ਪਾਠ 4 ਸ਼੍ਰੀ ਗੁਰੂ ਅਰਜਨ ਦੇਵ ਜੀ (ਲੇਖਕ-ਡਾ. ਹਰਿੰਦਰ ਕੌਰ)
ਪ੍ਰਸ਼ਨ(ੳ) ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ? ਉਹਨਾਂ ਦੇ ਮਾਤਾ-ਪਿਤਾ ਦਾ ਕੀ ਨਾਂ ਸੀ?
ਉੱਤਰ- ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ, 1563 ਈਸਵੀ ਨੂੰ ਹੋਇਆ। ਉਹਨਾਂ ਦੇ ਮਾਤਾ ਦਾ ਨਾਂ ਬੇਬੇ ਭਾਨੀ ਜੀ ਤੇ ਪਿਤਾ ਦਾ ਨਾਂ ਗੁਰੂ ਰਾਮਦਾਸ ਜੀ ਸੀ।
ਪ੍ਰਸ਼ਨ(ਅ) ਗੁਰੂ ਅਰਜਨ ਦੇਵ ਜੀ ਨੇ ਮੁੱਢਲੀ ਵਿੱਦਿਆ ਕਿੱਥੋਂ ਪ੍ਰਾਪਤ ਕੀਤੀ?
ਉੱਤਰ- ਗੁਰੂ ਅਰਜਨ ਦੇਵ ਜੀ ਨੇ ਮੁੱਢਲੀ ਵਿੱਦਿਆ ਬਾਬਾ ਬੁੱਢਾ ਜੀ ਤੋਂ ਪ੍ਰਾਪਤ ਕੀਤੀ।
ਪ੍ਰਸ਼ਨ (ੲ) ਗੁਰੂ ਅਰਜਨ ਦੇਵ ਜੀ ਨੂੰ ‘ਦੋਹਿਤਾ ਬਾਣੀ ਕਾ ਬੋਹਿਥਾ’ਦਾ ਵਰ ਕਿਸ ਨੇ ਦਿੱਤਾ ਅਤੇ ਆਪ ਇਸ ਕਥਨ ਉੱਤੇ ਕਿਵੇਂ ਖਰੇ ਉੱਤਰੇ?
ਉੱਤਰ- ਗੁਰੂ ਜੀ ਨੂੰ ਇਹ ਵਰ ਉਹਨਾਂ ਦੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਨੇ ਦਿੱਤਾ। ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁੱਲ 5894 ਸਬਦਾਂ ਵਿੱਚੋਂ 2218 ਸ਼ਬਦਾਂ ਦੀ ਰਚਨਾ ਕੀਤੀ।ਇਸ ਤਰ੍ਹਾਂ ਆਪ ਇਸ ਕਥਨ ਉੱਤੇ ਖਰੇ ਉੱਤਰੇ।
ਪ੍ਰਸ਼ਨ(ਸ) ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਕਿਹੜੀ ਹੈ? ਉਸ ਬਾਰੇ ਕੁੱਝ ਸਤਰਾਂ ਲਿਖੋ।
ਉੱਤਰ- ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਸੁਖਮਨੀ ਸਾਹਿਬ ਹੈ। ਇਸ ਵਿੱਚ ਬਹੁਤ ਸਰਲ ਢੰਗ ਨਾਲ ਨਾਮ-ਸਿਮਰਨ, ਸੰਤ, ਭਗਤ ਬ੍ਰਹਮਗਿਆਨੀ, ਜੀਵਨ ਜੁਗਤ ਆਦਿ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹੋਏ ਹਨ।
ਪ੍ਰਸ਼ਨ(ਹ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕਾਰਜ ਕਿਸ ਨੇ ਕੀਤਾ ਅਤੇ ਇਹ ਕਦੋਂ ਸੰਪੂਰਨ ਹੋਇਆ?
ਉੱਤਰ-ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ ਅਤੇ ਇਹ 1604 ਈਸਵੀ ਵਿੱਚ ਸੰਪੂਰਨ ਹੋਇਆ।
ਪ੍ਰਸ਼ਨ(ਕ) ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਤੋਂ ਅਤੇ ਕਦੇ ਰੱਖਵਾਈ ਗਈ।
ਉੱਤਰ-ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਮੁਸਲਮਾਨ ਫ਼ਕੀਰ ਸਾਂਈਂ ਮੀਆਂ ਮੀਰ ਤੋਂ 1588 ਈਸਵੀ ਵਿੱਚ ਰਖਵਾਈ ਗਈ।
ਪ੍ਰਸ਼ਨ(ਖ) ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਵੇਂ-ਕਿਹੜੇ ਭਗਤਾਂ ਦੀ ਬਾਣੀ ਦਰਜ ਹੈ?
ਉੱਤਰ- ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫ਼ਰੀਦ, ਭਗਤ ਕਬੀਰ, ਨਾਮਦੇਵ ਜੀ, ਰਾਮਾਨੰਦ ਅਤੇ ਜੈ ਦੇਵ ਆਦਿ ਭਗਤਾਂ ਦੀ ਬਾਣੀ ਦਰਜ ਹੈ।
ਪ੍ਰਸ਼ਨ(ਗ) ਗੁਰੂ ਅਰਜਨ ਦੇਵ ਜੀ ਨੇ ਜਨਤਕ ਭਲਾਈ ਦੇ ਕਿਹੜੇ-ਕਿਹੜੇ ਕੰਮ ਕੀਤੇ?
