ਪਾਠ-11 ਬਾਬਾ ਬੰਦਾ ਸਿੰਘ ਬਹਾਦਰ (ਲੇਖਕ-ਡਾ. ਕਰਨੈਲ ਸਿੰਘ ਸੋਮਲ)
1.ਦੱਸੋ:-
ਪ੍ਰਸ਼ਨ ੳ, ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ਼ ‘ਇੱਟ ਨਾਲ਼ ਇੱਟ ਖੜਕਾਉਣ ਵਾਲ਼ਾ’ ਮੁਹਾਵਰਾ ਹਮੇਸ਼ਾਂ ਲਈ ਕਿਉਂ ਜੁੜ ਗਿਆ?
ਉੱਤਰ : ਬਾਬਾ ਬੰਦਾ ਬਹਾਦਰ ਨੇ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਨੂੰ ਮਾਰ ਮੁਕਾਇਆ ਅਤੇ ਉਸ ਦੇ ਕਿਲ੍ਹੇ ਨੂੰ ਬੁਰੀ ਤਰ੍ਹਾਂ ਢਹਿ-ਢੇਰੀ ਕਰ ਦਿੱਤਾ। ਇਸ ਕਰਕੇ ਇੱਟ ਨਾਲ਼ ਇੱਟ ਖੜਕਾਉਣ ਦਾ ਮੁਹਾਵਰਾ ਬੰਦਾ ਬਹਾਦਰ ਨਾਲ਼ ਜੁੜ ਗਿਆ।
ਪ੍ਰਸ਼ਨ ਅ. ਬੰਦਾ ਸਿੰਘ ਬਹਾਦਰ ਦੇ ਬਚਪਨ ਬਾਰੇ ਦੱਸੋ।
ਉੱਤਰ : ਬਚਪਨ ਵਿੱਚ ਘਰ ਦੀ ਗਰੀਬੀ ਕਾਰਨ ਉਹ ਪੜ੍ਹਨ ਦੀ ਥਾਂ ਆਪਣੇ ਪਿਤਾ ਨਾਲ਼ ਖੇਤੀ ਕਰਦਾ ਸੀ। ਵਿਹਲੇ ਸਮੇਂ ਉਹ ਸ਼ਿਕਾਰ ਖੇਡਦਾ। ਉਹ ਚੰਗਾ ਨਿਸ਼ਾਨੇਬਾਜ਼ ਸੀ ਅਤੇ ਤਲਵਾਰ ਤੇ ਹੋਰ ਸੁਸਤਰ ਚਲਾਉਣ ਦਾ ਵੀ ਅਭਿਆਸ ਕਰਦਾ ਸੀ।
ਪ੍ਰਸਨ ੲ. ਉਹ ਕਿਹੜੀ ਘਟਨਾ ਸੀ, ਜਿਸ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਨੂੰ ਬਦਲ ਦਿੱਤਾ ਸੀ?
ਉੱਤਰ : ਬੰਦਾ ਸਿੰਘ ਬਹਾਦਰ ਨੇ ਇੱਕ ਵਾਰ ਸ਼ਿਕਾਰ ਖੇਡਦਿਆਂ ਇੱਕ ਗਰਭਵਤੀ ਹਿਰਨੀ ਨੂੰ ਤੀਰ ਮਾਰਿਆ। ਉਸ ਦੇ ਛਲਨੀ ਹੋਏ ਪੇਟ ਵਿੱਚੋਂ ਨਿਕਲੇ ਦੋ ਬੱਚੇ ਵੀ ਉਸ ਦੀਆਂ ਅੱਖਾਂ ਸਾਹਮਣੇ ਦਮ ਤੋੜ ਗਏ। ਇਸ ਘਟਨਾ ਕਾਰਨ ਉਸ ਨੇ ਅੱਗੇ ਜੀਵ ਹੱਤਿਆ ਨਾ ਕਰਨ ਦਾ ਫ਼ੈਸਲਾ ਕੀਤਾ। ਉਹ ਬੈਰਾਗੀ ਸਾਧੂ ਬਣ ਗਿਆ ।
ਪ੍ਰਸ਼ਨ ਸ. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਅਨੁਸਾਰ ਕੁਰਬਾਨੀ ਦੇਣ ਲਈ ਬਾਬਾ ਬੰਦਾ ਸਿੰਘ ਬਹਾਦਰ ਦੇ ਤਿਆਰ ਹੋਣ ਦਾ ਕੀ ਕਾਰਨ ਸੀ ?
