ਪਾਠ 1. ਭੋਜਨ, ਇਹ ਕਿੱਥੋਂ ਆਉਂਦਾ ਹੈ
ਸੋਚੋ ਅਤੇ ਉੱਤਰ ਦਿਓ (ਪੇਜ 2)
ਪ੍ਰਸ਼ਨ 1. ਭੋਜਨ ਪਦਾਰਥਾਂ ਨੂੰ ਤਿਆਰ ਕਰਨ ਲਈ ਲੋੜੀਂਦੀਆਂ ਵਸਤੂਆਂ ਨੂੰ ਕੀ ਕਹਿੰਦੇ ਹਨ ?
ਉੱਤਰ- ਸਮੱਗਰੀ ।
ਪ੍ਰਸ਼ਨ 2. ਖੀਰ ਬਣਾਉਣ ਲਈ ਕਿਹੜੀ ਸਮੱਗਰੀ ਵਰਤੀ ਜਾਂਦੀ ਹੈ ?
ਉੱਤਰ- ਖੀਰ ਤਿਆਰ ਕਰਨ ਲਈ ਪਦਾਰਥ ਜਿਵੇਂ-ਚਾਵਲ, ਖੰਡ, ਦੁੱਧ ਅਤੇ ਸੁੱਕਾ ਭੋਜਨ ॥
ਸੋਚੋ ਅਤੇ ਉੱਤਰ ਦਿਓ (ਪੇਜ 4)
ਪ੍ਰਸ਼ਨ 1. ਪੌਦੇ ਦਾ ਉਹ ਭਾਗ ਜੋ ਭੋਜਨ ਵਜੋਂ ਵਰਤਿਆ ਜਾਂਦਾ ਹੈ, ਕੀ ਅਖਵਾਉਂਦਾ ਹੈ ?
ਉੱਤਰ- ਪੌਦਿਆਂ ਦੇ ਹਿੱਸੇ ਜੋ ਸਾਡੇ ਦੁਆਰਾ ਭੋਜਨ ਦੇ ਤੌਰ ‘ਤੇ ਵਰਤੇ ਜਾਂਦੇ ਹਨ, ਖਾਣ ਵਾਲੇ ਹਿੱਸੇ ਕਿਹਾ ਜਾਂਦਾ ਹੈ ।
ਪ੍ਰਸ਼ਨ 2. ਅੰਬ ਦੇ ਪੌਦੇ ਦਾ ਕਿਹੜਾ ਭਾਗ ਖਾਣਯੋਗ ਹੁੰਦਾ ਹੈ ?
ਉੱਤਰ- ਫ਼ਲ ।
ਸੋਚੋ ਅਤੇ ਉੱਤਰ ਦਿਓ (ਪੇਜ 6)
ਪ੍ਰਸ਼ਨ 1. ਦੋ ਅਜਿਹੇ ਜਾਨਵਰਾਂ ਦੇ ਨਾਮ ਦੱਸੋ ਜੋ ਕੇਵਲ ਪੌਦਿਆਂ ਤੋਂ ਪ੍ਰਾਪਤ ਉਤਪਾਦ ਹੀ ਖਾਂਦੇ ਹਨ ।
ਉੱਤਰ- ਗਾਂ ਅਤੇ ਬੱਕਰੀ ।
ਪ੍ਰਸ਼ਨ 2. ਦੋ ਅਜਿਹੇ ਜਾਨਵਰਾਂ ਦੇ ਨਾਮ ਦੱਸੋ ਜੋ ਕੇਵਲ ਮਾਸ ਹੀ ਖਾਂਦੇ ਹਨ ।
ਉੱਤਰ- ਸ਼ੇਰ ਅਤੇ ਚੀਤਾ ।
ਪ੍ਰਸ਼ਨ 3. ਦੋ ਅਜਿਹੇ ਜਾਨਵਰਾਂ ਦੇ ਨਾਮ ਦੱਸੋ ਜੋ ਭੋਜਨ ਲਈ ਪੌਦਿਆਂ ਅਤੇ ਜੰਤੂਆਂ ਦੋਵਾਂ ਉੱਪਰ ਨਿਰਭਰ ਕਰਦੇ ਹਨ ।
ਉੱਤਰ- ਬਿੱਲੀ ਅਤੇ ਕੁੱਤਾ ।
ਅਭਿਆਸ ਪ੍ਰਸ਼ਨਾਂ ਦੇ ਉੱਤਰ
1. ਖ਼ਾਲੀ ਥਾਂਵਾਂ ਭਰੋ ਹਰ-
(i) ਭੋਜਨ ਪਦਾਰਥ ਬਣਾਉਣ ਲਈ ਲੋੜੀਂਦੇ ਸਮਾਨ ਨੂੰ ………….. ਕਹਿੰਦੇ ਹਨ । (ਸਮੱਗਰੀ)
(ii) ਆਂਡੇ ਦੇ ਚਿੱਟੇ ਭਾਗ ਨੂੰ ………… ਕਹਿੰਦੇ ਹਨ । (ਐਲਬਿਊਮਿਨ)
iii) ਪੌਦੇ …………. ਕਿਰਿਆ ਰਾਹੀਂ ਆਪਣਾ ਭੋਜਨ ਆਪ ਤਿਆਰ ਕਰਦੇ ਹਨ । (ਪ੍ਰਕਾਸ਼-ਸੰਸਲੇਸ਼ਣ)