ਉੱਤਰ-ਗੁਰੂ ਅਰਜਨ ਦੇਵ ਜੀ ਨੇ ਸੰਤੋਖਸਰ ਤੇ ਰਾਮਸਰ ਸਰੋਵਰ ਬਣਵਾਏ, ਤਰਨਤਾਰਨ ਨਗਰ ਵਸਾਇਆ। ਲਾਹੌਰ ਵਿੱਚ ਬਾਉਲੀ ਬਣਵਾਈ ਤੇ ਹੈ ਤਰਨਤਾਰਨ ਵਿੱਚ ਯਤੀਮਾਂ ਤੇ ਕੁੜੀਆਂ ਲਈ ਹਸਪਤਾਲ ਖੋਲ੍ਹਿਆ।
ਪ੍ਰਸ਼ਨ (ਘ) ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਚਾਨਣਾ ਪਾਓ।
ਉੱਤਰ-ਗੁਰੂ ਜੀ ਦੇ ਇਸਲਾਮ ਧਰਮ ਕਬੂਲ ਕਰਨ ਤੋਂ ਇਨਕਾਰ ਕਰਨ ਕਰਕੇ ਮੁਗਲ ਹਾਕਮਾਂ ਨੇ ਆਪ ਨੂੰ ਤੱਤੀ ਤਵੀ ਉੱਤੇ ਬਿਠਾ ਕੇ ਗਰਮ ਰੇਤ ਪਾਈ। ਆਪ ਪ੍ਰਭੂ ਭਾਣੇ ਵਿੱਚ ਅਡੋਲ ਰਹਿੰਦੇ ਸ਼ਹੀਦੀ ਪ੍ਰਾਪਤ ਕਰ ਗਏ।
2. ਔਖੇ ਸ਼ਬਦਾਂ ਦੇ ਅਰਥ:
ਵਿਰਸਾ : ਵੱਡੇ-ਵਡੇਰਿਆਂ ਦੀ ਉਹ ਜਾਇਦਾਦ ਜੋ ਅਗਲੀ ਪੀੜੀ ਨੂੰ ਮਿਲੇ
ਬਖ਼ੂਬੀ : ਬਹੁਤ ਚੰਗੀ ਤਰ੍ਹਾਂ
ਉਪਰਾਮ : ਉਦਾਸ, ਉਚਾਟ
ਮਨਸ ̈ਬਾ : ਇਰਾਦਾ, ਮਨਸ਼ਾ
ਵਨਗੀਆਂ : ਨਮੂਨੇ, ਕਿਸਮਾਂ
ਹਿਰਦੇਵੇਧਕ : ਦਿਲ ਨੂੰ ਵਿμਨ੍ਹ ਜਾਣ ਵਾਲ਼ੀ, ਦੁਖਾਵੀਂ
ਸਰਤਾਜ : ਸਿਰ ਦਾ ਮੁਕਟ, ਮੁਖੀਆ, ਪ੍ਰਧਾਨ
ਪੁੰਜ : ਸਮੂਹ, ਢੇਰ
ਬਾਉਲ਼ੀ : ਉਹ ਖੂਹ ਜਿਸ ਵਿੱਚ ਪਾਣੀ ਤੱਕ ਪਹੁμਚਣ ਲਈ ਇੱਟਾਂ ਜਾਂ ਪੱਥਰ ਦੀਆਂ ਪੌੜੀਆਂ ਬਣੀਆਂ ਹੋਣ
ਤਸੀਹੇ : ਤਕਲੀਫ਼ਾਂ, ਕਸ਼ਟ
ਪ੍ਰਸਨ 3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ:
1. ਜੀਵਨ-ਜਾਚ (ਜੀਵਨ ਗੁਜ਼ਾਰਨ ਦਾ ਢੰਗ) ਗੁਰਬਾਣੀ ਸਾਨੂੰ ਚੰਗੀ ਜੀਵਨ-ਜਾਚ ਸਿਖਾਉਂਦੀ ਹੈ।
2.ਸ਼ਾਹਕਾਰ-ਰਚਨਾ (ਮਹਾਨ ਕਿਰਤ) ‘ਸੁਖਮਨੀ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਹੈ।
3. ਵੱਡ-ਆਕਾਰੀ (ਵੱਡੇ ਅਕਾਰ ਵਾਲ਼ੀ) ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਵੱਡ-ਆਕਾਰੀ ਧਾਰਮਿਕ ਗ੍ਰੰਥ ਹੈ।
4. ਮੁਹਾਰਤ (ਨਿਪੁੰਨਤਾ) ਨਿਰੰਤਰ ਅਭਿਆਸ ਨਾਲ ਕਿਸੇ ਵੀ ਕੰਮ ਵਿੱਚ ਮੁਹਾਰਤ ਹਾਸਿਲ ਹੋ ਸਕਦੀ ਹੈ।
5. ਯੋਗਦਾਨ (ਹਿੱਸਾ) ਸਾਨੂੰ ਚੰਗੇ ਕੰਮਾਂ ਵਿੱਚ ਵਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ।
6. ਸ਼ਹਾਦਤ (ਕੁਰਬਾਨੀ, ਸ਼ਹੀਦੀ) ਬਹੁਤ ਸਾਰੇ ਦੇਸ਼ ਭਗਤਾਂ ਨੇ ਅਜ਼ਾਦੀ ਲਈ ਸ਼ਹਾਦਤ ਦਿੱਤੀ।
7. ਅਡੋਲ (ਨਾ ਡੋਲਣਾ, ਦਿ੍ਰੜ ਰਹਿਣਾ)-ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠ ਕੇ ਵੀ ਅਡੋਲ ਰਹੇ।