ਉੱਤਰ : ਗੁਰੂ ਪਰਿਵਾਰ ਦੀਆਂ ਸ਼ਹੀਦੀਆਂ ਬਾਰੇ ਸੁਣ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਖ਼ੂਨ ਖੌਲ ਉੱਠਿਆ ਸੀ। ਉਸ ਨੇ ਸਰਹਿੰਦ ਦੇ ਨਵਾਬ ਤੋਂ ਬਦਲਾ ਲੈਣ ਲਈ ਕੁਰਬਾਨੀ ਦੇਣ ਦਾ ਮਨ ਬਣਾ ਲਿਆ।
ਪ੍ਰਸ਼ਨ ਹ. ਬਾਬਾ ਬੰਦਾ ਸਿੰਘ ਬਹਾਦਰ ਲੋਕਾਂ ਵਿੱਚ ‘ਬਾਬਾ ਬੰਦਾ ਸਿੰਘ ਬਹਾਦਰ’ ਦੇ ਨਾਂ ਨਾਲ਼ ਕਿਉਂ ਪ੍ਰਸਿੱਧ ਹੋਇਆ?
ਉੱਤਰ : ਬੰਦਾ ਬਹਾਦਰ ਵਲੋਂ ਮੁਗ਼ਲਾਂ ਨੂੰ ਥਾਂ-ਥਾਂ ਤੇ ਹਰਾਉਣ ਕਾਰਨ ਲੰਮੇ ਸਮੇਂ ਦੇ ਜਬਰ ਤੋਂ ਤੰਗ ਆਏ ਲੋਕਾਂ ਨੂੰ ਸੁੱਖ ਦਾ ਸਾਹ ਮਿਲ਼ਿਆ, ਇਸ ਕਾਰਨ ਉਹ ਲੋਕਾਂ ਵਿੱਚ ‘ਬੰਦਾ ਸਿੰਘ ਬਹਾਦਰ’ ਦੇ ਨਾਂ ਨਾਲ਼ ਪ੍ਰਸਿੱਧ ਹੋ ਗਿਆ।
ਪ੍ਰਸ਼ਨ ਕ. ਪੰਜਾਬੀਆਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਹਰਮਨ-ਪਿਆਰਾ ਹੋਣ ਦਾ ਕੀ ਕਾਰਨ ਸੀ?
ਉੱਤਰ – ਸਰਹਿੰਦ ਦੇ ਨਵਾਬ ਵਜ਼ੀਰ ਖਾਂ ਵਰਗੇ ਜ਼ਾਲਮ ਹਾਕਮਾਂ ਨੂੰ ਉਨ੍ਹਾਂ ਦੀਆਂ ਵਧੀਕੀਆਂ ਦੀ ਸਜ਼ਾ ਦੇਣ, ਇਨਸਾਫ਼-ਪਸੰਦ ਅਤੇ ਗ਼ਰੀਬਾਂ ਦਾ ਹਮਦਰਦ ਹੋਣ ਕਰਕੇ ਬੰਦਾ ਸਿੰਘ ਬਹਾਦਰ ਪੰਜਾਬੀਆਂ ਵਿੱਚ ਬਹੁਤ ਹਰਮਨ-ਪਿਆਰਾ ਹੋ ਗਿਆ।
ਪ੍ਰਸ਼ਨ ਖ. ਬੰਦਾ ਸਿੰਘ ਬਹਾਦਰ ਨੂੰ ਕਿਵੇਂ ਸ਼ਹੀਦ ਕੀਤਾ ਗਿਆ ?
