚ ਪਾਣੀ ਵੀ ਸੰਜਮ ਨਾਲ ਵਰਤਣਾ ਚਾਹੀਦਾ ਹੈ।
2. ਘਰੇਲੂ ਬਗੀਚੀ ਵਿੱਚ ਪਰਿਵਾਰ ਦੁਆਰਾ ਪਸੰਦ ਕੀਤੀਆਂ ਜਾਣ ਵਾਲੀਆਂ ਸਬਜ਼ੀਆਂ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ। ਵਰਤੀਆਂ ਜਾਣ ਵਾਲੀਆਂ ਸਬਜ਼ੀਆਂ ਦੀ ਬਿਜਾਈ 15 ਦਿਨਾਂ ਦੇ ਵਕਫ਼ੇ ਬਾਅਦ ਥੋੜ੍ਹੀ-ਥੋੜ੍ਹੀ ਕਰਨੀ ਚਾਹੀਦੀ ਹੈ।
3. ਥੋੜ੍ਹਾ ਸਮਾਂ ਲੈਣ ਵਾਲੀਆਂ ਸਬਜ਼ੀਆਂ ਨੂੰ ਲੰਬਾ ਸਮਾਂ ਲੈਣ ਵਾਲੀਆਂ ਸਬਜ਼ੀਆਂ ਦੇ ਵਿਚਕਾਰ ਖਾਲੀ ਥਾਂ ‘ਤੇ ਵੀ ਬੀਜਿਆ ਜਾ ਸਕਦਾ ਹੈ।
4. ਘਰੇਲੂ ਬਗੀਚੀ ਵਿੱਚ ਰੂੜੀ ਦੀ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ। ਰਸਾਇਣਕ ਖਾਦਾਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ।
5. ਕੀੜੇ-ਮਕੌੜਿਆਂ ਦੀ ਰੋਕਥਾਮ ਲਈ ਰਸਾਇਣਕ ਤਰੀਕਿਆਂ ਨੂੰ ਪਹਿਲ ਦੇਣੀ ਚਾਹੀਦੀ ਹੈ। ਨਦੀਨ-ਨਾਸ਼ਕ ਅਤੇ ਕੀਟਨਾਸ਼ਕ ਰਸਾਇਣਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ।
6 ਸਿਹਤ ਲਈ ਫਾਇਦੇਮੰਦ ਜੜ੍ਹੀ-ਬੂਟੀਆਂ ਦੀ ਢੁਕਵੀਂ ਜਗ੍ਹਾ ‘ਤੇ ਲਗਾਉਣੀਆਂ ਚਾਹੀਦੀਆਂ ਹਨ।
7. ਸਬਜ਼ੀਆਂ ਦੀ ਤੁੜਾਈ ਸਮੇਂ ਸਿਰ ਕਰਨੀ ਚਾਹੀਦੀ ਹੈ।
ਪ੍ਰਸ਼ਨ 5. ਸੰਤੁਲਿਤ ਖੁਰਾਕ ਦੀ ਪੂਰਤੀ ਲਈ ਤਿੰਨ ਕਨਾਲ ਉੱਪਰ ਵਿਕਸਿਤ ਕੀਤਾ ਗਿਆ ਘਰੇਲੂ ਬਗੀਚੀ ਦੇ ਮਾਡਲ ਦਾ ਰੇਖਾ ਚਿੱਤਰ ਤਿਆਰ ਕਰੋ।
