ਪਾਠ-19 ਅੰਮੜੀ ਦਾ ਵਿਹੜਾ (ਲੇਖਕ-ਅੰਮ੍ਰਿਤਾ ਪ੍ਰੀਤਮ)
ਪ੍ਰਸ਼ਨ 1. ਦੱਸੋ
(ੳ) ਇਸ ਕਵਿਤਾ ਵਿਚ ਬਚਪਨ ਦੀਆਂ ਕਿਹੜੀਆਂ-ਕਿਹੜੀਆਂ ਮੌਜਾਂ ਤੇ ਖ਼ੁਸ਼ੀਆਂ ਦਾ ਵਰਨਣ ਹੈ?
ਉੱਤਰ : ਇਸ ਕਵਿਤਾ ਵਿਚ ਬਚਪਨ ਦੀ ਖੁੱਲ੍ਹ-ਡੁੱਲ, ਬਾਬਲ ਘਰ ਬੇਪਰਵਾਹੀ, ਬੇਫ਼ਿਕਰੀ ਨਾਲ ਖੇਡਣਾ, ਹਰ ਸਮੇਂ ਖੁਸ਼ ਰਹਿਣਾ, ਪੀਘਾਂ ਝੂਟਣਾ, ਰਾਤ ਭਰ ਗੀਤ ਗਾਉਣਾ ਤੇ ਦਾਦੀ ਤੋਂ ਬਾਤਾਂ ਸੁਣਨ ਦੀਆਂ ਮੌਜਾਂ ਤੇ ਖੁਸ਼ੀਆ ਵਰਣਨ ਹੈ।
(ਅ) ਇਸ ਕਵਿਤਾ ਵਿਚ ਕੁੜੀਆਂ ਦੇ ਪੀਘਾਂ ਝੂਟਣ ਅਤੇ ਚਰਖਾ ਕੱਤਣ ਦਾ ਦ੍ਰਿਸ਼ ਵਰਨਣ ਕਰੋ।
ਉੱਤਰ : ਕੁੜੀਆਂ ਪਿੱਪਲਾਂ ਉੱਤੇ ਪੀਂਘਾਂ ਪਾ-ਪਾ ਅਸਮਾਨੀ ਚੜਾਉਂਦੀਆਂ ਹਨ ਤੇ ਗੀਤ ਗਾ-ਗਾ ਚਰਖਾ ਕੱਤਦੀਆਂ ਹਨ।
ਪ੍ਰਸ਼ਨ 2. ਹੇਠ ਲਿਖੀਆਂ ਸਤਰਾਂ ਦੇ ਭਾਵ ਸਪਸ਼ਟ ਕਰੋ
(ੳ) ਬੀਤ ਗਿਆ, ਦਿਨ ਬੀਤ ਗਿਆ,
ਜਿਉਂ ਕੱਤਿਆ, ਤੂੰਬਿਆ ਹੁੰਢ ਗਿਆ, ਇੱਕ ਰੂੰ ਦਾ ਗੋਹੜਾ।
ਉੱਤਰ- ਕੁੜੀਆਂ ਦੇ ਅੰਮੜੀ ਦੇ ਵਿਹੜੇ ਵਿੱਚ ਬਿਤਾਏ ਪਲ ਇੰਝ ਬੀਤ ਗਏ ਜਿਵੇਂ ਇਕ ਨੂੰ ਦੇ ਗੋਹੜੇ ਨੂੰ ਕੱਤ ਕੇ ਬਣਾਇਆ ਕੱਪੜਾ ਹੰਢ ਜਾਂਦਾ ਹੈ।
(ਅ) ਇੱਕ ਬਾਦਸ਼ਾਹੀ ਅਸੀਂ ਮਾਣੀ ਸੀ।
ਜ਼ਿਦਾ ਬਾਬਲ ਰਾਜਾ ਸੀ ਤੇ ਅੰਮੀ ਰਾਣੀ ਸੀ।
ਉੱਤਰ- ਇਨ੍ਹਾਂ ਸਤਰਾਂ ਵਿੱਚ ਕੁੜੀਆਂ ਦੀ ਉਸ ਬਾਦਸ਼ਾਹੀ ਦੀ ਗੱਲ ਕੀਤੀ ਗਈ ਹੈ ਜਿਸ ਦਾ ਰਾਜਾ ਉਨ੍ਹਾਂ ਦਾ ਪਿਤਾ ਅਤੇ ਰਾਣੀ ਉਨ੍ਹਾਂ ਦੀ ਮਾਂ ਸੀ।
(ੲ) ਕਦੇ ਮੈਂ ਉਸ ਵਿਹੜੇ ਵਸਦੀ ਸਾਂ
ਅੱਜ ਮੇਰੇ ਸੀਨੇ ਵਸਦਾਨੀ, ਅੰਮੜੀ ਦਾ ਵਿਹੜਾ।
ਉੱਤਰ- ਇਨ੍ਹਾਂ ਕਾਵਿ-ਸਤਰਾਂ ਵਿੱਚ ਇਕ ਵਿਆਹੀ ਕੁੜੀ ਆਪਣੀ ਅੰਮੜੀ ਦੇ ਵਿਹੜੇ ਦਾ ਜ਼ਿਕਰ ਕਰਦੀ ਹੈ ਕਿ ਕਦੇ ਉਹ ਉਸ ਵਿਹੜੇ ਵਿੱਚ ਰਹਿੰਦੀ ਸੀ ਪਰੰਤੂ ਅੱਜ ਉਹ ਵਿਹੜਾ ਉਸਦੇ ਦਿਲ ਵਿੱਚ ਵਸਦਾ ਹੈ।
