ਪਾਠ 2 ਮੋਤੀ (ਲੇਖਕ: ਪ੍ਰਿੰ. ਸੁਜਾਨ ਸਿੰਘ)
ਪਾਠ ਅਭਿਆਸ ਹੱਲ ਸਹਿਤ
1. ਦੱਸੋ
(ੳ) ਇਸ ਕਹਾਣੀ ਵਿਚਲੇ ਲੜਕੇ ਨੂੰ ਮੋਤੀ ਕਿੱਥੋਂ ਤੇ ਕਿਵੇਂ ਮਿਲਿਆ ?
ਉੱਤਰ : ਇਸ ਕਹਾਣੀ ਵਿਚਲੇ ਲੜਕੇ ਨੂੰ ਮੋਤੀ ਉਸ ਦੇ ਪਿਤਾ ਦੇ ਬੰਗਾਲੀ ਦੋਸਤ ਪਰਸ਼ੋਤਮ ਬਾਬੂ ਦੇ ਘਰੋਂ ਮਿਲਿਆ ਸੀ ਜਦੋਂ ਲੜਕਾ ਆਪਣੇ ਪਿਤਾ ਨਾਲ ਉਹਨਾਂ ਦੇ ਘਰ ਗਿਆ ਤਾਂ ਕਾਫ਼ੀ ਸਮਾਂ ਉਸ ਕੁੱਤੇ ਨਾਲ਼ ਖੇਡਦਾ ਰਿਹਾ । ਵਾਪਸ ਆਉਣ ‘ਤੇ ਉਸ ਨੇ ਕੁੱਤਾ ਲੈਣ ਦੀ ਜ਼ਿਦ ਕੀਤੀ, ਇਸ ‘ਤੇ ਪਰਸ਼ੋਤਮ ਬਾਬੂ ਨੇ ਕੁੱਤੇ ਦੀ ਸੰਗਲੀ ਉਸ ਦੇ ਹੱਥ ਫ਼ੜਾ ਦਿੱਤੀ ।
(ਅ) ਮੋਤੀ ਹੈਰਾਨ ਕਿਉਂ ਸੀ ?
ਉੱਤਰ : ਮੋਤੀ ਹੈਰਾਨ ਸੀ । ਸ਼ਾਇਦ ਸੋਚ ਰਿਹਾ ਸੀ ਕਿ ਦੋ ਘੜੀ ਦੀ ਪ੍ਰੀਤ ਉਸ ਲਈ ਉਮਰ ਕੈਦ ਬਣਨ ਵਾਲੀ ਸੀ । ਇਸ ਲਈ ਆਪਣੇ ਮਾਲਕ ਤੋਂ ਵਿਛੜਨ ਲੱਗਿਆਂ ਉਹ ਮੁੜ-ਮੁੜ ਕੇ ਆਪਣੇ ਮਾਲਕ ਵੱਲ ਵੇਖ ਰਿਹਾ ਸੀ ।
(ੲ) ਮੋਤੀ ਕਾਰਨ ਲੜਕੇ ਨਾਲ਼ ਸਕੂਲ ਵਿੱਚ ਕਿਹੜੀ ਘਟਨਾ ਵਾਪਰੀ ?