ਉੱਤਰ : ਬੰਦਾ ਸਿੰਘ ਬਹਾਦਰ ਨੂੰ ਉਸ ਦੇ ਦੋ ਸੌ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਕੇ ਦਿੱਲੀ ਲਿਜਾਇਆ ਗਿਆ। ਜਿੱਥੇ ਉਸ ਦੇ ਸਾਰੇ ਸਾਥੀਆਂ ਸਮੇਤ ਉਸ ਨੂੰ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ ਗਿਆ ।
ਪ੍ਰਸ਼ਨ ਗ. ਬਾਬਾ ਬੰਦਾ ਸਿੰਘ ਬਹਾਦਰ ਨਾਲ਼ ਸੰਬੰਧਿਤ ਯਾਦਗਾਰਾਂ ਬਾਰੇ ਦੱਸੋ ।
ਉੱਤਰ : ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਜੋਂ ਫ਼ਤਿਹਗੜ੍ਹ ਸਾਹਿਬ ਵਿੱਚ ‘ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ’, ‘ਬੰਦਾ ਬਹਾਦਰ ਗੇਟ’, ਚੱਪੜਚਿੜੀ ਵਿੱਚ ‘ਫ਼ਤਿਹ ਬੁਰਜ’ ਸੁਸ਼ੋਭਿਤ ਹੈ।
- ਹੇਠ ਲਿਖੇ ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ:
1. ਇੱਟ ਨਾਲ਼ ਇੱਟ ਖੜਕਾਉਣਾ (ਢਹਿ-ਢੇਰੀ ਕਰ ਦੇਣਾ)- ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।
2. ਕਰਾਰੀ ਹਾਰ ਦੇਣਾ (ਹੌਸਲਾ ਢਾਹੁਣ ਵਾਲ਼ੀ ਹਾਰ ਦੇਣਾ) ਬੰਦਾ ਬਹਾਦਰ ਨੇ ਦੁਸ਼ਮਣਾਂ ਨੂੰ ਕਰਾਰੀ ਹਾਰ ਦਿੱਤੀ।
3. ਖ਼ੂਨ ਖੌਲਣਾ (ਰੋਹ ਚੜ੍ਹਨਾ) ਮੁਗ਼ਲਾਂ ਦੇ ਜ਼ੁਲਮ ਬਾਰੇ ਜਾਣ ਕੇ ਬੰਦਾ ਬਹਾਦਰ ਦਾ ਖ਼ੂਨ ਖੌਲ ਉੱਠਿਆ।
4. ਸਬਕ ਸਿਖਾਉਣਾ (ਮਜ਼ਾ ਚਖਾਉਣਾ) ਗੁਰੂ ਜੀ ਨੇ ਸਰਹਿੰਦ ਦੇ ਨਵਾਬ ਨੂੰ ਸਬਕ ਸਿਖਾਉਣ ਲਈ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਭੇਜਿਆ।
5. ਸੁੱਖ ਦਾ ਸਾਹ ਲੈਣਾ (ਅਰਾਮ ਮਿਲਣਾ) ਗਰਮੀ ਵਿੱਚ ਮੀਂਹ ਆਉਣ ਕਰਕੇ ਲੋਕਾਂ ਨੇ ਸੁੱਖ ਦਾ ਸਾਹ ਲਿਆ।
6. ਤਸੀਹੇ ਦੇਣਾ (ਕਸ਼ਟ ਦੇਣਾ) ਮੁਗ਼ਲ ਸਰਕਾਰ ਨੇ ਬੰਦਾ ਸਿੰਘ ਬਹਾਦਰ ਨੂੰ ਕੋਹ-ਕੋਹ ਕੇ ਸ਼ਹੀਦ ਕੀਤਾ।
ਪੜ੍ਹੋ, ਸਮਝੋ ਅਤੇ ਲਿਖੋ:
ਛੋਟਾ ਛੋਟੀ
ਵੱਡਾ ਵੱਡੀ
ਪਿਤਾ ਮਾਤਾ
ਹਿਰਨੀ ਹਿਰਨ
ਸਿੰਘ ਕੌਰ/ਸਿੰਘਣੀ