(iv) ਸਰੋਂ ਦੇ ……… ਅਤੇ ………. ਭਾਗ ਭੋਜਨ ਦੇ ਤੌਰ ‘ਤੇ ਵਰਤੇ ਜਾਂਦੇ ਹਨ । (ਪੱਤੇ, ਬੀਜ,)
(v) ਸ਼ਹਿਦ ਦੀ ਮੱਖੀ ਫੁੱਲਾਂ ਤੋਂ …………. ਇਕੱਠਾ ਕਰਦੀ ਹੈ । (ਅੰਮ੍ਰਿਤ )
2.ਸਹੀ ਜਾਂ ਗਲਤ ਲਿਖੋ –
(i) ਸਾਰੇ ਜਾਨਵਰ ਮਾਸਾਹਾਰੀ ਹੁੰਦੇ ਹਨ । (ਗ਼ਲਤ)
(ii) ਸ਼ਕਰਕੰਦੀ ਦੀ ਜੜ੍ਹ ਨੂੰ ਭੋਜਨ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ । (ਸਹੀ)
(iii) ਪੋਸ਼ਣ ਦੇ ਪੱਖ ਤੋਂ ਆਂਡਾ ਇੱਕ ਵਧੀਆ ਭੋਜਨ ਪਦਾਰਥ ਨਹੀਂ ਹੈ ਕਿਉਂਕਿ ਇਸ ਵਿੱਚ ਪ੍ਰੋਟੀਨ ਨਹੀਂ ਹੁੰਦੇ । (ਗ਼ਲਤ)
(iv) ਗੰਨੇ ਦੇ ਤਣੇ ਨੂੰ ਜੂਸ, ਚੀਨੀ, ਗੁੜ ਬਣਾਉਣ ਲਈ ਵਰਤਿਆ ਜਾਂਦਾ ਹੈ । (ਸਹੀ)
(v) ਮੱਖਣ, ਦਹੀਂ ਅਤੇ ਸ਼ਹਿਦ ਦੁੱਧ ਤੋਂ ਬਣੇ ਪਦਾਰਥ ਹਨ । (ਗ਼ਲਤ)
3.ਕਾਲਮ ‘ੳ’ ਅਤੇ ਕਾਲਮ “ਅ ਦਾ ਮਿਲਾਨ ਕਰੋ
ਕਾਲਮ ‘ੳ’ ਕਾਲਮ ‘ਅ’
(ਉ) ਗਾਜਰ (iii) ਜੜ੍ਹ
(ਅ) ਛੋਲੇ, ਮਟਰ (i) ਦਾਲਾਂ
(ੲ) ਕਣਕ, ਚਾਵਲ (iv) ਅਨਾਜ
(ਸ) ਆਲੂ (v) ਤਣਾ
(ਹ) ਸੰਤਰਾ (ii) ਫ਼ਲ
4.ਸਹੀ ਉੱਤਰ ਦੀ ਚੋਣ ਕਰੋ :
(i) ਹੇਠ ਲਿਖਿਆਂ ਵਿਚੋਂ ਕਿਹੜਾ ਸਰਬ ਆਹਾਰੀ ਜਾਨਵਰ ਹੈ ।
(ੳ) ਸ਼ੇਰ (ਅ) ਬਾਜ
(ੲ) ਹਿਰਨ (ਸ) ਕਾਂ
ਉੱਤਰ- (ਸ) ਕਾਂ ।
(ii) ਬੰਦ ਗੋਭੀ ਦਾ ਕਿਹੜਾ ਭਾਗ ਭੋਜਨ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ।
(ੳ) ਤਣਾ । (ਅ) ਜੜ੍ਹਾਂ
(ੲ) ਪੱਤੇ (ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ- (ੲ) ਪੱਤੇ ।
5.ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i) ਸਮੱਗਰੀ ਕੀ ਹੁੰਦੀ ਹੈ ?
