ਪਾਠ-14 ਸਾਂਝੀ ਮਾਂ (ਲੇਖਕ-ਗੁਲਜ਼ਾਰ ਸਿੰਘ ਸੰਧੂ)
ਪਾਠ ਅਭਿਆਸ ਹੱਲ ਸਹਿਤ
1. ਦੱਸੋ
(ੳ) ਸ਼ੁਰੂ ਵਿਚ ਪੰਜਾਬ ਕੌਰ ਨੂੰ ਕਿਸੇ ਪ੍ਰਕਾਰ ਦਾ ਭੈ ਕਿਉਂ ਨਹੀਂ ਸੀ?
ਉੱਤਰ : ਸ਼ੁਰੂ ਵਿਚ ਪੰਜਾਬ ਕੌਰ ਨੂੰ ਕਿਸੇ ਪ੍ਰਕਾਰ ਦਾ ਭੈ ਇਸ ਕਰਕੇ ਨਹੀਂ ਸੀ ਕਿਉਂਕਿ ਉਦੋਂ ਲੜਾਈ ਉਸ ਤੋਂ ਬੜੀ ਦੂਰ ਜੰਮੂ-ਕਸ਼ਮੀਰ ਦੇ ਇਲਾਕੇ ਵਿਚ ਹੋ ਰਹੀ ਸੀ।
(ਅ) “ਪੰਜਾਬ ਕੌਰ ਨੂੰ ਜਾਪਿਆ ਜਿਵੇਂ ਲੜਾਈ ਦੀ ਖ਼ਬਰ ਨੇ ਉਸ ਦੇ ਦਿਲ ਦਾ ਚੈਨ ਖੋਹ ਲਿਆ ਹੋਵੇ।` ਪੰਜਾਬ ਕੌਰ ਨੂੰ ਅਜਿਹਾ ਕਿਉਂ ਜਾਪਿਆ?
ਉੱਤਰ : ਜਦੋਂ ਪਾਕਿਸਤਾਨ ਨੇ ਪੰਜਾਬ ਦੀਆਂ ਸਰਹੱਦਾਂ ਉੱਪਰ ਗੋਲੇ, ਗੋਲੀਆਂ ਤੇ ਬੰਬ ਵਰਸਾਉਣੇ ਸ਼ੁਰੂ ਕੀਤੇ, ਤਾਂ ਸਰਹੱਦ ਤੋਂ ਪੁੱਜੀਆਂ ਘਮਸਾਣ ਦੇ ਯੁੱਧ ਦੀਆਂ ਖ਼ਬਰਾਂ ਨੇ ਉਸ ਦੇ ਦਿਲ ਦਾ ਚੈਨ ਖੋਹ ਲਿਆ।
(ੲ) ਯੁੱਧ ਦੀ ਖ਼ਬਰ ਨੇ ਸਾਰੇ ਹਿਰੀਆਂ ਨੂੰ ਕਿਵੇਂ ਇੱਕ-ਮੁੱਠ ਕਰ ਦਿੱਤਾ?
ਉੱਤਰ : ਭਾਰਤ-ਪਾਕਿਸਤਾਨ ਯੁੱਧ ਸਮੇਂ ਰੇਡੀਓ ਤੋਂ ਰਾਤ ਨੂੰ ਅੰਮ੍ਰਿਤਸਰ ਸ਼ਹਿਰ ਉੱਤੇ ਪਾਕਿਸਤਾਨੀ ਜਹਾਜ਼ਾਂ ਦੁਆਰਾ ਬੰਬਾਰੀ ਹੋਣ ਅਤੇ ਛਾਤਾਬਰਦਾਰਾਂ ਦੇ ਸਰਗਰਮ ਹੋਣ ਦੀਆਂ ਖ਼ਬਰਾਂ ਨੇ ਸਾਰੇ ਸ਼ਹਿਰੀਆਂ ਨੂੰ ਇੱਕ-ਮੁੱਠ ਕਰ ਦਿੱਤਾ ਸੀ ।
(ਸ) ਪੰਜਾਬ ਕੌਰ ਆਪਣੇ ਕਿਹੜੇ ਪੁੱਤਰਾਂ ਤੋਂ ਬਲਿਹਾਰ ਜਾਂਦੀ ਹੈ ਤੇ ਕਿਉਂ ?