ਉੱਤਰ : ਮੋਦੀ ਕਦੇ-ਕਦਾਈਂ ਉਸ ਨਾਲ ਸਕੂਲ ਚਲਾ ਜਾਂਦਾ ਸੀ । ਇੱਕ ਦਿਨ ਜਮਾਤ ਦੇ ਕਮਰੇ ਅੰਦਰ ਮੋਤੀ ਬੈਠਾ ਦੇਖ ਕੇ ਮਾਸਟਰ ਜੀ ਬਹੁਤ ਗੁੱਸੇ ਵਿੱਚ ਆਏ । ਉਹ ਰੂਲ ਲੈ ਕੇ ਮੋਤੀ ਨੂੰ ਮਾਰਨ ਲੱਗੇ, ਪਰ ਮੋਤੀ ਘੁਰਕੀ ਲੈ ਕੇ ਪਿਆ । ਮਾਸਟਰ ਜੀ ਨੇ ਲੜਕੇ ਨੂੰ ਮੋਤੀ ਘਰ ਛੱਡ ਆਉਣ ਲਈ ਕਿਹਾ । ਇਸ ਕੰਮ ਲਈ ਲੜਕੇ ਨੂੰ ਇੱਕ ਘੰਟੇ ਦੀ ਛੁੱਟੀ ਵੀ ਮਿਲੀ ਸੀ ਪਰ ਜਦੋਂ ਉਹ ਮੋਤੀ ਨੂੰ ਘਰ ਛੱਡ ਕੇ ਵਾਪਸ ਮੁੜਿਆ ਤਾਂ ਮਾਸਟਰ ਜੀ ਨੇ ਉਸ ਨੂੰ ਸੇਵੀਆਂ ਦਾ ਪ੍ਰਸ਼ਾਦ ਦਿੱਤਾ । ਮਾਸਟਰ ਜੀ ਚਪੇੜਾਂ ਮਾਰਨ ਨੂੰ ਸੇਵੀਆਂ ਦਾ ਪ੍ਰਸ਼ਾਦ ਕਹਿੰਦੇ ਸਨ । ਇਸ ਪ੍ਰਕਾਰ ਮੋਤੀ ਨੇ ਉਸ ਦੇ ਮਾਸਟਰ ਤੋਂ ਮਾਰ ਪੁਆਈ ।
(ਸ) ਮੋਤੀ ਵਿੱਚ ਕਿਹੜੇ-ਕਿਹੜੇ ਗੁਣ ਸਨ ? :
ਉੱਤਰ : ਮੋਤੀ ਵਿੱਚ ਹੇਠ ਲਿਖੇ ਗੁਣ ਸਨ :
1. ਔਹ ਦੂਰ ਛੋਟੀ ਚੀਜ਼ ਨੂੰ ਚੁੱਕ ਲਿਆਉਂਦਾ ਸੀ ।
2. ਸਿੱਟ-ਡਾਊਨ ਕਹਿਣ ਤੇ ਅਗਲੇ ਦੋਵੇਂ ਪੰਜੇ ਉਪਰ ਕਰ ਕੇ ਬੈਠ ਜਾਂਦਾ ਸੀ ।
3. ਹਨੇਰੀਆਂ ਰਾਤਾਂ ਵਿੱਚ ਸੋਟੀ ਨਾਲ਼ ਲਮਕਾਈਆਂ ਦੋ ਨਿੱਕੀਆਂ ਲਾਲਟੈਣਾਂ ਚੁੱਕ ਕੇ ਪਿਤਾ ਜੀ ਨੂੰ ਜੰਗਲ ਵਿੱਚ ਰਸਤਾ ਦਿਖਾਉਂਦਾ ਸੀ।
4. ਇੱਕ ਵਾਰ ਉਸ ਨੇ ਲੇਖਕ ਦੇ ਪਿਤਾ ਨੂੰ ਕਰੂੰਡੀਏ ਸੱਪ ਤੋਂ ਵੀ ਬਚਾਇਆ ਸੀ ।
(ਹ) ਲੜਕੇ ਨੂੰ ਮੇਮ ਵੱਲੋਂ ਕਿਹੜੀਆਂ ਚੀਜ਼ਾਂ ਦੇ ਗੱਫ਼ੇ ਮਿਲਦੇ ਸਨ ਅਤੇ ਕਿਉਂ ?
ਉੱਤਰ : ਲੜਕੇ ਨੂੰ ਮੋਤੀ ਕਰਕੇ ਮੇਮ ਵੱਲੋਂ ਆਂਡੇ, ਕੇਕ, ਦੁੱਧ, ਬਿਸਕੁਟ ਚਾਕਲੇਟ, ਸੈਂਡਵਿਚ ਆਦਿ ਦੇ ਗੱਫੇ ਮਿਲਦੇ ਸਨ।
(ਕ) ਮੇਮ ਦੀਆਂ ਤਿਆਰੀਆਂ ਵਿੱਚ ਕਿਹੜੇ-ਕਿਹੜੇ ਫੁੱਲ ਖਿੜੇ ਹੋਏ ਸਨ ?