ਉੱਤਰ- ਖਾਣ-ਪੀਣ ਦੀਆਂ ਚੀਜ਼ਾਂ ਤਿਆਰ ਕਰਨ ਵਾਲੇ ਲੋੜੀਂਦੇ ਪਦਾਰਥ ਨੂੰ ਸਮੱਗਰੀ ਕਹਿੰਦੇ ਹਨ ।
ਪ੍ਰਸ਼ਨ (ii) ਦੁੱਧ ਤੋਂ ਬਣਾਏ ਜਾਂਦੇ ਕੋਈ ਤਿੰਨ ਉਤਪਾਦਾਂ ਦੇ ਨਾਮ ਲਿਖੋ ।
ਉੱਤਰ- ਪਨੀਰ, ਮੱਖਣ, ਦਹੀਂ ਅਤੇ ਕਰੀਮ ॥
ਪ੍ਰਸ਼ਨ (iii) ਭੋਜਨ ਪਦਾਰਥਾਂ ਵਿੱਚ ਮਸਾਲੇ ਵਜੋਂ ਵਰਤੇ ਜਾਂਦੇ ਕੋਈ ਦੋ ਬੀਜਾਂ ਦੇ ਨਾਮ ਦੱਸੋ ।.
ਉੱਤਰ- ਅਦਰਕ ਅਤੇ ਹਲਦੀ ।
6.ਛੋਟੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ (i) ਬੀਜ ਮਨੁੱਖੀ ਭੋਜਨ ਦਾ ਮੁੱਖ ਸਰੋਤ ਕਿਵੇਂ ਹਨ ?
ਉੱਤਰ- ਬੀਜ ਸਾਡੇ ਭੋਜਨ ਦਾ ਬਹੁਤ ਮਹੱਤਵਪੂਰਨ ਤੱਤ ਹੈ । ਬੀਜ ਸਾਡੀਆਂ ਚੰਗੀਆਂ ਦਾਲਾਂ ਦੇ ਪ੍ਰਭਾਵਸ਼ਾਲੀ ਅੰਸ਼ ਹਨ ਜਿਵੇਂ ਕਿ ਚਣੇ, ਮਟਰ, ਰਾਜਮਾਂਹ ਅਤੇ ਮੂੰਗ ਪ੍ਰੋਟੀਨ ਦੇ ਨਾਲ ਭਰਪੂਰ ਹੁੰਦੇ ਹਨ । ਅਨਾਜ ਘਾਹ ਦੇ ਪੌਦੇ ਦੇ ਬੀਜ ਹਨ ਜਿਵੇਂ-ਕਣਕ, ਚੌਲ ਅਤੇ ਮੱਕੀ । ਇਹ ਕਾਰਬੋਹਾਈਡੇਟਸ ਦੇ ਮੁੱਖ ਸਰੋਤ ਹਨ | ਬਹੁਤ ਸਾਰੇ ਪੌਦਿਆਂ ਦੇ ਬੀਜ ਖਾਣ ਵਾਲੇ ਤੇਲ ਦੇ ਸਰੋਤ ਹਨ ਜਿਵੇਂ ਸਰੋਂ, ਮੁੰਗਫਲੀ, ਸੂਰਜਮੁਖੀ ਅਤੇ ਨਾਰੀਅਲ ।
ਪ੍ਰਸ਼ਨ (ii) ਜੀਵਤ ਪ੍ਰਾਣੀਆਂ ਲਈ ਭੋਜਨ ਦੀ ਕੀ ਮਹੱਤਤਾ ਹੈ ?