ਉੱਤਰ – ਸੰਤੁਲਿਤ ਖੁਰਾਕ ਦੀ ਪੂਰਤੀ ਲਈ ਤਿੰਨ ਕਨਾਲ ਉੱਪਰ ਵਿਕਸਿਤ ਕੀਤਾ ਗਿਆ ਘਰੇਲੂ ਬਗੀਚੀ ਦੇ ਮਾਡਲ ਦਾ ਰੇਖਾ ਚਿੱਤਰ ਹੇਠਾਂ ਦਿੱਤਾ ਗਿਆ ਹੈ:
ਕਰੇਲਾ (ਫਰਵਰੀ)
ਕਾਲੀ ਗਾਜਰ (ਸਤੰਬਰ) |
ਘੀਆ ਤੋਰੀ (ਫਰਵਰੀ)
ਕਰੇਲਾ (ਜੁਲਾਈ) |
ਘੀਆ ਕੱਦੂ (ਫਰਵਰੀ)
ਬੈਂਗਣ ਲੰਬੇ (ਜੂਨ) ਸ਼ਲਗਮ (ਸਤੰਬਰ) |
ਖਰਬੂਜ਼ਾ (ਫਰਵਰੀ)
ਅਗੇਤੀ ਮੂਲੀ (ਜੂਨ) |
ਟਿੰਡਾ (ਫਰਵਰੀ)
ਮਟਰ (ਅਕਤੂਬਰ) |
ਖੀਰਾ (ਫਰਵਰੀ)
ਭਿੰਡੀ (ਜੂਨ) ਮੂਲੀ-ਪਾਲਕ (ਅਕਤੂਬਰ) |
ਚੱਪਣ ਕੱਦੂ (ਫਰਵਰੀ)
ਮੂਲੀ (ਜੂਨ) |
ਘੀਆ ਤੋਰੀ (ਫਰਵਰੀ)
ਵਰਖਾ ਰੁੱਤ ਦੇ ਟਮਾਟਰ ਗਾਜਰ (ਅਗਸਤ) |
ਮਿਰਚ (ਮਾਰਚ)
ਆਲੂ (ਅਕਤੂਬਰ) |
ਭਿੰਡੀ (ਫਰਵਰੀ)
ਅਗੇਤੀ ਫੁੱਲ ਗੋਭੀ (ਜੂਨ) |
ਟਮਾਟਰ (ਫਰਵਰੀ)
ਧਨੀਆ (ਅਗਸਤ) |
ਸ਼ਿਮਲਾ ਮਿਰਚ (ਫਰਵਰੀ)
ਛੋਟੇ ਬੈਂਗਣ (ਅਗਸਤ) |
ਲੋਬੀਆ (ਫਰਵਰੀ)
ਮੂਲੀ (ਜੁਲਾਈ) ਆਲੂ (ਅਕਤੂਬਰ) |
ਬੈਂਗਣ ਗੋਲ (ਫਰਵਰੀ)
ਬੰਦ ਗੋਭੀ (ਸਤੰਬਰ) |
ਫਰੈਂਚਬੀਨ (ਫਰਵਰੀ)
ਲਸਣ (ਸਤੰਬਰ) |
ਪਿਆਜ਼ (ਜਨਵਰੀ)
ਲੋਬੀਆ (ਜੂਨ) ਸਾਉਣੀ ਦੇ ਪਿਆਜ਼ (ਅਗਸਤ) |
ਸਬਜ਼ੀਆਂ ਦੀ ਪਨੀਰੀ | ਫੁੱਲ ਗੋਭੀ (ਅਗਸਤ)
ਆਲੂ (ਜਨਵਰੀ) |
ਤਰਬੂਜ਼ (ਫਰਵਰੀ)
ਫਰੈਂਚਬੀਨ (ਜੂਨ) ਮਟਰ ਮਿੱਠੀ ਫਲੀ (ਅਕਤੂਬਰ) |
ਅਰਬੀ (ਫਰਵਰੀ)
ਪਾਲਕ ਮੇਥੀ (ਸਤੰਬਰ) |
ਮੂੰਗੀ (ਸਾਉਣੀ)
ਛੋਲੇ (ਹਾੜ੍ਹੀ) |
ਮੂੰਗੀ (ਸਾਉਣੀ)
ਛੋਲੇ (ਹਾੜ੍ਹੀ) |
ਮਾਂਹ (ਸਾਉਣੀ)
ਮਸਰ (ਹਾੜ੍ਹੀ) |
ਮਾਂਹ (ਸਾਉਣੀ)
ਮਸਰ (ਹਾੜ੍ਹੀ) |