ਉੱਤਰ : ਮੇਮ ਦੀਆਂ ਕਿਆਰੀਆਂ ਵਿੱਚ ਗੁਲਾਬ ਅਤੇ ਟਿਊਲਿਪ ਆਦਿ ਦੇ ਫੁੱਲ ਖਿੜੇ ਹੋਏ ਸਨ।
(ਖ) ਦੱਸੋ ਮੋਤੀ ਦਾ ਸੁਭਾਅ ਕਿਹੋ ਜਿਹਾ ਸੀ ?
ਉੱਤਰ : ਮੋਤੀ ਦਾ ਸੁਭਾਅ ਬਹੁਤ ਚੰਗਾ ਸੀ। ਉਹ ਆਪਣੇ ਮਾਲਕ ਨੂੰ ਬਹੁਤ ਪਿਆਰਾ ਸੀ। ਉਹ ਆਪਣੇ ਮਾਲਕ ਪ੍ਰਤੀ ਵਫ਼ਾਦਾਰ ਸੀ । ਇੱਕ ਵਾਰ ਲੇਖਕ ਦੇ ਪਿਤਾ ਨੂੰ ਉਸ ਨੇ ਕਬੂੰਡੀਏ ਸੱਪ ਤੋਂ ਬਚਾਇਆ ਸੀ । ਉਹ ਲਗਾਤਾਰ ਇੱਕ ਮਹੀਨਾ ਲੇਖਕ ਦੇ ਵੇਚੇ ਹੋਏ ਮਕਾਨ ਅੱਗੇ ਬੈਠਾ ਰਿਹਾ ਸੀ ।
2. ਔਖੇ ਸ਼ਬਦਾਂ ਦੇ ਅਰਥ :
ਕਾਊਚ ਸੋਫਾ
ਬੂਥੀ ਮੂੰਹ, ਚਿਹਰਾ
ਅਰਜ਼ੋਈ ਬੇਨਤੀ
ਤ੍ਰਭਕੇ ਭਕੇ ਡਰ, ਕੇ ਘਬਰਾ ਕੇ
ਵਾਕਫ਼ ਜਾਣਕਾਰ
ਮਨਜ਼ੂਰ ਪ੍ਰਵਾਨ ਕਰਨਾ, ਮੰਨਣਾ
ਅਫ਼ਸੋਸਿਆ ਚਿੰਤਾਤਰ, ਜਿਸ ਨੂੰ ਪਛਤਾਵਾ ਲੱਗਿਆ ਹੋਵੇ
ਆਪਣੇ ਵੰਡੇ ਦਾ ਆਪਣੇ ਹਿੱਸੇ ਦਾ
ਕਬੂੰਡੀਆ ਇਕੱਠਾ ਹੋ ਕੇ ਬਹਿਣਾ
ਰੂਲ ਡੰਡਾ
3. ਹੇਠ ਲਿਖੇ ਸ਼ਬਦ ਕਿਸ ਨੇ ਕਿਸ ਨੂੰ ਕਹੇ :
(ੳ) “ਤੁਸੀਂ ਫੇਰ ਪੁਰਾਣੀਆਂ ਬਿਮਾਰੀਆਂ ਖਰੀਦਣ ਲੱਗ ਪਏ ਹੋ ਨਾ,
ਉੱਤਰ :- ਇਹ ਸ਼ਬਦ ਲੜਕੇ ਦੀ ਮਾਤਾ ਨੇ ਲੜਕੇ ਦੇ ਪਿਤਾ ਨੂੰ ਕਹੇ ।
(ਅ) “ਇਹ ਕੁੱਤਾ ਮੇਰਾ ਹੀ ਹੈ ।”
ਉੱਤਰ :- ਇਹ ਸ਼ਬਦ ਲੜਕੇ ਨੇ ਮਾਸਟਰ ਜੀ ਨੂੰ ਕਹੇ ।