ਉੱਤਰ- ਜੀਵਤ ਪ੍ਰਾਣੀਆਂ ਲਈ ਭੋਜਨ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਹ ਕੰਮ ਕਰਨ ਲਈ ਉਰਜਾ ਪ੍ਰਦਾਨ ਕਰਦਾ ਹੈ । ਸਰੀਰ ਦੇ ਵਾਧੇ ਅਤੇ ਵਿਕਾਸ ਵਿੱਚ ਮਦਦ ਕਰਦਾ ਹੈ । ਬਿਮਾਰੀਆਂ ਤੋਂ ਬਚਾਉਂਦਾ ਹੈ । ਸਿਹਤਮੰਦ ਰੱਖਦਾ ਹੈ ।ਸਰੀਰ ਦੇ ਕਈ ਜ਼ਖ਼ਮਾਂ ਨੂੰ ਭਰਨ ਵਿੱਚ ਮਦਦ ਕਰਦਾ ਹੈ ।
ਪ੍ਰਸ਼ਨ (iii) ਜਾਨਵਰਾਂ ਤੋਂ ਪ੍ਰਾਪਤ ਕੀਤੇ ਜਾਣ ਵਾਲੇ ਕੋਈ ਦੋ ਭੋਜਨ ਪਦਾਰਥਾਂ ਬਾਰੇ ਸੰਖੇਪ ਵਿੱਚ ਲਿਖੋ ।
ਉੱਤਰ- ਸਾਨੂੰ ਜਾਨਵਰਾਂ ਤੋਂ ਵੱਖ-ਵੱਖ ਭੋਜਨ ਪਦਾਰਥ ਮਿਲਦੇ ਹਨ (ਉਦਾਹਰਨ ਵਜੋਂ-ਦੁੱਧ, ਆਂਡੇ, ਮੀਟ ਅਤੇ ਸ਼ਹਿਦ ਆਦਿ । ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ-ਦੁਨੀਆਂ ਭਰ ਵਿੱਚ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ । ਇਸਨੂੰ ਡੇਅਰੀ ਉਤਪਾਦਾਂ ਵਿੱਚ ਬਦਲਿਆ ਜਾਂਦਾ ਹੈ । ਜਿਵੇਂ-ਪਨੀਰ, ਮੱਖਣ, ਦਹੀਂ ਅਤੇ ਕਰੀਮ ਆਦਿ । ਅਸੀਂ ਸਾਰੇ ਗਾਂ, ਮੱਝ, ਭੇਡਾਂ ਅਤੇ ਬੱਕਰੀ ਦਾ ਦੁੱਧ ਵਰਤਦੇ ਹਾਂ । ਦੁੱਧ ਵਿੱਚ ਖੰਡ, ਚਰਬੀ, ਪ੍ਰੋਟੀਨ ਅਤੇ ਵਿਟਾਮਿਨ ਸ਼ਾਮਿਲ ਹੁੰਦੇ ਹਨ । ਇਹ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ।