ਉੱਤਰ : ਜ਼ਹਿਰੀਲੀ ਗੈਸ ਦਾ ਬੰਬ ਫਟਣ ਮਗਰੋਂ ਪੰਜਾਬ ਕੌਰ ਦਾ ਸਾਰਾ ਗੁਆਂਢ ਖਾਲੀ ਹੋ ਗਿਆ। ਪੰਜਾਬ ਕੌਰ ਦੇ ਸਾਥੀ ਹੁਣ ਕੇਵਲ ਨਾਲ ਦੇ ਖੇਤ ਵਿਚ ਲੱਗੀ ਤੋਪ ਵਾਲੇ ਤੋਪਚੀ ਹੀ ਸਨ। ਉਹ ਆਪਣੇ ਉਨ੍ਹਾਂ ਬਹਾਦਰ ਪੁੱਤਰਾਂ ਤੋਂ ਬਲਿਹਾਰ ਜਾਂਦੀ ਸੀ ।
(ਹ) ਪੰਜਾਬ ਕੌਰ ਨੇ ਘਰ ਛੱਡਣ ਦਾ ਫੈਸਲਾ ਕਿਉਂ ਕਰ ਲਿਆ ਸੀ?
ਉੱਤਰ : ਜ਼ਹਿਰੀਲੀ ਗੈਸ ਦਾ ਬੰਬ ਫਟਣ ਮਗਰੋਂ ਪੰਜਾਬ ਕੌਰ ਦਾ ਸਾਰਾ ਗੁਆਂਢ ਖਾਲੀ ਹੋ ਗਿਆ। ਉਹ ਆਪਣੇ ਬੱਚਿਆਂ ਨੂੰ ਮਰਦੇ ਜਾਂ ਅਨੀਂਦਰੇ ਵਿਚ ਰਹਿੰਦੇ ਨਹੀਂ ਸੀ ਦੇਖ ਸਕਦੀ। ਇਸੇ ਫ਼ਿਕਰ ਕਰਕੇ ਉਸ ਨੇ ਘਰ ਛੱਡਣ ਦਾ ਫੈਸਲਾ ਕਰ ਲਿਆ ।
(ਕ) ਤੋਪਚੀਆਂ ਦੇ ਸਰਦਾਰ ਨੇ ਪੰਜਾਬ ਕੌਰ ਨੂੰ ਕੀ ਕਿਹਾ ?
ਉੱਤਰ : ਦੁਸ਼ਮਣ ਦੇ ਤੋਪਾਂ ਦੇ ਗੋਲਿਆਂ ਤੋਂ ਡਰ ਕੇ ਪਰਿਵਾਰ ਸਮੇਤ ਘਰ ਛੱਡਣ ਲਈ ਤਿਆਰ ਹੋਈ ਪੰਜਾਬ ਕੌਰ ਨੂੰ ਤੋਪਚੀਆਂ ਦੇ ਸਰਦਾਰ ਨੇ ਕਿਹਾ ਕਿ ਜਦੋਂ ਤੱਕ ਉਹ ਜਿਊਂਦੇ ਹਨ, ਉਨ੍ਹਾਂ ਦੀ ‘ਵਾ ਵੱਲ ਵੀ ਕੋਈ ਨਹੀਂ ਤੱਕ ਸਕਦਾ।
(ਖ) “ਅੱਧਾ ਪਰਿਵਾਰ ਪਿੱਛੇ ਛੱਡ ਕੇ ਤੁਰ ਜਾਣਾ ਕਾਇਰਤਾ ਹੈ। ਇਸ ਵਾਕ ਵਿਚ ਪੰਜਾਬ ਕੌਰ ‘ਅੱਧਾ ਪਰਿਵਾਰ’ ਕਿਨੂੰ ਕਹਿੰਦੀ ਹੈ ? ਉਹ ਕਿਹੜੀ ਗੱਲ ਨੂੰ ਕਾਇਰਤਾ ਮੰਨਦੀ ਹੈ?