(ਸ) ਕਦੇ ਸਾਨੂੰ ਕਹਾਣੀਆਂ ਪਾਂਦਾ ਸੀ
ਅੱਜ ਆਪ ਕਹਾਣੀ ਹੋਇਆ ਨੀ, ਅੰਮੜੀ ਦਾ ਵਿਹੜਾ।
ਉੱਤਰ- ਇਨ੍ਹਾਂ ਸਤਰਾਂ ਵਿੱਚ ਦਸਿਆ ਗਿਆ ਹੈ ਕਿ ਉਹ ਅੰਮੜੀ ਦਾ ਵਿਹੜਾ ਅਰਥਾਤ ਵਧੀਆ ਸਮਾਂ ਜੋ ਸਾਨੂੰ ਚੰਗੀਆਂ-ਚੰਗੀਆਂ ਕਹਾਣੀਆਂ ਸੁਣਾਉਂਦਾ ਸੀ। ਅੱਜ ਆਪ ਇਕ ਕਹਾਣੀ ਬਣ ਕੇ ਰਹਿ ਗਿਆ ਹੈ ਭਾਵ ਉਹ ਚੰਗਾ ਸਮਾਂ ਬੀਤ ਚੁੱਕਾ ਹੈ।
3. ਔਖੇ ਸ਼ਬਦਾਂ ਦੇ ਅਰਥ:
ਗੋਹੜਾ : ਪਿੰਜੀ ਹੋਈ ਰੂੰ ਦਾ ਗੋਲਾ ਜਿਸ ਤੋਂ ਪੂਣੀਆਂ ਬਣਾਈਆਂ ਜਾਂਦੀਆਂ ਹਨ।……..
ਪਲੰਘ ਨਵਾਰੀ : ਨਵਾਰ ਦਾ ਬਣਿਆ ਵੱਡਾ ਮੰਜਾ0
ਸਈਆਂ : ਸਖੀਆਂ-ਸਹੇਲੀਆਂ
ਲੋਹੜੇ ਦੀ : ਕਹਿਰ ਦੀ, ਗਜ਼ਬ ਦੀ
ਖੇੜਾ : ਅਨੰਦ, ਖ਼ੁਸ਼ੀ, ਪ੍ਰਸੰਨਤਾ
ਚੌਗਿਰਦੇ : ਚੁਗਿਰਦੇ, ਆਲੇ-ਦੁਆਲੇ
ਭੈਣਾ : ਘੁੰਮਣਾ, ਚੱਕਰ ਕੱਟਣਾ
ਸੰਝ : ਤਕਾਲਾਂ, ਆਥਣ, ਸ਼ਾਮ
ਖੋਇਆ : ਗੁਆਚਿਆ
4. ਵਾਕਾਂ ਵਿਚ ਵਰਤੋਂ:
1. ਬਾਦਸ਼ਾਹੀ (ਹਕੂਮਤ)- ਬਾਬਲ ਦੇ ਘਰ ਕੁੜੀਆਂ ਬਾਦਸ਼ਾਹੀ ਮਾਣਦੀਆਂ ਹਨ।
2. ਅਣਮੁੱਲੀ (ਬਹੁਮੁੱਲੀ)- ਕਿਤਾਬਾਂ ਮਨੁੱਖ ਲਈ ਅਣਮੁੱਲੀ ਦਾਤ ਹਨ।
3. ਬਾਬਲ (ਬਾਪ)- ਬੱਚਿਆਂ ਦੀ ਖੁਸ਼ੀ ਲਈ ਬਾਬਲ ਦਿਨ-ਰਾਤ ਕੰਮ ਕਰਦਾ ਹੈ।
4. ਚਰਖਾ (ਰੂੰਈ ਨੂੰ ਸੂਤ ਵਿਚ ਬਦਲਣ ਵਾਲਾ ਘਰੇਲੂ ਸੰਦ)- ਵਰਤਮਨ ਸਮੇਂ ਵਿਚ ਚਰਖੇ ਅਲੋਪ ਹੋ ਰਹੇ ਹਨ।
5. ਵਿਹੜਾ (ਘਰ ਵਿਚ ਖੁੱਲ੍ਹੀ ਥਾਂ)- ਬੱਚੇ ਵਿਹੜੇ ਵਿਚ ਖੇਡ ਰਹੇ ਹਨ।
6. ਪੀਂਘ (ਪੰਘੂੜੇ ਦੀ ਸ਼ਕਲ ਦੀ ਪੀਘ)- ਕੁੜੀਆਂ ਪੀਂਘ ਝੂਟ ਰਹੀਆਂ ਹਨ।
7. ਘੂਕਰ (ਘੂਕਣ ਦੀ ਅਵਾਜ਼)- ਚਰਖੇ ਦੀ ਘੂਕਰ ਮਨ ਮੋਹ ਲੈਂਦੀ ਹੈ।
8. ਕਹਾਣੀ (ਬਾਤ)- ਮੈਂ ਨਾਨੀ ਤੋਂ ਕਹਾਣੀਆਂ ਸੁਣਦਾ ਹਾਂ।