ਸ਼ਹਿਦ-ਸ਼ਹਿਦ ਮਧੂ-ਮੱਖੀਆਂ ਤੋਂ ਤਿਆਰ ਮਿੱਠਾ ਅਤੇ ਸੰਘਣਾ ਤਰਲ ਹੁੰਦਾ ਹੈ । ਮਧੂ-ਮੱਖੀਆਂ ਫੁੱਲ ਤੋਂ ਅੰਮ੍ਰਿਤ ਇਕੱਠਾ ਕਰਦੀ ਹੈ ਅਤੇ ਸ਼ਹਿਦ ਵਿੱਚ ਬਦਲਦੀ ਹੈ ਅਤੇ ਇਸ ਨੂੰ ਛੱਤੇ ਵਿੱਚ ਸਟੋਰ ਕਰਦੀ ਹੈ । ਸ਼ਹਿਦ, ਖੰਡ, ਪਾਣੀ, ਖਣਿਜਪਦਾਰਥ, ਐਨਜ਼ਾਈਮ ਅਤੇ ਵਿਟਾਮਿਨ ਨੂੰ ਸ਼ਾਮਿਲ ਕਰਦੀ ਹੈ । ਪੁਰਾਤਨ ਸਮੇਂ ਤੋਂ ਸ਼ਹਿਦ ਨੂੰ ਭੋਜਨ ਅਤੇ ਦਵਾਈ ਦੇ ਤੌਰ ‘ਤੇ ਵਰਤਿਆ ਜਾਂਦਾ ਹੈ ।
7. ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ-i ਭੋਜਨ ਸੰਬੰਧੀ ਆਦਤਾਂ ਦੇ ਆਧਾਰ ‘ਤੇ ਜਾਨਵਰਾਂ ਨੂੰ ਕਿਸ ਤਰ੍ਹਾਂ ਸ਼੍ਰੇਣੀਬੱਧ ਕੀਤਾ ਗਿਆ ਹੈ ? ਉਦਾਹਰਨ ਦੇ ਕੇ ਵਿਆਖਿਆ ਕਰੋ ।
ਉੱਤਰ- ਅਸੀਂ ਜਾਨਵਰਾਂ ਨੂੰ ਉਨ੍ਹਾਂ ਦੀਆਂ ਭੋਜਨ ਖਾਣ ਦੀਆਂ ਆਦਤਾਂ ਦੇ ਆਧਾਰ ‘ਤੇ ਤਿੰਨ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ ।
ਇਹ ਹਨ- 1.ਸ਼ਾਕਾਹਾਰੀ 2. ਮਾਸਾਹਾਰੀ ਅਤੇ ਸਰਬ-ਅਹਾਰੀ ।
1. ਸ਼ਾਕਾਹਾਰੀ-ਸ਼ਾਕਾਹਾਰੀ ਜੀਵ ਉਹ ਹੁੰਦੇ ਹਨ ਜੋ ਭੋਜਨ ਖਾਣ ਲਈ ਪੌਦਿਆਂ ਅਤੇ ਪੌਦਿਆਂ ਤੋਂ ਬਣੇ ਪਦਾਰਥਾਂ ‘ਤੇ ਨਿਰਭਰ ਕਰਦੇ ਹਨ । ਜਿਵੇਂ-ਗਾਂ, ਬੱਕਰੀ, ਖਰਗੋਸ਼, ਭੇਡ, ਹਿਰਨ ਅਤੇ ਹਾਥੀ ਆਦਿ ।
2.ਮਾਸਾਹਾਰੀ-ਇਹ ਜੀਵ ਉਹ ਹੁੰਦੇ ਹਨ ਜੋ ਭੋਜਨ ਖਾਣ ਲਈ ਦੂਜੇ ਜੰਤੂਆਂ ਨੂੰ ਖਾਂਦੇ ਹਨ । ਜਿਵੇਂ-ਸ਼ੇਰ, ਚੀਤਾ, ਕਿਰਲੀ ਅਤੇ ਸੱਪ ਆਦਿ ।
3.ਸਰਬ-ਅਹਾਰੀ-ਇਹ ਜੀਵ ਉਹ ਜੀਵ ਹੁੰਦੇ ਹਨ ਜੋ ਆਪਣੇ ਭੋਜਨ ਲਈ ਦੋਨਾਂ ਜਾਨਵਰਾਂ ਅਤੇ ਪੌਦਿਆਂ ‘ਤੇ ਨਿਰਭਰ ਕਰਦੇ ਹਨ । ਜਿਵੇਂ-ਭਾਲੂ, ਕਾਂ, ਕੁੱਤਾ, ਚੂਹਾ ਅਤੇ ਆਦਮੀ ਅਦਿ ।