ਉੱਤਰ : ਪੰਜਾਬ ਕੌਰ ਅੱਧਾ ਪਰਿਵਾਰ ਦੇਸ਼ ਦੀ ਰਾਖੀ ਕਰਨ ਵਾਲੇ ਤੋਪਚੀਆਂ ਨੂੰ ਕਹਿੰਦੀ ਹੈ। ਜਦੋਂ ਯੁੱਧ ਤੋਂ ਡਰ ਕੇ ਪਰਿਵਾਰ ਸਮੇਤ ਘਰ ਛੱਡਣ ਲਈ ਤਿਆਰ ਹੋਈ ਪੰਜਾਬ ਕੌਰ ਨੂੰ ਤੋਪਚੀਆਂ ਦੇ ਸਰਦਾਰ ਨੇ ਹੌਂਸਲਾਂ ਦਿੱਤਾ, ਤਾਂ ਉਸਨੂੰ ਘਰ ਛੱਡਣਾ ਕਾਇਰਤਾ ਲੱਗਾ।
2. ਔਖੇ ਸ਼ਬਦਾਂ ਦੇ ਅਰਥ:
ਨਿਤਾਪ੍ਰਤੀ : ਰੋਜ਼ਾਨਾ, ਹਰ ਰੋਜ਼
ਚਾਂਦਮਾਰੀ : ਨਿਸ਼ਾਨੇ ਉੱਤੇ ਗੋਲੀ ਮਾਰਨ ਦਾ ਅਭਿਆਸ, ਨਿਸ਼ਾਨੇਬਾਜ਼ੀ
ਵਿਘਨ : ਰੋਕ, ਰੂਕਾਵਟ
ਬਲੈਕ-ਆਊਟ : ਹਵਾਈ ਹਮਲੇ ਆਦਿ ਦੇ ਖੇਤਰ ‘ਤੇ ਸ਼ਹਿਰ ਵਿਚ ਬੱਤੀਆਂ ਬੁਝਾ ਕੇ ਹਨੇਰਾ ਕਰਨ ਦੀ ਕਿਰਿਆ
ਹਰਿਆਈ : ਹਰਿਆਵਲ
ਅਉਧ : ਉਮਰ, ਮਿਆਦ
ਪੈਂਡਾ : ਫ਼ਾਸਲਾ, ਦੂਰੀ, ਵਿੱਥ, ਰਸਤਾ
ਕਾਇਰਤਾ : ਬੁਜ਼ਦਿਲੀ
3. ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ:
1. ਚੈਨ ਖੋਹ ਲੈਣਾ (ਸ਼ਾਂਤੀ ਖ਼ਤਮ ਕਰ ਦੇਣਾ)- ਯੁੱਧ ਦੀ ਖ਼ਬਰਾਂ ਨੇ ਪੰਜਾਬ ਕੌਰ ਦੇ ਦਿਲ ਦਾ ਚੈਨ ਖੋਹ ਲਿਆ।
2. ਗੁੱਥਮ-ਗੁੱਥਾ ਹੋਣਾ (ਲੜ ਪੈਣਾ)- ਅੱਜ ਮੈਂ ਸੜਕ ‘ਤੇ ਦੋ ਬੱਸ ਡਰਾਇਵਰਾਂ ਨੂੰ ਗੁੱਥਮ-ਗੁੱਥਾ ਹੁੰਦੇ ਦੇਖਿਆ।
3. ਇਕ ਮੁੱਠ ਕਰ ਦੇਣਾ (ਏਕਤਾ ਕਰ ਦੇਣੀ)- ਯੁੱਧ ਸ਼ੁਰੂ ਹੋਣ ਦੀਆਂ ਖ਼ਬਰਾਂ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ-ਮੁੱਠ ਕਰ ਦਿੱਤਾ ਸੀ।
4. ਛਾਤਾ-ਬਰਦਾਰ (ਪੈਰਾਸ਼ੂਟ ਨਾਲ ਹੇਠਾਂ ਉਤਰਨ ਵਾਲੇ)- ਰੇਡੀਓ ’ਤੇ ਪਾਕਿਸਤਾਨੀ ਛਾਡਾਬਰਦਾਰਾਂ ਦੇ ਸਰਗਰਮ ਹੋਣ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਸਨ।
5. ਧਰਵਾਸ (ਹੌਂਸਲਾ)- ਤੋਪਚੀਆਂ ਦੇ ਸਰਦਾਰ ਨੇ ਪੰਜਾਬ ਕੌਰ ਨੂੰ ਉਸ ਦੇ ਪਰਿਵਾਰ ਦੀ ਰਾਖੀ ਕਰਨ ਦਾ ਧਰਵਾਸ ਦਿੱਤਾ।
6. ਦਿਲ ਭਰ ਆਉਣਾ (ਰੋਣ ਆ ਜਾਣਾ)- ਗੁਆਂਢ ਵਿਚ ਨੌਜਵਾਨ ਮੁੰਡੇ ਦੀ ਮੌਤ ਦੀ ਖ਼ਬਰ ਸੁਣ ਕੇ ਸਭ ਦਾ ਦਿਲ ਭਰ ਆਇਆ।
7. ’ਵਾ ਵਲ ਨਾ ਤੱਕ ਸਕਣਾ ਕੋਈ ਨੁਕਸਾਨ ਨਾ ਪੁਚਾ ਸਕਣਾ)- ਪੰਜਾਬ ਕੌਰ ਨੂੰ ਤੋਪਚੀਆਂ ਦੇ ਸਰਦਾਰ ਨੇ ਕਿਹਾ ਕਿ ਜਦੋਂ ਤੱਕ
8. ਉਹ ਜਿਉਂਦੇ ਹਨ, ਉਨ੍ਹਾਂ ਦੀ ‘ਵਾਂ ਵੱਲ ਵੀ ਕੋਈ ਨਹੀਂ ਤੱਕ ਸਕਦਾ।
9. ਬਾਂਹ ਫੜਨਾ (ਸਹਾਰਾ ਦੇਣਾ)- ਸਾਨੂੰ ਬੇਸਹਾਰਾ ਲੋਕਾਂ ਦੀ ਬਾਂਹ ਫੜਣੀ ਚਾਹੀਦੀ ਹੈ।